Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 26 - 5 - 2010

ਔਰਤ ਸ਼ਕਤੀਕਰਨ ਲਈ ਸਿੱਖਿਆ ਦੇ ਮੌਕੇ ਵਧਾਉਣ ਦੀ ਲੋੜ-ਡਾ: ਕੰਗ

ਲੁਧਿਆਣਾ: – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ  ਡਾ: ਮਨਜੀਤ ਸਿੰਘ ਕੰਗ ਨੇ ਆਪਣੇ ਜੱਦੀ ਪਿੰਡ ਖਮਾਣੋਂ ਵਿਖੇ ਆਪਣੇ ਸਤਿਕਾਰਯੋਗ  ਪਿਤਾ ਸ: ਗੁਰਦਿਤ ਸਿੰਘ ਕੰਗ ਐਡਵੋਕੇਟ ਵੱਲੋਂ  ਅਕਾਲ ਕਾਲਜ ਫਾਰ ਵੁਮੈਨ ਦੀ ਸਥਾਪਨਾ ਲਈ ਦਾਨ ਕੀਤੀ ੧੦ ਏਕੜ ਜ਼ਮੀਨ ਅਤੇ ੧੮ ਲੱਖ ਰੁਪਏ ਭੇਂਟ ਕਰਨ ਉਪਰੰਤ ਕਾਲਜ ਦਾ ਨੀਂਹ ਪੱਥਰ ਰਖਦਿਆਂ ਕਿਹਾ ਹੈ ਕਿ [...]

Date:2010-05-26 Time:00:04:50

ਤਿੰਨ ਬੱਚਿਆਂ ਨੂੰ ਮਾਰਨ ਵਾਲੀ ਮਾਂ ਰਿਹਾਅ

ਫਰਾਂਸ, (ਸੁਖਵੀਰ ਸਿੰਘ ਸੰਧੂ)- ਪਿਛਲੇ ਦਿਨੀ ਅਦਾਲਤ ਨੇ ਵੈਰੋਨਿਕ ਕਰੋਜ਼ਲਟ ਨਾਂ ਦੀ ਔਰਤ ਨੂੰ ਰਿਹਾਈ ਦਾ ਹੁਕਮ ਸੁਣਾਇਆ ਹੈ।ਜਿਸ ਨੇ ਆਪਣੇ ਤਿੰਨ ਬੱਚਿਆਂ ਨੂੰ ਮਾਰ ਮੁਕਾਇਆ ਸੀ।ਪਹਿਲਾ ਬੱਚਾ ਉਸ ਨੇ 1999 ਵਿੱਚ ਘਰ ਦੀ ਚਿਮਨੀ ਵਿੱਚ ਸੁੱਟ ਕੇ ਜਲਾ ਦਿੱਤਾ ਸੀ।ਅਤੇ ਦੂਸਰੇ ਦੋ ਬੱਚੇ ਸਾਲ 2੦੦2 ਤੇ ੨੦੦3 ਵਿੱਚ ਪੈਦਾ ਹੁੰਦੇ ਸਾਰ ਹੀ ਪਲਾਸਟਿੱਕ ਦੇ [...]

Date:2010-05-26 Time:00:04:50

ਰੁਪਈਆ ਡਿੱਗਿਆ,ਸੋਨਾ ਹੋਰ ਚੜ੍ਹਿਆ

ਮੁੰਬਈ- ਯੌਰਪ ਅਤੇ ਹੋਰ ਅੰਤਰਰਾਸ਼ਟਰੀ ਬਜ਼ਾਰਾਂ ਵਿੱਚ ਮੰਦੀ ਆਉਣ ਕਰਕੇ ਭਾਰਤ ਦੇ ਸ਼ੇਅਰ ਬਜ਼ਾਰ ਤੇ ਵੀ ਇਸਦਾ ਕਾਫ਼ੀ ਅਸਰ ਪਿਆ ਹੈ। ਵਿਦੇਸ਼ੀ ਨਿਵੇਸ਼ਕ ਭਾਰਤੀ ਸ਼ੇਅਰ ਬਜ਼ਾਰ ਵਿੱਚੋਂ ਆਪਣਾ ਧਨ ਕਢ ਰਹੇ ਹਨ।ਜਿਸ ਕਰਕੇ ਰੁਪਏ ਨੂੰ ਕਰਾਰਾ ਝਟਕਾ ਲਗਾ ਹੈ। ਮੰਗਲਵਾਰ ਨੂੰ ਭਾਰਤੀ ਮੁਦਰਾ ਡਾਲਰ ਦੇ ਮੁਕਾਬਲੇ 72 ਪੈਸੇ ਕਮਜ਼ੋਰ ਹੋ ਗਈ। ਇਸ ਦਿਨ ਘਰੇਲੂ ਮੁਦਰਾ [...]

