Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 3 - 5 - 2010

ਗੁਜਰਾਤ ਦਾ ਵਿਕਾਸ, ਦੇਸ਼ ਦਾ ਵਿਕਾਸ : ਮੋਦੀ

ਅਹਿਮਦਾਬਾਦ : ਗੋਲਡਨ ਜੁਬਲੀ ਸਮਾਰੋਹ ਦੇ ਰਾਹੀਂ ਆਪਣੀ ਰਾਜਨੀਤਿਕ ਸ਼ਕਤੀ ਦਾ ਪ੍ਰਦਰਸ਼ਨ ਕਰਦਿਆਂ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਗੁਜਰਾਤ ਦੇਸ਼ ਦੇ ਸਾਰੇ ਨਾਗਰਿਕਾਂ ਦਾ ਹੈ ਅਤੇ ਇਸਦਾ ਵਿਕਾਸ ਪੂਰੇ ਦੇਸ਼ ਦਾ ਵਿਕਾਸ ਹੈ।

Date:2010-05-03 Time:00:02:54

ਦਿੱਲੀ ਪੁਲਿਸ ਹੋਈ ਚੌਕੰਨੀ

ਨਵੀਂ ਦਿੱਲੀ : ਦਿੱਲੀ ਪੁਲਿਸ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਵਿਖੇ ਅੱਤਵਾਦੀ ਹਮਲਿਆਂ ਦੇ ਬਾਰੇ ਵਿੱਚ ਅਮਰੀਕਾ ਵੱਲੋਂ ਚਿਤਾਵਨੀ ਜਾਰੀ ਕੀਤੇ ਜਾਣ ਮਗਰੋਂ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਦੇ ਲਈ ਸੁਰੱਖਿਆ ਦੇ ਉੱਚਿਤ ਇੰਤਜ਼ਾਮ ਕੀਤੇ ਗਏ ਹਨ।

Date:2010-05-03 Time:00:02:54

ਵਿਕਿਰਣ ਨੇ ਚਿਤਾਈ ਆਈਏਈਏ

ਨਵੀਂ ਦਿੱਲੀ - ਕੋਬਾਲਟ-60 ਜਿਹੇ ਸੰਵੇਦਨਸ਼ੀਲ ਰੇਡਿਉ ਧਰਮੀ ਪਦਾਰਥ ਕਾਰਣ ਦਿੱਲੀ ਵਿਚ ਵਿਕਿਰਣ ਕਾਂਡ ਨੇ ਕੌਮਾਂਤਰੀ ਪਰਮਾਣੂ ਊਰਜਾ ਏਜੰਸੀ(ਆਈਏਈਏ) ਦੇ ਵੀ ਕੰਨ ਖੜੇ ਕਰ ਦਿੱਤੇ ਹਨ।ਪਰਮਾਣੂ ਊਰਜਾ ਕਾਰੋਬਾਰ ਨਾਲ ਭਾਰਤ ਦਾ ਦਹਾਕਿਆਂ ਦਾ ਵੱਖਰੇਵਾਂ ਖਤਮ ਕਰ ਚੁੱਕੀ ਸੰਰਾ ਦੀ ਇਸ ਨਿਗਰਾਨ ਏਜੰਸੀ ਨੇ ਵੀ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Date:2010-05-03 Time:00:02:54

ਐੱਨਬੀਪੀਪੀਐੱਲ ਨੇ ਮਿਥਿਆ ਟੀਚਾ

ਨਵੀਂ ਦਿੱਲੀ : ਐੱਨਟੀਪੀਸੀ ਬੀਐੱਚਈਐੱਲ ਪਾਵਰ ਪ੍ਰੋਜੈਕਟਜ਼ ਲਿਮੀਟੇਡ ਨੇ ਸਾਲ 2010-11 ਦੀ ਵਿੱਤੀ ਟੀਚਿਆਂ ਦੇ ਲਈ ਆਪਣੇ ਸੰਚਾਲਕਾਂ ਐੱਨਟੀਪੀਸੀ ਅਤੇ ਬੀਐੱਚਈਐੱਲ ਦੇ ਨਾਲ ਸਲਾਨਾ ਸਹਿਮਤੀ ਪੱਤਰ ਉੱਤੇ ਹਸਤਾਖ਼ਰ ਕੀਤੇ ਹਨ, ਜਿਸਦੇ ਤਹਿਤ ਹਾਲੀਆ ਸਥਾਪਤ ਇਸ ਸੰਯੁਕਤ ਕੰਪਨੀ ਨੇ ਇਸ ਸਾਲ ਆਪਣੇ ਆਰਡਰ ਬੁਕ ਨੂੰ 7000 ਕਰੋੜ ਰੁਪਏ ਤੱਕ ਪਹੁੰਚਾਉਣ ਦਾ ਟੀਚਾ ਰੱਖਿਆ ਹੈ।

