Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 15 - 5 - 2010

ਆਰਤੀ ਛਾਬੜੀਆ ਦਾ ਕ੍ਰਿਕਟ ਪ੍ਰੇਮ

ਆਰਤੀ ਛਾਬੜੀਆ ਇਕ ਵਾਰ ਫਿਰ ਚਰਚਾ 'ਚ ਹੈ। ਇਹ ਚਰਚਾ ਫ਼ਿਲਮਾਂ ਕਰਕੇ ਨਹੀਂ ਉਸ ਦੇ ਕ੍ਰਿਕਟ ਪ੍ਰੇਮ ਕਰਕੇ ਹੈ। ਆਰਤੀ ਅੱਜ ਕੱਲ੍ਹ ਵਿਸ਼ਵ ਟਵੰਟੀ-ਟਵੰਟੀ ਕ੍ਰਿਕਟ ਮੈਚਾਂ 'ਚ ਪੂਰਾ ਧਿਆਨ ਦੇ ਰਹੀ ਹੈ। ਭਾਰਤ ਦੇ ਨਾਲ ਉਹ ਦੂਸਰੀਆਂ ਟੀਮਾਂ ਦੇ ਕ੍ਰਿਕਟ ਮੈਚ ਵੀ ਦੇਖ ਰਹੀ ਹੈ। ਫ਼ਿਲਮੀ ਗੱਲਾਂ ਕਰਨ ਦੀ ਥਾਂ ਚੌਕਿਆਂ-ਛੱਕਿਆਂ ਤੇ ਪਿੱਚ ਦੇ ਮਿਜਾਜ਼ ਬਾਰੇ ਜਿਸ ਤਰ੍ਹਾਂ ਆਰਤੀ ਗੱਲਾਂ ਕਰਦੀ ਹੈ ਉਸ ਤੋਂ ਇਹੀ ਲਗਦਾ ਹੈ ਕਿ ਕਿਤੇ ਮੰਦਿਰਾ ਬੇਦੀ ਦੀ ਤਰ੍ਹਾਂ ਉਹ ਕ੍ਰਿਕਟ ਐਕਸਪਰਟ ਬਣ ਕੇ ਚੈਨਲਾਂ 'ਤੇ ਨਾ ਆ ਜਾਵੇ। ਚਲੋ ਇਸ ਨਾਲ ਸ਼ੁਹਰਤ ਤੇ ਦੌਲਤ ਦੋਵੇਂ ਹੀ ਮਿਲਣਗੇ।

Date:2010-05-15 Time:00:04:46

ਬੱਸ 'ਚ ਫੈਲਿਆ ਕਰੰਟ, 35 ਮਰੇ

ਮੰਡਲਾ - ਮੱਧ ਪ੍ਰਦੇਸ਼ ਦੇ ਮੰਡਲਾ ਜਿਲ੍ਹੇ ਦੇ ਪਿੰਡ ਸੂਰਜਪੁਰਾ ਲਾਗੇ ਅੱਜ ਸਵੇਰੇ ਇੱਕ ਯਾਤਰੀ ਬੱਸ ਦੇ ਬਿਜਲੀ ਦੇ ਖੰਭੇ ਨਾਲ ਟਕਰਾਉਣ ਨਾਲ ਉਸ ਵਿਚ ਸਵਾਰ 28 ਬਰਾਤੀਆਂ ਦੀ ਮੌਤ ਹੋ ਗਈ।

Date:2010-05-15 Time:00:04:44

ਇੰਡੋਨੇਸ਼ਿਆਈ ਜਿਹਾਦੀਆਂ ਦੇ ਨਿਸ਼ਾਨੇ 'ਤੇ ਹਨ ਓਬਾਮਾ

ਜਕਾਰਾਤਾ - ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਹਾਲ ਹੀ ਵਿਚ ਕਾਬੂ ਕੀਤੇ ਗਏ ਇੰਡੋਨੇਸ਼ੀਆ ਦੇ ਜਿਹਾਦੀਆਂ ਦੇ ਸ਼ੱਕੀ ਨਿਸ਼ਾਨੇ ਦੀ ਸੂਚੀ ਵਿਚ ਸ਼ਾਮਲ ਹਨ।ਓਬਾਮਾ ਦੀ ਜੂਨ ਵਿਚ ਇਸ ਦੇਸ਼ ਦੀ ਯਾਤਰਾ ਪ੍ਰਸਤਾਵਿਤ ਹੈ।

