ਸ਼ਕੀਲ ਲੜਕ ਨਾਲ ਪਿਛਲੇ ਸਾਲ ਵਿਆਹ ਕਰਾਉਣ ਵਾਲੀ ਅੰਮ੍ਰਿਤਾ ਅਰੋੜਾ ਨੇ ਮਾਂ ਬਣਨ ਵਿੱਚ ਦੇਰ ਨਹੀਂ ਕੀਤੀ। 5 ਫਰਵਰੀ ਨੂੰ ਸਵੇਰੇ ਉਹਨਾਂ ਨੇ ਬੇਟੇ ਨੂੰ ਜਨਮ ਦਿੱਤਾ। ਹਸਪਤਾਲ ਵਿੱਚ ਉਹਨਾਂ ਦੇ ਪਤੀ ਅਤੇ ਨਜ਼ਦੀਕੀ ਰਿਸ਼ਤੇਦਾਰ ਮੌਜੂਦ ਸਨ।
ਕਈ ਲੋਕਾਂ ਨਾਲ ਰੋਮਾਂਸ ਕਰਨ ਤੋਂ ਬਾਅਦ ਸ਼ਕੀਲ ਨੂੰ ਅੰਮ੍ਰਿਤਾ ਨੇ ਆਪਣਾ ਜੀਵਨ ਸਾਥੀ ਬਣਾਇਆ। ਪਿਛਲੇ ਸਾਲ ਉਹਨਾਂ ਨੂੰ ਹਸਪਤਾਲ ਵਿੱਚ ਦੇਖ ਕੇ ਅਫ਼ਵਾਹਾਂ ਨੇ ਜ਼ੋਰ ਫੜ ਲਿਆ ਸੀ ਕਿ ਉਹ ਗਰਭਵਤੀ ਹੈ। ਪਹਿਲਾਂ ਤਾਂ ਅੰਮ੍ਰਿਤਾ ਨੇ ਮਨਾ ਕੀਤਾ, ਪਰ ਬਾਅਦ ਵਿੱਚ ਉਨ੍ਹਾਂ ਨੇ ਸੱਚੀ ਗੱਲ ਸਵੀਕਾਰ ਕਰ ਹੀ ਲਈ।
Date:2010-02-09 Time:00:00:52 source:yahoo