Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Date : 22 - 5 - 2010

ਵਿਸ਼ਵ ਕੱਪ 'ਤੇ ਅੱਤਵਾਦੀ ਹਮਲਿਆਂ ਦਾ ਖਤਰਾ

ਜੋਹਾਂਸਬਰਗ - ਫੁੱਟਬਾਲ ਦਾ ਮਹਾਕੁੰਭ ਫੀਫਾ ਵਿਸ਼ਵ ਕੱਪ ਸ਼ੁਰੂ ਹੋਣ ਵਿਚ ਹੁਣ ਇੱਕ ਪੰਦਰਵਾੜੇ ਤੋਂ ਥੋੜ੍ਹਾ ਹੀ ਵੱਧ ਸਮਾਂ ਬਾਕੀ ਹੈ ਪਰ ਇਸ ਦੇ ਸੁਰੱਖਿਆ ਇੰਤਜਾਮਾਂ ਨੂੰ ਲੈ ਕੇ ਕੀਤੇ ਜਾ ਰਹੇ ਤਮਾਮ ਦਾਅਵਿਆਂ ਦੇ ਬਾਵਜੂਦ ਟੂਰਨਾਮੈਂਟ ਉੱਪਰ ਅੱਤਵਾਦੀ ਹਮਲੇ ਦਾ ਖਤਰਾ ਵੱਧ ਗਿਆ ਹੈ।

Date:2010-05-22 Time:08:56:19

ਮੇਰਾ ਟੈਸਟ ਕਰੀਅਰ ਖਤਮ : ਅਫਰੀਦੀ

ਕਰਾਚੀ - ਪਾਕਿਸਤਾਨ ਦੇ ਹਰਫਨਮੌਲਾ ਸ਼ਾਹਿਦ ਅਫਰੀਦੀ ਨੇ ਸਾਫ ਤੌਰ ਉੱਪਰ ਕਿਹਾ ਹੈ ਕਿ ਉਹਨਾਂ ਦਾ ਟੈਸਟ ਕਰੀਅਰ ਪੂਰਾ ਹੋ ਚੁੱਕਾ ਹੈ ਅਤੇ ਹੁਣ ਉਹ ਸਿਰਫ ਇੱਕ ਰੋਜ਼ਾ ਅਤੇ ਟੀ-20 ਕ੍ਰਿਕਟ ਨੂੰ ਹੀ ਅਹਿਮੀਅਤ ਦੇਣਗੇ।

Date:2010-05-22 Time:08:56:19

ਨੇਹਾ ਧੂਪੀਆ : ਫਿਲਹਾਲ ਕਰੀਅਰ ਮਹੱਤਵਪੂਰਨ

ਨੇਹਾ ਧੂਪੀਆ ਨੂੰ ਇਸ ਗੱਲ ਦੀ ਪੂਰੀ ਉਮੀਦ ਹੈ ਕਿ ਆਉਣ ਵਾਲੀ ਫਿਲਮ 'ਵਿਦ ਲਵ ਟੂ ਓਬਾਮਾ' ਉਨ੍ਹਾਂ ਦੇ ਕਰੀਅਰ ਦੀ ਮਹੱਤਵਪੂਰਨ ਫਿਲਮ ਸਾਬਿਤ ਹੋਵੇਗੀ। ਹਾਲ ਹੀ ਵਿੱਚ ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋਈ ਸੀ। ਤੇਜੀ ਨਾਲ ਕੰਮ ਹੋਇਆ ਅਤੇ ਫਿਲਮ ਦੀ ਸ਼ੂਟਿੰਗ ਖਤਮ ਵੀ ਹੋ ਗਈ। ਫਿਲਮ ਵਿੱਚ ਨੇਹਾ ਮੇਰਠ ਦੀ ਮੁੰਨੀ ਮੈਡਮ ਬਣੀ ਹੈ ਜੋ ਇੱਕ ਡਾਕੂ ਹੈ। ਇਸ ਗੱਲ ਦੀ ਚਰਚਾ ਹੈ ਕਿ ਉਨ੍ਹਾਂ ਦੇ ਕਿਰਦਾਰ ਦੇ ਬੋਲਣ ਦਾ ਤਰੀਕਾ, ਬਾਡੀ ਲੈਂਗਵੇਜ਼ ਅਤੇ ਸਟਾਇਲ ਮਾਇਆਵਤੀ ਤੋਂ ਪ੍ਰੇਰਿਤ ਹੈ। ਨੇਹਾ ਇਸ ਮਾਮਲੇ ਵਿੱਚ ਚੁੱਪ ਹੈ, ਕਿਉਂਕਿ ਉਹ ਫਿਲਮ ਨੂੰ ਵਿਵਾਦਾਂ ਤੋਂ ਬਚਾ ਕੇ ਰੱਖਣਾ ਚਾਹੁੰਦੀ ਹੈ।

