ਨਵੀਂ ਦਿੱਲੀ - ਬਿਨਾ ਆਪਰੇਟਰ ਬਦਲੇ ਨੰਬਰ ਬਦਲਣ ਦੀ ਸੁਵਿਧਾ ਨੂੰ ਸੌਖਾ ਬਣਾਉਣ ਲਈ ਟ੍ਰਾਈ ਨੇ ਨਿਯਮਾਂ ਦਾ ਮਸੌਦਾ ਜਾਰੀ ਕੀਤਾ ਹੈ। ਗਾਹਕ ਹਫ਼ਤੇ ਦੇ ਅੰਦਰ ਮੋਬਾਇਲ ਕੰਪਨੀ ਬਦਲ ਸਕਣਗੇ। ਕਨੈਕਸ਼ਨ ਲੈਣ ਤੋਂ 90 ਦਿਨ ਖਤਮ ਹੋਣ ਤੋਂ ਬਾਅਦ ਗਾਹਕ ਫੋਨ ਨੰਬਰ ਬਦਲਣ ਲਈ ਅਰਜ਼ੀ ਦੇ ਸਕਦਾ ਹੈ।
ਇਹ ਅਰਜ਼ੀ ਨਵੀਂ ਕੰਪਨੀ ਨੂੰ ਦੇਣੀ ਪਵੇਗੀ, ਜਿਸਦੀ ਉਹ ਸੁਵਿਧਾ ਚਾਹੁੰਦਾ ਹੈ। ਨਵੀਂ ਕੰਪਨੀ ਨੂੰ ਅਰਜ਼ੀ ਮਿਲਣ ਦੇ ਪੰਜ ਦਿਨ 'ਚ ਕਰਵਾਈ ਸ਼ੁਰੂ ਕਰਨੀ ਪਵੇਗੀ। ਨਵੀਂ ਕੰਪਨੀ ਨੂੰ ਅਰਜ਼ੀ ਦੇਣ ਵਾਲੇ ਗਾਹਕ ਦੀ ਪਹਿਚਾਣ ਕਰਨੀ ਪਵੇਗੀ।
Date:2009-07-02 Time:00:06:14 source:yahoo