Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 24 - 5 - 2010
ਫਤਿਹਗੜ੍ਹ ਸਾਹਿਬ :- “ਹਿੰਦੋਸਤਾਨ ਦੀ ਬੀ.ਐਸ.ਐਫ ਨਾਮ ਦੀ ਫੋਰਸ ਦੇ ਸੇਵਾ-ਮੁਕਤ ਹੌਲਦਾਰ ਫਤਿਹ ਸਿੰਘ ਨੂੰ ਕੈਨੇਡਾ ਹਾਈ ਕਮਿਸ਼ਨ ਦਿੱਲੀ ਨੇ ਇਸ ਕਰਕੇ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਫਤਿਹ ਸਿੰਘ ਨੇ ਬੀ.ਐਸ.ਐਫ ਵਿੱਚ ਸੇਵਾ ਕਰਦੇ ਹੋਏ ਆਪਣੀ ਵਰਦੀ ਅਤੇ ਅਧਿਕਾਰਾਂ ਦੀ ਦੁਰਵਰਤੋਂ ਕਰਦੇ ਹੋਏ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਕੀਤੀ ਸੀ। ਸ਼੍ਰੋਮਣੀ ਅਕਾਲੀ ਦਲ [...] Date:2010-05-24 Time:00:51:25
ਨਵੀਂ ਦਿਲੀ – ਭਾਰਤੀਯ ਜਨਤਾ ਪਾਰਟੀ ਦੇ ਸੀਨੀਅਰ ਆਗੂ ਸੁਖਮਿੰਦਰਪਾਲ ਸਿੰਘ ਗਰੇਵਾਲ ਨੂੰ ਪੈਟਰੌਲ ਪੰਪਾ ਦੀ ਕੌਮੀਂ ਪੱਧਰੀ ਇੱਕੋ ਇਕ ਜੱਥੇਬੰਦੀ ਫੈਡਰੇਸ਼ਨ ਆਫ ਆਲ ਇੰਡੀਆ ਪੈਟਰੋਲੀਅਮ ਟਰੇਡਰਜ਼ ਦੇ ਕੌਮੀਂ ਜੁਆਇੰਟ ਸਕੱਤਰ ਨਿਯੁੱਕਤ ਕੀਤਾ ਗਿਆ ਹੈ ਅਤੇ ਉਨ੍ਹਾ ਨੂੰ ਜ਼ੋਨਲ ਇੰਨਚਾਰਜ਼ ਨਾਰਥ ਦਾ ਕੰਮ ਦੇਖਣ ਜੁਮੇਂਵਾਰੀ ਦਿੱਤੀ ਗਈ ਹੈ। ਇਹ ਨਿਯੁੱਕਤੀ ਫੈਡਰੇਸ਼ਨ ਆਫ ਆਲ ਇੰਡੀਆ ਪੈਟਰੋਲੀਅਮ [...] Date:2010-05-24 Time:00:51:25
ਅੰਮ੍ਰਿਤਸਰ – ਸਿੱਖਾਂ ਦੇ ਧਾਰਮਿਕ ਕਾਰਜਾਂ ਵਿੱਚ ਦਖਲਅੰਦਾਜ਼ੀ ਦੇ ਨਾਲ ਹੁਣ ਸਿੱਖਾਂ ਦੇ ਧਾਰਮਿਕ ਚਿੰਨ੍ਹਾਂ ਅਤੇ ਗੁਰਬਾਣੀ ਤੇ ਹਮਲੇ ਦੇ ਰੂਪ ਵਿੱਚ ਇੱਕ ਹੋਰ ਸ਼ਰਮਨਾਕ ਕਾਰਾ ਸਾਹਮਣੇ ਆਇਆ ਹੈ । ਕੈਨੇਡਾ ਦੀ ਕੈਫੇ ਪ੍ਰੈਸ ਵੱਲੋਂ ਵੱਖ-ਵੱਖ ਕਿਸਮ ਦੇ ਪ੍ਰੋਡੈਕਟ ਤਿਆਰ ਕੀਤੇ ਜਾਂਦੇ ਹਨ ਜਿਹਂਾ ਵਿੱਚ ਮਰਦਾਂ ਅਤੇ ਔਰਤਾਂ ਦੇ ਅੰਡਰ ਗਾਰਮੈਂਟਸ (ਅੰਦਰੂਨੀ ਕੱਪੜੇ) ਆਦਿਕ ਵੀ [...] Date:2010-05-24 Time:00:51:25
ਸੈਨ ਫ੍ਰਾਂਸਿਸਕੋ : ਨਿੱਜਤਾ ਸਬੰਧੀ ਕੰਟਰੋਲਾਂ ਨੂੰ ਲੈਕੇ ਕਾਫ਼ੀ ਆਲੋਚਨਾ ਝੱਲ ਚੁੱਕੀ ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਨੇ ਫੈਸਲਾ ਲਿਆ ਹੈ ਕਿ ਉਹ ਇਹਨਾਂ ਕੰਟਰੋਲਾਂ ਦੇ ਇਸਤੇਮਾਲ ਨੂੰ ਹੋਰ ਜਿਆਦਾ ਆਸਾਨ ਬਣਾਵੇਗੀ। Date:2010-05-24 Time:00:51:22
ਕਾਬੁਲ : ਤਾਲਿਬਾਨ ਨੇ ਦੱਖਣੀ ਅਫ਼ਗਾਨਿਸਤਾਨ ਵਿੱਚ ਨਾਟੋ ਦੇ ਸਭ ਤੋਂ ਵੱਡੇ ਸੈਨਾ ਅੱਡੇ ਉੱਤੇ ਕੱਲ੍ਹ ਕੀਤੇ ਭਿਆਨਕ ਹਮਲੇ ਦੀ ਜਿੰਮੇਦਾਰੀ ਅੱਜ ਲੈ ਲਈ।ਅਧਿਕਾਰੀਆਂ ਦੇ ਅਨੁਸਾਰ ਇੱਥੇ ਦੱਖਣੀ ਪੱਛਮੀ ਵਿੱਚ ਕਰੀਬ 300 ਮੀਲ ਦੂਰ ਅੱਤਵਾਦੀਆਂ ਨੇ ਕੱਲ੍ਹ ਰਾਤ ਏਅਰਫੀਲਡ ਉੱਤੇ ਕਰੀਬ ਅੱਠ ਵੱਜੇ ਹਮਲਾ ਕੀਤਾ। Date:2010-05-24 Time:00:51:22
ਕਾਬੁਲ - ਨਵੀਂ ਨਿਯੁਕਤ ਬ੍ਰਿਟਿਸ਼ ਸਰਕਾਰ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਅਫਗਾਨਿਸਤਾਨ ਤੋਂ ਸੈਨਿਕਾਂ ਨੂੰ ਹਟਾਉਣ ਲਈ ਕੋਈ ਸਮਾਂ ਮਿਆਦ ਤੈਅ ਨਹੀਂ ਕੀਤੀ ਜਾਵੇਗੀ ਅਤੇ ਨਾ ਹੀ ਯੁੱਧ ਪ੍ਰਭਾਵਿਤ ਇਸ ਦੇਸ਼ ਨੂੰ ਮਿਲ ਰਹੀ ਸਹਾਇਤਾ 'ਚ ਕਟੌਤੀ ਹੋਵੇਗੀ। Date:2010-05-24 Time:00:51:22
ਤਿਹਰਾਨ - ਇਰਾਨੀ ਸੰਸਦ ਦੇ ਪ੍ਰਧਾਨ ਅਲੀ ਲਾਰਿਜਾਨੀ ਨੇ ਕਿਹਾ ਹੈ ਕਿ ਦੁਨੀਆ ਦੀਆਂ ਤਾਕਤਾਂ ਨੇ ਪਰਮਾਣੂ ਬਾਲਣ ਸਮਝੌਤੇ ਨੂੰ ਪੂਰੀ ਤਰ੍ਹਾਂ ਕਬੂਲ ਨਹੀਂ ਕੀਤਾ ਤਾਂ ਉਹਨਾਂ ਦਾ ਦੇਸ਼ ਇਸ ਸਮਝੌਤੇ ਤੋਂ ਹਟ ਜਾਵੇਗਾ। Date:2010-05-24 Time:00:51:22
ਭੁਵਨੇਸ਼ਵਰ : ਸਰਕਾਰੀ ਖੇਤਰ ਦੀ ਨੈਸ਼ਨਲ ਐਲਿਊਮੀਨੀਅਮ ਕੰਪਨੀ ਲਿਮੀਟੇਡ ਨਾਲਕੋ ਨੇ 30 ਹਜਾਰ ਟਨ ਐਲਿਊਮੀਨੀਅਮ ਦਾ ਨਿਰਯਾਤ ਕਰਨ ਦਾ ਯੋਜਨਾ ਬਣਾਈ ਹੈ।ਕੰਪਨੀ ਨੇ ਕਿਹਾ ਹੈ ਕਿ ਇਸਦੇ ਲਈ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ ਅਤੇ ਟੈਂਡਰ ਭਰਨ ਦੀ ਅੰਤਿਮ ਤਾਰੀਖ਼ 26 ਮਈ ਰੱਖੀ ਗਈ ਹੈ। ਸੂਤਰਾਂ ਦੇ ਅਨੁਸਾਰ ਖਰੀਦਾਰ ਨੂੰ ਜੂਨ ਵਿੱਚ ਐਲਿਊਮੀਨੀਅਮ ਉਪਲਬੱਧ ਕਰਵਾ ਦਿੱਤਾ ਜਾਵੇਗਾ। Date:2010-05-24 Time:00:51:21
ਜੈਪੁਰ : ਬੈਂਕ ਆਫ਼ ਰਾਜਸਥਾਨ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਆਈਸੀਆਈਸੀਆਈ ਬੈਂਕ ਦੇ ਨਾਲ ਮਿਲਣ ਦੀ ਯੋਜਨਾ ਦੇ ਵਿਰੁੱਧ ਦੇਸ਼ ਵਿਆਪੀ ਅੰਦੋਲਨ ਦੇ ਅਧੀਨ ਕੱਲ੍ਹ ਇੱਥੇ ਪ੍ਰਦਰਸ਼ਨ ਕੀਤਾ। Date:2010-05-24 Time:00:51:21
ਨਵੀਂ ਦਿੱਲੀ : ਪ੍ਰਸਿੱਧ ਸਹਿਕਾਰ ਅਤੇ ਸਰਗਰਮ ਕਿਸਾਨ ਨੇਤਾ ਸ਼੍ਰੀ ਵਾਘਜੀ ਭਾਈ ਰਘੂਨਾਥਭਾਈ ਪਟੇਲ ਕ੍ਰਿਸ਼ਕ ਭਾਰਤੀ ਕੋ ਓਪਰੇਟਿਵ ਦੇ ਨਵੇਂ ਪ੍ਰਮੁੱਖ ਚੁਣੇ ਗਏ।ਉਹ 29 ਜੁਲਾਈ 1999 ਤੋਂ ਨਿਰੰਤਰ ਤਿੰਨ ਕਾਰਜਕਾਲਾਂ ਤੋਂ ਕ੍ਰਿਭਕੋ ਨਿਦੇਸ਼ਕ ਮੰਡਲ ਵਿੱਚ ਨਿਦੇਸ਼ਕ ਹਨ। Date:2010-05-24 Time:00:51:21
