Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 8 - 5 - 2010

ਪੀਐਨਬੀ ਨੇ ਪਛਾੜਿਆ ਆਈਸੀਆਈਸੀਆਈ ਬੈਂਕ

ਨਵੀਂ ਦਿੱਲੀ - ਜਨਤਕ ਖੇਤਰ ਦਾ ਪੰਜਾਬ ਨੈਸ਼ਨਲ ਬੈਂਕ ਕਾਰੋਬਾਰ ਦੇ ਮਾਮਲੇ ਵਿਚ ਨਿੱਜੀ ਖੇਤਰ ਦੇ ਆਈਸੀਆਈਸੀਆਈ ਬੈਂਕ ਨੂੰ ਪਿੱਛੇ ਛੱਡਦੇ ਹੋਏ ਦੇਸ਼ ਦਾ ਦੂਜਾ ਸੱਭ ਤੋਂ ਵੱਡਾ ਬੈਂਕ ਬਣ ਗਿਆ ਹੈ।

Date:2010-05-08 Time:01:08:46

ਬ੍ਰਿਟੇਨ ਤ੍ਰਿਸ਼ੰਕੂ ਸੰਸਦ ਵੱਲ, ਕੰਜ਼ਰਵੇਟਿਵ ਅੱਗੇ

ਲੰਦਨ - ਅਜੇ ਤੱਕ ਕੰਜ਼ਰਵੇਟਿਵ ਪਾਰਟੀ ਨੇ ਸੱਤਾਧਾਰੀ ਲੇਬਰ ਪਾਰਟੀ ਤੋਂ ਲਗਭੱਗ 50 ਤੋਂ ਵੱਧ ਸੀਟਾਂ ਜਿੱਤੀਆਂ ਹਨ ਅਤੇ ਉਸ ਨੂੰ ਕੁੱਲ ਵੋਟਾਂ ਵਿਚੋਂ ਲਗਭੱਗ 36 ਫੀਸਦੀ ਵੋਟਾਂ ਹਾਸਲ ਹੋਈਆਂ ਹਨ।

Date:2010-05-08 Time:01:08:46

ਕਾਂਗੋ 'ਚ ਬੇੜ੍ਹੀ ਹਾਦਸਾ, 80 ਦੀ ਮੌਤ ਦਾ ਖਦਸ਼ਾ

ਕਿਸ਼ਾਂਸਾ - ਅਫ੍ਰੀਕੀ ਦੇਸ਼ ਕਾਂਗੋ ਦੇ ਪੂਰਬੀ ਇਲਾਕੇ ਵਿਚ ਹੋਏ ਇੱਕ ਬੇੜ੍ਹੀ ਹਾਦਸੇ ਵਿਚ ਲਗਭੱਗ 80 ਲੋਕਾਂ ਦੇ ਮਰਨ ਦਾ ਖਦਸ਼ਾ ਹੈ।ਰੈਡਕ੍ਰਾਸ ਅਤੇ ਸੰਯੁਕਤ ਰਾਸ਼ਟਰ ਅਧਿਕਾਰੀਆਂ ਨੇ ਉਕਤ ਜਾਣਕਾਰੀ ਦਿੱਤੀ।

Date:2010-05-08 Time:01:08:46

ਮਰਦਸ਼ੁਮਾਰੀ 'ਚ ਹੋਵੇਗਾ ਓਬੀਸੀ ਦਾ ਜ਼ਿਕਰ!

ਨਵੀਂ ਦਿੱਲੀ - ਕੇਂਦਰੀ ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਅੱਜ ਲੋਕਸਭਾ ਵਿਚ ਭਰੋਸਾ ਦੁਆਇਆ ਕਿ ਮਰਦਮਸ਼ੁਮਾਰੀ 2011 ਵਿਚ ਹੋਰ ਪੱਛੜੇ ਤਬਕੇ(ਓਬੀਸੀ) ਦੇ ਜ਼ਿਕਰ ਦੀ ਮੈਂਬਰਾਂ ਦੀ ਮੰਗ ਉੱਪਰ ਸਰਕਾਰ ਹਮਦਰਦੀ ਨਾਲ ਵਿਚਾਰ ਕਰੇਗੀ।

