Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 7 - 5 - 2010
'ਰਾਵਣ' ਦੇ ਕਲਾਈਮੈਕਸ ਦੇ ਬਾਰੇ ਕਿਹਾ ਜਾ ਰਿਹਾ ਹੈ ਕਿ ਮਣੀਰਤਨਮ ਇਹ ਤੈਅ ਨਹੀਂ ਕਰ ਸਕੇ ਕਿ ਫਿਲਮ ਦਾ ਅੰਤ ਕਿਹੋ ਜਿਹਾ ਹੋਵੇ। ਇਸ ਲਈ ਉਨ੍ਹਾਂ ਨੇ ਤਿੰਨ ਤੋਂ ਚਾਰ ਅੰਤ ਸ਼ੂਟ ਕਰ ਲਏ ਹਨ ਅਤੇ ਉਨ੍ਹਾਂ ਚੋਂ ਇੱਕ ਨੂੰ ਉਹ ਫਾਈਨਲ ਕਰਨਗੇ। ਉਹ ਅੰਤ ਕੀ ਹੋਵੇਗਾ, ਫਿਲਹਾਲ ਕਿਸੇ ਨੂੰ ਵੀ ਪਤਾ ਨਹੀਂ ਹੈ। ਇਸ ਬਾਰੇ ਫਿਲਮ ਦੇ ਨਾਇਕ ਅਭਿਸ਼ੇਕ ਬੱਚਨ ਦਾ ਕਹਿਣਾ ਹੈ ਕਿ ਮਣੀ ਦੀ ਗਿਣਤੀ ਦੇਸ਼ ਦੇ ਪ੍ਰਸਿੱਧ ਡਾਇਰੈਕਟਰਜ਼ ਵਿੱਚ ਹੁੰਦੀ ਹੈ। ਉਨ੍ਹਾਂ ਦੇ ਕੰਮ ਦੇ ਸਾਰੇ ਦੀਵਾਨੇ ਹਨ। ਉਹ ਸੈਟ ਤੇ ਐਨੀ ਤਿਆਰੀ ਨਾਲ ਆਉਂਦੇ ਹਨ ਕਿ ਕਦੇ ਸ਼ਾਟ ਨੂੰ ਰੀ-ਸ਼ੂਟ ਕਰਨ ਦੀ ਲੋੜ ਨਹੀਂ ਪੈਂਦੀ ਹੈ। ਕੀ ਅਜਿਹਾ ਆਦਮੀ ਆਪਣੀ ਫਿਲਮ ਦੇ ਕਲਾਈਮੈਕਸ ਲਈ ਕੰਫਿਊਜ਼ ਰਹੇਗਾ। ਉਨ੍ਹਾਂ ਦੇ ਅਨੁਸਾਰ ਚਾਰ ਕਲਾਈਮੈਕਸ ਸ਼ੂਟ ਕਰਨ ਵਾਲੀ ਗੱਲ ਵਿੱਚ ਭੋਰਾ ਵੀ ਸੱਚਾਈ ਨਹੀਂ ਹੈ। ਅਭ Date:2010-05-07 Time:01:12:55
ਨਵੀਂ ਦਿੱਲੀ - ਸੀਨੀਅਰ ਕਾਂਗਰਸੀ ਆਗੂ ਐਨਡੀ ਤਿਵਾਰੀ ਨੇ ਡੀਐਨਏ ਪਰੀਖਣ ਤੋਂ ਮਨਾ ਕਰ ਦਿੱਤਾ ਹੈ।ਰੋਹਿਤ ਸ਼ੇਖਰ ਨਾਮੀ ਇੱਕ ਵਿਅਕਤੀ ਨੇ ਖੁਦ ਨੂੰ ਉਹਨਾਂ ਦਾ ਪੁੱਤਰ ਦੱਸਦੇ ਹੋਏ ਇਹ ਮੰਗ ਕੀਤੀ ਹੈ। Date:2010-05-07 Time:01:12:54
