Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 18 - 5 - 2010

ਕਿਸੇ ਤੋਂ ਘੱਟ ਨਹੀਂ ਹੈ ਮਲਿਕਾ

ਕਾਨ ਫਿਲਮ ਸਮਾਰੋਹ ਵਿੱਚ ਮਲਿਕਾ ਸ਼ੇਰਾਵਤ ਦੀ ਲੋਕਪ੍ਰਿਅਤਾ ਦੇਖ ਕੇ ਮੌਜੂਦ ਲੋਕ ਹੈਰਾਨ ਹੋ ਗਏ। ਇਸ ਮਸ਼ਹੂਰ ਫਿਲਮ ਸਮਾਰੋਹ ਵਿੱਚ ਮਲਿਕਾ ਆਪਣੀ ਆਉਣ ਵਾਲੀ ਫਿਲਮ 'ਹਿਸਸ' ਦੇ ਕਾਰਨ ਸ਼ਾਮਿਲ ਹੋਈ ਸੀ। ਉੱਥੇ ਐਸ਼ਵਰਿਆ ਅਤੇ ਦੀਪਿਕਾ ਪਾਦੂਕੋਨ ਵਰਗੀਆਂ ਪ੍ਰਸਿੱਧ ਅਭਿਨੇਤਰੀਆਂ ਨੇ ਹਿੱਸਾ ਲਿਆ, ਜਿਨ੍ਹਾਂ ਦਾ ਕੱਦ ਬਾਲੀਵੁੱਡ ਵਿੱਚ ਮਲਿਕਾ ਸ਼ੇਰਾਵਤ ਤੋਂ ਉੱਚਾ ਮੰਨਿਆ ਜਾਂਦਾ ਹੈ। ਪਰ ਲੋਕਪ੍ਰਿਅਤਾ ਦੇ ਮਾਮਲੇ ਵਿੱਚ ਮਲਿਕਾ ਇਨ੍ਹਾਂ ਤੋਂ ਜ਼ਿਆਦਾ ਪਿੱਛੇ ਨਹੀਂ ਹੈ। ਮਲਿਕਾ ਤੋਂ ਲੋਕ ਆਟੋਗ੍ਰਾਫ ਮੰਗ ਰਹੇ ਸਨ ਅਤੇ ਉਨ੍ਹਾਂ ਦੇ ਫੋਟੋ ਖਿੱਚ ਰਹੇ ਸਨ। ਆਪਣੇ ਫੈਂਸ ਨੂੰ ਇਸ ਹਾਟ ਐਕਟ੍ਰੈਸ ਨੇ ਨਿਰਾਸ਼ ਨਹੀਂ ਕੀਤਾ। ਇੱਕ ਹੀ ਫਿਲਮ ਵਿੱਚ 17 'ਕਿਸ' ਦੇ ਕੇ ਮਸ਼ਹੂਰ ਹੋਈ ਮਲਿਕਾ ਨੇ 'ਮਰਡਰ' ਵਰਗੀ ਹਿੱਟ ਫਿਲਮ ਦੇ ਕੇ ਧੂਮ ਮਚਾ ਦਿੱਤੀ ਸੀ। ਇਸ

Date:2010-05-18 Time:00:20:05

ਥਾਈਲੈਂਡ ਹਿੰਸਾ, ਸਵਾਸਦਿਪੋਲ ਚੱਲ ਵੱਸੇ

ਥਾਈਲੈਂਡ : ਥਾਈਲੈਂਡ ਵਿਖੇ ਬੀਤੇ ਵੀਰਵਾਰ ਨੂੰ ਹੋਈ ਗੋਲੀਬਾਰੀ ਵਿੱਚ ਫੱਟੜ ਹੋਏ ਪ੍ਰਦਰਸ਼ਨਕਾਰੀਆਂ ਦੇ ਸਮਰੱਥਕ ਜਨਰਲ ਖੱਟੀਆ ਸਵਾਸਦਿਪੋਲ ਦੀ ਮੌਤ ਹੋ ਗਈ ਹੈ।ਹਸਤਪਾਲ ਪ੍ਰਬੰਧਨ ਨੇ ਇਹ ਘੋਸ਼ਣਾ ਅਜਿਹੇ ਸਮੇਂ ਵਿੱਚ ਕੀਤੀ ਹੈ, ਜਦੋਂ ਥਾਈਲੈਂਡ ਦੇ ਅਧਿਕਾਰੀਆਂ ਨੇ ਸੰਯੁਕਤ ਰਾਸ਼ਟਰ ਦੀ ਵਿਚੋਲਗੀ ਸਬੰਧੀ ਪ੍ਰਦਰਸ਼ਨਕਾਰੀਆਂ ਦੀ ਪੇਸ਼ਕਸ਼ ਨੂੰ ਠੁਕਰਾ ਦਿੱਤਾ ਹੈ, ਜਿਸਦੇ ਬਾਅਦ ਸੈਨਾ ਅਤੇ ਪ੍ਰਦਰਸ਼ਨਕਾਰੀਆਂ ਦੇ ਵਿਚਕਾਰ ਸੰਘਰਸ਼ ਤੇਜ਼ ਹੋ ਗਿਆ ਹੈ।

