Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 6 - 5 - 2010

ਕਸਾਬ ਦੀ ਸਜਾ ਦਾ ਐਲਾਨ ਕੱਲ੍ਹ

ਮੁੰਬਈ : ਮੁੰਬਈ ਹਮਲੇ ਦੇ ਦੋਸ਼ੀ ਅੱਤਵਾਦੀ ਅਜਮਲ ਕਸਾਬ ਨੂੰ ਸਜਾ ਸੁਣਾਉਣ ਦੇ ਲਈ ਅਦਾਲਤ ਨੇ ਛੇ ਮਈ ਦੀ ਤਾਰੀਖ਼ ਨਿਰਧਾਰਿਤ ਕੀਤੀ ਹੈ। ਇਸ ਤੋਂ ਪਹਿਲਾਂ ਮੁਕੱਦਮਾ ਚਲਾਉਣ ਵਾਲੇ ਪੱਖ ਨੇ ਪਾਕਿਸਤਾਨੀ ਅੱਤਵਾਦੀ ਨੂੰ ਮੌਤ ਦੀ ਸਜਾ ਦੇਣ ਦੀ ਮੰਗ ਕੀਤੀ।

Date:2010-05-06 Time:00:08:23

ਵੀਡੀਓਕੋਨ ਵਿਸ਼ਵ ਬੈਂਕ ਦੀ ਕਾਲੀ ਸੂਚੀ 'ਚ

ਨਵੀਂ ਦਿੱਲੀ : ਵਿਸ਼ਵ ਬੈਂਕ ਨੇ ਵੇਣੁਗੋਪਾਲ ਧੂਤ ਦੀ ਅਗਵਾਈ ਵਾਲੀ ਕੰਪਨੀ ਵੀਡੀਓਕਾਨ ਉੱਤੇ ਬੈਂਕ ਦੇ ਨਾਲ ਧੋਖਾਧੜੀ ਅਤੇ ਭ੍ਰਿਸ਼ਟਾਚਾਰ ਦੇ ਵਰਤਾਓ ਵਿੱਚ ਲਿਪਤ ਹੋਣ ਦਾ ਆਰੋਪ ਲਗਾਉਂਦਿਆਂ ਉਸਨੂੰ ਤਿੰਨ ਸਾਲ ਦੇ ਲਈ ਕਾਲੀ ਸੂਚੀ ਵਿੱਚ ਪਾ ਦਿੱਤਾ।

Date:2010-05-06 Time:00:08:23

ਇੰਡੀਗੋ ਨੂੰ ਮਿਲੀ ਮੰਜ਼ੂਰੀ

ਨਵੀਂ ਦਿੱਲੀ : ਸਰਕਾਰ ਨੇ ਬਜ਼ਟ ਹਵਾਈ ਸੇਵਾ ਕੰਪਨੀ ਇੰਡੀਗੋ ਨੂੰ 150 ਹਵਾਈ ਜਹਾਜ ਖਰੀਦਣ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਸਿਧਾਂਤਕ ਮੰਜ਼ੂਰੀ ਦੇ ਦਿੱਤੀ ਹੈ। ਇਹ ਹਵਾਈ ਜਹਾਜ ਉਹਨਾਂ 100 ਹਵਾਈ ਜਹਾਜਾਂ ਦੇ ਇਲਾਵਾ ਹਨ, ਜਿਨ੍ਹਾਂ ਦੇ ਲਈ ਕੰਪਨੀ ਪਹਿਲਾਂ ਆਰਡਰ ਦੇ ਚੁੱਕੀ ਹੈ।

Date:2010-05-06 Time:00:08:23

ਵਿਸ਼ਵ ਬੈਂਕ 'ਚ ਭਾਰਤ 7ਵਾਂ ਵੱਡਾ ਹਿੱਸੇਦਾਰ

ਨਵੀਂ ਦਿੱਲੀ : ਵਿਸ਼ਵ ਬੈਂਕ ਵਿੱਚ ਕੀਤੇ ਗਏ ਪ੍ਰਸ਼ਾਸਨਿਕ ਅਤੇ ਵਿੱਤੀ ਸੁਧਾਰਾਂ ਮਗਰੋਂ ਇਸ ਵਿੱਚ ਭਾਰਤ ਸੱਤਵਾਂ ਸਭ ਤੋਂ ਵੱਡਾ ਹਿੱਸੇਦਾਰ ਬਣ ਗਿਆ ਹੈ।ਸੂਤਰਾਂ ਦੇ ਅਨੁਸਾਰ ਵਿਸ਼ਵ ਬੈਂਕ ਦੀ ਵਿਕਾਸ ਕਮੇਟੀ ਦੀ ਬੈਠਕ 25 ਅਪ੍ਰੈਲ ਨੂੰ ਅਮਰੀਕਾ ਵਿਖੇ ਆਯੋਜਿਤ ਕੀਤੀ ਗਈ।