ਸੋਨੀ ਵਾਇਓ ਦਾ ਲੇਟੇਸਟ ਪ੍ਰੋਡਕਟ ਸੋਨੀ ਵਾਇਓ ਜ਼ੈਡ-117 ਕਾਲੇ ਰੰਗ ਦਾ ਲੈਪਟਾਪ ਹੈ, ਜੋ ਕਾਰਬਨ ਫਾਈਬਰ ਤੋਂ ਬਣਿਆ ਹੈ। ਇਸਦੀ ਸਕ੍ਰੀਨ 13.1 ਇੰਚ ਦੀ ਹੈ ਅਤੇ ਇਸ ਵਿੱਚ ਡੀਵੀਡੀ ਰਾਈਟਰ ਵੀ ਹੈ। Date:2010-05-07 Time:01:12:53
ਆਬੁਜਾ : ਨਾਈਜੀਰੀਆ ਦੇ ਰਾਸ਼ਟਰਪਤੀ ਉਮਾਰੂ ਯਾਰ ਅਦੁਆ ਦਾ ਲੰਮੀ ਬਿਮਾਰੀ ਮਗਰੋਂ ਕੱਲ੍ਹ ਦੇਰ ਰਾਤ ਨਿਧਨ ਹੋ ਗਿਆ। ਉਹ 58 ਵਰ੍ਹਿਆਂ ਦੇ ਸਨ।ਸਰਕਾਰੀ ਟੈਲੀਵਿਜ਼ਨ ਨੇ ਦੱਸਿਆ ਕਿ ਅੰਤਰਿਮ ਰਾਸ਼ਟਰਪਤੀ ਗੁਡਲਕ ਜੋਨਾਥਨ ਨੂੰ ਇਸਦੀ ਸੂਚਨਾ ਦੇ ਦਿੱਤੀ ਗਈ ਹੈ ਅਤੇ ਸਰਕਾਰ ਜਲਦ ਹੀ ਇਸ ਬਾਰੇ ਵਿੱਚ ਬਿਆਨ ਜਾਰੀ ਕਰੇਗੀ। ਸ਼੍ਰੀ ਅਦੁਆ ਦੇ ਸਨਮਾਨ ਵਿੱਚ ਸੱਤ ਦਿਨਾਂ ਸਰਕਾਰੀ ਸੋਗ ਘੋਸ਼ਿਤ ਕੀਤਾ ਗਿਆ। Date:2010-05-07 Time:01:12:53
ਨਵੀਂ ਦਿੱਲੀ : ਏਸ਼ੀਆਈ ਬਾਜਾਰਾਂ ਵਿੱਚ ਕਮਜ਼ੋਰ ਰੁਖ਼ ਦੇ ਵਿਚਕਾਰ ਕਾਰੋਬਾਰੀਆਂ ਦੁਆਰਾ ਮੁਨਾਫ਼ਾ ਵਸੂਲੀ ਕੀਤੇ ਜਾਣ ਨਾਲ ਮਲਟੀ ਕੋਮੋਡਿਟੀ ਐਕਸਚੇਂਜ ਵਿੱਚ ਕੱਲ੍ਹ ਤਾਂਬਾ ਵਾਅਦਾ ਕਾਰੋਬਾਰ ਵਿੱਚ 40 ਪੈਸੇ ਤੱਕ ਦੀ ਗਿਰਾਵਟ ਦਰਜ ਕੀਤੀ ਗਈ। Date:2010-05-07 Time:01:12:53
ਨਵੀਂ ਦਿੱਲੀ - ਭਾਰਤ ਨੂੰ ਲਸ਼ਕਰੇ ਤੋਇਬਾ ਦੇ ਅੱਤਵਾਦੀ ਡੇਵਿਡ ਕੋਲਮੈਨ ਹੈਡਲੀ ਪਾਸੋਂ ਅਮਰੀਕਾ ਵਿਖੇ ਇਸੇ ਮਹੀਨੇ ਪੁੱਛਗਿੱਛ ਕਰਨ ਲਈ ਉੱਥੋਂ ਦੇ ਪ੍ਰਸ਼ਾਸਨ ਦੀ ਇਜ਼ਾਜ਼ਤ ਮਿਲ ਗਈ ਹੈ। Date:2010-05-07 Time:01:12:53