Date:2010-05-03 Time:00:02:54

ਮਾਰੂਤੀ ਸੁਜੂਕੀ ਦੀ ਵਿੱਕਰੀ ਵਧੀ

ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜੂਕੀ ਲਿਮੀਟੇਡ ਨੇ ਇਸ ਸਾਲ ਦੇ ਅਪ੍ਰੈਲ ਮਹੀਨੇ ਵਿੱਚ 93058 ਆਵਾਜਾਈ ਸਾਧਨ ਵੇਚੇ ਹਨ, ਜੋ ਪਿਛਲੇ ਸਾਲ ਦੀ ਇਸੇ ਮਹੀਨੇ ਦੀ ਵਿੱਕਰੀ ਨਾਲ 29.70 ਪ੍ਰਤੀਸ਼ਤ ਜਿਆਦਾ ਹੈ।

Date:2010-05-03 Time:00:02:54

ਸ਼ੇਅਰ ਬਾਜ਼ਾਰ ਨੂੰ ਲੱਗਿਆ ਬਰੇਕ

ਮੁੰਬਈ : ਯੂਨਾਨ ਵਿੱਚ ਗਹਿਰਾਉਂਦੇ ਹੋਏ ਕਰਜ਼ਾ ਸੰਕਟ ਨਾਲ ਕੌਮਾਂਤਰੀ ਬਾਜਾਰਾਂ ਵਿੱਚ ਹਲਚਲ ਅਤੇ ਸਥਾਨਕ ਪੱਧਰ ਉੱਤੇ ਮੁਨਾਫ਼ਾ ਵਸੂਲੀ ਦੇ ਵਿਚਕਾਰ 30 ਅਪ੍ਰੈਲ ਨੂੰ ਸਮਾਪਤ ਕਾਰੋਬਾਰੀ ਹਫ਼ਤੇ ਵਿੱਚ ਘਰੇਲੂ ਸ਼ੇਅਰ ਬਾਜਾਰ ਵਿੱਚ ਗਿਰਾਵਟ ਦੇ ਨਾਲ ਬੰਦ ਹੋਏ।

Date:2010-05-03 Time:00:02:54

ਟਾਟਾ ਮੋਟਰਜ਼ ਦੀ ਵਿੱਕਰੀ ਵਧੀ

ਨਵੀਂ ਦਿੱਲੀ : ਵੱਖ ਵੱਖ ਸ਼੍ਰੇਣੀਆਂ ਦੇ ਵਾਹਨ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਟਾਟਾ ਮੋਟਰਜ਼ ਨੇ ਇਸ ਵਰ੍ਹੇ ਅਪ੍ਰੈਲ ਵਿੱਚ 57 ਹਜਾਰ 202 ਵਾਹਨਾਂ ਦੀ ਵਿੱਕਰੀ ਕੀਤੀ, ਜੋ ਪਿਛਲੇ ਵਰ੍ਹੇ ਅਪ੍ਰੈਲ ਵਿੱਚ 37 ਹਜਾਰ 518 ਵਾਹਨਾਂ ਦੀ ਤੁਲਨਾ ਵਿੱਚ 52 ਪ੍ਰਤੀਸ਼ਤ ਜਿਆਦਾ ਹੈ।

