Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 1 - 5 - 2010
ਨਵੀਂ ਦਿੱਲੀ - ਦੇਸ਼ ਵਿਚ ਦੋ ਨਿੱਜੀ ਬੀਮਾ ਕੰਪਨੀਆਂ ਬਿਨਾਂ ਜਰੂਰੀ ਲਾਈਸੈਂਸ ਹਾਸਲ ਕੀਤੇ ਕਾਰੋਬਾਰ ਕਰ ਰਹੀਆਂ ਹਨ। Date:2010-05-01 Time:00:02:17
ਨਵੀਂ ਦਿੱਲੀ - ਸਰਕਾਰ 2000 ਤੋਂ ਵੱਧ ਦੀ ਅਬਾਦੀ ਵਾਲੇ ਹਰੇਕ ਖੇਤਰ ਵਿਚ ਮਾਰਚ 2012 ਤੱਕ ਉਚਿਤ ਬੈਂਕਿੰਗ ਸਹੂਲਤ ਮੁਹੱਈਆ ਕਰਾਉਣ ਲਈ ਗੰਭੀਰਤਾ ਨਾਲ ਕੰਮ ਕਰ ਰਹੀ ਹੈ। Date:2010-05-01 Time:00:02:17
ਨਵੀਂ ਦਿੱਲੀ - ਮੌਜੂਦਾ ਵਰ੍ਹੇ ਵਿਚ ਖੰਡ ਦੇ ਵੱਧ ਉਤਪਾਦਨ ਦੀ ਆਸ ਜ਼ਾਹਰ ਕਰਦੇ ਹੋਏ ਸਰਕਾਰ ਨੇ ਕਿਹਾ ਹੈ ਕਿ ਅਗਲੇ ਵਰ੍ਹੇ ਖਪਤ ਮੁਕਾਬਲੇ ਵੱਧ ਉਤਪਾਦਨ ਹੋਣ ਦੀ ਸੰਭਾਵਨਾ ਕਾਰਣ ਖੰਡ ਦੀ ਕੀਮਤ ਹੋਰ ਵੀ ਡਿੱਗ ਸਕਦੀ ਹੈ। Date:2010-05-01 Time:00:02:17
ਬਾਲੀਵੁੱਡ ਦੇ ਜ਼ਿਆਦਾਤਰ ਸੁਪਰਸਟਾਰਸ ਟਵਿਟਰ ਜਾਂ ਫੇਸਬੁੱਕ ਦੇ ਜ਼ਰੀਏ ਆਪਣੇ ਨਾਲ ਜੁੜੀ ਹਰ ਗੱਲ ਆਪਣੇ ਪ੍ਰਸੰਸਕਾਂ ਨੂੰ ਦੱਸ ਰਹੇ ਹਨ। ਪਰ ਕੁਝ ਸਟਾਰਸ ਅਜਿਹੇ ਹਨ, ਜਿਨ੍ਹਾਂ ਨੇ ਅਜੇ ਵੀ ਸੋਸ਼ਲ ਨੈਟਵਰਕਿੰਗ ਵੈਬਸਾਈਟਸ ਤੋਂ ਦੂਰੀ ਬਣਾਈ ਹੋਈ ਹੈ। ਇਨ੍ਹਾਂ ਚੋਂ ਇੱਕ ਕੈਟਰੀਨਾ ਕੈਫ਼ ਵੀ ਹੈ। ਇਨ੍ਹਾਂ ਵੈਬਸਾਈਟਸ ਤੇ ਕੈਟਰੀਨਾ ਦੇ ਨਾਂਅ ਤੇ ਤੁਹਾਨੂੰ ਕਈ ਅਕਾਉਂਟ ਮਿਲ ਜਾਣਗੇ, ਪਰ ਇਹ ਸਭ ਜਾਹਲੀ ਹਨ। ਕੈਟਰੀਨਾ ਕੈਫ਼ ਦਾ ਕਹਿਣਾ ਹੈ, 'ਮੈਨੂੰ ਸਮਝ ਨਹੀਂ ਆਉਂਦਾ ਕਿ ਸਾਰੇ ਸਟਾਰਸ ਆਪਣੀ ਜ਼ਿੰਦਗੀ ਨਾਲ ਜੁੜੀ ਹਰ ਗੱਲ ਇਨ੍ਹਾਂ ਸੋਸ਼ਲ ਨੈਟਵਰਕਿੰਗ ਵੈਬਸਾਈਟਸ ਤੇ ਕਿਉਂ ਦੱਸ ਰਹੇ ਹਨ। ਕੀ ਖਾਧਾ, ਕੀ ਪਹਿਨਿਆ, ਕਿੱਥੇ ਗਏ, ਵਰਗੀਆਂ ਗੱਲਾਂ ਦੱਸਣ ਦਾ ਕੋਈ ਮਤਲਬ ਨਹੀਂ ਹੈ।' ਕੈਟਰੀਨਾ ਆਪਣੀ ਗੱਲ ਅੱਗੇ ਵਧਾਉਂਦੀ ਹੋਈ ਕਹਿੰਦੀ ਹੈ, 'ਸਟਾਰਸ ਨ Date:2010-05-01 Time:00:02:16
