Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 9 - 5 - 2010
ਨਵੀਂ ਦਿੱਲੀ - ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਨਵੀਨ ਚੰਦਰ ਰਾਮ ਗੁਲਾਮ ਦੀ ਅਗਵਾਈ ਹੇਠ ਲੇਬਰ ਪਾਰਟੀ ਦੀ ਅਗਵਾਈ ਵਾਲੇ ਗਠਬੰਧਨ ਦੀ ਚੌਣਾਂ ਵਿਚ ਜਿੱਤ ਉੱਪਰ ਉਹਨਾਂ ਨੂੰ ਵਧਾਈ ਦਿੱਤੀ। Date:2010-05-09 Time:00:09:34
ਮੁੰਬਈ : ਹਿੰਦੀ ਅਖ਼ਬਾਰ ਦੈਨਿਕ ਭਾਸਕਰ ਦਾ ਪ੍ਰਕਾਸ਼ਨ ਕਰਨ ਵਾਲੀ ਡੀਬੀ ਕਾਰਪ ਲਿਮੀਟੇਡ ਆਪਣੀ ਸਹਿਯੋਗੀ ਸੀਐਨਰਜੀ ਮੀਡੀਆ ਇੰਟਰਟੇਨਮੈਂਟ ਦੇ ਰੇਡੀਓ ਕਾਰੋਬਾਰ ਨੂੰ ਅਲੱਗ ਕਰੇਗੀ ਅਤੇ ਖੁਦ ਵਿੱਚ ਉਸਨੂੰ ਸਥਾਨਾਂਤਰਿਤ ਕਰੇਗੀ। Date:2010-05-09 Time:00:09:34
ਮੁੰਬਈ : ਸਰਵਜਨਕ ਖੇਤਰ ਦੀ ਹਵਾਈ ਸੇਵਾ ਮੁਹੱਈਆ ਕਰਵਾਉਣ ਵਾਲੀ ਕੰਪਨੀ ਏਅਰ ਇੰਡੀਆ ਨੇ ਕੈਪਟਨ ਗੋਸਤਵ ਬਲਦੌਫ ਨੂੰ ਆਪਣਾ ਸੀਓਓ ਨਿਯੁਕਤ ਕੀਤਾ ਹੈ। ਬਲਦੌਫ ਨੇ ਕੰਪਨੀ ਵਿੱਚ ਸੀਓਓ ਦਾ ਅਹੁਦਾ ਸੰਭਾਲ ਲਿਆ ਹੈ। Date:2010-05-09 Time:00:09:34
ਲੰਦਨ - ਬ੍ਰਿਟੇਨ ਵਿਖੇ ਹੋਈਆਂ ਆਮ ਚੌਣਾਂ ਦੇ ਸਿੱਟੇ ਆਉਣ ਮਗਰੋਂ ਤੀਜੀ ਵੱਡੀ ਪਾਰਟੀ ਲਿਬਰਲ ਡੈਮੋਕ੍ਰੇਟ ਦੇ ਨੇਤਾ ਨਿਕ ਕਲੇਗ ਪਾਰਟੀ ਦੇ ਸੀਨੀਅਰ ਨੇਤਾਵਾਂ ਨਾਲ ਮਿਲ ਕੇ ਕੰਜ਼ਰਵੇਟਿਵ ਪਾਰਟੀ ਨਾਲ ਸਰਕਾਰ ਬਨਾਉਣ ਦੀਆਂ ਸੰਭਾਵਨਾਵਾਂ ਉੱਪਰ ਵਿਚਾਰ ਵਟਾਂਦਰਾ ਕਰਨਗੇ। Date:2010-05-09 Time:00:09:34