ਕੋਲਕਾਤਾ : ਭਾਰਤ ਬਹੁਤ ਜਲਦੀ ਆਸਟਰੇਲੀਆ ਦਾ ਤੀਜਾ ਸਭ ਤੋਂ ਵੱਡਾ ਵਪਾਰਕ ਸਾਂਝੇਦਾਰ ਬਣਨ ਜਾ ਰਿਹਾ ਹੈ।ਭਾਰਤ ਵਿੱਚ ਆਸਟਰੇਲੀਆ ਦੇ ਵਪਾਰ ਕਮਿਸ਼ਨਰ ਮਾਈਕਲ ਕਾਰਟਨ ਨੇ ਗੁਜਰਾਤ ਐੱਨਆਰਈ ਕੋਕ ਅਤੇ ਆਸਟਰੇਲੀਆ ਵਪਾਰ ਕਮਿਸ਼ਨ ਵੱਲੋਂ ਕੱਲ੍ਹ ਇੱਥੇ ਸੰਯੁਕਤ ਰੂਪ ਨਾਲ ਆਯੋਜਿਤ ਉਤਸਵ ਆਸਟਰੇਲੀਆ ਦੇ ਮੌਕੇ ਉੱਤੇ ਕਿਹਾ ਕਿ ਇਸ ਸਮੇਂ ਭਾਰਤ ਅਤੇ ਆਸਟਰੇਲੀਆ ਦੇ ਵਿਚਕਾਰ 21.7 ਅਰਬ ਆਸਟਰੇਲੀਆਈ ਡਾਲਰ ਦਾ ਵਪਾਰ ਹੁੰਦਾ ਹੈ। Date:2010-05-24 Time:00:51:21
ਨਵੀਂ ਦਿੱਲੀ : ਮੋਹਰੀ ਕਾਰ ਕੰਪਨੀ ਜਨਰਲ ਮੋਟਰਜ਼ ਨੇ ਕਾਰੋਬਾਰ ਵਧਾਉਣ ਦੇ ਲਈ ਗ੍ਰਾਮੀਣ ਇਲਾਕਿਆਂ ਅਤੇ ਛੋਟੇ ਸ਼ਹਿਰਾਂ ਉੱਤੇ ਖਾਸ ਧਿਆਨ ਦੇਣ ਦੀ ਰਾਹ ਫੜ੍ਹੀ। ਕੰਪਨੀ ਦੀ ਯੋਜਨਾ ਜਿਆਦਾਤਰ ਨਵੇਂ ਡੀਲਰ ਗ੍ਰਾਮੀਣ ਇਲਾਕਿਆਂ ਵਿੱਚ ਨਿਯੁਕਤ ਕਰਨ ਦੀ ਹੈ। Date:2010-05-24 Time:00:51:21
ਨਵੀਂ ਦਿੱਲੀ, ਕੰਪਿਊਟਰ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਡੇਲ ਇਨ-ਕਾਰਪੋਰੇਸ਼ਨ ਨੂੰ ਭਾਰਤੀ ਕਾਰੋਬਾਰ ਵਿੱਚ 90 ਫੀਸਦੀ ਦੀ ਬੜ੍ਹਤ ਦਰਜ ਹੋਈ ਹੈ।ਡੇਲ ਵੱਲੋਂ ਜਾਰੀ ਵਿੱਤ ਨਤੀਜਿਆਂ ਦੇ ਮੁਤਾਬਕ ਵਿੱਤ ਵਰ੍ਹੇ 2010 ਵਿੱਚ ਕੰਪਨੀ ਦਾ ਭਾਰਤੀ ਕਾਰੋਬਾਰ 90 ਫੀਸਦੀ ਵੱਧਕੇ ਇੱਕ ਅਰਬ ਡਾਲਰ ਦੇ ਕਰੀਬ ਪਹੁੰਚ ਗਿਆ। Date:2010-05-24 Time:00:51:21
