Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 2 - 5 - 2010

ਮੈਂ ਮਰਦ ਨਹੀਂ : ਸੁਆਮੀ ਨਿਤਆਨੰਦ

'ਮੈਂ ਮਰਦ ਨਹੀਂ ਹਾਂ, ਇਸ ਲਈ ਔਰਤ ਦੇ ਨਾਲ ਸੈਕਸ ਕਰਨ ਦਾ ਸੁਆਲ ਹੀ ਨਹੀਂ ਉੱਠਦਾ, ਇਸਦੇ ਚੱਲਦਿਆਂ ਮੇਰੀ ਮਰਦਾਨਾ ਜਾਂਚ ਕਰਵਾਉਣੀ ਚਾਹੀਦੀ ਹੈ।" ਇਹ ਗੱਲਾਂ ਸੈਕਸ ਸਕੈਂਡਲ ਵਿੱਚ ਕਥਿਤ ਤੌਰ 'ਤੇ ਸ਼ਾਮਿਲ ਸੁਆਮੀ ਨਿਤਆਨੰਦ ਨੇ ਬੈਂਗਲੂਰ ਵਿਖੇ ਸੀਆਈਡੀ ਦੇ ਸਾਹਮਣੇ ਆਖੀਆਂ।

Date:2010-05-02 Time:00:02:38

ਯਹੂਦੀ ਵਿਰੋਧੀ ਹੈ ਅਹਿਮਦੀਨੇਜਾਦ-ਹਿਲੇਰੀ

ਵਾਸ਼ਿੰਗਟਨ - ਅਮਰੀਕਾ ਦੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਈਰਾਨੀ ਰਾਸ਼ਟਰਪਤੀ ਮਹਮੂਦ ਅਹਿਮਦੀਨੇਜਾਦ ਨੂੰ ਯਹੂਦੀ ਵਿਰੋਧੀ ਦੱਸਦੇ ਹੋਏ ਕਿਹਾ ਕਿ ਈਰਾਨ ਦੀ ਪ੍ਰਮਾਣੂ ਸਮਰੱਥਾ ਨਾ ਕੇਵਲ ਇਜ਼ਰਾਈਲ ਲਈ ਬਲਕਿ ਪੂਰੇ ਖੇਤਰ ਲਈ ਖਤਰਾ ਹੈ।

Date:2010-05-02 Time:00:02:38

ਐੱਚਸੀਐੱਲ ਦਾ ਮੁਨਾਫ਼ਾ ਵੱਧਿਆ

ਨਵੀਂ ਦਿੱਲੀ : ਸੂਚਨਾ ਤਕਨੀਕ ਖੇਤਰ ਦੀ ਕੰਪਨੀ ਐੱਚਸੀਐੱਲ ਇੰਫੋਸਿਸਟਮਜ਼ ਲਿਮੀਟੇਡ ਨੇ ਬੀਤੀ 31 ਮਾਰਚ ਨੂੰ ਸਮਾਪਤ ਤੀਜੀ ਤਿਮਾਹੀ ਵਿੱਚ ਕਾਰੋਬਾਰ ਵਿੱਚ ਗਿਰਾਵਟ ਆਉਣ ਦੇ ਬਾਵਜੂਦ 60 ਕਰੋੜ ਰੁਪਏ ਦਾ ਮੁਨਾਫ਼ਾ ਕਮਾਇਆ, ਜੋ ਇਸ ਤੋਂ ਪਿਛਲੇ ਵਿੱਤ ਵਰ੍ਹੇ ਦੀ ਸਮਾਨ ਮਿਆਦ ਦੀ ਤੁਲਨਾ ਵਿੱਚ 3.44 ਪ੍ਰਤੀਸ਼ਤ ਜਿਆਦਾ ਹੈ।