ਨਵੀਂ ਦਿੱਲੀ : ਐੱਚਐੱਮ ਮਿਤਸੁਬਿਸ਼ੀ ਮੋਟਰਜ਼ ਨੇ ਆਪਣੇ ਸਪੋਰਟ ਯੂਟੀਲਿਟੀ ਵ੍ਹੀਕਲ (ਐੱਸਯੂਵੀ) ਆਊਟਲੈਂਡਰ 2010 ਨੂੰ ਭਾਰਤੀ ਬਾਜ਼ਾਰ ਵਿੱਚ ਪੇਸ਼ ਕੀਤਾ ਹੈ, ਜਿਸਦੀ ਐਕਸ ਸ਼ੋਅ ਰੂਮ ਕੀਮਤ 19.95 ਲੱਖ ਰੁਪਏ ਹੈ। Date:2010-05-09 Time:00:09:34
ਲੰਡਨ : ਯੂਨਾਨ ਦੇ ਕਰਜ਼ਾ ਸੰਕਟ ਵਿੱਚ ਕੌਮਾਂਤਰੀ ਮੰਦੀ ਆਹਟ ਸੁਣ ਰਹੇ ਕੌਮਾਂਤਰੀ ਕਾਰੋਬਾਰ ਵਿੱਚ ਕੱਚੇ ਤੇਲ ਦੇ ਭਾਅ ਕੱਲ੍ਹ 78 ਡਾਲਰ ਪ੍ਰਤੀ ਬੈਰਲ ਤੋਂ ਵੀ ਥੱਲੇ ਬੋਲੇ ਗਏ।ਅਮਰੀਕਾ ਵਿੱਚ ਕਾਰੋਬਾਰ ਦੇ ਦੌਰਾਨ ਕੱਚੇ ਤੇਲ ਦੇ ਭਾਅ 77.95 ਡਾਲਰ ਪ੍ਰਤੀ ਬੈਰਲ ਉੱਤੇ ਰਹੇ। ਲੰਡਨ ਬਰੈਂਟ 80.51 ਡਾਲਰ ਪ੍ਰਤੀ ਬੈਰਲ ਉੱਤੇ ਦਰਜ ਕੀਤਾ ਗਿਆ। ਹਾਲਾਂਕਿ ਜੀ ਸੱਤ ਦੀ ਬੈਠਕ ਤੋਂ ਪਹਿਲਾਂ ਕੱਚੇ ਤੇਲ ਦੀਆਂ ਕੀਮਤਾਂ ਦੀ ਕੁੱਝ ਠਹਿਰਾਅ ਆਇਆ ਹੈ। Date:2010-05-09 Time:00:09:34
ਲਖਨਊ : ਰਿਅਲ ਅਸਟੇਟ ਕਾਰੋਬਾਰ ਦੀ ਕੰਪਨੀ ਓਮੈਕਸ ਲਿਮੀਟੇਡ ਨੇ ਅੱਜ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਇੱਕ ਰਿਹਾਇਸ਼ੀ ਪ੍ਰੋਜੈਕਟ ਓਮੈਕਸ ਰੇਜ਼ੀਡੰਸੀ ਦੇ ਲਾਂਚ ਦੀ ਘੋਸ਼ਣਾ ਕੀਤੀ। Date:2010-05-09 Time:00:09:34
ਚੰਡੀਗੜ੍ਹ : ਦੇਸ਼ ਵਿੱਚ ਪੰਜ, ਚਾਰ ਅਤੇ ਤਿੰਨ ਸਿਤਾਰਾ ਹੋਟਲਾਂ ਦਾ ਸੰਚਾਲਨ ਅਤੇ ਪ੍ਰਬੰਧਨ ਕਰਨ ਵਾਲੀ ਕੰਪਨੀ ਸਰੋਵਰ ਹੋਟਲਜ਼ ਐਂਡ ਰਿਸੋਰਟਜ਼ ਇੰਡੀਆ ਅਗਲੇ ਦੋ ਵਰ੍ਹਿਆਂ ਵਿੱਚ ਦੇਸ਼ ਭਰ ਵਿੱਚ 15 ਨਵੇਂ ਹੋਟਲ ਖੋਲ੍ਹੇਗੀ। Date:2010-05-09 Time:00:09:34