Date:2010-05-06 Time:00:08:23

ਐੱਮਵੇ ਦਾ ਬਿਹਾਰ 'ਚ ਕਾਰੋਬਾਰ ਵੱਧਿਆ

ਪਟਨਾ : ਰੋਜ਼ਮਰਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੀਆਂ ਵਸਤਾਂ ਦੀ ਸਿੱਧੀ ਵਿੱਕਰੀ ਕਰਨ ਵਾਲੀ ਦੇਸ਼ ਦੀ ਮੋਹਰੀ ਕੰਪਨੀ ਐੱਮਵੇ ਇੰਡੀਆ ਇੰਟਰਪ੍ਰਾਈਜੇਜ ਪ੍ਰਾਈਵੇਟ ਲਿਮੀਟੇਡ ਨੇ ਸਾਲ 2009 ਦੇ ਦੌਰਾਨ ਸਾਲ 2008 ਦੀ ਤੁਲਨਾ ਵਿੱਚ 28 ਪ੍ਰਤੀਸ਼ਤ ਦਾ ਵਾਧਾ ਦਰਜ ਕਰਦਿਆਂ 26.7 ਕਰੋੜ ਰੁਪਏ ਦਾ ਕਾਰੋਬਾਰ ਕੀਤਾ।

Date:2010-05-06 Time:00:08:23

ਰਾਜੇਸ਼ ਫਿਰ ਬਣੇ ਆਈਐੱਨਬੀਏ ਪ੍ਰਮੁੱਖ

ਨਵੀਂ ਦਿੱਲੀ : ਇੰਡੀਆ ਨੀਦਰਲੈਂਡ ਬਿਜ਼ਨਸ ਐਸੋਸੀਏਸ਼ਨ (ਆਈਐੱਨਬੀਏ) ਦੇ ਮੈਂਬਰਾਂ ਨੇ ਰਾਬੋ ਇਕੁਵਿਟੀ ਐਡਵਾਜਰਸ ਪ੍ਰਾਈਵੇਟ ਲਿਮੀਟੇਡ ਦੇ ਪ੍ਰਮੁੱਖ ਨੂੰ ਮੁੜ੍ਹ ਸੰਗਠਨ ਦਾ ਪ੍ਰਮੁੱਖ ਚੁਣ ਲਿਆ ਗਿਆ ਹੈ।

Date:2010-05-06 Time:00:08:23

ਐੱਚਸੀਐੱਲ ਨੇ ਕੀਤਾ ਅਮਰੀਕੀ ਕੰਪਨੀ ਨਾਲ ਕਰਾਰ

ਨਵੀਂ ਦਿੱਲੀ : ਸੂਚਨਾ ਤਕਨੀਕ ਖੇਤਰ ਦੀ ਕੰਪਨੀ ਐੱਚਸੀਐੱਲ ਟੈਕਨਾਲੋਜੀ ਲਿਮੀਟੇਡ ਨੇ ਅਮਰੀਕੀ ਦਵਾਈ ਕੰਪਨੀ ਐੱਮਐੱਸਡੀ (ਮੇਰਕ ਐਂਡ ਕੰਪਨੀ) ਨੂੰ ਪੰਜ ਵਰ੍ਹਿਆਂ ਤੱਕ ਸਾਫ਼ਟਵੇਅਰ ਅਤੇ ਆਈਟੀ ਸੋਲਿਊਸ਼ੰਸ ਸੇਵਾਵਾਂ ਪ੍ਰਦਾਨ ਕਰਨ ਦਾ ਕਰਾਰ ਕੀਤਾ ਹੈ।

