Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 19 - 5 - 2010
ਨਵੀਂ ਦਿੱਲੀ : ਛਤੀਸਗੜ੍ਹ ਦੇ ਦੰਤੇਵਾੜਾ ਜਿਲ੍ਹੇ ਵਿੱਚ ਹੋਏ ਤਾਜਾ ਨਕਸਲੀ ਹਮਲੇ ਦੇ ਬਾਅਦ ਕੇਂਦਰੀ ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਨਾਲ ਮੁਲਾਕਾਤ ਕੀਤੀ।ਸ਼੍ਰੀ ਚਿਦੰਬਰਮ ਨੇ ਨਕਸਲ ਪ੍ਰਭਾਵਿਤ ਖੇਤਰਾਂ ਦੀ ਸਥਿਤੀ ਉੱਤੇ ਪ੍ਰਧਾਨ ਮੰਤਰੀ ਦੇ ਨਾਲ ਚਰਚਾ ਕੀਤੀ। ਇਸ ਤੋਂ ਪਹਿਲਾਂ ਗ੍ਰਹਿ ਮੰਤਰਾਲੇ ਨੇ ਦੰਤੇਵਾੜਾ ਵਿੱਚ ਹੋਏ ਨਕਸਲੀ ਹਮਲੇ ਦੀ ਕੜੀ ਨਿਖੇਧੀ ਕੀਤੀ। Date:2010-05-19 Time:00:00:42
ਇਸਲਾਮਾਬਾਦ : ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ਼ ਅਲੀ ਜਰਦਾਰੀ ਨੇ ਗ੍ਰਹਿ ਮੰਤਰੀ ਰਹਿਮਾਨ ਮਲਿਕ ਨੂੰ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਮੁਆਫ਼ੀ ਦੇ ਦਿੱਤੀ ਹੈ।ਰਾਸ਼ਟਰਪਤੀ ਦੇ ਬੁਲਾਰੇ ਨੇ ਇੱਥੇ ਦੱਸਿਆ ਕਿ ਸ਼੍ਰੀ ਜਰਦਾਰੀ ਨੇ ਸੰਵਿਧਾਨ ਦੇ ਅਨੁਛੇਦ 45 ਦੇ ਤਹਿਤ ਆਪਣੇ ਅਧਿਕਾਰ ਦਾ ਇਸਤੇਮਾਲ ਕਰਦੇ ਹੋਏ ਸ਼੍ਰੀ ਮਲਿਕ ਨੂੰ ਮੁਆਫ਼ੀ ਦੇ ਦਿੱਤੀ। Date:2010-05-19 Time:00:00:42
ਹੈਦਰਾਬਾਦ : ਦੱਖਣੀ ਭਾਰਤ ਵਿੱਚ ਕੱਪੜਾ ਉਦਯੋਗ ਦੀ ਪ੍ਰਮੁੱਖ ਕੰਪਨੀ ਸੂਰਿਆਲਕਸ਼ਮੀ ਕਾਟਨ ਮਿਲਜ਼ ਆਪਣੇ ਡੇਨਿਮ ਵਿਭਾਗ ਦਾ ਮੁਨਾਫ਼ਾ ਵਧਾਉਣ ਦੇ ਲਈ 135 ਕਰੋੜ ਦੀ ਅਨੁਮਾਨਿਤ ਲਾਗਤ ਨਾਲ 25 ਮੈਗਾਵਾਟ ਸਮਰੱਥਾ ਵਾਲਾ ਕੈਪਟਿਵ ਬਿਜਲੀ ਪਲਾਂਟ ਲਗਾਵੇਗੀ। Date:2010-05-19 Time:00:00:42