Date:2010-05-15 Time:00:04:43

ਐਮਟੀਐਨਐਲ ਨੂੰ 2514 ਕਰੋੜ ਦਾ ਘਾਟਾ

ਨਵੀਂ ਦਿੱਲੀ - ਜਨਤਕ ਖੇਤਰ ਦੀ ਦੂਰਸੰਚਾਰ ਸੇਵਾ ਕੰਪਨੀ ਮਹਾਨਗਰ ਟੈਲੀਫੋਨ ਨਿਗਮ ਲਿਮਟਡ(ਐਮਟੀਐਨਐਲ) ਨੂੰ ਬੀਤੇ ਵਿੱਤੀ ਵਰ੍ਹੇ ਦੀ ਆਖਰੀ ਤਿਮਾਹੀ ਵਿਚ 1573.75 ਕਰੋੜ ਦਾ ਘਾਟਾ ਹੋਇਆ।

Date:2010-05-15 Time:00:04:43

ਪੰਜਾਬ 'ਚ 101.91 ਲੱਖ ਟਨ ਕਣਕ ਦੀ ਖਰੀਦ

ਚੰਡੀਗੜ੍ਹ - ਮੌਜੂਦਾ ਰਬੀ ਸੀਜ਼ਨ ਦੌਰਾਨ ਪੰਜਾਬ ਦੀਆਂ ਮੰਡੀਆਂ ਵਿਚੋਂ 101.91 ਲੱਖ ਟਨ ਕਣਕ ਦੀ ਖਰੀਦ ਹੋ ਚੁੱਕੀ ਹੈ ਜੋ ਬੀਤੇ ਵਰ੍ਹੇ ਦੇ ਇੰਨ੍ਹੇ ਸਮੇਂ ਤੱਕ ਕੀਤੀ ਗਈ ਖਰੀਦ ਤੋਂ ਲਗਭੱਗ 4 ਲੱਖ ਟਨ ਘੱਟ ਹੈ।

Date:2010-05-15 Time:00:04:43

ਸੋਨਮ ਨੇ ਇਮਰਾਨ ਨੂੰ ਕਿਹਾ 'ਕੁਛ ਕੁਛ ਹੋਤਾ ਹੈ...'

ਕੁਝ ਦਿਨ ਪਹਿਲਾਂ ਨਿਰਮਾਤਾ ਕਰਨ ਜੌਹਰ ਅਤੇ ਨਿਰਦੇਸ਼ਕ ਪੁਨੀਤ ਮਲਹੋਤਰਾ ਨੇ ਆਪਣੀ ਆਉਣ ਵਾਲੀ ਫਿਲਮ 'ਆਈ ਹੇਟ ਲਵ ਸਟੋਰੀਜ਼' ਦਾ ਫਰਸਟ ਲੁਕ ਟਵਿਟਰ 'ਤੇ ਜਾਰੀ ਕੀਤਾ, ਜਿਸ ਵਿੱਚ ਇਮਰਾਨ ਖਾਨ ਅਤੇ ਸੋਨਮ ਕਪੂਰ ਨਜ਼ਰ ਆ ਰਹੇ ਹਨ। ਇਸ ਜੋੜੀ ਦੀ ਤਾਜਗੀ ਨੂੰ ਸਭ ਨੇ ਮਹਿਸੂਸ ਕੀਤਾ ਅਤੇ ਲੋਕਾਂ ਵੱਲੋਂ ਚੰਗਾ ਹੁੰਗਾਰਾ ਮਿਲਿਆ। ਫਰਸਟ ਲੁਕ ਦੇ ਕੁਝ ਦਿਨਾਂ ਬਾਅਦ ਨਿਰਦੇਸ਼ਕ ਪੁਨੀਤ ਮਲਹੋਤਰਾ ਨੇ ਫਿਲਮ ਦਾ ਇੱਕ ਪੋਸਟਰ ਜਾਰੀ ਕੀਤਾ। ਇਸ ਵਿੱਚ ਰੋਮਾਂਟਿਕ ਸੋਨਮ ਹੱਥ ਵਿੱਚ ਫੁੱਲ ਫੜ ਕੇ ਐਵਰਗ੍ਰੀਨ ਰੋਮਾਂਟਿਕ ਲਾਈਨ 'ਕੁਛ ਕੁਛ ਹੋਤਾ ਹੈ...ਤੁਮ ਨਹੀਂ ਸਮਝੋਗੇ' ਕਹਿ ਰਹੀ ਹੈ। ਦੂਜੇ ਪਾਸੇ ਇਮਰਾਨ ਦੱਸਦੇ ਹਨ ਕਿ ਉਨ੍ਹਾਂ ਦੀ ਇਸ ਤਰ੍ਹਾਂ ਦੀਆਂ ਗੱਲਾਂ ਵਿੱਚ ਕੋਈ ਰੁਚੀ ਨਹੀਂ ਹੈ। ਇਸ ਤੋਂ ਤੁਸੀਂ ਕਹਾਣੀ ਦਾ ਅੰਦਾਜ਼ਾ ਲਗਾ ਸਕਦੇ ਹੋ। ਇਸ ਕਹਾਣੀ

