Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 13 - 5 - 2010
ਤੇਹਰਾਨ : ਇਰਾਨ ਦੀ ਰਾਜਧਾਨੀ ਵਿੱਚ ਕੱਲ੍ਹ ਇੱਕ ਅਫ਼ਗਾਨੀ ਨਾਗਰਿਕ ਦੇ ਹਮਲੇ ਵਿੱਚ ਪਾਕਿਸਤਾਨ ਦੇ ਰਾਜਦੂਤ ਬੁਰੀ ਤਰ੍ਹਾਂ ਫੱਟੜ ਹੋ ਗਏ।ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਇਸਲਾਮਾਬਾਦ ਵਿਖੇ ਦੱਸਿਆ ਕਿ ਹਮਲਾਵਰ ਨੇ ਰਾਜਦੂਤ ਮੁਹੰਮਦ ਬਖਸ਼ ਅੱਬਾਸੀ ਉੱਤੇ ਚਾਕੂ ਨਾਲ ਹਮਲਾ ਕੀਤਾ। Date:2010-05-13 Time:00:03:43
ਚੰਡੀਗੜ੍ਹ : ਹਰਿਆਣਾ ਦੇ ਬਹੁ-ਚਰਚਿਤ ਰੁਚਿਕਾ ਗਿਰਹੋਤਰਾ ਛੇੜਛਾੜ ਮਾਮਲੇ ਵਿੱਚ ਸਥਾਨਕ ਅਦਾਲਤ ਨੇ ਮੁੱਦਈ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਦੀ ਕਾਰਵਾਈ ਪੂਰੀ ਕਰਦਿਆਂ ਫੈਸਲੇ ਦੇ ਲਈ 20 ਮਈ ਦੀ ਤਾਰੀਖ਼ ਮੁਕੱਰਰ ਕੀਤੀ। ਵਧੀਕ ਜਿਲ੍ਹਾ ਅਤੇ ਸ਼ੈਸਨ ਜੱਜ ਗੁਰਬੀਰ ਸਿੰਘ ਨੇ ਇਸ ਮਾਮਲੇ ਵਿੱਚ ਸੁਣਵਾਈ ਪੂਰੀ ਕਰਦਿਆਂ ਫੈਸਲਾ 20 ਮਈ ਤੱਕ ਸੁਰੱਖਿਅਤ ਰੱਖ ਲਿਆ। Date:2010-05-13 Time:00:03:43
ਲਖਨਊ : ਬਿਸਕੁਟ ਬਣਾਉਣ ਵਾਲੀ ਪ੍ਰਮੁੱਖ ਕੰਪਨੀਆਂ ਵਿੱਚੋਂ ਇੱਕ ਸੂਰੀਆ ਫੂਡ ਐਂਡ ਪ੍ਰੋਡਕਟ ਲਿਮੀਟੇਡ ਇਸ ਵਿੱਤੀ ਵਰ੍ਹੇ ਵਿੱਚ ਸੱਤ ਸੌ ਕਰੋੜ ਰੁਪਏ ਦੇ ਕਾਰੋਬਾਰ ਦਾ ਟੀਚਾ ਰੱਖਿਆ ਹੈ। Date:2010-05-13 Time:00:03:43
ਨਵੀਂ ਦਿੱਲੀ : ਦੇਸ਼ ਵਿੱਚ ਰੇਡੀਮੇਡ ਕੱਪੜਿਆਂ ਦਾ ਖੁਦਰਾ ਨੈੱਟਵਰਕ ਸੰਚਾਲਿਤ ਕਰਨ ਵਾਲੀ ਕੰਪਨੀ ਕੈਂਟਾਬਿਲ ਰਿਟੇਲ ਇੰਡੀਆ ਲਿਮੀਟੇਡ ਦੇ 105 ਕਰੋੜ ਰੁਪਏ ਦੀ ਸ਼ੁਰੂਆਤੀ ਸਰਵਜਨਕ ਪੇਸ਼ਕਸ਼ (ਆਈਪੀਓ) ਨੂੰ ਪੂੰਜੀ ਬਾਜ਼ਾਰ ਪ੍ਰਬੰਧਨ ਸਕਿਊਰਿਟੀਜ਼ ਐਕਸਚੇਂਜ ਬੋਰਡ ਆਫ਼ ਇੰਡੀਆ ਦੀ ਮੰਜ਼ੂਰੀ ਮਿਲ ਗਈ ਹੈ। Date:2010-05-13 Time:00:03:43