ਬੈਂਗਲੂਰ : ਬਿਜਲੀ ਅਤੇ ਬਾਲਣ ਖ਼ਪਤ ਨੂੰ ਘੱਟ ਕਰਨ ਸਬੰਧੀ ਸਲਾਹਕਾਰੀ ਸੇਵਾਵਾਂ ਦੇਣ ਵਾਲੀ ਪ੍ਰਮੁੱਖ ਕੰਪਨੀ ਕਨੈਕਟਐੱਮ ਨੂੰ ਲਾਜਿਕਾ ਗਲੋਬਲ ਇਨੋਵੇਸ਼ਨ ਵੈਂਚਰ ਪਾਰਟਨਰ ਪੁਰਸਕਾਰ ਦੇ ਨਾਲ ਨਵਾਜਿਆ ਗਿਆ ਹੈ। Date:2010-05-19 Time:00:00:42
ਨਵੀਂ ਦਿੱਲੀ : ਆਈਸਲੈਂਡ ਦੇ ਜਵਾਲਾਮੁਖੀ ਤੋਂ ਨਿਕਲਣ ਵਾਲੀ ਸੁਆਹ ਦੇ ਆਸਮਾਨ ਵਿੱਚ ਫੈਲ ਜਾਣ ਕਾਰਣ ਨੀਦਰਲੈਂਡ ਤੇ ਦੱਖਣੀ ਪੂਰਬੀ ਬ੍ਰਿਟੇਨ ਦੀ ਹਵਾਈ ਆਵਾਜਾਈ ਬੰਦ ਹੋਣ ਮਗਰੋਂ ਏਅਰਇੰਡੀਆ ਅਤੇ ਕਿੰਗਫਿਸ਼ਰ ਨੇ ਲੰਡਨ ਦੀਆਂ ਉਡਾਨਾਂ ਰੱਦ ਕਰ ਦਿੱਤੀਆਂ। Date:2010-05-19 Time:00:00:42
ਅਲਵਰ : ਪੰਜਾਬ ਨੈਸ਼ਨਲ ਬੈਂਕ ਦੇਸ਼ ਭਰ ਵਿੱਚ ਆਪਣੇ ਏਟੀਐੱਮ ਦੀ ਸੁਰੱਖਿਆ ਦੇ ਲਈ ਉਹਨਾਂ ਪੁਲਿਸ ਥਾਣਿਆਂ ਦੇ ਨਾਲ ਜੋੜ੍ਹੇਗੀ।ਕਾਰਜਪਾਲਕ ਨਿਦੇਸ਼ਕ ਐੱਮਬੀ ਟਾਂਕਸਾਲੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੈਂਕ ਦੇਸ਼ ਵਿੱਚ ਆਪਣੇ ਏਟੀਐੱਮਾਂ ਨੂੰ ਨੇੜਲੇ ਪੁਲਿਸ ਸਟੇਸ਼ਨਾਂ ਦੇ ਅਲਾਰਮ ਨਾਲ ਜੋੜ੍ਹ ਰਹੀ ਹੈ। Date:2010-05-19 Time:00:00:42
ਮੁੰਬਈ : ਦੇਸ਼ ਦੀ ਪ੍ਰਮੁੱਖ ਦੂਰਸੰਚਾਰ ਕੰਪਨੀ ਭਾਰਤੀ ਇੰਟਰਪ੍ਰਾਈਜੇਜ ਦੇ ਉਪ ਪ੍ਰਮੁੱਖ ਅਤੇ ਪ੍ਰਬੰਧ ਨਿਦੇਸ਼ਕ ਰਾਜਨ ਭਾਰਤੀ ਮਿੱਤਲ ਨੇ ਕਿਹਾ ਹੈ ਕਿ ਮੋਬਾਇਲ ਫੋਨ ਦੀ ਸਫ਼ਲਤਾ ਦੀ ਤਰਜ ਉੱਤੇ ਸਰਕਾਰ ਨੂੰ ਬਰੌਡਬੈਂਡ ਸੇਵਾਵਾਂ ਨੂੰ ਦੇਸ਼ ਦੇ ਹਰ ਕੋਨੇ ਤੱਕ ਪਹੁੰਚਾਉਣ ਦੇ ਲਈ ਵਿਸ਼ੇਸ਼ ਨੀਤੀ ਬਣਾਉਣੀ ਚਾਹੀਦੀ ਹੈ। Date:2010-05-19 Time:00:00:42