ਮੁੰਬਈ : ਯੂਨਾਨ ਕਰਜ਼ਾ ਸੰਕਟ ਕਾਰਣ ਡਿੱਗੇ ਕੌਮਾਂਤਰੀ ਬਾਜ਼ਾਰਾਂ ਅਤੇ ਅਨਿਲ ਅੰਬਾਨੀ ਦੀ ਰਿਲਾਇੰਸ ਨੈਚੁਰਲ ਰਿਸੋਰਸਜ਼ ਲਿਮੀਟੇਡ ਦੇ ਉੱਚਤਮ ਅਦਾਲਤ ਵਿੱਚ ਕਾਨੂੰਨੀ ਲੜਾਈ ਹਾਰ ਜਾਣ ਦਰਮਿਆਨ ਘਰੇਲੂ ਬਾਜ਼ਾਰ ਮੂਧੇ ਮੂੰਹ ਡਿੱਗਿਆ। Date:2010-05-09 Time:00:09:34
ਯੁਵਰਾਜ ਸਿੰਘ ਨਾਲ ਕਿਮ ਸ਼ਰਮਾ ਦਾ ਲੰਬਾ ਅਫ਼ੇਅਰ ਚੱਲਿਆ, ਪਰ ਗੱਲ ਵਿਆਹ ਤੱਕ ਨਹੀਂ ਪਹੁੰਚ ਸਕੀ। ਕਿਹਾ ਜਾਂਦਾ ਹੈ ਕਿ ਯੁਵੀ ਦੀ ਮੰਮੀ ਨੂੰ ਕਿਮ ਪਸੰਦ ਨਹੀਂ ਸੀ। ਮੰਮਾਜ਼ ਬੁਆਏ ਯੁਵੀ ਨੇ ਮਾਂ ਦਾ ਕਹਿਣਾ ਮੰਨਿਆ ਅਤੇ ਕਿਮ ਦਾ ਸਾਥ ਛੱਡ ਦਿੱਤਾ। ਯੁਵੀ ਤੋਂ ਅਲੱਗ ਹੋਣ ਦਾ ਦੁੱਖ ਕਿਮ ਨੂੰ ਜ਼ਿਆਦਾ ਸਤਾ ਨਹੀਂ ਸਕਿਆ, ਕਿਉਂਕਿ ਉਨ੍ਹਾਂ ਦੇ ਜੀਵਨ ਵਿੱਚ ਸਪੈਨਿਸ਼ ਮਿਊਜ਼ਿਸ਼ੀਅਨ ਕਾਰਲੋਸ ਨੇ ਐਂਟਰੀ ਕੀਤੀ। ਦੋਵਾਂ ਦੀ ਮੁਲਾਕਾਤ ਇੱਕ ਫਲਾਈਟ ਵਿੱਚ ਹੋਈ ਸੀ ਅਤੇ ਦੋਸਤੀ ਤੋਂ ਗੱਲ ਰੋਮਾਂਸ ਤੱਕ ਜਾ ਪਹੁੰਚੀ। ਕਿਮ ਅਤੇ ਕਾਰਲੋਸ ਨੇ ਵਿਆਹ ਦਾ ਫੈਸਲਾ ਕਰ ਲਿਆ ਹੈ ਅਤੇ ਸੂਤਰਾਂ ਦਾ ਕਹਿਣਾ ਹੈ ਕਿ ਸਾਲ ਦੇ ਅੰਤ ਤੱਕ ਉਹ ਵਿਆਹ ਕਰ ਲੈਣਗੇ। Date:2010-05-09 Time:00:09:33
ਬ੍ਰਿਜਟਾਊਨ - ਟੀ 20 ਵਿਸ਼ਵ ਕੱਪ ਦੇ ਸੁਪਰ 8 ਮੁਕਾਬਲੇ ਵਿਚ ਆਸਟ੍ਰੇਲੀਆ ਹੱਥੀਂ ਟੀਮ ਇੰਡੀਆ ਦੀ ਹਾਰ ਮਗਰੋਂ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਨੇ ਅਸੰਤੋਖ ਜ਼ਾਹਰ ਕਰਦਿਆਂ ਕਿਹਾ ਹੈ ਕਿ ਉਹ ਅਗਲੇ ਮੈਚਾਂ ਵਿਚ ਜ਼ੋਰਦਾਰ ਵਾਪਸੀ ਕਰਨਗੇ। Date:2010-05-09 Time:00:09:33