ਨਵੀਂ ਦਿੱਲੀ : ਬਜਾਜ ਆਟੋ ਨੇ ਜਿਆਦਾ ਮਾਈਲੇਜ ਅਤੇ ਸਹੂਲਤਾਂ ਨਾਲ ਲੈਸ ਤਿੰਨ ਟਾਇਰਾ ਯਾਤਰੀ ਵਾਹਨ ਦੇ ਦੋ ਨਵੇਂ ਮਾਡਲ ਆਰਈ 205ਡੀ ਅਤੇ ਆਰਈ 205 ਐੱਮ ਬਾਜਾਰ ਵਿੱਚ ਉਤਾਰੇ ਹਨ, ਜਿਹਨਾਂ ਦੀ ਕੀਮਤ 127300 ਰੁਪਏ ਅਤੇ 136840 ਰੁਪਏ ਹੈ। Date:2010-05-07 Time:01:12:53
ਚੈਨਈ : ਪ੍ਰੀਮੀਅਮ ਸ਼੍ਰੇਣੀ ਦੀ ਕਾਰ ਬਣਾਉਣ ਵਾਲੀ ਅਮਰੀਕੀ ਕੰਪਨੀ ਫੋਰਡ ਨੇ ਚੈਨਈ ਸਥਿਤ ਪਲਾਂਟ ਤੋਂ ਇੱਕ ਲੱਖਵੀਂ ਫਿਏਸਟਾ ਕਾਰ ਬਾਜ਼ਾਰ ਵਿੱਚ ਉਤਾਰ ਦਿੱਤੀ ਗਈ।ਫੋਰਡ ਇੰਡੀਆ ਦੇ ਪ੍ਰਮੁੱਖ ਅਤੇ ਪ੍ਰਬੰਧ ਨਿਦੇਸ਼ਕ ਮਾਈਕਲ ਬੋਂਹਾਮ ਅਤੇ ਕੰਪਨੀ ਦੇ ਹੋਰ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਉਸਦੀ ਪ੍ਰੀਮੀਅਮ ਸ਼੍ਰੇਣੀ ਦੀ ਇੱਕ ਲੱਖਵੀਂ ਕਾਰ ਪਲਾਂਟ ਤੋਂ ਬਾਹਰ ਨਿਕਲੀ। Date:2010-05-07 Time:01:12:53
ਮੁੰਬਈ : ਮਿਡ ਡੇ ਮਲਟੀਮੀਡੀਆ ਨੇ ਕੱਲ੍ਹ ਆਪਣੇ ਅਖ਼ਬਾਰੀ ਕਾਰੋਬਾਰ ਦੇ ਜਾਗਰਣ ਪ੍ਰਕਾਸ਼ਨ ਲਿਮੀਟੇਡ ਦੇ ਵਿੱਚ ਸ਼ਾਮਿਲ ਹੋਣ ਦੀ ਘੋਸ਼ਣਾ ਕੀਤੀ।ਬੰਬਈ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ ਵਿੱਚ ਮਿਡ ਡੇ ਮਲਟੀਮੀਡੀਆ ਵਿੱਚ ਕਿਹਾ ਕਿ ਪ੍ਰਸਤਾਵ ਨੂੰ ਦੋਵੇਂ ਸਮੂਹਾਂ ਦੇ ਨਿਦੇਸ਼ਕ ਮੰਡਲ ਦੀ ਮੰਜ਼ੂਰੀ ਚੁੱਕੀ ਹੈ। Date:2010-05-07 Time:01:12:53
ਕੋਲਕਾਤਾ : ਗੋਦਰੇਜ ਸਮੂਹ ਦੀ ਕੰਪਨੀ ਗੋਦਰੇਜ ਸਕਿਊਰਿਟੀ ਸੋਲਿਊਸ਼ੰਸ (ਜੀਐੱਸਐੱਸ) ਮੌਜੂਦਾ ਵਿੱਤ ਵਰ੍ਹੇ ਵਿੱਚ ਅਨੁਸੰਧਾਨ ਅਤੇ ਵਿਸਤਾਰ ਯੋਜਨਾਵਾਂ ਉੱਤੇ 100 ਕਰੋੜ ਰੁਪਏ ਖ਼ਰਚ ਕਰੇਗੀ। Date:2010-05-07 Time:01:12:53