ਬੈਡਰੂਮ 'ਚ ਪਲੰਘ ਦੇ ਠੀਕ ਸਾਹਮਣੇ ਸ਼ੀਸ਼ਾ ਹੋਣਾ ਅਸ਼ੁਭ ਮੰਨਿਆ ਜਾਂਦਾ ਹੈ। ਇਸ ਨਾਲ ਘਰ ਦੇ ਮਾਲਿਕ ਨੂੰ ਨੀਂਦ ਨਾ ਆਉਣਾ, ਬੇਚੈਨੀ ਆਦਿ ਪਰੇਸ਼ਾਨੀਆਂ ਹੋ ਸਕਦੀਆਂ ਹਨ। ਬੈਡਰੂਮ 'ਚ ਪਲੰਘ ਦੇ ਪਿੱਛੇ ਮਜ਼ਬੂਤ ਕੰਧ ਹੋਣੀ ਚਾਹੀਦੀ ਹੈ। ਘਰ ਦੇ ਮਾਲਿਕ ਨੂੰ ਕਦੇ ਵੀ ਮੁੱਖ ਦਰਵਾਜ਼ੇ ਵੱਲ ਪੈਰ ਕਰਕੇ ਨਹੀਂ ਸੌਣਾ ਚਾਹੀਦਾ। ਬੈਡਰੂਮ 'ਚ ਡ੍ਰੈਸਿੰਗ ਟੇਬਲ ਨੂੰ ਖਿੜਕੀ ਦੇ ਸਾਹਮਣੇ ਨਹੀਂ ਰੱਖਣਾ ਚਾਹੀਦਾ। ਬੈਡਰੂਮ ਦੇ ਅੰਦਰ ਜਾਂ ਬਾਹਰ ਕਿਤੇ ਵੀ ਤੀਰ ਦੇ ਅਕਾਰ ਜਾਂ ਅੱਧੇ ਚੰਦ ਅਕਾਰ ਦਾ ਫਰਨੀਚਰ ਨਾ ਲਗਵਾਉ। ਇਸ ਨਾਲ ਘਰ ਦੇ ਮੈਂਬਰਾਂ ਦੀ ਸਿਹਤ ਖਰਾਬ ਰਹਿੰਦੀ ਹੈ। ਬੈਡਰੂਮ 'ਚ ਪਲੰਘ ਕੁਝ ਇਸ ਤਰ੍ਹਾਂ ਲਗਾਉਣਾ ਚਾਹੀਦਾ ਹੈ ਤਾਂ ਕਿ ਤੁਹਾਡਾ ਸਿਰ ਦੱਖਣ ਜਾਂ ਪੱਛਮ ਵੱਲ ਹੋਵੇ। ਵਿਸ਼ੇਸ਼ ਕਰ ਕੇ ਪੱਛਮ ਵੱਲ ਹੋਵੇ, ਤਾਂ ਕਿ ਸਵੇਰੇ ਉੱਠਦੇ ਹੀ ਤੁਹਾ Date:2010-05-19 Time:00:00:41
ਸਿਡਨੀ : ਟਵੰਟੀ 20 ਵਿਸ਼ਵ ਕੱਪ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਆਸਟਰੇਲੀਆ ਦੇ ਕਪਤਾਨ ਮਾਈਕਲ ਕਲਾਰਕ ਨੂੰ ਭਲੇ ਹੀ ਟੀਮ ਵਿੱਚ ਆਪਣੀ ਜਗ੍ਹਾ ਸੁਰੱਖਿਅਤ ਨਾ ਵਿਖਾਈ ਦਿੰਦੀ ਹੋਵੇ, ਪ੍ਰੰਤੂ ਟੈਸਟ ਤੇ ਵਨਡੇ ਕਪਤਾਨ ਰਿੱਕੀ ਪੋਂਟਿੰਗ ਨੇ ਉਹਨਾਂ ਦੀ ਕਪਤਾਨੀ ਦੀ ਪ੍ਰਸ਼ੰਸਾ ਕੀਤੀ ਹੈ। Date:2010-05-19 Time:00:00:41
