Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2012 April 2012 March 2012 February 2012 January 2012 |
Date : 19 - 9 - 2010
ਇੰਤਜ਼ਾਮ ਹੇਠ ਕਸ਼ਮੀਰ ਨਾਲ ਤਾਅਲੁੱਕ ਰੱਖਣ ਵਾਲੇ ਸਿਆਸਤ ਦਾਨ ਉਮਰ ਅਬਦੁੱਲਾ ਬਾਲੀ ਵੱਡ ਦੀ ਇਕ ਫ਼ਿਲਮ ਵਿਚ ਨਜ਼ਰ ਆਵਣਗੇ। ਨੈਸ਼ਨਲ ਕਾਨਫ਼ਰੰਸ ਦੇ ਪ੍ਰਧਾਨ ਤੇ ਖ਼ਾਰਜਾ ਅਮੂਰ ਦੇ ਪਿਛਲੇ ਵਫ਼ਾਕੀ ਵਜ਼ੀਰ ਉਮਰ ਅਬਦੁ ਅੱਲ੍ਹਾ ਮਿਸ਼ਨ ਇਸਤੰਬੋਲ ਨਾਂ ਦੀ ਇਕ ਫ਼ਿਲਮ ਵਿਚ ਅਪਣਾ ਹੀ ਕਿਰਦਾਰ ਨਭਾਵਨਗੇ। ਬੀ ਬੀ ਸੀ ਨਾਲ ਗੱਲ ਕਰਦਿਆਂ ਹੋਇਆਂ ਉਨ੍ਹਾਂ ਨੇ ਦੱਸਿਆ ਕਿ ਇਸ ਫ਼ਿਲਮ ਵਿਚ ਉਨ੍ਹਾਂ ਦਾ ਇਕ ਇੰਟਰਵਿਊ ਸ਼ਾਮਿਲ ਹੈ ਜਿਸ ਵਿੱਚ ਕਸ਼ਮੀਰ ਵਿਚ ਮੀਡੀਆ ਦੇ ਕਿਰਦਾਰ ਤੇ ਗੱਲ ਕੀਤੀ ਗਈ ਹੈ।ਉਮਰ ਅਬਦੁੱਲਾ ਮੂਜਬ ਹਦਾਇਤ ਕਾਰ ਅਪੋਰੋਲਾਖੀਆ Date:2010-09-19 Time:22:00:26
ਚੰਡੀਗੜ੍ਹ, ਪੰਜਾਬ ਪ੍ਰਦੇਸ਼ ਕਾਂਰਸ ਦੇ ਆਗੂਆਂ ਨੇ ਪਾਰਟੀ ਹਾਈਕਮਾਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਸੂਬਾ ਪ੍ਰਧਾਨ, ਸੂਬਾਈ ਕਾਰਜਕਰਨੀ ਅਤੇ ਜ਼ਿਲ੍ਹਾ ਪੱਧਰ ਤੱਕ ਦੇ ਅਹੁਦੇਦਾਰਾਂ ਦੀ ਚੋਣ ਦਾ ਅਧਿਕਾਰ ਪਾਰਟੀ ਦੀ ਕੌਮੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ ਨੂੰ ਸੌਂਪ ਦਿੱਤਾ ਹੈ। ਇਸ ਰਸਮ ਨੂੰ ਮਹਿਜ਼ ਚਾਰ ਸੀਨੀਅਰ ਆਗੂਆਂ ਮਹਿੰਦਰ ਸਿੰਘ ਕੇ.ਪੀ., ਰਾਜਿੰਦਰ ਕੌਰ ਭੱਠਲ, ਕੈਪਟਨ ਅਮਰਿੰਦਰ ਸਿੰਘ ਅਤੇ ਜਗਮੀਤ ਸਿੰਘ ਬਰਾੜ ਨੇ ਨੇਪਰੇ ਚਾੜ੍ਹਿਆ। ਡੈਲੀਗੇਟ ਇਜਲਾਸ ਵਿੱਚ ਕਿਸੇ ਨੂੰ ਵੀ ਮੂੰਹ ਖੋਲ੍ਹਣ ਦੀ ਇਜਾਜ਼ਤ ਨਹੀਂ ਸੀ। ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਜਦੋਂ ਬੋਲਣਾ ਚਾਹਿਆ ਤਾਂ ਸ੍ਰੀ ਕੇ.ਪੀ. ਅਤੇ ਸਟੇਜ ਸਕੱਤਰ ਤਰਲੋਚਨ ਸਿੰਘ ਨੇ ਪਾਰਟੀ ਵਿਧਾਇਕ ਨੂੰ ਚੁੱਪ ਰਹਿਣ ਦੀਆਂ ਸਖ਼ਤ ਹਦਾਇਤਾਂ ਦਿੱਤੀਆਂ। ਉਧਰ ਜਦ Date:2010-09-19 Time:21:00:34
ਸਰੀ (ਕੈਨੇਡਾ), ਏਅਰ ਇੰਡੀਆ ਦੇ ਕਨਿਸ਼ਕ ਹਵਾਈ ਜਹਾਜ਼ ਨੂੰ ਬੰਬ ਧਮਾਕੇ ਰਾਹੀਂ ਉਡਾ ਦੇਣ ਦੇ ਕੇਸ ਵਿਚ ਦੋਸ਼ੀ ਕਰਾਰ ਦਿੱਤੇ ਗਏ ਇਕੋ-ਇਕ ਵਿਅਕਤੀ ਇੰਦਰਜੀਤ ਸਿੰਘ ਰਿਆਤ ਨੂੰ ਹੁਣ ਕੈਨੇਡਾ ਦੀ ਇਕ ਅਦਾਲਤ ਨੇ ਝੂਠੀ ਗਵਾਹੀ ਦੇਣ ਦਾ ਦੋਸ਼ੀ ਠਹਿਰਾਇਆ ਹੈ। ਗੌਰਤਲਬ ਹੈ ਕਿ 1985 ਵਿਚ ਅੱਧੇ ਅਸਮਾਨ ਵਿਚ ਹੋਏ ਇਸ ਬੰਬ ਧਮਾਕੇ ਕਾਰਨ 329 ਵਿਅਕਤੀ ਮਾਰੇ ਗਏ ਸਨ। ਰਿਆਤ (58) ਨੇ ਇਸ ਤੋਂ ਪਹਿਲਾਂ ਏਅਰ ਇੰਡੀਆ ਦੀ ਇਸ 182 ਨੰਬਰ ਉਡਾਣ ਨੂੰ ਉਡਾ ਦੇਣ ਵਾਲੇ ਬੰਬ ਨੂੰ ਬਣਾਉਣ ਵਿਚ ਮਦਦ ਕਰਨ ਦੇ ਜੁਰਮ ਦਾ ਇਕਬਾਲ ਕੀਤਾ ਸੀ। ਜਦੋਂ ਸ਼ਨਿੱਚਰਵਾਰ ਨੂੰ ਵੈਨਕੂਵਰ ਦੀ ਅਦਾਲਤ ਵਿਚ 20 ਘੰਟੇ ਦੀ ਬਹਿਸ ਪਿੱਛੋਂ ਜੱਜਾਂ ਨੇ ਫੈਸਲਾ ਸੁਣਾਇਆ ਤਾਂ ਰਿਆਤ ਸ਼ਾਂਤ ਸੀ। ਉਸ ਉਤੇ ਇਸ ਸਬੰਧੀ ਦੋਸ਼ 2006 ਵਿਚ ਲਾਏ ਗਏ ਸਨ ਅਤੇ ਇਹ ਫੈਸਲਾ ਸੁਣਾਏ ਜਾਣ ਪਿੱਛੋਂ ਉਸ ਨੂੰ ਹਿਰਾਸਤ ਵਿਚ ਲੈ ਲਿ Date:2010-09-19 Time:21:00:34