ਮੁੰਬਈ - ਇਵੈਂਟ ਪ੍ਰਬੰਧਕ ਕੰਪਨੀ ਆਈਐਮਜੀ ਨੇ ਅੱਜ ਇਹਨਾਂ ਆਰੋਪਾਂ ਨੂੰ ਖਾਰਜ ਕਰ ਦਿੱਤਾ ਕਿ ਉਹ ਆਈਪੀਐਲ ਦੇ ਮੁਅੱਤਲ ਚੇਅਰਮੈਨ ਲਲਿਤ ਮੋਦੀ ਨਾਲ ਮਿਲ ਕੇ ਇੰਗਲੈਂਡ ਵਿਖੇ ਇੱਕ ਬਾਗੀ ਟੀ 20 ਲੀਗ ਦੀ ਸ਼ੁਰੂਆਤ ਕਰਨ ਜਾ ਰਹੀ ਹੈ। Date:2010-05-09 Time:00:09:33
'ਬਦਮਾਸ਼ ਕੰਪਨੀ' ਦੀ ਸਭ ਤੋਂ ਵੱਡੀ ਸਮੱਸਿਆ ਇਸਦੀ ਸਕ੍ਰਿਪਟ ਹੈ। ਪਰਮੀਤ ਸੇਠੀ ਨੇ ਇਸ ਨੂੰ ਆਪਣੀ ਸਹੂਲੀਅਤ ਦੇ ਹਿਸਾਬ ਨਾਲ ਲਿਖਿਆ ਹੈ। ਮਨ ਮੁਤਾਬਿਕ ਕਹਾਣੀ ਨੂੰ ਟਵਿਸਟ ਦਿੱਤੇ ਹਨ, ਭਲਾ ਹੀ ਉਹ ਸਹੀ ਨਾ ਹੋਣ। ਇਸ ਨਾਲ ਦਰਸ਼ਕ ਸਕ੍ਰੀਨ ਤੇ ਦਿਖਾਏ ਜਾ ਰਹੇ ਘਟਨਾਕ੍ਰਮਾਂ ਨਾਲ ਜੁੜ ਨਹੀਂ ਪਾਉਂਦੇ। ਮਨੋਰੰਜਨ ਦੀ ਨਜ਼ਰ ਨਾਲ ਵੀ ਦੇਖਿਆ ਜਾਵੇ ਤਾਂ ਫਿਲਮ ਵਿੱਚ ਬੋਰੀਅਤ ਭਰੇ ਪਲ ਜ਼ਿਆਦਾ ਹਨ। ਕਹਾਣੀ 1990 ਦੇ ਆਸਪਾਸ ਦੀ ਹੈ ਜਦੋਂ ਵਿਦੇਸ਼ੀ ਵਸਤੂਆਂ ਦਾ ਬਹੁਤ ਕ੍ਰੇਜ਼ ਸੀ, ਕਿਉਂਕਿ ਉਹ ਅਸਾਨੀ ਨਾਲ ਉਪਲਬਧ ਨਹੀਂ ਸਨ। ਬੰਬੇ ਦੇ ਚਾਰ ਨੌਜਵਾਨ ਕਰਨ (ਸ਼ਾਹਿਦ ਕਪੂਰ), ਬੁਲਬੁਲ (ਅਨੁਸ਼ਕਾ ਸ਼ਰਮਾ), ਚੰਦੂ (ਵੀਰ ਦਾਸ) ਅਤੇ ਜਿੰਗ (ਮਿਆਂਗ ਚੈਂਗ) ਮਿਲ ਕੇ ਬਿਜ਼ਨੈਸ ਸ਼ੁਰੂ ਕਰਦੇ ਹਨ। ਉਹ ਵਿਦੇਸ਼ੀ ਵਸਤੂਆਂ ਬੈਂਕਾਕ ਤੋਂ ਲਿਆ ਕੇ ਭਾਰਤ ਵਿੱਚ ਵੇਚਦੇ ਹਨ। ਕਰਨ Date:2010-05-09 Time:00:09:33
ਅਭਿਨੇਤਾ ਆਰਿਆ ਬੱਬਰ ਦੇ ਕਰੀਅਰ ਦੀ ਸ਼ੁਰੂਆਤ ਬਹੁਤ ਵਧੀਆ ਨਹੀਂ ਹੋਈ। ਉਨ੍ਹਾਂ ਦੀਆਂ ਇੱਕ-ਇੱਕ ਕਰਕੇ ਸਾਰੀਆਂ ਫਿਲਮਾਂ 'ਅਬ ਕੇ ਬਰਸ', 'ਮੁੱਦਾ', 'ਥੋੜ੍ਹਾ ਤੁਮ ਬਦਲੋ ਥੋੜ੍ਹਾ ਹਮ, ਆਦਿ ਬਾਕਸ-ਆਫ਼ਿਸ ਤੇ ਫਲਾਪ ਹੋ ਗਈਆਂ। ਲੰਬੇ ਸਮੇਂ ਬਾਅਦ ਉਹ ਮਧੁਰ ਭੰਡਾਰਕਰ ਦੀ ਫਿਲਮ 'ਜੇਲ੍ਹ' ਵਿੱਚ ਨਜ਼ਰ ਆਏ। ਹੁਣ ਉਨ੍ਹਾਂ ਦੀ ਪੰਜਾਬੀ ਫਿਲਮ 'ਵਿਰਸਾ' ਰਿਲੀਜ਼ ਹੋਈ ਹੈ। Date:2010-05-09 Time:00:09:33