Date:2010-05-18 Time:00:20:03

ਓਬੀਸੀ ਖੋਲ੍ਹੇਗੀ ਦੁਬਈ 'ਚ ਬਰਾਂਚ

ਨਵੀਂ ਦਿੱਲੀ : ਸਰਵਜਨਕ ਖੇਤਰ ਦੀ ਬੈਂਕ ਓਰੀਐਂਟਲ ਬੈਂਕ ਆਫ਼ ਕਾਮਰਸ (ਓਬੀਸੀ) ਨੇ ਦੁਬਈ 'ਚ ਆਪਣੀ ਪੂਰਨਕਾਲਿਕ ਬਰਾਂਚ ਖੋਲ੍ਹਣ ਦੀ ਯੋਜਨਾ ਬਣਾਈ ਹੈ, ਜਿਸਦੇ ਰਾਹੀਂ ਉਹ ਵਪਾਰ ਵਿੱਤ ਪੋਰਟਫੋਲੀਓ ਦਾ ਵਿਸਤਾਰ ਕਰੇਗੀ।

Date:2010-05-18 Time:00:20:03

ਮਾਈਕ੍ਰੋਸੌਫਟ ਦਾ 'ਆਫ਼ਿਸ 2010' ਬਜ਼ਾਰ 'ਚ

ਸੈਨ ਫ੍ਰਾਂਸਿਸਕੋ - ਦੁਨੀਆ ਵਿੱਚ ਸੌਫਟਵੇਅਰ ਖੇਤਰ ਦੀ ਪ੍ਰਮੁੱਖ ਕੰਪਨੀ ਮਾਈਕ੍ਰੋਸੌਫਟ ਕਾਰਪੋਰੇਸ਼ਨ ਦੇ ਦੁਨੀਆ ਭਰ ਦੇ ਆਪਣੇ ਉਪਭੋਗਤਾਵਾਂ ਲਈ ਐਪਲੀਕੇਸ਼ਨ ਸੌਫਟਵੇਅਰ ਦਾ ਨਵਾਂ ਵਰਜ਼ਨ 'ਆਫ਼ਿਸ 2010' ਬਜ਼ਾਰ ਵਿੱਚ ਉਤਾਰਿਆ ਹੈ। ਮਾਈਕ੍ਰੋਸੌਫਟ ਨੇ 'ਆਫ਼ਿਸ 2010' ਦੇ ਨਾਲ 'ਮਾਈਕ੍ਰੋਸੌਫਟ ਸ਼ੇਅਰ ਪੁਆਇੰਟ 2010' ਨੂੰ ਵੀ ਬਜ਼ਾਰ ਵਿੱਚ ਉਤਾਰਨ ਦੀ ਘੋਸ਼ਣਾ ਕੀਤੀ।

Date:2010-05-18 Time:00:20:03

3-ਜੀ ਸਰਵਿਸ ਘੱਟ ਕੀਮਤ ਤੇ ਦੇਵੇਗੀ ਬੀਐਸਐਨਐਲ

ਨਵੀਂ ਦਿੱਲੀ - ਸਰਕਾਰੀ ਖੇਤਰ ਦੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮਿਟੇਡ (ਬੀਐਸਐਨਐਲ) ਤੀਜੀ ਪੀੜ੍ਹੀ (3 -ਜੀ) ਦੀਆਂ ਦੂਰਸੰਚਾਰ ਸੇਵਾਵਾਂ ਘੱਟ ਕੀਮਤ ਤੇ ਉਪਲਬਧ ਕਰਾਏਗੀ। ਕੰਪਨੀ ਦਾ ਟੀਚਾ ਪੇਂਡੂ ਖੇਤਰਾਂ ਵਿੱਚ 3 -ਜੀ ਸੇਵਾਵਾਂ ਵਧਾਉਣਾ ਹੈ। ਕੰਪਨੀ ਦੇ ਪ੍ਰਧਾਨ ਅਤੇ ਕਾਰਜਕਾਰੀ ਨਿਦੇਸ਼ਕ ਕੁਲਦੀਪ ਗੋਇਲ ਨੇ ਕਿਹਾ ਕਿ ਸਸਤੀਆਂ 3-ਜੀ ਸੇਵਾਵਾਂ ਉਪਲਬਧ ਕਰਾਉਣ ਨਾਲ ਦੇਸ਼ ਦੇ ਆਰਥਿਕ ਅਤੇ ਸਮਾਜਿਕ ਵਿਕਾਸ ਵਿੱਚ ਮੱਦਦ ਮਿਲੇਗੀ। ਇਸਦੇ ਜ਼ਰੀਏ ਟੈਲੀਮੈਡਿਸਿਨ, ਈ-ਸਿੱਖਿਆ ਅਤੇ ਈ-ਪ੍ਰਸਾਸ਼ਨ ਦੀਆਂ ਸੇਵਾਵਾਂ ਤੱਕ ਲੋਕਾਂ ਦੀ ਪਹੁੰਚ ਵਧੇਗੀ।