ਬੀਜਿੰਗ - ਚੀਨ ਦੇ ਛੋਂਗਕਿੰਗ ਖੇਤਰ ਵਿਚ ਅੱਜ ਸਵੇਰੇ ਆਈ ਭਿਆਨਕ ਹਨ੍ਹੇਰੀ ਵਿਚ ਘੱਟੋ ਘੱਟ 23 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 161 ਹੋਰ ਜ਼ਖਮੀ ਹੋ ਗਏ। Date:2010-05-07 Time:01:12:53
ਮਨਾਮਾ : ਏਸ਼ੀਆਈ ਵਿਕਾਸ ਬੈਂਕ (ਏਡੀਬੀ) ਏਸ਼ੀਆ ਵਿੱਚ ਆਧਾਰਭੂਤ ਢਾਂਚਾ ਖੇਤਰ ਨੂੰ ਵਿੱਤੀ ਮਦਦ ਦੇਣ ਲਈ ਇਸਲਾਮੀ ਬੌਂਡ ਸੁਕੂਕ ਦੇ ਵਾਸਤੇ ਅਰਬਾਂ ਡਾਲਰ ਦੇ ਔਸਤ ਮਿਆਦ ਦੇ ਕਰਜ਼ਾ ਪੱਤਰ ਜਾਰੀ ਕਰਨ ਉੱਤੇ ਵਿਚਾਰ ਕਰ ਰਹੀ ਹੈ। Date:2010-05-07 Time:01:12:53
ਮੁੰਬਈ - ਆਰਥਰ ਰੋਡ ਜੇਲ੍ਹ ਦੀ ਵਿਸ਼ੇਸ਼ ਅਦਾਲਤ ਨੇ ਮੁੰਬਈ ਹਮਲਿਆਂ ਦੇ ਦੋਸ਼ੀ ਪਾਕਿਸਤਾਨੀ ਅੱਤਵਾਦੀ ਆਮਿਰ ਅਜਮਲ ਕਸਾਬ ਨੂੰ ਫਾਂਸੀ ਦੀ ਸਜ਼ਾ ਦਾ ਐਲਾਣ ਕੀਤਾ ਹੈ।ਵਿਸ਼ੇਸ਼ ਅਦਾਲਤ ਨੇ ਚਾਰ ਮਾਮਲਿਆਂ ਵਿਚ ਕਸਾਬ ਨੂੰ ਫਾਂਸੀ ਅਤੇ ਪੰਜ ਹੋਰਨਾਂ ਮਾਮਲਿਆਂ ਵਿਚ ਉਮਰਕੈਦ ਦੀ ਸਜ਼ਾ ਸੁਣਾਈ। Date:2010-05-07 Time:01:12:53
ਨਵੀਂ ਦਿੱਲੀ : ਪ੍ਰਮੁੱਖ ਮੋਬਾਇਲ ਸੇਵਾ ਪ੍ਰਦਾਤਾ ਵੋਡਾਫੋਨ ਨੇ ਅੱਜ ਇੱਕ ਹੈਂਡਸੈੱਟ ਪੇਸ਼ ਕੀਤਾ, ਜਿਸਦੀ ਕੀਮਤ ਕੇਵਲ 799 ਰੁਪਏ ਹੈ। ਦੇਸ਼ ਵਿੱਚ ਇਹ ਹੁਣ ਤੱਕ ਦਾ ਸਭ ਤੋਂ ਸਸਤਾ ਹੈਂਡਸੈੱਟ ਹੋ ਸਕਦਾ ਹੈ, ਜਿਸਨੂੰ ਕੰਪਨੀ ਆਪਣੀ ਗ੍ਰਾਹਕ ਸੰਖਿਆ ਵਧਾਉਣ ਦੇ ਲਈ ਪੇਸ਼ ਕਰ ਰਹੀ ਹੈ। Date:2010-05-07 Time:01:12:53