ਚੰਡੀਗੜ੍ਹ, ਭਾਰਤੀ ਕਿਸਾਨ ਯੂਨੀਅਨ ਦੀਆਂ ਪੰਜਾਬ ਤੇ ਹਰਿਆਣਾ ਇਕਾਈਆਂ ਵੱਲੋਂ ਅੱਜ ਇੱਥੇ ਬੁਲਾਈ ਸਰਬ ਭਾਰਤ ਕਿਸਾਨ ਤਾਲਮੇਲ ਕਮੇਟੀ ਦੀ ਕਨਵੈਨਸ਼ਨ ਦੌਰਾਨ ਆਗੂਆਂ ਨੇ ਭਖਵੇਂ ਮੁੱਦਿਆਂ ’ਤੇ ਚਰਚਾ ਕੀਤੀ ਤੇ ਕੇਂਦਰ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਦੇਸ਼ ਦੀ 70 ਫੀਸਦੀ ਕਿਸਾਨੀ ਵਸੋਂ ਨੂੰ ਦੂਜੇ ਦਰਜੇ ਦੇ ਸ਼ਹਿਰੀ ਨਾ ਸਮਝਿਆ ਜਾਵੇ। ਕਨਵੈਨਸ਼ਨ ਦੀ ਪ੍ਰਧਾਨਗੀ ਕੌਮੀ ਪੱਧਰ ਦੇ ਕਿਸਾਨ ਆਗੂ ਤੇ ਸੰਸਦ ਮੈਂਬਰ ਸ਼ਰਦ ਜੋਸ਼ੀ ਨੇ ਕੀਤੀ। ਕਨਵੈਨਸ਼ਨ ਵਿੱਚ ਭਾਰਤੀ ਕਿਸਾਨ ਯੂਨੀਅਨ ਤੇ ਕਿਸਾਨ ਤਲਮੇਲ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਮਾਨ, ਆਂਧਰਾ ਪ੍ਰਦੇਸ਼ ਦੇ ਕਿਸਾਨ ਆਗੂ ਐਸ.ਪੀ. ਸ਼ੰਕਰ ਰੈਡੀ, ਮਹਾਂਰਾਸ਼ਟਰ ਕਿਸਾਨ ਤਾਲਮੇਲ ਕਮੇਟੀ ਦੀ ਸਾਬਕਾ ਪ੍ਰਧਾਨ ਸਰੋਜ ਕਾਸ਼ੀਕਰ ਸਮੇਤ ਉੱਤਰ ਪ੍ਰਦੇਸ਼, ਬਿਹਾਰ, ਕਰਨਾਟਕਾ,ਤਾਮਿਲਨਾਡੂ,ਮੱਧ ਪ੍ਰਦੇਸ਼, Date:2010-09-19 Time:21:00:34
ਲੁਧਿਆਣਾ, ਲੁਧਿਆਣਾ ਦੇ ਏ.ਡੀ.ਸੀ. (ਵਿਕਾਸ) ਦਫ਼ਤਰ ਵਿੱਚ ਇੱਕ ਹੋਰ ਘੁਟਾਲਾ ਸਾਹਮਣੇ ਆ ਗਿਆ ਹੈ। ਇਸ ਘੁਟਾਲੇ ਵਿੱਚ ਜ਼ਿਲ੍ਹੇ ਨੂੰ ਪੂਰਨ ਸਾਖ਼ਰਤਾ ਮਿਸ਼ਨ ਲਈ ਆਏ 48 ਲੱਖ ਰੁਪਏ ਦੇ ਫੰਡ ਵਿੱਚੋਂ 37 ਲੱਖ ਰੁਪਏ ਫ਼ਾਰਗ ਕੀਤੇ ਗਏ ਵਧੀਕ ਡਿਪਟੀ ਕਮਿਸ਼ਨਰ ਦਵਿੰਦਰ ਸਿੰਘ ਦੇ ‘ਸੁਪਰ ਬੌਸ’ ਲਛਮਣ ਸਿੰਘ ਦੇ ਨਾਂ ’ਤੇ ਕਢਵਾਏ ਗਏ ਹਨ।ਵਧੀਕ ਡਿਪਟੀ ਕਮਿਸ਼ਨਰ ਦਫਤਰ (ਵਿਕਾਸ) ਵਿੱਚ ਇਹ ਤੀਸਰਾ ਘੁਟਾਲਾ ਹੈ। ਪਹਿਲੇ ਘੁਟਾਲੇ ਵਿੱਚ 49.52 ਲੱਖ ਰੁਪਏ, ਦੂਜੇ ਘੁਟਾਲੇ ਵਿੱਚ ਇੰਦਰਾ ਅਵਾਸ ਯੋਜਨਾ ਦੇ ਖਾਤੇ ਵਿੱਚੋਂ 32.24 ਲੱਖ ਰੁਪਏ ਕਢਵਾਏ ਗਏ। ਤੀਜੇ ਘੁਟਾਲੇ ਵਿੱਚ ਅੱਜ ਇਹ ਰਾਸ਼ੀ ਵਧੀਕ ਡਿਪਟੀ ਕਮਿਸ਼ਨਰ ਦੇ ਕਥਿਤ ਦਸਤਖ਼ਤਾਂ ਨਾਲ ਕਢਵਾਈ ਗਈ ਹੈ। Date:2010-09-19 Time:21:00:34
ਕੁਰਾਲੀ, ਕੁਰਾਲੀ-ਕੀਰਤਪੁਰ ਕੌਮੀ ਸੜਕ ਨੂੰ ਚਹੁੰ ਮਾਰਗੀ ਕਰਨ ਦੇ ਪ੍ਰੋਜੈਕਟ ਲਈ ਕਿਸਾਨਾਂ ਦੀ ਐਕਵਾਇਰ (ਗ੍ਰਹਿਣ) ਕੀਤੀ ਗਈ ਜ਼ਮੀਨ ਦੀ ਅਦਾਇਗੀ ਹਾਲੇ ਤੱਕ ਨਾ ਕੀਤੇ ਜਾਣ ਅਤੇ ਜ਼ਮੀਨ ਦੀਆਂ ਕੀਮਤਾਂ ਬਾਜ਼ਾਰੀ ਮੁੱਲ ਤੋਂ ਕਾਫੀ ਘੱਟ ਨਿਰਧਾਰਤ ਕੀਤੇ ਜਾਣ ਨੂੰ ਲੈ ਕੇ ਅੱਜ ਪ੍ਰਭਾਵਿਤ ਕਿਸਾਨਾਂ ਨੇ ਪਿੰਡ ਸਿੰਘਭਗਵੰਤਪੁਰਾ ਵਿਖੇ ਇਕੱਠ ਕਰਕੇ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ।ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਇਲਾਕੇ ਦੇ ਪ੍ਰਭਾਵਿਤ ਕਿਸਾਨਾਂ ਨੇ ਆਪਣੀਆਂ ਜ਼ਮੀਨਾਂ ਦੀ ਕੀਮਤ ਬਜ਼ਾਰੀ ਮੁੱਲ ਅਨੁਸਾਰ ਅਦਾ ਕਰਨ ਦੀ ਮੰਗ ਸਮੇਤ ਹੋਰਨਾਂ ਮੰਗਾਂ ਨੂੰ ਉਭਾਰਦਿਆਂ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ। ਸਿੰਘਭਗਵੰਤਪੁਰਾ ਵਿਖੇ ਹੋਏ ਕਿਸਾਨਾਂ ਦੇ ਇਕੱਠ ਦੌਰਾਨ ਕੌਮੀ ਮਾਰਗ ਪ੍ਰੋਜੈਕਟ ਵਿਚ ਕਿਸਾਨਾਂ ਦੀ ਜ਼ਮੀਨ ਆਉਣ ਕਾਰਨ ਪ੍ਰਭਾਵਿਤ Date:2010-09-19 Time:21:00:34
