Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2012 April 2012 March 2012 February 2012 January 2012 |
Date : 2 - 1 - 2012
ਨਵੀਂ ਦਿੱਲੀ, 2 ਜਨਵਰੀ ਦਿੱਲੀ ਹਾਈਕੋਰਟ ਦੇ ਸਾਬਕਾ ਮੁੱਖ ਜੱਜ ਰਾਜਿੰਦਰ ਸੱਚਰ ਨੇ ਕਿਹਾ ਹੈ ਕਿ ਸਿਆਸੀ ਪਾਰਟੀਆਂ ਨੂੰ ਸਰਬਸੰਮਤੀ ਨਾਲ ਲੋਕਪਾਲ ਬਿਲ 'ਤੇ ਚਰਚਾ ਉਦੋਂ ਤਕ ਅੱਗੇ ਪਾ ਦੇਣੀ ਚਾਹੀਦੀ ਹੈ, ਜਦੋਂ ਤਕ 5 ਸੂਬਿਆਂ ਦੀਆਂ ਅਸੈਂਬਲੀ ਚੋਣਾਂ ਖਤਮ ਨਹੀਂ ਹੋ ਜਾਂਦੀਆਂ ਤਾਂ ਜੋ ਇਸ 'ਤੇ ਆਮ ਰਾਏ ਬਣਾਉਣ ਲਈ ਚਰਚਾ ਸ਼ਾਂਤ ਵਾਤਾਵਰਣ 'ਚ ਹੋ ਸਕੇ। ਪੀਪਲਜ਼ ਯੂਨੀਅਨ ਫਾਰ ਸਿਵਲ ਲਿਬਰਟੀਜ਼ ਵਲੋਂ ਜਾਰੀ ਬਿਆਨ ਮੁਤਾਬਕ ਜਸਟਿਸ ਸੱਚਰ ਨੇ ਕਿਹਾ ਕਿ ਪਾਰਟੀਆਂ ਨੂੰ ਸਰਬਸੰਮਤੀ ਨਾਲ ਲੋਕਪਾਲ 'ਤੇ ਚਰਚਾ ਉਦੋਂ ਤਕ ਮੁਲਤਵੀ ਕਰਨ ਬਾਰੇ ਸਹਿਮਤ ਹੋਣਾ ਚਾਹੀਦਾ ਹੈ, ਜਦੋਂ ਤਕ ਉੱਤਰ ਪ੍ਰਦੇਸ਼ ਦੀਆਂ ਚੋਣਾਂ ਦਾ ਦਬਾਅ ਖਤਮ ਨਹੀਂ ਹੋ ਜਾਂਦਾ। ਸੱਚਰ ਨੇ ਨਾਲ ਹੀ ਦੋਸ਼ ਲਾਇਆ ਕਿ ਸਰਕਾਰ ਨੇ ਲੋਕਪਾਲ ਵਿਚ ਘੱਟ ਗਿਣਤੀਆਂ ਸਮੇਤ ਵੱਖ-ਵੱਖ ਵਰਗਾਂ 'ਚ ਰਿਜ਼ਰਵੇਸ਼ Date:2012-01-02 Time:12:00:03
ਸ੍ਰੀਨਗਰ, 2 ਜਨਵਰੀ :ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲੇ 'ਚ ਸੋਮਵਾਰ ਬਿਜਲੀ ਦੀ ਕਮੀ ਵਿਰੁੱਧ ਵਿਖਾਵਾ ਕਰ ਰਹੀ ਭੀੜ ਨੂੰ ਤਿੱਤਰ-ਬਿੱਤਰ ਕਰਨ ਲਈ ਕੇਂਦਰੀ ਸਨਅਤੀ ਸੁਰੱਖਿਆ ਫੋਰਸ ਵਲੋਂ ਕੀਤੀ ਗਈ ਫਾਇਰਿੰਗ ਕਾਰਨ ਇਕ ਵਿਅਕਤੀ ਮਾਰਿਆ ਗਿਆ ਤੇ 2 ਹੋਰ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਇਥੋਂ ਲਗਭਗ 90 ਕਿਲੋਮੀਟਰ ਦੂਰ ਬੋਨੀਆਰ ਵਿਖੇ ਲਗਭਗ 500 ਵਿਅਕਤੀਆਂ ਨੇ ਬਿਜਲੀ ਦੀ ਕਮੀ ਵਿਰੁੱਧ ਵਿਖਾਵਾ ਕੀਤਾ, ਜਦੋਂ ਵਿਖਾਵਾਕਾਰੀ ਬਿਜਲੀ ਪਲਾਂਟ ਦੇ ਮੁੱਖ ਦਰਵਾਜ਼ੇ ਵੱਲ ਵਧਣ ਲੱਗੇ ਤਾਂ ਕੰਪਲੈਕਸ ਦੀ ਸੁਰੱਖਿਆ ਲਈ ਉਥੇ ਤਾਇਨਾਤ ਸੀ. ਆਈ. ਐੱਸ. ਐੱਫ. ਦੇ ਜਵਾਨਾਂ ਨੇ ਗੋਲੀ ਚਲਾ ਦਿੱਤੀ। 