ਨਿਊਯਾਰਕ : ਨਿਊਯਾਰਕ ਦੇ ਟਾਈਮਜ਼ ਸਕੁਆਇਰ ਵਿਖੇ ਬੰਬ ਹਮਲੇ ਦੀ ਅਸਫ਼ਲ ਕੋਸ਼ਿਸ਼ ਮਾਮਲੇ ਵਿੱਚ ਪਾਕਿਸਤਾਨ ਮੂਲ ਦੇ ਨਾਗਰਿਕ ਫੈਸਲ ਸ਼ਹਿਜ਼ਾਦ ਦੀ ਗ੍ਰਿਫ਼ਤਾਰੀ ਮਗਰੋਂ ਅਮਰੀਕਾ ਨੇ ਪਾਕਿਸਤਾਨ ਨੂੰ ਇਸ ਘਟਨਾ ਦੀ ਜਾਂਚ ਵਿੱਚ ਸਹਿਯੋਗ ਦੀ ਮੰਗ ਕੀਤੀ ਹੈ। Date:2010-05-07 Time:01:12:53
ਨਵੀਂ ਦਿੱਲੀ : ਕਰਮਚਾਰੀ ਰਾਜ ਬੀਮਾ ਸੰਸ਼ੋਧਨ ਬਿਲ ਅੱਜ ਰਾਜ ਸਭਾ ਵਿੱਚ ਪੇਸ਼ ਕੀਤਾ ਗਿਆ, ਹਾਲਾਂਕਿ ਲੋਕ ਸਭਾ ਵਿੱਚ ਇਹ ਬਿਲ ਪਹਿਲਾਂ ਹੀ ਪਾਰਿਤ ਹੋ ਚੁੱਕਿਆ ਹੈ।ਬਿਲ ਪੇਸ਼ ਕਰਦਿਆਂ ਲੇਬਰ ਮੰਤਰੀ ਮੱਲਿਕਾਰਜੁਨ ਖਡਗੇ ਨੇ ਕਿਹਾ ਕਿ ਇਸ ਬਿਲ ਨੂੰ ਲੈਕੇ ਸੰਸਦ ਦੀ ਸਥਾਈ ਕਮੇਟੀ ਨੇ ਜੋ ਸਿਫਾਰਸ਼ਾਂ ਦਿੱਤੀਆਂ ਸਨ, ਉਹਨਾਂ ਸਭ ਨੂੰ ਸੰਸ਼ੋਧਨ ਵਿੱਚ ਸ਼ਾਮਿਲ ਕਰ ਲਿਆ ਗਿਆ ਹੈ। Date:2010-05-07 Time:01:12:53
ਨਵੀਂ ਦਿੱਲੀ : ਰੇਲਵੇ ਨੇ ਯੂਨੇਸਕੋ ਦੁਆਰਾ ਵਿਸ਼ਵ ਵਿਰਾਸਤ ਘੋਸ਼ਿਤ ਕੀਤੀ ਨੀਲਗਿਰੀ ਪਰਬਤੀ ਰੇਲ ਸੇਵਾ ਨੂੰ ਜੀਰਣੋ ਦੁਆਰ ਦੇ ਬਾਅਦ ਦੁਬਾਰਾ ਸ਼ੁਰੂ ਕਰ ਦਿੱਤਾ ਹੈ। Date:2010-05-07 Time:01:12:53
ਤਿਹਰਾਨ - ਇਰਾਨੀ ਜਲਸੈਨਾ ਨੇ ਇੱਕ ਮਹੀਨੇ ਅੰਦਰ ਦੂਜੀ ਜੰਗੀ ਮਸ਼ਕ ਸ਼ੁਰੂ ਕਰਕੇ ਆਪਣੀ ਤਾਕਤ ਤੋਂ ਸਮੁੱਚੇ ਇਸਲਾਮੀ ਦੇਸ਼ਾਂ ਨੂੰ ਜਾਣੂ ਕਰਾਉਣ ਦੀ ਕੋਸ਼ਿਸ਼ ਕੀਤੀ ਹੈ। Date:2010-05-07 Time:01:12:53