Date:2010-05-22 Time:08:56:19

ਹਵਾਈ ਹਾਦਸੇ 'ਤੇ ਸਰਕਾਰ ਕੀਤਾ ਦੁੱਖ ਪ੍ਰਗਟ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਸੰਯੁਕਤ ਪ੍ਰਗਤੀਸ਼ੀਲ ਗਠਜੋੜ (ਸੰਪ੍ਰਗ) ਦੀ ਪ੍ਰਮੁੱਖ ਸੋਨੀਆ ਗਾਂਧੀ ਨੇ ਕਰਨਾਟਕ ਵਿਖੇ ਮੈਂਗਲੂਰ ਹਵਾਈ ਅੱਡੇ ਉੱਤੇ ਏਅਰ ਇੰਛੀਆ ਐਕਸਪ੍ਰੈਸ ਦੇ ਇੱਕ ਹਵਾਈ ਜਹਾਜ ਦੀ ਦੁਰਘਟਨਾ ਵਿੱਚ 160 ਲੋਕਾਂ ਦੇ ਮਾਰੇ ਜਾਣ ਉੱਤੇ ਦੁੱਖ ਪ੍ਰਗਟ ਕੀਤਾ ਹੈ।

Date:2010-05-22 Time:08:56:19

ਆਈਐੱਸਆਈ ਨੇ ਕੀਤੀ ਮਦਦ ਦੀ ਪੇਸ਼ਕਸ਼ : ਸੰਗਮਾ

ਸ਼ਿਲਾਂਗ : ਮੇਘਾਲਿਆ ਪੁਲਿਸ ਦੇ ਸਾਬਕਾ ਅਧਿਕਾਰੀ ਤੇ ਅੱਤਵਾਦੀ ਸੰਗਠਨ ਗਾਰੋ ਨੈਸ਼ਨਲ ਲਿਬਰੇਸ਼ਨ ਆਰਮੀ (ਜੀਐੱਨਐੱਲਏ) ਦੇ ਪ੍ਰਮੁੱਖ ਸੀਆਰ ਸੰਗਮਾ ਨੇ ਕਿਹਾ ਹੈ ਕਿ ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐੱਸਆਈ ਅਤੇ ਜੇਹਾਦੀ ਗਤੀਵਿਧੀਆਂ ਵਿੱਚ ਲਿਪਤ ਹੋਰਨਾਂ ਗੁੱਟਾਂ ਨੇ ਉਹਨਾਂ ਦੇ ਸੰਗਠਨ ਨੂੰ ਮਦਦ ਦੇਣ ਦੀ ਪੇਸ਼ਕਸ਼ ਕੀਤੀ ਹੈ।

Date:2010-05-22 Time:08:56:19

ਮਾਓਵਾਦੀਆਂ ਨੇ ਕੀਤੀਆਂ ਹੋਰ ਪੰਜ ਹੱਤਿਆਵਾਂ

ਸ਼ਿਵਹਰ : ਬਿਹਾਰ ਵਿਖੇ ਸ਼ਿਵਹਰ ਜਿਲ੍ਹੇ ਦੇ ਸ਼ਿਆਮਪੁਰ ਭੱਟਹਾ ਥਾਣਾ ਦੇ ਰਾਮਬਨ ਬਾਜ਼ਾਰ ਵਿੱਚ ਕੱਲ੍ਹ ਦੇਰ ਰਾਤ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੇ ਅੱਤਵਾਦੀਆਂ ਨੇ ਪੰਜ ਲੋਕਾਂ ਦੀ ਗੋਲੀ ਮਾਰਕੇ ਹੱਤਿਆ ਕਰ ਦਿੱਤੀ।

Date:2010-05-22 Time:08:56:19

ਵੀਜ਼ਾ ਨਹੀਂ ਦੇਣ 'ਤੇ ਭੜ੍ਹਕਿਆ ਇਰਾਨ

ਸੰਯੁਕਤ ਰਾਸ਼ਟਰ : ਆਪਣੇ ਇੱਕ ਮੰਤਰੀ ਨੂੰ ਅਮਰੀਕੀ ਵੀਜ਼ਾ ਨਹੀਂ ਮਿਲਣ ਉੱਤੇ ਭੜ੍ਹਕੇ ਇਰਾਨ ਨੇ ਵਾਸ਼ਿੰਗਟਨ ਉੱਤੇ ਆਰੋਪ ਲਗਾਇਆ ਹੈ ਕਿ ਉਹ ਸੰਯੁਕਤ ਰਾਸ਼ਟਰ ਦੀ ਮੇਜ਼ਬਾਨੀ ਦਾ ਦੁਰਵਰਤੋਂ ਕਰ ਰਿਹਾ ਹੈ।