25 ਸਾਲਾ ਅਲਤਾਫ ਨਾਮੀ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ 70 ਸਾਲਾ ਅਬਦੁੱਲ ਮਾਜਿਦ ਤੇ 25 ਸਾਲਾ ਪ੍ਰਵੇਜ਼ ਅਹਿਮਦ ਜ਼ਖਮੀ ਹੋ ਗਏ। ਫਾਇਰਿੰਗ ਪਿੱਛੋਂ ਪੂਰੇ ਖ Date:2012-01-02 Time:12:00:03
ਅੰਬਾਲਾ, 2 ਜਨਵਰੀ— ਅੰਬਾਲਾ 'ਚ ਧੁੰਦ ਕਾਰਨ ਇਕ ਸਕੂਲ ਬੱਸ ਹਾਦਸਾਗ੍ਰਸਤ ਹੋ ਗਈ। ਇਸ ਹਾਦਸੇ 'ਚ 11 ਬੱਚਿਆਂ ਦੀ ਮੌਤ ਹੋ ਗਈ। ਉਧਰ, ਸਕੂਲ ਬੱਸ ਦਾ ਡਰਾਈਵਰ ਵੀ ਮੌਤ ਦਾ ਸ਼ਿਕਾਰ ਹੋ ਗਿਆ। ਹਾਦਸੇ 'ਚ 20 ਬੱਚੇ ਜਖਮੀ ਵੀ ਹੋਏ। ਜ਼ਖਮੀ ਬੱਚਿਆਂ 'ਚ 4 ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਰਾਹਤ ਅਤੇ ਬਚਾਅ ਦਾ ਕੰਮ ਕੀਤਾ ਜਾ ਰਿਹਾ ਹੈ। ਮ੍ਰਿਤਕਾਂ ਦੇ ਪਰਿਵਾਰ ਨੂੰ 1-1 ਲੱਖ ਰੁਪਏ ਮੁਆਵਜ਼ੇ ਦਾ ਐਲਾਨ ਕੀਤਾ ਗਿਆ ਹੈ।ਪੁਲਸ ਕਮਿਸ਼ਨਰ ਅੰਬਾਲਾ ਨੇ ਦੱਸਿਆ ਕਿ 4 ਬੱਚਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਹਾਦਸਾ ਸ਼ਾਹਬਾਦ ਰੋਡ 'ਤੇ ਹੋਇਆ। ਬੱਸ ਅਰਜੁਨ ਪਬਲਿਕ ਸਕੂਲ ਦੀ ਸੀ। ਜ਼ਖਮੀ ਬੱਚਿਆਂ ਨੂੰ ਅੰਬਾਲਾ ਦੇ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਜਿੱਥੋਂ ਗੰਭੀਰ ਬੱਚਿਆਂ ਨੂੰ ਚੰਡੀਗੜ੍ਹ ਭੇਜਿਆ ਜਾ ਸਕਦਾ ਹੈ। Date:2012-01-02 Time:12:00:03
ਮੁੰਬਈ, 2 ਜਨਵਰੀ:ਸ਼ਿਵ ਸੈਨਾ ਮੁਖੀ ਬਾਲ ਠਾਕਰੇ ਨੇ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਕਿਹਾ ਹੈ ਕਿ ਉਹ ਇੰਦੂ ਮਿਲ ਦੀ ਜ਼ਮੀਨ ਭੀਮ ਰਾਓ ਅੰਬੇਦਕਰ ਯਾਦਗਾਰ ਲਈ ਦੇਣ ਦੇ ਕੇਂਦਰ ਸਰਕਾਰ ਦੇ ਭਰੋਸੇ ਤੋਂ ਗੁੰਮਰਾਹ ਨਾ ਹੋਣ। ਪਾਰਟੀ ਦੇ ਮੁੱਖ ਰਸਾਲੇ 'ਸਾਮਨਾ' ਵਿਚ ਠਾਕਰੇ ਨੇ ਲਿਖਿਆ ਹੈ ਕਿ ਕਾਂਗਰਸ ਵਲੋਂ ਇਹ ਕਦਮ ਆਉਂਦੀਆਂ ਸਥਾਨਕ ਸਰਕਾਰ ਚੋਣਾਂ 'ਚ ਦਲਿਤ ਵੋਟਾਂ ਨੂੰ ਧਿਆਨ 'ਚ ਰੱਖਦਿਆਂ ਚੁੱਕਿਆ ਗਿਆ ਹੈ। ਠਾਕਰੇ ਨੇ ਕਿਹਾ ਕਿ ਸਾਡੇ ਦਲਿਤ ਭਰਾਵਾਂ ਨੂੰ ਕਾਂਗਰਸ ਦੇ ਭਰੋਸੇ ਕਿ ਕੇਂਦਰ ਸਰਕਾਰ ਇੰਦੂ ਮਿਲ ਦੀ ਜ਼ਮੀਨ ਨੂੰ ਯਾਦਗਾਰ ਲਈ ਵੰਡਣ ਬਾਰੇ ਸਿਧਾਂਤਕ ਤੌਰ 'ਤੇ ਸਹਿਮਤ ਹੋ ਗਈ ਹੈ, ਵਧੇਰੇ ਉਤਸ਼ਾਹਿਤ ਨਹੀਂ ਹੋਣਾ ਚਾਹੀਦਾ। ਵੋਟਾਂ ਦੇ ਭੁੱਖੇ ਹੋਣ ਕਾਰਨ ਚੋਣਾਂ ਨੇੜੇ ਆਉਂਦਿਆਂ ਹੀ ਕਾਂਗਰਸ ਅਜਿਹੇ ਵਾਅਦੇ ਕਰਦੀ ਹੈ। ਪਿਛਲੇ ਕੁਝ ਮਹੀਨਾ Date:2012-01-02 Time:12:00:02
ਨਵੀਂ ਦਿੱਲੀ, 2 ਜਨਵਰੀ— ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਮੀਡਆ ਦੀ ਆਜ਼ਾਦੀ ਦੀ ਜ਼ੋਰਦਾਰ ਵਕਾਲਤ ਕੀਤੀ ਹੈ ਅਤੇ ਨਾਲ ਹੀ ਉਸ ਨੂੰ ਸਨਸਨੀ ਫੈਲਾਉਣ ਤੋਂ ਬਚਣ ਨੂੰ ਕਿਹਾ ਹੈ। ਦਿੱਲੀ 'ਚ ਇਕ ਸਮਾਰੋਹ 'ਚ ਪ੍ਰਧਾਨ ਮੰਤਰੀ Date:2012-01-02 Time:12:00:02
ਅਦਾਲਤ 'ਚ ਵੱਡੀ ਗਿਣਤੀ 'ਚ ਚੀਨੀ ਕਾਰੋਬਾਰੀਆਂ ਨੇ ਇਕ ਭਾਰਤੀ ਰਾਜਨਾਇਕ 'ਤੇ ਹਮਲਾ ਬੋਲ ਦਿੱਤਾ ਜਿਸ ਨਾਲ ਉਹ ਜ਼ਖਮੀ ਹੋ ਗਿਆ। ਉਨ੍ਹਾਂ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ। ਭਾਰਤੀ ਰਾਜਨਾਇਕ ਦੋ ਭਾਰਤੀਆਂ ਨੂੰ Date:2012-01-02 Time:12:00:02
ਸ਼ਾਹਜਹਾਂਪੁਰ/ਗੌਰਖਪੁਰ, 2 ਜਨਵਰੀ— ਕਰੀਬ ਪੰਜ ਸਾਲਾਂ ਤੱਕ ਪੂਰੇ ਭੌਕਾਲ ਅਤੇ ਤਿਆਰੀ ਨਾਲ ਜਨਤਾ ਵਿਚਾਲੇ ਜਾਣ ਵਾਲੇ ਮੰਤਰੀ ਉਸੇ ਜਨਤਾ ਵਿਚਾਲੇ ਫੁੱਟ-ਫੁੱਟ ਕੇ ਰੋ ਰਹੇ ਹਨ ਅਤੇ ਪੁੱਛ ਰਹੇ ਹਨ ਕਿ ਮੰਤਰੀ ਅਹੁਦੇ ਤੋਂ ਹਟਾਏ ਜਾਣ 'ਚ ਆਖਿਰ ਉਨ੍ਹਾਂ ਦਾ ਕੀ ਦੋਸ਼ ਹੈ। ਪਿਛਲੀ 25 ਦਸੰਬਰ ਨੂੰ ਪਿਛੜਾ ਕਲਿਆਣ ਵਿਭਾਗ ਦੇ ਮੰਤਰੀ ਅਹੁਦੇ ਤੋਂ ਹਟਾਏ ਗਏ ਅਵਧੇਸ਼ ਕੁਮਾਰ ਵਰਮਾ ਆਪਣੇ ਹਲਕੇ ਸ਼ਾਹਜਹਾਂਪੁਰ ਦੇ ਗਦਰੌਲ 'ਚ ਸਨ। ਕਰੀਬ 50 ਸਮਰੱਥਕਾਂ ਵਿਚਾਲੇ ਆਉਂਦੇ ਹੀ ਉਹ ਜ਼ੋਰ-ਜ਼ੋਰ ਦੀ ਰੌਣ ਲੱਗੇ ਅਤੇ ਸਾਰਿਆਂ ਤੋਂ ਪੁੱਛਣ ਲੱਗੇ ਕਿ ਸਾਨੂੰ ਮੰਤਰੀ ਮੰਡਲ 'ਚੋਂ ਕਿਉਂ ਹਟਾਇਆ ਗਿਆ। ਉਨ੍ਹਾਂ ਦਾ ਦੋਸ਼ ਕੀ ਸੀ।