ਨਵੀਂ ਦਿੱਲੀ : ਫਾਰਮਾ ਕੰਪਨੀ ਗਲੈਨਮਾਰਕ ਫਰਮਾਸਿਊਟਿਕਲਜ਼ ਨੇ ਇੱਕ ਬਰਾਂਡੇਡ ਦਵਾਈ ਦੀ ਵਿੱਕਰੀ ਅਤੇ ਉਤਪਾਦਨ ਦੇ ਲਈ ਲਾਇਸੰਸ ਹਾਸਿਲ ਕਰਨ ਦੇ ਵਾਸਤੇ ਦਵਾਈ ਕੰਪਨੀ ਟਾਰੋ ਦੇ ਨਾਲ ਕਰਾਰ ਕੀਤਾ ਹੈ। Date:2010-05-07 Time:01:12:53
ਖੁਸ਼ਕਿਸਮਤ ਹੈ ਅੰਮ੍ਰਿਤਾ ਰਾਓ ਜਿਸ ਨੂੰ ਚਰਚਾ ਤੇ ਸਫ਼ਲਤਾ ਤਦ ਹੀ ਮਿਲ ਜਾਂਦੀ ਹੈ ਜਦ ਅਸਫ਼ਲਤਾ ਉਸ ਦੇ ਨੇੜੇ ਹੋਣ ਨੂੰ ਫਿਰਦੀ ਹੈ। ਅਸਲ 'ਚ ਅੰਮ੍ਰਿਤਾ ਦਾ ਦੋਸਤਾਨਾ ਵਤੀਰਾ ਉਸ ਦਾ ਸਾਥ ਦਿੰਦਾ ਹੈ। ਫ਼ਿਲਮ ' ਜਾਨੇ ਕਹਾਂ ਸੇ ਆਈ ਹੈ' 'ਚ ਅੰਮ੍ਰਿਤਾ ਰਾਓ ਮਹਿਮਾਨ ਭੂਮਿਕਾ ਨਿਭਾਈ ਹੈ। ਇਹ ਫ਼ਿਲਮ ਉਸ ਦਾ ਦੋਸਤ ਮਿਲਾਪ ਝਵੇਰੀ ਡਾਇਰੈਕਟ ਕਰ ਰਿਹਾ ਹੈ। ਮਿਲਾਪ ਦੀ ਖਾਤਰ ਆਪਣੀ ਨਾਇਕਾ ਵਾਲੀ ਫ਼ਿਲਮ ਛੱਡ ਕੇ ਅੰਮ੍ਰਿਤਾ ਨੇ ਉਸ ਦੀ ਫ਼ਿਲਮ ਨੂੰ ਸਮਾਂ ਦਿੱਤਾ। ਇਸ ਤੋਂ ਮਿਲਾਪ ਬਹੁਤ ਖੁਸ਼ ਹੋਇਆ ਤੇ ਉਸ ਨੇ ਚਾਂਦੀ ਦਾ ਇਕ ਅਨਮੋਲ ਸੈਟ ਖਾਸ ਤੌਰ 'ਤੇ ਬਣਾ ਕੇ ਤੋਹਫ਼ੇ ਵਜੋਂ ਅੰਮ੍ਰਿਤਾ ਨੂੰ ਦਿੱਤਾ। ਅੰਮ੍ਰਿਤਾ ਇਹ ਸੈਟ ਹੁਣ ਅਕਸਰ ਪਾਰਟੀਆਂ 'ਚ ਪਹਿਨ ਕੇ ਜਾ ਕੇ ਰਹੀ ਹੈ। ਅੰਮ੍ਰਿਤਾ ਨੂੰ ਇਹ ਤੋਹਫ਼ਾ ਤਾਂ ਮਿਲਿਆ ਹੀ, ਨਾਲ ਹੀ ਨਾਇਕਾ ਵਜੋਂ ਮਿਲਾਪ ਝਵ Date:2010-05-07 Time:01:12:53
ਜੇਮਸ ਬਾਂਡ ਸੀਰੀਜ਼ ਦੀ ਅਗਲੀ ਫਿਲਮ ਬਣਨ ਵਾਲੀ ਹੈ ਅਤੇ ਇਸ ਫਿਲਮ ਦੇ ਨਿਰਮਾਤਾ ਬਾਂਡ ਗਰਲ ਲਈ ਐਸ਼ਵਰਿਆ ਦੇ ਨਾਂਅ ਤੇ ਵਿਚਾਰ ਕਰ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਉਹ ਅਜਿਹਾ ਚਿਹਰਾ ਚਾਹੁੰਦੇ ਹਨ, ਜੋ ਮਸ਼ਹੂਰ ਅਤੇ ਚਹੇਤਾ ਹੋਵੇ ਅਤੇ ਐਸ਼ਵਰਿਆ ਇਸ ਸ਼ਰਤ ਤੇ ਖਰੀ ਉੱਤਰਦੀ ਹੈ। ਕਿਹਾ ਜਾ ਰਿਹਾ ਹੈ ਕਿ ਭਾਰਤੀ ਮਾਰਕਿਟ ਨੂੰ ਧਿਆਨ ਵਿੱਚ ਰੱਖ ਕੇ ਫਿਲਮ ਨਾਲ ਜੁੜੇ ਲੋਕ ਇੱਕ ਭਾਰਤੀ ਚਿਹਰੇ ਨੂੰ ਫਿਲਮ ਵਿੱਚ ਥਾਂ ਦੇਣੀ ਚਾਹੁੰਦੇ ਹਨ। ਪਹਿਲਾਂ ਫ੍ਰੀਡਾ ਪਿੰਟੋ ਦਾ ਨਾਂਅ ਚਰਚਾ ਵਿੱਚ ਆਇਆ ਸੀ, ਪਰ ਦੂਜੇ ਦਿਨ ਹੀ ਖ਼ਬਰ ਆ ਗਈ ਕਿ ਫ੍ਰੀਡਾ ਨੂੰ ਨਹੀਂ ਚੁਣਿਆ ਗਿਆ ਹੈ। ਐਸ਼ਵਰਿਆ ਰਾਏ ਵਿਸ਼ਵ ਸੁੰਦਰੀ ਰਹਿ ਚੁੱਕੀ ਹੈ। ਉਨ੍ਹਾਂ ਨੂੰ ਦੁਨੀਆ ਦੇ ਕਈ ਦੇਸ਼ਾਂ ਵਿੱਚ ਜਾਣਿਆ ਜਾਂਦਾ ਹੈ। ਉਹ ਹਾਲੀਵੁੱਡ ਫਿਲਮਾਂ ਵਿੱਚ ਵੀ ਕੰਮ ਕਰ ਚੁੱਕੀ ਹੈ, ਇਸ ਲਈ Date:2010-05-07 Time:01:12:52
ਜੈਪੁਰ - ਜੈਪੁਰ ਵਿਖੇ ਗੁੱਜਰ ਸਮਾਜ ਵੱਲੋਂ ਵਿਸ਼ੇਸ਼ ਪੱਛੜੇ ਵਰਗ ਦੇ ਦਾਇਰੇ ਵਿਚ 5 ਫੀਸਦੀ ਰਿਜ਼ਰਵੇਸ਼ਨ ਦੀ ਮੰਗ ਨੂੰ ਲੈ ਕੇ ਬੀਤੇ ਤਿੰਨ ਮਹੀਨਿਆਂ ਤੋਂ ਕੀਤਾ ਜਾ ਰਿਹਾ ਅੰਦੋਲਨ ਬੀਤੇ ਕੱਲ੍ਹ ਖਤਮ ਹੋ ਗਿਆ। Date:2010-05-07 Time:01:12:52
ਜੈਪੁਰ : ਰਾਜਸਥਾਨ ਦੇ ਜਾਲੋਰ ਜਿਲ੍ਹੇ ਵਿੱਚ ਮੋਦਰਾ ਥਾਣਾ ਖੇਤਰ ਵਿੱਚ ਅੱਜ ਮਨੁੱਖ ਰਹਿਤ ਭੀਮਪੁਰਾ ਰੇਲਵੇ ਫਾਟਕ ਉੱਤੇ ਮਾਲਗੱਡੀ ਨਾਲ ਹੋਈ ਟੱਕਰ ਵਿੱਚ ਟਰੈਕਟਰ ਸਵਾਰ ਸੱਤ ਲੋਕਾਂ ਦੀ ਮੌਤ ਹੋ ਗਈ। Date:2010-05-07 Time:01:12:52