Date:2010-05-18 Time:00:20:03

ਗੂਗਲ ਦਾ ਆਨਲਾਈਨ ਸਟੋਰ ਨੈਕਸਸ ਵਨ ਬੰਦ

ਸੈਨ ਫ੍ਰਾਂਸਿਸਕੋ - ਗੂਗਲ ਨੇ ਆਪਣੇ ਸਮਾਰਟਫੋਨ ਨੂੰ ਵੇਚਣ ਲਈ ਜਨਵਰੀ ਵਿੱਚ ਧੂਮਧਾਮ ਨਾਲ ਸ਼ੁਰੂ ਕੀਤੇ ਆਨਲਾਈਨ ਸਟੋਰ ਨੂੰ ਬੰਦ ਕਰਨ ਦੀ ਘੋਸ਼ਣਾ ਕੀਤੀ ਹੈ। ਖ਼ਬਰ ਏਜੰਸੀ ਡੀਪੀਏ ਦੇ ਅਨੁਸਾਰ ਗੂਗਲ ਨੂੰ ਉਮੀਦ ਸੀ ਕਿ ਉਪਭੋਗਤਾਵਾਂ ਨੂੰ ਸਿੱਧੇ ਮੋਬਾਇਲ ਫੋਨ ਦੀ ਵਿੱਕਰੀ ਦੀ ਪਹਿਲ ਅਮਰੀਕੀ ਸੈਲਫੋਨ ਉਦਯੋਗ ਵਿੱਚ ਇੱਕ ਨਵੇਂ ਵਪਾਰ ਮਾਡਲ ਨੂੰ ਸ਼ੁਰੂ ਕਰੇਗੀ। ਇਸ ਨਾਲ ਗ੍ਰਾਹਕ ਸੇਵਾ ਉਪਲਬਧ ਕਰਾਉਣ ਵਾਲੀਆਂ ਕੰਪਨੀਆਂ ਨਾਲ ਜੁੜੇ ਬਗੈਰ ਸਿੱਧਾ ਮੋਬਾਇਲ ਫੋਨ ਖ੍ਰੀਦ ਸਕਣਗੇ।

Date:2010-05-18 Time:00:20:03

ਈਟੀਐੱਫ਼ ਸੋਨੇ 'ਚ ਨਿਵੇਸ਼ ਦਾ ਵਧੀਆ ਵਿਕਲਪ

ਮੁੰਬਈ : ਕੌਮਾਂਤਰੀ ਪੂੰਜੀ ਬਾਜ਼ਾਰਾਂ ਵਿੱਚ ਜਾਰੀ ਉਥਲ ਪੁਥਲ ਦੇ ਵਿਚਕਾਰ ਸੋਨਾ ਸਭ ਤੋਂ ਸੁਰੱਖਿਅਤ ਅਤੇ ਪਸੰਦੀਦਾ ਨਿਵੇਸ਼ ਬਣਦਾ ਜਾ ਰਿਹਾ ਹੈ।ਨਿਵੇਸ਼ ਮਾਹਰਾਂ ਦੇ ਅਨੁਸਾਰ ਮੌਜੂਦਾ ਮਾਹੌਲ ਵਿੱਚ ਸੋਨੇ ਦੇ ਨਿਵੇਸ਼ ਦੇ ਲਈ ਈਟੀਐੱਫ਼ ਸਭ ਤੋਂ ਬਿਹਤਰ ਵਿਕਲਪ ਬਣਕੇ ਉਭਰਿਆ ਹੈ।

Date:2010-05-18 Time:00:20:03

ਸੂਰਿਆ ਗਰੁੱਪ ਗੁਜਰਾਤ 'ਚ ਲਗਾਵੇਗਾ ਪਲਾਂਟ

ਅਹਿਮਦਾਬਾਦ : ਪ੍ਰਕਾਸ਼ ਸਾਜੋ ਸਾਮਾਨ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਸੂਰਿਆ ਗਰੁੱਪ ਵਿਸਤਾਰ ਯੋਜਨਾ ਦੇ ਤਹਿਤ ਗੁਜਰਾਤ ਦੇ ਕੱਛ ਜਿਲ੍ਹੇ ਵਿੱਚ ਚਾਰ ਹਜਾਰ ਕਰੋੜ ਦੀ ਲਾਗਤ ਨਾਲ 50 ਲੱਖ ਟਨ ਉਤਪਾਦ ਸਮਰੱਥਾ ਵਾਲਾ ਪਲਾਂਟ ਲਗਾਏਗੀ।

Date:2010-05-18 Time:00:20:03

ਬੈਂਗਲੂਰ 'ਚ ਆਯੋਜਿਤ ਹੋਵੇਗਾ ਮੋਬੀਲਿਟੀ ਐਕਸਪੋ 10

ਨਵੀਂ ਦਿੱਲੀ : ਆਟੋ ਅਤੇ ਟੈਲੀਕੋਮ ਉਤਪਾਦਾਂ ਦੀ ਤਿੰਨ ਦਿਨਾ ਪ੍ਰਦਰਸ਼ਨੀ ਮੋਬੀਲਿਟੀ ਐਕਸਪੋ ਆਉਂਦੀ 25 ਜੂਨ ਤੋਂ ਬੈਂਗਲੂਰ ਵਿਖੇ ਸ਼ੁਰੂ ਹੋ ਰਹੀ ਹੈ।ਬੈਂਗਲੂਰ ਵਿੱਚ ਰਾਜ ਮਹਲ ਕੈਂਪਸ ਗਾਯਤ੍ਰੀ ਵਿਹਾਰ ਵਿੱਚ ਆਯੋਜਿਤ ਹੋਣ ਵਾਲੀ ਇਸ ਪ੍ਰਦਰਸ਼ਨੀ ਵਿੱਚ 25 ਲੱਖ ਡਾਲਰ ਦਾ ਕਾਰੋਬਾਰ ਹੋਣ ਦੀ ਸੰਭਾਵਨਾ ਹੈ।

