Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 29 - 5 - 2010

ਪੰਜਾਬੀ ਮਿੱਟੀ ਦੀ ਮਹਿਕ ਨਾਲ ਪਰੁੱਚੀ ਹਿੰਦੀ ਸ਼ਾਇਰੀ ਦਾ ਸੰਗ੍ਰਿਹ ‘‘ਅਨੁਭੂਤੀ ਮੰਜੂਸ਼ਾ’’ ਖੇਤੀ ਵਰਸਿਟੀ ਵਿੱਚ ਰਿਲੀਜ਼

ਲੁਧਿਆਣਾ: – ਐਮਿਟੀ ਯੂਨੀਵਰਸਿਟੀ ਉੱਤਰ ਪ੍ਰਦੇਸ਼ ਦੇ ਡਾਇਰੈਕਟਰ ਜਨਰਲ ਪ੍ਰੋਫੈਸਰ ਡਾ: ਏ ਕੇ ਸ਼੍ਰੀਵਾਸਤਵ ਦੀ ਜੀਵਨ ਸਾਥਣ ਸ਼੍ਰੀਮਤੀ ਪੁਸ਼ਪਾ ਸ਼੍ਰੀਵਾਸਤਵ ਰਸ਼ਮ ਦੇ ਕਾਵਿ ਸੰਗ੍ਰਹਿ ‘‘ਅਨੁਭੂਤੀ ਮੰਜੂਸ਼ਾ’’ ਨੂੰ ਲੋਕ ਅਰਪਣ ਕਰਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨੇ ਕਿਹਾ ਹੈ ਕਿ ਪੰਜਾਬ ਦੀ ਮਿੱਟੀ ਦੀ ਇਹ ਸ਼ਕਤੀ ਹੀ ਗਿਣੀ ਜਾ ਸਕਦੀ ਹੈ [...]

Date:2010-05-29 Time:00:09:06

ਖਪਤਕਾਰ ਚੇਤਨਾ ਮੁਹਿੰਮ ਤੇਜ਼ ਕਰਨ ਲਈ ਖੇਤੀ ਵਰਸਿਟੀ ਦਾ ਸਾਥ ਲਵਾਂਗੇ-ਆਦੇਸ਼ ਪ੍ਰਤਾਪ ਸਿੰਘ ਕੈਰੋਂ

ਲੁਧਿਆਣਾ: – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਦੌਰੇ ਤੇ ਆਏ ਪੰਜਾਬ ਦੇ ਖੁਰਾਕ ਅਤੇ ਸਪਲਾਈ ਮੰਤਰੀ  ਸ: ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨਾਲ ਵਿਚਾਰ ਵਟਾਂਦਰਾ ਕਰਦਿਆਂ ਕਿਹਾ ਹੈ ਕਿ ਨੇੜ ਭਵਿੱਖ ਵਿੱਚ ਖਪਤਕਾਰ ਚੇਤਨਾ ਮੁਹਿੰਮ ਨੂੰ ਤੇਜ਼ ਕਰਨ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੀ ਸਹਾਇਤਾ [...]

Date:2010-05-29 Time:00:09:06

ਦਸਵੀਂ ਤੇ ਬਾਰ੍ਹਵੀ ਜਮਾਤਾਂ ਦੇ ਪ੍ਰੀਖਿਆ ਦੇ ਫਾਰਮ ਛੁੱਟੀਆਂ ਦੌਰਾਨ ਜਮ੍ਹਾਂ ਕਰਵਾਉਣ ਬਾਰੇ ਸਕੂਲਾਂ ਦੇ ਮੁੱਖੀਆਂ ਨੂੰ ਹਦਾਇਤਾਂ

ਚੰਡੀਗੜ੍ਹ ,( ਗੁਰਿੰਦਰਜੀਤ ਸਿੰਘ ਪੀਰਜੈਨ) -ਸਿੱਖਿਆ ਵਿਭਾਗ ਪੰਜਾਬ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫਸਰਾਂ ਤੇ ਸਕੂਲ ਮੁੱਖੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਗਰਮੀਆਂ ਦੀਆਂ ਮੌਜੂਦਾ ਛੁੱਟੀਆਂ ਦੌਰਾਨ ਦਸਵੀਂ ਤੇ ਬਾਰ੍ਹਵੀ ਜਮਾਤਾਂ ਦੇ ਵਿਦਿਆਰਥੀਆਂ ਦੇ ਪ੍ਰੀਖਿਆ ਫਾਰਮ ਭਰਵਾਉਣਾ ਯਕੀਨੀ ਬਣਾਉਣ ਅਤੇ ਜੇਕਰ ਕੋਈ ਵਿਦਿਆਰਥੀ ਦਾਖਲੇ ਲਈ ਸਕੂਲ ਆਉਂਦਾ ਹੈ ਤਾਂ ਉਸ ਨੂੰ ਸਕੂਲ ਵਿੱਚ ਦਾਖਲੇ ਤੋਂ [...]