Date:2010-05-26 Time:00:04:47

ਕਸ਼ਮੀਰੀਆਂ ਨੂੰ ਸਮਰਥਨ ਜਾਰੀ ਰੱਖੇਗਾ ਪਾਕਿ

ਜਿੱਥੇ ਭਾਰਤ ਪਾਕਿਸਤਾਨ ਨਾਲ ਵਿਸ਼ਵਾਸ ਵਿੱਚ ਕਮੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਉੱਥੇ ਪਾਕਿ ਪ੍ਰਧਾਨਮੰਤਰੀ ਯੂਸੁਫ ਰਜਾ ਗਿਲਾਨੀ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਕਸ਼ਮੀਰ ਦੇ ਲੋਕਾਂ ਹਿੱਤਾਂ ਨੂੰ ਸਮਰਥਨ ਦੇਣਾ ਜਾਰੀ ਰੱਖੇਗਾ।

Date:2010-05-26 Time:00:04:39

9-10 ਫੀਸਦੀ ਵਾਧਾ ਦਰ ਅਸੰਭਵ ਨਹੀਂ - ਮੋਂਟੇਕ

ਨਵੀਂ ਦਿੱਲੀ - ਪ੍ਰਧਾਨਮੰਤਰੀ ਮਨਮੋਹਨ ਸਿੰਘ ਦੁਆਰਾ ਮੱਧਮ ਅਵਧੀ ਵਿੱਚ ਦੋ ਅੰਕ ਦੀ ਵਾਧਾ ਦਰ ਦਾ ਟੀਚਾ ਰੱਖੇ ਜਾਣ ਦੌਰਾਨ ਯੋਜਨਾ ਆਯੋਗ ਨੇ ਕਿਹਾ ਕਿ ਦੇਸ਼ ਲਈ 9 ਤੋਂ 10 ਫੀਸਦੀ ਦੀ ਵਾਧਾ ਦਰ ਨੂੰ ਹਾਸਿਲ ਕਰਨਾ ਅਸੰਭਵ ਨਹੀਂ ਹੈ।

Date:2010-05-26 Time:00:04:39

ਗੂਗਲ, ਸੋਨੀ ਦੁਨੀਆ ਦੀਆਂ ਭਰੋਸੇਯੋਗ ਕੰਪਨੀਆਂ

ਨਿਊਯਾਰਕ - ਇੰਟਰਨੈਟ ਸਰਚ ਇੰਜਣ ਗੂਗਲ ਅਤੇ ਉਪਭੋਗਤਾ ਇਲੈਕਟ੍ਰਾਨਿਕਸ ਕੰਪਨੀ ਸੋਨੀ ਨੂੰ ਦੁਨੀਆ ਦੀਆਂ ਸਭ ਤੋਂ ਭਰੋਸੇਯੋਗ ਕੰਪਨੀਆਂ ਵਿੱਚ ਗਿਣਿਆ ਗਿਆ ਹੈ। ਇੱਕ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਗਾਹਕਾਂ ਨੂੰ ਇਨ੍ਹਾਂ ਕੰਪਨੀਆਂ 'ਤੇ ਕਾਫ਼ੀ ਵਿਸ਼ਵਾਸ ਅਤੇ ਭਰੋਸਾ ਹੈ।

Date:2010-05-26 Time:00:04:39

ਸਨ ਫ਼ਰਮਾ ਦਾ ਮੁਨਾਫ਼ਾ ਘੱਟਿਆ

ਨਵੀਂ ਦਿੱਲੀ : ਦਵਾਈ ਬਣਾਉਣ ਵਾਲੀ ਮੋਹਰੀ ਕੰਪਨੀ ਸਨ ਫਰਮਾਸਿਊਟਿਕਲਜ਼ ਇੰਡਸਟਰੀਜ਼ ਲਿਮੀਟੇਡ ਨੇ ਵਿੱਤ ਵਰ੍ਹੇ 2009-10 ਵਿੱਚ 898.65 ਕਰੋੜ ਰੁਪਏ ਦਾ ਮੁਨਾਫ਼ਾ ਕਮਾਇਆ, ਜੋ ਇਸ ਤੋਂ ਪਿਛਲੇ ਵਿੱਤ ਵਰ੍ਹੇ ਵਿੱਚ 1265.29 ਕਰੋੜ ਰੁਪਏ ਦੀ ਤੁਲਨਾ ਵਿੱਚ 28.97 ਪ੍ਰਤੀਸ਼ਤ ਘੱਟ ਹੈ।