ਸ਼ੰਘਾਈ : ਟਰੱਕ ਬਣਾਉਣ ਵਾਲੀ ਦੁਨੀਆ ਦੀ ਦੂਜੀ ਵੱਡੀ ਕੰਪਨੀ ਸਵੀਡਨ ਦੀ ਵੋਲਵੋ ਭਾਰਤ ਅਤੇ ਚੀਨ ਵਿੱਚ ਨਿਰੰਤਰ ਵੱਧਦੀ ਮੰਗ ਦੇ ਮੱਦੇਨਜ਼ਰ ਸਾਲ 2015 ਤੱਕ ਯੂਰੋਪ ਦੀ ਬਜਾਏ ਏਸ਼ੀਆ ਨੂੰ ਆਪਣੇ ਲਈ ਸਭ ਤੋ ਵੱਡੇ ਬਾਜ਼ਾਰ ਦੇ ਰੂਪ ਵਿੱਚ ਵੇਖ ਰਹੀ ਹੈ। Date:2010-05-24 Time:00:51:21
ਬੰਗਲੌਰ - ਦੇਸ਼ ਦੇ ਅਕਾਸ਼ ਉੱਪਰ ਨਵਾਂ ਇਤਹਾਸ ਲਿਖਦੇ ਹੋਏ ਭਾਰਤ ਦੇ ਪਹਿਲੇ ਹਲਕੇ ਲੜਾਕੂ ਹੈਲੀਕਾਪਟਰ ਨੇ ਅੱਜ ਪਹਿਲੀ ਉਡਾਨ ਭਰੀ।ਚਾਰ ਸਾਲ ਦੇ ਰਿਕਾਰਡ ਸਮੇਂ ਵਿਚ ਵਿਕਸਿਤ ਕੀਤੇ ਗਏ ਇਸ ਕਾਲੇ ਫੌਲਾਦੀ ਪੰਛੀ ਦੀ ਉਡਾਨ ਵੇਖਣ ਲਈ ਏਅਰ ਮਾਰਸ਼ਲ ਪੀਕੇ ਬਾਰਬੋਰਾ ਮੌਜੂਦ ਸਨ। Date:2010-05-24 Time:00:51:21
ਨਵੀਂ ਦਿੱਲੀ, ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਅਰੁਣ ਜੇਟਲੀ ਨੇ ਭਾਰਤ ਦੇ ਘਰੇਲੂ ਵਪਾਰ ਨੂੰ ਮਜ਼ਬੂਤ ਕੀਤੇ ਜਾਣ ਦਾ ਸਮਰੱਥਨ ਕਰਦਿਆਂ ਵਪਾਰੀ ਨੇਤਾਵਾਂ ਨੂੰ ਬੇਨਤੀ ਕੀਤੀ ਕਿ ਉਹ ਵੀ ਆਪਣੇ ਵਪਾਰ ਕਰਨ ਦੇ ਤੌਰ ਤਰੀਕਿਆਂ ਵਿੱਚ ਪਰਿਵਰਤਨ ਲਿਆਉਣ, ਜਿਸ ਨਾਲ ਭਾਰਤੀ ਉਤਪਾਦਾਂ ਦੀ ਕੀਮਤ ਘੱਟ ਤੋਂ ਘੱਟ ਹੋ ਸਕੇ। Date:2010-05-24 Time:00:51:21
ਖਾਰਤੁਮ : ਸੂਡਾਨ ਦੇ ਦਾਰਫ਼ੁਰ ਵਿਦਰੋਹੀਆਂ ਨੇ ਕਿਹਾ ਹੈ ਕਿ ਉਹਨਾਂ ਨੇ ਹਾਲ ਦੇ ਸੰਘਰਸ਼ ਦੌਰਾਨ ਬੰਦੀ ਬਣਾਏ ਗਏ 63 ਸੈਨਿਕਾਂ ਨੂੰ ਕੱਲ੍ਹ ਰਿਹਾਅ ਕਰ ਦਿੱਤਾ ਹੈ।