Date:2010-05-29 Time:00:09:05

ਸੌਰ ਊਰਜਾ ਨੂੰ ਬੜ੍ਹਾਵਾ ਦੇਣ ਲਈ ਕੇ‘ਦਰ ਵਲੋ‘ ਨਵੀ‘ ਯੋਜਨਾ ਸ਼ੁਰੂ

ਚੰਡੀਗੜ੍ਹ‘, ( ਗੁਰਿੰਦਰਜੀਤ ਸਿੰਘ ਪੀਰਜੈਨ) – ਕੇ‘ਦਰ ਸਰਕਾਰ ਨੇ ਸੌਰ ਊਰਜਾ ਨੂੰ ਬੜ੍ਹਾਵਾ ਦੇਣ ਲਈ ਇੱਕ ਵੱਡੀ ਯੋਜਨਾ ਸ਼ੁਰੂ ਕੀਤੀ ਹੈ ਅਤੇ ਸੌਰ ਊਰਜਾ ਦੇ ਸਬੰਧ ਵਿੱਚ ਸਬਸਿਡੀ ਦੇਣ ਲਈ 1੦੦੦ ਕਰੋੜ ਰੁਪਏ ਰੱਖੇਗੀ। ਯੂ.ਐਨ.ਡੀ.ਸੀ./ਜੀ.ਵੀ.ਐਫ ਸੋਲਰ ਵਾਟਰ ਹੀ ਇਸ ਪ੍ਰੋਜੈਕਟ ਦੇ ਹੇਠ ਉ¤ਤਰੀ ਰਾਜਾਂ ਵਿੱਚ ਸੋਲਰ ਥਰਮਲ ਪ੍ਰਣਾਲੀ ਦੇ ਵਿਕਾਸ ਬਾਰੇ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) [...]

Date:2010-05-29 Time:00:09:05

ਮਮਤਾ ਨੇ ਰੇਲ ਹਾਦਸੇ ਲਈ ਪੱਛਮੀ ਬੰਗਾਲ ਦੀ ਸਰਕਾਰ ਨੂੰ ਦੋਸ਼ੀ ਠਹਿਰਾਇਆ

ਮਿਦਾਨਪੁਰ- ਪੱਛਮੀ ਬੰਗਾਲ ਦੇ ਮਿਦਾਨਪੁਰ ਇਲਾਕੇ ਵਿਚ ਰੇਲ ਦੀ ਪਟੜੀ ਦੀਆਂ ਫਿ਼ੱਸ਼ ਪਲੇਟਾਂ ਲਾਹੇ ਜਾਣ ਕਰਕੇ ਮੁੰਬਈ ਤੋਂ ਕੋਲਕਾਤਾ ਜਾ ਰਹੀ ਇਕ ਗੱਡੀ ਗਿਆਨੇਸ਼ਵਰੀ ਐਕਸਪ੍ਰੈਸ ਦੇ ਡੱਬੇ ਪਟੜੀ ਤੋਂ ਲਹਿ ਗਏ। ਇਸ ਹਾਦਸੇ ਵਿਚ 1੦੦ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਡੇਢ ਸੌ ਤੋਂ ਵੱਧ ਜ਼ਖ਼ਮੀ ਹੋ ਗਏ ਹਨ। ਇਨ੍ਹਾਂ ਚੋਂ ਕਈਆਂ [...]