ਉਨ੍ਹਾਂ ਦੇ ਸਮਰੱਥਕਾਂ ਨੇ ਉਨ੍ਹਾਂ ਨੂੰ ਦਿਲਾਸਾ ਦਿੱਤਾ। ਉਨ੍ਹਾਂ ਦੇ ਮਫਲਰ ਨਾਲ ਉਨ੍ਹਾਂ ਦੇ ਹੰਝੂ ਸਾਫ ਕੀਤੇ। ਉਨ੍ਹਾਂ ਸਮਰੱਥਕਾਂ ਨੂ Date:2012-01-02 Time:11:00:02
ਨਵੀਂ ਦਿੱਲੀ, 2 ਜਨਵਰੀ- ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਸੋਮਵਾਰ ਨੂੰ ਕਿਹਾ ਕਿ ਆਮ ਬਜਟ ਇਸ ਵਾਰ ਪੰਜ ਸੂਬਿਆਂ 'ਚ ਐਲਾਨੀਆਂ ਵਿਧਾਨ ਸਭਾ ਚੋਣਾਂ ਖਤਮ ਹੋਣ ਤੋਂ ਬਾਅਦ ਪੇਸ਼ ਕੀਤਾ ਜਾਏਗਾ ਪਰ ਅਜੇ ਇਸਦੀ ਤਰੀਕ ਤੈਅ ਨਹੀਂ ਹੈ। ਮੁਖਰਜੀ ਨੇ ਸੋਮਵਾਰ ਨੂੰ ਦਿੱਲੀ 'ਚ ਬਜਟ ਦੀ ਤਰੀਕ ਬਾਰੇ ਪੱਤਰਕਾਰਾਂ ਦੇ ਸਵਾਲ 'ਚ ਕਿਹਾ ਕਿ ਅਸੀਂ ਅਜੇ ਤਰੀਕ ਤੈਅ ਨਹੀਂ ਕੀਤੀ ਹੈ। ਪਰ ਸੁਭਾਵਿਕ ਤੌਰ 'ਤੇ ਇਹ ਚੋਣਾਂ ਤੋਂ ਬਾਅਦ ਹੀ ਹੋਵੇਗਾ।ਉੱਤਰ ਪ੍ਰਦੇਸ਼, ਉਤਰਾਖੰਡ, ਮਣੀਪੁਰ, ਪੰਜਾਬ, ਗੋਆ ਆਦਿ ਪੰਜ ਸੂਬਿਆਂ 'ਚ 30 ਜਨਵਰੀ ਤੋਂ ਤੋਂ 3 ਮਾਰਚ ਤੱਕ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਕਾਰਨ ਵਿੱਤ ਸਾਲ 2012-13 ਲਈ ਪੇਸ਼ ਹੋਣ ਵਾਲੇ ਬਜਟ ਦੀ ਤਰੀਕ ਨੂੰ ਪੁਨਰ ਨਿਰਧਾਰਤ ਕੀਤੇ ਜਾਣ ਦੀ ਸੰਭਾਵਨਾ ਹੈ। Date:2012-01-02 Time:11:00:02
ਜੋਧਪੁਰ, 2 ਜਨਵਰੀ :ਸੀ. ਬੀ. ਆਈ. ਨੇ ਲਾਪਤਾ ਨਰਸ ਭੰਵਰੀ ਦੇਵੀ ਦੀ ਲਾਸ਼ ਦਾ ਪਤਾ ਲਾਉਣ ਲਈ ਜਲੋਦਾ ਪਿੰਡ ਸਥਿਤ ਵੱਖ-ਵੱਖ ਥਾਵਾਂ 'ਤੇ ਆਪਣਾ ਧਿਆਨ ਕੇਂਦਰਤ ਕੀਤਾ ਹੈ, ਜਿਥੇ ਹੋ ਸਕਦਾ ਹੈ, ਉਸ ਨੂੰ ਦੱਬਿਆ ਗਿਆ ਹੋਵੇ। ਸੀ. ਬੀ. ਆਈ. ਭੰਵਰੀ ਦੇਵੀ ਦੀ ਲਾਸ਼ ਦਾ ਪਤਾ ਲਾਉਣ ਲਈ ਉੱਨਤ ਕਿਸਮ ਦੇ ਉਪਕਰਨਾਂ ਦੀ ਵਰਤੋਂ ਕਰ ਰਹੀ ਹੈ। ਸੀ. ਬੀ. ਆਈ. ਦੇ ਸੂਤਰਾਂ ਨੇ ਸੋਮਵਾਰ ਦੱਸਿਆ ਕਿ ਬਿਸ਼ਨ ਰਾਮ ਬਿਸ਼ਨੋਈ ਦਾ ਭਰਾ ਅਤੇ ਉਸ ਦੇ ਗਿਰੋਹ ਦੇ ਮੈਂਬਰ ਓਮ ਪ੍ਰਕਾਸ਼ ਕੋਲੋਂ ਪੁੱਛਗਿੱਛ ਦੇ ਆਧਾਰ 'ਤੇ ਸੀ. ਬੀ. ਆਈ. ਦੀ ਟੋਲੀ ਨੇ ਪਿੰਡ 'ਚ ਡੇਰਾ ਲਾਇਆ ਹੋਇਆ ਹੈ ਅਤੇ ਵਿਸ਼ੇਸ਼ ਉਪਕਰਨਾਂ ਦੀ ਮਦਦ ਨਾਲ ਖੇਤਰ ਦੀ ਤਲਾਸ਼ੀ ਲਈ ਜਾ ਰਹੀ ਹੈ। ਬਿਸ਼ਨ ਰਾਮ ਬਾਰੇ ਕਿਹਾ ਜਾਂਦਾ ਹੈ ਕਿ ਭੰਵਰੀ ਦੇਵੀ ਦੀ ਲਾਸ਼ ਨੂੰ ਟਿਕਾਣੇ ਲਾਉਣ 'ਚ ਉਸ ਦਾ ਹੱਥ ਸੀ।ਸੂਤਰਾਂ ਮੁਤਾਬਕ ਬਿਸ਼ਨ ਰਾਮ ਜਲੋਦ Date:2012-01-02 Time:11:00:02
ਚੰਡੀਗੜ੍ਹ, 30 ਦਸੰਬਰ (ਨਰੇਸ਼ ਸ਼ਰਮਾ)-ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈ. ਅਮਰਿੰਦਰ ਸਿੰਘ ਬੇਸ਼ੱਕ ਇਸ ਸਮੇਂ ਕਾਂਗਰਸ ਉਮੀਦਵਾਰਾਂ ਦੀ ਸੂਚੀ ਜਾਰੀ ਕਰਵਾਉਣ ''ਚ ਰੁੱਝੇ ਹਨ ਪਰ ਉਨ੍ਹਾਂ ਦੀ ਗੈਰਹਾਜ਼ਰੀ ''ਚ ਉਨ੍ਹਾਂ ਦਾ ਖੂੰਡਾ ਚਰਚਾ ਦਾ ਵਿਸ਼ਾ ਬਣਿਆ ਹੈ। Date:2012-01-02 Time:09:26:40
ਮੋਹਾਲੀ, 30 ਦਸੰਬਰ (ਪਰਦੀਪ)-ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਜਾਬ ਵਿਚ ਰਾਜਨੀਤਿਕ ਮਾਹੌਲ ਪੂਰੀ ਤਰ੍ਹਾਂ ਗਰਮਾ ਚੁੱਕਾ ਹੈ। ਜਿਥੇ ਆਏ ਦਿਨ ਨੇਤਾਵਾਂ ਵਲੋਂ ਵਫਾਦਾਰੀਆਂ ਬਦਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਉਥੇ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਹੁਣ ਤੱਕ Date:2012-01-02 Time:09:26:40
ਮਾਨਸਾ, 30 ਦਸੰਬਰ (ਮਿੱਤਲ)-ਭਾਵੇਂ ਇਸ ਕਲਯੁਗੀ ਸੰਸਾਰ ''ਚ ਪੈਸੇ ਲਈ ਕਈ ਵਿਅਕਤੀ ਕਤਲ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ ਪਰ ਕੁਝ ਇਨਸਾਨ ਅਜਿਹੇ ਵੀ ਹਨ ਕਿ ਉਹ ਕਿਸੇ ਦੇ ਪੈਸੇ ਨੂੰ ਹੱਥ ਤੱਕ ਨਹੀਂ ਲਾਉਂਦੇ। ਅਜਿਹੀ ਹੀ ਮਿਸਾਲ ਕਾਇਮ ਕਰਕੇ ਦਿਖਾਈ ਇਕ ਆਟੋ ਰਿਕਸ਼ਾ ਚਾਲਕ ਨੇ, Date:2012-01-02 Time:09:26:40
