Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 22 - 5 - 2010

ਮੋਸਟ ਵਾਂਟਿਡ ਸੂਚੀ ਵਿਚ ਓਸਾਮਾ ਤੇ ਦਾਊਦ ਸਭ ਤੋਂ ਉਪਰ

ਨਿਊਯਾਰਕ-ਫੋਬਰਜ਼ ਵਲੋਂ ਜਾਰੀ ਕੀਤੀ ਗਈ ਮੋਸਟ ਵਾਂਟਿਡ ਲੋਕਾਂ ਦੀ ਸੂਚੀ ਵਿਚ ਅੰਡਰ ਵਰਲਡ ਡਾਨ ਅਤੇ ਭਾਰਤ ਦਾ ਸਭ ਤੋਂ ਮੋਸਟ ਵਾਂਟਿਡ ਭਗੌੜਾ ਦਾਊਦ ਇਬਰਾਹੀਮ ਤੀਜੇ ਸਥਾਨ ‘ਤੇ ਹੈ, ਜਦਕਿ ਅਲ ਕਾਇਦਾ ਦਾ ਮੁੱਖੀ ਓਸਾਮਾ ਬਿਨ ਲਾਦੇਨ ਪਹਿਲੇ ਸਥਾਨ ‘ਤੇ ਹੈ। ਫੋਬਰਜਲ ਪੱਤ੍ਰਿਕਾ ਦੇ ਹਾਲੀਆ ਅੰਕ ਵਿਚ ਇਹ ਸੂਚੀ ਜਾਰੀ ਕੀਤੀ ਗਈ ਹੈ, ਜਿਸ ਵਿਚ ਮੈਕਸੀਕੋ ਦੇ [...]

Date:2010-05-22 Time:08:56:24

ਹਿੰਦੋਸਤਾਨ ਦੀਆਂ ਸਰਕਾਰਾਂ ਸ਼ਹੀਦ ਭਗਤ ਸਿੰਘ ਦੀ ਸੋਚ ਵਰਗੇ ਭਾਰਤ ਦਾ ਨਿਰਮਾਣ ਕਰਨ ’ਚ ਬੁਰੀ ਤਰ੍ਹਾਂ ਨਾਕਾਮ ਰਹੀਆਂ ‑ ਬੱਬੀ ਬਾਦਲ

ਸਾਹਿਬਜ਼ਾਦਾ ਅਜੀਤ ਸਿੰਘ ਨਗਰ,   (ਗੁਰਿੰਦਰਜੀਤ ਸਿੰਘ ਪੀਰਜੈਨ) – ਆਜ਼ਾਦੀ ਦੀ ਖੇਤੀ ਨੂੰ ਆਪਣੇ ਲਹੂ ਨਾਲ ਸਿਜਣ ਵਾਲੇ ਮੌਤ ਕੁੜੀ ਦੇ ਲਾੜੇ ਸ਼ਹੀਦ‑ਏ‑ਆਜ਼ਮ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਮਹਾਨ ਸ਼ਹਾਦਤ ’ਤੇ ਦੇਸ਼ ਦੇ ਹਰ ਇਨਸਾਨ ਨੂੰ ਮਾਣ ਰਹੇਗਾ ਪਰ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਹਿੰਦੋਸਤਾਨ ਦੀਆਂ ਸਰਕਾਰਾਂ ਸ਼ਹੀਦ ਭਗਤ ਸਿੰਘ ਦੀ ਸੋਚ ਵਰਗੇ [...]

Date:2010-05-22 Time:08:56:24

ਸਿੱਖ ਇਤਿਹਾਸ ਨੂੰ ਚਿੱਤਰਾਂ ਰਾਹੀਂ ਰੂਪਮਾਨ ਕਰਦਾ ਹੈ ਕੇਂਦਰੀ ਸਿੱਖ ਅਜਾਇਬਘਰ- ਸਿੰਘ ਸਾਹਿਬ

ਅੰਮ੍ਰਿਤਸਰ:- ਸਿੱਖ ਜਗਤ ਦੀ ਮਹਾਨ ਧਾਰਮਿਕ ਸੰਸਥਾ  ਸ਼੍ਰੋਮਣੀ ਗੁਰਦੁਆਰਾ  ਪ੍ਰਬੰਧਕ ਕਮੇਟੀ ਵੱਖ-ਵੱਖ  ਢੰਗ ਤਰੀਕਿਆਂ ਨਾਲ  ਸਿੱਖ ਸੰਗਤਾਂ ਨੂੰ ਗੁਰਮਤਿ ਨਾਲ ਜੋੜਨ ਲਈ ਯਤਨਸ਼ੀਲ ਰਹਿੰਦੀ ਹੈ। ਸੰਗਤਾਂ  ਨੂੰ ਸਿੱਖ ਇਤਿਹਾਸ  ਤੋਂ ਜਾਣੂੰ ਕਰਾਉਣ ਲਈ ਕੇਂਦਰੀ ਸਿੱਖ ਅਜਾਇਬਘਰ ਵੀ ਇਕ ਅਹਿਮ ਵਸੀਲਾ ਹੈ, ਪਰ ਅਜੋਕੇ ਕੇਂਦਰੀ ਸਿੱਖ ਅਜਾਇਬ ਘਰ ਦੇ ਵਿਸਥਾਰ ਅਤੇ ਅਧੁਨਿਕ ਤਕਨੀਕਾਂ ਨੂੰ ਅਪਨਾਉਣ ਦੀ [...]