Date:2010-05-29 Time:00:09:05

ਵੀਜ਼ੇ ਦੇ ਮਾਮਲੇ ਵਿਚ ਕੈਨੇਡਾ ਨੇ ਦੁੱਖ ਪ੍ਰਗਟਾਇਆ

ਨਵੀਂ ਦਿੱਲੀ- ਵੀਜ਼ਾ ਵਿਵਾਦ ਬਾਰੇ ਭਾਰਤ ਵਿਚ ਕਈ ਦਿਨਾਂ ਤੱਕ ਨਰਾਜ਼ਗ਼ੀ ਪ੍ਰਗਟਾਏ ਜਾਣ ਤੋਂ ਬਾਅਦ ਕੈਨੇਡਾਈ ਅਧਿਕਾਰੀਆਂ ਵਲੋਂ ਭਾਰਤੀ ਸੁਰੱਖਿਆ ਅਤੇ ਖੁਫ਼ੀਆ ਅਦਾਰਿਆਂ ਦੇ ਬਾਰੇ ਵਰਤੀ ਗਈ ਗਲਤ ਭਾਸ਼ਾ ਲਈ ਦੁੱਖ ਪ੍ਰਗਟਾਇਆ। ਇਸਤੋਂ ਬਾਅਦ ਇਕ ਅਣਸੁਖਾਵੇਂ ਵਿਵਾਦ ਨੂੰ ਬੰਦ ਕੀਤਾ ਹੋਇਆ ਕਰਾਰ ਦਿੱਤਾ ਗਿਆ। ਇਸ ਮੁੱਦੇ ਕਰਕੇ ਹੋਏ ਨੁਕਸਾਨ ਦੀ ਪ੍ਰਕਿਰਿਆ ਵਿਚ ਕੈਨੇਡਾ ਦੇ ਨਾਗਰਿਕ [...]

Date:2010-05-29 Time:00:09:05

ਬਦਲ ਰਿਹਾ ਹੈ ਚੀਨ : ਦਲਾਈਲਾਮਾ

ਪਟਨਾ - ਤਿੱਬਤੀਆਂ ਦੇ ਮੁੱਖ ਧਰਮ ਗੁਰੂ ਦਲਾਈਲਾਮਾ ਨੇ ਇੱਥੇ ਕਿਹਾ ਕਿ ਚੀਨ ਵਿਚ ਵੀ ਬਦਲਾਅ ਹੋ ਰਿਹਾ ਹੈ ਅਤੇ ਹੁਣ ਉੱਥੇ ਵੱਡੀ ਗਿਣਤੀ ਵਿਚ ਮੈਗਜ਼ੀਨਾਂ ਅਤੇ ਅਖਬਾਰਾਂ ਵਿਚ ਤਿੱਬਤ ਮਸਲੇ ਉੱਪਰ ਉਹਨਾਂ ਦੇ ਵਿਚਾਰਾਂ ਦੀ ਹਿਮਾਇਤ ਹੋ ਰਹੀ ਹੈ।

Date:2010-05-29 Time:00:09:02

ਪਾਕਿ ਦੌਰੇ ਦੌਰਾਨ ਹਾਫਿਜ਼ ਦਾ ਮੁੱਦਾ ਚੁੱਕਣਗੇ ਚਿਦੰਬਰਮ

ਨਵੀਂ ਦਿੱਲੀ - ਗ੍ਰਹਿ ਮੰਤਰੀ ਪੀ. ਚਿਦੰਬਰਮ ਅਗਲੇ ਮਹੀਨੇ ਪਾਕਿਸਤਾਨ ਯਾਤਰਾ ਦੌਰਾਨ ਆਪਣੇ ਪਾਕਿਸਤਾਨੀ ਹਮਰੁੱਤਬਾ ਰਹਿਮਾਨ ਮਲਿਕ ਨਾਲ ਮੁਲਾਕਾਤ ਵਿਚ ਲਸ਼ਕਰੇ ਤੋਇਬਾ ਦੇ ਸੰਸਥਾਪਕ ਹਾਫਿਜ਼ ਸਈਦ ਨੂੰ ਪਾਕਿਸਤਾਨੀ ਸੁਪਰੀਮ ਕੋਰਟ ਵੱਲੋਂ ਰਿਹਾਅ ਬਰੀ ਕੀਤੇ ਜਾਣ ਦਾ ਮੁੱਦਾ ਚੁੱਕ ਸਕਦੇ ਹਨ।

Date:2010-05-29 Time:00:09:02

ਭਾਰਤ ਬਣੇਗਾ ਦੱ. ਏਸ਼ਿਆਈ ਦੀ ਆਰਥਿਕ ਆਗੂ : ਸੰਰਾ

ਸੰਰਾ - ਸੰਯੁਕਤ ਰਾਸ਼ਟਰ ਨੇ ਇੱਥੇ ਕਿਹਾ ਹੈ ਕਿ ਮੌਜੂਦਾ ਵਰ੍ਹੇ ਵਿਚ ਦੱਖਣੀ ਏਸ਼ੀਆ ਦੀ ਆਰਥਿਕ ਅਗਵਾਈ ਭਾਰਤ ਕਰੇਗਾ ਅਤੇ ਕੁੱਲ ਵਿਸ਼ਵ ਉਤਪਾਦ ਵਿਚ ਤਿੰਨ ਫੀਸਦੀ ਦਾ ਇਜ਼ਾਫਾ ਹੋਵੇਗਾ।

