Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 17 - 5 - 2010

ਮਾਧੁਰੀ ਦੀ ਨਿਆਂਇਕ ਹਿਰਾਸਤ ਵਧੀ

ਨਵੀਂ ਦਿੱਲੀ : ਪਾਕਿਸਤਾਨ ਦੇ ਲਈ ਜਾਸੂਸੀ ਕਰਨ ਦੇ ਆਰੋਪ ਵਿੱਚ ਗ੍ਰਿਫ਼ਤਾਰ ਭਾਰਤੀ ਦੂਤਾਵਾਸ ਅਧਿਕਾਰੀ ਮਾਧੁਰੀ ਗੁਪਤਾ ਦੀ ਨਿਆਂਇਕ ਹਿਰਾਸਤ ਦੀ ਮਿਆਦ ਸ਼ਨੀਵਾਰ ਨੂੰ 14 ਦਿਨਾਂ ਦੇ ਲਈ ਵਧਾਅ ਦਿੱਤੀ ਗਈ ਹੈ।

Date:2010-05-17 Time:00:04:15

ਪਾਕਿ 'ਚ 60 ਲੋਕ ਅਗਵਾ

ਪਰਚਿਨਾਰ : ਕੱਲ੍ਹ ਪਾਕਿਸਤਾਨ ਦੇ ਹਿੰਸਾਗ੍ਰਸਤ ਪੱਛਮੀ ਉੱਤਰ ਇਲਾਕੇ ਵਿੱਚ ਸ਼ੱਕੀ ਅੱਤਵਾਦੀਆਂ ਨੇ 60 ਲੋਕਾਂ ਨੂੰ ਅਗਵਾ ਕਰ ਲਿਆ।ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਕੁਰਮ ਇਲਾਕਿਆਂ ਵਿੱਚ ਪੁਲਿਸ ਦੀ ਵਰਦੀ ਪਹਿਨੇ ਹਥਿਆਰਬੰਦ ਅੱਤਵਾਦੀਆ ਨੇ ਸਭ ਤੋਂ ਪਹਿਲਾਂ ਸਰਕਾਰੀ ਬਿਜਲੀ ਕਰਮਚਾਰੀਆਂ ਦੇ ਵਾਹਨ ਨੂੰ ਕਬਜ਼ੇ ਵਿੱਚ ਕਰਕੇ ਚਾਰ ਮੁਲਾਜਮਾਂ ਨੂੰ ਅਗਵਾ ਕਰਕੇ ਉਹਨਾਂ ਦੇ ਵਾਹਨ ਵਿੱਚ ਅੱਗ ਲਾ ਦਿੱਤੀ।

Date:2010-05-17 Time:00:04:15

ਔਰਤ ਪੁਰਸ਼ 'ਚ ਕੋਈ ਫ਼ਰਕ ਨਹੀਂ ਸਮਝਦੇ ਸ਼ੇਖਰ

ਕਾਂਸ : ਮਸ਼ਹੂਰ ਫਿਲਮ ਨਿਰਦੇਸ਼ਕ ਸ਼ੇਖਰ ਕਪੂਰ ਨੇ ਕਿਹਾ ਕਿ ਸਾਰੇ ਕਲਾਕਾਰ ਇੱਕ ਵਕਤ ਉੱਤੇ ਔਰਤ ਅਤੇ ਪੁਰਸ਼ ਦੇ ਭੇਦ ਤੋਂ ਪਰੇ ਹੋ ਜਾਂਦੇ ਹਨ। ਪੁਰਸ਼ ਅਤੇ ਇਸਤਰੀ ਦੋਵਾਂ ਦੇ ਗੁਣਾਂ ਨੂੰ ਸਮੇਟੇ ਬਗੈਰ ਕੋਈ ਫਿਲਮਕਾਰ ਨਹੀਂ ਹੋ ਸਕਦਾ।