ਮਾਨਸਾ, 30 ਦਸੰਬਰ (ਸੰਦੀਪ ਮਿੱਤਲ)-ਪੰਜਾਬ ਦੀ ਸੱਤਾਧਾਰੀ ਧਿਰ ਅਕਾਲੀ-ਭਾਜਪਾ ਗਠਜੋੜ ਨੇ ਆਪਣੇ ਹਿੱਸੇ ''ਚ ਆਉਂਦੀਆਂ 94 ਸੀਟਾਂ ਵਿਚੋਂ 63 ਵਿਧਾਨ ਸਭਾ ਹਲਕਿਆਂ ਉਪਰ ਉਮੀਦਵਾਰਾਂ ਦਾ ਐਲਾਨ ਕਰਕੇ ਚੋਣ ਸਰਗਰਮੀਆਂ ਵਧਾ ਦਿੱਤੀਆਂ ਹਨ। ਅਕਾਲੀ ਦਲ ਵਲੋਂ Date:2012-01-02 Time:09:26:40
ਚੰਡੀਗੜ੍ਹ, 30 ਦਸੰਬਰ (ਭੁੱਲਰ)-ਸਾਬਕਾ ਅਕਾਲੀ ਵਿਧਾਇਕ ਤੇ ਲੌਂਗੋਵਾਲ ਅਕਾਲੀ ਦਲ ਦੇ ਸੀਨੀਅਰ ਆਗੂ ਗਗਨਜੀਤ ਸਿੰਘ ਬਰਨਾਲਾ ਤੇ ਦਲ ਦੇ ਜਨਰਲ ਸਕੱਤਰ ਬਲਦੇਵ ਸਿੰਘ ਮਾਨ ਬਾਰੇ ਮੁੜ ਇਕ ਵਾਰ ਦਲ ਬਦਲੀ ਕਰਨ ਦੇ ਚਰਚੇ ਜ਼ੋਰ ਫੜ ਰਹੇ ਹਨ। Date:2012-01-02 Time:09:26:40
ਮਾਹਿਲਪੁਰ, 30 ਦਸੰਬਰ (ਸ਼ੋਰੀ)¸ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਮਾਹੌਲ ਚੋਣਾਂ ਦੇ ਰੰਗ ਵਿਚ ਹੌਲੀ-ਹੌਲੀ ਰੰਗਿਆ ਜਾਣ ਲੱਗ ਪਿਆ ਹੈ। ਪਿੰਡਾਂ ਦੀਆਂ ਸੱਥਾਂ ਹੋਣ ਜਾਂ ਫਿਰ ਕਸਬਿਆਂ-ਸ਼ਹਿਰਾਂ ਦੇ ਮੁਹੱਲੇ ਚਰਚਾ ਰਾਜਨੀਤਕ ਦੀ ਹੋ ਰਹੀ ਹੈ। Date:2012-01-02 Time:09:26:40
ਗੁਰਦਾਸਪੁਰ/ਧਾਰੀਵਾਲ, 30 ਦਸੰਬਰ (ਵਿਨੋਦ/ਖੋਸਲਾ)-ਪੁਲਸ ਸਟੇਸ਼ਨ ਧਾਰੀਵਾਲ ਅਧੀਨ ਪਿੰਡ ਡਡਵਾਂ ਵਿਚ ਇਕ ਨਾਬਾਲਗ ਲੜਕੀ ਨੂੰ ਵਰਗਲਾ ਕੇ ਭਜਾਉਣ ਦੇ ਦੋਸ਼ ਵਿਚ ਧਾਰੀਵਾਲ ਪੁਲਸ ਨੇ ਇਕ ਮਾਂ-ਪੁੱਤ ਵਿਰੁੱਧ ਕੇਸ ਦਰਜ ਕੀਤਾ ਹੈ। Date:2012-01-02 Time:09:26:40
ਮੋਹਾਲੀ, 30 ਦਸੰਬਰ (ਪਰਦੀਪ ਹੈਪੀ)- ਚੰਡੀਗੜ੍ਹ ਦੇ ਪ੍ਰਸਿੱਧ ਕਾਰਡੀਅਕ ਸਰਜਨ ਡਾ. ਦੀਪਕ ਕੌੜਾ ਦੀ ਅਥਾਹ ਜਾਇਦਾਦ ਅਤੇ ਅੱਯਾਸ਼ੀ ਉਸ ਦੀ ਮੌਤ ਦਾ ਕਾਰਨ ਬਣੀ। ਮੋਹਾਲੀ ਪੁਲਸ ਨੇ ਇਸ ਕਤਲ ਕਾਂਡ ''ਚ ਪੰਚਕੂਲਾ ਨਿਵਾਸੀ ਇਕ ਪਤੀ-ਪਤਨੀ ਅਤੇ ਪੀ.ਜੀ.ਆਈ. ''ਚ Date:2012-01-02 Time:09:26:40