Date:2010-05-08 Time:01:08:46

ਮਨਮੋਹਨ ਮੰਤਰੀ ਮੰਡਲ ਦਾ ਵਿਸਥਾਰ ਅਗਲੇ ਮਹੀਨੇ

ਨਵੀਂ ਦਿੱਲੀ - ਮਨਮੋਹਨ ਸਿੰਘ ਮੰਤਰੀਮੰਡਲ ਦਾ ਅਗਲੇ ਹਫਤੇ ਵਿਸਥਾਰ ਅਤੇ ਫੇਰਬਦਲ ਕੀਤੇ ਜਾਣ ਦੀ ਸੰਭਾਵਨਾ ਹੈ।ਕਾਂਗਰਸ ਦੇ ਉੱਚ ਸੂਤਰਾਂ ਨੇ ਵਾਰਤਾ ਨੂੰ ਉਕਤ ਜਾਣਕਾਰੀ ਦਿੱਤੀ।ਕੇਂਦਰ ਵਿਚ ਸੰਪ੍ਰਗ ਦੀ ਸਰਕਾਰ ਦੇ ਦੂਜੇ ਕਾਰਜਕਾਲ ਵਿਚ ਮੰਤਰੀਮੰਡਲ ਦਾ ਇਹ ਦੂਜਾ ਵਿਸਥਾਰ ਹੋਵੇਗਾ।

Date:2010-05-08 Time:01:08:46

ਮੁਕਾਬਲੇ 'ਚ ਦੋ ਜਵਾਨ ਸ਼ਹੀਦ, 4 ਖਾੜਕੂ ਹਲਾਕ

ਸ਼੍ਰੀਨਗਰ - ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜਿਲ੍ਹੇ ਵਿਚ ਸ਼ੁੱਕਰਵਾਰ ਸਵੇਰੇ ਹੋਏ ਮੁਕਾਬਲੇ ਵਿਚ ਚਾਰ ਖਾੜਕੂ ਹਲਾਕ ਹੋ ਗਏ ਜਦੋਂ ਕਿ ਸੈਨਾ ਦੇ ਦੋ ਜਵਾਨ ਵੀ ਸ਼ਹੀਦ ਹੋ ਗਏ।

Date:2010-05-08 Time:01:08:45

ਆਨੰਦ ਨੇ ਖੇਡਿਆ ਮੁੜ ਤੋਂ ਡਰਾਅ

ਸੋਫੀਆ - ਵਿਸ਼ਵ ਸ਼ਤਰੰਜ ਚੈਂਪੀਅਨਸ਼ਿਪ ਵਿਚ ਭਾਰਤ ਦੇ ਵਿਸ਼ਵਨਾਥਨ ਆਨੰਦ ਨੇ 9ਵੇਂ ਦੌਰ ਵਿਚ ਜਿੱਤ ਦਾ ਮੌਕਾ ਗੁਆ ਦਿੱਤਾ ਅਤੇ ਵੈਸਲੀਨ ਟੋਪਾਲੋਵ ਖਿਲਾਫ ਉਹਨਾਂ ਨੂੰ ਡ੍ਰਾਅ ਨਾਲ ਸੰਤੋਖ ਕਰਨਾ ਪਿਆ।

Date:2010-05-08 Time:01:08:45

ਕਰੀਨਾ ਦੇ ਕਮਰੇ 'ਚ ਭੂਤ!