ਇੰਗਲੈਂਡ ਵਿਚ ਵਲੀਮ ਸ਼ੈਕਸਪੀਅਰ ਦੇ ਇਕ ਮਜਮੋਆਏ ਦੀ ਪਹਿਲੀ ਅਸ਼ਾਆਤ ਦੀ ਚੋਰੀ ਦੇ ਇਲਜ਼ਾਮ ਵਿਚ ਇਕ ਬੰਦੇ ਨੂੰ ਫੜ ਲਿਆ ਗਿਆ ਹੈ। ਇਸ ਮਜਮੋਆਏ ਦੀ ਕੀਮਤ ਤ੍ਰਹਿ ਮਲੀਨ ਡਾਲਰ ਦੇ ਨੇੜੇ ਦੱਸੀ ਗਈ ਹੈ। ਸ਼ੈਕਸਪੀਅਰ ਦੀਆਂ ਲਿਖਤਾਂ ਦਾ ਇਹ ਪਹਿਲਾ ਫ਼ੋਲੀਵ ਐਡੀਸ਼ਨ ਸਨ 1623 ਵਿਚ ਛਪਿਆ ਸੀ ਤੇ ਸ਼ੁਮਾਲੀ ਇੰਗਲੈਂਡ ਵਿਚ ਸਨ 1998 ਵਿਚ ਉਹਦੀ ਚੋਰੀ ਉਸ ਵੇਲ਼ੇ ਹੋਈ ਜਦੋਂ ਡਰਹਮ ਯੂਨੀਵਰਸਿਟੀ ਦੀ ਲਾਇਬ੍ਰੇਰੀ ਵਿਚ ਉਹਦੀ ਨੁਮਾਇਸ਼ ਕੀਤੀ ਗਈ ਸੀ।ਦੋ ਹਫ਼ਤੇ ਪਹਿਲੋਂ ਇਕ ਬੰਦਾ ਅਮਰੀਕੀ ਦਾਰਲਹਕੋਮਤ ਵਾਸ਼ਿੰਗਟਨ ਡੀ ਸੀ ਦੇ ਫ਼ੋਲਜਰ Date:2010-09-19 Time:20:00:29
ਤਰਿਸੀਲ ਪ੍ਰੈਸ ਕਲੱਬ ਬਲਾਕ ਮਾਮਰੀ ਵਿਖੇ ਅੱਮ ਕਰਵਾਏ ਗਏ ਸਾਢੇ ਅਤੇ ਪ੍ਰਭਾਵਸ਼ਾਲੀ ਸਮਾਗਮ ਢੌਂਰਾਨ ਇਲਾਕੇ ਢੇ ਉਂਘੇ ਕਵੀ ਸੁੱਚਾ ਸਿੰਘ ਮਸਤਾਨਾ ਢੀ ਕਿਤਾਬ ムਕੁੜੀ ਪੰਮਾਬ ਢੀ' ਪ੍ਰੈਸ ਕਲੱਬ ਢੇ ਅਰੁਢੇਢਾਰਾਂ ਵੱਲੋਂ ਸਾਂਝੇ ਤੌਂਰ ਤੇ ਰਿਲੀਸ਼ ਕੀਤੀ ਗਈ.ਇਸ ਮੌਂਕੇ ਲੇਖਕ ਸੁੱਚਾ ਸਿੰਘ ਮਸਤਾਨਾ ਨੇ ਢੱਸਿਆ ਕਿ ਇਰ ਉਨਾਂ ਢਾ ਢੂਸਰਾ ਕਾਵਿ ਸੰਗ੍ਰਰਿ ਰੈ. ਉਨਾਂ ਢੱਸਿਆ ਕਿ ਇਸ ਕਾਵਿ ਸੰਗ੍ਰਰਿ ਵਿੱਚ ਉਨਾਂ ਨੇ ਪਾਠਕਾਂ ਢੀ ਰੁਚੀ ਨੂੰ ਮੁੱਖ ਰੱਖਢਿਆਂ ਰਰ ਪ੍ਰਕਾਰ ਢੀਆਂ ਕਵਿਤਾਵਾਂ ਸ਼ਾਮਿਲ ਕੀਤੀਆਂ ਰਨ. ਇਸ ਮੌਂਕੇ Date:2010-09-19 Time:20:00:29
ਗ੍ਰਾਮ ਪੰਚਾਇਤ ਤੇ ਯੂਥ ਸਪੋਰਦਸ ਕਲੱਬ ਪਿੰਭ ਰੌਂਂਗਲਾ ਵਲੋਂ ਵਿਸ਼ਾਲ ਸੱਭਿਆਚਾਰਕ ਮੇਲਾ ਕਰਵਾਇਆ ਗਿਆ. ਮਿਸ ਵਿੱਚ ਯੂਥ ਵਿਕਾਸ ਬੋਰਭ ਪੰਮਾਬ ਢੇ ਚੇਅਰਮੈਨ ਗੁਰਪ੍ਰੀਤ ਸਿੰਘ ਰਾਮੂ ਖੰਨਾ ਮੁੱਖ ਮਰਿਮਾਨ ਢੇ ਤੌਂਰ 'ਤੇ ਪੁੱਮੇ.ਇਸ ਮੇਲੇ ਵਿੱਚ ਪੁੱਮੇ ਸਰੋਤਿਆਂ ਢੇ ਵੱਭੇ ਇਕੱਠ ਨੂੰ ਸੰਬੋਧਨ ਕਰਢੇ ਰੋਏ ਰਾਮੂ ਖੰਨਾ ਨੇ ਕਿਰਾ ਕਿ ਪੱਛਮੀ ਸੱਭਿਆਚਾਰ ਨੇ ਅੱਮ ਸਾਭੇ ਪੰਮਾਬੀ ਅਮੀਰ ਵਿਰਸੇ ਨੂੰ ਆਪਣੀ ਲਿਪੇਦ ਵਿੱਚ ਲੈ ਲਿਆ ਰੈ. ਇਸ ਚੋਂ ਬਾਰਰ ਨਿਕਲਣ ਲਈ ਸਾਨੂੰ ਸਾਰਿਆਂ ਨੂੰ ਇੱਕ ਮੁੱਠ ਰੋ ਕੇ ਆਪਣੇ ਅਮੀਰ ਸੱਭਿਆਚਾਰ Date:2010-09-19 Time:20:00:29
ਅਯੁੱਧਿਆ 'ਚ ਰਾਮ ਮਨਮ ਭੂਮੀ- ਬਾਬਰੀ ਮਸਮਿਢ ਢੀ ਸ਼ਮੀਨ ਢੇ ਮਾਲਕਾਨਾ ਰੱਕ ਸਬੰਧੀ ਫ਼ੈਸਲਾ ੨੪ ਸਤੰਬਰ ਨੂੰ ਰਰ ਰੀਲੇ ਰੋਣ ਢੇ ਐਲਾਨ ਮਗਰੋਂ ਪ੍ਰਸ਼ਾਸਨ ਨੇ ਚੌਂਕਸੀ ਵਧਾ ਢਿੱਤੀ ਰੈ. ਯੂਪੀ ਢੀ ਸੂਬਾ ਸਰਕਾਰ ਨੇ ਮਿੱਥੇ ਪੂਰੇ ਸੂਬੇ 'ਚ ਸੁਰੱਖਿਆ ਪ੍ਰਬੰਧ ਚੌਂਕਸ ਕਰ ਢਿੱਤੇ ਰਨ, ਉਥੇ ਅਢਾਲਤ ਢੀ ਸੁਰੱਖਿਆ ਇੱਕ ਕਿਲੇ ਵਾਂਗ ਮਸ਼ਬੂਤ ਕੀਤੀ ਮਾ ਰਰੀ ਰੈ.ਸ਼ਿਕਰਯੋਗ ਰੈ ਕਿ ਮਸਦਿਸ ਪ੍ਰਢੀਪ ਕਾਂਤ ਤੇ ਮਸਦਿਸ ਉਮਾ ਨਾਥ ਸਮੇਤ ਕਈ ਸੀਨੀਅਰ ਮੱਮਾਂ ਨੇ ਬੀਤੇ ਢਿਨ ਅਢਾਲਤ ਢੀ ਸੁਰੱਖਿਆ ਮਸ਼ਬੂਤ ਕਰਨ ਲਈ ਯੋਮਨਾ ਬਣਾਈ ਸੀ. Date:2010-09-19 Time:20:00:28