Date:2010-05-15 Time:00:04:43

'ਰਾਜਨੀਤੀ' ਵਿੱਚ ਗਲੈਮਰਸ ਕੈਟਰੀਨਾ ਕੈਫ਼

'ਰਾਜਨੀਤੀ' ਵਿੱਚ ਕੈਟਰੀਨਾ ਕੈਫ਼ ਦੇ ਰੋਲ ਬਾਰੇ ਵਿੱਚ ਸ਼ੁਰੂ ਤੋਂ ਹੀ ਕਿਹਾ ਜਾ ਰਿਹਾ ਹੈ ਕਿ ਇਹ ਗਲੈਮਰਸ ਨਹੀਂ ਹੈ। ਉਹ ਘੱਟ ਤੋਂ ਘੱਟ ਮੇਕਅੱਪ ਵਿੱਚ ਨਜ਼ਰ ਆਵੇਗੀ। ਫਿਲਮ ਦੇ ਪ੍ਰੋਮੋ ਵਿੱਚ ਵੀ ਇਹ ਗੱਲ ਸੱਚ ਲੱਗਦੀ ਹੈ। ਪਰ ਸੂਤਰਾਂ ਦਾ ਕਹਿਣਾ ਹੈ ਕਿ ਕੈਟਰੀਨਾ ਇਸ ਫਿਲਮ ਵਿੱਚ ਗਲੈਮਰਸ ਵੀ ਨਜ਼ਰ ਆਉਣ ਵਾਲੀ ਹੈ। ਫਿਲਮ ਵਿੱਚ ਉਨ੍ਹਾਂ ਨੂੰ ਅਮੀਰ ਪਿਤਾ ਦੀ ਬੇਟੀ ਦਿਖਾਇਆ ਗਿਆ ਹੈ, ਇਸ ਲਈ ਉਹ ਮਹਿੰਗੇ ਅਤੇ ਆਧੁਨਿਕ ਕੱਪੜਿਆਂ ਵਿੱਚ ਦਿਖਾਈ ਦੇਵੇਗੀ। ਬਾਅਦ ਵਿੱਚ ਉਨ੍ਹਾਂ ਨੂੰ ਰਾਜਨੀਤੀ ਦੇ ਮੈਦਾਨ ਵਿੱਚ ਉੱਤਰਨਾ ਪੈਂਦਾ ਹੈ ਅਤੇ ਉਨ੍ਹਾਂ ਦਾ ਰੂਪ ਸਾਦਗੀ ਭਰਿਆ ਹੋ ਜਾਂਦਾ ਹੈ।

