Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 12 - 5 - 2010

ਪਾਕਿ ਸੈਨਾ ਤੇ ਤਾਲਿਬਾਨ 'ਚ ਸੰਘਰਸ਼, 40 ਮਰੇ

ਕਲਾਯਾ : ਪਾਕਿਸਤਾਨ ਦੇ ਓਰਕਜਈ ਖੇਤਰ ਵਿੱਚ ਤਾਲਿਬਾਨੀ ਅੱਤਵਾਦੀਆਂ ਨੇ ਇੱਕ ਸੈਨਾ ਦੇ ਖੋਜੀ ਦਲ ਉੱਤੇ ਕੱਲ੍ਹ ਰਾਤ ਮੌਕਾ ਪਾਕੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਦਲ ਦੇ ਦਸ ਜਵਾਨ ਸ਼ਹੀਦ ਹੋ ਗਏ, ਹਾਲਾਂਕਿ ਜੁਆਬੀ ਕਾਰਵਾਈ ਵਿੱਚ 30 ਅੱਤਵਾਦੀ ਵੀ ਮਾਰੇ ਗਏ।

Date:2010-05-12 Time:00:16:42

ਲਾਦੇਨ ਬਾਰੇ ਪਾਕਿ ਅਧਿਕਾਰੀਆਂ ਨੂੰ ਜਿਆਦਾ ਜਾਣਕਾਰੀ-ਹਿਲੇਰੀ

ਵਾਸ਼ਿੰਗਟਨ- ਅਮਰੀਕਾ ਨੇ ਕਿਹਾਕਿ ਪਾਕਿ ਸਰਕਾਰ ਵਿਚ ਕੁਝ ਐਸੇ ਤੱਤ ਹਨ ਜਿਹੜੇ ਅਲਕਾਇਦਾ ਅਤੇ ਤਾਲਿਬਾਨ ਬਾਰੇ ਜੋ ਕੁਝ ਦੱਸਦੇ ਹਨ ਉਸ ਨਾਲੋਂ ਉਨ੍ਹਾਂ ਨੂੰ ਜ਼ਿਆਦਾ ਜਾਣਕਾਰੀ ਹੈ। ਇਸ ਦੇ ਨਾਲ ਹੀ ਅਮਰੀਕਾ ਨੇ ਟਾਈਮਜ਼ ਸਕੁਆਇਰ ਬੰਬ ਧਮਾਕੇ ਲਈ ਪਾਕਿ ਤਾਲਿਬਾਨ ਨੂੰ ਜ਼ਿੰਮੇਵਾਰ ਦੱਸਿਆ ਹੈ।

Date:2010-05-12 Time:00:16:42

ਗੁਜਰਾਤ ਦੰਗੇ : ਤੋਗੜੀਆ ਤੋਂ ਕੀਤੀ ਪੁੱਛਗਿੱਛ

ਗਾਂਧੀ ਨਗਰ - ਸੁਪਰੀਮ ਕੋਰਟ ਵਲੋਂ ਗੁਜਰਾਤ ਦੰਗਿਆਂ ਬਾਰੇ ਗਠਿਤ ਵਿਸ਼ੇਸ਼ ਜਾਂਚ ਟੀਮ ਨੇ ਸੋਮਵਾਰ ਨੂੰ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸਕੱਤਰ ਜਨਰਲ ਪ੍ਰਵੀਨ ਤੋਗੜੀਆ ਤੋਂ 4 ਘੰਟੇ ਪੁੱਛਗਿੱਛ ਕੀਤੀ।ਤੋਗੜੀਆ ਆਪਣੇ ਕੁਝ ਸਮਰਥਕਾਂ ਨਾਲ ਵਿਸ਼ੇਸ਼ ਜਾਂਚ ਟੀਮ ਅੱਗੇ ਪੇਸ਼ ਹੋਏ।