Date:2010-05-06 Time:00:08:23

ਏਲੀਸਾ ਨੇ ਮਿਥਿਆ ਕਾਰੋਬਾਰੀ ਟੀਚਾ

ਮੁੰਬਈ : ਬਹੁ ਰਾਸ਼ਟਰੀ ਏਲੀਸਾ ਗਰੁੱਪ ਨੇ 500 ਕਰੋੜ ਰੁਪਏ ਦੇ ਕਿਚਨਵੇਅਰ ਭਾਰਤੀ ਬਾਜਾਰ ਵਿੱਚ 20 ਪ੍ਰਤੀਸ਼ਤ ਹਿੱਸੇਦਾਰੀ ਹਾਸਿਲ ਕਰਨ ਦਾ ਟੀਚਾ ਨਿਰਧਾਰਿਤ ਕਰਦਿਆਂ 10 ਕਰੋੜ ਰੁਪਏ ਦੀ ਲਾਗਤ ਇੱਕ ਪਲਾਂਟ ਸਥਾਪਤ ਕਰਨ ਦੀ ਯੋਜਨਾ ਬਣਾਈ ਹੈ।

Date:2010-05-06 Time:00:08:23

ਦ. ਅਫ਼ਰੀਕਾ ਸੜਕ ਹਾਦਸਾ, 24 ਮਰੇ

ਕੈਪਟਾਊਨ : ਦੱਖਣੀ ਅਫ਼ਰੀਕਾ ਦੇ ਕੈਪਟਾਊਨ ਪ੍ਰਾਂਤ ਵਿੱਚ ਇੱਕ ਬੱਸ ਦੇ ਉਲਟ ਜਾਣ ਨਾਲ 24 ਲੋਕਾਂ ਦੀ ਮੌਤ ਹੋ ਗਈ ਹੈ। ਆਵਾਜਾਈ ਅਧਿਕਾਰੀ ਨੇ ਅੱਜ ਇੱਥੇ ਦੱਸਿਆ ਕਿ ਇਹ ਦੁਰਘਟਨਾ ਡੀ ਡੋਂਸ ਅਤੇ ਟੋਬਸ ਨਦੀ ਦੇ ਵਿਚਕਾਰ ਐੱਨਆਈ ਹਾਈਵੇ ਉੱਤੇ ਹੋਈ।

Date:2010-05-06 Time:00:08:23

ਭਾਰਤੀ ਪ੍ਰਵਾਸੀ ਕੈਦੀਆਂ ਦੀ ਮਦਦ ਕਰੇਗੀ ਸਰਕਾਰ

ਨਵੀਂ ਦਿੱਲੀ : ਸਰਕਾਰ ਨੇ ਅੱਜ ਲੋਕ ਸਭਾ ਵਿੱਚ ਦੱਸਿਆ ਕਿ ਉਹ ਵਿਦੇਸ਼ੀ ਜੇਲ੍ਹਾਂ ਵਿੱਚ ਕੈਦ 3000 ਤੋਂ ਜਿਆਦਾ ਪ੍ਰਵਾਸੀ ਭਾਰਤੀ ਮਜ਼ਦੂਰਾਂ ਨੂੰ ਕਾਨੂੰਨੀ ਸਹਾਇਤਾ ਸਮੇਤ ਹਰ ਸੰਭਵ ਮਦਦ ਦੇ ਰਹੀ ਹੈ।

Date:2010-05-06 Time:00:08:22

ਸੈਮਸੰਗ ਦਾ ਨਵਾਂ ਫਰਿੱਜ ਬਾਜ਼ਾਰ 'ਚ

ਨਵੀਂ ਦਿੱਲੀ : ਡਿਜੀਟਲ ਟੈਕਨਾਲੋਜੀ ਖੇਤਰ ਦੀ ਵੱਡੀ ਕੰਪਨੀ ਸੈਮਸੰਗ ਇਲੈਕਟ੍ਰੋਨਿਕਸ ਨੇ ਆਪਣੇ ਸਟਾਰ ਰੇਟੇਡ ਫਰਿੱਜਾਂ ਦੀ ਰੇਂਜ ਵਿੱਚ ਵਿਸਤਾਰ ਕਰਦਿਆਂ ਦੇਸ਼ ਦਾ ਪਹਿਲਾ ਟਵਿਨ ਕੂਲਿੰਗ ਫਰੈਂਚ ਡੋਰ ਰੈਫਰੀਜਰੇਟਰ ਲਾਂਚ ਕੀਤਾ ਹੈ।

Date:2010-05-06 Time:00:08:22

ਇਰਾਨੀ ਪਰਮਾਣੂ ਕਰਾਰਾਂ ਲਈ ਵਿਚੋਲਾ ਬਣੇਗਾ ਬ੍ਰਾਜ਼ੀਲ!