Date:2010-05-17 Time:00:04:15

ਉਦਯੋਗਪਤੀ ਰਤਨ ਟਾਟਾ ਸੰਮਾਨਿਤ

ਟੋਰਾਂਟੋ : ਭਾਰਤ ਦੇ ਪ੍ਰਸਿੱਧ ਉਦਯੋਗਪਤੀ ਤੇ ਟਾਟਾ ਸਮੂਹ ਦੇ ਚੇਅਰਮੈਨ ਰਤਨ ਟਾਟਾ ਨੂੰ ਗਲੋਬਲ ਲੀਡਰਸ਼ਿਪ, ਵਿਚਾਰ ਅਤੇ ਪੇਸ਼ੇਵਰ ਵਿਲੱਖਣਤਾ ਦੇ ਲਈ ਸੀਆਈਐੱਫ਼ ਚੰਚਲਾਨੀ ਗਲੋਬਲ ਇੰਡੀਅਨ ਐਵਾਰਡ 2010 ਦੇ ਨਾਲ ਸਨਮਾਨਿਤ ਕੀਤਾ ਗਿਆ ਹੈ।

Date:2010-05-17 Time:00:04:15

ਰਿਲੈਕਸੋ ਨੇ ਖੋਲ੍ਹਿਆ 100ਵਾਂ ਸਟੋਰ

ਨਵੀਂ ਦਿੱਲੀ : ਦੇਸ਼ ਦੀ ਮੋਹਰੀ ਫੁਟਵੀਅਰ ਕੰਪਨੀ ਰਿਲੈਕਸੋ ਫੁਟਵੀਅਰ ਲਿਮੀਟੇਡ ਦੀ ਸਹਾਇਕ ਇਕਾਈ ਰਿਲੈਕਸੋ ਰਿਟੇਲ ਨੇ ਦੇਸ਼ ਵਿੱਚ ਆਪਣਾ 100 ਸਟੋਰ ਖੋਲ੍ਹਣ ਦਾ ਸਫ਼ਰ ਪੂਰਾ ਕਰ ਲਿਆ ਹੈ। ਕੰਪਨੀ ਦਾ ਇਹ 100ਵਾਂ ਸਟੋਰ ਦੱਖਣੀ ਪੂਰਬੀ ਦਿੱਲੀ ਵਿੱਚ ਖੋਲ੍ਹਿਆ ਗਿਆ ਹੈ।

Date:2010-05-17 Time:00:04:15

ਟੋਨੇਨਜਨਰਲ ਕਰੇਗੀ ਉਤਪਾਦਨ ਸਮੱਰਥਾ 'ਚ ਕਟੌਤੀ

ਟੋਕੀਓ : ਐਕਜਾਨ ਮੋਬਿਲ ਜਪਾਨ ਸਮੂਹ ਦੀ ਰਿਫ਼ਾਇਨਰੀ ਟੋਨੇਨਜਨਰਲ ਸੈਕਿਊ ਕੇਕੇ ਉਤਪਾਦਨ ਸਮਰੱਥਾ ਵਿੱਚ ਕਟੌਤੀ ਕਰਨ ਦੀ ਯੋਜਨਾ ਬਣਾ ਰਹੀ ਹੈ।ਟੋਨੇਨਜਨਰਲ ਸੈਕਿਊ ਕੇਕੇ ਦੇ ਪ੍ਰਬੰਧ ਨਿਦੇਸ਼ਕ ਡਬਲਿਊ ਜੇ ਬੋਗਾਟੀ ਨੇ ਦੱਸਿਆ ਕਿ ਘਰੇਲੂ ਬਾਜਾਰ ਵਿੱਚ ਤੇਲ ਦੀ ਮੰਗ ਘੱਟਣ ਦੇ ਕਾਰਣ ਕੰਪਨੀ ਸਮਰੱਥਾ ਵਿੱਚ ਕਟੌਤੀ ਕਰ ਰਹੀ ਹੈ।

Date:2010-05-17 Time:00:04:14

ਰਿਲਾਇੰਸ ਪਾਵਰ ਦਾ ਮੁਨਾਫ਼ਾ ਵੱਧਿਆ

ਨਵੀਂ ਦਿੱਲੀ : ਅਨਿਲ ਧੀਰੂਭਾਈ ਅੰਬਾਨੀ ਸਮੂਹ ਦੀ ਊਰਜਾ ਖੇਤਰ ਦੀ ਕੰਪਨੀ ਰਿਲਾਇੰਸ ਪਾਵਰ ਨੇ 31 ਮਾਰਚ ਨੂੰ ਸਮਾਪਤ ਹੋਏ ਵਿੱਤ ਵਰ੍ਹੇ ਵਿੱਚ 273.23 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ, ਜੋ ਇਸ ਤੋਂ ਪਿਛਲੇ ਵਿੱਤ ਵਰ੍ਹੇ ਦੇ 248.90 ਕਰੋੜ ਰੁਪਏ ਦੀ ਤੁਲਨਾ ਵਿੱਚ 9.77 ਪ੍ਰਤੀਸ਼ਤ ਜਿਆਦਾ ਹੈ।

Date:2010-05-17 Time:00:04:14

ਗੇਲ ਵਿਛਾਵੇਗੀ ਐੱਲਐੱਨਜੀ ਪਾਈਪਲਾਈਨ

ਗੁਣਾ : ਗੈਸ ਔਥਾਰਿਟੀ ਆਫ਼ ਇੰਡੀਆ ਲਿਮੀਟੇਡ (ਗੇਲ) ਦੱਖਣੀ ਗੁਜਰਾਤ ਦੀ ਦਹੇਜ ਬੰਦਰਗਾਹ ਤੋਂ ਮੱਧ ਪ੍ਰਦੇਸ਼ ਦੇ ਗੁਨਾ ਜਿਲ੍ਹੇ ਦੇ ਵਿਜੈਪੁਰ ਤੱਕ ਲਿਕਿਵਫਾਈਡ ਨੈਚੁਰਲ ਗੈਸ (ਐੱਲਐੱਨਜੀ) ਦੀ 600 ਕਿਲੋਮੀਟਰ ਲੰਮੀ ਇੱਕ ਹੋਰ ਪਾਈਪ ਲਾਈਨ ਵਿਛਾਵੇਗੀ।

Date:2010-05-17 Time:00:04:14

ਨਿਰੂਲਾ ਖੋਲ੍ਹੇਗੀ 125 ਆਊਟਲੇਟ

ਮੁੰਬਈ : ਦਿੱਲੀ ਦੀ ਪ੍ਰਸਿੱਧ ਰੈਸਟੋਰੇਂਟ ਲੜੀ ਨਿਰੂਲਾ ਕਾਰੋਬਾਰ ਵਿਸਤਾਰ ਯੋਜਨਾ ਦੇ ਤਹਿਤ ਮੱਧ ਅਤੇ ਦੱਖਣੀ ਭਾਰਤ ਵਿੱਚ ਅਗਲੇ ਵਰ੍ਹੇ ਤੱਕ 125 ਆਊਟਲੇਟ ਖੋਲ੍ਹੇਗੀ।ਨਿਰੂਲਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਸੀਈਓ ਸਮੀਰ ਕੁਕਰੇਜਾ ਨੇ ਇੱਥੇ ਦੱਸਿਆ ਕਿ ਕੰਪਨੀ ਆਪਣੀ ਵਿਸਤਾਰ ਯੋਜਨਾ ਦੇ ਤਹਿਤ ਮੱਧ ਅਤੇ ਦੱਖਣੀ ਭਾਰਤ ਉੱਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ।