ਅਜੇ ਦੇਵਗਨ ਦੇਖਣ ਨੂੰ ਭਲਾ ਹੀ ਗੰਭੀਰ ਅਤੇ ਭੋਲੇ-ਭਾਲੇ ਲੱਗਦੇ ਹਨ, ਪਰ ਸੈਟ 'ਤੇ ਉਨ੍ਹਾਂ ਤੋਂ ਜ਼ਿਆਦਾ ਮਸਤੀ ਹੋਰ ਕੋਈ ਨਹੀਂ ਕਰਦਾ ਅਤੇ ਜਦੋਂ ਡਾਇਰੈਕਟਰ ਰੋਹਿਤ ਸ਼ੈਟੀ ਵਰਗਾ ਦੋਸਤ ਹੋਵੇ ਤਾਂ ਅਜੇ ਨੂੰ ਰੋਕਣਾ ਮੁਸ਼ਕਿਲ ਹੋ ਜਾਂਦਾ ਹੈ। ਗੋਲਮਾਲ-3 ਦੀ ਸ਼ੂਟਿੰਗ ਦੇ ਦੌਰਾਨ ਅਜੇ ਨੇ ਆਪਣਾ ਨਿਸ਼ਾਨਾ ਕਰੀਨਾ ਕਪੂਰ ਨੂੰ ਬਣਾਇਆ। ਬੇਬੋ ਨੂੰ ਅਜੇ ਅਤੇ ਰੋਹਿਤ ਨੇ ਮਿਲ ਕੇ ਇੱਕ ਝੂਠੀ ਕਹਾਣੀ ਸੁਣਾਈ ਅਤੇ ਕਿਹਾ ਕਿ ਹੋਟਲ ਦੇ ਜਿਸ ਕਮਰੇ ਵਿੱਚ ਤੂੰ ਰਹਿ ਰਹੀ ਹੈਂ, ਉਸ ਵਿੱਚ ਇੱਕ ਕੁੜੀ ਦੀ ਬੁਰੀ ਆਤਮਾ ਅਕਸਰ ਆਉਂਦੀ ਹੈ। ਇਸ ਤੋਂ ਬਾਅਦ ਅਜੇ ਅਤੇ ਰੋਹਿਤ ਆਪਸ ਵਿੱਚ ਗੱਲ ਕਰਨ ਲੱਗੇ ਕਿ ਬੇਬੋ ਜਿਸ ਕਮਰੇ ਵਿੱਚ ਰੁਕੀ ਹੋਈ ਹੈ, ਉਸ ਵਿੱਚ ਇੱਕ ਕੁੜੀ ਦੀ ਹੱਤਿਆ ਹੋ ਚੁੱਕੀ ਹੈ ਅਤੇ ਉਸਦੀ ਆਤਮਾ ਹੀ ਕਮਰੇ ਵਿੱਚ ਭਟਕਦੀ ਹੈ। ਪਹਿਲਾਂ ਤਾਂ ਬੇਬੋ ਨ

Date:2010-05-08 Time:01:08:45

ਬਾਰਬਰਾ ਮੋਰੀ : ਆਈ ਲਵ ਇੰਡੀਆ

ਭਾਰਤ ਹੈ ਹੀ ਅਜਿਹੀ ਥਾਂ ਕਿ ਜੋ ਇੱਥੇ ਆਉਂਦਾ ਹੈ, ਇਸ ਦੇਸ਼ ਨੂੰ ਪਿਆਰ ਕਰਨ ਲੱਗਦਾ ਹੈ। ਇੱਥੋਂ ਦੀ ਸੰਸਕ੍ਰਿਤੀ ਅਤੇ ਮਹਿਮਾਨਾਂ ਦੀ ਆਉ-ਭਗਤ ਲੋਕਾਂ ਦਾ ਦਿਲ ਜਿੱਤਣ ਲਈ ਕਾਫ਼ੀ ਹੈ। ਕੁਝ ਅਜਿਹੀ ਹੀ ਫੀਲਿੰਗ ਹੈ 'ਕਾਈਟਸ' ਦੀ ਨਾਇਕਾ ਬਾਰਬਰਾ ਦੀ। ਬਾਰਬਰਾ ਮੋਰੀ ਦਾ ਕਹਿਣਾ ਹੈ ਕਿ 'ਕਾਈਟਸ' ਦੇ ਪਹਿਲਾਂ ਉਹ ਭਾਰਤ ਜਾਂ ਬਾਲੀਵੁੱਡ ਬਾਰੇ ਜ਼ਿਆਦਾ ਨਹੀਂ ਜਾਣਦੀ ਸੀ, ਪਰ ਇਸ ਫਿਲਮ ਵਿੱਚ ਕੰਮ ਕਰਨ ਦਾ ਉਨ੍ਹਾਂ ਦਾ ਅਨੁਭਵ ਸ਼ਾਨਦਾਰ ਰਿਹਾ। ਉਨ੍ਹਾਂ ਨੂੰ ਭਾਰਤੀ ਚੰਗੇ ਲੱਗਣ ਲੱਗੇ ਹਨ ਜੋ ਹਮੇਸ਼ਾ ਗਰਮਜੋਸ਼ੀ ਨਾਲ ਮਿਲਦੇ ਹਨ। ਬਾਰਬਰਾ ਤਾਂ ਹੁਣ ਕਹਿਣ ਵੀ ਲੱਗੀ ਹੈ 'ਆਈ ਲਵ ਇੰਡੀਆ'। ਬਾਲੀਵੁੱਡ ਦੀਆਂ ਜ਼ਿਆਦਾ ਤੋਂ ਜ਼ਿਆਦਾ ਫਿਲਮਾਂ ਵਿੱਚ ਬਾਰਬਰਾ ਕੰਮ ਕਰਨਾ ਚਾਹੁੰਦੀ ਹੈ। ਇਸ ਲਈ ਉਹ ਪਾਰਟੀਆਂ ਵਿੱਚ ਵੀ ਨਜ਼ਰ ਆਉਣ ਲੱਗੀ ਹੈ। ਪਿਛਲੇ ਦਿਨੀਂ ਉ