ਤਿਹਰਾਨ - ਇਰਾਨ ਦੇ ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜ਼ਾਦ ਨੇ ਵਿਸ਼ਵ ਸ਼ਕਤੀਆਂ ਨਾਲ ਹੋਏ ਪਰਮਾਣੂ ਬਾਲਣ ਕਰਾਰ ਵਿਚ ਮੁੜ ਤੋਂ ਜਾਣ ਫੂਕਣ ਲਈ ਬ੍ਰਾਜ਼ੀਲ ਨੇ ਆਪਣੀ ਬਿਚੋਲਗੀ ਲਈ ਸਹਿਮਤੀ ਦੇ ਦਿਤੀ ਹੈ।ਅਰਧ ਸਰਕਾਰੀ ਖਬਰ ਏਜੰਸੀ ਫਾਰਸ ਨੇ ਰਾਸ਼ਟਰਪਤੀ ਦਫਤਰ ਤੋਂ ਜ਼ਾਰੀ ਇੱਕ ਬਿਆਨ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ।

Date:2010-05-06 Time:00:08:22

ਸੋਮਾਲੀ ਡਾਕੂਆਂ ਦਾ ਰੂਸੀ ਤੇਲ ਟੈਂਕਰ 'ਤੇ ਹਮਲਾ

ਨੈਰੋਬੀ - ਸੋਮਾਲੀ ਸਮੁੰਦਰੀ ਲੁਟੇਰਿਆਂ ਨੇ ਹਿੰਦ ਮਹਾਸਾਗਰ ਵਿਖੇ ਯਮਨ ਦੇ ਤੱਟ ਤੋਂ 350 ਮੀਲ ਦੀ ਦੂਰੀ ਉੱਪਰ ਇੱਕ ਰੂਸੀ ਤੇਲ ਟੈਂਕਰ ਉੱਪਰ ਹਮਲਾ ਕਰ ਦਿੱਤਾ ਹੈ।

Date:2010-05-06 Time:00:08:22

ਵੱਧਦੇ ਨਕਸਲੀ ਪ੍ਰਭਾਵ ਲਈ ਸਿਆਸਤ ਜੁੰਮੇਵਾਰ : ਗਿੱਲ

ਨਵੀਂ ਦਿੱਲੀ - ਕਦੀ ਪੰਜਾਬ ਵਿਚ ਅੱਤਵਾਦ ਉੱਪਰ ਲਗਾਮ ਲਗਾਉਣ ਵਾਲੇ ਸਾਬਕਾ ਡੀਜੀਪੀ ਕੇਪੀਐਸ ਗਿੱਲ ਸਿਆਸਤ ਤੋਂ ਦੁਖੀ ਹਨ।ਮੁੰਬਈ ਦੀ ਘਟਨਾ ਹੋਵੇ ਅਤੇ ਜਾਂ ਫਿਰ ਦੇਸ਼ ਵਿਚ ਨਕਸਲਵਾਦ ਦਾ ਵੱਧਦਾ ਪ੍ਰਭਾਵ, ਇਸ ਲਈ ਵੀ ਉਹ ਸਿਆਸਤ ਨੂੰ ਹੀ ਜੁੰਮੇਵਾਰ ਮੰਨਦੇ ਹਨ।

Date:2010-05-06 Time:00:08:22

ਅਚਾਨਕ ਚੱਲੀ ਗੋਲੀ ਨਾਲ ਸਿਪਾਹੀ ਦੀ ਮੌਤ

ਮੁੰਬਈ - ਪੱਛਮੀ ਮੁੰਬਈ ਦੇ ਉਪ ਸ਼ਹਿਰ ਬਾਂਦਰਾ ਵਿਖੇ ਅੱਜ ਵਧੀਕ ਪੁਲਿਸ ਕਮਿਸ਼ਨਰ ਦੇ ਦਫਤਰ ਵਿਖੇ ਅਚਾਨਕ ਇੱਕ ਸਿਪਾਹੀ ਦੀ ਬੰਦੂਕ ਤੋਂ ਚੱਲੀ ਗੋਲੀ ਨਾਲ ਇੱਕ ਸਿਪਾਹੀ ਦੀ ਮੌਤ ਹੋ ਗਈ।ਪੁਲਿਸ ਸੂਤਰਾਂ ਅਨੁਸਾਰ ਇੱਕ ਸਿਪਾਹੀ ਬੰਦੂਕ ਵਿਚ ਗੋਲੀਆਂ ਭਰ ਰਿਹਾ ਸੀ।

