ਜੋਹਾਂਸਬਰਗ - ਦੂਰਸੰਚਾਰ ਸੇਵਾ ਕੰਪਨੀ ਟਾਟਾ ਕੰਪਿਊਨੀਕੇਸ਼ੰਸ ਅਗਲੇ ਸਾਲ ਵੈਸਟ ਅਫ਼ਰੀਕਨ ਕੇਬਲ ਸਿਸਟਮਜ਼ (ਡਬਲਿਊਏਸੀਐਸ) ਦੇ ਪਰਿਚਾਲਨ ਵਿੱਚ ਆਉਣ ਤੋਂ ਪਹਿਲਾਂ ਅਫ਼ਰੀਕੀ ਬਜ਼ਾਰ ਵਿੱਚ ਨਿਵੇਸ਼ ਵਧਾਵੇਗੀ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਸ਼੍ਰੀਨਾਥ ਨਰਸਿੰਹਨ ਨੇ ਦੱਖਣ ਅਫ਼ਰੀਕੀ ਅਖਬਾਰ ਬਿਜ਼ਨੈਸ ਡੇ ਨੂੰ ਦੱਸਿਆ ਕਿ ਪੱਛਮ ਅਫ਼ਰੀਕੀ ਬਜ਼ਾਰਾਂ ਵਿੱਚ ਪੂਰੀਆਂ ਸੇਵਾਵਾਂ ਦੇਣ ਲਈ ਅਜੇ ਕੋਈ ਬੁਨਿਆਦੀ ਢਾਂਚਾ ਨਹੀਂ ਹੈ। ਪਰ ਸਾਨੂੰ ਡਬਲਿਊਏਸੀਐਸ ਕੇਬਲ ਦੇ ਪਰਿਚਾਲਨ ਸ਼ੁਰੂ ਕਰਨ ਤੋਂ ਪਹਿਲਾਂ ਆਪਣਾ ਢਾਂਚਾ ਖੜ੍ਹਾ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਗਾਹਕਾਂ ਦੀ ਮੰਗ ਦੇ ਅਧਾਰ ਤੇ ਕੰਪਨੀ ਥੋਕ ਸੇਵਾਵਾਂ ਸ਼ੁਰੂ ਕਰੇਗੀ।
Date:2010-03-12 Time:00:00:28 source:yahoo