Date:2010-05-22 Time:08:56:24

ਬਿਨਾ ਲਾਇਸੰਸ ਤੋਂ 36 ਸਾਲ ਗੱਡੀ ਚਲਾਉਦਾ ਰਿਹਾ

ਫਰਾਂਸ ,(ਸੁਖਵੀਰ ਸਿੰਘ ਸੰਧੂ)- ਇਥੇ ਦੀ ਪੁਲੀਸ ਨੇ ਸਾਉਥ ਏਰੀਏ ਦੇ ਹੋਤ ਗਾਰੋਨ ਨਾਂ ਦੇ ਇਲਾਕੇ ਵਿੱਚ ਇੱਕ 55 ਸਾਲ ਦੇ ਆਦਮੀ ਨੂੰ ਗ੍ਰਿਫਤਾਰ ਕੀਤਾ ਹੈ।ਜਿਹੜਾ 36 ਸਾਲ ਤੋਂ ਬਗੈਰ ਲਾਇਸੰਸ ਡਰਾਇਵਰੀ ਕਰ ਰਿਹਾ ਸੀ।ਜਦੋ ਉਸ ਨੇ ਇੱਕ ਚੌਕ ਵਿੱਚ ਗਲਤ ਪਾਸੇ ਕਾਰ ਮੋੜ ਲਈ ਤਾਂ ਪੁਲੀਸ ਦੀ ਬਾਜ਼ ਅੱਖ ਨੇ ਦਬੋਚ ਲਿਆ।ਕਿੱਤੇ ਵਜੋਂ ਮਿਸਤਰੀ [...]

Date:2010-05-22 Time:08:56:24

ਇੱਕ ਖ਼ਤ- ਘਰੋਂ ਰੁੱਸ ਕੇ ਗਈ ਆਪਣੀ ਛਮਕ-ਛੱਲੋ ਦੇ ਨਾਂ

ਗੁਰਮੇਲ ਬਦੇਸ਼ਾ , ਸਰੀ ਬੀ, ਸੀ ਤੈਨੂੰ ਮੇਰੇ ਲੜ ਲਾਉਣ ਵਾਲੇ ‘ਪੱਲੂ’  ਵਰਗੀਏ …ਭਾਗਵਾਨੇ ! ਤੂੰ ਕਿਉਂ ਪੱਲਾ ਛੁਡਾ ਕੇ ਤੁਰ ਗਈ ਏਂ ? ਆ ਜਾ ! ਅਜੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ, ਕਿਉਂਕਿ ਇਹ ਬੇਰ ਆਪਾਂ ਡਾਲਰ ਸਟੋਰ ਤੋਂ ਲਏ ਸੀ । ਯਾਦ ਕਰ ਓ ਵੇਲਾ ! ਜਦੋਂ ਤੂੰ ਇੰਡੀਆ ਤੋਂ ਨਵੀਂ ਨਵੀਂ ਆਈ [...]

Date:2010-05-22 Time:08:56:24

ਇੰਗਲੈਂਡ ਦੀ ਹਰਮਨ ਪਿਆਰੀ ਸੜਕ : ਸੋਹੋ ਰੋਡ

ਬਲਰਾਜ ਸਿੱਧੂ, ਯੂ.ਕੇ. ਭਾਰਤ ਤੋਂ ਕੋਈ ਵੀ ਲੇਖਕ ਮਿੱਤਰ, ਗਾਇਕ ਦੋਸਤ, ਆਲੋਚਕ, ਪੱਤਰਕਾਰ, ਸੰਪਾਦਕ, ਫਿਲਮੀ ਅਦਾਕਾਰ, ਨਿਰਦੇਸ਼ਕ, ਖਿਡਾਰੀ, ਚਿੱਤਰਕਾਰ, ਵਾਕਿਫਕਾਰ ਜਾਂ ਕੋਈ ਸਕਾ-ਸੰਬੰਧੀ ਇੰਗਲੈਂਡ ਆਵੇ ਤਾਂ ਫੋਨ ਕਰਕੇ ਆਖੇਗਾ, “ਬਾਈ ਜੀ ਥੋਡੇ ਲੰਡਨ ’ਚ ਆਇਆ ਹੋਇਆਂ। ਥੋਨੂੰ ਮਿਲਣੈ।” ਪਹਿਲੇ ਪਹਿਲ ਤਾਂ ਇਹ ਸੁਣ ਕੇ ਹਾਸਾ ਆ ਜਾਇਆ ਕਰਦਾ ਸੀ ਤੇ ਅਗਲੇ ਦੀ ਪਿਆਰ ਭਿੱਜੇ ਸ਼ਬਦਾਂ ਨਾਲ ਦਰੁਸਤੀ [...]