Date:2010-05-18 Time:00:20:03

ਪੀਐੱਲਸੀ ਨੇ ਕੀਤੀ ਆਈਡੀਆਰ ਦੀ ਪੇਸ਼ਕਸ਼

ਜੈਪੁਰ : ਸਟੈਂਡਰਡ ਚਾਰਟਰਡ ਪੀਐੱਲਸੀ ਨੇ ਅੱਜ ਇੰਡੀਅਨ ਡਿਪੋਜ਼ੀਟਰੀ ਰਿਸੀਟ (ਆਈਡੀਆਰ) ਦੀ ਪੇਸ਼ਕਸ਼ ਦੀ ਘੋਸ਼ਣਾ ਕੀਤੀ ਹੈ।ਇਸ ਆਈਡੀਆਰ ਤੋਂ ਕੰਪਨੀ ਦੀ ਬਾਜ਼ਾਰ ਵਿੱਚ ਬਰਾਂਡ ਦੀ ਲੋਕਪ੍ਰਿਅਤਾ ਵੱਧੇਗੀ ਅਤੇ ਭਾਰਤੀ ਨਿਵੇਸ਼ਕਾਂ ਨੂੰ ਕੰਪਨੀ ਵਿੱਚ ਨਿਵੇਸ਼ ਕਰਨ ਦਾ ਇੱਕ ਮੌਕਾ ਪ੍ਰਾਪਤ ਹੋਵੇਗਾ।

Date:2010-05-18 Time:00:20:03

ਸੀਆਈਐੱਲ ਨੇ ਚੁਣੀਆਂ ਤਿੰਨ ਕੰਪਨੀਆਂ

ਨਵੀਂ ਦਿੱਲੀ : ਸਰਵਜਨਕ ਖੇਤਰ ਦੀ ਕੋਲ ਇੰਡੀਆ ਲਿਮੀਟੇਡ (ਸੀਆਈਐੱਲ) ਨੇ ਆਪਣੇ ਲਗਭਗ ਦੋ ਅਰਬ ਡਾਲਰ ਦੇ ਵਿਦੇਸ਼ੀ ਪ੍ਰੋਜੈਕਟਾਂ ਨੂੰ ਅੱਗੇ ਵਧਾਉਣ ਦੇ ਲਈ ਤਿੰਨ ਕੰਪਨੀਆਂ ਨੂੰ ਚੁਣਿਆ।ਜਿਨ੍ਹਾਂ ਕੰਪਨੀਆਂ ਨੂੰ ਚੁਣਿਆ ਗਿਆ ਹੈ, ਉਹਨਾਂ ਵਿੱਚ ਮੈਸੀ ਐਨਰਜੀ, ਪੀਬਾਡੀ ਐਨਰਜੀ ਅਤੇ ਇੰਡੋਨੇਸ਼ੀਆ ਦੀ ਨੋਵੇਮ ਸਿਨਾਰਮਾ ਸ਼ਾਮਿਲ ਹੈ। ਕੰਪਨੀ ਆਪਣੇ ਵਿਦੇਸ਼ੀ ਪ੍ਰੋਜੈਕਟਾਂ ਦੇ ਲਈ ਇਹਨਾਂ ਕੰਪਨੀਆ ਦੇ ਨਾਲ ਗਠਜੋੜ੍ਹ ਕਰ ਸਕਦੀ ਹੈ।

Date:2010-05-18 Time:00:20:03

ਗੇਲ ਇੰਡੀਆ ਦਾ ਮੁਨਾਫ਼ਾ ਵੱਧਿਆ

ਨਵੀਂ ਦਿੱਲੀ : ਗੈਸ ਸਪਲਾਈ ਕਰਨ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਗੇਲ ਇੰਡੀਆ ਲਿਮੀਟੇਡ ਨੇ ਬੀਤੀ 31 ਮਾਰਚ ਨੂੰ ਸਮਾਪਤ ਅੰਤਿਮ ਤਿਮਾਹੀ ਵਿੱਚ 910.82 ਕਰੋੜ ਰੁਪਏ ਦਾ ਸ਼ੁੱਧ ਮੁਨਾਫ਼ਾ ਕਮਾਇਆ, ਜੋ ਕਿ ਇਸ ਤੋਂ ਪਿਛਲੇ ਵਿੱਤ ਵਰ੍ਹੇ ਦੀ ਇਸੇ ਮਿਆਦ ਦੇ 630.02 ਕਰੋੜ ਰੁਪਏ ਤੋਂ 45 ਫੀਸਦੀ ਜਿਆਦਾ ਹੈ।

Date:2010-05-18 Time:00:20:03

ਅਫਗਾਨ ਜਹਾਜ ਹਾਦਸਾਗ੍ਰਸਤ

ਕਾਬੁਲ - ਅਫਗਾਨਿਸਤਾਨ ਦੇ ਕੁੰਦੁਜ਼ ਤੋਂ ਕਾਬੁਲ ਜਾ ਰਿਹਾ ਪਾਮੀਰ ਏਅਰਲਾਇੰਸ ਦਾ ਇੱਕ ਹਵਾਈ ਜਹਾਜ ਅੱਜ ਹਾਦਸਾਗ੍ਰਸਤ ਹੋ ਗਿਆ।ਜਹਾਜ ਵਿਚ ਵਿਦੇਸ਼ੀ ਨਾਗਰਿਕਾਂ ਸਮੇਤ 38 ਯਾਤਰੀ ਅਤੇ ਚਾਲਕ ਦਲ ਦੇ 5 ਮੈਂਬਰ ਸਵਾਰ ਸਨ।ਅਫਗਾਨ ਗ੍ਰਹਿ ਮੰਤਰਾਲੇ ਦੇ ਬੁਲਾਰੇ ਜੇਮਰਾਈ ਬਸ਼ਾਰੀ ਨੇ ਉਕਤ ਜਾਣਕਾਰੀ ਦਿੱਤੀ।