Date:2010-05-17 Time:00:04:14

ਲਾਈਫ਼ਸਟਾਈਲ ਨੇ ਖੋਲ੍ਹਿਆ ਕਾਨਪੁਰ 'ਚ ਸਟੋਰ

ਨਵੀਂ ਦਿੱਲੀ : ਦੁਬਈ ਦੀ ਖੁਦਰਾ ਕਾਰੋਬਾਰ ਕਰਨ ਵਾਲੇ ਸਮੂਹ ਲੈਂਡਮਾਰਕ ਗਰੁੱਪ ਦੀ ਕੰਪਨੀ ਲਾਈਫ਼ ਸਟਾਈਲ ਇੰਟਰਨੈਸ਼ਨਲ ਪ੍ਰਾਈਵੇਟ ਲਿਮੀਟੇਡ ਨੇ ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਆਪਣਾ ਸਟੋਰ ਖੋਲ੍ਹਿਆ ਹੈ।

Date:2010-05-17 Time:00:04:14

ਆਈਸੀਸੀ ਨੇ ਵਧਾਈ ਚੌਕਸੀ

ਬ੍ਰਿਜਟਾਊਨ - ਪਾਕਿਸਤਾਨੀ ਕ੍ਰਿਕਟ ਦਾਨਿਸ਼ ਕਾਨੇਰੀਆ ਦੇ ਸੱਟੇਬਾਜ਼ੀ ਦੇ ਮਾਮਲੇ ਵਿਚ ਗ੍ਰਿਫਤਾਰ ਹੋਣ ਮਗਰੋਂ ਵਿਸ਼ਵ ਕ੍ਰਿਕਟ ਦੇ ਸਰਬ ਉੱਚ ਪ੍ਰਸ਼ਾਸਕ ਨੇ ਕਿਹਾ ਹੈ ਕਿ ਹੁਣ ਆਈਸੀਸੀ ਵਧੇਰੇ ਚੌਕਸ ਰਹੇਗੀ।

Date:2010-05-17 Time:00:04:13

ਰਾਈਡਰ ਕੀਵੀ ਟੀ 20 ਟੀਮ ਤੋਂ ਬਾਹਰ

ਵੇਲਿੰਗਟਨ - ਕੂਹਣੀ ਦੀ ਸੱਟ ਨਾਲ ਜੂਝ ਰਹੇ ਨਿਊਜ਼ੀਲੈਂਡ ਦੇ ਧੁਰੰਤਰ ਬੱਲੇਬਾਜ ਜੇਸੀ ਰਾਈਡਰ ਸ਼੍ਰੀਲੰਕਾ ਖਿਲਾਫ ਇਸ ਹਫਤੇ ਦੇ ਆਖਰ ਵਿਚ ਅਮਰੀਕਾ ਵਿਚ ਹੋਣ ਵਾਲੇ ਦੋ ਟੀ 20 ਮੈਚਾਂ ਤੋਂ ਬਾਹਰ ਹੋ ਗਏ ਹਨ।

Date:2010-05-17 Time:00:04:13

ਜਾਵੇਦ ਅਖ਼ਤਰ ਨੂੰ ਮਿਲੀ ਧਮਕੀ

ਮੁੰਬਈ : ਹਿੰਦੀ ਦੇ ਮਸ਼ਹੂਰ ਗੀਤਕਾਰ ਜਾਵੇਦ ਅਖ਼ਤਰ ਨੂੰ ਧਮਕੀ ਭਰੀ ਈ ਮੇਲ ਮਿਲੀ ਹੈ। ਇਸ ਈ-ਮੇਲ ਵਿੱਚ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।ਉਹਨਾਂ ਨੇ ਇਸ ਸਬੰਧ ਵਿੱਚ ਸ਼ਿਕਾਇਤ ਪੁਲਿਸ ਵਿੱਚ ਦਰਜ ਕਰਵਾ ਦਿੱਤੀ ਹੈ।