Date:2010-05-08 Time:01:08:45

ਬ੍ਰਾਉਨ ਲਈ ਚੁਣੌਤੀ ਬਣ ਸਕਦੇ ਹਨ ਮਿਲੀਬੈਂਡ

ਲੰਦਨ - ਬ੍ਰਿਟੇਨ ਦੀਆਂ ਸੰਸਦੀ ਚੌਣਾਂ ਵਿਚ ਸੱਤਾਧਾਰੀ ਲੇਬਰ ਪਾਰਟੀ ਤੋਂ ਪੱਛੜਨ ਮਗਰੋਂ ਹੁਣ ਅਜਿਹੀਆਂ ਖਬਰਾਂ ਆਈਆਂ ਹਨ ਕਿ ਪਾਰਟੀ ਵਿਚ ਪ੍ਰਧਾਨ ਮੰਤਰੀ ਗਾਰਡਨ ਬ੍ਰਾਉਨ ਦੀ ਸਥਿੱਤੀ ਨੂੰ ਵਿਦੇਸ਼ ਮੰਤਰੀ ਡੇਵਿਡ ਮਿਲੀਬੈਂਡ ਚੁਣੌਤੀ ਦੇ ਸਕਦੇ ਹਨ।

Date:2010-05-08 Time:01:08:45

ਸ੍ਰੀਲੰਕਾ ਨੇ ਵੈਸਟ ਇੰਡੀਜ਼ ਨੂੰ 57 ਦੌੜਾਂ ਨਾਲ ਹਰਾਇਆ

ਬਾਰਬਾਡੋਸ - ਟਵੰਟੀ-20 ਕ੍ਰਿਕਟ ਵਿਸ਼ਵ ਕੱਪ ਦੇ ਸੁਪਰ-8 'ਚ ਗਰੁੱਪ-ਐਫ ਦਾ ਇਕ ਅਹਿਮ ਮੁਕਾਬਲਾ ਸ੍ਰੀਲੰਕਾ ਅਤੇ ਮੇਜ਼ਬਾਨ ਵੈਸਟ ਇੰਡੀਜ਼ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ ਜਿਸ ਵਿਚ ਸ੍ਰੀਲੰਕਾ ਨੇ 57 ਨੇ ਜਿੱਤ ਪ੍ਰਾਪਤ ਕੀਤੀ।

Date:2010-05-08 Time:01:08:45

ਖੇਡ ਫੈਡਰੇਸ਼ਨ ਸਬੰਧੀ ਨਿਯਮ ਇਕ ਮਈ ਤੋਂ ਲਾਗੂ

ਜਲੰਧਰ - ਕੇਂਦਰ ਸਰਕਾਰ ਨੇ ਦਿੱਲੀ ਹਾਈਕੋਰਟ ਨੂੰ ਸੂਚਿਤ ਕੀਤਾ ਹੈ ਕਿ ਸਰਕਾਰ ਵੱਲੋਂ ਸਾਰੀਆਂ ਫੈਡਰੇਸ਼ਨਾਂ ਦੇ ਅਹੁਦੇਦਾਰਾਂ ਦੇ ਕਾਰਜਕਾਲ ਲਈ ਸੀਮਾ ਤੈਅ ਕਰਨ ਲਈ ਜਾਰੀ ਨਵੇਂ ਦਿਸ਼ਾ-ਨਿਰਦੇਸ਼ ਇਸ ਸਾਲ ਇਕ ਮਈ ਤੋਂ ਲਾਗੂ ਹੋ ਗਏ ਹਨ।