Date:2010-05-12 Time:00:16:42

ਆਈਸੀਆਈਸੀਆਈ ਲੋਮਬਾਰਡ ਰਹੀ ਨਫ਼ੇ 'ਚ

ਨਵੀਂ ਦਿੱਲੀ : ਸਾਧਾਰਣ ਬੀਮਾ ਕਾਰੋਬਾਰ ਕਰਨ ਵਾਲੀ ਨਿੱਜੀ ਖੇਤਰ ਦੀ ਕੰਪਨੀ ਆਈਸੀਆਈਸੀਆਈ ਲੋਮਬਾਰਡ ਜਨਰਲ ਇੰਸ਼ੋਰੰਸ ਕੰਪਨੀ ਲਿਮੀਟੇਡ ਨੇ ਵਿੱਤ ਵਰ੍ਹੇ 2009-10 ਵਿੱਚ 144 ਕਰੋੜ ਰੁਪਏ ਦਾ ਲਾਭ ਕਮਾਇਆ ਜਦਕਿ ਇਸ ਤੋਂ ਪਿਛਲੇ ਵਿੱਤ ਵਰ੍ਹੇ ਵਿੱਚ 24 ਕਰੋੜ ਰੁਪਏ ਰਿਹਾ ਸੀ।

Date:2010-05-12 Time:00:16:42

ਊਸ਼ਾ ਮਾਰਟਿਨ ਕਰੇਗੀ ਨਿਵੇਸ਼

ਕੋਲਕਾਤਾ : ਵਿਸ਼ੇਸ਼ ਪ੍ਰਕਾਰ ਦੀ ਇਸਪਾਤ ਉਤਪਾਦਕ ਕੰਪਨੀ ਊਸ਼ਾ ਮਾਰਟਿਨ ਲਿਮੀਟੇਡ ਅਗਲੇ ਦੋ ਵਰ੍ਹਿਆਂ ਵਿੱਚ ਨਵੇਂ ਪਲਾਂਟਾਂ ਦੀ ਸਥਾਪਨਾ ਅਤੇ ਪੁਰਾਣੇ ਪਲਾਂਟਾਂ ਵਿੱਚ ਲਾਗਤ ਘੱਟ ਕਰਨ ਦੇ ਲਈ ਉਹਨਾਂ ਦੇ ਆਧੁਨਿਕੀਕਰਨ ਉੱਤੇ 1200 ਕਰੋੜ ਰੁਪਏ ਖ਼ਰਚ ਕਰੇਗੀ।

Date:2010-05-12 Time:00:16:42

ਫੋਰਟਿਸ ਨੇ ਜੁਟਾਇਆ ਧਨ

ਨਵੀਂ ਦਿੱਲੀ : ਹਸਪਤਾਲਾਂ ਦਾ ਨੈੱਟਵਰਕ ਸੰਚਾਲਿਤ ਕਰਨ ਵਾਲੀ ਕੰਪਨੀ ਫੋਰਟਿਸ ਹੈਥਲਕੇਅਰ ਲਿਮੀਟੇਡ ਨੇ ਸਿੰਗਾਪੁਰ ਦੀ ਨਿਵੇਸ਼ ਕੰਪਨੀ ਨੂੰ ਦੋ ਕਰੋੜ 23 ਲੱਖ 50 ਹਜਾਰ ਸ਼ੇਅਰ ਜਾਰੀ ਕਰਕੇ 380 ਕਰੋੜ ਰੁਪਏ ਜੁਟਾਏ ਹਨ।

Date:2010-05-12 Time:00:16:42

ਓਸੀਐੱਲ ਦਾ ਮੁਨਾਫ਼ਾ 41 ਫੀਸਦੀ ਵੱਧਿਆ

ਨਵੀਂ ਦਿੱਲੀ : ਸੀਮਿੰਟ ਅਤੇ ਰਿ-ਫੈਕਟਰੀ ਨਿਰਮਾਤਾ ਕੰਪਨੀ ਓਸੀਐੱਲ ਇੰਡੀਆ ਲਿਮੀਟੇਡ ਨੇ ਵਿੱਤ ਵਰ੍ਹੇ 2009-10 ਵਿੱਚ 164 ਕਰੋੜ ਰੁਪਏ ਦਾ ਮੁਨਾਫ਼ਾ ਪ੍ਰਾਪਤ ਕੀਤਾ, ਜੋ ਇਸ ਤੋਂ ਪਿਛਲੇ ਵਿੱਤ ਵਰ੍ਹੇ ਵਿੱਚ 116 ਕਰੋੜ ਰੁਪਏ ਦੀ ਤੁਲਨਾ ਵਿੱਚ 41 ਪ੍ਰਤੀਸ਼ਤ ਜਿਆਦਾ ਹੈ।