Date:2010-05-17 Time:00:04:13

ਪ੍ਰਦਰਸ਼ਨਕਾਰੀਆਂ ਨੇ ਕੀਤਾ ਪਿੱਛੇ ਹੱਟਣ ਤੋਂ ਮਨ੍ਹਾਂ

ਬੈਂਕਾਕ : ਥਾਈਲੈਂਡ ਵਿੱਚ ਮੁੜ੍ਹ ਚੋਣਾਂ ਕਰਵਾਉਣ ਦੀ ਮੰਗ ਲੈਕੇ ਚੱਲ ਰਹੇ ਲਾਲ ਕਮੀਜ਼ ਅੰਦੋਲਨ ਦੇ ਦੌਰਾਨ ਬੈਂਕਾਕ ਵਿੱਚ ਪਿਛਲੇ ਤਿੰਨ ਦਿਨਾਂ ਵਿੱਚ ਪੁਲਿਸ ਮੁਲਾਜਮਾਂ ਅਤੇ ਪ੍ਰਦਰਸ਼ਨਕਾਰੀਆਂ ਦੇ ਵਿਚਕਾਰ ਹੋਈਆਂ ਝੜ੍ਹਪਾਂ ਦੌਰਾਨ 24 ਲੋਕਾਂ ਦੀ ਮੌਤ ਦੇ ਬਾਵਜੂਦ ਅੰਦੋਲਨਕਾਰੀਆਂ ਨੇ ਸੜਕਾਂ ਤੋਂ ਹੱਟਣ ਤੋਂ ਮਨ੍ਹਾਂ ਕਰ ਦਿੱਤਾ ਹੈ।

Date:2010-05-17 Time:00:04:13

ਸਰਹੱਦ ਤੋਂ ਅਰਬ ਰੁਪਏ ਦੀ ਹੈਰੋਇਨ ਫੜੀ

ਗੁਰਦਾਸਪੁਰ - ਬੀ. ਐਸ. ਐਫ. ਵਲੋਂ ਭਾਰਤ-ਪਾਕਿ ਸਰਹੱਦ ਉਪਰ ਸਥਿਤ ਪੋਸਟ ਬੋਹੜ ਵਡਾਲਾ ਦੇ ਨਜ਼ਦੀਕ ਤੋਂ ਲਗਭਗ ਇਕ ਅਰਬ ਰੁਪਏ ਦੀ ਬਾਜ਼ਾਰੀ ਕੀਮਤ ਵਾਲੀ 19 ਕਿਲੋ ਹੈਰੋਇਨ ਅਤੇ ਇਕ ਵਿਦੇਸ਼ੀ ਪਿਸਤੌਲ ਦੋ ਮੈਗਜ਼ੀਨਾਂ ਸਮੇਤ ਬਰਾਮਦ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਗਈ ਹੈ।

Date:2010-05-17 Time:00:04:13

ਸੱਜਣ ਵਿਰੁੱਧ ਦੋਸ਼ ਤੈਅ ਕਰਨ ਦੇ ਆਦੇਸ਼

ਨਵੀਂ ਦਿੱਲੀ - ਦਿੱਲੀ ਦੀ ਇਕ ਅਦਾਲਤ ਨੇ ਨਵੰਬਰ '84 ਦੇ ਸਿੱਖ ਕਤਲੇਆਮ ਲਈ ਦੋਸ਼ੀ ਮੰਨੇ ਜਾਂਦੇ ਸੱਜਣ ਕੁਮਾਰ ਅਤੇ ਹੋਰਨਾਂ ਵਿਰੁੱਧ ਦੋਸ਼ ਤੈਅ ਕਰਨ ਦੇ ਆਦੇਸ਼ ਦਿੱਤੇ ਹਨ।