Date:2010-05-18 Time:00:20:03

ਟਾਟਾ ਦੇ ਯਾਤਰੀ ਵਾਹਨ ਪ੍ਰਮੁੱਖ ਦਾ ਅਸਤੀਫ਼ਾ

ਨਵੀਂ ਦਿੱਲੀ : ਵਾਹਨ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਟਾਟਾ ਮੋਟਰਜ਼ ਦੀ ਯਾਤਰੀ ਵਾਹਨ ਇਕਾਈ ਦੇ ਪ੍ਰਮੁੱਖ ਰਾਜੀਵ ਦੁਬੇ ਨੇ ਕੰਪਨੀ ਤੋਂ ਅਸਤੀਫ਼ਾ ਦੇ ਦਿੱਤਾ ਹੈ।ਕੰਪਨੀ ਨੇ ਇੱਥੇ ਦੱਸਿਆ ਕਿ ਯਾਤਰੀ ਵਾਹਨਾਂ ਦੀ ਵਿੱਕਰੀ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਅ ਰਹੇ ਸ਼੍ਰੀ ਦੁਬੇ ਦੇ ਸਥਾਨ ਉੱਤੇ ਸੀਨੀਅਰ ਉਪ ਪ੍ਰਮੁੱਖ (ਕਾਰੋਬਾਰੀ ਵਾਹਨ) ਐੱਸ ਕ੍ਰਿਸ਼ਨਨ ਨੂੰ ਤਤਕਾਲ ਪ੍ਰਭਾਵ ਨਾਲ ਪ੍ਰਮੁੱਖ ਬਣਾਇਆ ਗਿਆ ਹੈ। ਸ਼੍ਰੀ ਕ੍ਰਿਸ਼ਨਨ ਨੂੰ ਇਹ ਵਾਧੂ ਕੰਮ ਕਾਜ ਦਿੱਤਾ ਗਿਆ ਹੈ।

Date:2010-05-18 Time:00:20:03

ਸੈਨਾ ਨੂੰ ਮਿਲਣਗੇ 124 ਅਰਜੁਨ ਟੈਂਕ

ਨਵੀਂ ਦਿੱਲੀ : ਸੈਨਾ ਨੇ 124 ਅਰਜੁਨ ਟੈਂਕਾਂ ਦੀ ਹੋਰ ਖਰੀਦਾਰੀ ਕਰਨ ਦਾ ਫੈਸਲਾ ਲਿਆ ਹੈ। ਰੱਖਿਆ ਬੁਲਾਰੇ ਸਿਤਾਂਸ਼ੁ ਕਾਰ ਨੇ ਇਹ ਘੋਸ਼ਣਾ ਕਰਦਿਆਂ ਸੋਮਵਾਰ ਨੂੰ ਦੱਸਿਆ ਕਿ ਦੇਸ਼ ਵਿੱਚ ਨਿਰਮਿਤ ਮੁੱਖ ਯੁੱਧਕ ਟੈਂਕ ਅਰਜੁਨ ਨੇ ਹਾਲ ਵਿੱਚ ਰੇਗਿਸਤਾਨੀ ਖੇਤਰ ਵਿਖੇ ਹੋਏ ਟੈਸਟਾਂ ਵਿੱਚ ਕਾਮਯਾਬੀ ਹਾਸਿਲ ਕੀਤੀ ਸੀ।

Date:2010-05-18 Time:00:20:03

ਸਾਈਬਰ ਯੁੱਧ ਗੰਭੀਰ ਖਤਰਾ : ਐਂਟਨੀ

ਨਵੀਂ ਦਿੱਲੀ - ਰੱਖਿਆ ਮੰਤਰੀ ਏਕੇ ਐਂਟਨੀ ਨੇ ਕਿਹਾ ਹੈ ਕਿ ਸਾਈਬਰ ਯੁੱਧ ਸੁਰੱਖਿਆ ਲਈ ਗੰਭੀਰ ਖਤਰਾ ਬਣਦਾ ਜਾ ਰਿਹਾ ਹੈ।ਦਿੱਲੀ ਵਿਖੇ ਫੌਜੀ ਕਮਾਂਡਰਾਂ ਨੂੰ ਸੰਬੋਧਤ ਕਰਦਿਆਂ ਐਂਟਨੀ ਨੇ ਕਿਹਾ ਕਿ ਉਹ ਸਾਈਬਰ ਤੰਤਰ ਨੂੰ ਹੋਰ ਸੁਰੱਖਿਅਤ ਬਣਾ ਕੇ ਰੱਖਣ।

Date:2010-05-18 Time:00:20:03

ਐਸ਼ਵਰਿਆ-ਸ਼ਾਹਰੁਖ ਨੂੰ ਲੈ ਕੇ ਯਸ਼ ਬਣਾਉਣਗੇ ਫਿਲਮ!