Date:2010-05-15 Time:00:04:43

ਭਾਰਤੀ ਮੁਟਿਆਰਾਂ ਨੇ ਵੀ ਕੀਤਾ ਨਿਰਾਸ਼

ਗ੍ਰਾਸ ਆਈਲੈਟ - ਟੀ 20 ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਤੋਂ ਭਾਰਤੀ ਪੁਰਸ਼ ਟੀਮ ਦੇ ਬਾਹਰ ਹੋਣ ਮਗਰੋਂ ਹੁਣ ਮਹਿਲਾ ਵਿਸ਼ਵ ਕੱਪ ਟੀ 20 ਕ੍ਰਿਕਟ ਟੂਰਨਾਮੈਂਟ ਵਿਚ ਵੀ ਭਾਰਤ ਨੂੰ ਨਿਰਾਸ਼ਾ ਮਿਲੀ ਹੈ ਕਿਉਂ ਜੋ ਭਾਰਤੀ ਟੀਮ ਆਸਟ੍ਰੇਲੀਆ ਹੱਥੀਂ ਸੱਤ ਵਿਕਟਾਂ ਨਾਲ ਹਾਰ ਕੇ ਮੁਕਾਬਲੇ ਤੋਂ ਬਾਹਰ ਹੋ ਗਈ ਹੈ।

Date:2010-05-15 Time:00:04:43

ਰਾਸ਼ਟਰਮੰਡਲ 'ਚ ਵੀ ਜਿੱਤਾਂਗਾ ਸੋਨਾ : ਸੁਸ਼ੀਲ

ਨਵੀਂ ਦਿੱਲੀ - ਓਲੰਪਿਕ ਕਾਂਸਾ ਜੇਤੂ ਭਾਰਤੀ ਪਹਿਲਵਾਨ ਸੁਸ਼ੀਲ ਕੁਮਾਰ ਨੇ ਆਪਣੇ ਮਿਆਰ ਅਨੁਸਾਰ ਪ੍ਰਦਰਸ਼ਨ ਕਰਦੇ ਹੋਏ ਏਸ਼ਿਆਈ ਕੁਸ਼ਤੀ ਚੈਂਪੀਅਨਸ਼ਿਪ ਵਿਚ ਸੋਨੇ ਦਾ ਤਮਗਾ ਜਿੱਤ ਲਿਆ ਅਤੇ ਉਹਨਾਂ ਨੂੰ ਭਰੋਸਾ ਹੈ ਕਿ ਉਹ ਰਾਸ਼ਟਰਮੰਡਲ ਖੇਡਾਂ ਵਿਚ ਵੀ ਸੋਨੇ ਦਾ ਤਮਗਾ ਹੀ ਜਿੱਤਣਗੇ।

Date:2010-05-15 Time:00:04:43

ਸੇਲੀਨਾ ਕੋਲ 800 ਤੋਂ ਜ਼ਿਆਦਾ ਸਾੜੀਆਂ

ਸੇਲੀਨਾ ਜੇਟਲੀ ਦੀ ਸੋਚ ਭਲਾ ਹੀ ਵੈਸਟਰਨ ਕਲਚਰ ਨਾਲ ਜ਼ਿਆਦਾ ਮੇਲ ਖਾਂਦੀ ਹੋਵੇ, ਪਰ ਗੱਲ ਜਦੋਂ ਮਨਪਸੰਦ ਪਹਿਰਾਵੇ ਦੀ ਆਉਂਦੀ ਹੈ ਤਾਂ ਉਹ ਠੇਠ ਭਾਰਤੀ ਬਣ ਜਾਂਦੀ ਹੈ। ਸੇਲੀਨਾ ਦਾ ਕਹਿਣਾ ਹੈ ਕਿ ਭਾਰਤੀ ਔਰਤਾਂ ਸਭ ਤੋਂ ਜ਼ਿਆਦਾ ਸੋਹਣੀਆਂ ਸਾੜੀ ਵਿੱਚ ਹੀ ਨਜ਼ਰ ਆਉਂਦੀਆਂ ਹਨ, ਇਸ ਲਈ ਉਨ੍ਹਾਂ ਨੂੰ ਸਾੜੀਆਂ ਪਹਿਨਣਾ ਪਸੰਦ ਹੈ। 16 ਸਾਲ ਦੀ ਉਮਰ ਤੋਂ ਉਹ ਖਾਸ ਮੌਕਿਆਂ ਤੇ ਸਾੜੀ ਹੀ ਪਹਿਨਦੀ ਹੈ। ਉਨ੍ਹਾਂ ਦੇ ਕਲੈਕਸ਼ਨ ਵਿੱਚ 800 ਤੋਂ ਜ਼ਿਆਦਾ ਸਾੜੀਆਂ ਹਨ, ਪਰ ਸੇਲੀਨਾ ਦਾ ਦਿਲ ਇਨ੍ਹਾਂ ਤੋਂ ਭਰਿਆ ਨਹੀਂ ਹੈ। ਉਹ ਹੋਰ ਜ਼ਿਆਦਾ ਸਾੜੀਆਂ ਦੀ ਚਾਹਤ ਕਰਦੀ ਹੈ। ਵਰਣਨਯੋਗ ਹੈ ਕਿ ਸੇਲੀਨਾ ਇੱਕ ਸਾੜੀ ਬਣਾਉਣ ਵਾਲੀ ਕੰਪਨੀ ਦੀ ਬ੍ਰਾਂਡ ਅੰਬੈਸਡਰ ਵੀ ਹੈ।