Date:2010-05-26 Time:00:04:39

ਪੰਜ ਵਰ੍ਹਿਆਂ ਦੀ ਹੋਈ ਸਵਿਫ਼ਟ

ਨਵੀਂ ਦਿੱਲੀ : ਕਾਰਾਂ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਮਾਰੂਤੀ ਸੁਜੂਕੀ ਇੰਡੀਆ ਲਿਮੀਟੇਡ ਦੀ ਸੜਕਾਂ ਉੱਤੇ ਆਉਣ ਤੋਂ ਪਹਿਲਾਂ ਹੀ ਆਪਣੇ ਲੁੱਕ ਅਤੇ ਡਿਜ਼ਾਇਨ ਨੂੰ ਲੈਕੇ ਗ੍ਰਾਹਕਾਂ ਨੂੰ ਆਪਣਾ ਦੀਵਾਨਾ ਬਣਾਉਣ ਵਾਲੀ ਸਵਿਫ਼ਟ ਕਾਰ ਨੇ ਪਿਛਲੇ ਪੰਜ ਸਾਲ ਵਿੱਚ ਕਈ ਰਿਕਾਰਡ ਬਣਾਏ ਹਨ।

Date:2010-05-26 Time:00:04:39

ਅੰਬਾਨੀ ਬ੍ਰਦਰਜ਼ ਦੀ ਸੁਲ੍ਹਾ ਚੰਗੇ ਸੰਕੇਤ : ਦਿਓੜਾ

ਚੈਨਈ : ਦੇਸ਼ ਦੇ ਪ੍ਰਮੁੱਖ ਉਦਯੋਗਪਤੀਆਂ ਵਿੱਚ ਸ਼ੁਮਾਰ ਅੰਬਾਨੀ ਬ੍ਰਦਰਜ਼ ਦੇ ਵਿਚਕਾਰ ਆਪਸੀ ਭਾਈਚਾਰਾ ਵਧਾਉਣ ਅਤੇ ਮੁਕਾਬਲੇਬਾਜ਼ ਨਹੀਂ ਬਣਨ ਦੇ ਕਰਾਰ ਨੂੰ ਕੇਂਦਰੀ ਪੈਟ੍ਰੋਲੀਅਮ ਮੰਤਰੀ ਮੁਰਲੀ ਦਿਓੜਾ ਨੇ ਕੱਲ੍ਹ ਸਲਾਹੁਣਯੋਗ ਕਰਾਰ ਦਿੰਦਿਆਂ ਚੰਗੇ ਸੰਕੇਤ ਦੱਸਿਆ।

Date:2010-05-26 Time:00:04:39

ਹਾਫ਼ਿਜ਼ ਸਈਦ ਨੂੰ ਮਿਲੀ ਰਾਹਤ

ਇਸਲਾਮਾਬਾਦ : ਦੇਸ਼ ਦੀ ਸਰਬ ਉੱਚ ਅਦਾਲਤ ਨੇ ਲਸ਼ਕਰ ਏ ਤੈਇਬਾ ਦੇ ਸੰਸਥਾਪਕ ਅਤੇ ਮੁੰਬਈ ਹਮਲਿਆਂ ਦੇ ਆਰੋਪੀ ਹਾਫ਼ਿਜ਼ ਸਈਦ ਦੀ ਰਿਹਾਈ ਸਬੰਧੀ ਹਾਈਕੋਰਟ ਦੇ ਫੈਸਲੇ ਨੂੰ ਅੱਜ ਬਰਕਰਾਰ ਰੱਖਿਆ।