Date:2010-05-22 Time:08:56:24

ਗਿਲਾਨੀ ਨੇ ਰੱਖਿਆ ਮੰਤਰੀ ਨੂੰ ਝਾੜਿਆ

ਇਸਲਾਮਾਬਾਦ – ਪਾਕਿਸਤਾਨ ਦੇ ਪ੍ਰਧਾਨਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਸੈਨਾ ਮੁੱਖੀ ਕਿਆਨੀ ਦੇ ਕਾਰਜਕਾਲ ਸਬੰਧੀ ਦਿਤੇ ਗਏ ਬਿਆਨ ਤੇ ਰੱਖਿਆ ਮੰਤਰੀ ਦੀ ਚੰਗੀ ਝਾੜ ਝੰਬ ਕੀਤੀ ਹੈ।ਰੱਖਿਆ ਮੰਤਰੀ ਨੇ ਇਹ ਕਿਹਾ ਸੀ ਕਿ ਸੈਨਾ ਮੁੱਖੀ ਦਾ ਕਾਰਜਕਾਲ ਵਧਾਇਆ ਨਹੀਂ ਜਾਵੇਗਾ। ਰੱਖਿਆ ਮੰਤਰੀ ਚੌਧਰੀ ਅਹਿਮਦ ਮੁਖਤਾਰ ਦੇ ਇਸ ਬਿਆਨ ਨੂੰ ਪ੍ਰਧਾਨ ਮੰਤਰੀ ਗਿਲਾਨੀ ਨੇ ਬੇਵਕਤ , ਬੇਲੋੜਾ [...]

Date:2010-05-22 Time:08:56:24

ਸ਼੍ਰੋਮਣੀ ਕਮੇਟੀ ਵਲੋਂ ਬੀਬੀ ਸੁਰਿੰਦਰ ਕੌਰ ਬਾਦਲ ਦੀ ਸਿਹਤਯਾਬੀ ਲਈ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ

ਅੰਮ੍ਰਿਤਸਰ:- ਗੁਰੂ ਘਰ ਦੀ ਅਨਿਨ ਸੇਵਕ ਤੇ ਮੁੱਖ ਮੰਤਰੀ  ਪੰਜਾਬ ਸ. ਪ੍ਰਕਾਸ਼  ਸਿੰਘ ਬਾਦਲ ਦੀ ਧਰਮ  ਪਤਨੀ ਬੀਬੀ ਸੁਰਿੰਦਰ  ਕੌਰ ਬਾਦਲ ਦੀ ਸਿਹਤਯਾਬੀ ਲਈ ਸ਼੍ਰੋਮਣੀ ਗੁਰਦੁਆਰਾ  ਪ੍ਰਬੰਧਕ ਕਮੇਟੀ ਵਲੋਂ ਸ੍ਰੀ ਹਰਿਮੰਦਰ ਸਾਹਿਬ ਸਮੂੰਹ ’ਚ ਗੁਰਦੁਆਰਾ ਝੰਡਾ ਬੁੰਗਾ ਸਾਹਿਬ ਵਿਖੇ ਅਖੰਡ ਪਾਠ ਦੇ ਭੋਗ ਪਾਏ ਗਏ। ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਇੰਦਰਜੀਤ ਸਿੰਘ ਮੁੰਬਈ [...]

Date:2010-05-22 Time:08:56:24

ਮਹਾਨ ਯੋਧੇ ਜਰਨੈਲ ਤੇ ਲਾਸਾਨੀ ਸ਼ਹੀਦ ਬਾਬਾ ਬੰਦਾ ਸਿੰਘ ਜੀ ਬਹਾਦਰ ਦਾ ਸ਼ਹੀਦੀ ਦਿਹਾੜਾ 9 ਜੂਨ ਨੂੰ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ- ਜਥੇ: ਅਵਤਾਰ ਸਿੰਘ