ਜੈਪੁਰ : ਪੰਜਾਬ ਨੈਸ਼ਨਲ ਬੈਂਕ (ਪੀਐੱਨਬੀ) ਨੇ ਬੀਤੀ 31 ਮਾਰਚ ਨੂੰ ਸਮਾਪਤ ਵਿੱਤ ਵਰ੍ਹੇ ਵਿੱਚ ਰਾਜਸਥਾਨ ਵਿੱਚ 16 ਹਜਾਰ 253 ਕਰੋੜ ਰੁਪਏ ਦਾ ਕਾਰੋਬਾਰ ਕੀਤਾ, ਜਿਸ ਵਿੱਚ ਨੌ ਹਜਾਰ 40 ਕਰੋੜ ਦੀ ਜਮ੍ਹਾਂ ਰਾਸ਼ੀ ਅਤੇ ਸੱਤ ਹਜਾਰ 213 ਕਰੋੜ ਰੁਪਏ ਦੇ ਕਰਜ਼ੇ ਸ਼ਾਮਿਲ ਹਨ। Date:2010-05-13 Time:00:03:43
ਅਹਿਮਦਾਬਾਦ : ਕੈਗ (ਕੰਟਰੋਲਰ ਐਂਡ ਔਡਿਟਰ ਜਨਰਲ ਆਫ਼ ਇੰਡੀਆ) ਨੇ ਗੁਜਰਾਤ ਨੂੰ ਕੰਮ ਕਾਜ ਨਹੀਂ ਕਰ ਰਹੇ ਸਰਵਜਨਕ ਅਦਾਰਿਆਂ ਨੂੰ ਬੰਦ ਕਰਨ ਦੇ ਲਈ ਇੱਕ ਦਲ ਸਥਾਪਤ ਕਰਨ ਦਾ ਸੁਝਾਅ ਦਿੱਤਾ ਹੈ। Date:2010-05-13 Time:00:03:43
ਨਵੀਂ ਦਿੱਲੀ : ਦੇਸ਼ ਵਿੱਚ ਮੋਟਰ ਸਾਈਕਲ ਬਣਾਉਣ ਵਾਲੀ ਦੂਜੀ ਵੱਡੀ ਕੰਪਨੀ ਬਜਾਜ ਆਟੋ ਦਾ ਵਿੱਤ ਵਰ੍ਹੇ 2009-10 ਦੀ ਚੌਥੀ ਤਿਮਾਹੀ ਵਿੱਚ ਸ਼ੁੱਧ ਲਾਭ 305.99 ਪ੍ਰਤੀਸ਼ਤ ਵੱਧਕੇ 528.65 ਕਰੋੜ ਰੁਪਏ ਹੋ ਗਿਆ ਹੈ ਜਦਕਿ ਇਸ ਤੋਂ ਪਿਛਲੇ ਵਿੱਤ ਵਰ੍ਹੇ ਦੀ ਅੰਤਿਮ ਤਿਮਾਹੀ ਵਿੱਚ ਇਹ 130.21 ਕਰੋੜ ਰੁਪਏ ਰਿਹਾ ਸੀ। Date:2010-05-13 Time:00:03:42
ਨਵੀਂ ਦਿੱਲੀ : ਭਾਰਤੀ ਦੂਰਸੰਚਾਰ ਨਿਯਾਮਕ ਔਥਾਰਿਟੀ (ਟ੍ਰਾਈ) ਨੇ ਮੋਬਾਇਲ ਸੇਵਾ ਦੇਣ ਵਾਲੀਆਂ ਕੰਪਨੀਆਂ ਦੇ ਸ਼ੇਅਰ ਵੇਚਣ ਉੱਤੇ ਲੱਗੀ ਪਾਬੰਦੀ ਇਸ ਸ਼ਰਤ ਉੱਤੇ ਹਟਾਉਣ ਦੀ ਸਿਫ਼ਾਰਸ਼ ਕੀਤੀ ਹੈ ਕਿ ਸੰਯੁਕਤ ਕੰਪਨੀ ਦੀ ਹਰੇਕ ਸਰਕਲ ਵਿੱਚ ਹਿੱਸੇਦਾਰੀ ਰੈਵੀਨਿਊ ਜਾਂ ਗ੍ਰਾਹਕ ਸੰਖਿਆ ਦਾ ਪ੍ਰਤੀਸ਼ਤ ਤੋਂ ਜਿਆਦਾ ਨਾ ਹੋਵੇ। Date:2010-05-13 Time:00:03:42