Date:2010-05-26 Time:00:04:39

ਸ਼ੇਅਰ ਬਾਜ਼ਾਰ ਨੇ ਮਾਰਿਆ ਗੋਤਾ

ਮੁੰਬਈ : ਯੂਰੋਪੀ ਅਰਥ ਵਿਵਸਥਾ ਉੱਤੇ ਮੰਡਰਾਉਂਦੇ ਸੰਕਟ ਦੇ ਹੋਰ ਗਹਿਰਾਉਣ ਦੀ ਆਸ਼ੰਕਾ ਨਾਲ ਸਹਿਮੇ ਨਿਵੇਸ਼ਕਾਂ ਦੀ ਵਿੱਕਵਾਲੀ ਕਾਰਣ ਘਰੇਲੂ ਸ਼ੇਅਰ ਬਾਜ਼ਾਰ ਅੱਜ ਸਾਢੇ ਤਿੰਨ ਮਹੀਨਿਆਂ ਦੀ ਰਿਕਾਰਡ ਗਿਰਾਵਟ ਦੇ ਨਾਲ ਬੰਦ ਹੋਏ।

Date:2010-05-26 Time:00:04:39

ਆਈ ਹੇਟ ਲਵ ਸਟੋਰੀਜ਼

ਜੈ (ਇਮਰਾਨ ਖਾਨ) ਲਵ, ਪਿਆਰ, ਮੁਹੱਬਤ ਵਰਗੇ ਸ਼ਬਦਾਂ ਤੋਂ ਦੂਰ ਭੱਜਦਾ ਹੈ। ਉਸ ਨੂੰ ਲਵ ਸਟੋਰੀਜ਼ ਜਾਂ ਲਵ 'ਤੇ ਬਿਲਕੁਲ ਵੀ ਯਕੀਨ ਨਹੀਂ ਹੈ। ਉਹ ਵੀਰ ਨਾਮਕ ਫਿਲਮ ਡਾਇਰੈਕਟਰ ਦਾ ਅਸਿਸਟੈਂਟ ਹੈ। ਜੈ ਦੀ ਬਦਕਿਸਮਤੀ ਦੇਖੋ ਕਿ ਵੀਰ ਇੰਡੀਅਨ ਫਿਲਮ ਇੰਡਸਟਰੀ ਦਾ ਸਭ ਤੋਂ ਫੇਮਸ ਰੋਮਾਂਟਿਕ ਫਿਲਮ ਮੇਕਰ ਹੈ। ਹਮੇਸ਼ਾ ਪਿਆਰ ਦੀ ਚਾਸ਼ਨੀ ਵਿੱਚ ਡੁੱਬੀਆਂ ਹੋਈਆਂ ਫਿਲਮਾਂ ਬਣਾਉਂਦਾ ਹੈ। ਨਾ ਚਾਹੁੰਦੇ ਹੋਏ ਵੀ ਜੈ ਰੋਜ਼ਾਨਾ ਉਨ੍ਹਾਂ ਚੀਜ਼ਾਂ ਨਾਲ ਘਿਰਿਆ ਰਹਿੰਦਾ ਹੈ ਜੋ ਉਸ ਨੂੰ ਪਸੰਦ ਨਹੀਂ ਹਨ। ਕਾਲਪਨਿਕ, ਬਨਾਉਟੀ ਫਿਲਮਾਂ ਨੂੰ ਦੇਖ ਕੇ ਲਵ ਸਟੋਰੀਜ਼ ਤੋਂ ਜੈ ਬੇਮੁੱਖ ਹੋ ਜਾਂਦਾ ਹੈ। ਗੱਲ ਉਦੋਂ ਹੋਰ ਵਿਗੜ ਜਾਂਦੀ ਹੈ ਜਦੋਂ ਉਸ ਨੂੰ ਇੱਕ ਨਵੀਂ ਪ੍ਰੋਡਕਸ਼ਨ ਡਿਜ਼ਾਇਨਰ ਸਿਮਰਨ (ਸੋਨਮ ਕਪੂਰ) ਨਾਲ ਕੰਮ ਕਰਨਾ ਪੈਂਦਾ ਹੈ। ਦੋਵਾਂ ਦੀ ਪਹਿਲੀ ਮੁਲਾਕਾਤ