Date:2010-05-22 Time:08:56:19

ਸ਼ਹਿਜਾਦ ਦੇ ਚਾਰ ਜਾਣੂ ਨਜ਼ਰਬੰਦ

ਇਸਲਾਮਾਬਾਦ : ਪਾਕਿਸਤਾਨ ਨੇ ਅਮਰੀਕਾ ਦੇ ਨਿਊਯਾਰਕ ਸ਼ਹਿਰ ਸਥਿਤ ਬਹੁ-ਚਰਚਿਤ ਟਾਈਮਜ਼ ਸਕੁਆਇਰ ਉੱਤੇ ਹਮਲੇ ਦੀ ਅਸਫ਼ਲ ਕੋਸ਼ਿਸ਼ ਦੇ ਸਿਲਸਿਲੇ ਵਿੱਚ ਗ੍ਰਿਫ਼ਤਾਰ ਫੈਸਲ ਸ਼ਹਿਜਾਦ ਦੇ ਨਾਲ ਸਬੰਧਾਂ ਦੇ ਸ਼ੱਕ ਵਿੱਚ ਚਾਰ ਲੋਕਾਂ ਨੂੰ ਨਜ਼ਰਬੰਦ ਕੀਤਾ ਹੈ।

Date:2010-05-22 Time:08:56:19

ਤੁਰਕੀ ਵੱਲੋਂ ਇਰਾਕ 'ਚ ਬੰਬ ਬਾਰੀ

ਅੰਕਾਰਾ - ਤੁਰਕ ਲੜਾਕੂ ਜਹਾਜਾਂ ਨੇ ਉੱਤਰੀ ਇਰਾਕ ਵਿਚ ਕੁਰਦ ਬਾਗੀਆਂ ਦੇ ਠਿਕਾਣਿਆਂ ਉੱਪਰ ਬੰਬ ਬਾਰੀ ਕੀਤੀ ਹੈ।ਤੁਰਕ ਟੀਵੀ ਚੈਨਲ ਐਨਟੀਵੀ ਅਨੁਸਾਰ ਲਗਭੱਗ 20 ਜਹਾਜਾਂ ਨੇ ਉੱਤਰੀ ਇਰਾਕ ਦੀ ਜੈਬ ਘਾਟੀ ਵਿਖੇ ਕੁਰਦ ਬਾਗੀਆਂ ਦੇ ਲਗਭੱਗ 50 ਠਿਕਾਣਿਆਂ ਉੱਪਰ ਬੰਬ ਬਾਰੀ ਕੀਤੀ।

Date:2010-05-22 Time:00:12:30

ਅਮਰੀਕਾ 'ਚ ਵਿੱਤੀ ਸੰਕਟ 'ਚ ਫਸੇ 775 ਬੈਂਕ

ਨਿਊਯਾਰਕ - ਅਮਰੀਕਾ ਵਿਚ ਵਿੱਤੀ ਸੰਕਟ ਵਿਚ ਫਸੇ ਬੈਂਕਾਂ ਦੀ ਗਿਣਤੀ ਵੱਧ ਕੇ 2010 ਦੇ ਪਹਿਲੇ ਤਿੰਨ ਮਹੀਨਿਆਂ ਵਿਚ 775 ਹੋ ਗਈ ਜੋ 17 ਵਰ੍ਹਿਆਂ ਵਿਚ ਸੱਭ ਤੋਂ ਵੱਧ ਹੈ।ਇਸ ਤੋਂ ਪਤਾ ਲੱਗਦਾ ਹੈ ਕਿ ਅਮਰੀਕੀ ਬੈਂਕਿੰਗ ਪ੍ਰਣਾਲੀ ਕਿੰਨੇ ਨਾਜ਼ੁਕ ਦੌਰ ਵਿਚੋਂ ਲੰਘ ਰਹੀ ਹੈ।

Date:2010-05-22 Time:00:12:30

ਇਸ ਸਾਲ ਸੱਤ ਜਹਾਜ ਖਰੀਦੇਗਾ ਅਮੀਰਾਤ

ਚੇੱਨਈ - ਦੁਬਈ ਵਿਖੇ ਸਥਿੱਤ ਅਮੀਰਾਤ ਏਅਰਲਾਇੰਸ ਨੇ ਕਿਹਾ ਹੈ ਕਿ ਉਹ ਆਪਣੀ ਵਿਸਥਾਰ ਯੋਜਨਾ ਅਧੀਨ ਪ੍ਰਸਤਾਵਿਤ 58 ਏਅਰਬੱਸ ਏ 380 ਦੀ ਖਰੀਦ ਵਿਚੋਂ ਸੱਤ ਜਹਾਜ ਇਸ ਸਾਲ ਹਾਸਲ ਕਰੇਗੀ।ਅਮੀਰਾਤ ਏਅਰਲਾਇੰਸ ਦੇ ਉਪ ਪ੍ਰਧਾਨ ਓਰਹਨ ਅੱਬਾਸ ਨੇ ਇਹ ਜਾਣਕਾਰੀ ਦਿੱਤੀ।