Date:2010-05-12 Time:00:16:42

ਯੂਕੋ ਬੈਂਕ ਸ਼ੁਰੂ ਕਰੇਗੀ ਮੋਬਾਇਲ ਬੈਂਕ

ਸ਼ਿਮਲਾ : ਯੂਕੋ ਬੈਂਕ ਜਲਦ ਹੀ ਮੋਬਾਇਲ ਬੈਂਕ ਚਾਲੂ ਕਰਨ ਜਾ ਰਹੀ ਹੈ, ਅਤੇ ਇਸ ਦੀਆਂ ਦੋ ਬਰਾਂਚਾਂ ਹਿਮਾਚਲ ਪ੍ਰਦੇਸ਼ ਵਿੱਚ ਵੀ ਖੋਲ੍ਹੀਆਂ ਜਾਣਗੀਆਂ।ਇਹ ਜਾਣਕਾਰੀ ਕੱਲ੍ਹ ਇੱਥੇ ਬੈਂਕ ਦੇ ਪ੍ਰਮੁੱਖ ਅਤੇ ਪ੍ਰਬੰਧ ਨਿਦੇਸ਼ਕ ਐੱਸਕੇ ਗੋਇਲ ਨੇ ਹਿਮਾਚਲ ਪ੍ਰਦੇਸ਼ ਰਾਜ ਪੱਧਰੀ ਬੈਂਕਰਜ਼ ਕਮੇਟੀ ਦੀ ਬੈਠਕ ਦੇ ਬਾਅਦ ਦਿੱਤੀ।

Date:2010-05-12 Time:00:16:42

ਅਨੁਸ਼ਕਾ ਸ਼ਰਮਾ : ਇਸ ਵਿੱਚ ਕਾਹਦੀ ਸ਼ਰਮ!

ਅਨੁਸ਼ਕਾ ਸ਼ਰਮਾ ਦਾ ਕਹਿਣਾ ਹੈ ਕਿ 'ਬਦਮਾਸ਼ ਕੰਪਨੀ' ਵਿੱਚ ਸ਼ਾਹਿਦ ਅਤੇ ਉਨ੍ਹਾਂ ਤੇ ਫਿਲਮਾਏ ਕਿਸਿੰਗ ਸੀਨ ਨੂੰ ਲੈ ਕੇ ਉਨ੍ਹਾਂ ਨੂੰ ਕੋਈ ਸ਼ਰਮ ਨਹੀਂ ਹੈ ਅਤੇ ਉਹ ਆਪਣੇ ਪਰਿਵਾਰ ਨਾਲ ਬੈਠ ਕੇ ਇਹ ਫਿਲਮ ਦੇਖ ਸਕਦੀ ਹੈ। 'ਰੱਬ ਨੇ ਬਨਾ ਦੀ ਜੋੜੀ' ਦੀ ਇਮੇਜ ਨੂੰ ਅਨੁਸ਼ਕਾ ਸ਼ਰਮਾ 'ਬਦਮਾਸ਼ ਕੰਪਨੀ' ਵਿੱਚ ਤੋੜਦੀ ਹੋਈ ਨਜ਼ਰ ਆਈ। ਇਸ ਫਿਲਮ ਵਿੱਚ ਉਨ੍ਹਾਂ ਨੇ ਛੋਟੀਆਂ ਡ੍ਰੈਸੇਸ ਪਹਿਨੀਆਂ ਅਤੇ ਸ਼ਾਹਿਦ ਕਪੂਰ ਨਾਲ ਕਿਸਿੰਗ ਸੀਨ ਤੇ ਵੀ ਉਨ੍ਹਾਂ ਨੂੰ ਕੋਈ ਇਤਰਾਜ ਨਹੀਂ ਹੋਇਆ। ਅਨੁਸ਼ਕਾ ਨੂੰ ਹੈਰਾਨੀ ਹੁੰਦੀ ਹੈ ਕਿ ਅਜੇ ਵੀ ਕਿਸਿੰਗ ਸੀਨ ਨੂੰ ਲੈ ਕੇ ਹੱਲਾ ਮਚਾਇਆ ਜਾਂਦਾ ਹੈ, ਜਦ ਕਿ ਅੱਜ ਜ਼ਿਆਦਾਤਰ ਲੋਕ ਖੁੱਲ੍ਹੀ ਸੋਚ ਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸੀਨ ਫਿਲਮ ਲਈ ਜ਼ਰੂਰੀ ਸੀ। ਵਰਣਨਯੋਗ ਹੈ ਕਿ 'ਬਦਮਾਸ਼ ਕੰਪਨੀ' ਫਿਲਮ ਅਨੁਸ਼ਕਾ ਨੂੰ ਆਦਿਤ