Date:2010-05-15 Time:00:04:43

ਕੈਟਰੀਨਾ ਕੈਫ਼ ਦੀ ਮੁਰਾਦ

'ਨਿਊਯਾਰਕ' ਤੇ 'ਅਜਬ ਪ੍ਰੇਮ ਕੀ ਗਜ਼ਬ ਕਹਾਨੀ' ਚੱਲ ਨਿਕਲੀਆਂ, ਨਾਲ ਹੀ ਕੈਟਰੀਨਾ ਕੈਫ਼ ਦੀ ਗੁੱਡੀ ਸੱਤਵੇਂ ਅਕਾਸ਼ 'ਤੇ ਉਡਾਰੀਆਂ ਮਾਰਨ ਲੱਗੀ। ਨਿਮਰਤਾ ਉਸ ਨੇ ਰੱਖੀ ਤੇ ਹਰ ਵਾਰ ਇਹੀ ਕਿਹਾ ਹੈ ਕਿ ਕਿਸੇ ਵੀ ਫ਼ਿਲਮ ਦਾ ਭਵਿੱਖ ਕੋਈ ਨਹੀਂ ਦੱਸ ਸਕਦਾ। ਉਹ ਕਹਿੰਦੀ ਹੈ ਕਿ ਇਨਸਾਨ ਕੁਝ ਸੋਚਦਾ ਹੈ ਪਰ ਪ੍ਰਮਾਤਮਾ ਉਸ ਨੂੰ ਵਿਗਾੜ ਦਿੰਦਾ ਹੈ ਤੇ ਜ਼ਿੰਮੇਵਾਰੀ ਨਾਲ ਕੰਮ ਕਰ ਰਹੀ ਕੈਟਰੀਨਾ ਤਰੀਕਾਂ ਦੇ ਹਿਸਾਬ ਨਾਲ ਹੀ ਫ਼ਿਲਮਾਂ ਕਰਦੀ ਹੈ। ਬਤੌਰ ਅਭਿਨੇਤਰੀ ਸਾਲ 'ਚ ਚਾਰ ਫ਼ਿਲਮਾਂ ਉਸ ਦੀ ਨੀਤੀ ਹੈ ਤੇ ਇਸ ਦੇ ਬਾਵਜੂਦ ਕੈਟਰੀਨਾ ਦੀ ਡਾਇਰੀ ਭਰੀ ਹੋਈ ਹੈ। ਨਵੀਂ ਫ਼ਿਲਮ 'ਤੀਸ ਮਾਰ ਖਾਂ' ਕਰ ਰਹੀ ਕੈਟਰੀਨਾ ਕੈਫ਼ ਦੀ ਇਕ ਹੋਰ ਵਧੀਆ ਫ਼ਿਲਮ 'ਰਾਜਨੀਤੀ' ਵੀ ਹੈ। ਅੱਬਾਸ-ਮਸਤਾਨ ਦੀ ਫ਼ਿਲਮ ਦੀ ਇਟਾਲੀਅਨ ਜਾਬ ਉਸ ਨੇ ਛੱਡ ਦਿੱਤੀ ਹੈ। ਉਹੀ ਫ਼ਿਲਮ ਉਸ ਕਰਨੀ ਹੈ