Date:2010-05-06 Time:00:08:22

ਮਿਕਲਸਨ ਦੇ ਪ੍ਰਦਰਸ਼ਨ ਤੋਂ ਬੇਫਿਕਰ ਹਨ ਵੁੱਡਸ

ਪੋਂਟੇ ਵੇਦਰਾ - ਵਿਸ਼ਵ ਦੇ ਨੰਬਰ ਇੱਕ ਗੋਲਫ ਖਿਡਾਰੀ ਅਤੇ ਬੀਤੇ ਹਫਤੇ ਕਵਿੱਲ ਹਾਲੋ ਚੈਂਪੀਅਨਸ਼ਿਪ ਵਿਚ ਕੱਟ ਚੂਕਣ ਵਾਲੇ ਟਾਈਗਰ ਵੁੱਡਸ ਨੇ ਕਿਹਾ ਹੈ ਕਿ ਬੀਤੇ ਐਤਵਾਰ ਨੂੰ ਫਿਲ ਮਿਕਲਸਨ ਵੱਲੋਂ ਸ਼ਾਨਦਾਰ ਰੈਂਕਿੰਗ ਹਾਸਲ ਕੀਤੇ ਜਾਣ ਨਾਲ ਉਹਨਾਂ ਦੀ 258 ਹਫਤਿਆਂ ਦੀ ਬਾਦਸ਼ਾਹਤ ਨੂੰ ਕੋਈ ਨੁਕਸਾਨ ਨਹੀਂ ਪੁੱਜੇਗਾ।

Date:2010-05-06 Time:00:08:22

ਕਾਦਿਰ ਵੱਲੋਂ ਕੋਲਿੰਗਵੁੱਡ ਦੀ ਹਿਮਾਇਤ

ਕਰਾਚੀ - ਪਾਕਿਸਤਾਨ ਦੇ ਸਾਬਕਾ ਲੈਗ ਸਪਿੰਨਰ ਅਬਦੁੱਲ ਕਾਦਿਰ ਨੇ ਅੰਗ੍ਰੇਜ ਕਪਤਾਨ ਪਾਲ ਕੋਲਿੰਗਵੁੱਡ ਵੱਲੋਂ ਟੀ 20 ਵਿਸ਼ਵ ਕੱਪ ਵਿਚ ਵੈਸਟ ਇੰਡੀਜ਼ ਖਿਲਾਫ ਮੀਂਹ ਪ੍ਰਭਾਵਿਤ ਮੈਚ ਡਕਵਰਥ-ਲੂਈਸ ਨਿਯਮ ਦੀ ਵਰਤੋਂ ਦੀ ਆਲੋਚਨਾਂ ਦੀ ਹਿਮਾਇਤ ਕੀਤੀ ਹੈ।

Date:2010-05-06 Time:00:08:22

ਕੁਸ਼ਤੀ : ਵਿਆਹ ਕਰਨਾ ਹੈ ਤਾਂ ਖਲੀ ਨੂੰ ਹਰਾਉ

'ਦ ਗ੍ਰੇਟ ਖਲੀ' ਹੁਣ ਅਖਾੜੇ ਤੋਂ ਅਭਿਨੈ ਦੀ ਦੁਨੀਆ ਵਿੱਚ ਆ ਗਏ ਹਨ ਅਤੇ ਉਨ੍ਹਾਂ ਦੀ ਪਹਿਲੀ ਹਿੰਦੀ ਫਿਲਮ ਹੈ 'ਕੁਸ਼ਤੀ'। ਖਲੀ ਫਿਲਮ ਵਿੱਚ ਹੋਣ ਤਾਂ ਇਸ ਤੋਂ ਬਿਹਤਰ ਫਿਲਮ ਦਾ ਨਾਂਅ ਭਲਾ ਹੋਰ ਕੀ ਹੋ ਸਕਦਾ ਹੈ। ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਖਲੀ ਦਾ ਅਸਲੀ ਨਾਂਅ ਵੈਸੇ ਤਾਂ ਦਿਲੀਪ ਸਿੰਘ ਰਾਣਾ ਹੈ। 'ਕੁਸ਼ਤੀ' ਵਿੱਚ ਉੱਤਰ ਭਾਰਤ ਦਾ ਇੱਕ ਪਿੰਡ ਦਿਖਾਇਆ ਗਿਆ ਹੈ, ਜਿੱਥੇ ਹਰ ਸਾਲ ਕੁਸ਼ਤੀ ਹੁੰਦੀ ਹੈ। ਇਸ ਪਿੰਡ ਦੇ ਸਾਰੇ ਲੋਕ ਕੁਸ਼ਤੀ ਦੇ ਦੀਵਾਨੇ ਹਨ। ਅਜਿਹੇ ਹੀ ਹਨ ਅਵਤਾਰ ਸਿੰਘ (ਸ਼ਰਤ ਸਕਸੈਨਾ), ਜਿਨ੍ਹਾਂ ਦੀ ਬੇਟੀ ਲਾਡਲੀ(ਨਰਗਿਸ) ਨਾਲ ਚੰਦਰ (ਰਾਜਪਾਲ ਯਾਦਵ) ਨੂੰ ਪਿਆਰ ਹੋ ਜਾਂਦਾ ਹੈ। ਪਿਆਰ ਦੀ ਰਾਹ ਸੌਖੀ ਨਹੀਂ ਹੁੰਦੀ। ਲਾਡਲੀ ਦੇ ਪਿਤਾ ਚੰਦਰ ਦੇ ਅੱਗੇ ਸ਼ਰਤ ਰੱਖ ਦਿੰਦੇ ਹਨ ਕਿ ਜੇਕਰ ਉਸ ਨੂੰ ਲਾਡਲੀ ਨਾਲ ਵਿਆਹ ਕਰਨਾ ਹੈ ਤਾਂ ਸ