ਅੰਮ੍ਰਿਤਸਰ:- ਸਿੱਖਾਂ ਦੇ ਪਹਿਲੇ  ਬਾਦਸ਼ਾਹ ਤੇ ਮਹਾਨ ਯੋਧੇ ਜਰਨੈਲ ਬਾਬਾ ਬੰਦਾ ਸਿੰਘ ਜੀ ਬਹਾਦਰ ਜਿਸ ਨੇ ਆਪਣੇ ਜੀਵਨ ’ਚ ਮਹਾਨ ਪ੍ਰਾਪਤੀਆਂ ਤੇ ਲਾਸਾਨੀ ਕੁਰਬਾਨੀ ਦਾ ਵਿਲੱਖਣ ਇਤਿਹਾਸ ਸਿਰਜਿਆ ਹੈ, ਦਾ ਸ਼ਹੀਦੀ ਦਿਹਾੜਾ ਸਿੱਖ ਜਗਤ ਦੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ੯ ਜੂਨ ਨੂੰ ਆਪਣੇ ਪ੍ਰਬੰਧ ਅਧੀਨ ਸਮੂਹ ਗੁਰਦੁਆਰਾ ਸਾਹਿਬਾਨ ’ਚ ਸ਼ਰਧਾ ਭਾਵਨਾ ਨਾਲ [...]

Date:2010-05-22 Time:08:56:24

ਥਿਆੜਾ ਪਰਿਵਾਰ ਵਲੋਂ ਯੂਬਾ ਸਿਟੀ ਦੇ ਬੋਗ ਰੋਡ ਗੁਰੂਘਰ ਨਵੇਂ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ

ਯੂਬਾ ਸਿਟੀ, ( ਹੁਸਨ ਲੜੋਆ ਬੰਗਾ) – ਯੂਬਾ ਸਿਟੀ ਦੇ ਬਿਜਨਸ ਮੈਨ ਥਿਆੜਾ ਬ੍ਰਦਰਜ ਵਲੋਂ ਯੂਬਾ ਸਿਟੀ ਦੇ ਬੋਗ ਰੋਡ ਗੁਰੂਘਰ ਨਵੇਂ ਨਿਸ਼ਾਨ ਸਾਹਿਬ ਦੀ ਸੇਵਾ ਕੀਤੀ ਗਈ ਤੇ ਅਖੰਡਪਾਠ ਦੇ ਭੋਗ ਐਤਵਾਰ ਨੂੰ ਪਾਏ ਗਏ। ਉਪਰੰਤ ਰਾਗੀ ਸਿੰਘਾ ਨੇ ਸ਼ਬਦ ਕੀਰਤਨ ਨਾਲ ਸੰਗਤਾਂ ਨੂੰ ਜੋੜਿਆ। ਨਿਸ਼ਾਨ ਸਾਹਿਬ ਦੀ ਸੇਵਾ ਮੌਕੇ ਯੂਬਾ ਸਿਟੀ ਦੇ ਸਥਾਨਕ [...]

Date:2010-05-22 Time:08:56:24

ਸੀਆਈਐੱਸ ਨਾਲ ਰਿਸ਼ਤੇ ਮਜ਼ਬੂਤ ਕਰੇਗਾ ਰੂਸ

ਮਾਸਕੋ : ਰੂਸ ਦੇ ਪ੍ਰਧਾਨ ਮੰਤਰੀ ਵਲਾਦਿਮੀਰ ਪੁਤੀਨ ਨੇ ਕਿਹਾ ਹੈ ਕਿ ਉਹਨਾਂ ਦਾ ਦੇਸ਼ ਸੁਤੰਤਰ ਦੇਸ਼ਾਂ ਦੇ ਰਾਸ਼ਟਰਕੁੱਲ ਸੀਆਈਐੱਸ ਦੇ ਨਾਲ ਰਿਸ਼ਤੇ ਮਜਬੂਤ ਕਰਨ ਦਾ ਇੱਛੁਕ ਹੈ।ਪੁਤਿਨ ਨੇ ਸੈਂਟ ਪੀਟਰਬਰਗ ਵਿੱਚ ਸੀਆਈਐੱਸ ਦੇਸ਼ਾਂ ਦੇ ਰਾਸ਼ਟਰ ਪ੍ਰਮੁੱਖਾਂ ਦੀ ਬੈਠਕ ਵਿੱਚ ਸ਼ੁਕਰਵਾਰ ਨੂੰ ਕਿਹਾ ਹੈ ਕਿ ਅਸੀਂ ਸੀਆਈਐੱਸ ਦੇਸ਼ਾਂ ਦੇ ਨਾਲ ਸਾਰੇ ਖੇਤਰਾਂ ਵਿੱਚ ਰਿਸ਼ਤੇ ਮਜ਼ਬੂਤ ਕਰਨ ਦੇ ਇੱਛੁਕ ਹਾਂ।