Date:2010-05-22 Time:00:12:29

ਮੈਂਗਲੌਰ 'ਚ ਭਿਆਨਕ ਜਹਾਜ਼ ਹਾਦਸਾ, 160 ਦੀ ਮੌਤ

ਮੈਂਗਲੌਰ - ਮੈਂਗਲੌਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਅੱਜ ਸਵੇਰੇ ਏਅਰ ਇੰਡੀਆ ਦਾ ਇੱਕ ਜਹਾਜ਼ ਦੁਰਘਟਨਾਗ੍ਰਸਤ ਹੋ ਗਿਆ। ਹਾਦਸੇ ਵਿੱਚ 160 ਲੋਕਾਂ ਦੀ ਮੌਤ ਹੋ ਗਈ ਹੈ। ਜਹਾਜ਼ ਵਿੱਚ ਚਾਲਕ ਦਲ ਦੇ ਛੇ ਮੈਂਬਰਾਂ ਸਮੇਤ 166 ਲੋਕ ਸਵਾਰ ਸਨ।

Date:2010-05-22 Time:00:12:29

'ਮੁਜਰਾ' ਕਰਨਾ ਚਾਹੁੰਦੀ ਹੈ ਸ਼ਿਲਪਾ ਸ਼ੈਟੀ!

ਆਪਣੇ ਠੁਮਕਿਆਂ ਲਈ ਜਾਣੀ ਜਾਂਦੀ ਬਾਲੀਵੁੱਡ ਅਭਿਨੇਤਰੀ ਸ਼ਿਲਪਾ ਸ਼ੈਟੀ ਨੇ ਰੂਪਹਲੇ ਪਰਦੇ 'ਤੇ ਘੱਟ ਤੋਂ ਘੱਟ ਇੱਕ ਵਾਰ 'ਮੁਜਰਾ' ਕਰਨ ਦੀ ਆਪਣੀ ਗੁਪਤ ਇੱਛਾ ਦਾ ਖੁਲਾਸਾ ਕੀਤਾ ਹੈ। ਸ਼ਿਲਪਾ ਨੇ ਕਿਹਾ ਕਿ ਉਨ੍ਹਾਂ ਨੇ ਲਗਭਗ ਹਰ ਸ਼ੈਲੀ ਦਾ ਨਾਚ ਕੀਤਾ ਹੈ, ਪਰ ਉਨ੍ਹਾਂ ਨੂੰ 'ਮੁਜਰਾ' ਕਰਨ ਦੀ ਪੇਸ਼ਕਸ਼ ਕਦੇ ਨਹੀਂ ਕੀਤੀ ਗਈ। ਰੂਪਹਲੇ ਪਰਦੇ 'ਤੇ ਮਧੂਬਾਲਾ, ਰੇਖਾ, ਹੇਮਾ ਮਾਲਿਨੀ, ਮਾਧੁਰੀ ਦੀਕਸ਼ਿਤ ਅਤੇ ਐਸ਼ਵਰਿਆ ਰਾਏ ਬੱਚਨ ਵਰਗੀਆਂ ਅਭਿਨੇਤਰੀਆਂ 'ਮੁਜਰਾ' ਕਰ ਚੁੱਕੀਆਂ ਹਨ। ਸਟਾਰ ਪਲੱਸ ਚੈਨਲ 'ਤੇ ਪ੍ਰਸਾਰਿਤ ਹੋਣ ਵਾਲੇ ਰਿਐਲਟੀ ਡਾਂਸ ਸ਼ੋਅ 'ਜਰਾ ਨੱਚ ਕੇ ਦਿਖਾ' ਵਿੱਚ ਜੱਜ ਦੀ ਭੂਮਿਕਾ ਨਿਭਾਉਣ ਦੇ ਦੌਰਾਨ ਸ਼ਿਲਪਾ ਆਪਣੀਆਂ ਭਾਵਨਾਵਾਂ ਤੇ ਕਾਬੂ ਨਹੀਂ ਰੱਖ ਸਕੀ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਹਮੇਸ਼ਾ ਤੋਂ 'ਮੁਜਰਾ' ਕਰਨਾ ਚਾਹੁੰਦੀ ਸੀ, ਪਰ