Date:2010-05-03 Time:00:02:54

ਪਾਣੀਪਤ 'ਚ ਨਾਫ਼ਥਾ ਕਰੈਕਰ ਪਲਾਂਟ

ਪਾਣੀਪਤ : ਸਵਰਜਨਕ ਖੇਤਰ ਦੀ ਤੇਲ ਮਾਰਕਿਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਪਾਣੀਪਤ ਵਿਖੇ ਦੇਸ਼ਾ ਦਾ ਪਹਿਲਾ ਵਿਸ਼ਵ ਪੱਧਰੀ ਨਾਫ਼ਥਾ ਕਰੈਕਰ ਪਲਾਂਟ ਖੋਲ੍ਹਿਆ ਹੈ।ਕੰਪਨੀ ਦੇ ਪ੍ਰਮੁੱਖ ਬੀਐੱਮ ਬਾਂਸਲ ਨੇ ਇਸ ਪਲਾਂਟ ਦਾ ਸ਼ੁਭ ਆਰੰਭ ਕਰਨ ਦੇ ਮੌਕੇ ਉੱਤੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਪਲਾਂਟ ਵਿੱਚ 857 ਕੇਟੀਏ ਪਾਲੀਮਰ ਗ੍ਰੇਡ ਦੇ ਏਥੀਲੀਨ ਅਤੇ 660 ਕੇਟੀਏ ਪਾਲੀਮਰ ਗ੍ਰੇਡ ਦੇ ਪ੍ਰੋਪੀਲੀਨ ਦਾ ਉਤਪਾਦਨ ਕੀਤਾ ਜਾਵੇਗਾ।

Date:2010-05-03 Time:00:02:54

ਟੇਕ ਮਹਿੰਦਰਾ ਦਾ ਮੁਨਾਫ਼ਾ ਘੱਟਿਆ

ਮੁੰਬਈ : ਸੂਚਨਾ ਤਕਨੀਕ ਖੇਤਰ ਦੀ ਪ੍ਰਮੁੱਖ ਕੰਪਨੀ ਟੇਕ ਮਹਿੰਦਰਾ ਦਾ ਮੁਨਾਫ਼ਾ 31 ਮਾਰਚ ਦਾ ਸਮਾਪਤ ਚੌਥੀ ਤਿਮਾਹੀ ਵਿੱਚ 1.3 ਫੀਸਦੀ ਘੱਟ ਕੇ 2.27 ਅਰਬ ਰੁਪਏ ਰਹਿ ਗਿਆ, ਜਦਕਿ ਇਸ ਤੋਂ ਪਿਛਲੇ ਵਿੱਤ ਵਰ੍ਹੇ ਦੀ ਸਮਾਨ ਮਿਆਦ ਵਿੱਚ ਇਹ 2.30 ਅਰਬ ਰੁਪਏ ਰਿਹਾ ਸੀ।

Date:2010-05-03 Time:00:02:54

ਯੂਨੀਨੋਰ ਉੱਤੇ ਹੁਣ 20 ਪੈਸੇ ਕਾਲ

ਨਵੀਂ ਦਿੱਲੀ : ਦੂਰਸੰਚਾਰ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਯੂਨੀਨੋਰ ਨੇ ਮੋਬਾਇਲ ਸਸਤੀ ਤੋਂ ਸਸਤੀ ਕਾਲ ਦਰ ਪੇਸ਼ ਕਰਨ ਦੀ ਦੌੜ ਵਿੱਚ ਇੱਕ ਨਵਾਂ ਸਥਾਨ ਬਣਾਉਂਦਿਆਂ 20 ਪੈਸੇ ਪ੍ਰਤੀ ਮਿੰਟ ਦੀ ਕਾਲ ਦਰ ਪੇਸ਼ ਕੀਤੀ ਹੈ।