ਦਾਰਫ਼ੁਰ ਵਿਦਰੋਹੀਆਂ ਦੇ ਸੰਗਠਨ ਜਸਟਿਸ ਐਂਡ ਇਕੁਅਲਿਟੀ ਮੂਵਮੈਂਟ (ਜੇਈਐੱਮ) ਦੇ ਇੱਕ ਨੇਤਾ ਅਲ ਤਾਹਿਰ ਅਲ ਫੇਕੀ ਨੇ ਰਾਇਟਰ ਨੂੰ ਕਿਹਾ ਕਿ ਅਸੀਂ ਕੱਲ੍ਹ 53 ਯੁੱਧ ਕੈਦੀਆਂ ਨੂੰ ਰੈਡਕਰਾਸ ਦੀ ਕੌਮਾਂਤਰੀ ਕਮੇਟੀ ਦੇ ਹਵਾਲੇ ਕਰ ਦਿੱਤਾ ਹੈ। Date:2010-05-24 Time:00:51:21
ਕਰਾਚੀ - ਸ਼੍ਰੀਲੰਕਾ ਵਿਚ ਅਗਲੇ ਮਹੀਨੇ ਹੋਣ ਵਾਲੇ ਏਸ਼ੀਆ ਕੱਪ ਅਤੇ ਇੰਗਲੈਂਡ ਦੌਰੇ ਲਈ ਪਾਕਿਸਤਾਨੀ ਕ੍ਰਿਕਟ ਟੀਮ ਦੇ ਕਪਤਾਨ ਦੇ ਨਾਂ ਦਾ ਐਲਾਣ 25 ਮਈ ਤੱਕ ਲਈ ਟਾਲ ਦਿੱਤਾ ਗਿਆ ਹੈ।ਇਹ ਐਲਾਣ ਪਾਕਿਸਤਾਨੀ ਕ੍ਰਿਕਟ ਬੋਰਡ ਦੀ 24 ਮਈ ਦੀ ਬੈਠਕ ਵਿਚ ਹੋਣਾ ਸੀ। Date:2010-05-24 Time:00:51:20
ਜੋਹਾਂਸਬਰਗ - ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਖਿਤਾਬੀ ਮੁਕਾਬਲੇ ਲਈ ਬਣੇ ਸਟੇਡੀਅਮ 'ਸਾਕਰ ਸਿਟੀ' ਦਾ ਸ਼ਨੀਵਾਰ ਨੂੰ ਉਦਘਾਟਨ ਕੀਤਾ ਗਿਆ।ਦੱਖਣੀ ਅਫ੍ਰੀਕੀ ਰਾਸ਼ਟਰਪਤੀ ਜੈਕਬ ਜੁਮਾ ਨੇ ਇਸ ਦਾ ਉਦਘਾਟਨ ਕੀਤਾ। Date:2010-05-24 Time:00:51:20
ਅਨਿਲ ਕਪੂਰ ਦੀ ਬੇਟੀ ਸੋਨਮ ਕਪੂਰ ਵਧੀਆ ਅਭਿਨੇਤਰੀ ਹੈ। ਸੋਹਣੀ ਵੀ ਹੈ। ਪਰ ਬਾਲੀਵੁੱਡ ਵਿੱਚ ਪੁੱਛ-ਗਿੱਛ ਤਾਂ ਹੀ ਵੱਧਦੀ ਹੈ, ਜਦੋਂ ਤੁਹਾਡੇ ਖਾਤੇ ਵਿੱਚ ਸਫ਼ਲ ਫਿਲਮ ਹੋਵੇ। ਇਸ ਮਾਮਲੇ ਵਿੱਚ ਸੋਨਮ ਦੀ ਝੋਲੀ ਖਾਲੀ ਹੈ। 