Date:2010-05-22 Time:00:12:29

ਮਲਿਕਾ ਹਾਲੀਵੁੱਡ ਫਿਲਮ 'ਲਵ ਓਬਾਮਾ' ਵਿੱਚ

ਬਾਲੀਵੁੱਡ ਅਦਾਕਾਰਾ ਮਲਿਕਾ ਸ਼ੇਰਾਵਤ ਭਾਰਤੀ ਸਿਨੇਮੇ ਵਿੱਚ ਆਪਣੇ ਜਲਵੇ ਦਿਖਾਉਣ ਤੋਂ ਬਾਅਦ ਹੁਣ ਹਾਲੀਵੁੱਡ ਵਿੱਚ ਵੀ ਆਪਣੀ ਧਮਕਾਂ ਪਾਉਣ ਦੀ ਤਿਆਰੀ ਕਰ ਰਹੀ ਹੈ। ਹਾਲੀਵੁੱਡ ਦੀ ਫਿਲਮ 'ਲਵ ਓਬਾਮਾ' ਵਿੱਚ ਮਲਿਕਾ ਡੈਮੋਕ੍ਰੇਟਿਕ ਪਾਰਟੀ ਦੀ ਕਾਰਜਕਰਤਾ ਦੀ ਭੂਮਿਕਾ ਨਿਭਾ ਰਹੀ ਹੈ। ਹੈਰੀ ਐਂਡ ਦ ਹੈਂਡਰਸਨ ਫਿਲਮ ਦੇ ਰਚਨਾਕਾਰ ਵਿਲੀਅਮ ਡਿਅਰ ਇਸ ਫਿਲਮ ਦਾ ਨਿਰਦੇਸ਼ਨ ਕਰ ਰਹੇ ਹਨ। ਲਵ ਓਬਾਮਾ ਇਸ ਸਾਲ ਅਕਤੂਬਰ ਵਿੱਚ ਅਮਰੀਕਾ ਵਿੱਚ ਰਿਲੀਜ਼ ਹੋਵੇਗੀ। ਸੰਜੋਗ ਨਾਲ ਉਸੇ ਸਮੇਂ ਅਮਰੀਕੀ ਕਾਂਗਰਸ ਦੀ ਮੱਧ ਅਵਧੀ ਦੀਅਂ ਚੋਣਾਂ ਵੀ ਹੋਣ ਵਾਲੀਆਂ ਹਨ। ਕਾਂਸ ਫਿਲਮ ਸਮਾਰੋਹ ਦੇ ਭਾਰਤੀ ਪੈਵੇਲੀਅਨ ਵਿੱਚ ਆਯੋਜਿਤ ਇੱਕ ਪ੍ਰੋਗਰਾਮ ਦੇ ਦੌਰਾਨ ਮਲਿਕਾ ਨੇ ਦੱਸਿਆ ਕਿ ਉਹ ਇਸ ਫਿਲਮ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਹਿੱਤਾਂ ਲਈ ਕੰਮ ਕਰਨ

Date:2010-05-22 Time:00:12:29

ਗੋਰਖਾ ਲੀਗ ਆਗੂ ਮਦਨ ਤਮਾਂਗ ਦਾ ਕਤਲ

ਸਿਲੀਗੁੜੀ - ਆਲ ਇੰਡੀਆ ਗੋਰਖਾ ਲੀਗ(ਏਆਈਜੀਐਲ) ਦੇ ਪ੍ਰਧਾਨ ਅਤੇ ਗੋਰਖਾਲੈਂਡ ਦਾ ਪ੍ਰਸਤਾਵ ਦੇਣ ਵਾਲੇਮਦਨ ਤਮਾਂਗ ਦਾ ਦਾਰਜੀਲਿੰਗ ਵਿਖੇ ਅਣਪਛਾਤੇ ਹਮਲਾਵਰਾਂ ਨੇ ਕਤਲ ਕਰ ਦਿੱਤਾ।

Date:2010-05-22 Time:00:12:28

ਪਾਕਿ ਦੇ ਆਸਟ੍ਰੇਲਿਆ ਦੌਰੇ ਦੀ ਜਾਂਚ ਕਰ ਰਿਹੈ ਆਈਸੀਸੀ

ਲੰਦਨ - ਕੌਮਾਂਤਰੀ ਕ੍ਰਿਕਟ ਪਰੀਸ਼ਦ ਦੀ ਭ੍ਰਿਸ਼ਟਾਚਾਰ ਰੋਧੀ ਇਕਾਈ ਇਸ ਵਰ੍ਹੇ ਦੀ ਸ਼ੁਰੂਆਤ ਵਿਚ ਪਾਕਿਸਤਾਨ ਦੇ ਆਸਟ੍ਰੇਲਿਆਈ ਦੌਰੇ ਦੀ ਜਾਂਚ ਕਰ ਰਹੀ ਹੈ ਜਿਸ ਵਿਚ ਪਾਕਿਸਤਾਨੀ ਟੀਮ ਨੂੰ ਟੈਸਟ, ਇੱਕ ਰੋਜ਼ਾ ਅਤੇ ਟੀ 20 ਵਿਚ ਹਰ ਮੈਚ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