Date:2010-05-22 Time:08:56:21

ਸ਼ਹਿਜਾਦ ਦੇ ਚਾਰ ਜਾਣੂ ਨਜ਼ਰਬੰਦ

ਇਸਲਾਮਾਬਾਦ : ਪਾਕਿਸਤਾਨ ਨੇ ਅਮਰੀਕਾ ਦੇ ਨਿਊਯਾਰਕ ਸ਼ਹਿਰ ਸਥਿਤ ਬਹੁ-ਚਰਚਿਤ ਟਾਈਮਜ਼ ਸਕੁਆਇਰ ਉੱਤੇ ਹਮਲੇ ਦੀ ਅਸਫ਼ਲ ਕੋਸ਼ਿਸ਼ ਦੇ ਸਿਲਸਿਲੇ ਵਿੱਚ ਗ੍ਰਿਫ਼ਤਾਰ ਫੈਸਲ ਸ਼ਹਿਜਾਦ ਦੇ ਨਾਲ ਸਬੰਧਾਂ ਦੇ ਸ਼ੱਕ ਵਿੱਚ ਚਾਰ ਲੋਕਾਂ ਨੂੰ ਨਜ਼ਰਬੰਦ ਕੀਤਾ ਹੈ।

Date:2010-05-22 Time:08:56:20

ਰਿਲਾਇੰਸ ਨੇ ਫਿਰ ਸ਼ੁਰੂ ਕੀਤੀ ਖੁਦਾਈ

ਨਵੀਂ ਦਿੱਲੀ : ਰਿਲਾਇੰਸ ਇੰਡਸਟਰੀਜ਼ ਨੇ ਚੱਕਰਵਰਤੀ ਤੂਫ਼ਾਨ ਲੈਲਾ ਦੇ ਕਮਜ਼ੋਰ ਪੈਣ ਨਾਲ ਹੀ ਪੂਰਬੀ ਤੱਟ ਉੱਤੇ ਤੇਲ ਤੇ ਗੈਸ ਖੁਦਾਈ ਦੀਆਂ ਗਤੀਵਿਧੀਆਂ ਕੱਲ੍ਹ ਤੋਂ ਫਿਰ ਸ਼ੁਰੂ ਕਰ ਦਿੱਤੀਆਂ।

Date:2010-05-22 Time:08:56:20

ਧਨਲਕਸ਼ਮੀ ਖੋਲ੍ਹੇਗੀ ਨਵੀਂਆਂ ਬਰਾਂਚਾਂ

ਬੈਂਗਲੂਰ : ਨਿੱਜੀ ਖੇਤਰ ਦੀ ਧਨ ਲਕਸ਼ਮੀ ਬੈਂਕ ਕਾਰੋਬਾਰ ਵਧਾਉਣ ਦੇ ਲਈ ਦੇਸ਼ ਭਰ ਵਿੱਚ 66 ਨਵੀਂਆਂ ਬਰਾਂਚਾਂ ਅਤੇ 380 ਏਟੀਐੱਮ ਕੇਂਦਰ ਖੋਲ੍ਹੇਗੀ।ਬੈਂਕ ਨੇ ਬਰਾਂਚ ਅਤੇ ਬੈਂਕਿੰਗ ਸੇਵਾ ਪ੍ਰਮੁੱਖ ਸਲਿਲ ਦਾਤਾਰ ਨੇ ਸ਼ੁਕਰਵਾਰ ਨੂੰ ਇੱਥੇ ਇਹ ਜਾਣਕਾਰੀ ਦਿੱਤੀ।

Date:2010-05-22 Time:08:56:20

ਪੀਐੱਨਬੀ ਐੱਮਪੀ 'ਚ ਕਰੇਗੀ ਵਿਸਤਾਰ

ਭੁਪਾਲ : ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਵਿੱਤ ਵਰ੍ਹੇ 2010-11 ਦੇ ਦੌਰਾਨ ਮੱਧ ਪ੍ਰਦੇਸ਼ ਵਿੱਚ 57 ਨਵੀਂਆਂ ਬਰਾਂਚਾਂ ਸ਼ੁਰੂ ਕਰੇਗੀ। ਇਹਨਾਂ ਨੂੰ ਮਿਲਾਕੇ ਸੂਬੇ ਵਿੱਚ ਬਰਾਂਚਾਂ ਦੀ ਸੰਖਿਆ ਵੱਧਕੇ 250 ਹੋ ਜਾਵੇਗੀ।

Date:2010-05-22 Time:08:56:20

ਹਿੰਦੁਜਾ ਨੇ ਕੀਤਾ ਕੇਬੀਐੱਲ ਈਪੀਬੀ ਦਾ ਅਧਿਗ੍ਰਹਿਣ

ਨਵੀਂ ਦਿੱਲੀ : ਵੱਖ ਵੱਖ ਖੇਤਰਾਂ ਵਿੱਚ ਕਾਰੋਬਾਰ ਕਰਨ ਵਾਲੀ ਬਹੁ ਰਾਸ਼ਟਰੀ ਹਿੰਦੁਜਾ ਸਮੂਹ ਨੇ ਬੈਲਜ਼ੀਅਮ ਦੇ ਕੇਬੀਸੀ ਗਰੁੱਪ ਦੀ ਸਹਿਯੋਗੀ ਨਿੱਜੀ ਬੈਂਕਿੰਗ ਇਕਾਈ ਕੇਬੀਐੱਲ ਈਪੀਬੀ ਦਾ 1.35 ਅਰਬ ਡਾਲਰ 'ਚ ਅਧਿਗ੍ਰਹਿਣ ਕਰ ਲਿਆ ਹੈ।