Date:2010-05-29 Time:00:09:02

ਵੱਡੇ ਸਟੋਰ ਖੋਲੇਗੀ ਬਾਟਾ ਇੰਡੀਆ

ਕੋਲਕਾਤਾ - ਜੁੱਤੀਆਂ ਚੱਪਲ ਬਨਾਉਣ ਵਾਲੀ ਮੁੱਖ ਕੰਪਨੀ ਬਾਟਾ ਇੰਡੀਆ ਦੀ ਯੋਜਨਾ ਅਗਲੇ ਤਿੰਨ ਵਰ੍ਹਿਆਂ ਵਿਚ 150-200 ਕਰੋੜ ਰੁਪਏ ਦੀ ਲਾਗਤ ਨਾਲ ਨਵੇਂ ਵੱਡੇ ਸਟੋਰ ਖੋਲਣ ਅਤੇ ਮੌਜੂਦਾ ਸਟੋਰਾਂ ਨੂੰ ਨਵਾਂ ਰੂਪ ਦੇਣ ਦੀ ਹੈ।

Date:2010-05-29 Time:00:09:02

ਰਿਲਾਇੰਸ ਪਾਵਰ ਕਰੇਗੀ ਅਧਿਗ੍ਰਹਿਣ

ਰਿਲਾਇੰਸ ਪਾਵਰ ਨੇ ਅੱਜ ਕਿਹਾ ਕਿ ਉਹ ਸਮੂਹ ਦੀ ਕੰਪਨੀ ਰਿਲਾਇੰਸ ਇੰਫ੍ਰਾਸਟ੍ਰਕਚਰ ਦੀ 433 ਮੇਗਾਵਾਟ ਸਮਰੱਥਾ ਵਾਲੀਆਂ ਬਿਜਲੀ ਉਤਪਾਦਨ ਇਕਾਈਆਂ ਦਾ 1095 ਕਰੋੜ ਰੁਪਏ ਵਿੱਚ ਅਧਿਗ੍ਰਹਿਣ ਕਰੇਗੀ।

Date:2010-05-29 Time:00:09:02

ਮਾਰੂ ਹੋ ਸਕਦੀ ਹੈ ਡਿਪਲੋਮੈਟਿਕ ਹੱਲ ਪ੍ਰਕ੍ਰਿਆ : ਹਿਲੇਰੀ

ਵਾਸ਼ਿੰਗਟਨ - ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਇੱਥੇ ਕਿਹਾ ਹੈ ਕਿ ਤੁਰਕੀ ਅਤੇ ਬ੍ਰਾਜ਼ੀਲ ਜਿਹੇ ਦੇਸ਼ਾਂ ਰਾਹੀਂ ਇਰਾਨ ਦਾ ਪਰਮਾਣੂ ਬਾਲਣ ਵਟਾਂਦਰਾ ਪ੍ਰੋਗਰਾਮ ਦਾ ਡਿਪਲੋਮੈਟਿਕ ਹੱਲ ਕੱਢਣ ਦੀ ਪ੍ਰਕ੍ਰਿਆ ਸੰਸਾਰ ਲਈ ਮਾਰੂ ਹੋ ਸਕਦੀ ਹੈ।

Date:2010-05-29 Time:00:09:02

ਲਾਹੌਰ ਦੀਆਂ ਮਸੀਤਾਂ 'ਤੇ ਅੱਤਵਾਦੀ ਹਮਲਾ, 30 ਮਰੇ

ਲਾਹੌਰ - ਪਾਕਿਸਤਾਨ ਦੇ ਲਾਹੌਰ ਸ਼ਹਿਰ ਦੀਆਂ ਦੋ ਮਸੀਤਾਂ ਉੱਪਰ ਅੱਜ ਸਵੇਰੇ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ।ਇਸ ਵਿਚ ਅਜੇ ਤੱਕ 30 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ।