Date:2010-05-26 Time:00:04:38

ਮੇਰੇ 'ਤੇ ਦਬਾਅ ਬਣਾਇਆ ਗਿਆ : ਬੱਟ

ਲਾਹੌਰ : ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਦੇ ਪ੍ਰਮੁੱਖ ਏਜਾਜ ਬੱਟ ਨੇ ਖੁਲਾਸਾ ਕੀਤਾ ਹੈ ਕਿ ਉਹਨਾਂ ਉੱਤੇ ਸਾਬਕਾ ਕਪਤਾਨ ਸ਼ੋਏਬ ਮਲਿਕ ਉੱਤੇ ਲੱਗਿਆ ਇੱਕ ਵਰ੍ਹੇ ਦਾ ਪ੍ਰਤੀਬੰਧ ਅਤੇ ਜੁਰਮਾਨਾ ਹਟਾਉਣ ਦਾ ਭਾਰੀ ਦਬਾਅ ਸੀ, ਪ੍ਰੰਤੂ ਉਹ ਇਸ ਦਬਾਅ ਹੇਠ ਨਹੀਂ ਆਏ।

Date:2010-05-26 Time:00:04:38

ਕ੍ਰਿਕਇੰਫੋ ਨੇ ਚੁਣੀ ਪਾਕਿ ਟੈਸਟ ਟੀਮ

ਲਾਹੌਰ : ਸਾਬਕਾ ਤੇਜ ਗੇਂਦਬਾਜ਼ ਵਸੀਮ ਅਕਰਮ, ਵਕਾਰ ਯੁਨੁਸ, ਇਮਰਾਨ ਖਾਨ ਅਤੇ ਮਹਾਨ ਬੱਲੇਬਾਜ਼ ਜਾਵੇਦ ਮਿਆਂਦਾਦ ਨੂੰ ਪਾਕਿਸਤਾਨ ਦੀ ਸਰਵਕਾਲਿਕ ਟੈਸਟ ਇਕਾਦਸ਼ ਵਿੱਚ ਸਰਬ ਸਹਿਮਤੀ ਦੇ ਨਾਲ ਚੁਣ ਗਿਆ ਹੈ ਜਦਕਿ ਦੇਸ਼ ਦਾ ਕੋਈ ਮੌਜੂਦਾ ਕ੍ਰਿਕਟਰ ਇਸ ਇਕਾਦਸ਼ ਵਿੱਚ ਸਥਾਨ ਨਹੀਂ ਬਣਾ ਸਕਿਆ।

Date:2010-05-26 Time:00:04:38

'ਆਈ ਹੇਟ ਲਵ ਸਟੋਰੀਜ਼' ਦਾ ਪ੍ਰੋਮੋ-1

'ਆਈ ਹੇਟ ਲਵ ਸਟੋਰੀਜ਼' ਦਾ ਪ੍ਰਮੁੱਖ ਆਕਰਸ਼ਣ ਹੈ ਇਮਰਾਨ ਖਾਨ ਅਤੇ ਸੋਨਮ ਕਪੂਰ ਦੀ ਜੋੜੀ। ਟਵਿਟਰ ਤੇ ਇਸ ਫਿਲਮ ਦੇ ਫਰਸਟ ਲੁਕ ਦੇ ਜਾਰੀ ਹੁੰਦੇ ਹੀ ਯੂਜਰਸ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜੋੜੀ ਪਸੰਦ ਆਈ ਹੈ। ਇਮਰਾਨ ਖਾਨ ਨੂੰ ਪ੍ਰੇਮ ਕਹਾਣੀ ਤੋਂ ਨਫ਼ਰਤ ਹੈ ਅਤੇ ਸੋਨਮ ਨੂੰ ਪਿਆਰ। ਦੋਵਾਂ ਨੂੰ ਸੰਜੋਗ ਨਾਲ ਇਕੱਠੇ ਕੰਮ ਕਰਨਾ ਪੈਂਦਾ ਹੈ ਅਤੇ ਰੌਚਕ ਟੱਕਰ ਦੇਖਣ ਨੂੰ ਮਿਲਦੀ ਹੈ। ਕਰਨ ਜੌਹਰ ਅਤੇ ਰੌਨੀ ਸਕ੍ਰੂਵਾਲਾ ਦੁਆਰਾ ਨਿਰਮਿਤ ਇਸ ਫਿਲਮ ਦੇ ਨਿਰਦੇਸ਼ਕ ਹਨ ਪੁਨੀਤ ਮਲਹੋਤਰਾ ਅਤੇ ਸੰਗੀਤ ਦਿੱਤਾ ਹੈ ਵਿਸ਼ਾਲ ਸ਼ੇਖਰ ਨੇ। 2 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਦਾ ਸਿਨੇਪ੍ਰੇਮੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