Date:2010-05-03 Time:00:02:54

ਘਰ ਵਿੱਚ ਹਰਿਆਲੀ, ਲਿਆਵੇ ਖੁਸ਼ਹਾਲੀ

ਫੈਂਗਸ਼ੁਈ ਵਿੱਚ ਮੰਨਿਆ ਗਿਆ ਹੈ ਕਿ ਜੇਕਰ ਘਰ ਅਤੇ ਆਫਿਸ ਦੇ ਖਾਲੀ ਪਏ ਕੋਨਿਆਂ ਤੇ ਸਹੀ ਪੇੜ-ਪੌਦੇ ਅਤੇ ਫੁੱਲ ਰੱਖੇ ਜਾਣ, ਤਾਂ ਜੀਵਨ ਵਿੱਚ ਸਕਰਾਤਮਿਕ ਊਰਜਾ ਦੇ ਪ੍ਰਵਾਹ ਨੂੰ ਵਧਾਇਆ ਜਾ ਸਕਦਾ ਹੈ ਅਤੇ ਸੁੱਖ-ਸ਼ਾਂਤੀ ਹਾਸਿਲ ਕੀਤੀ ਜਾ ਸਕਦੀ ਹੈ। ਕਿਸ ਕੋਨੇ ਤੇ ਕਿਹੜਾ ਪੌਦਾ ਰੱਖਣਾ ਹੈ, ਕਿਹੋ ਜਿਹੇ ਫੁੱਲ ਲਗਾਉਣੇ ਹਨ, ਕਮਰੇ ਵਿੱਚ ਕੀ ਹੋਣਾ ਚਾਹੀਦਾ ਹੈ ਅਤੇ ਕੀ ਨਹੀਂ, ਇਨ੍ਹਾਂ ਗੱਲਾਂ ਨੂੰ ਜਾਣ ਕੇ ਤੁਸੀਂ ਅਸਾਨੀ ਨਾਲ ਘਰ ਅਤੇ ਦਫ਼ਤਰ ਦੋਵਾਂ ਨੂੰ ਆਪਣੇ ਉਪਯੁਕਤ ਬਣਾ ਸਕਦੇ ਹੋ। ਨਾਲ ਹੀ ਫੈਂਗਸ਼ੁਈ ਵਿੱਚ ਨਕਰਾਤਮਿਕ ਊਰਜਾ ਨੂੰ ਘੱਟ ਕਰਨ ਦੇ ਅਸਾਨ ਉਪਾਅ ਵੀ ਹਨ।

Date:2010-05-03 Time:00:02:53

16 ਨੂੰ ਘੋੜੀ ਚੜ੍ਹਨਗੇ ਪ੍ਰਗਿਆਨ

ਭੁਵਨੇਸ਼ਵਰ - ਟੀਮ ਇੰਡੀਆ ਦੀ ਇੱਕ ਵਿਕਟ ਡਾਊਨ ਹੋਣ ਵਾਲੀ ਹੈ।ਹਾਲ ਹੀ ਵਿਚ ਖਤਮ ਹੋਈ ਆਈਪੀਐਲ ਤਿੰਨ ਵਿਚ ਸੱਭ ਤੋਂ ਵੱਧ ਵਿਕਟਾਂ ਹਾਸਲ ਕਰਨ ਵਾਲੇ ਫਿਰਕੀ ਗੇਂਦਬਾਜ਼ ਪ੍ਰਗਿਆਨ ਓਝਾ 16 ਮਈ ਨੂੰ ਵਿਆਹ ਰਚਾ ਕੇ ਇੱਕ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਨੂੰ ਤਿਆਰ ਹਨ।

Date:2010-05-03 Time:00:02:53

ਮੋਦੀ ਖਿਲਾਫ ਆਰੋਪਾਂ ਦਾ ਸਮਰਥਨ

ਮੁੰਬਈ - ਅੱਜ ਇੱਥੇ ਹੋਈ ਬੀਸੀਸੀਆਈ ਦੀ ਕਾਰਜਸੰਮਤੀ ਦੀ ਬੈਠਕ ਵਿਚ ਲਲਿਤ ਮੋਦੀ ਖਿਲਾਫ ਲਗਾਏ ਗਏ ਵਿੱਤੀ ਬੇਨਿਯਮੀਆਂ ਦੇ ਆਰੋਪਾਂ ਦਾ ਸਮਰਥਨ ਕੀਤਾ ਗਿਆ।