ਖ਼ਬਰ ਹੈ ਕਿ ਰੋਮਾਂਟਿਕ ਫਿਲਮਾਂ ਬਣਾਉਣ ਵਿੱਚ ਮਾਹਿਰ ਯਸ਼ ਚੋਪੜਾ ਫਿਰ ਨਿਰਦੇਸ਼ਨ ਦੀ ਕਮਾਨ ਸੰਭਾਲਣ ਵਾਲੇ ਹਨ ਅਤੇ ਰੋਮਾਂਸ ਦੇ ਬਾਦਸ਼ਾਹ ਸ਼ਾਹਰੁਖ ਖਾਨ ਅਤੇ ਰੂਪ ਦੀ ਰਾਣੀ ਐਸ਼ਵਰਿਆ ਨੂੰ ਲੈ ਕੇ ਫਿਲਮ ਪਲਾਨ ਕਰ ਰਹੇ ਹਨ। ਯਸ਼ ਚੋਪੜਾ ਦੁਆਰਾ ਅੰਤਿਮ ਨਿਰਦੇਸ਼ਿਤ ਫਿਲਮ ਸੀ 'ਵੀਰ ਜਾਰਾ'। ਉਸ ਤੋਂ ਬਾਅਦ ਇਹ ਮੰਨ ਲਿਆ ਗਿਆ ਸੀ ਕਿ ਵੱਧਦੀ ਉਮਰ ਦੇ ਕਾਰਨ ਯਸ਼ ਚੋਪੜਾ ਹੁਣ ਸ਼ਾਇਦ ਹੀ ਫਿਲਮ ਬਣਾਉਣਗੇ। ਹਾਲਾਂਕਿ ਪਿਛਲੇ ਕਈ ਮਹੀਨਿਆਂ ਤੋਂ ਵਾਰ-ਵਾਰ ਇਹ ਖ਼ਬਰ ਆਉਂਦੀ ਰਹੀ ਹੈ ਕਿ ਯਸ਼ ਫਿਲਮ ਨਿਰਦੇਸ਼ਿਤ ਕਰਨ ਵਾਲੇ ਹਨ, ਪਰ ਗੱਲ ਅੱਗੇ ਨਹੀਂ ਵਧੀ। ਸੂਤਰਾਂ ਦਾ ਕਹਿਣਾ ਹੈ ਕਿ ਇਸ ਵਾਰ ਖ਼ਬਰ ਪੱਕੀ ਹੈ ਅਤੇ ਯਸ਼ ਚੋਪੜਾ ਨੇ ਸਕ੍ਰਿਪਟ ਨੂੰ ਅੰਤਿਮ ਰੂਪ ਦੇ ਦਿੱਤਾ ਹੈ। ਉਹ ਆਪਣੇ ਪਸੰਦੀਦਾ ਹੀਰੋ ਸ਼ਾਹਰੁਖ ਨੂੰ ਲੈ ਕੇ ਹੀ ਫਿਲਮ ਬਣਾਉਣਗੇ ਜਿਨ੍ਹਾਂ ਨਾਲ ਉਹ ਕ

Date:2010-05-18 Time:00:20:02

ਅਜ਼ਲਾਨ ਸ਼ਾਹ ਗਿਆਰਾਂ 'ਚ 3 ਭਾਰਤੀ ਹਾਕੀ ਖਿਡਾਰੀ

ਇਪੋਹ - ਮਲੇਸ਼ੀਆ ਦੇ ਸ਼ਹਿਰ ਇਪੋਹ ਵਿਖੇ ਆਯੋਜਿਤ 19ਵੇਂ ਸੁਲਤਾਨ ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ ਦੀ ਸਮਾਪਤੀ ਮਗਰੋਂ ਰਸਮ ਵਜੋਂ ਚੁਣੀ ਗਈ 11 ਮੈਂਬਰੀ ਏਕੀਕ੍ਰਿਤ ਵਿਚ ਭਾਰਤ ਦੇ ਤਿੰਨ ਖਿਡਾਰੀਆਂ ਸਰਦਾਰਾ ਸਿੰਘ, ਗੁਰਬਾਜ਼ ਸਿੰਘ ਅਤੇ ਅਰਜੁਨ ਹਲੱਪਾ ਨੂੰ ਸ਼ਾਮਲ ਕੀਤਾ ਗਿਆ ਹੈ।

Date:2010-05-18 Time:00:20:02

ਪੀਟਰਸਨ ਨੇ ਦਿੱਤਾ ਟੀਮ ਨੂੰ ਸਿਹਰਾ

ਬ੍ਰਿਜਟਾਊਨ - ਟੀ-20 ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਵਿਚ ਆਪਣੇ ਲਾਜਵਾਬ ਪ੍ਰਦਰਸ਼ਨ ਲਈ ਪਲੇਅਰ ਆਫ ਦ ਟੂਰਨਾਮੈਂਟ ਦਾ ਖਿਤਾਬ ਜਿੱਤਣ ਵਾਲੇ ਇੰਗਲੈਂਡ ਦੇ ਵਿਸਫੋਟਕ ਬੱਲੇਬਾਜ ਕੇਵਿਨ ਪੀਟਰਸਨ ਨੇਕਿਹਾ ਹੈ ਕਿ ਉਹਨਾਂ ਦੇ ਇਸ ਸਫਲਤਾ ਵਿਚ ਟੀਮ ਦੇ ਸਾਰੇ ਖਿਡਾਰੀਆਂ ਦਾ ਯੋਗਦਾਨ ਹੈ।