Date:2010-05-08 Time:01:08:45

ਸਰਕਾਰ ਦੀ ਹੈ ਗੈਸ : ਸੁਪਰੀਮ ਕੋਰਟ

ਨਵੀਂ ਦਿੱਲੀ - ਅੰਬਾਨੀ ਭਰਾਵਾਂ ਵਿਚਕਾਰ ਗੈਸ ਦੀ ਸਪਲਾਈ ਨੂੰ ਲੈ ਕੇ ਚੱਲ ਰਹੇ ਵਿਵਾਦ ਉੱਪਰ ਸੁਪਰੀਮ ਕੋਰਟ ਨੇ ਫੈਸਲਾ ਸੁਣਾਉਂਦੇ ਹੋਏ ਕਿਹਾ ਹੈ ਕਿ ਗੈਸ ਉੱਪਰ ਸਰਕਾਰ ਦਾ ਹੱਕ ਹੈ।

Date:2010-05-08 Time:01:08:45

ਭਾਰਤੀ ਸ਼ੇਰ ਕੰਗਾਰੂਆਂ ਕੀਤੇ ਢੇਰ

ਬਾਰਬਾਡੋਸ - ਟਵੰਟੀ-20 ਵਿਸ਼ਵ 'ਚ ਸੁਪਰ-8 ਦਾ ਇਕ ਮਹੱਤਵਪੂਰਨ ਮੈਚ ਇਥੇ 2008 ਦੇ ਚੈਂਪੀਅਨ ਭਾਰਤ ਅਤੇ ਇਕ ਦਿਨਾ ਮੈਚਾਂ ਦੇ ਵਿਸ਼ਵ ਜੇਤੂ ਆਸਟ੍ਰੇਲੀਆ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ ਜੋ ਆਸਟ੍ਰੇਲੀਆ ਨੇ 49 ਦੌੜਾਂ ਦੇ ਵੱਡੇ ਫਰਕ ਨਾਲ ਜਿੱਤ ਲਿਆ।

Date:2010-05-08 Time:01:08:45

ਭਾਰਤ ਨੇ ਪਾਕਿ ਨੂੰ 4-2 ਨਾਲ ਹਰਾਇਆ

ਇਪੋਹ - ਚਾਰ ਵਾਰ ਦੇ ਚੈਂਪੀਅਨ ਭਾਰਤ ਨੇ ਸੁਲਤਾਨ ਅਜ਼ਲਾਨ ਸ਼ਾਹ ਕੱਪ ਹਾਕੀ ਟੂਰਨਾਮੈਂਟ-2010 ਵਿਚ ਪਹਿਲੀ ਜਿੱਤ ਹਾਸਲ ਕੀਤੀ ਹੈ।ਭਾਰਤੀ ਟੀਮ ਨੇ ਅੱਜ ਇਥੇ ਖੇਡੇ ਗਏ ਆਪਣੇ ਦੂਸਰੇ ਲੀਗ ਮੁਕਾਬਲੇ 'ਚ ਰਵਾਇਤੀ ਵਿਰੋਧੀ ਪਾਕਿਸਤਾਨ ਨੂੰ 4-2 ਨਾਲ ਹਰਾ ਦਿੱਤਾ।

Date:2010-05-08 Time:01:08:44


1  

page no.1

Select news date :

31 - 5 - 2010
30 - 5 - 2010
29 - 5 - 2010
28 - 5 - 2010
27 - 5 - 2010
26 - 5 - 2010
25 - 5 - 2010
24 - 5 - 2010
23 - 5 - 2010
22 - 5 - 2010
21 - 5 - 2010
20 - 5 - 2010
19 - 5 - 2010
18 - 5 - 2010
17 - 5 - 2010
16 - 5 - 2010
15 - 5 - 2010
14 - 5 - 2010
13 - 5 - 2010
12 - 5 - 2010
11 - 5 - 2010
10 - 5 - 2010
9 - 5 - 2010
8 - 5 - 2010
7 - 5 - 2010
6 - 5 - 2010
5 - 5 - 2010
4 - 5 - 2010
3 - 5 - 2010
2 - 5 - 2010
1 - 5 - 2010