Date:2010-05-22 Time:08:56:20

ਜੇਪੀ ਇੰਫ਼ਰਾ ਦੇ ਸ਼ੇਅਰ ਗਿਰਾਵਟ ਨਾਲ ਸੂਚੀਬੱਧ

ਮੁੰਬਈ : ਉਸਾਰੀ ਖੇਤਰ ਦੀ ਮੰਨੀ ਪ੍ਰਮੰਨੀ ਕੰਪਨੀ ਜੇਪੀ ਇੰਫਰਾਸਟ੍ਰਕਚਰ ਲਿਮੀਟੇਡ ਦੇ ਸ਼ੇਅਰ ਬੰਬ ਸ਼ੇਅਰ ਬਾਜ਼ਾਰ ਵਿੱਚ 9 ਪ੍ਰਤੀਸ਼ਤ ਡਿੱਗਕੇ 93 ਰੁਪਏ ਪ੍ਰਤੀ ਸ਼ੇਅਰ ਉੱਤੇ ਸੂਚੀਬੱਧ ਹੋਏ।

Date:2010-05-22 Time:08:56:20

ਹੁਣ ਟੀਵੀ 'ਤੇ ਲਉ ਇੰਟਰਨੈਟ ਦਾ ਮਜਾ

ਇੰਟਰਨੈਟ ਸਰਚ ਇੰਜਣ ਗੂਗਲ ਨੇ ਮਸ਼ਹੂਰ ਟੀਵੀ ਪਲੇਟਫਾਰਮ 'ਗੂਗਲ ਟੀਵੀ' ਲਾਂਚ ਕੀਤਾ ਹੈ। ਸੋਨੀ. ਲਾਜਿਟੈਕ ਅਤੇ ਇੰਟੇਲ ਦੀ ਸਾਂਝੇਦਾਰੀ ਵਿੱਚ ਸ਼ੁਰੂ ਗੂਗਲ ਟੀਵੀ ਨਾਲ ਲੋਕਾਂ ਨੂੰ ਟੀਵੀ ਅਤੇ ਇੰਟਰਨੈਟ ਦੋਵਾਂ ਦੀ ਸੁਵਿਧਾ ਮਿਲੇਗੀ। ਕੰਪਨੀ ਨੇ ਕਿਹਾ ਕਿ ਗੂਗਲ ਟੀਵੀ ਦਾ ਆਨੰਦ ਇੰਟਰਨੈਟ ਸੁਵਿਧਾ ਨਾਲ ਯੁਕਤ ਟੈਲੀਵਿਜ਼ਨ ਦੇ ਜ਼ਰੀਏ ਉਠਾਇਆ ਜਾ ਸਕਦਾ ਹੈ, ਜਿਸਦਾ ਨਿਰਮਾਣ ਸੋਨੀ ਦੁਆਰਾ ਕੀਤਾ ਜਾਵੇਗਾ ਅਤੇ ਗੂਗਲ ਇਸ ਲਈ ਸੌਫਟਵੇਅਰ ਉਪਲਬਧ ਕਰਾਏਗੀ।

Date:2010-05-22 Time:08:56:20

ਐਬੋਟ ਕਰੇਗੀ ਸੋਲਿਊਸ਼ਨ ਕਾਰੋਬਾਰ ਦਾ ਅਧਿਗ੍ਰਹਿਣ

ਨਵੀਂ ਦਿੱਲੀ : ਅਮਰੀਕੀ ਕੰਪਨੀ ਐਬੋਟ ਦੇਸ਼ ਦੀ ਜਾਣੀ ਪਹਿਚਾਣੀ ਫਰਮਾ ਕੰਪਨੀ ਪੀਰਾਮਲ ਹੈਲਥਕੇਅਰ ਦੇ ਸੋਲਿਊਸ਼ਨ ਕਾਰੋਬਾਰ ਦਾ ਅਧਿਗ੍ਰਹਿਣ ਕਰੇਗੀ।ਪੀਰਾਮਲ ਹੈਥਲਕੇਅਰ ਨੇ ਦੱਸਿਆ ਕਿ ਕੰਪਨੀ ਦੇ ਨਿਦੇਸ਼ਕ ਮੰਡਲ ਨੇ ਇਸ ਅਧਿਗ੍ਰਹਿਣ ਸੌਦੇ ਨੂੰ ਮੰਜ਼ੂਰੀ ਦੇ ਦਿੱਤੀ ਹੈ। ਇਹ ਸੌਦਾ 3.72 ਅਰਬ ਡਾਲਰ ਵਿੱਚ ਹੋਇਆ ਹੈ।

Date:2010-05-22 Time:08:56:20

ਹੁਣ ਮੈਸੇਜ ਭੇਜੋ ਬੇਝਿਜਕ!