ਸੈਂਟ ਲੂਸੀਆ : ਪਾਕਿਸਤਾਨ ਦੀ ਟਵੈਂਟੀ 20 ਕ੍ਰਿਕਟ ਟੀਮ ਦੇ ਕਪਤਾਨ ਸ਼ਾਹਿਦ ਅਫ਼ਰੀਦੀ ਨੇ ਵੈਸਟਇੰਡੀਜ਼ ਵਿੱਚ ਸੰਪੰਨ ਵਿਸ਼ਵ ਕੱਪ ਵਿੱਚ ਟੀਮ ਦੇ ਕੁੱਝ ਸੀਨੀਅਰ ਖਿਡਾਰੀਆਂ ਦੇ ਪ੍ਰਦਰਸ਼ਨ ਉੱਤੇ ਨਾਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਹੈ ਕਿ ਉਹਨਾਂ ਦੀ ਵਿਦਾਇਗੀ ਦਾ ਸਮਾਂ ਆ ਗਿਆ ਹੈ। Date:2010-05-19 Time:00:00:41
ਦਿਉਲ ਖਾਨਦਾਨ ਦੇ ਪ੍ਰਸੰਸਕਾਂ ਵਿੱਚ ਮੁਗਧਾ ਗੋਡਸੇ ਦਾ ਨਾਂਅ ਵੀ ਜੋੜ ਲਿਆ ਜਾਣਾ ਚਾਹੀਦਾ ਹੈ। ਮੁਗਧਾ ਦਾ ਕਹਿਣਾ ਹੈ ਉਨ੍ਹਾਂ ਨੂੰ ਬਚਪਨ ਤੋਂ ਹੀ ਧਰਮਿੰਦਰ ਅਤੇ ਸੰਨੀ ਦਿਉਲ ਪਸੰਦ ਹਨ ਅਤੇ ਉਸ ਨੇ ਉਨ੍ਹਾਂ ਦੀਆਂ ਕਈ ਫਿਲਮਾਂ ਦੇਖੀਆਂ ਹਨ। ਬੌਬੀ ਵੀ ਉਨ੍ਹਾਂ ਦੇ ਪਸੰਦੀਦਾ ਹੀਰੋ ਹਨ। ਹਾਲ ਹੀ ਵਿੱਚ ਮੁਗਧਾ ਗੋਡਸੇ ਨੇ 'ਹੈਲਪ' ਨਾਮਕ ਫਿਲਮ ਦੀ ਸ਼ੂਟਿੰਗ ਪੂਰੀ ਕੀਤੀ ਹੈ, ਜਿਸ ਵਿੱਚ ਉਨ੍ਹਾਂ ਦੇ ਨਾਇਕ ਬੌਬੀ ਹਨ। ਮੁਗਧਾ ਨੇ ਇਹ ਫਿਲਮ ਦੋ ਕਾਰਨਾਂ ਕਰਕੇ ਸਾਈਨ ਕੀਤੀ। ਪਹਿਲਾ ਤਾਂ ਇਹ ਕਿ ਉਹ ਹਾਰਰ ਫਿਲਮ ਕਰਨਾ ਚਾਹੁੰਦੀ ਸੀ ਅਤੇ ਦੂਜਾ ਕਾਰਨ ਹੈ ਬੌਬੀ ਦਿਉਲ। ਸੰਨੀ ਅਤੇ ਧਰਮ ਦੀ ਹੀਰੋਇਨ ਤਾਂ ਉਹ ਬਣ ਨਹੀਂ ਸਕਦੀ ਹੈ, ਇਸ ਲਈ ਬੌਬੀ ਦੇ ਨਾਲ ਜਦੋਂ ਉਨ੍ਹਾਂ ਨੂੰ ਮੌਕਾ ਮਿਲਿਆ ਤਾਂ ਉਨ੍ਹਾਂ ਨੇ ਫੌਰਨ ਹਾਂ ਕਰ ਦਿੱਤੀ। ਭਲਾ ਹੀ ਬੌਬੀ ਦੀ Date:2010-05-19 Time:00:00:41