Date:2010-05-02 Time:00:02:38

ਸਿਨਟੈਕਸ ਇੰਡਸਟਰੀ ਮੁਨਾਫ਼ੇ 'ਚ

ਨਵੀਂ ਦਿੱਲੀ : ਸਿਨਟੈਕਸ ਇੰਡਸਟਰੀਜ਼ ਲਿਮੀਟੇਡ ਨੇ ਪਿਛਲੀ 31 ਮਾਰਚ ਨੂੰ ਸਮਾਪਤ ਤਿਮਾਹੀ ਵਿੱਚ 122.58 ਕਰੋੜ ਰੁਪਏ ਦਾ ਲਾਭ ਕਮਾਇਆ ਹੈ, ਜੋ ਇਸ ਤੋਂ ਪਿਛਲੇ ਵਿੱਤ ਵਰ੍ਹੇ ਦੀ ਇਸੇ ਮਿਆਦ ਵਿੱਚ 91.70 ਕਰੋੜ ਰੁਪਏ ਦੀ ਤੁਲਨਾ ਵਿੱਚ 33.67 ਪ੍ਰਤੀਸ਼ਤ ਜਿਆਦਾ ਹੈ।

Date:2010-05-02 Time:00:02:38

ਆਈਡੀਬੀਆਈ ਦਾ ਮੁਨਾਫ਼ਾ 20% ਵੱਧਿਆ

ਨਵੀਂ ਦਿੱਲੀ : ਆਈਡੀਬੀਆਈ ਬੈਂਕ ਲਿਮੀਟੇਡ ਨੇ ਵਿੱਤ ਵਰ੍ਹੇ 2009-10 ਵਿੱਚ 1031 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ, ਜੋ ਇਸ ਤੋਂ ਪਿਛਲੇ ਵਿੱਤ ਵਰ੍ਹੇ ਵਿੱਚ 859 ਕਰੋੜ ਰੁਪਏ ਦੀ ਤੁਲਨਾ ਵਿੱਚ 20.10 ਪ੍ਰਤੀਸ਼ਤ ਜਿਆਦਾ ਹੈ।

Date:2010-05-02 Time:00:02:38

ਵਿਦੇਸ਼ੀ ਮੁਦਰਾ ਭੰਡਾਰ ਘੱਟਿਆ

ਮੁੰਬਈ : ਦੇਸ਼ ਵਿੱਚ ਵਿਦੇਸ਼ੀ ਮੁਦਰਾ ਭੰਡਾਰ 23 ਅਪ੍ਰੈਲ ਨੂੰ ਸਮਾਪਤ ਹਫ਼ਤੇ ਵਿੱਚ 61 ਕਰੋੜ ਰੁਪਏ 30 ਲੱਖ ਡਾਲਰ 279.476 ਅਰਬ ਡਾਲਰ ਰਹਿ ਗਿਆ ਜਦਕਿ ਇਸ ਤੋਂ ਪਿਛਲੇ ਹਫ਼ਤੇ ਵਿੱਚ ਇਹ 280.089 ਅਰਬ ਡਾਲਰ ਰਿਹਾ ਸੀ।

Date:2010-05-02 Time:00:02:38

ਓਐੱਨਜੀਸੀ ਨੇ ਦਿੱਤੇ 20 ਐੱਮਐੱਮਯੂ

ਨਵੀਂ ਦਿੱਲੀ : ਸਰਵਜਨਕ ਖੇਤਰ ਦੀ ਤੇਲ ਅਤੇ ਗੈਸ ਉਤਪਾਦਕ ਕੰਪਨੀ ਤੇਲ ਅਤੇ ਕੁਦਰਤੀ ਗੈਸ ਨਿਗਮ (ਓਐੱਨਜੀਸੀ) ਨੇ ਸੀਨੀਅਰ ਨਾਗਰਿਕਾਂ ਦੇ ਲਈ ਕੰਮ ਕਰਨ ਵਾਲੇ ਗੈਰ ਸਰਕਾਰੀ ਸੰਗਠਨ ਹੈਲਪੇਜ਼ ਇੰਡੀਆ ਦੁਆਰਾ ਸੀਨੀਅਰ ਨਾਗਰਿਕ ਸਿਹਤ ਸੇਵਾ ਅਭਿਆਨ ਵਿੱਚ ਹਿੱਸੇਦਾਰੀ ਕਰਦਿਆਂ 16.50 ਕਰੋੜ ਰੁਪਏ ਦੀ ਲਾਗਤ ਦੇ ਨਾਲ 20 ਮੈਡੀਕਲ ਮੋਬਾਇਲ ਯੂਨਿਟ ਦਿੱਤੇ ਹਨ।