Date:2010-05-29 Time:00:09:02

ਸੈਮਸੰਗ ਨੇ ਪੇਸ਼ ਕੀਤਾ 3ਜੀ ਫੁਲ ਟੱਚ ਹੈਂਡ ਸੈਟ

ਚੰਡੀਗੜ੍ਹ - ਸੈਮਸੰਗ ਇਲੈਕਟ੍ਰਾਨਿਕਸ ਨੇ ਆਪਣਾ ਸਭ ਤੋਂ ਸਸਤਾ ਫੁਲ ਟੱਚ 3 ਜੀ ਹੈਂਡਸੈਟ 'ਸਟਾਰ ਨੈਨੋ 3 ਜੀ ਐਸ 3370' ਬਾਜ਼ਾਰ ਵਿਚ ਉਤਾਰਿਆ ਹੈ। ਸੈਮਸੰਗ ਦੇ ਪ੍ਰਬੰਧ ਨਿਰਦੇਸ਼ਕ ਮੋਬਾਇਲ ਅਤੇ ਆਈ.ਟੀ. ਸ੍ਰੀ ਰਣਜੀਤ ਯਾਦਵ ਨੇ ਕਿਹਾ ਕਿ ਨੈਨੋ 3 ਜੀ ਉਨ੍ਹਾਂ ਭਾਰਤੀ ਗਾਹਕਾਂ ਲਈ ਡਿਜ਼ਾਇਨ ਕੀਤਾ ਗਿਆ ਹੈ, ਜੋ ਇਸ ਸੇਵਾ ਰਾਹੀਂ ਵੀਡੀਓ ਸਟਰੀਮਿੰਗ, ਤੇਜ਼ ਡਾਟਾ, ਆਡੀਓ ਡਾਊਨਲੋਡ, ਤੇਜ਼ ਇੰਟਰਨੈੱਟ ਬਰਾਉਜਿੰਗ ਅਤੇ ਵੱਧ ਤੋਂ ਵੱਧ ਸਾਊਂਡ ਕਲੈਰੀਟੀ ਦੇ ਚਾਹਵਾਨ ਹਨ।

Date:2010-05-29 Time:00:09:02

ਐਪਲ ਆਈ ਪੈਡ ਨੂੰ ਮਿਲਿਆ ਜ਼ਬਰਦਸਤ ਹੁੰਗਾਰਾ

ਟੋਕੀਓ - ਐਪਲ ਨੇ ਓਵਰਸੀਜ਼ ਬਾਜ਼ਾਰ 'ਚ ਪੈਰ ਰੱਖਦੇ ਹੋਏ ਅੱਜ ਪਹਿਲੀ ਵਾਰ ਅਮਰੀਕਾ ਤੋਂ ਬਾਹਰ ਆਪਣਾ ਆਈ ਪੈਡ ਲਾਂਚ ਕੀਤਾ, ਜਿੱਥੇ ਇਸ ਨੂੰ ਜ਼ਬਰਦਸਤ ਹੁੰਗਾਰਾ ਮਿਲਿਆ। ਅੱਜ ਇਹ ਆਈ ਪੈਡ ਜਰਮਨ, ਫਰਾਂਸ, ਇਟਲੀ, ਸਵਿਟਜ਼ਰਲੈਂਡ, ਸਪੇਨ, ਕੈਨੇਡਾ ਅਤੇ ਬਰਤਾਨੀਆ 'ਚ ਲਾਂਚ ਕੀਤਾ ਗਿਆ। ਟੋਕੀਓ 'ਚ ਐਪਲ ਦਾ ਫਲੈਗਸ਼ਿਪ ਸਟੋਰ ਖੁੱਲਣ ਤੋਂ ਪਹਿਲਾਂ ਹੀ ਅੱਜ ਸਵੇਰੇ 1200 ਦੇ ਕਰੀਬ ਵਿਅਕਤੀ ਲਾਈਨਾਂ 'ਚ ਲੱਗੇ ਹੋਏ ਸਨ। ਦੱਸਣਯੋਗ ਹੈ ਕਿ 3 ਅਪ੍ਰੈਲ ਨੂੰ ਲਾਂਚ ਕੀਤਾ ਇਹ ਆਈ ਪੈਡ ਕੰਪਨੀ ਇਕੱਲੇ ਅਮਰੀਕਾ 'ਚ ਹੀ 10 ਲੱਖ ਵੇਚ ਚੁੱਕੀ ਹੈ ਅਤੇ ਇਸ ਦੀ ਘਰੇਲੂ ਮੰਗ ਨੂੰ ਮੁੱਖ ਰੱਖਦੇ ਹੋਏ ਕੰਪਨੀ ਨੇ ਇਸ ਨੂੰ ਵਿਦੇਸ਼ੀ ਬਾਜ਼ਾਰ 'ਚ ਕਰੀਬ ਇਕ ਮਹੀਨੇ ਦੀ ਦੇਰੀ ਨਾਲ ਹੀ ਪੇਸ਼ ਕੀਤਾ ਹੈ।

Date:2010-05-29 Time:00:09:02

ਦੇਸ਼ ਵਿਰੋਧੀ ਫਿਰਕੂ ਪਾਰਟੀ ਹੈ ਪੀਡੀਪੀ:ਸਾਹਨੀ

ਜੰਮੂ - ਜੰਮੂ ਅਤੇ ਕਸ਼ਮੀਰ ਦੇ ਮੁੱਖ ਵਿਰੋਧੀ ਦਲ ਪੀਪੁਲਸ ਡੈਮੋਕ੍ਰੇਟਿਕ ਪਾਰਟੀ(ਪੀਡੀਪੀ) ਦੇ ਬੁਲਾਰੇ ਦੇ ਅਹੁਦੇ ਤੋਂ ਇੱਕ ਦਿਨ ਪਹਿਲਾਂ ਹੀ ਅਸਤੀਫਾ ਦੇਣ ਵਾਲੇ ਏਕੇ ਸਾਹਨੀ ਨੇ ਇੱਥੇ ਕਿਹਾ ਕਿ ਇਹ ਪਾਰਟੀ ਫਿਰਕੂ ਅਤੇ ਦੇਸ਼ ਵਿਰੋਧੀ ਲੋਕਾਂ ਨਾਲ ਭਰੀ ਹੋਈ ਹੈ।