Date:2010-05-17 Time:00:04:13

ਰਾਸ਼ਟਰਪਤੀ ਨੇ ਕੀਤੀ ਐੱਮਸੀਆਈ ਭੰਗ

ਨਵੀਂ ਦਿੱਲੀ : ਰਾਸ਼ਟਰਪਤੀ ਪ੍ਰਤਿਭਾ ਪਾਟਿਲ ਨੇ ਸ਼ਨੀਵਾਰ ਨੂੰ ਮੈਡੀਕਲ ਕੌਂਸਿਲ ਆਫ਼ ਇੰਡੀਆ (ਐੱਮਸੀਆਈ) ਨੂੰ ਭੰਗ ਕਰਨ ਦੇ ਫੈਸਲੇ ਉੱਤੇ ਮੋਹਰ ਲਗਾ ਦਿੱਤੀ।ਸਿਹਤ ਮੰਤਰਾਲੇ ਨੇ ਸ਼ੁਕਰਵਾਰ ਨੂੰ ਐੱਮਸੀਆਈ ਭੰਗ ਕਰਨ ਅਤੇ ਡਾਕਟਰਾਂ ਦੀ ਕਮੇਟੀ ਗਠਿਤ ਕਰਨ ਦਾ ਪ੍ਰਸਤਾਵ ਰਾਸ਼ਟਰਪਤੀ ਦੇ ਕੋਲ ਭੇਜਿਆ ਸੀ।

Date:2010-05-17 Time:00:04:13

ਪਾਕਿ 'ਚ 60 ਲੋਕ ਅਗਵਾ

ਪਰਚਿਨਾਰ : ਕੱਲ੍ਹ ਪਾਕਿਸਤਾਨ ਦੇ ਹਿੰਸਾਗ੍ਰਸਤ ਪੱਛਮੀ ਉੱਤਰ ਇਲਾਕੇ ਵਿੱਚ ਸ਼ੱਕੀ ਅੱਤਵਾਦੀਆਂ ਨੇ 60 ਲੋਕਾਂ ਨੂੰ ਅਗਵਾ ਕਰ ਲਿਆ।ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਦੱਸਿਆ ਕਿ ਕੁਰਮ ਇਲਾਕਿਆਂ ਵਿੱਚ ਪੁਲਿਸ ਦੀ ਵਰਦੀ ਪਹਿਨੇ ਹਥਿਆਰਬੰਦ ਅੱਤਵਾਦੀਆ ਨੇ ਸਭ ਤੋਂ ਪਹਿਲਾਂ ਸਰਕਾਰੀ ਬਿਜਲੀ ਕਰਮਚਾਰੀਆਂ ਦੇ ਵਾਹਨ ਨੂੰ ਕਬਜ਼ੇ ਵਿੱਚ ਕਰਕੇ ਚਾਰ ਮੁਲਾਜਮਾਂ ਨੂੰ ਅਗਵਾ ਕਰਕੇ ਉਹਨਾਂ ਦੇ ਵਾਹਨ ਵਿੱਚ ਅੱਗ ਲਾ ਦਿੱਤੀ।

Date:2010-05-17 Time:00:04:13


1  

page no.1

Select news date :

31 - 5 - 2010
30 - 5 - 2010
29 - 5 - 2010
28 - 5 - 2010
27 - 5 - 2010
26 - 5 - 2010
25 - 5 - 2010
24 - 5 - 2010
23 - 5 - 2010
22 - 5 - 2010
21 - 5 - 2010
20 - 5 - 2010
19 - 5 - 2010
18 - 5 - 2010
17 - 5 - 2010
16 - 5 - 2010
15 - 5 - 2010
14 - 5 - 2010
13 - 5 - 2010
12 - 5 - 2010
11 - 5 - 2010
10 - 5 - 2010
9 - 5 - 2010
8 - 5 - 2010
7 - 5 - 2010
6 - 5 - 2010
5 - 5 - 2010
4 - 5 - 2010
3 - 5 - 2010
2 - 5 - 2010
1 - 5 - 2010