ਤਰਨਤਾਰਨ/ਖਡੂਰ ਸਾਹਿਬ, Date:2010-09-19 Time:20:00:27
ਨੌਂਮਵਾਨਾਂ 'ਤੇ ਕੇਂਢਰਤ ਇਕਮਾਤਰ ਮੋਬਾਇਲ ਸੇਵਾ ਬਰਾਂਭ ਵਰਮਿਨ ਮੋਬਾਇਲ ਇੰਭੀਆ ਨੇ ਭਾਰਤ ਢਾ ਸਭ ਤੋਂ ਸਸਤਾ ਮੀਐਸਐਮ ਪ੍ਰੀਪੇਭ ਪਲਾਨ ਐਲਾਨ ਕੀਤਾ ਰੈ. ਰੁਣ ਵਰਮਿਨ ਮੋਬਾਇਲ ਢੇ ਗਾਰਕ ਢੇਸ਼ ਭਰ ਵਿਚ ਕਿਸੇ ਵੀ ਨੈਦਵਰਕ 'ਤੇ ੪੦ ਪੈਸ ਪ੍ਰਤੀ ਮਿੰਦ 'ਚ ਗੱਲਬਾਤ ਕਰ ਸਕਢੇ ਰਨ. ਇਰ ੪੦ ਪੈਸੇ ਪ੍ਰਤੀ ਮਿੰਦ ਢਾ ਪਲਾਨ ਸਾਰੇ ਲੋਕਲ ਅਤੇ ਐਸਦੀਭੀ ਕਾਲ 'ਤੇ ਲਾਗੂ Date:2010-09-19 Time:16:00:22
ਚੰਡੀਗੜ੍ਹ, 19 ਸਤੰਬਰ :ਪੰਜਾਬ ਮੰਤਰੀ ਮੰਡਲ ਨੇ ਖੇਡਾਂ ਵਿੱਚ ਵੱਡੀਆਂ ਪ੍ਰਾਪਤੀਆਂ ਦੇ ਉਦੇਸ਼ ਅਤੇ ਰਾਜ ਲਈ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਦੇ ਸਨਮਾਨ ਹਾਸਲ ਕਰਨ ਵਾਲੇ ਖਿਡਾਰੀਆਂ ਲਈ ਖੇਡ ਨੀਤੀ 2010 ਨੂੰ ਪ੍ਰਵਾਨਗੀ ਦੇ ਦਿੱਤੀ ਹੈ।ਇਹ ਫੈਸਲਾ ਅੱਜ ਸ਼ਾਮ ਪੰਜਾਬ ਭਵਨ ਵਿਖੇ ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਲਿਆ ਗਿਆ। ਇਸ ਦਾ ਪ੍ਰਗਟਾਵਾ ਕਰਦੇ ਹੋਏ ਅੱਜ ਇਥੇ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਜਿਨ੍ਹਾਂ ਕੋਲ ਖੇਡਾਂ ਅਤੇ ਯੂਥ ਸੇਵਾਵਾਂ ਦਾ ਵਿਭਾਗ ਵੀ ਹੈ ਦੀਆਂ ਨਿੱਜੀ ਪਹਿਲਕਦਮੀਆਂ ਕਰਕੇ ਇਹ ਨਵੀਂ ਵਿਆਪਕ ਖੇਡ ਨੀਤੀ ਤਿਆਰ ਕੀਤੀ ਗਈ ਹੈ। ਇਸ ਨੀਤੀ ਹੇਠ ਪੰਜਾਬ ਨੂੰ ਖੇਡਾਂ ਦੇ ਖੇਤਰ ਵਿੱਚ ਮੋਹਰੀ ਸੂਬਾ Date:2010-09-19 Time:13:00:23
ਟੋਰਾਂਟੋ, 19 ਸਤੰਬਰ: ਏਅਰ ਇੰਡੀਆ ਦੀ ਉਡਾਣ ਸੰਖਿਆ ਨੰਬਰ 182 ਨੂੰ ਧਮਾਕੇ ਨਾਲ ਉਡਾਣ ਵਾਲਾ ਬੰਬ ਬਣਾਉਣ ਵਿਚ ਮਦਦ ਦੀ ਆਪਣੀ ਭੂਮਿਕਾ ਮਨਜ਼ੂਰ ਕਰ ਚੁੱਕੇ ਇੰਦਰਜੀਤ ਸਿੰਘ ਰਿਆਤ ਨੂੰ ਦੁਨੀਆਂ ਦੇ ਇਸ ਵੱਡੇ ਜਹਾਜ਼ ਧਮਾਕੇ ਦੀ ਸੁਣਵਾਈ ਦੌਰਾਨ ਝੂਠੀ ਗਵਾਹੀ ਦੇਣ ਦਾ ਦੋਸ਼ੀ ਪਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਧਮਾਕੇ ਵਿਚ ਜਹਾਜ਼ ਵਿਚ ਸਵਾਰ ਸਾਰੇ 329 ਲੋਕ ਮਾਰੇ ਗਏ ਸਨ। ਰਿਆਤ ਦੇ ਮਾਮਲੇ ਵਿਚ ਵੈਨਕੂਵਰ ਦੀ ਇਕ ਅਦਾਲਤ ਦੇ ਜੱਜ ਨੇ ਕਰੀਬ 20 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਜਦੋਂ ਫੈਸਲਾ ਸੁਣਾਇਆ ਤਾਂ ਰਿਆਤ ਥੋੜ੍ਹਾ ਭਾਵੁਕ ਹੋ ਗਿਆ। ਸਥਾਨਕ ਖ਼ਬਰ ਏਜੰਸੀ ਨੇ ਕਿਹਾ ਹੈ ਕਿ 58 ਸਾਲਾ ਰਿਆਤ ਨੂੰ ਕਨਿਸ਼ਕ ਜਹਾਜ਼ ਹਾਦਸਾ ਮਾਮਲੇ ਵਿਚ ਰਿਪੁਦਮਨ ਸਿੰਘ ਮਲਿਕ ਅਤੇ ਅਜਾਇਬ ਸਿੰਘ ਬਾਗੜੀ ਦੇ ਖਿਲਾਫ਼ ਸੁਣਵਾਈ ਦੌਰਾਨ ਸਹੁੰ ਲੈ ਕੇ Date:2010-09-19 Time:13:00:23