Date:2010-05-12 Time:00:16:41

ਇੰਗਲੈਂਡ ਦੀ ਜਿੱਤ, ਪਾਕਿ ਲਈ ਵਰਦਾਨ

ਗ੍ਰਾਸ ਆਈਲੇਟ : ਟੀ 20 ਵਿਸ਼ਵ ਕੱਪ ਕ੍ਰਿਕਟ ਟੂਰਨਾਮੈਂਟ ਦੇ ਸੁਪਰ ਏਟ ਮੁਕਾਬਲੇ ਵਿੱਚ ਇੰਗਲੈਂਡ ਦੀ ਨਿਊਜ਼ੀਲੈਂਡ ਉੱਤੇ ਜਿੱਤ ਪਾਕਿਸਤਾਨ ਦੇ ਲਈ ਵਰਦਾਨ ਬਣ ਗਈ। ਇੰਗਲੈਂਡ ਦੀ ਇਸ ਜਿੱਤ ਨੇ ਜਿੱਥੇ ਨਿਊਜ਼ੀਲੈਂਡ ਨੂੰ ਟੂਰਨਾਮੈਂਟ ਤੋਂ ਬਾਹਰ ਕੀਤਾ, ਉੱਥੇ ਪਾਕਿਸਤਾਨ ਨੂੰ ਸੈਮੀਫਾਈਨਲ ਦੇ ਵਿੱਚ ਪ੍ਰਵੇਸ਼ ਕਰਵਾ ਦਿੱਤਾ।

Date:2010-05-12 Time:00:16:41

ਟੀਮ ਭਾਵਨਾ ਦੀ ਕਮੀ ਲੈ ਡੁੱਬੀ : ਸਮਿਥ

ਗ੍ਰਾਸ ਆਈਲੇਟ : ਪਾਕਿਸਤਾਨ ਹੱਥੋਂ ਹਾਰਕੇ ਵਿਸ਼ਵ ਕੱਪ ਟੀ 20 ਕ੍ਰਿਕਟ ਟੂਰਨਾਮੈਂਟ ਦੇ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋਣ ਵਾਲੀ ਦੱਖਣੀ ਅਫ਼ਰੀਕੀ ਟੀਮ ਦੇ ਕਪਤਾਨ ਗ੍ਰੀਮ ਸਮਿਥ ਨੇ ਖਿਡਾਰੀਆਂ ਉੱਤੇ ਗੁੱਸਾ ਕੱਢਦਿਆਂ ਟੀਮ ਵਿੱਚ ਬਦਲਾਅ ਦੇ ਸੰਕੇਤ ਦਿੱਤੇ ਹਨ।