'ਸਾਂਵਰੀਆ' ਅਤੇ 'ਦੇਹਲੀ 6' ਵਰਗੀਆਂ ਫਿਲਮਾਂ ਵਿੱਚ ਸੋਨਮ ਨੇ ਵਧੇਆ ਅਭਿਨੈ ਕੀਤਾ, ਪਰ ਇਹ ਫਿਲਮਾਂ ਅਸਫ਼ਲ ਹੋ ਗਈਆਂ ਅਤੇ ਸੋਨਮ ਆਪਣੇ ਨਾਲ ਦੀਆਂ ਹੀਰੋਇਨਾਂ ਤੋਂ ਪਿਛੜ ਗਈ। ਸੋਨਮ ਚਾਹੁੰਦੀ ਤਾਂ ਕਈ ਫਿਲਮਾਂ ਸਾਈਨ ਕਰ ਸਕਦੀ ਸੀ, ਪਰ ਕਹਿੰਦੇ ਹਨ ਕਿ ਫਿਲਮਾਂ ਦੀ ਚੋਣ ਦੇ ਮਾਮਲੇ ਵਿੱਚ ਪਾਪਾ ਅਨਿਲ ਦਾ ਦਖਲ ਰਹਿੰਦਾ ਹੈ। ਉਹ ਚਾਹੁੰਦੇ ਹਨ ਭਲਾ ਹੀ ਸੋਨਮ ਘੱਟ ਫਿਲਮਾਂ ਕਰੇ ਪਰ ਵਧੀਆ ਫਿਲਮਾਂ ਕਰੇ। ਸੋਨਮ ਉਨ੍ਹਾਂ ਦੀ ਗੱਲ ਮੰਨ ਰਹੀ ਹੈ। ਸੋਨਮ ਨੂੰ ਲੈ ਕੇ ਅਨਿਲ ਵੀ ਇੱਕ ਫਿਲਮ ਬਣਾ ਰਹੇ ਹਨ, ਜਿਸ ਵਿੱਚ ਉਨ੍ਹਾਂ ਦੇ Date:2010-05-24 Time:00:51:20
ਨਵੀਂ ਦਿੱਲੀ : ਫਿਲਮ ਜਗਤ ਦੇ ਬੇਤਾਜ ਬਾਦਸ਼ਾਹ ਸ਼ਾਹਰੁਖ਼ ਖ਼ਾਨ ਦੀ ਬਾਦਸ਼ਾਹਤ ਮਾਈਕ੍ਰੋ ਬਲੋਗਿੰਗ ਵੈਬਸਾਈਟ ਟਵਿਟਰ ਉੱਤੇ ਵੀ ਕਾਇਮ ਹੈ ਤੇ ਉਹ ਫਿਲਮੀ ਸਿਤਾਰਿਆਂ ਦੀ ਭਾਰੀ ਭੀੜ੍ਹ ਭੜੱਕੇ ਦੇ ਵਿਚਕਾਰ ਕਰੀਬ ਚਾਰ ਲੱਖ ਫੋਲੋਵਰਾਂ ਦੇ ਨਾਲ ਸ਼ਿਖਰ ਉੱਤੇ ਬਣੇ ਹੋਏ ਹਨ। Date:2010-05-24 Time:00:51:20
ਰਾਂਚੀ - ਭਾਜਪਾ ਨੇ ਬੀਤੇ ਕੱਲ੍ਹ ਐਲਾਣ ਕੀਤਾ ਕਿ ਝਾਰਖੰਡ ਵਿਚ ਭਾਜਪਾ ਦੇ ਸਹਿਯੋਗ ਨਾਲ ਬਣੀ ਸ਼ਿਬੂ ਸੋਰੇਨ ਸਰਕਾਰ ਤੋਂ ਉਹ ਸੋਮਵਾਰ ਨੂੰ ਸਮਰਥਨ ਵਾਪਸ ਲੈ ਲਵੇਗੀ। Date:2010-05-24 Time:00:51:20
ਨਵੀਂ ਦਿੱਲੀ - ਕੇਂਦਰ ਸਰਕਾਰ ਨਕਸਲੀਆਂ ਖਿਲਾਫ ਵਾਧੂ 10 ਹਜ਼ਾਰ ਜਵਾਨ ਤਾਇਨਾਤ ਕਰ ਸਕਦੀ ਹੈ ਜੋ ਛੱਤੀਸਗੜ੍ਹ ਅਤੇ ਉੜੀਸਾ ਵਿਚ ਨਕਸਲੀ ਰੋਧੀ ਮੁਹਿੰਮ ਨੂੰ ਮਜ਼ਬੂਤੀ ਦੇਣਗੇ ਜਿੱਥੇ ਹਾਲ ਹੀ ਵਿਚ ਹਿੰਸਾ ਵਿਚ ਵਾਧਾ ਹੋਇਆ ਹੈ। Date:2010-05-24 Time:00:51:20