Date:2010-05-29 Time:00:09:01

ਹੈਨਿਨ, ਸੇਰੇਨਾ, ਫੈਡਰਰ ਅਤੇ ਨਡਾਲ ਤੀਜੇ ਗੇੜ੍ਹ 'ਚ

ਪੈਰਿਸ - ਸਾਬਕਾ ਚੈਂਪੀਅਨ ਬੈਲਜੀਅਮ ਦੀ ਜਸਟਿਨ ਹੈਨਿਨ, ਪਹਿਲਾ ਦਰਜਾ ਪ੍ਰਾਪਤ ਅਮਰੀਕਾ ਦੀ ਸੇਰੇਨਾ ਵਿਲੀਅਮਜ਼, ਚੋਟੀ ਦਾ ਖਿਡਾਰੀ ਸਵਿਟਜ਼ਰਲੈਂਡ ਦਾ ਰੋਜਰ ਫੈਡਰਰ ਅਤੇ ਦੂਸਰਾ ਦਰਜਾ ਪ੍ਰਾਪਤ ਸਪੇਨ ਦਾ ਰਾਫੇਲ ਨਡਾਲ ਫਰੈਂਚ ਓਪਨ ਦੇ ਸਿੰਗਲਜ਼ ਮੁਕਾਬਲਿਆਂ ਦੇ ਤੀਸਰੇ ਦੌਰ 'ਚ ਪਹੁੰਚ ਗਏ ਹਨ।

Date:2010-05-29 Time:00:09:01

ਰੋਹਿਤ ਦਾ ਸੈਂਕੜ੍ਹਾ ਵੀ ਨਹੀਂ ਬਚਾ ਸਕਿਆ ਭਾਰਤੀ ਹਾਰ

ਬੁਲਾਵਾਓ - ਮਾਈਕ੍ਰੋਮੈਕਸ ਤਿਕੋਣੀ ਲੜੀ ਦੇ ਪਹਿਲੇ ਮੈਚ ਵਿਚ ਜ਼ਿੰਬਾਬਵੇ ਨੇ ਰੋਹਿਤ ਸ਼ਰਮਾ ਦੇ ਸ਼ਾਨਦਾਰ ਸੈਂਕੜੇ ਨੂੰ ਬੇਕਾਰ ਕਰਦਿਆਂ ਭਾਰਤੀ ਟੀਮ ਨੂੰ ਰੋਮਾਂਚਿਕ ਮੈਚ ਵਿਚ ਛੇ ਵਿਕਟਾਂ ਨਾਲ ਹਰਾ ਦਿੱਤਾ।ਭਾਰਤ ਅਤੇ ਜ਼ਿੰਬਾਬਵੇ ਵਿਚਾਲੇ ਇਹ 50ਵਾਂ ਅੰਤਰਰਾਸ਼ਟਰੀ ਮੈਚ ਸੀ।