Date:2010-05-12 Time:00:16:41

ਸ਼ੋਅਲੇ ਵਾਲੇ ਸਾਂਬਾ ਨਹੀਂ ਰਹੇ

ਪ੍ਰਸਿਧ ਹਿੰਦੀ ਫ਼ਿਲਮ 'ਸ਼ੋਅਲੇ' 'ਚ ਸਾਂਬਾ ਦਾ ਦਮਦਾਰ ਕਿਰਦਾਰ ਨਿਭਾਉਣ ਵਾਲੇ ਬਜ਼ੁਰਗ ਅਦਾਕਾਰ ਮੈਕ ਮੋਹਨ ਦੀ ਅੱਜ ਮੌਤ ਹੋ ਗਈ। ਉਹ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ ਅਤੇ ਅੱਜ ਸਥਾਨਕ ਕੋਕਿਲਾ ਬੇਨ ਧੀਰੂ ਭਾਈ ਅੰਬਾਨੀ ਹਸਪਤਾਲ 'ਚ ਉਨ੍ਹਾਂ ਨੇ ਆਖਰੀ ਸਾਹ ਲਈ। ਮੈਕ ਮੋਹਨ ਨੇ ਸੰਨ 1964 'ਚ ਆਈ ਫ਼ਿਲਮ 'ਹਕੀਕਤ' ਰਾਹੀਂ ਆਪਣਾ ਫ਼ਿਲਮੀ ਸਫ਼ਰ ਸ਼ੁਰੂ ਕੀਤਾ ਅਤੇ 46 ਸਾਲ ਦੇ ਕੈਰੀਅਰ ਦੌਰਾਨ 175 ਫ਼ਿਲਮਾਂ 'ਚ ਕੰਮ ਕੀਤਾ। 'ਸ਼ੋਅਲੇ' 'ਚ ਡਾਕੂ ਗੱਬਰ ਸਿੰਘ (ਅਮਜ਼ਦ ਖਾਨ) ਦੇ ਨਾਲ ਨਿਭਾਏ ਸਾਂਬਾ ਦੇ ਕਿਰਦਾਰ ਨੇ ਉਨ੍ਹਾਂ ਨੂੰ ਬਹੁਤ ਮਸ਼ਹੂਰ ਕੀਤਾ ਅਤੇ ਫਿਰ ਉਨ੍ਹਾਂ ਨੇ ਡਾਨ, ਦਾ ਬਰਨਿੰਗ ਟਰੇਨ ਅਤੇ ਸੱਤਾ ਪੇ ਸੱਤਾ ਵਰਗੀਆਂ ਫ਼ਿਲਮਾਂ 'ਚ ਖਲਨਾਇਕ ਦੀ ਭੂਮਿਕਾ ਨਿਭਾਈ, ਪਰ ਜੋ ਪ੍ਰਸਿੱਧੀ ਉਨ੍ਹਾਂ ਨੂੰ ਸ਼ੋਅਲੇ ਕਰਕੇ ਮਿਲੀ, ਉਹ ਨਾ ਭੁੱਲਣ ਯੋਗ ਹੈ ਅਤੇ ਹਮੇਸ਼ਾਂ

Date:2010-05-12 Time:00:16:41

ਲਾਰਾ ਦੀ ਚੁੱਪੀ

ਮਹੇਸ਼ ਭੂਪਤੀ ਅਤੇ ਆਪਣੇ ਰੋਮਾਂਸ ਦੀ ਗੱਲ ਭਲਾ ਹੀ ਲਾਰਾ ਦੱਤਾ ਨਹੀਂ ਸਵੀਕਾਰਦੀ ਹੋਵੇ, ਪਰ ਹੁਣ ਉਹ ਕਈ ਥਾਈਂ ਇਕੱਠੇ ਦਿਖਾਈ ਦੇਣ ਲੱਗੇ ਹਨ। ਪਿਛਲੇ ਦਿਨੀਂ ਦੋਨੇਂ ਮੰਦਰ ਇਕੱਠੇ ਗਏ ਸਨ। ਭੂਪਤੀ ਹੁਣ ਲਾਰਾ ਦੇ ਘਰ ਦੇ ਨੇੜੇ ਰਹਿਣ ਵੀ ਆਉਣ ਵਾਲੇ ਹਨ ਅਤੇ ਉਨ੍ਹਾਂ ਨੇ ਇੱਕ ਘਰ ਲੈ ਲਿਆ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕੇਲੀ ਦੋਰਜੀ ਨਾਲ ਬ੍ਰੇਕਅਪ ਤੋਂ ਬਾਅਦ ਲਾਰਾ ਦਾ ਨਾਂਅ ਡੀਨੋ ਮੋਰੀਆ ਨਾਲ ਜੋੜਿਆ ਗਿਆ, ਪਰ ਲਾਰਾ ਉਸ ਸਮੇਂ ਇਕੱਲੀ ਮਹਿਸੂਸ ਕਰ ਰਹੀ ਸੀ ਅਤੇ ਡੀਨੋ ਨੇ ਇੱਕ ਦੋਸਤ ਹੋਣ ਦੇ ਨਾਤੇ ਉਨ੍ਹਾਂ ਦਾ ਸਾਥ ਦਿੱਤਾ। ਭੂਪਤੀ ਨੂੰ ਲੈ ਕੇ ਲਾਰਾ ਬਹੁਤ ਗੰਭੀਰ ਹੈ ਅਤੇ ਗੱਲ ਦੋਸਤੀ ਤੋਂ ਅੱਗੇ ਵਧ ਚੁੱਕੀ ਹੈ। ਪਿਛਲੇ ਦਿਨੀਂ ਇਸ ਗੱਲ ਦੀ ਵੀ ਚਰਚਾ ਸੀ ਕਿ ਲਾਰਾ ਜਲਦੀ ਹੀ ਵਿਆਹ ਕਰਨ ਵਾਲੀ ਹੈ, ਇਸ ਤੇ ਲਾਰਾ ਨੇ ਇੱਕ ਇੰਟਰਵਿਊ ਵਿੱਚ

