ਲਿੰਡਾਊ-ਭਾਰਤ ਦੇ ਮਾਨਵ ਸੰਸਾਧਨ ਵਿਕਾਸ ਮੰਤਰੀ ਕਪਿਲ ਸਿੱਬਲ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਨ੍ਹਾ ਨੇ ਦੇਸ਼ 'ਚ ਦਸਵੀਂ ਦੇ ਬੋਰਡ ਦੀ ਪ੍ਰੀਖਿਆ ਖਤਮ ਕਰਨ ਨੂੰ ਕਿਹਾ ਸੀ,ਡਾਇਚੇ ਵੇਲੇ ਦੀ ਹਿੰਦੀ ਸੇਵਾ ਨਾਲ ਖਾਸ ਗੱਲਬਾਤ 'ਚ ਉਨ੍ਹਾ ਨੇ ਕਿਹਾ ਹੈ ਕਿ ਉਨ੍ਹਾ ਨੇ ਤਾਂ ਬੱਸ ਇਸ 'ਤੇ ਬਹਿਸ ਦਾ ਸੁਝਾਅ ਦਿੱਤਾ ਸੀ ਕਿ ਅੰਤਰਰਾਸ਼ਟਰੀ ਮੁਕਾਬਲੇਬਾਜ਼ੀ ਦੇ ਦੌਰ 'ਚ ਕੀ ਕੁੱਝ ਜਗ੍ਹਾ 'ਤੇ ਇਸ ਵਿਕੱਲਪ ਨੂੰ ਨਹੀਂ ਅਜਮਾਇਆ ਜਾ ਸਕਦਾ।ਉਹ ਕਹਿੰਦੇ ਹਨ, "ਇਹ ਤਾਂ ਮੈਂ ਕਦੇ ਨਹੀਂ ਕਿਹਾ ਕਿ ਦਸਵੀਂ ਦਾ ਬੋਰਡ ਖਤਮ ਕਰਨਾ ਚਾਹੀਦਾ ਹੈ।ਮੈਂ ਕੇਵਲ ਇਨ੍ਹਾ ਕਿਹਾ ਹੈ ਕਿ ਉਸ ਵਿੱਚ ਪਰਿਵਰਤਨ ਲਿਆਉਣਾ ਚਾਹੀਦਾ"
Date:2009-06-30 Time:00:04:31 source:yahoo