Date:2010-05-06 Time:00:08:22

ਫਿਰ ਇੱਕ ਹੋ ਸਕਦੇ ਹਨ ਰਣਬੀਰ-ਦੀਪਿਕਾ!

ਰਣਬੀਰ ਕਪੂਰ ਅਤੇ ਦੀਪਿਕਾ ਪਾਦੁਕੋਨ ਦਾ ਭਲਾ ਹੀ ਬ੍ਰੇਕਅਪ ਹੋ ਗਿਆ ਹੋਵੇ, ਪਰ ਉਹ ਅਜੇ ਵੀ ਸੰਪਰਕ ਵਿੱਚ ਹਨ। ਉਨ੍ਹਾਂ ਨੇ ਦੁਬਾਰਾ ਇੱਕ ਹੋਣ ਦੀਆਂ ਸੰਭਾਵਨਾਵਾਂ ਨੂੰ ਜਿੰਦਾ ਰੱਖਿਆ ਹੈ। ਰਣਬੀਰ ਅਤੇ ਦੀਪਿਕਾ ਨੇ ਜਦੋਂ ਅਲੱਗ ਹੋਣ ਦਾ ਫੈਸਲਾ ਕੀਤਾ ਤਾਂ ਇਸ ਗੱਲ ਦਾ ਧਿਆਨ ਰੱਖਿਆ ਕਿ ਉਨ੍ਹਾਂ ਦੇ ਮਨ ਵਿੱਚ ਇੱਕ-ਦੂਜੇ ਦੇ ਪ੍ਰਤੀ ਕੜਵਾਹਟ ਨਾ ਹੋਵੇ। ਕਹਿੰਦੇ ਹਨ ਕਿ ਅਲੱਗ ਹੋਣ ਦਾ ਫੈਸਲਾ ਰਣਬੀਰ ਦਾ ਸੀ ਅਤੇ ਉਨ੍ਹਾਂ ਦੇ ਅਚਾਨਕ ਲਏ ਇਸ ਫੈਸਲੇ ਤੋਂ ਦੀਪਿਕਾ ਵੀ ਹੋਰ ਲੋਕਾਂ ਦੀ ਤਰ੍ਹਾਂ ਹੈਰਾਨ-ਪਰੇਸ਼ਾਨ ਹੋ ਗਈ ਸੀ। ਰਸਤੇ ਜੁਦਾ ਹੋਣ ਦੇ ਬਾਵਜੂਦ ਰਣਬੀਰ ਨੇ ਦੀਪਿਕਾ ਨਾਲ ਸੰਪਰਕ ਬਣਾਈ ਰੱਖਿਆ। ਸੂਤਰਾਂ ਦੇ ਅਨੁਸਾਰ ਐਸਐਮਐਸ ਦੇ ਜ਼ਰੀਏ ਉਹ ਇੱਕ-ਦੂਜੇ ਦੇ ਸੰਪਰਕ ਵਿੱਚ ਰਹਿੰਦੇ ਹਨ ਅਤੇ ਵਿਸ਼ੇਸ਼ ਮੌਕਿਆਂ ਤੇ ਗੱਲਾਂ ਵੀ ਕਰਦੇ ਹਨ।