Date:2010-05-03 Time:00:02:53

ਬਦਮਾਸ਼ ਕੰਪਨੀ ਦਾ ਗਾਣਾ : ਚਸਕਾ-ਚਸਕਾ

ਚਸਕਾ-ਚਸਕਾ ਗੀਤ ਦੀਆਂ ਅੱਜ ਕੱਲ੍ਹ ਧੁੰਮਾਂ ਪਈਆਂ ਹੋਈਆਂ ਹਨ। 'ਬਦਮਾਸ਼ ਕੰਪਨੀ' ਦਾ ਇਹ ਗਾਣਾ ਇਨ੍ਹੀਂ ਦਿਨੀਂ ਸਭ ਤੋਂ ਅੱਗੇ ਹੈ। ਸੱਤ ਮਈ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਦਾ ਸਾਰੇ ਸਿਨੇ ਪ੍ਰੇਮੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਪਰਮੀਤ ਸੇਠੀ ਦੁਆਰਾ ਨਿਰਦੇਸ਼ਿਤ ਅਤੇ ਆਦਿਤਿਆ ਚੋਪੜਾ ਦੁਆਰਾ ਨਿਰਮਿਤ ਇਸ ਫਿਲਮ ਵਿੱਚ ਸ਼ਾਹਿਦ ਕਪੂਰ ਅਤੇ ਅਨੁਸ਼ਕਾ ਸ਼ਰਮਾ ਦੀ ਫ੍ਰੈਸ਼ ਜੋੜੀ ਨਜ਼ਰ ਆਵੇਗੀ।

Date:2010-05-03 Time:00:02:53

ਬਦਮਾਸ਼ ਕੰਪਨੀ ਦਾ ਗਾਣਾ : ਜਿੰਗਲ-ਜਿੰਗਲ

ਜਿੰਗਲ-ਜਿੰਗਲ ਗੀਤ ਸੁਣ ਕੇ ਤੁਸੀਂ 'ਬਦਮਾਸ਼ ਕੰਪਨੀ' ਦੀ ਥੀਮ ਦਾ ਅੰਦਾਜਾ ਲਗਾ ਸਕਦੇ ਹੋ। ਇਸ ਫਿਲਮ ਦੇ ਚਾਰੇ ਕਿਰਦਾਰਾਂ ਦੇ ਕੁਝ ਸੁਫ਼ਨੇ ਹਨ। ਮੁਸ਼ਕਿਲ ਜ਼ਰੂਰ ਹਨ, ਪਰ ਇਹ ਅਜਿਹੇ ਸੁਫ਼ਨੇ ਨਹੀਂ ਹਨ ਜੋ ਹਕੀਕਤ ਵਿੱਚ ਤਬਦੀਲ ਨਹੀਂ ਕੀਤੇ ਜਾ ਸਕਦੇ। ਇਨ੍ਹਾਂ ਸੁਫ਼ਨਿਆਂ ਨੂੰ ਸੱਚ ਕਰਨ ਲਈ ਜ਼ਰੂਰੀ ਹੈ ਪੈਸਾ। ਕੀ ਉਹ ਇਹ ਸਭ ਕਰ ਸਕਣਗੇ, ਇਹ ਤਾਂ ਫਿਲਮ ਦੇਖ ਕੇ ਹੀ ਪਤਾ ਲੱਗ ਸਕੇਗਾ, ਫਿਲਹਾਲ ਤਾਂ ਇਸ ਗਾਣੇ ਦਾ ਮਜਾ ਲਿਆ ਜਾ ਸਕਦਾ ਹੈ। ਪਰਮੀਤ ਸੇਠੀ ਦੁਆਰਾ ਨਿਰਦੇਸ਼ਿਤ ਅਤੇ ਆਦਿਤਿਆ ਚੋਪੜਾ ਦੁਆਰਾ ਨਿਰਮਿਤ ਇਸ ਫਿਲਮ ਵਿੱਚ ਸ਼ਾਹਿਦ ਕਪੂਰ ਅਤੇ ਅਨੁਸ਼ਕਾ ਸ਼ਰਮਾ ਦੀ ਫ੍ਰੈਸ਼ ਜੋੜੀ ਨਜ਼ਰ ਆਵੇਗੀ।