Date:2010-05-22 Time:00:12:28

ਸਮਿੱਥ ਦੀ ਟੀਮ ਦਾ ਕਲੀਨ ਸਵੀਪ

ਐਂਟਿਗਾ - ਯੋਹਾਨ ਬੋਥਾ ਦੇ ਹਰਫਨਮੌਲਾ ਪ੍ਰਦਰਸ਼ਨ ਸਦਕਾ ਕਪਤਾਨ ਗ੍ਰੀਮ ਸਮਿੱਥ ਦੀ ਅਗਵਾਈ ਵਾਲੀ ਦੱਖਣੀ ਅਫ੍ਰੀਕੀ ਕ੍ਰਿਕਟ ਟੀਮ ਨੇ ਵੈਸਟ ਇੰਡੀਜ਼ ਨੂੰ ਬੀਤੇ ਕੱਲ੍ਹ ਹੋਏ ਟੀ 20 ਕ੍ਰਿਕਟ ਮੁਕਾਬਲੇ ਵਿਚ ਹਰਾਉਂਦੇ ਹੋਏ ਟੀ 20 ਲੜ੍ਹੀ ਨੂੰ 2-0 ਨਾਲ ਆਪਣੇ ਨਾਂ ਕਰ ਲਿਆ।

Date:2010-05-22 Time:00:12:28

ਕਾਈਟਸ : ਸਿੰਪਲ ਐਂਡ ਸਵੀਟ ਲਵਸਟੋਰੀ

ਲਾਸ ਵੇਗਾਸ ਵਿੱਚ ਰਹਿਣ ਵਾਲਾ ਜੇ (ਰਿਤਿਕ ਰੌਸ਼ਨ) ਪੈਸਾ ਕਮਾਉਣ ਲਈ ਉਨ੍ਹਾਂ ਕੁੜੀਆਂ ਨਾਲ ਵੀ ਵਿਆਹ ਕਰ ਲੈਂਦਾ ਹੈ ਜੋ ਗ੍ਰੀਨ ਕਾਰਡ ਚਾਹੁੰਦੀਆਂ ਹਨ। ਇਸ ਤਰ੍ਹਾਂ ਦਾ ਹੀ 11ਵਾਂ ਵਿਆਹ ਉਹ ਨਤਾਸ਼ਾ/ਲਿੰਡਾ (ਬਾਰਬਰਾ ਮੋਰੀ) ਨਾਲ ਕਰਦਾ ਹੈ ਜੋ ਮੈਕਸੀਕੋ ਤੋਂ ਲਾਸ ਵੇਗਾਸ ਪੈਸਾ ਕਮਾਉਣ ਆਈ ਹੈ। ਅਰਬਪਤੀ ਅਤੇ ਕੈਸੀਨੋ ਮਾਲਿਕ (ਕਬੀਰ ਬੇਦੀ) ਦੀ ਧੀ ਜਿਨਾ (ਕੰਗਨਾ) ਨੂੰ ਜੇ ਡਾਂਸ ਸਿਖਾਉਂਦਾ ਹੈ। ਜਿਨਾ ਉਸ 'ਤੇ ਮਰ ਮਿਟਦੀ ਹੈ। ਜੇ ਦੀ ਨਜ਼ਰ ਉਸਦੇ ਪੈਸਿਆਂ ਤੇ ਹੈ, ਇਸ ਲਈ ਉਹ ਵੀ ਉਸ ਨੂੰ ਪਿਆਰ ਕਰਨ ਦਾ ਨਾਟਕ ਕਰਨ ਲੱਗਦਾ ਹੈ। ਉੱਧਰ ਨਤਾਸ਼ਾ ਵੀ ਜਿਨਾ ਦੇ ਭਰਾ ਟੋਨੀ (ਨਿਕ ਬ੍ਰਾਉਨ) ਨਾਲ ਵਿਆਹ ਕਰਾਉਣ ਲਈ ਤਿਆਰ ਹੋ ਜਾਂਦੀ ਹੈ ਤਾਂ ਕਿ ਉਸਦੀ ਗਰੀਬੀ ਦੂਰ ਹੋ ਸਕੇ। ਨਤਾਸ਼ਾ ਅਤੇ ਜੇ ਦੀ ਇੱਕ ਵਾਰ ਫਿਰ ਮੁਲਾਕਾਤ ਹੁੰਦੀ ਹੈ ਅਤੇ ਉਨ੍ਹਾਂ ਨੂੰ ਮਹਿਸ