Date:2010-05-26 Time:00:04:38

ਸ਼ਾਹਰੁਖ ਨਾਲ ਕੰਮ ਕਰਨਾ ਚਾਹੁੰਦੀ ਹੈ ਬਾਰਬਰਾ

ਨੌਜਵਾਨ ਦਿਲਾਂ ਦੀ ਧੜਕਣ ਰਿਤਿਕ ਰੌਸ਼ਨ ਨਾਲ ਕੰਮ ਕਰਨ ਤੋਂ ਬਾਅਦ ਮੈਕਸੀਕੋ ਦੀ ਹਸੀਨਾ ਬਾਰਬਰਾ ਮੋਰੀ ਹੁਣ ਸ਼ਾਹਰੁਖ ਖਾਨ ਨਾਲ ਕੰਮ ਕਰਨਾ ਚਾਹੁੰਦੀ ਹੈ। ਅਨੁਰਾਗ ਬਸੂ ਨਿਰਦੇਸ਼ਿਤ ਫਿਲਮ 'ਕਾਈਟਸ' ਵਿੱਚ ਰਿਤਿਕ ਰੌਸ਼ਨ ਦੇ ਨਾਲ ਜ਼ਬਰਦਸਤ ਅਭਿਨੈ ਲਈ 32 ਸਾਲਾ ਅਭਿਨੇਤਰੀ ਦੀ ਕਾਫ਼ੀ ਤਾਰੀਫ ਹੋਈ ਹੈ। ਬਾਲੀਵੁੱਡ ਵਿੱਚ ਆਪਣੇ ਅਭਿਨੈ ਦੀ ਅਗਲੀ ਕਹਾਣੀ ਲਿਖਣ ਤੋਂ ਪਹਿਲਾਂ ਮਾਡਲ ਤੋਂ ਅਭਿਨੇਤਰੀ ਬਣੀ ਬਾਰਬਰਾ ਆਪਣੇ ਭਾਸ਼ਾਈ ਹੁਨਰ ਨੂੰ ਵਿਕਸਿਤ ਕਰਨਾ ਅਤੇ ਹਿੰਦੀ ਸਿੱਖਣਾ ਚਾਹੁੰਦੀ ਹੈ। ਰਿਤਿਕ ਅਤੇ ਨਿਰਮਾਤਾ ਰਾਕੇਸ਼ ਰੌਸ਼ਨ ਨਾਲ ਆਪਣੀ ਫਿਲਮ ਦੇ ਪ੍ਰਮੋਸ਼ਨ ਲਈ ਬਾਰਬਰਾ ਨੋਇਡਾ ਪੁੱਜੀ ਸੀ। ਇੱਥੇ ਬਾਰਬਰਾ ਤੋਂ ਪ੍ਰਸੰਸਕਾਂ ਦੁਆਰਾ ਪੁੱਛੇ ਗਏ ਸਵਾਲਾਂ ਦੇ ਅਨੁਵਾਦ ਵਿੱਚ ਪਿਤਾ-ਪੁੱਤਰ ਦੋਨਾਂ ਨੇ ਉਨ੍ਹਾਂ ਦੀ ਮੱਦਦ ਕੀਤੀ। ਬਾਰਬਰਾ

Date:2010-05-26 Time:00:04:38

ਬਗਦਾਦ 'ਚ ਹੋਈਆਂ 14 ਹੱਤਿਆਵਾਂ

ਬਗਦਾਦ : ਇਰਾਕ ਦੀ ਰਾਜਧਾਨੀ ਬਗਦਾਦ ਦੀ ਇੱਕ ਗੋਲਡ ਮਾਰਕਿਟ ਵਿੱਚ ਬੰਦੂਕਧਾਰੀਆਂ ਨੇ ਅੱਜ 14 ਲੋਕਾਂ ਦੀ ਗੋਲੀ ਮਾਰਕੇ ਹੱਤਿਆ ਕਰ ਦਿੱਤੀ। ਮ੍ਰਿਤਕਾਂ ਵਿੱਚ ਜਿਆਦਾਤਰ ਸੁਨਾਰ ਹਨ।

