ਡੱਬਵਾਲੀ-ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਵੱਲੋਂ 18 ਜੁਲਾਈ ਨੂੰ ਪਿੰਡ ਅਲੀਕਾਂ ਵਿਖੇ ਸ਼ਹੀਦ ਭਾਈ ਹਰਮੰਦਰ ਸਿੰਘ ਦੀ ਪਹਿਲੀ ਬਰਸੀ ਮਨਾਈ ਜਾ ਰਹੀ ਹੈ। ਸਥਾਨਕ ਵਿਸ਼ਵਕਰਮਾ ਮੰਦਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਇਹ ਜਾਣਕਾਰੀ ਦਿੰਦਿਆਂ ਸਭਾ ਦੇ ਸੂਬਾ ਪ੍ਰਧਾਨ ਭਾਈ ਸੁਖਵਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਪਿਛਲੇ ਸਾਲ18 ਜੁਲਾਈ 2008 ਨੂੰ ਡੇਰਾ ਸਿੱਖ ਵਿਵਾਦ ਦੌਰਾਨ ਡੱਬਵਾਲੀ ਵਿਖੇ ਡੇਰਾ ਸਮੱਰਥਕਾਂ ਹੱਥੋਂ ਸਤਿਕਾਰ ਸਭਾ ਦੇ ਨੌਜਵਾਨ ਕਾਰਕੁੰਨ ਹਰਮੰਦਰ ਸਿੰਘ ਸ਼ਹੀਦ ਹੋ ਗਏ ਸਨ।ਉਨ੍ਹਾਂ ਦੀ ਯਾਦ ਨਮਿਤ ਪਿੰਡ ਅਲੀਕਾਂ ਵਿਖੇ ਬਣਾਏ ਜਾ ਰਹੇ ਗੁਰਦੁਆਰਾ ਵਿਚ 18 ਜੁਲਾਈ ਨੂੰ ਉਸਦੀ ਪਹਿਲੀ ਬਰਸੀ ਮੌਕੇ ਧਾਰਮਿਕ ਦੀਵਾਨ ਸਜਾਏ ਜਾਣਗੇ।
Date:2009-07-02 Time:00:06:12 source:yahoo