Date:2010-05-06 Time:00:08:22

ਪ੍ਰਤੀਬੰਧਾਂ ਤੋਂ ਨਹੀਂ ਡਰਦਾ ਇਰਾਨ : ਅਹਿਮਦੀਨੇਜਾਦ

ਨਿਊਯਾਰਕ - ਇਰਾਨ ਦੇ ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜ਼ਾਦ ਨੇ ਕਿਹਾ ਹੈ ਕਿ ਉਹਨਾਂ ਦਾ ਦੇਸ਼ ਪੱਛਮੀ ਦੇਸ਼ਾਂ ਵੱਲੋਂ ਦਿੱਤੀ ਜਾ ਰਹੀ ਉਸ ਉੱਪਰ ਪ੍ਰਤੀਬੰਧ ਲਗਾਉਣ ਦੀ ਧਮਕੀ ਤੋਂ ਨਹੀਂ ਡਰਦਾ ਅਤੇ ਫਿਰ ਵੀ ਜੇਕਰ ਅਜਿਹਾ ਕੀਤਾ ਗਿਆ ਤਾਂ ਇਰਾਨ ਅਤੇ ਅਮਰੀਕਾ ਦੇ ਸੰਬੰਧ ਹਮੇਸ਼ਾ ਲਈ ਲੀਹੋਂ ਲੱਥ ਜਾਣਗੇ।

Date:2010-05-06 Time:00:08:22

ਨਹੀਂ ਕੀਤਾ ਜਾ ਸਕਦਾ ਨਾਰਕੋ ਟੈਸਟ : ਐੱਸਸੀ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਬੁੱਧਵਾਰ ਨੂੰ ਇੱਕ ਅਹਿਮ ਫੈਸਲੇ ਵਿੱਚ ਕਿਹਾ ਹੈ ਕਿ ਨਾਰਕੋ ਟੈਸਟ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ ਅਤੇ ਕਿਸੇ ਦਾ ਵੀ ਜ਼ਬਰਦਸਤੀ ਨਾਰਕੋ ਟੈਸਟ ਨਹੀਂ ਕੀਤਾ ਜਾ ਸਕਦਾ। ਕੋਰਟ ਨੇ ਇਹ ਵੀ ਕਿਹਾ ਹੈ ਕਿ ਨਾਰਕੋ ਟੈਸਟ ਨੂੰ ਸਬੂਤ ਦੇ ਰੂਪ ਵਿੱਚ ਅਦਾਲਤ ਦੇ ਸਾਹਮਣੇ ਪੇਸ਼ ਨਹੀਂ ਕੀਤਾ ਜਾ ਸਕਦਾ ਹੈ।

Date:2010-05-06 Time:00:08:22

ਹਾਈਟੇਕ ਸਿਟੀ ਸੀ ਅੱਤਵਾਦੀ ਨਿਸ਼ਾਨੇ 'ਤੇ

ਹੈਦਰਾਬਾਦ : ਲਸ਼ਕਰ ਏ ਤੈਇਬਾ ਦੇ ਸਲੀਪਰ ਸੈੱਲਾਂ ਦਾ ਪਰਦਾਫਾਸ਼ ਕਰਨ ਦੇ ਲਈ ਰਾਸ਼ਟਰਵਿਆਪੀ ਪੱਧਰ ਅਤੇ ਗੁਆਂਢੀ ਦੇਸ਼ਾਂ ਵਿੱਚ ਪਕੜ੍ਹੋ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਹੁਣ ਤੱਕ ਅਜਿਹੇ ਤਿੰਨ ਮੋਡਿਊਲਾਂ ਦਾ ਪਰਦਾਫਾਸ਼ ਕੀਤਾ ਜਾ ਚੁੱਕਿਆ ਹੈ, ਜਿਨ੍ਹਾਂ ਵਿੱਚ ਹੈਦਰਾਬਾਦ ਦੀ ਹਾਈਟੇਕ ਸਿਟੀ ਨੂੰ ਨਿਸ਼ਾਨਾ ਬਣਾਉਣ ਦੀ ਸਾਜਿਸ਼ ਸ਼ਾਮਿਲ ਹੈ।