ਅਨੁਸ਼ਕਾ ਸ਼ਰਮਾ 'ਤੇ ਫਿਲਮੀ ਦੁਨੀਆ ਦੀ ਚਮਕ-ਦਮਕ ਦਾ ਨਸ਼ਾ ਚੜ੍ਹ ਚੁੱਕਿਆ ਹੈ। ਉਨ੍ਹਾਂ ਦਾ ਸਿੱਧਾ ਅਤੇ ਸਰਲ ਅੰਦਾਜ਼ ਹੁਣ ਬਦਲ ਗਿਆ ਹੈ। ਉਂਝ, ਤਾਂ ਇਨ੍ਹੀਂ ਦਿਨੀਂ ਬਦਮਾਸ਼ ਕੰਪਨੀ ਵਿੱਚ ਦਰਸ਼ਕ ਅਨੁਸ਼ਕਾ ਦੇ ਬਦਲੇ ਲੁਕ ਨੂੰ ਦੇਖ ਰਹੇ ਹਨ। ਇੱਥੇ ਅਸੀਂ ਦੱਸ ਦਈਏ ਕਿ ਇਸ ਬਦਲਾਅ ਦਾ ਅਸਰ ਅਨੁਸ਼ਕਾ ਦੇ ਨਿੱਜੀ ਜੀਵਨ ਤੇ ਵੀ ਪਿਆ ਹੈ। ਸੂਤਰਾਂ ਅਨੁਸਾਰ ਪਿਛਲੇ ਦਿਨੀਂ ਅਨੁਸ਼ਕਾ ਦੇ ਬਦਲੇ ਹੋਏ ਅੰਦਾਜ਼ ਦੇਖ ਕੇ ਸਾਰੇ ਹੈਰਾਨ ਰਹਿ ਗਏ। ਹੁਣ ਅਨੁਸ਼ਕਾ 'ਰੱਬ ਨੇ ਬਨਾ ਦੀ ਜੋੜੀ' ਵਾਲੀ ਸਹਿਮੀ ਅਤੇ ਘਬਰਾਈ ਜਿਹੀ ਹੋਈ ਕੁੜੀ ਨਹੀਂ ਰਹੀ। ਉਨ੍ਹਾਂ ਦੇ ਚਿਹਰੇ ਤੇ ਪਹਿਲਾਂ ਦੀ ਤਰ੍ਹਾਂ ਘਬਰਾਹਟ ਨਹੀਂ ਰਹੀ ਅਤੇ ਨਾ ਹੀ ਉਨ੍ਹਾਂ ਦੀ ਮੁਸਕਾਨ ਵਿੱਚ ਪਹਿਲਾਂ ਵਰਗੀ ਮਾਸੂਮੀਅਤ ਰਹੀ ਹੈ। ਉਹ ਹੱਸਦੀ-ਮੁਸਕਰਾਉਂਦੀ, ਜੀਂਸ ਦੀ ਜੇਬ ਵਿੱਚ ਦੋਨੋਂ ਹੱਥ ਪਾ ਕੇ ਮ Date:2010-05-19 Time:00:00:41
ਰਾਏਪੁਰ : ਛਤੀਸਗੜ੍ਹ ਦੇ ਦੰਤੇਵਾੜਾ ਜਿਲ੍ਹੇ ਵਿੱਚ ਨਕਸਲੀਆਂ ਦੁਆਰਾ ਬਾਰੂਦੀ ਸੁਰੰਗ ਵਿੱਚ ਵਿਸਫ਼ੋਟ ਦੀ ਘਟਨਾ ਦੇ ਬਾਅਦ ਖੇਤਰ ਵਿੱਚ ਖੋਜੀ ਅਭਿਆਨ ਤੇਜ ਕਰ ਦਿੱਤਾ ਗਿਆ ਹੈ। ਉੱਥੇ ਹੀ ਦੂਜੇ ਪਾਸੇ ਨਕਸਲੀਆਂ ਦੇ ਦੋ ਦਿਨਾ ਬੰਦ ਦੀ ਅਪੀਲ ਨੂੰ ਵੇਖਦਿਆਂ ਰਾਜ ਵਿੱਚ ਸੁਰੱਖਿਆ ਬਲਾਂ ਨੂੰ ਮੁਸਤੈਦ ਕਰ ਦਿੱਤਾ ਗਿਆ ਹੈ। Date:2010-05-19 Time:00:00:41