ਤ੍ਰਿਪੋਲੀ - ਲੀਬੀਆ ਦੇ ਇੱਕ ਜਹਾਜ ਦੇ ਅੱਜ ਤ੍ਰਿਪੋਲੀ ਹਵਾਈ ਅੱਡੇ ਉੱਪਰ ਉੱਤਰਦੇ ਹੋਏ ਹਾਦਸਾਗ੍ਰਸਤ ਹੋਣ ਕਾਰਣ ਉਸ ਵਿਚ ਸਵਾਰ 93 ਯਾਤਰੀਆਂ ਅਤੇ ਚਾਲਕ ਦਲ ਦੇ 11 ਮੈਂਬਰਾਂ ਸਮੇਤ 104 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਇੱਕ ਬੱਚੇ ਨੂੰ ਸੁਰੱਖਿਅਤ ਬਚਾ ਲਿਆ ਗਿਆ। Date:2010-05-13 Time:00:03:42
ਨਵੀਂ ਦਿੱਲੀ : ਸਰਵਜਨਕ ਖੇਤਰ ਦੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈਓਸੀ) ਆਪਣੇ ਤੇਲਸੋਧਕ ਪਲਾਂਟਾਂ ਵਿੱਚ ਮਹਿੰਗੇ ਤਰਲ ਬਾਲਣ ਦੀ ਜਗ੍ਹਾ ਕੁਦਰਤੀ ਗੈਸ ਦਾ ਇਸਤੇਮਾਲ ਕਰੇਗੀ, ਜਿਸਦੇ ਲਈ ਉਹ ਰਿਲਾਇੰਸ ਇੰਡਸਟਰੀਜ਼ ਤੋਂ ਪ੍ਰਤੀਦਿਨ 16 ਲੱਖ ਘਣ ਮੀਟਰ ਕੁਦਰਤੀ ਗੈਸ ਖਰੀਦੇਗੀ। Date:2010-05-13 Time:00:03:42
ਮੁੰਬਈ : ਕੌਮਾਂਤਰੀ ਬਾਜ਼ਾਰਾਂ ਵਿੱਚ ਪਰਤੀ ਤੇਜੀ ਅਤੇ ਵਿੱਤ ਵਰ੍ਹੇ 2009-10 ਵਿੱਚ ਉਦਯੋਗਿਕ ਉਤਪਾਦਨ ਦੀ ਦਰ ਇਸ ਤੋਂ ਪਿਛਲੇ ਵਿੱਤ ਵਰ੍ਹੇ ਦੀ ਤੁਲਨਾ ਵਿੱਚ 10.4 ਪ੍ਰਤੀਸ਼ਤ ਜਿਆਦਾ ਹੋਣ ਦੀਆਂ ਖ਼ਬਰਾਂ ਦੇ ਵਿਚਕਾਰ ਘਰੇਲੂ ਬਾਜ਼ਾਰ ਕੱਲ੍ਹ ਦੀ ਗਿਰਾਵਟ ਤੋਂ ਉਭਰਦਿਆਂ ਅੱਜ ਚੜ੍ਹਤ ਵਿੱਚ ਬੰਦ ਹੋਇਆ। Date:2010-05-13 Time:00:03:42
ਹੀਰੋ ਆਮਿਰ ਖਾਨ ਦੀ ਫਿਲਮ '3 ਈਡੀਅਟਸ' ਨੂੰ ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ 'ਚ 5 ਜੂਨ ਨੂੰ ਹੋਣ ਵਾਲੇ 11ਵੇਂ ਅੰਤਰਾਰਸ਼ਟਰੀ ਇੰਡੀਅਨ ਫਿਲਮ ਐਵਾਰਡ ਸਮਾਗਮ ਮੌਕੇ ਤਕਨੀਕੀ ਕੈਟਾਗਿਰੀ ਲਈ 8 ਪੁਰਸਕਾਰ ਦਿੱਤੇ ਜਾਣਗੇ। ਸੁਜੋਏ ਘੋਸ਼ ਦੀ 'ਅਲਾਦੀਨ' ਜਿਸ ਵਿਚ ਅਮਿਤਾਬ ਬੱਚਨ ਦੀ ਮੁੱਖ ਭੂਮਿਕਾ ਹੈ ਅਤੇ 