Date:2010-05-15 Time:00:04:42

ਨਾਗਰਿਕ ਦੀ ਮੌਤ ਲਈ ਸਾਰਕੋਜ਼ੀ ਹੋਣਗੇ ਜੁੰਮੇਵਾਰ : ਅਲਕਾਇਦਾ

ਲੰਦਨ - ਅੱਤਵਾਦੀ ਸੰਗਠਨ ਅਲ ਕਾਇਦਾ ਨੇ ਜੇਲ ਵਿਚ ਬੰਦ ਇੱਕ ਕੈਦੀ ਰਿਹਾਈ ਦੀ ਮੰਗ ਕਰਦਿਆਂ ਧਮਕੀ ਦਿੱਤੀ ਹੈ ਕਿ ਜੇਕਰ ਜਰਮੇਨਿਊ ਦੀ ਮੌਤ ਹੁੰਦੀ ਹੈ ਤਾਂ ਉਸ ਲਈ ਫ੍ਰੈਂਚ ਰਾਸ਼ਟਰਪਤੀ ਨਿਕੋਲਸ ਸਾਰਕੋਜ਼ੀ ਜੁੰਮੇਵਾਰ ਹੋਣਗੇ।

Date:2010-05-15 Time:00:04:42

ਸਾਹਨੇਵਾਲ ਹਵਾਈ ਅੱਡੇ ਤੋਂ ਘਰੇਲੂ ਉਡਾਣਾਂ ਸ਼ੁਰੂ

ਲੁਧਿਆਣਾ/ਸਾਹਨੇਵਾਲ - ਏਅਰ ਇੰਡੀਆ ਦੀ ਦਿੱਲੀ-ਲੁਧਿਆਣੇ ਵਿਚਾਲੇ ਸ਼ੁਰੂ ਹੋਈ ਹਵਾਈ ਸੇਵਾ ਦੀ ਪਹਿਲੀ ਉਡਾਣ ਦੇ ਅੱਜ ਸਾਹਨੇਵਾਲ ਹਵਾਈ ਅੱਡੇ 'ਤੇ ਪੁੱਜਣ ਮੌਕੇ ਅਕਾਲੀਆਂ ਅਤੇ ਕਾਂਗਰਸੀਆਂ ਨੇ ਜੈਕਾਰੇ ਛੱਡ ਕੇ ਸਵਾਗਤ ਕੀਤਾ, ਜਦਕਿ ਹਵਾਈ ਅੱਡੇ ਦੇ ਸਟਾਫ਼ ਨੇ ਫੁੱਲ-ਪੱਤੀਆਂ ਭੇਟ ਕਰਕੇ ਯਾਤਰੀਆਂ ਨੂੰ 'ਜੀ ਆਇਆਂ' ਕਿਹਾ।

Date:2010-05-15 Time:00:04:42

ਗੁਜਰਾਤ 'ਚ ਨਹੀਂ ਹੈ ਬਿਜਲੀ ਸੰਕਟ : ਮੋਦੀ

ਅਹਿਮਦਾਬਾਦ - ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਦਾਅਵਾ ਕੀਤਾ ਹੈ ਕਿ ਗੁਜਰਾਤ ਵਿਚ ਹੁਣ ਊਰਜਾ ਸੰਕਟ ਨਹੀਂ ਹੈ ਅਤੇ ਇਹ ਗੈਸ ਅਧਾਰਤ ਬਿਜਲੀ ਬਨਾਉਣ ਵਾਲੇ ਵੱਡੇ ਰਾਜ ਵਜੋਂ ਉੱਭਰ ਕੇ ਸਾਹਮਣੇ ਆਇਆ ਹੈ।

