ਜਿਸ ਕੈਟਰੀਨਾ ਕੈਫ ਦੀਆਂ ਫਿਲਮਾਂ ਦੇਖਣ ਲਈ ਲੋਕ ਲਾਈਨ ਵਿੱਚ ਖੜ੍ਹੇ ਹੁੰਦੇ ਹਨ, ਉਸੇ ਕੈਟਰੀਨਾ ਦੇ ਬੁਆਏਫ੍ਰੈਂਡ ਸਲਮਾਨ ਖਾਨ ਨੂੰ ਉਹਨਾਂ ਦੀਆਂ ਫਿਲਮਾਂ ਦੇਖਣਾ ਪਸੰਦ ਨਹੀਂ ਹੈ। ਜਦੋਂ ਕਿ ਸਲਮਾਨ ਦੀਆਂ ਸਾਰੀਆਂ ਫਿਲਮਾਂ ਦਾ ਮਜਾ ਕੈਟਰੀਨਾ ਲੈਂਦੀ ਹੈ।
ਸੂਤਰਾਂ ਦੇ ਮੁਤਾਬਿਕ ਸਲਮਾਨ ਨੇ ਹੁਣ ਤੱਕ ਕੈਟਰੀਨਾ ਦੀਆਂ ਇੱਕ-ਦੋ ਫਿਲਮਾਂ ਹੀ ਦੇਖੀਆਂ ਹੋਣਗੀਆਂ। ਇਹ ਵੀ ਉਹ ਫਿਲਮਾਂ ਹੋ ਸਕਦੀਆਂ ਹਨ, ਜਿਹਨਾਂ 'ਚ ਕੈਟਰੀਨਾ, ਸਲਮਾਨ ਦੀ ਨਾਇਕਾ ਹੈ।
ਸਲਮਾਨ ਅਜਿਹਾ ਕਿਉਂ ਕਰਦੇ ਹਨ, ਇਹ ਤਾਂ ਉਹਨਾਂ ਨੂੰ ਹੀ ਪਤਾ ਹੈ, ਪਰ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਸਲਮਾਨ ਕੈਟਰੀਨਾ ਨੂੰ ਕਿਸੇ ਹੋਰ ਪੁਰਸ਼ ਦੀ ਨਾਇਕਾ ਬਣਦੇ ਨਹੀਂ ਦੇਖ ਸਕਦੇ ਹਨ।
Date:2009-06-30 Time:00:04:31 source:yahoo