'ਲਵ ਆਜ ਕਲ੍ਹ' ਜਿਸ ਵਿਚ ਸੈਫ਼ ਅਲੀ ਖਾਨ ਅਤੇ ਦੀਪਿਕਾ ਪਾਦੂਕੋਨ ਨੇ ਕੰਮ ਕੀਤਾ ਹੈ ਨੂੰ 2-2 ਪੁਰਸਕਾਰ ਪ੍ਰਾਪਤ ਹੋਣਗੇ। ਫਿਲਮ '3 ਈਡੀਅਟਸ' ਨੂੰ ਬੈਸਟ ਸਕ੍ਰੀਨ ਪਲੇਅ, ਸਿਨੇਮਾਟੋਗ੍ਰਾਫ਼ੀ, ਡਾਇਲਾਗ, ਬੈਕਗਰਾਊਂਡ ਸਕੋਰ, ਐਡੀਟਿੰਗ, ਬੈਸਟ ਸਾਊਂਡ ਰਿਕਾਰਡਿੰਗ, ਬੈਸਟ ਸੌਂਗ ਰਿਕਾਰਡਿੰਗ ਅਤੇ ਸੀਊਂਡ ਰੀ-ਰਿਕਾਰਡਿੰਗ ਲਈ ਪੁਰਸਕਾਰ ਪ੍ਰਾਪਤ ਹੋ ਰਹੇ ਹਨ। Date:2010-05-13 Time:00:03:42
ਸ਼ਾਹਰੁਖ ਖਾਨ ਦਾ ਮੰਨਣਾ ਹੈ ਕਿ 'ਰਾ-1' ਤੋਂ ਬਾਅਦ ਬਾਲੀਵੁੱਡ ਵਿੱਚ ਵੀ ਲਾਰਜਰ ਦੈਨ ਲਾਈਫ ਅਤੇ ਸਪੈਸ਼ਲ ਇਫੈਕਟਸ ਵਾਲੀਆਂ ਫਿਲਮਾਂ ਦਾ ਬੋਲਬਾਲਾ ਵਧ ਜਾਵੇਗਾ। ਵਰਣਨਯੋਗ ਹੈ ਕਿ ਇਸ ਫਿਲਮ ਵਿੱਚ ਸ਼ਾਹਰੁਖ ਸੁਪਰਹੀਰੋ ਦੀ ਭੂਮਿਕਾ ਨਿਭਾ ਰਹੇ ਹਨ। ਕਰਨ ਜੌਹਰ ਦੀ ਫਿਲਮ 'ਮਾਈ ਨੇਮ ਇਜ਼ ਖਾਨ' ਨੂੰ ਓਨੀ ਸਫ਼ਲਤਾ ਨਹੀਂ ਮਿਲੀ, ਜਿੰਨੀ ਸ਼ਾਹਰੁਖ ਨੂੰ ਉਮੀਦ ਸੀ। ਇਸ ਨੂੰ ਭੁੱਲ ਕੇ ਉਹ ਇਨ੍ਹੀਂ ਦਿਨੀਂ 'ਰਾ-1' ਦੇ ਨਿਰਮਾਣ ਵਿੱਚ ਜੁਟੇ ਹਨ, ਜਿਸਦਾ ਨਿਰਦੇਸ਼ਨ ਅਨੁਭਵ ਸਿਨਹਾ ਕਰ ਰਹੇ ਹਨ। ਹਾਲੀਵੁੱਡ ਦੀ ਤੁਲਨਾ ਵਿੱਚ ਬਾਲੀਵੁੱਡ ਵਿੱਚ ਸੁਪਰਹੀਰੋ ਵਾਲੀਆਂ ਫਿਲਮਾਂ ਦਾ ਨਿਰਮਾਣ ਬਹੁਤ ਘੱਟ ਹੋਇਆ ਹੈ। ਇਨ੍ਹਾਂ ਫਿਲਮਾਂ ਦਾ ਬਜਟ ਬਹੁਤ ਵੱਡਾ ਹੁੰਦਾ ਹੈ, ਇਸ ਲਈ ਨਿਰਮਾਤਾ ਰਿਸਕ ਲੈਣ ਤੋਂ ਡਰਦੇ ਹਨ। ਨਾਲ ਹੀ ਇਨ੍ਹਾਂ ਫਿਲਮਾਂ ਵਿੱਚ ਆਧੁਨਿਕ ਤਕਨੀਕ Date:2010-05-13 Time:00:03:42