ਨਵੀਂ ਦਿੱਲੀ - ਆਈਪੀਐਲ ਦੇ ਸਾਬਕਾ ਕਮਿਸ਼ਨਰ ਲਲਿਤ ਮੋਦੀ ਦੀਆਂ ਮੁਸ਼ਕਿਲਾਂ ਖਤਮ ਹੋਣ ਦੀਆਂ ਨਾਮ ਨਹੀਂ ਲੈ ਰਹੀਆਂ ਹਨ।ਬੀਸੀਸੀਆਈ ਵਲੋਂ ਮੋਦੀ ਨੂੰ ਭਾਰਤੀ, ਇੰਗਲੈਂਡ ਤੇ ਵਿਸ਼ਵ ਕ੍ਰਿਕਟ ਨੂੰ ਹਾਨੀ ਪਹੁੰਚਾਉਣ ਵਾਲੀਆਂ ਗਤੀਵਿਧੀਆਂ ਲਈ ਇਕ ਹੋਰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। Date:2010-05-07 Time:01:12:52
ਬਾਰਬਾਡੋਸ - 20-20 ਵਿਸ਼ਵ ਕੱਪ 'ਚ ਸੁਪਰ-8 ਗੇੜ ਦੇ ਪਹਿਲੇ ਮੈਚ ਦੌਰਾਨ ਅੱਜ ਇੱਥੇ ਇੰਗਲੈਂਡ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਮਾਤ ਦੇ ਦਿੱਤੀ।ਪਾਕਿ ਵਲੋਂ ਦਿੱਤੇ148 ਦੌੜਾਂ ਦੇ ਟੀਚੇ ਨੂੰ ਇੰਗਲੈਂਡ ਨੇ ਪੀਟਰਸਨ (70) ਦੀ ਸ਼ਾਨਦਾਰ ਬੱਲੇਬਾਜ਼ੀ ਦੇ ਸਿਰ 'ਤੇ ਆਸਾਨੀ ਨਾਲ ਪ੍ਰਾਪਤ ਕਰ ਲਿਆ। Date:2010-05-07 Time:01:12:52
page no.1 |
Select news date : 31 - 5 - 2010 30 - 5 - 2010 29 - 5 - 2010 28 - 5 - 2010 27 - 5 - 2010 26 - 5 - 2010 25 - 5 - 2010 24 - 5 - 2010 23 - 5 - 2010 22 - 5 - 2010 21 - 5 - 2010 20 - 5 - 2010 19 - 5 - 2010 18 - 5 - 2010 17 - 5 - 2010 16 - 5 - 2010 15 - 5 - 2010 14 - 5 - 2010 13 - 5 - 2010 12 - 5 - 2010 11 - 5 - 2010 10 - 5 - 2010 9 - 5 - 2010 8 - 5 - 2010 7 - 5 - 2010 6 - 5 - 2010 5 - 5 - 2010 4 - 5 - 2010 3 - 5 - 2010 2 - 5 - 2010 1 - 5 - 2010 |