Date:2010-05-22 Time:00:12:28

ਸੁਸ਼ਮਿਤਾ ਦੀ ਚਾਹਤ

ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਹੁਣ ਇੱਕ ਬੱਚੇ ਨੂੰ ਜਨਮ ਦੇਣਾ ਚਾਹੁੰਦੀ ਹੈ, ਕਿਉਂਕਿ ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਸਮਾਂ ਲੰਘਦਾ ਜਾ ਰਿਹਾ ਹੈ। ਹਾਲਾਂਕਿ ਉਹ ਗੋਦ ਲਈਆਂ ਹੋਈਆਂ ਦੋ ਬੱਚੀਆਂ ਦੀ ਪਹਿਲਾਂ ਤੋਂ ਹੀ ਮਾਂ ਹੈ। 34 ਸਾਲਾ ਸੁਸ਼ਮਿਤਾ ਨੇ ਸਾਲ 2000 ਵਿੱਚ ਰੈਨੀ ਨੂੰ ਗੋਦ ਲਿਆ ਸੀ, ਜਦੋਂ ਕਿ ਇਸ ਸਾਲ ਉਨ੍ਹਾਂ ਨੇ ਆਲੀਸ਼ਾ ਨਾਂਅ ਦੀ ਇੱਕ ਤਿੰਨ ਮਹੀਨੇ ਦੀ ਬੱਚੀ ਨੂੰ ਗੋਦ ਲਿਆ ਹੈ। ਉਹ ਹੋਰ ਬੱਚੇ ਵੀ ਗੋਦ ਲੈਣ ਨੂੰ ਤਿਆਰ ਹੈ। 'ਆਈ ਐਮ ਸ਼ੀ' ਦੇ ਸੈਟ ਤੇ ਉਨ੍ਹਾਂ ਨੇ ਕਿਹਾ ਕਿ ਮੈਂ ਇਸ ਵਾਰ 'ਆਪਣਾ' ਬੱਚਾ ਚਾਹੁੰਦੀ ਹਾਂ, ਕਿਉਂਕਿ ਮੇਰੇ ਲਈ ਸਮਾਂ ਲੰਘਦਾ ਜਾ ਰਿਹਾ ਹੈ। ਸਾਬਕਾ ਮਿਸ ਯੂਨੀਵਰਸ ਨੇ ਕਿਹਾ ਕਿ ਇਸ ਬੱਚੇ ਤੋਂ ਬਾਅਦ ਮੈਂ ਜਿੰਨੇ ਚਾਹਾਂ, ਓਨੇ ਬੱਚਿਆਂ ਦੀ ਮਾਂ ਬਣ ਸਕਦੀ ਹਾਂ, ਕਿਉਂਕਿ ਇਸ ਤਰ੍ਹਾਂ ਦੇ ਬਹੁਤ ਸਾ

Date:2010-05-22 Time:00:12:28

ਰਾਜੀਵ ਗਾਂਧੀ ਨੂੰ ਸ਼ਰਧਾਂਜਲੀ ਭੇਂਟ

ਨਵੀਂ ਦਿੱਲੀ - ਸਾਬਕਾ ਪ੍ਰਧਾਨਮੰਤਰੀ ਰਾਜੀਵ ਗਾਂਧੀ ਦੀ 19ਵੀਂ ਬਰਸੀ ਮੌਕੇ ਅੱਜ ਦੇਸ਼ ਨੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ।

Date:2010-05-22 Time:00:12:28

ਕਾਰਵਾਈ ਦਾ ਫੈਸਲਾ ਸਾਰਿਆਂ 'ਤੇ ਲਾਗੂ : ਐਂਟਨੀ

ਨਵੀਂ ਦਿੱਲੀ - ਰੱਖਿਆ ਮੰਤਰੀ ਏਕੇ ਐਂਟਨੀ ਨੇ ਇੱਥੇ ਕਿਹਾ ਹੈ ਕਿ ਨਕਸਲੀਆਂ ਖਿਲਾਫ ਕਾਰਵਾਈ ਵਿਚ ਸੈਨਾ ਦੀ ਵਰਤੋਂ ਦੇ ਮੁੱਦੇ ਦਾ ਫੈਸਲਾ ਸਰਕਾਰ ਦੇ ਹਰ ਪੱਧਰ ਉੱਪਰ ਲਿਆ ਜਾਵੇਗਾ ਅਤੇ ਉਹ ਸਾਰਿਆਂ ਉੱਪਰ ਲਾਗੂ ਹੋਵੇਗਾ।

Date:2010-05-22 Time:00:12:28

ਪਾਕਿ 'ਚ ਤਖਤਾ ਪਲਟ ਦੀ ਫਿਰਾਕ 'ਚ ਤਾਲੀਬਾਨ

ਵਾਸ਼ਿੰਗਟਨ - ਅਮਰੀਕੀ ਰੱਖਿਆ ਮੰਤਰੀ ਰਾਬਰਟ ਗੇਟਸ ਨੇ ਕਿਹਾ ਹੈ ਕਿ ਪਾਕਿਸਤਾਨ ਦਾ ਤਹਿਰੀਕੇ ਤਾਲੀਬਾਨ ਨਾ ਸਿਰਫ ਇਸਲਾਮਾਬਾਦ ਵਿਚ ਸਰਕਾਰ ਨੂੰ ਪੁੱਟ ਸੁੱਟਣ ਦੀ ਕੋਸ਼ਿਸ਼ ਕਰ ਰਿਹਾ ਹੈ ਸਗੋਂ ਅਮਰੀਕਾ ਸਮੇਤ ਹੋਰਨਾਂ ਦੇਸ਼ਾਂ ਖਿਲਾਫ ਹਮਲੇ ਵੀ ਕਰ ਰਿਹਾ ਹੈ।