ਵਾਸਤੂ ਸ਼ਾਸਤਰ ਮਨੁੱਖ ਨੂੰ ਇੱਕ ਅਨਮੋਲ ਦੇਣ ਹੈ। ਜੋਤਿਸ਼ ਵਿਗਿਆਨ ਦੇ ਅਨੁਸਾਰ ਵਾਸਤੂ ਦਾ ਇੱਕ ਮਹੱਤਵਪੂਰਨ ਸਥਾਨ ਹੈ। ਕਿਸੇ ਵੀ ਭਵਨ ਦਾ ਨਿਰਮਾਣ ਕਰਦੇ ਸਮੇਂ ਉਸ ਨੂੰ ਵਾਸਤੂ ਅਨੁਕੂਲ ਬਣਾਉਣਾ ਜਰੂਰੀ ਹੈ, ਕਿਉਂਕਿ ਘਰ ਵਿੱਚ ਸੁੱਖ ਅਤੇ ਸ਼ਾਂਤੀ ਇਸੇ ਤੇ ਅਧਾਰਿਤ ਹੈ। ਵਾਸਤੂ ਦੋਸ਼ ਹੋਣ ਨਾਲ ਭਵਨ ਵਿੱਚ ਕਈ ਪ੍ਰਕਾਰ ਦੀਆਂ ਪਰੇਸ਼ਾਨੀਆਂ, ਸਿਹਤ ਸਬੰਧੀ ਸਮੱਸਿਆ, ਬਿਨਾ ਕਾਰਨ ਦੁੱਖ, ਹਾਨੀ, ਚਿੰਤਾ ਅਤੇ ਡਰ ਆਦਿ ਬਣਿਆ ਰਹਿੰਦਾ ਹੈ। ਆਧੁਨਿਕ ਯੁਗ ਵਿੱਚ ਫਲੈਟ ਸੰਸਕ੍ਰਿਤੀ ਚਾਰੇ ਪਾਸੇ ਵਿਕਸਿਤ ਹੋ ਚੁੱਕੀ ਹੈ। ਇਹਨਾਂ ਫਲੈਟਾਂ ਵਿੱਚ ਜੇਕਰ ਵਾਸਤੂ ਦੋਸ਼ ਹੋਵੇ ਤਾਂ ਵੀ ਤੋੜ-ਫੋੜ ਕੇ ਅਨਕੂਲ ਬਣਾਉਣਾ ਸੰਭਵ ਨਹੀਂ ਹੋ ਸਕਦਾ ਹੈ। ਪਰ ਅਜਿਹੀ ਸਥਿਤੀ ਵਿੱਚ ਪਰੇਸ਼ਾਨ ਹੋਣ ਦੀ ਜਰੂਰਤ ਨਹੀਂ ਹੈ ਕਿਉਂਕਿ ਇਸ ਸਥਿਤੀ ਵਿੱਚ ਵਿੱਚ ਅਸੀਂ ਘਰ ਦੇ Date:2010-05-13 Time:00:03:41
ਸੇਂਟ ਲੂਸੀਆ - ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਟੀ 20 ਵਿਸ਼ਵ ਕੱਪ ਵਿਚ ਟੀਮ ਦੇ ਨਿਰਾਸ਼ਾਜਨਕ ਪ੍ਰਦਰਸ਼ਨ ਲਈ ਆਈਪੀਐਲ ਨੂੰ ਜੁੰਮੇਵਾਰ ਦੱਸਣ ਤੋਂ ਇਨਕਾਰ ਕੀਤਾ ਪਰ ਮੰਨਿਆ ਕਿ ਮੈਚਾਂ ਮਗਰੋਂ ਹੋਣ ਵਾਲੀਆਂ ਪਾਰਟੀਆਂ ਅਤੇ ਇਸ ਲੀਗ ਦੌਰਾਨ ਵੱਧ ਤੋਂ ਵੱਧ ਯਾਤਰਾਵਾਂ ਕਾਰਣ ਖਿਡਾਰੀਆਂ ਦੀ ਫਿਟਨੈਸ ਨੂੰ ਨੁਕਸਾਨ ਪੁੱਜਾ। Date:2010-05-13 Time:00:03:41
ਗ੍ਰਾਸ ਆਈਲੈਟ - ਸ਼ਾਨਦਾਰ ਫਾਰਮ ਵਿਚ ਚੱਲ ਰਹੀ ਇੰਗਲੈਂਡ ਦੀ ਟੀਮ ਭਲਕੇ ਜਦੋਂ ਇੱਥੇ ਟੀ 20 ਕ੍ਰਿਕਟ ਵਿਸ਼ਵ ਕੱਪ ਦੇ ਪਹਿਲੇ ਸੈਮੀਫਾਈਨਲ ਵਿਚ ਸ਼੍ਰੀਲੰਕਾ ਨਾਲ ਭਿੜੇਗੀ ਤਾਂ ਦੋਹੇਂ ਟੀਮਾਂ ਆਪਣੀ ਸਮਰੱਥਾ ਅਨੁਸਾਰ ਇੱਕ ਦੂਜੇ ਨੂੰ ਪਛਾੜ ਕੇ ਖਿਤਾਬੀ ਮੁਕਾਬਲੇ ਵਿਚ ਪੁੱਜਣ ਦੀ ਕੋਸ਼ਿਸ਼ ਕਰਨਗੀਆਂ। Date:2010-05-13 Time:00:03:41