ਨਵੀਂ ਦਿੱਲੀ, 19 ਸਤੰਬਰ : ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਅੱਜ ਪੁਰਾਣੀ ਦਿੱਲੀ ਦੀ ਇਤਿਹਾਸਕ ਜਾਮਾ ਮਸਜਿਦ ਦੇ ਬਾਹਰ ਹੋਈ ਗੋਲੀਬਾਰੀ ਵਿਚ ਜ਼ਖ਼ਮੀ ਤਾਇਵਾਨ ਦੇ ਦੋ ਨਾਗਰਿਕਾਂ ਨਾਲ ਲੋਕ ਨਾਇਕ ਜੈ ਪ੍ਰਕਾਸ਼ ਹਸਪਤਾਲ ਜਾ ਕੇ ਮੁਲਾਕਾਤ ਕੀਤੀ। ਇਸ ਘਟਨਾ ਵਿਚ ਜ਼ਖ਼ਮੀ ਦੋਵੇਂ ਵਿਅਕਤੀ ਇਸ ਹਸਪਤਾਲ ਵਿਚ ਭਰਤੀ ਹਨ। ਚਿਦੰਬਰਮ ਨੇ ਜ਼ਖ਼ਮੀਆਂ ਦੀ ਸਿਹਤ ਬਾਰੇ ਜਾਣਕਾਰੀ ਲਈ ਅਤੇ ਹਿਸ ਦੌਰਾਨ ਉਥੇ ਪ੍ਰਮੁੱਖ ਅਧਿਕਾਰੀਆਂ ਅਤੇ ਡਾਕਟਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਇਸ ਮੌਕੇ ਮੀਡੀਆ ਨਾਲ ਕੋਈ ਗੱਲਬਾਤ ਨਹੀਂ ਕੀਤੀ।ਹਾਲਾਤ 'ਤੇ ਨਜ਼ਰ ਰੱਖ ਰਿਹੈ ਗ੍ਰਹਿ ਮੰਤਰਾਲਾ ਕੇਂਦਰੀ ਗ੍ਰਹਿ ਮੰਤਰਾਲਾ ਅੱਜ ਦੀ ਗੋਲੀਬਾਰੀ ਦੀ ਜਾਂਚ 'ਤੇ ਨਜ਼ਦੀਕੀ ਨਜ਼ਰ ਰੱਖ ਰਿਹਾ ਹੈ ਅਤੇ ਉਸ ਨੇ ਦਿੱਲੀ ਪੁਲਿਸ ਤੋਂ ਇਕ ਰਿਪੋਰਟ ਵੀ ਮੰਗੀ ਹੈ। ਗ੍ਰਹਿ ਮੰਤਰਾਲੇ ਦੇ ਪ੍ਰਮ Date:2010-09-19 Time:13:00:23
ਪ੍ਰੋ. ਬਡੂੰਗਰ ਦੀ ਪੁਸਤਕ 'ਜਿਨ੍ਹਾਂ ਧਰਮ ਨਹੀਂ ਹਾਰਿਆ' 'ਤੇ ਵਿਚਾਰ ਚਰਚਾਪਟਿਆਲਾ, 19 ਸਤੰਬਰ- ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਲੇਖਕਾਂ ਤੇ ਬੁਧੀਜੀਵੀਆਂ ਨੂੰ ਸੱਦਾ ਦਿੱਤਾ ਹੈ ਕਿ ਉਹ ਸਮਾਜ ਵਿੱਚ ਵੱਧ ਰਹੀ ਨਸ਼ਾਖੋਰੀ, ਭਰੂਣ ਹੱਤਿਆ ਅਤੇ ਹੋਰ ਸਮਾਜਿਕ ਬੁਰਾਈਆਂ ਦੇ ਖਾਤਮੇ ਲਈ ਪੰਜਾਬ ਦੇ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ਵਿੱਚ ਵਿਸ਼ੇਸ਼ ਸਮਾਗਮ ਆਯੋਜਿਤ ਕਰਕੇ ਇੱਕ ਲੋਕ ਲਹਿਰ ਪੈਦਾ ਕਰਨ। ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਦੇਸ਼ ਦੀ ਨੀਂਹ ਗੁਰੂਆਂ ਪੀਰਾਂ ਨੇ ਰੱਖੀ ਹੈ ਅਤੇ ਇਸ ਦੇਸ਼ ਨੂੰ ਗੁਲਾਮੀ ਦੀਆਂ ਜੰਜੀਰਾਂ ਵਿਚੋਂ ਕੱਢਣ ਲਈ ਪੰਜਾਬੀਆਂ ਨੇ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ, ਪਰ ਸਮਾਜਿਕ ਬੁਰਾਈਆਂ ਦੀ ਜਕੜ ਵਿੱਚ ਆਉਣ ਕਾਰਨ ਸਾਡਾ ਦੇਸ਼ ਤੇ ਰਾਜ ਇੱਕ ਅਜਿਹੇ ਮੋੜ 'ਤੇ ਖੜ੍ਹੇ ਹਨ ਜਿਸ ਬਾਰੇ ਜੇ ਅਸੀਂ ਹਾਲੇ ਵੀ Date:2010-09-19 Time:13:00:22
ਨਵੀਂ ਦਿੱਲੀ, 19 ਸਤੰਬਰ: ਕੇਂਦਰੀ ਸੂਚਨਾ ਕਮਿਸ਼ਨ ਨੇ ਵਿਦੇਸ਼ ਮੰਤਰਾਲੇ ਨੂੰ ਹੁਕਮ ਦਿੱਤਾ ਹੈ ਕਿ ਭੋਪਾਲ ਗੈਸ ਤਰਾਸਦੀ ਦੇ ਦੋਸ਼ੀ ਮੰਨੇ ਜਾ ਰਹੇ ਵਾਰਨ ਐਂਡਰਸਨ ਨੂੰ ਕਥਿਤ ਸੁਰੱਖਿਅਤ ਰਸਤਾ ਮੁਹੱਈਆ ਕਰਵਾਉਣ 'ਤੇ ਉਹ 'ਸੂਚਨਾ ਉਪਲਬਧ' ਕਰਵਾਏ। ਐਂਡਰਸਨ ਨੇ ਦੁਨੀਆਂ ਦੇ ਦੁਨੀਆਂ ਦੀ ਵੱਡੀ ਉਦਯੋਗਿਕ ਤਰਾਸਦੀ ਤੋਂ ਬਾਅਦ ਦੇਸ਼ ਦਾ ਦੌਰਾ ਕੀਤਾ ਸੀ। ਮੰਤਰਾਲੇ ਦੇ ਖਿਲਾਫ਼ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਪਾਰਦਰਸ਼ਤਾ ਪੈਨਲ ਨੇ ਕਿਹਾ ਕਿ 30 ਨਵੰਬਰ ਤੱਕ ਹੁਕਮ ਦਾ ਪਾਲਣ ਕੀਤਾ ਜਾਵੇ। ਸੂਚਨਾ ਕਮਿਸ਼ਨ ਅਨਨ ਪੂਰਣ ਦੀਕਸ਼ਤ ਨੇ ਆਪਣੇ ਹੁਕਮ ਵਿਚ ਕਿਹਾ ਹੈ ਕਿ ਕਮਿਸ਼ਨ ਵਿਦੇਸ਼ ਮੰਤਰਾਲੇ ਦੇ ਜਨਸੂਚਨਾ ਅਧਿਕਾਰੀ ਨੂੰ,ਹੁਕਮ ਦਿੰਦਾ ਹੈ ਕਿ ਸ਼ਿਕਾਇਤਕਰਤਾ ਨੂੰ ਸਬੰਧਤ ਫਾਈਲਾਂ ਨੂੰ ਦੇਖਣ ਦੀ ਵੀ ਆਗਿਆ ਦਿੱਤੀ ਜਾ ਸਕਦੀ ਹੈ ਅਤੇ ਆਰ ਟੀ ਆਈ ਅਧਿਨਿਯਮ ਦੇ Date:2010-09-19 Time:13:00:22