ਇਸਲਾਮਾਬਾਦ : ਪਾਕਿਸਤਾਨ ਨੇ ਪ੍ਰਮਾਣੂ ਅਤੇ ਪਰੰਪਰਾਵਾਦੀ ਵਿਸਫ਼ੋਟਕ ਸਮੱਗਰੀ ਨੂੰ ਲੈ ਜਾ ਸਕਣ ਵਾਲੀਆਂ ਅਤੇ ਭਾਰਤੀ ਸ਼ਹਿਰਾਂ ਉੱਤੇ ਹਮਲਾ ਕਰਨ ਦੀ ਸਮਰੱਥਾ ਰੱਖਣ ਵਾਲੀਆਂ ਦੋ ਘੱਟ ਰੇਂਜ ਦੀ ਬੈਲੀਸਟਿਕ ਮਿਜ਼ਾਇਲਾਂ ਦੀ ਪਰਖ਼ ਕੀਤੀ। Date:2010-05-09 Time:00:09:33
ਬ੍ਰਾਸੀਲੀਆ - ਬ੍ਰਾਜ਼ੀਲ ਨੇ ਕਿਹਾ ਹੈ ਕਿ ਇਰਾਨ ਪਰਮਾਣੂ ਪ੍ਰੋਗਰਾਮ ਉੱਪਰ ਗੱਲਬਾਤ ਕਰਨਾ ਚਾਹੁੰਦਾ ਹੈ।ਬ੍ਰਾਜ਼ੀਲ ਦੇ ਵਿਦੇਸ਼ ਮੰਤਰੀ ਸੇਲਸੋ ਅਮੋਰਿਮ ਨੇ ਸ਼ੁੱਕਰਵਾਰ ਨੂੰ ਰਾਇਟਰ ਨਾਲ ਗੱਲਬਾਤ ਵਿਚ ਕਿਹਾ ਕਿ ਮੈਨੂੰ ਜਾਪਦਾ ਹੈ ਕਿ ਇਰਾਨ ਨਾਲ ਗੱਲਬਾਤ ਦਾ ਰਾਹ ਖੁੱਲ ਰਿਹਾ ਹੈ। Date:2010-05-09 Time:00:09:33
ਨਵੀਂ ਦਿੱਲੀ : ਪਟਿਆਲਾ ਹਾਊਸ ਅਦਾਲਤ ਕੈਂਪਸ ਵਿੱਚ ਸਥਿਤ ਇੱਕ ਚਾਹ ਦੀ ਦੁਕਾਨ ਵਿੱਚ ਕੱਲ੍ਹ ਦੇਰ ਰਾਤ ਅੱਗ ਲੱਗ ਗਈ। ਫਾਇਰ ਬ੍ਰਿਗੇਡ ਵਿਭਾਗ ਦੇ ਸੂਤਰਾਂ ਨੇ ਦੱਸਿਆ ਕਿ ਕੱਲ੍ਹ ਰਾਤ ਲਗਭਗ 11 ਵੱਜੇ ਅੱਗ ਲੱਗਣ ਦੀ ਸੂਚਨਾ ਮਿਲੀ, ਜਿਸਦੇ ਤੁਰੰਤ ਬਾਅਦ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਭੇਜਿਆ ਗਿਆ। Date:2010-05-09 Time:00:09:33
ਨਵੀਂ ਦਿੱਲੀ : ਦਿੱਲੀ ਸਰਕਾਰ ਦੇ ਉੱਚ ਅਧਿਕਾਰਕ ਸੂਤਰਾਂ ਨੇ ਕਿਹਾ ਕਿ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ।ਸੂਤਰਾਂ ਨੇ ਕਿਹਾ ਕਿ ਇੱਕ ਪੁਲਿਸ ਵਾਇਰਲੈੱਸ ਉੱਤੇ ਕਾਲ ਕੀਤੀ ਗਈ, ਜਿਸ ਵਿੱਚ ਮੁੱਖ ਮੰਤਰੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਹੈ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ। Date:2010-05-09 Time:00:09:33
