Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 13 - 3 - 2010

ਕਿਉਂ ਰੱਖਿਆ ਗਿਆ 'ਕਾਈਟਸ' ਨਾਮ?

ਸਾਲ 2010 ਵਿੱਚ ਰਿਲੀਜ਼ ਹੋਣ ਵਾਲੀਆਂ ਪ੍ਰਮੁੱਖ ਫਿਲਮਾਂ ਚੋਂ 'ਕਾਈਟਸ' ਇੱਕ ਹੈ। ਇਸ ਫਿਲਮ ਤੋਂ ਹਿੰਦੀ ਫਿਲਮ ਇੰਡਸਟਰੀ ਨੂੰ ਬਹੁਤ ਉਮੀਦਾਂ ਹਨ। ਫਿਲਮ ਦਾ ਨਾਂਅ 'ਕਾਈਟਸ' ਕਿਉਂ ਰੱਖਿਆ ਗਿਆ? ਇਸ ਬਾਰੇ ਫਿਲਮ ਦੇ ਨਿਰਮਾਤਾ ਰਾਕੇਸ਼ ਰੌਸ਼ਨ ਕਹਿੰਦੇ ਹਨ ਕਿ ਮੈਨੂੰ ਕਾਈਟਸ ਦਾ ਵਿਚਾਰ ਉਦੋਂ ਆਇਆ ਜਦੋਂ ਮੈਂ ਇੱਕ ਦਿਨ ਅਕਾਸ਼ ਵਿੱਚ ਦੋ ਪਤੰਗਾਂ ਨੂੰ ਉੱਡਦੇ ਹੋਏ ਦੇਖਿਆ। ਇਹ ਨਜ਼ਾਰਾ ਮੈਨੂੰ ਰੋਮਾਂਟਿਕ ਵੀ ਲੱਗਿਆ ਅਤੇ ਸੋਹਣਾ ਵੀ। ਉੱਡਦੇ-ਉੱਡਦੇ ਉਹ ਕਦੇ ਇੱਕ-ਦੂਜੇ ਦੇ ਨੇੜੇ ਆ ਜਾਂਦੀਆਂ ਅਤੇ ਕਦੇ ਦੂਰ ਹੋ ਜਾਂਦੀਆਂ। ਅਜਿਹਾ ਲੱਗ ਰਿਹਾ ਸੀ, ਜਿਵੇਂ ਉਹ ਖੇਡ ਰਹੀਆਂ ਹੋਣ। ਉਨ੍ਹਾਂ ਨੂੰ ਇਸ ਗੱਲ ਦੀ ਖ਼ਬਰ ਨਹੀਂ ਸੀ ਕਿ ਉਨ੍ਹਾਂ ਦੀ ਡੋਰ ਕਿਸੇ ਹੋਰ ਦੇ ਹੱਥ ਵਿੱਚ ਹੈ ਅਤੇ ਉਹ ਕਦੇ ਵੀ ਉਨ੍ਹਾਂ ਦੀ ਡੋਰ ਕੱਟ ਸਕਦਾ ਹੈ। ਮੈਂ ਤੁਰੰਤ ਕਾਗਜ਼ ਅਤੇ ਪੈਨ ਲੈ ਕੇ ਬੈਠ ਗਿਆ ਅਤੇ ਇਸ ਦੇ ਹੀ ਆਸਪਾਸ ਇੱਕ ਕਹਾਣੀ ਲਿਖ ਦਿੱਤੀ। ਨਾਮ ਤਾਂ 'ਕਾਈਟਸ' ਹੋਣਾ ਹੀ ਸੀ।' ਫਿਲਮ ਦੇ ਨਿਰਦੇਸ਼ਕ ਅਨੁਰਾਗ ਬਸੂ ਕਹਿੰਦੇ ਹਨ 'ਕਾਈਟਸ ਨਾਂਅ ਤਾਂ ਫਿਲਮ ਦੀ ਕਹਾਣੀ ਦਾ ਹੀ ਇੱਕ ਸੰਕੇਤ ਹੈ। ਕਾਈਟਸ ਇੱਕ ਅਜਿਹੀ ਪ੍ਰੇਮ ਕਹਾਣੀ ਹੈ ਜੋ ਭਾਸ਼ਾ, ਸਮਾਜ ਅਤੇ ਦੇਸ਼ ਦੀਆਂ ਸੀਮਾਵਾਂ ਤੋਂ ਪਰ੍ਹੇ ਹੈ। ਇਹ ਆਸ਼ਕੀ ਇੱਕ ਅਜਿਹੀ ਗਾਥਾ ਹੈ ਜਿਸ ਵਿੱਚ ਕਦੋਂ, ਕਿੱਥੇ, ਕੀ ਹੋ ਜਾਵੇ ਕਿਸੇ ਨੂੰ ਵੀ ਨਹੀਂ ਪਤਾ। ਜਿੱਥੇ ਦੋਸਤੀ ਵੀ ਹੈ ਅਤੇ ਧੋਖਾ ਵੀ।'

Date:2010-03-13 Time:01:49:36 source:yahoo



Add Comment / views on this news headline

Name :
Email :
Comment :
Enter security code


Select news date :

31 - 3 - 2010
30 - 3 - 2010
29 - 3 - 2010
28 - 3 - 2010
27 - 3 - 2010
26 - 3 - 2010
25 - 3 - 2010
24 - 3 - 2010
23 - 3 - 2010
22 - 3 - 2010
21 - 3 - 2010
20 - 3 - 2010
19 - 3 - 2010
18 - 3 - 2010
17 - 3 - 2010
16 - 3 - 2010
15 - 3 - 2010
14 - 3 - 2010
13 - 3 - 2010
12 - 3 - 2010
11 - 3 - 2010
10 - 3 - 2010
9 - 3 - 2010
8 - 3 - 2010
7 - 3 - 2010
6 - 3 - 2010
5 - 3 - 2010
4 - 3 - 2010
3 - 3 - 2010
2 - 3 - 2010
1 - 3 - 2010