ਨਵੀਂ ਦਿੱਲੀ, 19 ਸਤੰਬਰ : ਸਾਲ 1984 ਦੇ ਸਿੱਖ ਨਸਲਕੁਸ਼ੀ ਮਾਮਲੇ ਵਿਚ ਸੁਪਰੀਮ ਕੋਰਟ ਸੋਮਵਾਰ ਨੂੰ ਕਾਂਗਰਸ ਦੇ ਪ੍ਰਮੁੱਖ ਆਗੂ ਸੱਜਣ ਕੁਮਾਰ ਦੀ ਅਪੀਲ 'ਤੇ ਫੈਸਲਾ ਸੁਣਾਏਗੀ। ਸੱਜਣ ਕੁਮਾਰ ਨੇ ਇਸ ਮਾਮਲੇ ਵਿਚ ਆਪਣੇ ਖਿਲਾਫ਼ ਅਪਰਾਧਕ ਕਾਰਵਾਈ ਸ਼ੁਰੂ ਕੀਤੇ ਜਾਣ ਨੂੰ ਚੁਣੌਤੀ ਦਿੱਤੀ ਹੈ। ਜਸਟਿਸ ਪੀ. ਸਦਾਸ਼ਿਵਮ ਅਤੇ ਜਸਟਿਸ ਏ ਆਰ ਦਵੇ ਨੇ 13 ਦਸੰਬਰ ਨੂੰ ਇਸ ਮਾਮਲੇ ਵਿਚ ਆਪਣਾ ਫੈਸਲਾ ਰਾਖਵਾਂ ਰੱਖ ਲਿਆ ਸੀ। ਦਿੱਲੀ ਹਾਈ ਕੋਰਟ ਨੇ 19 ਜੁਲਾਈ ਨੂੰ ਸੱਜਣ ਕੁਮਾਰ ਦੇ ਖਿਲਾਫ਼ ਮੁਕੱਦਮੇ ਦੀ ਸੁਣਵਾਈ ਰੋਕਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਨੂੰ ਚੁਣੌਤੀ ਦਿੰਦਿਆਂ ਸੱਜਣ ਕੁਮਾਰ ਨੇ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਸੀ।ਅਦਾਲਤ ਨੇ ਸੱਜਣ ਕੁਮਾਰ ਦੇ ਖਿਲਾਫ਼ ਲੱਗੇ ਹੱਤਿਆ ਦੇ ਦੋਸ਼ਾਂ ਸਣੇ ਵੱਖ ਵੱਖ ਦੋਸ਼ਾਂ ਨੂੰ ਰੱਦ ਕਰਨ ਤੋਂ ਇਨਕਾਰ ਕਰ ਦਿੱਤਾ ਸੀ। Date:2010-09-19 Time:13:00:22
ਧਾਰੀਵਾਲ, 19 ਸਤੰਬਰ : ਅੱਜ ਧਾਰੀਵਾਲ ਨੇੜਲੇ ਪਿੰਡ ਮਹਾਂਦੇਵ ਨੇੜੇ ਮਨੁੱਖੀ ਰਹਿਤ ਰੇਲਵੇ ਫਾਟਕ 'ਚ ਇਕ ਮਾਰੂਤੇ ਤੇ ਅੰਮ੍ਰਿਤਸਰ ਤੋਂ ਪਠਾਨਕੋਟ ਜਾ ਰਹੀ ਰੇਲ ਗੱਡੀ ਦੀ ਸਵੇਰੇ 9 ਵਜੇ ਹੋਈ ਟੱਕਰ 'ਚ ਮਾਰੂਤੇ ਦੇ ਪਰਖੱਚੇ ਉਡ ਗਏ ਅਤੇ ਇਸਦੇ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੌਕੇ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਮਾਰੂਤਾ ਚਾਲਕ ਲਖਵਿੰਦਰ ਮਸੀਹ ਵਜੋਂ ਹੋਈ ਹੈ। ਟੱਕਰ ਇੰਨੀ ਭਿਆਨਕ ਸੀ ਕਿ ਲਾਸ਼ ਦੇ ਟੁਕੜੇ ਦੂਰ ਦੂਰ ਤੱਕ ਖਿੰਡੇ ਹੋਏ ਦਿਖਾਏ ਦੇ ਰਹੇ ਸਨ। ਜਾਣਕਾਰੀ ਅਨੁਸਾਰ ਮ੍ਰਿਤਕ ਮਾਰੂਤੇ ਵਿਚ ਮੱਝਾਂ ਲੱਦ ਕੇ ਗੁਰਦਾਸਪੁਰ ਸ਼ਹਿਰ ਨੇੜਲੇ ਪਿੰਡ ਪੰਧੇਰ ਨੂੰ ਜਾ ਰਿਹਾ ਸੀ। ਜ਼ਿਕਰਯੋਗ ਹੈ ਕਿ ਧਾਰੀਵਾਲ ਰੇਲਵੇ ਸਟੇਸ਼ਨ ਨੇੜੇ ਬੀਤੇ ਦਿਨੀਂ ਮਨੁੱਖ ਰਹਿਤ ਰੇਲਵੇ ਫਾਟਕ 'ਚ ਕਾਰ ਰੇਲ ਗੱਡੀ ਟੱਕਰ 'ਚ ਵੀ ਇਕ ਵਿਅਕਤੀ ਦੀ ਮੌਤ ਹੋ Date:2010-09-19 Time:13:00:22