Date:2010-05-12 Time:00:16:41

ਪੀਐੱਮ ਨੇ ਕੀਤੀ ਰਮੇਸ਼ ਦੀ ਖਿੱਚਾਈ

ਨਵੀਂ ਦਿੱਲੀ - ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਚੀਨ ਨਾਲ ਸਬੰਧਾਂ ਦੇ ਮਾਮਲੇ 'ਚ ਅਹਿਮ ਟਿੱਪਣੀ ਕਰਨ ਕਾਰਨ ਵਾਤਾਵਰਨ ਮੰਤਰੀ ਜੈਰਾਮ ਰਮੇਸ਼ ਦੀ ਖਿਚਾਈ ਕਰਦਿਆਂ ਕਿਹਾ ਹੈ ਕਿ ਉਹ ਆਪਣੇ ਮੰਤਰਾਲੇ ਤੱਕ ਹੀ ਸੀਮਿਤ ਰਹਿਣ ਤੇ ਬਾਕੀ ਮੰਤਰਾਲਿਆਂ ਦੇ ਕੰਮਕਾਜ਼ ਬਾਰੇ ਗੱਲਬਾਤ ਨਾ ਕਰਨ।

Date:2010-05-12 Time:00:16:41

ਖੇਪ ਪੰਚਾਇਤ ਦੇ ਹੱਕ ਉਤਰੇ ਚੌਟਾਲਾ

ਨਵੀਂ ਦਿੱਲੀ - ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਅਤੇ ਇੰਡੀਅਨ ਨੈਸ਼ਨਲ ਲੋਕ ਦਲ ਦੇ ਨੇਤਾ ਚੌਧਰੀ ਓਮ ਪ੍ਰਕਾਸ਼ ਚੌਟਾਲਾ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨਾਲ ਮੁਲਾਕਾਤ ਕਰਕੇ ਮੰਗ ਕੀਤੀ ਕਿ ਇਕੋ ਗੋਤ ਵਿਚ ਵਿਆਹ ਕਰਨ 'ਤੇ ਪਾਬੰਦੀ ਲਾਉਣ ਲਈ ਹਿੰਦੂ ਮੈਰਿਜ ਐਕਟ ਵਿਚ ਸੋਧ ਕੀਤੀ ਜਾਵੇ।

Date:2010-05-12 Time:00:16:41

ਕੋਲਾ ਖਾਣ ਵਿਸਫ਼ੋਟ, ਮ੍ਰਿਤਕ ਸੰਖਿਆ 43 ਹੋਈ

ਮਾਸਕੋ : ਰੂਸ ਦੇ ਸਾਈਬੇਰੀਆ ਸਥਿਤ ਸਭ ਤੋਂ ਵੱਡੀ ਕੋਲਾ ਖਾਣ ਰਾਸਪਦਸਕਾਯਾ ਵਿਖੇ ਪਿਛਲੇ ਹਫ਼ਤੇ ਹੋਏ ਵਿਸਫ਼ੋਟ ਵਿੱਚ ਮਰਨ ਵਾਲਿਆਂ ਦੀ ਸੰਖਿਆ ਵੱਧਕੇ 43 ਹੋ ਗਈ ਹੈ ਅਤੇ 47 ਲੋਕ ਹਾਲੇ ਵੀ ਲਾਪਤਾ ਹੈ।

Date:2010-05-12 Time:00:16:41

ਯੁੱਧ 'ਚ ਤੋਪਖ਼ਾਨੇ ਨਿਰਣਾਇਕ ਹਥਿਆਰ

ਨਵੀਂ ਦਿੱਲੀ : ਫ਼ੌਜ ਦੇ ਮੁਖੀ ਵੀਕੇ ਸਿੰਘ ਨੇ ਕਿਹਾ ਹੈ ਕਿ ਤੋਪਖ਼ਾਨੇ ਦੀਆਂ ਲੋੜਾਂ ਪੂਰੀਆਂ ਕਰਨ ਲਈ ਹਥਿਆਰਬੰਦ ਸੈਨਾਵਾਂ, ਡੀਆਰਡੀਓ ਤੇ ਸਨਅਤ ਵਿਚਾਲੇ ਵਧੇਰੇ ਤਾਲਮੇਲ ਦੀ ਲੋੜ ਹੈ ਤਾਂ ਜੋ ਵਧੀਆ ਮਿਜ਼ਾਈਲਾਂ ਤੇ ਰਾਕਟ ਤਿਆਰ ਕੀਤੇ ਜਾ ਸਕਣ।