ਤਿਹਰਾਨ - ਇਰਾਨ ਨੇ ਬ੍ਰਾਜ਼ੀਲ ਅਤੇ ਤੁਰਕੀ ਨਾਲ ਬੀਤੇ ਹਫਤੇ ਹੋਏ ਪਰਮਾਣੂ ਬਾਲਣ ਵਟਾਂਦਰਾ ਕਰਾਰ ਦਾ ਪੱਤਰ ਕੌਮਾਂਤਰੀ ਪਰਮਾਣੂ ਊਰਜਾ ਏਜੰਸੀ ਨੂੰ ਸੌਂਪ ਦਿੱਤਾ ਹੈ।ਇਰਾਨ ਦੀ ਸਰਕਾਰੀ ਖਬਰ ਏਜੰਸੀ ਇਰਨਾ ਨੇ ਉਕਤ ਜਾਣਕਾਰੀ ਦਿੱਤੀ। Date:2010-05-24 Time:00:51:20
ਪੈਰਿਸ - ਪਿਛਲੇ ਸਾਲ ਫਾਈਨਲ ਖੇਡਣ ਵਾਲੇ ਸਵੀਡਨ ਦੇ ਰੌਬਿਨ ਸੋਲਡਰਲਿੰਗ, ਕ੍ਰੋਏਸ਼ੀਆ ਦੇ ਮਾਰਿਨ ਸਿਲਿਕ, ਰੂਸ ਦੇ ਮਿਖਾਈਲ ਯਵਝੇਨੀ ਅਤੇ ਕੋਲੰਬੀਆ ਦੇ ਅਲੇਜਾਂਡਰੋ ਫਾਲਾ ਫਰੈਂਚ ਓਪਨ ਦੇ ਪੁਰਸ਼ਾਂ ਦੇ ਸਿੰਗਲਜ਼ ਮੁਕਾਬਲਿਆਂ ਦੇ ਦੂਸਰੇ ਗੇੜ ਵਿਚ ਪਹੁੰਚ ਗਏ ਹਨ। Date:2010-05-24 Time:00:51:20
page no.1 |
Select news date : 31 - 5 - 2010 30 - 5 - 2010 29 - 5 - 2010 28 - 5 - 2010 27 - 5 - 2010 26 - 5 - 2010 25 - 5 - 2010 24 - 5 - 2010 23 - 5 - 2010 22 - 5 - 2010 21 - 5 - 2010 20 - 5 - 2010 19 - 5 - 2010 18 - 5 - 2010 17 - 5 - 2010 16 - 5 - 2010 15 - 5 - 2010 14 - 5 - 2010 13 - 5 - 2010 12 - 5 - 2010 11 - 5 - 2010 10 - 5 - 2010 9 - 5 - 2010 8 - 5 - 2010 7 - 5 - 2010 6 - 5 - 2010 5 - 5 - 2010 4 - 5 - 2010 3 - 5 - 2010 2 - 5 - 2010 1 - 5 - 2010 |