ਨਵੀਂ ਦਿੱਲੀ, 19 ਸਤੰਬਰ : ਰਾਜਧਾਨੀ ਦਿੱਲੀ ਵਿਚ ਅਣਪਛਾਤੇ ਬੰਦੂਕਧਾਰੀਆਂ ਨੇ ਜਾਮਾ ਮਸਜਿਦ ਦੇ ਗੇਟ ਨੰ. 3 ਦੇ ਬਾਹਰ ਸੈਲਾਨੀਆਂ ਦੀ ਇਕ ਬੱਸ 'ਤੇ ਗੋਲੀਆਂ ਚਲਾਈਆਂ ਜਿਸ ਕਾਰਨ ਦੋ ਸੈਲਾਨੀ ਜ਼ਖ਼ਮੀ ਹੋ ਗਏ। ਪੁਲਿਸ ਅਨੁਸਾਰ ਸਵੇਰੇ ਲਗਭਗ ਸਾਢੇ 11 ਵਜੇ ਇਸ ਇਲਾਕੇ ਵਿਚ ਫਾਈਰਿੰਗ ਹੋਈ ਅਤੇ ਫਿਰ ਹਮਲਾਵਰ ਇਕ ਮੋਟਰਸਾਈਕਲ 'ਤੇ ਫਰਾਰ ਹੋ ਗਏ।ਇਸ ਘਟਨਾ ਮਗਰੋਂ ਬਾਅਦ ਦੁਪਹਿਰ ਇਕ ਪ੍ਰਸਿੱਧ ਰੇਡੀਓ ਨੂੰ ਭੇਜੇ ਈ ਮੇਲ ਵਿਚ ਖੁਦ ਨੂੰ ਇੰਡੀਅਨ ਮੁਜਾਹਦੀਨ ਦੱਸਣ ਵਾਲੇ ਇਕ ਸੰਗਠਨ ਨੇ ਸਿੱਧਿਆਂ ਇਸ ਘਟਨਾ ਦਾ ਜ਼ਿਕਰ ਕੀਤੇ ਬਿਨਾਂ ''ਭਾਰਤ ਸ਼ਾਸ਼ਤ ਕਸ਼ਮੀਰ ਵਿਚ ਮਾਰੇ ਜਾ ਰਹੇ ਨਿਰਦੋਸ਼ ਲੋਕਾਂ ਦਾ ਹਵਾਲਾ ਦਿੰਦੇ ਹੋਏ ਦਿੱਲੀ ਵਿਚ ਰਾਸ਼ਟਰਮੰਡਲ ਖੇਡਾਂ ਬਾਰੇ ਚੇਤਾਵਨੀ ਦਿੱਤੀ ਗਈ ਹੈ।'' ਗੋਲੀਬਾਰੀ ਦੇ ਦੋ ਘੰਟਿਆਂ ਬਾਅਦ ਜਾਮਾ ਮਸਜਿਦ ਤੋਂ ਥੋੜ੍ਹੀ ਦੂਰ ਇ Date:2010-09-19 Time:13:00:22
ਨਵੀਂ ਦਿੱਲੀ, 18 ਸਤੰਬਰ : ਅਫਗਾਨਿਸਤਾਨ ਦੇ ਹਿੰਦੁਕੁਸ਼ ਖੇਤਰ ਵਿੱਚ 6.5 ਗਤੀ ਦਾ ਭੂਚਾਲ ਆਉਣ ਤੋਂ ਬਾਅਦ ਉੱਤਰ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਅਤੇ ਵਿਸ਼ੇਸ਼ ਤੌਰ ਤੇ ਜੰਮੂ ਕਸ਼ਮੀਰ ਵਿੱਚ ਝਟਕੇ ਮਹਿਸੂਸ ਕੀਤੇ ਗਏ। ਭਾਰਤੀ ਮੌਸਮ ਵਿਭਾਗ ਦੇ ਭੂਚਾਲ ਵਿਗਿਆਨ ਵਿਭਾਗ ਅਨੁਸਾਰ, ਹਿੰਦੁਕੁਸ਼ ਖੇਤਰ ਵਿੱਚ ਭਾਰਤੀ ਸਮੇਂ ਅਨੁਸਾਰ ਰਾਤ ਕਰੀਬ 12 ਵੱਜ ਕੇ 51 ਮਿੰਟ ਤੇ ਰਿਕਟਰ ਪੱਧਰ ਤੇ 6.5 ਗਤੀ ਦਾ ਭੂਚਾਲ ਆਇਆ।ਵਿਭਾਗ ਅਨੁਸਾਰ ਭੂਚਾਲ ਦੇ ਝਟਕੇ ਉੱਤਰੀ ਭਾਰਤੀ ਦੇ ਕਈ ਸਥਾਨਾਂ ਤੇ ਮਹਿਸੂਸ ਕੀਤੇ ਗਏ। ਵਿਭਾਗ ਨੇ ਇਹ ਵੀ ਦੱਸਿਆ ਕਿ ਰਾਸ਼ਟਰੀ ਰਾਜਧਾਨੀ ਦੇ ਕਈ ਇਲਾਕਿਆਂ ਵਿੱਚ ਵੀ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਇਸ ਵਿੱਚ ਅਜੇ ਤੱਕ ਕਿਸੇ ਤਰ੍ਹਾਂ ਦੇ ਜਾਨਮਾਲ ਦੀ ਨੁਕਸਾਨ ਦੀ ਖਬਰ ਨਹੀਂ ਹੈ। Date:2010-09-19 Time:11:00:23
ਲਾਸ ਏਂਜਲਸ, 18 ਸਤੰਬਰ : ਅਦਾਲਤ ਵੱਲੋਂ ਨਿਰਦੇਸ਼ਿਤ ਡਰੱਗ ਅਤੇ ਅਲਕੋਹਲ ਜਾਂਚ ਵਿੱਚ ਫੇਲ੍ਹ ਹੋਣ ਤੇ ਹਾਲੀਵੁੱਡ ਸਟਾਰ ਲਿੰਡਸੇ ਲੋਹਾਨ ਨੂੰ ਇੱਕ ਵਾਰ ਫਿਰ ਜੇਲ੍ਹ ਦੀ ਸਜਾ ਭੁਗਤਣੀ ਪੈ ਸਕਦੀ ਹੈ। ਹਾਲ ਹੀ ਵਿੱਚ ਇੱਕ ਅਪਰਾਧਿਕ ਮਾਮਲੇ ਵਿੱਚ ਜੇਲ੍ਹ ਦੀ ਸਜਾ ਕੱਟ ਕੇ ਬਾਹਰ ਆਈ 24 ਸਾਲ ਦੀ ਲੋਹਾਨ ਨੇ ਟਵਿਟਰ ਤੇ ਕੀਤੇ ਗਏ ਟਵੀਟ ਵਿੱਚ ਆਪਣੇ ਮੁਰੀਦਾਂ ਨੂੰ ਆਪਣੇ ਹਾਲਾਤ ਤੋਂ ਜਾਣੂ ਕਰਵਾਇਆ ਹੈ।ਲੋਹਾਨ ਨੇ ਟਵਿਟ ਕੀਤਾ ਕਿ ਅਫਸੋਸ ਹੈ ਕਿ ਮੈਂ ਡਰੱਗ ਜਾਂਚ ਵਿੱਚ ਫੇਲ੍ਹ ਹੋ ਗਈ ਹਾਂ ਅਤੇ ਜੇਕਰ ਮੈਨੂੰ ਕਿਹਾ ਜਾਂਦਾ ਹੈ ਤਾਂ ਮੈਂ ਅਗਲੇ ਹਫਤੇ ਜੱਜ ਸਾਮ੍ਹਣੇ ਪੇਸ਼ ਹੋਣ ਨੂੰ ਤਿਆਰ ਹਾਂ। ਬਹਿਰਹਾਲ ਲੋਹਾਨ ਨੇ ਆਪਣੇ ਚਾਹੁਣ ਵਾਲਿਆਂ ਨੂੰ ਭਰੋਸਾ ਦਿਵਾਇਆ ਹੈ ਕਿ ਉਹ ਹਾਲੀਆ ਝਟਕੇ ਦੇ ਬਾਵਜੂਦ ਇਸ ਤੋਂ ਉਭਰਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਲੋਹ Date:2010-09-19 Time:11:00:23