Date:2010-05-02 Time:00:02:38

ਆਲੋਕ ਇੰਡਸਟਰੀਜ਼ ਨੂੰ 95.33 ਕਰੋੜ ਦਾ ਮੁਨਾਫ਼ਾ

ਮੁੰਬਈ : ਦੇਸ਼ ਦੀ ਪ੍ਰਮੁੱਖ ਕੱਪੜਾ ਨਿਰਮਾਤਾ ਕੰਪਨੀ ਆਲੋਕ ਇੰਡਸਟਰੀਜ਼ ਨੇ 31 ਮਾਰਚ 2010 ਨੂੰ ਸਮਾਪਤ ਅੰਤਿਮ ਤਿਮਾਹੀ ਵਿੱਚ 95.33 ਕਰੋੜ ਰੁਪਏ ਦਾ ਮੁਨਾਫ਼ਾ ਕਮਾਇਆ ਜੋ ਕਿ ਇਸ ਤੋਂ ਪਿਛਲੇ ਵਿੱਤ ਵਰ੍ਹੇ ਦੀ ਇਸੇ ਮਿਆਦ ਦੇ 71.19 ਰੁਪਏ ਦੇ ਮੁਕਾਬਲੇ 33.91 ਫੀਸਦੀ ਜਿਆਦਾ ਰਿਹਾ ਹੈ।

Date:2010-05-02 Time:00:02:38

ਪ੍ਰਿਅੰਕਾ ਨਾਲ ਫਿਲਮ ਕਰਨ ਲਈ ਅੱਕੀ ਤਿਆਰ

ਅਕਸ਼ੈ ਕੁਮਾਰ ਦਾ ਕਹਿਣਾ ਹੈ ਕਿ ਉਹ ਇੱਕ ਪ੍ਰੋਫੈਸ਼ਨਲ ਕਲਾਕਾਰ ਹਨ ਅਤੇ ਕਿਸੇ ਵੀ ਨਾਇਕਾ ਨਾਲ ਕੰਮ ਕਰਨ ਲਈ ਤਿਆਰ ਹਨ। ਇਸ ਵਿੱਚ ਪ੍ਰਿਅੰਕਾ ਚੋਪੜਾ ਵੀ ਹੈ, ਜਿਸ ਨਾਲ ਇੱਕ ਜ਼ਮਾਨੇ 'ਚ ਅਕਸ਼ੈ ਦੀ ਜੋੜੀ ਕਾਫ਼ੀ ਚਰਚਿਤ ਹੋਈ ਸੀ। ਉਸ ਦੌਰਾਨ ਅਕਸ਼ੈ ਅਤੇ ਪ੍ਰਿਅੰਕਾ ਦੇ ਅਫ਼ੇਅਰ ਦੀ ਚਰਚਾ ਹੋਈ ਸੀ। ਕਿਹਾ ਜਾਂਦਾ ਹੈ ਕਿ ਅਕਸ਼ੈ ਅਤੇ ਪ੍ਰਿਅੰਕਾ ਦੀਆਂ ਨਜ਼ਦੀਕੀਆਂ ਨੇ ਅੱਕੀ ਦੀ ਪਤਨੀ ਟਵਿੰਕਲ ਨੂੰ ਪਰੇਸ਼ਾਨ ਕਰ ਦਿੱਤਾ ਸੀ ਅਤੇ ਉਸ ਦੇ ਕਹਿਣ ਤੇ ਅਕਸ਼ੈ ਨੇ ਪ੍ਰਿਅੰਕਾ ਨਾਲ ਆਪਣੀ ਜੋੜੀ ਤੋੜ ਦਿੱਤੀ। ਅਕਸ਼ੈ ਤਾਂ ਤਿਆਰ ਹਨ, ਪਰ ਕੀ ਪ੍ਰਿਅੰਕਾ ਰਾਜੀ ਹੋਵੇਗੀ।