Date:2010-05-18 Time:00:20:02

ਮਿਨਿਸ਼ਾ ਨੂੰ ਯਾਦਗਾਰ ਰੋਲ ਦੀ ਤਲਾਸ਼

ਫਿਲਮ 'ਵੈਲ ਡਨ ਅੱਬਾ' ਅਤੇ 'ਯਹਾਂ' ਵਿੱਚ ਸ਼ਾਨਦਾਰ ਅਭਿਨੈ ਲਈ ਵਾਹ-ਵਾਹ ਖੱਟ ਚੁੱਕੀ ਮਿਨਿਸ਼ਾ ਲਾਂਬਾ ਦੀ ਖਾਹਿਸ਼ ਹੈ ਕਿ ਕਰੀਅਰ ਖਤਮ ਹੋਣ ਤੋਂ ਪਹਿਲਾਂ ਉਹ ਦੋ ਜਾਂ ਤਿੰਨ ਫਿਲਮਾਂ ਅਜਿਹੀਆਂ ਕਰ ਲਵੇ, ਜਿਨ੍ਹਾਂ ਲਈ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇ। ਨਰਗਿਸ ਨੂੰ 'ਮਦਰ ਇੰਡੀਆ' ਲਈ, ਰੇਖਾ ਨੂੰ 'ਉਮਰਾਉ ਜਾਨ' ਲਈ ਅਤੇ ਮੀਨਾ ਕੁਮਾਰੀ ਨੂੰ 'ਪਾਕੀਜਾ' ਫਿਲਮ ਵਿੱਚ ਸ਼ਾਨਦਾਰ ਅਭਿਨੈ ਲਈ ਹੁਣ ਤੱਕ ਯਾਦ ਕੀਤਾ ਜਾਂਦਾ ਹੈ। ਮਿਨਿਸ਼ਾ ਨੂੰ ਵੀ ਅਜਿਹੀਆਂ ਫਿਲਮਾਂ ਦੀ ਤਲਾਸ਼ ਹੈ ਜੋ ਉਨ੍ਹਾਂ ਨੂੰ ਅਮਰ ਕਰ ਸਕੇ। ਮਿਨਿਸ਼ਾ ਇਸ ਹਕੀਕਤ ਤੋਂ ਚੰਗੀ ਤਰ੍ਹਾਂ ਵਾਕਿਫ਼ ਹੈ ਕਿ ਇਸ ਤਰ੍ਹਾਂ ਦੇ ਰੋਲ ਮਿਲ ਸਕਣਾ ਬਹੁਤ ਮੁਸ਼ਕਿਲ ਹੈ। ਇਨ੍ਹਾਂ ਦਿਨੀਂ ਬਣਨ ਵਾਲੀਆਂ ਫਿਲਮਾਂ ਵਿੱਚ ਤਬਦੀਲੀਆਂ ਦੇਖਣ ਨੂੰ ਮਿਲ ਰਹੀਆਂ ਹਨ ਅਤੇ ਮਜ਼ਬੂਤ ਰੋਲ ਲਿਖੇ ਜਾ ਰਹੇ ਹ

Date:2010-05-18 Time:00:20:02

ਸ਼ਰਲਿਨ ਨੇ ਨਿਊਡ ਪੋਜ ਲਈ ਕੀਤਾ ਇਨਕਾਰ

ਪਲੇਬੁਆਏ ਮੈਗਜ਼ੀਨ ਦੀ ਕਵਰ ਗਰਲ ਬਣਨਾ ਦੁਨੀਆ ਭਰ ਦੀਆਂ ਐਕਟ੍ਰੈਸ ਅਤੇ ਮਾਡਲਸ ਦਾ ਸੁਪਨਾ ਹੁੰਦਾ ਹੈ। ਭਾਰਤੀ ਅਭਿਨੇਤਰੀ ਸ਼ਰਲਿਨ ਚੋਪੜਾ ਨੂੰ ਵੀ ਪਿਛਲੇ ਦਿਨੀਂ ਇਸ ਮੈਗਜ਼ੀਨ ਦੀ ਕਵਰ ਗਰਲ ਬਣਨ ਦਾ ਆਫ਼ਰ ਮਿਲਿਆ, ਪਰ ਨਿਊਡ ਪੋਜ ਦੇਣ ਤੋਂ ਸ਼ਰਲਿਨ ਨੇ ਇਨਕਾਰ ਕਰ ਦਿੱਤਾ। ਸ਼ਰਲਿਨ ਦੇ ਯੂਐਸ ਸਥਿਤ ਏਜੰਟ ਨੇ ਪਲੇਬੁਆਏ ਮੈਗਜ਼ੀਨ ਦੇ ਫੋਟੋਫ੍ਰਾਗਰ ਨੂੰ ਸ਼ਰਲਿਨ ਦੇ ਫੋਟੋ ਦਿਖਾਏ ਜਿਸ ਤੋਂ ਉਹ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਨੇ ਸ਼ਰਲਿਨ ਦੇ ਸਾਹਮਣੇ ਇਸ ਮੈਗਜ਼ੀਨ ਦੀ ਕਵਰ ਗਰਲ ਬਣਨ ਦਾ ਪ੍ਰਸਤਾਵ ਰੱਖਿਆ, ਜਿਸ ਵਿੱਚ ਨਿਊਡ ਪੋਜ ਦੀ ਸ਼ਰਤ ਵੀ ਸੀ। ਕਾਫ਼ੀ ਸੋਚ-ਵਿਚਾਰ ਕਰਨ ਤੋਂ ਬਾਅਦ ਸ਼ਰਲਿਨ ਚੋਪੜਾ ਸ਼ਰਮਾ ਗਈ ਅਤੇ ਉਨ੍ਹਾਂ ਨੇ ਆਫ਼ਰ ਠੁਕਰਾ ਦਿੱਤਾ। ਸ਼ਰਲਿਨ ਨੇ ਇਸਦਾ ਕਾਰਨ ਉਨ੍ਹਾਂ ਦੀ ਭਾਰਤੀ ਮਾਨਸਿਕਤਾ ਦੱਸਿਆ। ਵੈਸੇ ਸ਼ਰਲਿਨ ਹਾਟ ਅਤੇ ਬੋ