ਅਜਮੇਰ, 18 ਸਤੰਬਰ : ਰਾਜਸਥਾਨ ਦੇ ਅਜਮੇਰ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਅੱਤਵਾਦੀਆਂ ਦੇ ਬੈਰਕਾਂ ਦੀ ਜਾਂਚ ਵਿੱਚ ਜੇਲ੍ਹ ਪ੍ਰਸ਼ਾਸਨ ਨੇ ਕਾਫੀ ਗਿਣਤੀ ਵਿੱਚ ਮੋਬਾਈਲ ਚਾਰਜਰ ਅਤੇ ਮੋਬਾਈਲ ਬੈਟਰੀਆਂ ਜਬਤ ਕੀਤੀਆਂ ਹਨ।ਜੇਲ੍ਹ ਅਧਿਕਾਰੀ ਪ੍ਰੀਤਾ ਭਾਰਗਵ ਨੇ ਦੱਸਿਆ ਕਿ ਅੱਤਵਾਦੀਆਂ ਨੂੰ ਹੋਰ ਬੈਰਕਾਂ ਵਿੱਚ ਤਬਦੀਲ ਕਰਦੇ ਸਮੇਂ ਜਦੋਂ ਕੈਦੀ ਆਪਣੇ ਪਾਣੀ ਦੇ ਮਟਕੇ ਨਾਲ ਲਿਜਾਣ ਦੀ ਜਿੱਦ ਕਰਨ ਲੱਗੇ ਤਾਂ ਉਹਨਾਂ ਤੇ ਸ਼ੱਕ ਹੋਇਆ। ਮਟਕਿਆਂ ਦੇ ਅੰਦਰ ਹੱਥ ਪਾਉਣ ਤੇ ਦੋ ਮਟਕਿਆਂ ਵਿੱਚੋਂ ਤਿੰਨ ਅਤੇ ਜਮੀਨ ਵਿੱਚ ਦਬਾ ਕੇ ਰੱਖੇ ਗਏ ਕਰੀਬ ਛੱਬੀ ਮੋਬਾਈਲ ਫੋਨ, ਬੈਟਰੀਆਂ ਅਤੇ ਮੋਬਾਈਲ ਚਾਰਜਰ ਬਰਾਮਦ ਕੀਤੇ ਗਏ। ਭਾਰਗਵ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। Date:2010-09-19 Time:11:00:23
ਲੰਦਨ, 18 ਸਤੰਬਰ : ਪੌਪ ਸਟਾਰ ਚੈਰਿਲ ਕੋਲ ਨੇ ਯੂ.ਐਸ. ਐਕਸ ਫੈਕਟਰ ਪ੍ਰੋਗਰਾਮ ਵਿੱਚ ਜੱਜ ਦੇ ਰੂਪ ਵਿੱਚ ਸੰਗੀਤ ਖੇਤਰ ਦੀ ਮਸ਼ਹੂਰ ਹਸਤੀ ਸਿਮੋਨ ਕੋਲ ਨਾਲ ਜੁੜਣ ਲਈ ਲੱਖਾਂ ਡਾਲਰ ਦਾ ਸੌਦਾ ਕੀਤਾ ਹੈ। ਡੇਲੀਮੇਲ ਨੇ ਖਬਰ ਦਿੱਤੀ ਹੈ ਕਿ 27 ਸਾਲਾ ਸਟਾਰ ਟੈਲੀਵਿਜਨ ਟੇਲੈਂਟ ਸ਼ੋਅ ਦੇ ਨਵੇਂ ਐਡੀਸ਼ਨ ਵਿੱਚ ਜੱਜ ਬਨਣ ਲਈ ਬ੍ਰਿਟਿਸ਼ ਐਕਸ ਫੈਕਟਰ ਛੱਡ ਦੇਵੇਗੀ। ਇਹ ਪ੍ਰੋਗਰਾਮ ਅਗਲੇ ਸਾਲ ਅਮਰੀਕਾ ਵਿੱਚ ਸ਼ੁਰੂ ਹੋਵੇਗਾ।ਚੈਰਿਲ ਦੇ ਨਜਦੀਕੀ ਸੂਤਰ ਨੇ ਦੱਸਿਆ ਕਿ ਇਸ ਵਿਸ਼ੇ ਤੇ ਸਿਮੋਨ ਅਤੇ ਚੈਰਿਲ ਕਈ ਮਹੀਨਿਆਂ ਤੋਂ ਗੱਲਬਾਤ ਕਰ ਰਹੇ ਸਨ। ਚੈਰਿਲ ਨੂੰ ਨਾਲ ਲੈਣ ਨਾਲ ਇਸ ਵਿੱਚ ਹਰ Date:2010-09-19 Time:11:00:23
ਕਾਬੁਲ, 18 ਸਤੰਬਰ : ਅਫਗਾਨਿਸਤਾਨ ਵਿੱਚ ਅੱਜ ਤੜਕੇ ਮੱਧ ਕਾਬੁਲ ਵਿੱਚ ਭਿਆਨਕ ਧਮਾਕੇ ਦੀ ਅਵਾਜ ਸੁਣੀ ਗਈ। ਨਾਟੋ ਦੇ ਬੁਲਾਰੇ ਨੇ ਦੱਸਿਆ ਕਿ ਧਮਾਕੇ ਦੇ ਕਾਰਣਾਂ ਦੀ ਤੁਰੰਤ ਕੋਈ ਜਾਣਕਾਰੀ ਨਹੀਂ ਹੈ। ਇਹ ਧਮਾਕਾ ਸਥਾਨਕ ਸਮੇਂ ਅਨੁਸਾਰ ਸਵੇਰੇ ਚਾਰ ਵਜੇ ਤੋਂ ਪਹਿਲਾਂ ਹੋਇਆ। ਨਾਟੋ ਦੇ ਅੰਤਰਰਾਸ਼ਟਰੀ ਸੁਰੱਖਿਆ ਸਹਾਇਤਾ ਦਸਤੇ (ਆਈ.ਐਸ.ਏ.ਐਫ.) ਦੇ ਬੁਲਾਰੇ ਨੇ ਏ.ਐਫ.ਪੀ. ਨੂੰ ਦੱਸਿਆ ਕਿ Date:2010-09-19 Time:11:00:23
page no.1 |
Select news date : 30 - 9 - 2010 29 - 9 - 2010 28 - 9 - 2010 27 - 9 - 2010 26 - 9 - 2010 25 - 9 - 2010 24 - 9 - 2010 23 - 9 - 2010 22 - 9 - 2010 21 - 9 - 2010 20 - 9 - 2010 19 - 9 - 2010 18 - 9 - 2010 17 - 9 - 2010 16 - 9 - 2010 15 - 9 - 2010 14 - 9 - 2010 13 - 9 - 2010 12 - 9 - 2010 11 - 9 - 2010 10 - 9 - 2010 9 - 9 - 2010 8 - 9 - 2010 7 - 9 - 2010 6 - 9 - 2010 5 - 9 - 2010 4 - 9 - 2010 3 - 9 - 2010 2 - 9 - 2010 1 - 9 - 2010 |