ਕੈਟਰੀਨਾ ਕੈਫ਼ ਦਾ ਹਿੰਦੀ ਗਿਆਨ ਤਾਂ ਵਧਿਆ ਹੈ, ਪਰ ਉਹ ਲੋਕਾਂ ਦੇ ਸਾਹਮਣੇ ਹਿੰਦੀ ਬੋਲਣ ਤੋਂ ਬਚਦੀ ਹੈ। ਮੁੰਬਈ ਵਿੱਚ ਫਿਲਮ 'ਰਾਜਨੀਤੀ' ਦੀ ਪ੍ਰੈਸ ਕਾਨਫ੍ਰੈਂਸ ਵਿੱਚ ਮੀਡੀਆ ਨੇ ਉਨ੍ਹਾਂ ਨੂੰ ਹਿੰਦੀ ਬੋਲਣ ਦੀ ਗੁਜਾਰਿਸ਼ ਕੀਤੀ। ਕੈਟਰੀਨਾ ਨੇ ਇਹ ਗੱਲ ਅਣਸੁਣੀ ਕਰ ਦਿੱਤੀ। ਕੈਟਰੀਨਾ ਨੇ ਸਵੀਕਾਰਿਆ ਕਿ ਉਨ੍ਹਾਂ ਨੇ ਹਿੰਦੀ ਬੋਲਣ ਲਈ ਮਿਹਨਤ ਕੀਤੀ ਹੈ, ਪਰ ਹਿੰਦੀ ਵਿੱਚ ਉਨ੍ਹਾਂ ਨੇ ਕੁਝ ਨਹੀਂ ਕਿਹਾ। ਵੈਸੇ ਆਪਣੇ ਸਟਾਫ ਨਾਲ ਕੈਟਰੀਨਾ ਹਿੰਦੀ ਵਿੱਚ ਗੱਲਾਂ ਕਰਦੀ ਹੈ। ਉਨ੍ਹਾਂ ਨੂੰ ਹਿੰਦੀ ਬੋਲਣੀ ਆ ਗਈ ਹੈ, ਪਰ ਆਤਮਵਿਸ਼ਵਾਸ ਨਾਲ ਹਿੰਦੀ ਨਹੀਂ ਬੋਲ ਪਾਉਂਦੀ। ਇਸਦੇ ਬਾਵਜੂਦ ਕੈਟਰੀਨਾ ਦੇ ਚਹੇਤਿਆਂ ਨੂੰ ਯਕੀਨ ਹੈ ਕਿ ਉਹ ਦਿਨ ਆਵੇਗਾ ਜਦੋਂ ਕੈਟਰੀਨਾ ਫਰਾਟੇਦਾਰ ਹਿੰਦੀ ਬੋਲ ਕੇ ਆਲੋਚਕਾਂ ਦਾ ਮੂੰਹ ਬੰਦ ਕਰ ਦੇਵੇਗੀ। Date:2010-05-13 Time:00:03:41
ਆਪਣੀ ਐਕਟਿੰਗ ਨੂੰ ਮਜ਼ਬੂਤ ਕਰਨ ਲਈ ਤਨੂਸ਼੍ਰੀ ਦੱਤਾ ਯੂਐਸ ਸਥਿਤ ਨਿਊਯਾਰਕ ਫਿਲਮ ਅਕੈਡਮੀ ਦੀ ਐਕਟਿੰਗ ਵਰਕਸ਼ਾਪ ਵਿੱਚ ਹਿੱਸਾ ਲੈ ਰਹੀ ਹੈ ਅਤੇ ਉਹ ਯੂਐਸ ਲਈ ਰਵਾਨਾ ਹੋ ਗਈ ਹੈ। ਜਦੋਂ ਇਸ ਬਾਰੇ ਤਨੂਸ਼੍ਰੀ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ 'ਨਿਊਯਾਰਕ ਯੂਨਿਵਰਸਿਟੀ ਦੀ 15 ਦਿਨਾਂ ਦੀ ਐਕਟਿੰਗ ਵਰਕਸ਼ਾਪ ਵਿੱਚ ਮੈਂ ਹਿੱਸਾ ਲਵਾਂਗੀ। ਹਰ ਕਲਾਕਾਰ ਲਈ ਇਹ ਮਹਤੱਵਪੂਰਨ ਹੁੰਦਾ ਹੈ ਕਿ ਉਹ ਆਪਣੇ ਅਭਿਨੈ ਨੂੰ ਨਿਖਾਰੇ। ਮੈਂ ਹੁਣ ਜ਼ਿਆਦਾ ਤੋਂ ਜ਼ਿਆਦਾ ਰਿਐਲਿਸਟਿਕ ਫਿਲਮਾਂ ਵਿੱਚ ਕੰਮ ਕਰਨਾ ਚਾਹੁੰਦੀ ਹਾਂ ਅਤੇ ਇਹ ਵਰਕਸ਼ਾਪ ਇਸ ਵਿੱਚ ਮਹੱਤਵਪੂਰਨ ਰੋਲ ਅਦਾ ਕਰੇਗੀ।' ਹਾਲ ਹੀ ਵਿੱਚ ਰਿਲੀਜ਼ ਹੋਈ ਤਨੂਸ਼੍ਰੀ ਦੀਆਂ ਫਿਲਮਾਂ ਨੂੰ ਬਾਕਸ ਆਫ਼ਿਸ ਤੇ ਖਾਸ ਕਾਮਯਾਬੀ ਨਹੀਂ ਮਿਲੀ, ਪਰ ਉਨ੍ਹਾਂ ਦੀ ਐਕਟਿੰਗ ਦੀ ਸਲਾਹੁਤ ਜ਼ਰੂਰ ਹੋਈ ਹੈ। Date:2010-05-13 Time:00:03:41