ਸੰਗਤ ਮੰਡੀ, 30 ਦਸੰਬਰ (ਰਾਜੇਸ਼)-ਕੁਝ ਕੁ ਦਿਨਾਂ ਤੋਂ ਲਗਾਤਾਰ ਸੰਗਤ ਬਲਾਕ ਨਾਲ ਸਬੰਧਤ ਅਨੇਕਾਂ ਪਿੰਡਾਂ ''ਚ ਪੁਲਸ ਅਧਿਕਾਰੀਆਂ ਵਲੋਂ ਆਉਂਦੇ ਜਾਂਦੇ ਵਾਹਨ ਚਾਲਕਾਂ ਨੂੰ ਜ਼ਬਰਦਸਤੀ ਰੋਕ ਕੇ ਉਨ੍ਹਾਂ ਦੀਆਂ ਗੱਡੀਆਂ ਦੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ। Date:2012-01-02 Time:09:26:40
ਮਾਨਸਾ, 30 ਦਸੰਬਰ (ਜੱਸਲ)-ਮਾਨਸਾ ਜ਼ਿਲੇ ਅੰਦਰ ਬੇਸ਼ੱਕ ਟ੍ਰੈਫਿਕ ਪੁਲਸ ਨੇ ਸਖ਼ਤੀ ਵਰਤੀ ਹੋਈ ਹੈ ਪਰ ਫਿਰ ਵੀ ਕੁਝ ਲੋਕ ਅਜਿਹੇ ਹਨ, ਜੋ ਇਨ੍ਹਾਂ ਹੁਕਮਾਂ ਨੂੰ ਟਿੱਚ ਜਾਣਦੇ ਹਨ। ਅਜਿਹਾ ਹੀ ਨਜ਼ਾਰਾ ਮਾਨਸਾ ਦੇ ਓਵਰ ਬ੍ਰਿਜ ਉਪਰ ਦੇਖਿਆ ਗਿਆ, Date:2012-01-02 Time:09:26:40
ਲੁਧਿਆਣਾ, 30 ਦਸੰਬਰ (ਰਾਮ ਗੁਪਤਾ)- ਗੁਰੂ ਨਾਨਕ ਨਗਰ 33 ਫੁੱਟਾ ਰੋਡ ਦੇ ਰਹਿਣੇ ਵਾਲੇ ਕਰਮਜੀਤ ਸਿੰਘ ਦੀ ਸ਼ਿਕਾਇਤ ''ਤੇ ਥਾਣਾ ਜਮਾਲਪੁਰ ਦੀ ਪੁਲਸ ਨੇ ਜਤਿੰਦਰ ਕੁਮਾਰ ਦੇ ਖਿਲਾਫ ਸ਼ਿਕਾਇਤਕਰਤਾ ਦੀ ਨਾਬਾਲਿਗ ਲੜਕੀ ਨੂੰ ਭਜਾ ਕੇ ਲਿਜਾਣ ਦੇ Date:2012-01-02 Time:09:26:40
ਜਲੰਧਰ, 30 ਦਸੰਬਰ (ਪਾਹਵਾ)—ਭਾਜਪਾ ਵਲੋਂ ਟਿਕਟਾਂ ਦੇ ਐਲਾਨ ਦਾ ਕੰਮ 2 ਜਨਵਰੀ ਤੱਕ ਲਈ ਲਟਕ ਗਿਆ ਹੈ ਪਰ ਇਸ ਦੌਰਾਨ ਪਾਰਟੀ ਵਿਚ ਸੰਭਾਵਿਤ ਬਦਲਾਅ ਲਈ ਚਰਚਾਵਾਂ ਦਾ ਬਾਜ਼ਾਰ ਖੂਬ ਗਰਮ ਹੈ। ਅੰਮ੍ਰਿਤਸਰ ਤੋਂ ਸੰਸਦ ਮੈਂਬਰ ਨਵਜੋਤ ਸਿੰਘ ਸਿੱਧੂ ਦੀ Date:2012-01-02 Time:09:26:40
ਮੁੱਲਾਂਪੁਰ ਦਾਖਾ, 30 ਦਸੰਬਰ (ਪ੍ਰਿਤਪਾਲ)-ਹਲਕਾ ਦਾਖਾ ''ਚ ਵਿਕਾਸ ਦੇ ਨਾਂ ''ਤੇ ਨਾਅਰੇ ਮਾਰ ਰਹੇ ਅਕਾਲੀ ਦਲ ਨੂੰ ਉਸ ਸਮੇਂ ਕਰਾਰਾ ਝਟਕਾ ਪੁੱਜਾ ਜਦ ਇਲਾਕੇ ਦੇ ਪ੍ਰਸਿੱਧ ਪਿੰਡ ਸੂਜਾਪੁਰ ਦੇ 22 ਕੱਟੜ ਅਕਾਲੀ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਲੋਕ Date:2012-01-02 Time:09:26:40