Date:2010-05-02 Time:00:02:38

ਹਾਈਕੋਰਟ ਵੱਲੋਂ ਸਰਕਾਰ ਤੋਂ ਜਵਾਬ ਤਲਬ

ਚੰਡੀਗੜ੍ਹ - ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਪ੍ਰਵਾਸੀ ਭਾਰਤੀਆਂ ਦੀ ਸੁਰੱਖਿਆ ਨੀਤੀ ਬਣਾਉਣ ਲਈ ਭਾਰਤ ਸਰਕਾਰ ਨੂੰ ਜਲਦ ਜਵਾਬ ਦਾਇਰ ਕਰਨ ਦੇ ਹੁਕਮ ਦਿੱਤੇ ਹਨ।ਪਟੀਸ਼ਨਰ ਵਜੋਂ ਇਕ ਮਨੁੱਖੀ ਅਧਿਕਾਰ ਸੰਸਥਾ ਨੇ ਆਪਣੇ ਸਕੱਤਰ ਨਵਕਿਰਨ ਸਿੰਘ ਵੱਲੋਂ ਡਵੀਜ਼ਨ ਬੈਂਚ ਨੂੰ ਦੱਸਿਆ ਗਿਆ ਕਿ ਸ਼ਾਰਜਾਹ (ਦੁਬਈ) ਵਿਖੇ 17 ਭਾਰਤੀ ਨੌਜਵਾਨਾਂ ਨੂੰ ਇਕ ਝੂਠੇ ਮਾਮਲੇ ਵਿਚ ਫਸਾ ਕੇ ਮੌਤ ਦੀ ਸਜ਼ਾ ਦਿੱਤੇ ਜਾਣ ਦੀ ਘਟਨਾ ਭਾਰਤ ਸਰਕਾਰ ਦੀ ਅਣਗਹਿਲੀ ਦਾ ਸਬੂਤ ਹੈ।

Date:2010-05-02 Time:00:02:37

ਪਾਕਿ ਟੀਮ ਉੱਤੇ ਆਈਸੀਸੀ ਦੀ ਨਜ਼ਰ

ਲਾਹੌਰ : ਕੌਮਾਂਤਰੀ ਕ੍ਰਿਕਟ ਪਰਿਸ਼ਦ (ਆਈਸੀਸੀ) ਵੈਸਟ ਇੰਡੀਜ਼ ਵਿਖੇ ਚੱਲ ਰਹੇ ਟਵੈਂਟੀ 20 ਵਿਸ਼ਵ ਕੱਪ ਟੂਰਨਾਮੈਂਟ ਦੇ ਦੌਰਾਨ ਸੱਟੇਬਾਜ਼ੀ ਅਤੇ ਮੈਚ ਫਿਕਸਿੰਗ ਰੋਕਣ ਦੇ ਮਕਸਦ ਨਾਲ ਪਾਕਿਸਤਾਨ ਦੇ ਮੈਚਾਂ ਉੱਤੇ ਨਜ਼ਰ ਰੱਖੇਗੀ।