ਨਵੀਂ ਦਿੱਲੀ - ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਮਾਉਵਾਦੀਆਂ ਨੂੰ ਅੰਦਰੂਨੀ ਸੁਰੱਖਿਆ ਦੇ ਲਿਹਾਜ ਨਾਲ ਤਿੰਨ ਵੱਡੇ ਖਤਰਿਆਂ ਵਿਚੋਂ ਇੱਕ ਕਰਾਰ ਦਿੰਦਿਆਂ ਕਿਹਾਕਿ ਨਕਸਲੀਆਂ ਨਾਲ ਨਜਿੱਠਣ ਲਈ ਸੈਨਾ ਦੀ ਵਰਤੋਂ ਨਹੀਂ ਕੀਤੀ ਜਾਵੇਗੀ। Date:2010-05-13 Time:00:03:41
ਲਖਨਊ : ਕੇਂਦਰੀ ਗ੍ਰਹਿ ਮੰਤਰੀ ਪੀ ਚਿਦੰਬਰਮ ਦੇ ਕਥਿਤ ਹਿੰਦੂ ਅੱਤਵਾਦ ਸਬੰਧੀ ਬਿਆਨ ਨੂੰ ਮੰਦਭਾਗਾ ਦੱਸਦਿਆਂ ਵਿਸ਼ਵ ਹਿੰਦੂ ਪਰਿਸ਼ਦ ਦੇ ਪ੍ਰਮੁੱਖ ਅਸ਼ੋਕ ਸਿੰਘਲ ਨੇ ਕਿਹਾ ਹੈ ਕਿ ਸ਼੍ਰੀ ਚਿਦੰਬਰਮ ਇਹ ਦੱਸੇ ਕਿ ਜੇਕਰ ਦੇਸ਼ ਵਿੱਚ ਹਿੰਦੂ ਅੱਤਵਾਦ ਹੈ ਤਾਂ ਇਹ ਹੈ ਕਿੱਥੇ। Date:2010-05-13 Time:00:03:41
ਲੰਦਨ - ਕੰਜ਼ਰਵੇਟਿਵ ਪਾਰਟੀ ਦੇ ਨੇਤਾ ਡੇਵਿਡ ਕੈਮਰੂਨ ਬ੍ਰਿਟੇਨ ਦੇ ਨਵੇਂ ਪ੍ਰਧਾਨ ਮੰਤਰੀ ਬਣ ਗਏ ਹਨ।ਇਸ ਦੇ ਨਾਲ ਹੀ ਬ੍ਰਿਟੇਨ ਵਿਚ 13 ਵਰ੍ਹਿਆਂ ਤੋਂ ਚੱਲਦਾ ਆ ਰਿਹਾ ਲੇਬਰ ਪਾਰਟੀ ਦਾ ਰਾਜਕਾਲ ਵੀ ਖਤਮ ਹੋ ਗਿਆ ਅਤੇ ਦੇਸ਼ ਵਿਚ 1945 ਤੋਂ ਮਗਰੋਂ ਪਹਿਲੀ ਦਫਾ ਗਠਬੰਧਨ ਸਰਕਾਰ ਬਣੀ ਹੈ। Date:2010-05-13 Time:00:03:41
ਆਗਰਾ : ਸਮਾਜਵਾਦੀ ਪਾਰਟੀ (ਸਪਾ) ਦੇ ਰਾਸ਼ਟਰੀ ਮੁੱਖ ਸਕੱਤਰ ਮੋਹਨ ਸਿੰਘ ਨੇ ਕਿਹਾ ਹੈ ਕਿ ਸਪਾ ਦੇ ਸਾਬਕਾ ਰਾਸ਼ਟਰੀ ਮੁੱਖ ਸਕੱਤਰ ਅਮਰ ਸਿੰਘ ਗਲਤਫਹਿਮੀ ਦਾ ਸ਼ਿਕਾਰ ਸਨ, ਕਿ ਸਪਾ ਉਹਨਾਂ ਦੇ ਬਲ ਉੱਤੇ ਚੱਲ ਰਹੀ ਹੈ। Date:2010-05-13 Time:00:03:41