Date:2010-05-18 Time:00:20:02

ਅਫਜ਼ਲ ਮਾਮਲੇ 'ਤੇ ਨਹੀਂ ਮਿਲਿਆ ਕੋਈ ਪੱਤਰ : ਸ਼ੀਲਾ

ਨਵੀਂ ਦਿੱਲੀ - ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੇ ਇੱਥੇ ਕਿਹਾ ਹੈ ਕਿ ਗ੍ਰਹਿ ਮੰਤਰਾਲੇ ਤੋਂ ਉਹਨਾਂ ਨੂੰ ਅਜਿਹਾ ਕੋਈ ਪੱਤਰ ਨਹੀਂ ਮਿਲਿਆ ਹੈ ਜਿਸ ਵਿਚ ਸੰਸਦ ਹਮਲੇ ਦੇ ਆਰੋਪੀ ਅਫਜ਼ਲ ਗੁਰੂ ਦੀ ਫਾਂਸੀ ਦੀ ਸਜ਼ਾ ਦੀ ਫਾਈਲ ਉੱਪਰ ਜਲਦੀ ਟਿੱਪਣੀ ਕਰਕੇ ਵਾਪਸ ਭੇਜਣ ਦਾ ਜ਼ਿਕਰ ਹੋਵੇ।

Date:2010-05-18 Time:00:20:02

ਆਸਮਾਨ 'ਚ ਫੈਲੀ ਸੁਆਹ ਬਣੀ ਰੁਕਾਵਟ

ਆਈਸਲੈਂਡ : ਆਈਸਲੈਂਡ ਦੇ ਇੱਕ ਜਵਾਲਾਮੁੱਖੀ ਤੋਂ ਨਿਕਲ ਰਹੀ ਸੁਆਹ ਦੇ ਕਾਰਣ ਯੂਰੋਪੀ ਹਵਾਈ ਆਵਾਜਾਈ ਉੱਤੇ ਫਿਰ ਤੋਂ ਅਸਰ ਪੈਣ ਲੱਗਿਆ ਹੈ। ਜਾਣਕਾਰੀ ਦੇ ਅਨੁਸਾਰ ਬ੍ਰਿਟੇਨ ਅਤੇ ਆਇਰਲੈਂਡ ਨੇ ਐਤਵਾਰ ਨੂੰ ਕਈ ਪ੍ਰਮੁੱਖ ਹਵਾਈ ਅੱਡਿਆਂ ਨੂੰ ਬੰਦ ਕਰ ਦਿੱਤਾ।

Date:2010-05-18 Time:00:20:02

ਵਿਲੱਖਣ ਸੋਚ ਦੀ ਉਪਜ "ਏਕਮ"

ਪੰਜਾਬੀ ਸਿਨੇਮਾ ਇੱਕ ਵਾਰ ਫਿਰ ਤੋਂ ਸ਼ਿਖਰ ਵੱਲ ਕਦਮ ਵਧਾਅ ਰਿਹਾ ਹੈ, ਜੋ ਕਾਫ਼ੀ ਸਮੇਂ ਤੱਕ ਬਨਾਵਟੀ ਸਾਹ ਪ੍ਰਣਾਲੀ ਉੱਤੇ ਅੰਤਿਮ ਦਿਨ ਗਿਣ ਰਿਹਾ ਸੀ। ਪੰਜਾਬੀ ਫਿਲਮ "ਮੇਰਾ ਪਿੰਡ ਮਾਈ ਵਿਲੇਜ਼" ਤੇ "ਮਿੱਟੀ" ਦੇ ਬਾਅਦ ਰਿਲੀਜ਼ ਹੋਈ ਪੰਜਾਬੀ ਫਿਲਮ ਏਕਮ-ਸਨ ਆਫ਼ ਦੀ ਸੋਇਲ ਇਸ ਗੱਲ ਦਾ ਪੁਖ਼ਤਾ ਸਬੂਤ ਹੈ।

Date:2010-05-18 Time:00:20:02

ਮਿਜ਼ਾਇਲ ਅਗਨੀ 2 ਦਾ ਟੈਸਟ ਸਫ਼ਲ

ਬਾਲਾਸੋਰ : ਪ੍ਰਮਾਣੂ ਹਥਿਆਰ ਲੈਕੇ ਜਾਣ ਵਿੱਚ ਸਮਰੱਥ ਮੱਧਮ ਦੂਰੀ ਦੀ ਮਿਜ਼ਾਇਲ ਅਗਨੀ 2 ਦਾ ਸੋਮਵਾਰ ਨੂੰ ਉੜੀਸਾ ਦੇ ਤੱਟਵਰਤੀ ਖੇਤਰ ਵ੍ਹੀਲਰ ਆਈਲੈਂਡ ਤੋਂ ਸਫ਼ਲ ਟੈਸਟ ਕੀਤਾ ਗਿਆ। ਚਾਂਦੀਪੁਰ ਅਤੇ ਧਮਾਰਾ ਦੇ ਏਕੀਕ੍ਰਿਤ ਟੈਸਟ ਰੇਂਜ (ਆਈਟੀਆਰ) ਵਿੱਚ ਵੀ ਇਸਦੇ ਲਈ ਤਿਆਰੀ ਕੀਤੀ ਗਈ ਸੀ।

Date:2010-05-18 Time:00:20:02


1   2  

page no.1

Select news date :

31 - 5 - 2010
30 - 5 - 2010
29 - 5 - 2010
28 - 5 - 2010
27 - 5 - 2010
26 - 5 - 2010
25 - 5 - 2010
24 - 5 - 2010
23 - 5 - 2010
22 - 5 - 2010
21 - 5 - 2010
20 - 5 - 2010
19 - 5 - 2010
18 - 5 - 2010
17 - 5 - 2010
16 - 5 - 2010
15 - 5 - 2010
14 - 5 - 2010
13 - 5 - 2010
12 - 5 - 2010
11 - 5 - 2010
10 - 5 - 2010
9 - 5 - 2010
8 - 5 - 2010
7 - 5 - 2010
6 - 5 - 2010
5 - 5 - 2010
4 - 5 - 2010
3 - 5 - 2010
2 - 5 - 2010
1 - 5 - 2010