Date:2010-05-02 Time:00:02:37

ਚੋਕਰਜ਼ ਤੋਂ ਮੁਕਤ ਹੋਣ ਲਈ ਸੁਨਹਿਰਾ ਮੌਕਾ

ਸੈਂਟ ਲੂਸੀਆ : ਦੱਖਣੀ ਅਫ਼ਰੀਕੀ ਕ੍ਰਿਕਟ ਟੀਮ ਦੁਨੀਆ ਦੀਆਂ ਮਜ਼ਬੂਤ ਟੀਮਾਂ ਵਿੱਚ ਸ਼ੁਮਾਰ ਹੈ, ਪ੍ਰੰਤੂ ਇਸ ਟੀਮ ਦੀ ਸਭ ਤੋਂ ਵੱਡੀ ਬਦਕਿਸਮਤੀ ਇਹੀ ਹੈ ਕਿ ਇਹ ਵੱਡੇ ਟੂਰਨਾਮੈਂਟਾਂ ਵਿੱਚ ਖਿਤਾਬੀ ਮੰਜਿਲ ਉੱਤੇ ਪਹੁੰਚਕੇ ਡਗਮਗਾ ਜਾਣ ਦੇ ਠੱਪੇ ਤੋਂ ਮੁਕਤ ਨਹੀਂ ਹੋ ਪਾ ਰਹੀ ਹੈ।

Date:2010-05-02 Time:00:02:37

ਹਾਊਸਫੁਲ : ਧਮਾਲਾਂ ਨਹੀਂ ਪਈਆਂ

'ਹਾਊਸਫੁਲ' ਦੀ ਕਹਾਣੀ ਵਿੱਚ ਨਵਾਂਪਣ ਨਹੀਂ ਹੈ। ਮਿਸਟੇਕਨ ਆਇਡੈਂਟਿਟਿਜ਼ ਤੇ ਕਈ ਫਿਲਮਾਂ ਆ ਚੁੱਕੀਆਂ ਹਨ। ਇੰਟਰਟੇਨਮੈਂਟ ਲਈ ਕਹਾਣੀ ਨੂੰ ਇਗਨੋਰ ਕਰ ਦਈਏ, ਪਰ ਫਿਲਮ ਦੇ ਸਕ੍ਰੀਨਪਲੇ ਵਿੱਚ ਉਹ ਕਸਾਵਟ ਨਹੀਂ ਹੈ ਕਿ ਦਰਸ਼ਕ ਸਭ ਕੁਝ ਭੁੱਲ ਕੇ ਸਿਰਫ਼ ਹੱਸਦੇ ਰਹਿਣ। ਕੁਝ ਸੀਨ ਅਜਿਹੇ ਹਨ ਜੋ ਹਸਾਉਂਦੇ ਹਨ, ਪਰ ਅਜਿਹੇ ਸੀਨ ਵੀ ਹਨ, ਜਿਨ੍ਹਾਂ ਵਿੱਚ ਚਿਹਰੇ ਤੇ ਮੁਸਕਾਨ ਵੀ ਨਹੀਂ ਆਉਂਦੀ। ਕਾਮੇਡੀ ਦੇ ਨਾਂਅ ਤੇ ਸਾਜਿਦ ਨੇ ਉਨ੍ਹਾਂ ਪੁਰਾਣੇ-ਸਰਾਣੇ ਦ੍ਰਿਸ਼ਾਂ ਨੂੰ ਦੁਹਰਾਇਆ ਹੈ, ਜਿਨ੍ਹਾਂ ਨੂੰ ਅਸੀਂ ਸੈਂਕੜੇ ਫਿਲਮਾਂ ਵਿੱਚ ਦੇਖ ਚੁੱਕੇ ਹਾਂ। ਜਿਵੇਂ - ਹੀਰੋਇਨ ਦੇ ਕਮਰੇ ਵਿੱਚ ਅਚਾਨਕ ਉਸਦੇ ਪਿਤਾ ਦਾ ਆ ਜਾਣਾ ਅਤੇ ਡਰ ਦੇ ਮਾਰੇ ਹੀਰੋ ਦਾ ਪਲੰਘ ਦੇ ਹੇਠਾਂ ਛੁਪ ਜਾਣਾ, ਰਜਾਈ ਲੈ ਕੇ ਕੋਈ ਸੁੱਤਾ ਹੈ ਅਤੇ ਉਸ ਨੂੰ ਹੀਰੋਇਨ ਸਮਝ ਕੇ ਹੀਰੋ ਦ

Date:2010-05-02 Time:00:02:37

ਦਰਸ਼ਕ ਹਮੇਸ਼ਾ ਸਹੀ ਹੁੰਦੇ ਹਨ - ਸ਼ਾਹਿਦ ਕਪੂਰ

ਪਿਛਲੀਆਂ ਫਿਲਮਾਂ ਦੀ ਅਸਫ਼ਲਤਾ ਤੋਂ ਦੁਖੀ ਹੋਏ ਬਿਨਾ ਬਾਲੀਵੁੱਡ ਅਭਿਨੇਤਾ ਸ਼ਾਹਿਦ ਕਪੂਰ ਦੀ ਨਜ਼ਰ ਆਉਣ ਵਾਲੀ ਫਿਲਮ 'ਬਦਮਾਸ਼ ਕੰਪਨੀ' ਅਤੇ ਪਿਤਾ ਪੰਕਜ ਕਪੂਰ ਦੀ ਪਹਿਲੀ ਨਿਰਦੇਸ਼ਿਤ ਫਿਲਮ 'ਮੌਸਮ' ਤੇ ਹੈ। ਜਿੱਥੋਂ ਤੱਕ ਅਸਫ਼ਲ ਫਿਲਮਾਂ ਦਾ ਸਵਾਲ ਹੈ ਤਾਂ ਸ਼ਾਹਿਦ ਕਹਿੰਦੇ ਹਨ ਕਿ ਦਰਸ਼ਕ ਹਮੇਸ਼ਾ ਸਹੀ ਹੁੰਦੇ ਹਨ ਅਤੇ ਜੇਕਰ ਉਨ੍ਹਾਂ ਨੇ ਫਿਲਮ ਨੂੰ ਅਸਵੀਕਾਰ ਕੀਤਾ ਹੈ ਤਾਂ ਜ਼ਰੂਰ ਉਸ ਵਿੱਚ ਕੁਝ ਵਧੀਆ ਨਹੀਂ ਲੱਗਿਆ ਹੋਵੇਗਾ। ਸ਼ਾਹਿਦ ਨੇ ਕਿਹਾ, 'ਜੇਕਰ ਅਭਿਨੇਤਾ ਅਸਫ਼ਲ ਫਿਲਮਾਂ ਦੇ ਬਾਰੇ ਹੀ ਸੋਚਦਾ ਰਹੇਗਾ ਤਾਂ ਉਹ ਅਗਲੀ ਫਿਲਮ ਦੇ ਬਾਰੇ ਸਕਰਾਤਮਿਕ ਰੂਪ ਨਾਲ ਨਹੀਂ ਸੋਚ ਸਕਦਾ ਹੈ, ਜੋ ਵੱਡੀ ਹਿੱਟ ਹੋ ਸਕਦੀ ਹੈ। ਜੇਕਰ ਤੁਸੀਂ ਅੱਗੇ ਵੱਧਣਾ ਚਾਹੁੰਦੇ ਹੋ ਤਾਂ ਤੁਹਾਨੂੰ ਪਿੱਛੇ ਨਹੀਂ ਦੇਖਣਾ ਚਾਹੀਦਾ। ਸਿਰਫ਼ ਅੱਗੇ ਦੇਖਣ ਅਤੇ ਅਗਲੀ ਫਿ