ਆਪਣੇ ਮੋਬਾਇਲ ਤੋਂ ਕਦੇ ਕੋਈ ਅਜਿਹਾ ਗੁਪਤ ਮੈਸੇਜ ਭੇਜਣ 'ਤੇ ਮਨ ਵਿੱਚ ਵਹਿਮ ਲੱਗਿਆ ਰਹਿੰਦਾ ਹੈ ਕਿ ਕਿਤੇ ਇਸ ਮੈਸੇਜ ਨੂੰ ਕੋਈ ਦੂਜਾ ਨਾ ਪੜ੍ਹ ਲਵੇ। ਜਦੋਂ ਤੱਕ ਉਸਦਾ ਜਵਾਬ ਨਹੀਂ ਆ ਜਾਂਦਾ ਉਦੋਂ ਤੱਕ ਮਨ ਨੂੰ ਤਸੱਲੀ ਨਹੀਂ ਹੁੰਦੀ, ਪਰ ਹੁਣ ਅਜਿਹਾ ਨਹੀਂ ਹੋਵੇਗਾ। ਤੁਹਾਡਾ ਮੈਸੇਜ ਉਸੇ ਦੇ ਕੋਲ ਜਾਵੇਗਾ ਅਤੇ ਉਹੀ ਪੜ੍ਹੇਗਾ ਜਿਸ ਨੂੰ ਤੁਸੀਂ ਭੇਜਿਆ ਹੈ। ਵਿਗਿਆਨਕਾਂ ਨੇ ਇਸ ਲਈ ਅਜਿਹੀ ਤਕਨੀਕ ਦੀ ਖੋਜ ਕੀਤੀ ਹੈ, ਜਿਸ ਨਾਲ ਕੋਈ ਵੀ ਮੈਸੇਜ ਇੱਕ ਦਮ ਸਹੀ ਥਾਂ ਤੇ ਪਹੁੰਚੇਗਾ ਅਤੇ ਉਸੇ ਦੇ ਕੋਲ ਪਹੁੰਚੇਗਾ ਜਿਸ ਨੂੰ ਭੇਜਿਆ ਗਿਆ ਹੈ।

Date:2010-05-22 Time:08:56:20

ਐੱਲਜੀ ਦੇ ਲਈ ਹੈਥਲ ਪਲਸ ਫਾਇਦੇਮੰਦ

ਕੋਲਕਾਤਾ : ਘਰੇਲੂ ਇਲੈਕਟ੍ਰੋਨਿਕ ਸਾਜੋ ਸਾਮਾਨ ਬਣਾਉਣ ਵਾਲੀ ਕੋਰੀਆਈ ਕੰਪਨੀ ਐੱਲਜੀ ਇਲੈਕਟ੍ਰੋਨਿਕਸ ਸਿਹਤ ਦੇਖ ਭਾਲ ਦੇ ਨਾਲ ਜੁੜ੍ਹੀ ਤਕਨੀਕੀ ਅਨੁਭਵਾਂ ਦੇ ਬਲ ਉੱਤੇ "ਅਪਗ੍ਰੇਡ ਯੋਰ ਲਾਈਫ਼ ਇਨ ਏਵਰੀ ਵੇ" ਵਰਗੇ ਨਵੇਂ ਵਿਗਿਆਪਨ ਸਲੋਗਨ ਦੇ ਨਾਲ ਬਾਜਾਰ ਵਿੱਚ ਐੱਲਜੀ ਹੈਲਥ ਪਲਸ ਉਤਪਾਦ ਵੇਚਣ ਦਾ ਦੂਜਾ ਅਭਿਆਨ ਚਲਾਉਣ ਜਾ ਰਹੀ ਹੈ।

Date:2010-05-22 Time:08:56:20

ਗ੍ਰੇਪਸ ਮੋਬਾਇਲ ਦੀ ਨਵੀਂ ਪੇਸ਼ਕਸ਼

ਪਟਨਾ : ਮੋਬਾਇਲ ਫੋਨ ਦੇ ਨਿਰਮਾਤਾ ਅਤੇ ਵਿਤਰਕ ਯੂਨੀਟ੍ਰੋਨ ਐਕਜਿਮ ਪ੍ਰਾਈਵੇਟ ਲਿਮੀਟੇਡ ਨੇ ਕਿਫ਼ਾਇਤੀ ਭਾਅ ਵਿੱਚ ਗ੍ਰੇਪਸ ਲੜੀ ਦੇ ਆਕਰਸ਼ਕ ਅਤੇ ਜਿਆਦਾ ਫੀਚਰ ਵਾਲਾ ਮੋਬਾਇਲ ਬਾਜ਼ਾਰ ਵਿੱਚ ਉਤਾਰਿਆ ਹੈ, ਜਿਸ ਵਿੱਚ ਦੋ ਸਿਮਾਂ ਦਾ ਵਿਕਲਪ ਉਪਲਬੱਧ ਹੈ।