Date:2010-05-15 Time:00:04:42

ਮੈਸੂਰ ਲਈ ਹਵਾਈ ਸੇਵਾ ਭਲਕੇ ਤੋਂ

ਮੈਸੂਰ - ਕਰਨਾਟਕ ਵਿਚ ਮਹਿਲਾਂ ਦੇ ਸ਼ਹਿਰ ਨਾਂ ਨਾਲ ਮਸ਼ਹੂਰ ਮੈਸੂਰ ਭਲਕੇ ਤੋਂ ਨਿਯਮਿਤ ਹਵਾਈ ਆਵਾਜਾਈ ਦੇ ਨਕਸ਼ੇ ਨਾਲ ਜੁੜ ਜਾਵੇਗਾ।ਕੇਂਦਰੀ ਸਿਵਲ ਉਡਾਨ ਮੰਤਰੀ ਪ੍ਰਫੁੱਲ ਪਟੇਲ ਮੈਸੂਰ ਦੇ ਬਾਹਰ ਮੰਡਾਕਲੀ ਵਿਖੇ ਨਵੇਂ ਹਵਾਈ ਅੱਡੇ ਦਾ ਉਦਘਾਟਨ ਕਰਨਗੇ।

Date:2010-05-15 Time:00:04:42

ਇਰਾਨ ਯਾਤਰਾ 'ਤੇ ਜਾਣਗੇ ਕ੍ਰਿਸ਼ਨਾ

ਨਵੀਂ ਦਿੱਲੀ - ਵਿਦੇਸ਼ ਮੰਤਰੀ ਐਸਐਮ ਕ੍ਰਿਸ਼ਨਾ ਜੀ-15 ਦੇਸ਼ਾਂ ਦੇ ਸੰਮੇਲਨ ਵਿਚ ਭਾਗ ਲੈਣ ਅਤੇ ਇਰਾਨੀ ਨੇਤਾਵਾਂ ਨਾਲ ਵਿਚਾਰ ਵਟਾਂਦਰੇ ਲਈ ਸ਼ਨੀਵਾਰ ਨੂੰ ਤਿੰਨ ਦਿਨਾ ਯਾਤਰਾ ਉੱਪਰ ਇਰਾਨ ਰਵਾਨਾ ਹੋਣਗੇ।

Date:2010-05-15 Time:00:04:42

ਬੱਸ 'ਚ ਫੈਲਿਆ ਕਰੰਟ, 35 ਮਰੇ

ਮੰਡਲਾ - ਮੱਧ ਪ੍ਰਦੇਸ਼ ਦੇ ਮੰਡਲਾ ਜਿਲ੍ਹੇ ਦੇ ਪਿੰਡ ਸੂਰਜਪੁਰਾ ਲਾਗੇ ਅੱਜ ਸਵੇਰੇ ਇੱਕ ਯਾਤਰੀ ਬੱਸ ਦੇ ਬਿਜਲੀ ਦੇ ਖੰਭੇ ਨਾਲ ਟਕਰਾਉਣ ਨਾਲ ਉਸ ਵਿਚ ਸਵਾਰ 28 ਬਰਾਤੀਆਂ ਦੀ ਮੌਤ ਹੋ ਗਈ।

Date:2010-05-15 Time:00:04:42


1  

page no.1

Select news date :

31 - 5 - 2010
30 - 5 - 2010
29 - 5 - 2010
28 - 5 - 2010
27 - 5 - 2010
26 - 5 - 2010
25 - 5 - 2010
24 - 5 - 2010
23 - 5 - 2010
22 - 5 - 2010
21 - 5 - 2010
20 - 5 - 2010
19 - 5 - 2010
18 - 5 - 2010
17 - 5 - 2010
16 - 5 - 2010
15 - 5 - 2010
14 - 5 - 2010
13 - 5 - 2010
12 - 5 - 2010
11 - 5 - 2010
10 - 5 - 2010
9 - 5 - 2010
8 - 5 - 2010
7 - 5 - 2010
6 - 5 - 2010
5 - 5 - 2010
4 - 5 - 2010
3 - 5 - 2010
2 - 5 - 2010
1 - 5 - 2010