ਨਿਊਯਾਰਕ - ਅਮਰੀਕਾ ਦੇ ਇੱਕ ਰਾਜਦੂਤ ਨੇ ਇਰਾਨ ਵਿਚ ਹਿਰਾਸਤ ਵਿਚ ਲਏ ਗਏ ਅਮਰੀਕਾ ਦੇ ਚਰ ਨਾਗਰਿਕਾਂ ਬਾਰੇ ਉੱਥੋਂ ਦੇ ਵਿਦੇਸ਼ ਮੰਤਰੀ ਨਾਲ ਗੱਲਬਾਤ ਕੀਤੀ ਹੈ। Date:2010-05-09 Time:00:09:32
ਲੰਦਨ - ਬ੍ਰਿਟੇਨ ਵਿਖੇ ਹੋਈਆਂ ਆਮ ਚੌਣਾਂ ਦੇ ਸਿੱਟੇ ਆਉਣ ਮਗਰੋਂ ਤੀਜੀ ਵੱਡੀ ਪਾਰਟੀ ਲਿਬਰਲ ਡੈਮੋਕ੍ਰੇਟ ਦੇ ਨੇਤਾ ਨਿਕ ਕਲੇਗ ਪਾਰਟੀ ਦੇ ਸੀਨੀਅਰ ਨੇਤਾਵਾਂ ਨਾਲ ਮਿਲ ਕੇ ਕੰਜ਼ਰਵੇਟਿਵ ਪਾਰਟੀ ਨਾਲ ਸਰਕਾਰ ਬਨਾਉਣ ਦੀਆਂ ਸੰਭਾਵਨਾਵਾਂ ਉੱਪਰ ਵਿਚਾਰ ਵਟਾਂਦਰਾ ਕਰਨਗੇ। Date:2010-05-09 Time:00:09:32
page no.1 |
Select news date : 31 - 5 - 2010 30 - 5 - 2010 29 - 5 - 2010 28 - 5 - 2010 27 - 5 - 2010 26 - 5 - 2010 25 - 5 - 2010 24 - 5 - 2010 23 - 5 - 2010 22 - 5 - 2010 21 - 5 - 2010 20 - 5 - 2010 19 - 5 - 2010 18 - 5 - 2010 17 - 5 - 2010 16 - 5 - 2010 15 - 5 - 2010 14 - 5 - 2010 13 - 5 - 2010 12 - 5 - 2010 11 - 5 - 2010 10 - 5 - 2010 9 - 5 - 2010 8 - 5 - 2010 7 - 5 - 2010 6 - 5 - 2010 5 - 5 - 2010 4 - 5 - 2010 3 - 5 - 2010 2 - 5 - 2010 1 - 5 - 2010 |