Date:2010-05-26 Time:00:04:38

ਮੰਗਲੌਰ ਹਵਾਈ ਹਾਦਸਾ : ਜਹਾਜ਼ ਦਾ ਬਲੈਕ ਬਾਕਸ ਮਿਲਿਆ

ਮੰਗਲੌਰ - ਮੰਗਲੌਰ ਵਿੱਚ ਸ਼ਨੀਵਾਰ ਨੂੰ ਹੋਏ ਏਅਰ ਇੰਡੀਆ ਐਕਸਪ੍ਰੈਸ ਹਵਾਈ ਹਾਦਸੇ ਵਿੱਚ ਬਲੈਕ ਬਾਕਸ ਦੀ ਤਲਾਸ਼ ਸੀ, ਉਹ ਆਖਰ 72 ਘੰਟੇ ਬਾਅਦ ਮਿਲ ਗਿਆ ਹੈ। ਇਹ ਬਲੈਕ ਬਾਕਸ ਠੀਕ ਹਾਲਤ ਵਿੱਚ ਮਿਲਿਆ ਹੈ।

Date:2010-05-26 Time:00:04:38

ਸੋਰੇਨ 31 ਮਈ ਤੱਕ ਸਿੱਧ ਕਰਨਗੇ ਬਹੁਮਤ

ਰਾਂਚੀ - ਝਾਰਖੰਡ ਵਿੱਚ ਸੋਮਵਾਰ ਨੂੰ ਤੇਜੀ ਨਾਲ ਬਦਲੇ ਰਾਜਨੀਤਿਕ ਘਟਨਾਕ੍ਰਮ ਦੇ ਤਹਿਤ ਭਾਜਪਾ ਅਤੇ ਰਾਜਗ ਦੇ ਘਟਕ ਜੇਡੀਯੂ ਦੁਆਰਾ ਸਮਰਥਨ ਵਾਪਸੀ ਦੇ ਕਾਰਨ ਮੁਸੀਬਤ ਵਿੱਚ ਆਈ ਪੰਜ ਮਹੀਨੇ ਪੁਰਾਣੀ ਸ਼ਿਬੂ ਸੋਰੇਨ ਸਰਕਾਰ ਨੂੰ ਰਾਜਪਾਲ ਐਮਓਐਚ ਫਾਰੂਕ ਨੇ ਵਿਧਾਨਸਭਾ ਵਿੱਚ ਬਹੁਮਤ ਸਾਬਿਤ ਕਰਨ ਲਈ ਇੱਕ ਹਫ਼ਤੇ ਦਾ ਸਮਾਂ ਦਿੱਤਾ।

Date:2010-05-26 Time:00:04:38

ਹਾਫ਼ਿਜ਼ ਸਈਦ ਨੂੰ ਮਿਲੀ ਰਾਹਤ

ਇਸਲਾਮਾਬਾਦ : ਦੇਸ਼ ਦੀ ਸਰਬ ਉੱਚ ਅਦਾਲਤ ਨੇ ਲਸ਼ਕਰ ਏ ਤੈਇਬਾ ਦੇ ਸੰਸਥਾਪਕ ਅਤੇ ਮੁੰਬਈ ਹਮਲਿਆਂ ਦੇ ਆਰੋਪੀ ਹਾਫ਼ਿਜ਼ ਸਈਦ ਦੀ ਰਿਹਾਈ ਸਬੰਧੀ ਹਾਈਕੋਰਟ ਦੇ ਫੈਸਲੇ ਨੂੰ ਅੱਜ ਬਰਕਰਾਰ ਰੱਖਿਆ।

Date:2010-05-26 Time:00:04:38


1  

page no.1

Select news date :

31 - 5 - 2010
30 - 5 - 2010
29 - 5 - 2010
28 - 5 - 2010
27 - 5 - 2010
26 - 5 - 2010
25 - 5 - 2010
24 - 5 - 2010
23 - 5 - 2010
22 - 5 - 2010
21 - 5 - 2010
20 - 5 - 2010
19 - 5 - 2010
18 - 5 - 2010
17 - 5 - 2010
16 - 5 - 2010
15 - 5 - 2010
14 - 5 - 2010
13 - 5 - 2010
12 - 5 - 2010
11 - 5 - 2010
10 - 5 - 2010
9 - 5 - 2010
8 - 5 - 2010
7 - 5 - 2010
6 - 5 - 2010
5 - 5 - 2010
4 - 5 - 2010
3 - 5 - 2010
2 - 5 - 2010
1 - 5 - 2010