Date:2010-05-03 Time:00:02:53

ਮਾਓਵਾਦੀਆਂ ਅਨਿਸ਼ਚਿਤਕਾਲੀਨ ਹੜਤਾਲ 'ਤੇ

ਕਾਠਮਾਂਡੂ : ਮਾਓਵਾਦੀਆਂ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਮਾਧਵ ਕੁਮਾਰ ਨੇਪਾਲ ਦੇ ਅਸਤੀਫ਼ੇ ਦੀ ਮੰਗ ਨੂੰ ਲੈਕੇ ਅਨਿਸ਼ਚਿਤਕਾਲੀਨ ਹੜਤਾਲ ਸ਼ੁਰੂ ਕਰ ਦਿੱਤੀ ਹੈ।ਮਾਓਵਾਦੀ ਨੇਤਾਵਾਂ ਦਾ ਕਹਿਣਾ ਹੈ ਕਿ ਉਹ ਰਾਜਧਾਨੀ ਵਿੱਚ ਸੜਕਾਂ ਦੀ ਘੇਰਾਬੰਦੀ ਕਰ ਰਹੇ ਹਨ, ਇਸ ਦੌਰਾਨ ਕੇਵਲ ਐਂਬੁਲੈਂਸ, ਕੂਰ੍ੜ੍ਹਾ ਕਰਕਟ ਇਕੱਠਾ ਕਰਨ ਵਾਲੇ ਵਾਹਨਾਂ ਅਤੇ ਪੱਤਰਕਾਰਾਂ ਨੂੰ ਆਉਣ ਜਾਣ ਦਿੱਤਾ ਜਾਵੇਗਾ।

Date:2010-05-03 Time:00:02:53

ਟਾਈਮਜ਼ ਸਕੁਆਇਰ ਕਰਵਾਇਆ ਖਾਲੀ

ਨਿਊਯਾਰਕ : ਅਮਰੀਕਾ ਵਿਖੇ ਨਿਊਯਾਰਕ ਦੇ ਮਸ਼ਹੂਰ ਸੈਰ ਸਪਾਟਾ ਸਥਲ ਟਾਈਮਜ਼ ਸਕੁਆਇਰ ਨੂੰ ਕੱਲ੍ਹ ਰਾਤ ਇੱਕ ਸ਼ੱਕੀ ਕਾਰ ਮਿਲਣ ਮਗਰੋਂ ਖਾਲੀ ਕਰਵਾ ਲਿਆ ਗਿਆ। ਨਿਊਯਾਰਕ ਪੁਲਿਸ ਵਿਭਾਗ ਦੇ ਬੁਲਾਰੇ ਪਾਉਲ ਬ੍ਰਾਊਨੀ ਨੇ ਦੱਸਿਆ ਕਿ ਟਾਈਮਜ਼ ਸਕੁਆਇਰ ਵਿੱਚ ਇੱਕ ਲਾਵਾਰਿਸ ਵ੍ਹੀਕਲ ਵੇਖਿਆ ਗਿਆ, ਜਿਸ ਵਿੱਚੋਂ ਧੂੰਆਂ ਨਿਕਲ ਰਿਹਾ ਸੀ।

Date:2010-05-03 Time:00:02:53

ਦਾਊਦ ਦੇ ਨਿਸ਼ਾਨੇ 'ਤੇ ਹਨ ਲਲਿਤ ਮੋਦੀ

ਮੁੰਬਈ - ਆਈਪੀਐਲ ਦੇ ਮੁਅੱਤਲ ਪ੍ਰਧਾਨ ਅਤੇ ਕਮਿਸ਼ਨਰ ਲਲਿਤ ਮੋਦੀ ਲਈ ਮੁਸੀਬਤਾਂ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ ਹਨ।ਉਹ ਹੁਣ ਅੰਡਰ ਵਰਲਡ ਦੇ ਨਿਸ਼ਾਨੇ ਉੱਪਰ ਵੀ ਆ ਗਏ ਹਨ ਜੋ ਉਹਨਾਂ ਨੂੰ ਖਤਮ ਕਰਨਾ ਚਾਹੁੰਦਾ ਹੈ।ਪੁਲਿਸ ਨੇ ਇਹ ਦਾਅਵਾ ਕੀਤਾ ਹੈ।