Date:2010-05-29 Time:00:09:01

ਬਿਪਾਸ਼ਾ ਬਸੂ ਦੀ ਉਰਦੂ

ਜੁਲਾਈ ਵਿੱਚ ਰਾਹੁਲ ਢੋਲਕੀਆ ਦੁਆਰਾ ਨਿਰਦੇਸ਼ਿਤ ਫਿਲਮ 'ਲਮਹਾ' ਰਿਲੀਜ਼ ਹੋਣ ਜਾ ਰਹੀ ਹੈ ਜੋ ਕਸ਼ਮੀਰ ਦੀਆਂ ਵਰਤਮਾਨ ਸਮੱਸਿਆਵਾਂ ਬਾਰੇ ਹੈ। ਇਸ ਵਿੱਚ ਬਿਪਾਸ਼ਾ ਬਸੂ ਨੇ ਪ੍ਰਮੁੱਖ ਭੂਮਿਕਾ ਨਿਭਾਈ ਹੈ। ਆਪਣੀ ਇਮੇਜ਼ ਤੋਂ ਅਲੱਗ ਜਾਂ ਬਿਨਾ ਚਮਕ-ਦਮਕ ਵਾਲੀ ਭੂਮਿਕਾ ਨਿਭਾਉਣ ਦੀ ਜਿੱਦ ਏ-ਸਟਾਰ ਐਕਸਟ੍ਰੈਸ ਵਿੱਚ ਦੇਖੀ ਜਾਂਦੀ ਹੈ। ਜਿਵੇਂ ਕੈਟਰੀਨਾ ਨੇ 'ਰਾਜਨੀਤੀ' ਵਿੱਚ ਆਪਣੀ ਇਮੇਜ਼ ਤੋਂ ਅਲੱਗ ਰੋਲ ਕੀਤਾ ਹੈ ਕੁਝ ਇਸੇ ਤਰ੍ਹਾਂ ਬਿਪਾਸ਼ਾ ਨੇ ਵੀ 'ਲਮਹਾ' ਵਿੱਚ ਕੀਤਾ ਹੈ। ਇਹ ਭੂਮਿਕਾਵਾਂ ਗਲੈਮਰਸ ਅਤੇ ਹਾਟ ਕਹੀਆਂ ਜਾਣ ਵਾਲੀਆਂ ਹੀਰੋਇਨਾਂ ਇਸ ਲਈ ਚੁਣਦੀਆਂ ਹਨ ਤਾਂ ਕਿ ਉਨ੍ਹਾਂ ਨੂੰ ਪੁਰਸਕਾਰ ਮਿਲ ਜਾਵੇ। ਉਨ੍ਹਾਂ ਨੂੰ ਇਸ ਗੱਲ 'ਤੇ ਅਟੁੱਟ ਵਿਸ਼ਵਾਸ ਹੈ ਕਿ ਬਿਨਾ ਮੇਕਅੱਪ ਵਾਲੇ ਰੋਲ ਨਿਭਾਉਣ ਤੇ ਹੀ ਮਸ਼ਹੂਰ ਪੁਰਸਕਾਰ ਮਿਲਦੇ ਹਨ।

Date:2010-05-29 Time:00:09:01

ਲਾਲੂ ਵੱਲੋਂ ਨਕਸਲੀ ਕਾਰਵਾਈ ਦੀ ਨਿੰਦਿਆ

ਪਟਨਾ - ਸਾਬਕਾ ਰੇਲ ਮੰਤਰੀ ਅਤੇ ਰਾਸ਼ਟਰੀ ਜਨਤਾ ਦਲ ਦੇ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਪੱਛਮੀ ਬੰਗਾਲ ਵਿਚ ਰੇਲ ਪਟੜੀ ਨੂੰ ਉਡਾਉਣ ਦੀ ਕਾਰਵਾਈ ਨੂੰ ਕਾਇਰਤਾਪੂਰਨ ਦੱਸਿਆ ਅਤੇ ਕਿਹਾ ਕਿ ਇਸ ਦੀ ਜਿੰਨ੍ਹੀ ਵੀ ਨਿੰਦਿਆ ਕੀਤੀ ਜਾਵੇ, ਉਹ ਘੱਟ ਹੈ।

Date:2010-05-29 Time:00:09:01

ਨਕਸਲੀ ਧਮਾਕੇ ਕਾਰਣ ਰੇਲਗੱਡੀ ਲੀਹੋਂ ਲੱਥੀ, 65 ਮਰੇ

ਝਾਰਗ੍ਰਾਮ - ਪੱਛਮੀ ਬੰਗਾਲ ਦੇ ਪੱਛਮੀ ਮਿਦਨਾਪੁਰ ਜਿਲ੍ਹੇ ਵਿਚ ਝਾਰਗ੍ਰਾਮ ਲਾਗੇ ਖੇਮਸੂਲੀ ਅਤੇ ਸਰਡੀਹਾ ਰੇਲਵੇ ਸਟੇਸ਼ਨਾਂ ਵਿਚਕਾਰ ਇੱਕ ਧਮਾਕੇ ਕਾਰਣ ਗਿਆਨੇਸ਼ਵਰੀ ਐਕਸਪ੍ਰੈਸ ਦੇ ਕੁੱਝ ਡੱਬੇ ਲੀਹੋਂ ਲੱਥ ਕੇ ਇੱਕ ਮਾਲਗੱਡੀ ਨਾਲ ਟਕਰਾ ਗਏ।ਇਸ ਕਾਰਣ 65 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 200 ਹੋਰ ਜ਼ਖਮੀ ਹੋ ਗਏ।

Date:2010-05-29 Time:00:09:01

ਸਰਕਾਰ-ਨਕਸਲੀ ਵਾਰਤਾ ਕਰਾਉਣਗੇ ਅਗਨੀਵੇਸ਼!

ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਪ੍ਰਸਿੱਧ ਸਮਾਜਸੇਵੀ ਸਵਾਮੀ ਅਗਨੀਵੇਸ਼ ਨੂੰ ਮਾਉਵਾਦੀਆਂ ਨੂੰ ਗੱਲਬਾਤ ਦੀ ਮੇਜ਼ ਉੱਪਰ ਲਿਆਉਣ ਦੀ ਜੁੰਮੇਵਾਰੀ ਸੌਂਪੀ ਹੈ।

Date:2010-05-29 Time:00:09:01

ਸ਼ਿਮਲਾ 'ਚ ਵੀ ਹੋ ਸਕਦੈ ਮੰਗਲੌਰ ਜਿਹਾ ਹਾਦਸਾ!

ਸ਼ਿਮਲਾ - ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਤੋਂ 23 ਕਿਲੋਮੀਟਰ ਦੀ ਦੂਰੀ ਉੱਪਰ ਸਥਿੱਤ ਸ਼ਿਮਲਾ ਹਵਾਈ ਅੱਡਾ ਵੀ ਸੁਰੱਖਿਅਤ ਨਹੀਂ ਹੈ ਕਿਉਂ ਜੋ ਇਸ ਦੇ ਹਾਲ ਵੀ ਮੰਗਲੌਰ ਹਵਾਈ ਅੱਡੇ ਜਿਹੇ ਹੀ ਹਨ।

Date:2010-05-29 Time:00:09:01

ਸਖਤੀ ਨਾਲ ਕੁਚਲੋ ਨਕਸਲੀ, ਭਾਜਪਾ ਦੀ ਮੰਗ

ਨਵੀਂ ਦਿੱਲੀ - ਭਾਜਪਾ ਨੇ ਪੱਛਮੀ ਬੰਗਾਲ ਦੇ ਪੱਛਮੀ ਮਿਦਨਾਪੁਰ ਜਿਲ੍ਹੇ ਵਿਚ ਬੀਤੀ ਦੇਰ ਰਾਤ ਹੋਏ ਗਿਆਨੇਸ਼ਵਰੀ ਐਕਸਪ੍ਰੈਸ ਦੇ ਹਾਦਸੇ 'ਤੇ ਅੱਜ ਡੂੰਘਾ ਅਫਸੋਸ ਪ੍ਰਗਟ ਕਰਦਿਆਂ ਮੰਗ ਕੀਤੀ ਕਿ ਨਕਸਲੀਆਂ ਦਾ ਡੱਟ ਕੇ ਮੁਕਾਬਲਾ ਕੀਤਾ ਜਾਵੇ।

Date:2010-05-29 Time:00:09:01

ਬਦਲ ਰਿਹਾ ਹੈ ਚੀਨ : ਦਲਾਈਲਾਮਾ

ਪਟਨਾ - ਤਿੱਬਤੀਆਂ ਦੇ ਮੁੱਖ ਧਰਮ ਗੁਰੂ ਦਲਾਈਲਾਮਾ ਨੇ ਇੱਥੇ ਕਿਹਾ ਕਿ ਚੀਨ ਵਿਚ ਵੀ ਬਦਲਾਅ ਹੋ ਰਿਹਾ ਹੈ ਅਤੇ ਹੁਣ ਉੱਥੇ ਵੱਡੀ ਗਿਣਤੀ ਵਿਚ ਮੈਗਜ਼ੀਨਾਂ ਅਤੇ ਅਖਬਾਰਾਂ ਵਿਚ ਤਿੱਬਤ ਮਸਲੇ ਉੱਪਰ ਉਹਨਾਂ ਦੇ ਵਿਚਾਰਾਂ ਦੀ ਹਿਮਾਇਤ ਹੋ ਰਹੀ ਹੈ।

Date:2010-05-29 Time:00:09:01


1  

page no.1

Select news date :

31 - 5 - 2010
30 - 5 - 2010
29 - 5 - 2010
28 - 5 - 2010
27 - 5 - 2010
26 - 5 - 2010
25 - 5 - 2010
24 - 5 - 2010
23 - 5 - 2010
22 - 5 - 2010
21 - 5 - 2010
20 - 5 - 2010
19 - 5 - 2010
18 - 5 - 2010
17 - 5 - 2010
16 - 5 - 2010
15 - 5 - 2010
14 - 5 - 2010
13 - 5 - 2010
12 - 5 - 2010
11 - 5 - 2010
10 - 5 - 2010
9 - 5 - 2010
8 - 5 - 2010
7 - 5 - 2010
6 - 5 - 2010
5 - 5 - 2010
4 - 5 - 2010
3 - 5 - 2010
2 - 5 - 2010
1 - 5 - 2010