Date:2010-05-22 Time:00:12:28

ਵਿਨਾਸ਼ ਮਗਰੋਂ ਬਚਾਅ 'ਚ ਜੁਟੀਆਂ ਭਾਰਤੀ ਸੈਨਾਵਾਂ

ਨਵੀਂ ਦਿੱਲੀ - ਆਂਧਰਾ ਪ੍ਰਦੇਸ਼ ਦੇ ਤੱਟੀ ਇਲਾਕਿਆਂ ਵਿਚ ਪੁੱਜੇ ਚੱਕਰਵਾਤੀ ਤੁਫਾਨ ਲੈਲਾ ਤੋਂ ਫੈਲੀ ਤਬਾਹੀ ਮਗਰੋਂ ਰਾਜ ਵਿਚ ਚੱਲ ਰਹੇ ਰਾਹਤ ਅਤੇ ਬਚਾਅ ਕਾਰਜਾਂ ਵਿਚ ਪ੍ਰਸ਼ਾਸਨ ਦੀ ਮਦੱਦ ਲਈ ਥਲਸੈਨਾ, ਹਵਾਈਸੈਨਾ ਅਤੇ ਜਲਸੈਨਾ ਦੇ ਜਵਾਨਾਂ ਦੀ ਮਦੱਦ ਹਾਸਲ ਕੀਤੀ ਜਾ ਰਹੀ ਹੈ।

Date:2010-05-22 Time:00:12:28

ਪਾਕਿ ਹੀ ਤੈਅ ਕਰੇਗਾ ਕਾਰਵਾਈ ਦਾ ਸਮਾਂ : ਪੈਂਟਾਗਨ

ਵਾਸ਼ਿੰਗਟਨ - ਅਮਰੀਕੀ ਰੱਖਿਆ ਮੰਤਰਾਲੇ ਪੈਂਟਾਗਨ ਨੇ ਭਰੋਸਾ ਜ਼ਾਹਰ ਕੀਤਾ ਹੈ ਕਿ ਪਾਕਿਸਤਾਨ ਤਾਲੀਬਾਨੀ ਅੱਤਵਾਦੀਆਂ ਦੇ ਗੜ੍ਹ ਉੱਤਰੀ ਵਜੀਰਿਸਤਾਨ ਵਿਚ ਫੌਜੀ ਕਾਰਵਾਈ ਜ਼ਰੂਰ ਕਰੇਗਾ ਪਰ ਇਸ ਦਾ ਸਮਾਂ ਤੈਅ ਕਰਨ ਦਾ ਅਧਿਕਾਰ ਇਸਲਾਮਾਬਾਦ ਨੂੰ ਹੀ ਹੈ।

Date:2010-05-22 Time:00:12:28

ਮੈਂਗਲੌਰ 'ਚ ਭਿਆਨਕ ਜਹਾਜ਼ ਹਾਦਸਾ, 160 ਦੀ ਮੌਤ

ਮੈਂਗਲੌਰ - ਮੈਂਗਲੌਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਅੱਜ ਸਵੇਰੇ ਏਅਰ ਇੰਡੀਆ ਦਾ ਇੱਕ ਜਹਾਜ਼ ਦੁਰਘਟਨਾਗ੍ਰਸਤ ਹੋ ਗਿਆ। ਹਾਦਸੇ ਵਿੱਚ 160 ਲੋਕਾਂ ਦੀ ਮੌਤ ਹੋ ਗਈ ਹੈ। ਜਹਾਜ਼ ਵਿੱਚ ਚਾਲਕ ਦਲ ਦੇ ਛੇ ਮੈਂਬਰਾਂ ਸਮੇਤ 166 ਲੋਕ ਸਵਾਰ ਸਨ।

Date:2010-05-22 Time:00:12:28


1   2  

page no.2

Select news date :

31 - 5 - 2010
30 - 5 - 2010
29 - 5 - 2010
28 - 5 - 2010
27 - 5 - 2010
26 - 5 - 2010
25 - 5 - 2010
24 - 5 - 2010
23 - 5 - 2010
22 - 5 - 2010
21 - 5 - 2010
20 - 5 - 2010
19 - 5 - 2010
18 - 5 - 2010
17 - 5 - 2010
16 - 5 - 2010
15 - 5 - 2010
14 - 5 - 2010
13 - 5 - 2010
12 - 5 - 2010
11 - 5 - 2010
10 - 5 - 2010
9 - 5 - 2010
8 - 5 - 2010
7 - 5 - 2010
6 - 5 - 2010
5 - 5 - 2010
4 - 5 - 2010
3 - 5 - 2010
2 - 5 - 2010
1 - 5 - 2010