Date:2010-05-06 Time:00:08:22

ਅੱਤਵਾਦੀਆਂ ਦੀ ਸੂਚੀ 'ਚ ਨਿਊਯਾਰਕ

ਵਾਸ਼ਿੰਗਟਨ : ਅਮਰੀਕਾ ਦੇ ਅਟਾਰਨੀ ਜਨਰਲ ਐਰਿਕ ਹੋਲਡਰ ਨੇ ਕਿਹਾ ਕਿ ਅਮਰੀਕਾ ਉੱਤੇ ਨਿਸ਼ਾਨਾ ਸਾਧਣ ਦੀ ਸਾਜਿਸ਼ ਰੱਚ ਰਹੇ ਅੱਤਵਾਦੀਆਂ ਦੀ ਸੂਚੀ ਵਿੱਚ ਨਿਊਯਾਰਕ ਅਤੇ ਵਾਸ਼ਿੰਗਟਨ ਡੀਸੀ ਸ਼ਿਖਰ ਉੱਤੇ ਬਣੇ ਹੋਏ ਹਨ।

Date:2010-05-06 Time:00:08:22

ਸ਼ਹਿਜਾਦ 'ਤੇ ਆਰੋਪ ਤੈਅ

ਨਿਊਯਾਰਕ ਦੇ ਟਾਈਮਜ਼ ਸਕੁਆਇਰ ਉੱਤੇ ਬੰਬ ਧਮਾਕਾ ਕਰਨ ਦਾ ਪੂਰਾ ਇਰਾਦਾ ਸੀ, ਇਹ ਗੱਲ ਗ੍ਰਿਫ਼ਤਾਰੀ ਦੇ ਬਾਅਦ ਫ਼ੈਸਲ ਸ਼ਹਿਜਾਦ ਨੇ ਕਥਿਤ ਤੌਰ 'ਤੇ ਸਵੀਕਾਰ ਕੀਤੀ।ਸੂਤਰਾਂ ਦੇ ਮੁਤਾਬਿਕ ਸ਼ਹਿਜ਼ਾਦ ਨੂੰ ਜਦੋਂ ਜੇਐੱਫ਼ਕੇ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ, ਉਹ ਦੁਬਈ ਦੇ ਲਈ ਐਮੀਰੇਟਸ ਏਅਰਲਾਇੰਸ ਦੀ ਉਡਾਨ ਦੇ ਰਾਹੀਂ ਰਵਾਨਾ ਹੋਣ ਵਾਲਾ ਸੀ। ਜੇਕਰ ਥੋੜ੍ਹੀ ਜਿਹੀ ਵੀ ਦੇਰ ਹੋ ਜਾਂਦੀ ਤਾਂ ਸ਼ਹਿਜ਼ਾਦ ਅਮਰੀਕਾ ਤੋਂ ਬਾਹਰ ਨਿਕਲ ਜਾਂਦਾ।

Date:2010-05-06 Time:00:08:21

ਕਸਾਬ ਦੀ ਸਜਾ ਦਾ ਐਲਾਨ ਕੱਲ੍ਹ

ਮੁੰਬਈ : ਮੁੰਬਈ ਹਮਲੇ ਦੇ ਦੋਸ਼ੀ ਅੱਤਵਾਦੀ ਅਜਮਲ ਕਸਾਬ ਨੂੰ ਸਜਾ ਸੁਣਾਉਣ ਦੇ ਲਈ ਅਦਾਲਤ ਨੇ ਛੇ ਮਈ ਦੀ ਤਾਰੀਖ਼ ਨਿਰਧਾਰਿਤ ਕੀਤੀ ਹੈ। ਇਸ ਤੋਂ ਪਹਿਲਾਂ ਮੁਕੱਦਮਾ ਚਲਾਉਣ ਵਾਲੇ ਪੱਖ ਨੇ ਪਾਕਿਸਤਾਨੀ ਅੱਤਵਾਦੀ ਨੂੰ ਮੌਤ ਦੀ ਸਜਾ ਦੇਣ ਦੀ ਮੰਗ ਕੀਤੀ।

Date:2010-05-06 Time:00:08:21


1  

page no.1

Select news date :

31 - 5 - 2010
30 - 5 - 2010
29 - 5 - 2010
28 - 5 - 2010
27 - 5 - 2010
26 - 5 - 2010
25 - 5 - 2010
24 - 5 - 2010
23 - 5 - 2010
22 - 5 - 2010
21 - 5 - 2010
20 - 5 - 2010
19 - 5 - 2010
18 - 5 - 2010
17 - 5 - 2010
16 - 5 - 2010
15 - 5 - 2010
14 - 5 - 2010
13 - 5 - 2010
12 - 5 - 2010
11 - 5 - 2010
10 - 5 - 2010
9 - 5 - 2010
8 - 5 - 2010
7 - 5 - 2010
6 - 5 - 2010
5 - 5 - 2010
4 - 5 - 2010
3 - 5 - 2010
2 - 5 - 2010
1 - 5 - 2010