ਬਗਦਾਦ : ਦੱਖਣੀ ਅਫ਼ਰੀਕਾ ਵਿੱਚ ਅਗਲੇ ਮਹੀਨੇ ਹੋਣ ਵਾਲੇ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਦੌਰਾਨ ਹਮਲਾ ਕਰਨ ਦੀ ਯੋਜਨਾ ਬਣਾਉਣ ਵਿੱਚ ਸ਼ਾਮਿਲ ਹੋਣ ਦੇ ਆਰੋਪ ਵਿੱਚ ਇਰਾਕੀ ਸੁਰੱਖਿਆ ਬਲਾਂ ਨੇ ਕੱਲ੍ਹ ਸਊਦੀ ਅਲਕਾਇਦਾ ਦੇ ਇੱਕ ਮੈਂਬਰ ਨੂੰ ਗ੍ਰਿਫ਼ਤਾਰ ਕੀਤਾ। Date:2010-05-19 Time:00:00:41
ਦੰਤੇਵਾੜਾ : ਸੁਰੱਖਿਆ ਦੇ ਲਿਹਾਜ ਤੋਂ ਹਾਈ ਅਲਰਟ ਘੋਸ਼ਿਤ ਕੀਤੇ ਜਾਣ ਦੇ ਬਾਵਜੂਦ ਛਤੀਸਗੜ੍ਹ ਦੇ ਦੰਤੇਵਾੜਾ ਜਿਲ੍ਹੇ ਦੇ ਗਾਦੀਰਾਸ-ਭੂਸਰਾਸ ਦੇ ਵਿਚਕਾਰ ਸੋਮਵਾਰ ਸ਼ਾਮ ਨਕਸਲੀਆਂ ਨੇ ਵੱਡੀ ਘਟਨਾ ਨੂੰ ਅੰਜਾਮ ਦਿੰਦਿਆਂ ਯਾਤਰੀ ਬੱਸ ਨੂੰ ਬਾਰੂਦੀ ਸੁਰੰਗ ਵਿਸਫ਼ੋਟ ਦੇ ਰਾਹੀਂ ਉਡਾ ਦਿੱਤਾ, ਜਿਸ ਨਾਲ ਉਸ ਵਿੱਚ ਸਵਾਰ ਘੱਟ ਤੋਂ ਘੱਟ 35 ਲੋਕਾਂ ਦੀ ਮੌਤ ਹੋ ਗਈ ਅਤੇ ਛੇ ਤੋਂ ਜਿਆਦਾ ਯਾਤਰੀ ਫ਼ੱਟੜ ਹੋ ਗਏ। Date:2010-05-19 Time:00:00:41
ਕਾਠਮਾਂਡੂ : ਨੇਪਾਲ ਦੀ ਰਾਜਧਾਨੀ ਕਾਠਮਾਂਡੂ ਵਿਖੇ ਬੁਧਵਾਰ ਤੋਂ ਪਾਕਿਸਤਾਨੀ ਵਪਾਰ ਮੇਲਾ ਸ਼ੁਰੂ ਹੋਵੇਗਾ। ਨੇਪਾਲ ਵਿਖੇ ਪਾਕਿਸਤਾਨੀ ਰਾਜਦੂਤ ਸਈਦ ਅਬ੍ਰਾਰ ਹੁਸੈਨ ਨੇ ਦੱਸਿਆ ਕਿ ਪਾਕਿਸਤਾਨੀ ਵਪਾਰ ਮੇਲੇ ਦਾ ਆਯੋਜਨ ਬੁੱਧਵਾਰ ਤੋਂ ਯੂਨਾਈਟੇਡ ਵਰੱਲਡ ਟਰੇਡ ਸੈਂਟਰ ਵਿੱਚ ਹੋਵੇਗਾ। Date:2010-05-19 Time:00:00:40