Date:2010-05-22 Time:08:56:20

ਫੇਮ 'ਚੋਂ ਰਿਲਾਇੰਸ ਨੇ ਹੋਰ ਖਰੀਦੀ ਹਿੱਸੇਦਾਰੀ

ਮੁੰਬਈ : ਅਨਿਲ ਧੀਰੂਭਾਈ ਅੰਬਾਨੀ ਸਮੂਹ (ਏਡੀਏਜੀ) ਦੀਆਂ ਤਿੰਨ ਕੰਪਨੀਆਂ ਨੇ ਫੇਮ ਇੰਡੀਆ ਵਿੱਚ 2.37 ਫੀਸਦੀ ਦੀ ਹੋਰ ਹਿੱਸੇਦਾਰੀ ਖਰੀਦਕੇ ਇਸ ਮਲਟੀਪਲੈਕਸ ਚੈਨ ਵਿੱਚ ਆਪਣੀ ਹਿੱਸੇਦਾਰੀ 14.15 ਪ੍ਰਤੀਸ਼ਤ ਕਰ ਲਈ ਹੈ।

Date:2010-05-22 Time:08:56:20

ਭਾਰਤ ਦੇ ਸਹਿਯੋਗ ਲਈ ਆਉਣਗੇ ਬੋਇੰਗ ਦੇ ਮਾਹਰ

ਨਵੀਂ ਦਿੱਲੀ - ਜਹਾਜ ਨਿਰਮਾਤਾ ਕੰਪਨੀ ਬੋਇੰਗ ਨੇ ਐਲਾਣ ਕੀਤਾ ਹੈ ਕਿ ਉਹ ਮੰਗਲੌਰ ਵਿਚ ਏਅਰ ਇੰਡੀਆ ਦੇ ਬੋਇੰਗ 737-800 ਜਹਾਜ ਹਾਦਸੇ ਦੇ ਮੱਦੇਨਜ਼ਰ ਭਾਰਤ ਨੂੰ ਸਹਾਇਤਾ ਮੁਹੱਈਆ ਕਰਾਉਣ ਲਈ ਆਪਣੇ ਤਕਨੀਕੀ ਮਾਹਰ ਭੇਜੇਗੀ।

Date:2010-05-22 Time:08:56:20

ਬੰਗਲਾਦੇਸ਼ ਦਾ ਰੂਸ ਨਾਲ ਪਰਮਾਣੂ ਕਰਾਰ

ਬੰਗਲਾਦੇਸ਼ ਨੇ ਆਪਣੇ ਪਹਿਲੇ ਪਰਮਾਣੂ ਕਾਰਖਾਨੇ ਲਈ ਰੂਸ ਨਾਲ ਕਰਾਰ ਉੱਪਰ ਹਸਤਾਖਰ ਕੀਤੇ ਹਨ।ਬੰਗਲਾਦੇਸ਼ ਨੂੰ ਆਸ ਹੈ ਕਿ 2017 ਤੱਕ ਇਹ ਕਾਰਖਾਨਾ ਸਥਾਪਤ ਹੋ ਜਾਵੇਗਾ ਅਤੇ ਇਸ ਤੋਂ ਸਾਲ 2020 ਤੱਕ 2000 ਮੈਗਾਵਾਟ ਬਿਜਲੀ ਪੈਦਾ ਹੋਣ ਲੱਗੇਗੀ।

Date:2010-05-22 Time:08:56:20


1   2  

page no.1

Select news date :

31 - 5 - 2010
30 - 5 - 2010
29 - 5 - 2010
28 - 5 - 2010
27 - 5 - 2010
26 - 5 - 2010
25 - 5 - 2010
24 - 5 - 2010
23 - 5 - 2010
22 - 5 - 2010
21 - 5 - 2010
20 - 5 - 2010
19 - 5 - 2010
18 - 5 - 2010
17 - 5 - 2010
16 - 5 - 2010
15 - 5 - 2010
14 - 5 - 2010
13 - 5 - 2010
12 - 5 - 2010
11 - 5 - 2010
10 - 5 - 2010
9 - 5 - 2010
8 - 5 - 2010
7 - 5 - 2010
6 - 5 - 2010
5 - 5 - 2010
4 - 5 - 2010
3 - 5 - 2010
2 - 5 - 2010
1 - 5 - 2010