ਅਮਰ ਸਿੰਘ ਨੂੰ ਸੰਜੇ ਦੱਤ ਆਪਣਾ ਵੱਡਾ ਭਰਾ ਕਹਿੰਦੇ ਹਨ ਅਤੇ ਵੱਡੇ ਭਰਾ ਦਾ ਕਹਿਣਾ ਉਹ ਕਿਵੇਂ ਟਾਲ ਸਕਦੇ ਹਨ। ਤਾਂ ਵੱਡੇ ਭਰਾ ਨੇ ਕਿਹਾ ਕਿ ਰਾਜਨੀਤੀ ਤਾਂ ਕਰੋ ਹੀ, ਪਰ ਅਭਿਨੈ 'ਤੇ ਵੀ ਧਿਆਨ ਦਉ। ਸੰਜੂ ਬਾਬਾ ਉਤਸ਼ਾਹ ਨਾਲ ਭਰ ਗਏ।
ਸੰਜੂ ਨੇ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਦੇਖਿਆ। ਚੋਣਾਂ ਦੇ ਦੌਰਾਨ ਜਿਮ ਜਾਣਾ ਛੁੱਟ ਗਿਆ ਸੀ, ਇਸ ਕਰਕੇ ਵਜਨ ਵਧ ਗਿਆ ਸੀ। ਸੰਜੂ ਨੇ ਵਜਨ ਘੱਟ ਕਰਨ ਦਾ ਨਿਸ਼ਚਾ ਕੀਤਾ। ਸੰਜੂ ਜੋ ਠਾਣਦੇ ਹਨ, ਉਹ ਕਰ ਕੇ ਦਿਖਾਉਂਦੇ ਹਨ। ਇੱਕ ਮਹੀਨੇ ਵਿੱਚ ਹੀ ਉਹਨਾਂ ਨੇ ਬਾਰ੍ਹਾਂ ਕਿਲੋ ਵਜਨ ਘੱਟ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ। ਹੈ ਨਾ ਕਮਾਲ ਦੀ ਗੱਲ!
Date:2009-06-30 Time:00:04:31 source:yahoo