Date:2010-05-02 Time:00:02:37

ਮਨਸਵੀ ਬਣੀ ਮਿਸ ਇੰਡੀਆ ਵਰਲਡ

ਮੁੰਬਈ - ਕੱਲ੍ਹ ਦੇਰ ਰਾਤ 22 ਸਾਲਾ ਮੁਟਿਆਰ ਮਨਸਵੀ ਮਮਗਈ ਨੂੰ ਮਿਸ ਇੰਡੀਆ ਵਰਲਡ ਐਲਾਨਿਆ ਗਿਆ। ਉਸ ਨੂੰ ਇਹ ਤਾਜ਼ ਪਿਛਲੇ ਸਾਲ ਦੀ ਮਿਸ ਇੰਡੀਆ ਵਰਲਡ ਪੂਜਾ ਬਤਰਾ ਨੇ ਪਹਿਨਾਇਆ। ਅਗਲੇ ਵਰ੍ਹੇ ਲਈ ਹੁਣ ਮਮਗਈ ਭਾਰਤ ਦੀ ਪ੍ਰਤੀਨਿਧਤਾ ਕਰੇਗੀ।

Date:2010-05-02 Time:00:02:37

ਸੋਹਰਾਬੁਦੀਨ ਕੇਸ, ਪੁਲਿਸ ਅਧਿਕਾਰੀਆਂ ਨੂੰ ਸੰਮਨ

ਅਹਿਮਦਾਬਾਦ : ਕੇਂਦਰੀ ਜਾਂਚ ਬਿਊਰੋ ਨੇ ਭਾਰਤੀ ਪੁਲਿਸ ਸੇਵਾ ਦੇ ਗੁਜਰਾਤ ਕੈਂਡਰ ਦੇ ਅਧਿਕਾਰੀ ਅਭੈ ਚੂਡਸਮਾ ਨੂੰ ਗ੍ਰਿਫ਼ਤਾਰ ਕਰਨ ਦੇ ਤੁਰੰਤ ਬਾਅਦ ਛੇ ਹੋਰ ਪੁਲਿਸ ਅਧਿਕਾਰੀਆਂ ਨੂੰ ਸੋਹਰਾਬੁਦੀਨ ਸ਼ੇਖ ਮੁੱਠਭੇੜ ਮਾਮਲੇ ਵਿੱਚ ਸੰਮਨ ਜਾਰੀ ਕੀਤਾ ਹੈ।

Date:2010-05-02 Time:00:02:37

ਪ੍ਰਦਰਸ਼ਨ ਕਾਰਣ ਖਾਲੀ ਕਰਵਾਇਆ ਹਸਪਤਾਲ

ਬੈਂਕਾਕ : ਥਾਈਲੈਂਡ ਦੀ ਰਾਜਧਾਨੀ ਬੈਂਕਾਕ ਦੇ ਇੱਕ ਹਸਪਤਾਲ ਨੂੰ ਉਸ ਵਕਤ ਕੁੱਝ ਸਮੇਂ ਦੇ ਲਈ ਖਾਲੀ ਕਰਵਾਉਣਾ ਪਿਆ, ਜਦੋਂ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀ ਹਸਪਤਾਲ ਵਿੱਚ ਵੜ੍ਹਣ ਦੀ ਕੋਸ਼ਿਸ਼ ਕਰ ਰਹੇ ਸਨ।

Date:2010-05-02 Time:00:02:37

ਪ੍ਰਮਾਣੂ ਅਦਲਾ ਬਦਲੀ ਮੰਜ਼ੂਰ ਨਹੀਂ : ਇਰਾਨ

ਤੇਹਰਾਨ : ਪ੍ਰਮਾਣੂ ਸਮੱਗਰੀ ਦੀ ਅਦਲਾ ਬਦਲੀ ਨੂੰ ਲੈਕੇ ਵਿਸ਼ਵ ਸ਼ਕਤੀਆਂ ਦੇ ਨਾਲ ਲੰਮੇ ਸਮੇਂ ਤੋਂ ਚੱਲ ਰਹੇ ਵਿਵਾਦ ਦੇ ਸਬੰਧ ਵਿੱਚ ਇਰਾਨ ਸਰਕਾਰ ਦੇ ਇੱਕ ਸੀਨੀਅਰ ਸਲਾਹਕਾਰ ਨੇ ਕਿਹਾ ਕਿ ਪ੍ਰਮਾਣੂ ਸਮੱਗਰੀ ਦੀ ਅਦਲਾ ਬਦਲੀ ਦਾ ਪ੍ਰਸਤਾਵ ਕਦੇ ਵੀ ਸਵੀਕਾਰ ਨਹੀਂ ਕੀਤਾ ਜਾਵੇਗਾ।