Date:2010-05-12 Time:00:16:41

ਅਮਰੀਕਾ ਨੂੰ ਨਹੀਂ ਸੌਂਪਿਆ ਜਾਵੇਗਾ ਅਵਲਕੀ

ਸਨਾ : ਯਮਨ ਨੇ ਕਿਹਾ ਹੈ ਕਿ ਉਹ ਅਮਰੀਕਾ ਵਿੱਚ ਪੈਦਾ ਹੋਏ ਪਾਦਰੀ ਅੱਤਵਾਦੀ ਅਨਵਰ ਅਲ ਅਵਲਕੀ ਨੂੰ ਵਾਸ਼ਿੰਗਟਨ ਦੇ ਹਵਾਲੇ ਨਹੀਂ ਕਰੇਗਾ।ਨਿਊਜ਼ ਏਜੰਸੀ ਨੇ ਯਮਨ ਦੇ ਵਿਦੇਸ਼ ਮੰਤਰੀ ਅਬੁਬਾਕਰ ਅਲ ਕਿਰਬੀ ਦੇ ਹਵਾਲੇ ਨਾਲ ਸੋਮਵਾਰ ਨੂੰ ਕਿਹਾ ਕਿ ਜੇਕਰ ਅਵਲਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਤਾਂ ਉਸਨੂੰ ਅਮਰੀਕਾ ਦੇ ਸਪੁਰਦ ਨਹੀਂ ਕੀਤਾ ਜਾਵੇਗਾ। ਉਸਦੇ ਵਿਰੁੱਧ ਯਮਨ ਵਿੱਚ ਹੀ ਮੁਕੱਦਮਾ ਚਲਾਇਆ ਜਾਵੇਗਾ।

Date:2010-05-12 Time:00:16:41

ਪਾਕਿ ਸੈਨਾ ਤੇ ਤਾਲਿਬਾਨ 'ਚ ਸੰਘਰਸ਼, 40 ਮਰੇ

ਕਲਾਯਾ : ਪਾਕਿਸਤਾਨ ਦੇ ਓਰਕਜਈ ਖੇਤਰ ਵਿੱਚ ਤਾਲਿਬਾਨੀ ਅੱਤਵਾਦੀਆਂ ਨੇ ਇੱਕ ਸੈਨਾ ਦੇ ਖੋਜੀ ਦਲ ਉੱਤੇ ਕੱਲ੍ਹ ਰਾਤ ਮੌਕਾ ਪਾਕੇ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਦਲ ਦੇ ਦਸ ਜਵਾਨ ਸ਼ਹੀਦ ਹੋ ਗਏ, ਹਾਲਾਂਕਿ ਜੁਆਬੀ ਕਾਰਵਾਈ ਵਿੱਚ 30 ਅੱਤਵਾਦੀ ਵੀ ਮਾਰੇ ਗਏ।

Date:2010-05-12 Time:00:16:41


1  

page no.1

Select news date :

31 - 5 - 2010
30 - 5 - 2010
29 - 5 - 2010
28 - 5 - 2010
27 - 5 - 2010
26 - 5 - 2010
25 - 5 - 2010
24 - 5 - 2010
23 - 5 - 2010
22 - 5 - 2010
21 - 5 - 2010
20 - 5 - 2010
19 - 5 - 2010
18 - 5 - 2010
17 - 5 - 2010
16 - 5 - 2010
15 - 5 - 2010
14 - 5 - 2010
13 - 5 - 2010
12 - 5 - 2010
11 - 5 - 2010
10 - 5 - 2010
9 - 5 - 2010
8 - 5 - 2010
7 - 5 - 2010
6 - 5 - 2010
5 - 5 - 2010
4 - 5 - 2010
3 - 5 - 2010
2 - 5 - 2010
1 - 5 - 2010