ਬਗਦਾਦ : ਇਰਾਕ ਦੀ ਰਾਜਧਾਨੀ ਬਗਦਾਦ ਸਥਿਤ ਇੱਕ ਬਾਜ਼ਾਰ ਦੇ ਨੇੜੇ ਹੋਏ ਬੰਬ ਧਮਾਕੇ ਵਿੱਚ ਪੰਜ ਪੁਲਿਸ ਅਧਿਕਾਰੀਆਂ ਦੀ ਮੌਤ ਹੋ ਗਈ ਅਤੇ 14 ਫੱਟੜ ਹੋ ਗਏ।ਜਿਕਰਯੋਗ ਹੈ ਕਿ ਇੱਥੇ ਪਰਸੋਂ ਵੀ ਹਮਲੇ ਹੋਏ ਸਨ, ਜਿਨ੍ਹਾਂ ਵਿੱਚ 120 ਤੋਂ ਜਿਆਦਾ ਲੋਕ ਮਾਰੇ ਗਏ ਅਤੇ 600 ਤੋਂ ਜਿਆਦਾ ਲੋਕ ਫੱਟੜ ਹੋ ਗਏ ਸਨ। Date:2010-05-13 Time:00:03:41
ਚੰਡੀਗੜ੍ਹ : ਹਰਿਆਣਾ ਦੇ ਬਹੁ-ਚਰਚਿਤ ਰੁਚਿਕਾ ਗਿਰਹੋਤਰਾ ਛੇੜਛਾੜ ਮਾਮਲੇ ਵਿੱਚ ਸਥਾਨਕ ਅਦਾਲਤ ਨੇ ਮੁੱਦਈ ਅਤੇ ਬਚਾਅ ਪੱਖ ਦੀਆਂ ਦਲੀਲਾਂ ਸੁਣਨ ਦੀ ਕਾਰਵਾਈ ਪੂਰੀ ਕਰਦਿਆਂ ਫੈਸਲੇ ਦੇ ਲਈ 20 ਮਈ ਦੀ ਤਾਰੀਖ਼ ਮੁਕੱਰਰ ਕੀਤੀ। ਵਧੀਕ ਜਿਲ੍ਹਾ ਅਤੇ ਸ਼ੈਸਨ ਜੱਜ ਗੁਰਬੀਰ ਸਿੰਘ ਨੇ ਇਸ ਮਾਮਲੇ ਵਿੱਚ ਸੁਣਵਾਈ ਪੂਰੀ ਕਰਦਿਆਂ ਫੈਸਲਾ 20 ਮਈ ਤੱਕ ਸੁਰੱਖਿਅਤ ਰੱਖ ਲਿਆ। Date:2010-05-13 Time:00:03:41
page no.1 |
Select news date : 31 - 5 - 2010 30 - 5 - 2010 29 - 5 - 2010 28 - 5 - 2010 27 - 5 - 2010 26 - 5 - 2010 25 - 5 - 2010 24 - 5 - 2010 23 - 5 - 2010 22 - 5 - 2010 21 - 5 - 2010 20 - 5 - 2010 19 - 5 - 2010 18 - 5 - 2010 17 - 5 - 2010 16 - 5 - 2010 15 - 5 - 2010 14 - 5 - 2010 13 - 5 - 2010 12 - 5 - 2010 11 - 5 - 2010 10 - 5 - 2010 9 - 5 - 2010 8 - 5 - 2010 7 - 5 - 2010 6 - 5 - 2010 5 - 5 - 2010 4 - 5 - 2010 3 - 5 - 2010 2 - 5 - 2010 1 - 5 - 2010 |