Date:2010-05-02 Time:00:02:37

ਮੋਦੀ ਕਰਨਗੇ ਕੱਲ੍ਹ ਸ਼ੇਰਾਂ ਦਾ ਖੁਲਾਸਾ

ਅਹਿਮਦਾਬਾਦ : ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਕੱਲ੍ਹ ਰਾਜ ਵਿੱਚ ਏਸ਼ੀਆਈ ਸ਼ੇਰਾਂ ਦੀ ਕੁੱਲ ਸੰਖਿਆ ਦੀ ਘੋਸ਼ਣਾ ਕਰਨਗੇ। ਹਾਲਾਂਕਿ ਅਧਿਕਾਰੀਆਂ ਨੇ ਫਿਲਹਾਲ ਸ਼ੇਰਾਂ ਦੀ ਸੰਖਿਆ ਦਾ ਖੁਲਾਸਾ ਕਰਨ ਤੋਂ ਇਨਕਾਰ ਕੀਤਾ ਹੈ, ਪ੍ਰੰਤੂ ਮੰਨਿਆ ਜਾ ਰਿਹਾ ਹੈ ਕਿ ਇਸ ਸੰਖਿਆ ਵਿੱਚ 12 ਤੋਂ 15 ਪ੍ਰਤੀਸ਼ਤ ਦਾ ਵਾਧਾ ਹੋ ਸਕਦਾ ਹੈ।

Date:2010-05-02 Time:00:02:37

ਮੈਂ ਮਰਦ ਨਹੀਂ : ਸੁਆਮੀ ਨਿਤਆਨੰਦ

'ਮੈਂ ਮਰਦ ਨਹੀਂ ਹਾਂ, ਇਸ ਲਈ ਔਰਤ ਦੇ ਨਾਲ ਸੈਕਸ ਕਰਨ ਦਾ ਸੁਆਲ ਹੀ ਨਹੀਂ ਉੱਠਦਾ, ਇਸਦੇ ਚੱਲਦਿਆਂ ਮੇਰੀ ਮਰਦਾਨਾ ਜਾਂਚ ਕਰਵਾਉਣੀ ਚਾਹੀਦੀ ਹੈ।" ਇਹ ਗੱਲਾਂ ਸੈਕਸ ਸਕੈਂਡਲ ਵਿੱਚ ਕਥਿਤ ਤੌਰ 'ਤੇ ਸ਼ਾਮਿਲ ਸੁਆਮੀ ਨਿਤਆਨੰਦ ਨੇ ਬੈਂਗਲੂਰ ਵਿਖੇ ਸੀਆਈਡੀ ਦੇ ਸਾਹਮਣੇ ਆਖੀਆਂ।

Date:2010-05-02 Time:00:02:37


1  

page no.1

Select news date :

31 - 5 - 2010
30 - 5 - 2010
29 - 5 - 2010
28 - 5 - 2010
27 - 5 - 2010
26 - 5 - 2010
25 - 5 - 2010
24 - 5 - 2010
23 - 5 - 2010
22 - 5 - 2010
21 - 5 - 2010
20 - 5 - 2010
19 - 5 - 2010
18 - 5 - 2010
17 - 5 - 2010
16 - 5 - 2010
15 - 5 - 2010
14 - 5 - 2010
13 - 5 - 2010
12 - 5 - 2010
11 - 5 - 2010
10 - 5 - 2010
9 - 5 - 2010
8 - 5 - 2010
7 - 5 - 2010
6 - 5 - 2010
5 - 5 - 2010
4 - 5 - 2010
3 - 5 - 2010
2 - 5 - 2010
1 - 5 - 2010