Date:2010-05-03 Time:00:02:53

ਪਾਕਿ ਦਾ ਰਵੱਈਆ ਠੀਕ ਨਹੀਂ : ਕੁਰੈਸ਼ੀ

ਇਸਲਾਮਾਬਾਦ : ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਆਪਣੇ ਮੁਲਕ ਦੇ ਸਬੰਧਤ ਪ੍ਰਸ਼ਾਸਨ ਉੱਤੇ ਆਪਣੀ ਜਿੰਮੇਦਾਰੀ ਨੂੰ ਇੱਕ ਦੂਜੇ ਉੱਤੇ ਲੱਦਣ ਦਾ ਆਦੀ ਹੋਣ ਅਤੇ ਨਦੀਆਂ ਦੇ ਪਾਣੀ ਦੇ ਬਟਵਾਰੇ ਉੱਤੇ ਭਾਰਤ ਨਾਲ ਮਤਭੇਦ ਹੋਰ ਗਹਿਰਾਉਣ ਦਾ ਆਰੋਪ ਲਗਾਇਆ ਹੈ।

Date:2010-05-03 Time:00:02:53

ਪਾਕਿ 'ਚ ਵਿਸਫ਼ੋਟ, ਦੋ ਮਰੇ

ਸਵਾਤ : ਪਾਕਿਸਤਾਨ ਵਿੱਚ ਸਵਾਤ ਦੇ ਮਿੰਗੋਰਾ ਇਲਾਕੇ ਵਿੱਚ ਸ਼ਨੀਵਾਰ ਨੂੰ ਹੋਏ ਇੱਕ ਸ਼ਕਤੀਸ਼ਾਲੀ ਬੰਬ ਵਿਸਫ਼ੋਟ ਵਿੱਚ ਘੱਟ ਤੋਂ ਘੱਟ ਦੋ ਲੋਕ ਮਾਰੇ ਗਏ ਅਤੇ 12 ਫੱਟੜ ਹੋ ਗਏ। ਸਥਾਨਕ ਮੀਡੀਆ ਦੇ ਅਨੁਸਾਰ ਇਹ ਵਿਸਫ਼ੋਟ ਮਿੰਗੋਰਾ ਦੇ ਸੋਹਰਾਬ ਖਾਨ ਚੌਂਕ ਦੇ ਨੇੜੇ ਹੋਇਆ, ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ 12 ਫੱਟੜ ਹੋ ਗਏ।

Date:2010-05-03 Time:00:02:53

ਦਿੱਲੀ ਪੁਲਿਸ ਹੋਈ ਚੌਕੰਨੀ

ਨਵੀਂ ਦਿੱਲੀ : ਦਿੱਲੀ ਪੁਲਿਸ ਨੇ ਕਿਹਾ ਕਿ ਰਾਸ਼ਟਰੀ ਰਾਜਧਾਨੀ ਵਿਖੇ ਅੱਤਵਾਦੀ ਹਮਲਿਆਂ ਦੇ ਬਾਰੇ ਵਿੱਚ ਅਮਰੀਕਾ ਵੱਲੋਂ ਚਿਤਾਵਨੀ ਜਾਰੀ ਕੀਤੇ ਜਾਣ ਮਗਰੋਂ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਦੇ ਲਈ ਸੁਰੱਖਿਆ ਦੇ ਉੱਚਿਤ ਇੰਤਜ਼ਾਮ ਕੀਤੇ ਗਏ ਹਨ।

Date:2010-05-03 Time:00:02:53


1  

page no.1

Select news date :

31 - 5 - 2010
30 - 5 - 2010
29 - 5 - 2010
28 - 5 - 2010
27 - 5 - 2010
26 - 5 - 2010
25 - 5 - 2010
24 - 5 - 2010
23 - 5 - 2010
22 - 5 - 2010
21 - 5 - 2010
20 - 5 - 2010
19 - 5 - 2010
18 - 5 - 2010
17 - 5 - 2010
16 - 5 - 2010
15 - 5 - 2010
14 - 5 - 2010
13 - 5 - 2010
12 - 5 - 2010
11 - 5 - 2010
10 - 5 - 2010
9 - 5 - 2010
8 - 5 - 2010
7 - 5 - 2010
6 - 5 - 2010
5 - 5 - 2010
4 - 5 - 2010
3 - 5 - 2010
2 - 5 - 2010
1 - 5 - 2010