ਪੀਪਲਜ਼ ਪਾਰਟੀ ਆਫ ਪੰਜਾਬ ਦੀ ਅਗਵਾਈ ਵਾਲੇ ਸਾਂਝੇ ਮੋਰਚੇ ਨੇ 41 ਉਮੀਦਵਾਰਾਂ ਦੀ ਸੂਚੀ ਸ਼ਨੀਵਾਰ ਨੂੰ ਜਾਰੀ ਕਰ ਦਿੱਤੀ ਹੈ। ਅੰਮ੍ਰਿਤਸਰ ਦੇ ਜਲਿਆਂ ਵਾਲੇ ਬਾਗ ਵਿਚ ਜਾਰੀ ਕੀਤੀ ਗਈ ਸੂਚੀ ਵਿਚ ਪੀਪਲਜ਼ Date:2012-01-02 Time:09:26:40
ਗੁਰਦਾਸਪੁਰ, 31ਦਸੰਬਰ (ਵਿਨੋਦ)- ਪਾਕਿਸਤਾਨ ਦੇ ਜ਼ਿਲਾ ਖੈਰਪੁਰ ਅਧੀਨ ਕਸਬਾ ਬਾਬਰਲੋਈ ਨਿਵਾਸੀ ਤਿੰਨ ਹਿੰਦੂ ਭਰਾ ਜੋ ਦੁਕਾਨਦਾਰ ਹਨ ਦੇ ਸ਼ੱਕੀ ਹਾਲਾਤ ''ਚ ਲਾਪਤਾ ਹੋਣ ਕਾਰਨ ਹਿੰਦੂ ਫਿਰਕੇ ''ਚ ਡਰ ਦਾ ਮਾਹੌਲ ਹੈ। ਸਰਹੱਦ ਪਾਰ ਸੂਤਰਾਂ ਅਨੁਸਾਰ ਤਿੰਨ ਭਰਾ ਰਾਮਚੰਦ, ਪ੍ਰਕਾਸ਼ ਚੰਦ ਤੇ ਹਰੀਸ਼ ਚੰਦ ਵੀਰਵਾਰ ਸ਼ਾਮ ਨੂੰ ਕਸਬਾ ਤਲੁਕਾ ਖੈਰਪੁਰ ਤੋਂ ਸ਼ਾਹ ਲੁਧਿਆਣਵੀ ''ਚ ਉਰਸ ਪ੍ਰੋਗਰਾਮ Date:2012-01-02 Time:09:26:40
ਬਾਘਾਪੁਰਾਣਾ, 31 ਦਸੰਬਰ (ਰਾਕੇਸ਼) ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਬਾਘਾਪੁਰਾਣਾ ਹਲਕੇ ਦੀ ਟਿਕਟ ਨੂੰ ਬਦਲੇ ਜਾਣ ਦੇ ਮਿਲੇ ਸੰਕੇਤਾਂ ਨੂੰ ਲੈ ਕੇ ਹਲਕੇ ਤੋਂ ਵੱਡੀ ਗਿਣਤੀ ਵਿਚ ਵਰਕਰਾਂ ਅਤੇ ਆਗੂਆਂ ਨੇ ਹਲਕਾ ਇੰਚਾਰਜ ਜਗਤਾਰ ਸਿੰਘ ਰਾਜੇਆਣਾ ਨੂੰ ਟਿਕਟ ਦਿੱਤੇ ਜਾਣ Date:2012-01-02 Time:09:26:40
page no.1 |
Select news date : 31 - 1 - 2012 30 - 1 - 2012 29 - 1 - 2012 28 - 1 - 2012 27 - 1 - 2012 25 - 1 - 2012 24 - 1 - 2012 23 - 1 - 2012 22 - 1 - 2012 21 - 1 - 2012 20 - 1 - 2012 18 - 1 - 2012 17 - 1 - 2012 16 - 1 - 2012 15 - 1 - 2012 14 - 1 - 2012 13 - 1 - 2012 12 - 1 - 2012 11 - 1 - 2012 10 - 1 - 2012 9 - 1 - 2012 8 - 1 - 2012 7 - 1 - 2012 6 - 1 - 2012 5 - 1 - 2012 4 - 1 - 2012 3 - 1 - 2012 2 - 1 - 2012 |