ਨਵੀਂ ਦਿੱਲੀ : ਕੇਂਦਰੀ ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਛਤੀਸਗੜ੍ਹ ਵਿੱਚ ਨਕਸਲੀ ਹਿੰਸਾ ਵਿੱਚ ਘੱਟ ਤੋਂ ਘੱਟ 35 ਲੋਕਾਂ ਦੀ ਮੌਤ ਦੇ ਇੱਕ ਦਿਨ ਬਾਅਦ ਅੱਜ ਦੁਹਰਾਇਆ ਕਿ ਸਰਕਾਰ ਪਹਿਲਾਂ ਤੋਂ ਨਿਰਧਾਰਿਤ ਆਪਣੀਆਂ ਸ਼ਰਤਾਂ ਦੇ ਆਧਾਰ ਉੱਤੇ ਹੀ ਮਾਓਵਾਦੀਆਂ ਦੇ ਨਾਲ ਗੱਲਬਾਤ ਕਰਨ ਨੂੰ ਤਿਆਰ ਹੈ। Date:2010-05-19 Time:00:00:40
ਨਵੀਂ ਦਿੱਲੀ : ਛਤੀਸਗੜ੍ਹ ਦੇ ਦੰਤੇਵਾੜਾ ਜਿਲ੍ਹੇ ਵਿੱਚ ਹੋਏ ਤਾਜਾ ਨਕਸਲੀ ਹਮਲੇ ਦੇ ਬਾਅਦ ਕੇਂਦਰੀ ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਨਾਲ ਮੁਲਾਕਾਤ ਕੀਤੀ।ਸ਼੍ਰੀ ਚਿਦੰਬਰਮ ਨੇ ਨਕਸਲ ਪ੍ਰਭਾਵਿਤ ਖੇਤਰਾਂ ਦੀ ਸਥਿਤੀ ਉੱਤੇ ਪ੍ਰਧਾਨ ਮੰਤਰੀ ਦੇ ਨਾਲ ਚਰਚਾ ਕੀਤੀ। ਇਸ ਤੋਂ ਪਹਿਲਾਂ ਗ੍ਰਹਿ ਮੰਤਰਾਲੇ ਨੇ ਦੰਤੇਵਾੜਾ ਵਿੱਚ ਹੋਏ ਨਕਸਲੀ ਹਮਲੇ ਦੀ ਕੜੀ ਨਿਖੇਧੀ ਕੀਤੀ। Date:2010-05-19 Time:00:00:40
page no.1 |
Select news date : 31 - 5 - 2010 30 - 5 - 2010 29 - 5 - 2010 28 - 5 - 2010 27 - 5 - 2010 26 - 5 - 2010 25 - 5 - 2010 24 - 5 - 2010 23 - 5 - 2010 22 - 5 - 2010 21 - 5 - 2010 20 - 5 - 2010 19 - 5 - 2010 18 - 5 - 2010 17 - 5 - 2010 16 - 5 - 2010 15 - 5 - 2010 14 - 5 - 2010 13 - 5 - 2010 12 - 5 - 2010 11 - 5 - 2010 10 - 5 - 2010 9 - 5 - 2010 8 - 5 - 2010 7 - 5 - 2010 6 - 5 - 2010 5 - 5 - 2010 4 - 5 - 2010 3 - 5 - 2010 2 - 5 - 2010 1 - 5 - 2010 |