ਰੋਮ - ਸਾਬਕਾ ਜੇਤੂ ਰਾਫੇਲ ਨਾਡਾਲ ਨੇ ਰੋਮਾਨੀਆ ਦੇ ਵਿਕਟਰ ਆਨੇਸਕੂ ਨੂੰ ਇੱਥੇ ਰੋਮ ਮਾਸਟਰਸ ਟੈਨਿਸ ਟੂਰਨਾਮੈਂਟ ਵਿਚ 6-3, 6-2 ਨਾਲ ਹਰਾਕੇ ਪੁਰਸ਼ ਵਰਗ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ। Date:2010-05-01 Time:00:02:16
ਸੇਂਟ ਲੂਸੀਆ - ਜਿੰਬਾਵੇ ਨੇ ਵੈਸਟ ਇੰਡੀਜ਼ ਵਿਚ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਟੀ 20 ਵਿਸ਼ਵ ਕੱਪ ਤੋਂ ਪਹਿਲਾਂ ਸ਼ਾਨਦਾਰ ਪ੍ਰਦਰਸ਼ਨ ਜ਼ਾਰੀ ਰੱਖਦੇ ਹੋਏ ਦੂਜੇ ਅਭਿਆਸ ਮੈਚ ਵਿਚ ਪਾਕਿਸਤਾਨ ਨੂੰ 12 ਦੌੜਾਂ ਨਾਲ ਹਰਾ ਕੇ ਉਲਟਫੇਰ ਕੀਤਾ। Date:2010-05-01 Time:00:02:16
ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੀ ਸਿਹਤ ਖਰਾਬ ਹੋ ਗਈ ਹੈ। ਉਸ ਨੂੰ ਬੁਖ਼ਾਰ ਅਤੇ ਜ਼ੁਕਾਮ ਦੀ ਸ਼ਿਕਾਇਤ ਦੱਸੀ ਜਾਂਦੀ ਹੈ। ਸੂਤਰਾਂ ਅਨੁਸਾਰ ਸ਼ਾਹਰੁਖ ਖਾਨ ਨੇ ਇਹ ਜਾਣਕਾਰੀ ਆਪਣੇ ਟਵਿਟਰ 'ਤੇ ਦਿੱਤੀ ਹੈ। ਉਸ ਵੱਲੋਂ ਬਿਮਾਰ ਹੋਣ ਕਰਕੇ ਭਾਵੇਂ ਆਪਣੀ ਫ਼ਿਲਮ 'ਆਰ. ਏ.-1' ਦੀ ਸ਼ੂਟਿੰਗ ਵਿਚ ਬਤੌਰ ਅਦਾਕਾਰ ਆਪਣੀ ਭੂਮਿਕਾ ਨਹੀਂ ਅਦਾ ਕੀਤੀ ਪਰ ਉਨ੍ਹਾਂ ਨੇ ਨਿਰਦੇਸ਼ਕ ਵਜੋਂ ਆਪਣੇ ਕੰਮ ਨੂੰ ਬਾਖੂਬੀ ਵੇਖਿਆ। ਜ਼ਿਕਰਯੋਗ ਹੈ ਕਿ ਸ਼ਾਹਰੁਖ ਖਾਨ ਆਪਣੇ ਨਿਰਦੇਸ਼ਨ 'ਚ 'ਆਰ. ਏ.-1' ਦੀ ਸ਼ੂਟਿੰਗ 'ਚ ਰੁੱਝਿਆ ਹੋਇਆ ਹੈ। Date:2010-05-01 Time:00:02:16
ਫਿਲਮ 'ਵਿਰਸਾ' ਲਾਹੌਰ (ਪਾਕਿਸਤਾਨ) ਦੇ ਵਸਨੀਕ ਨਵਾਜ਼ ਅਲੀ ਅਤੇ ਪੰਜਾਬ ਦੇ ਕਰਤਾਰਪੁਰ ਪਿੰਡ ਦੇ ਰਹਿਣ ਵਾਲੇ ਰਣਬੀਰ ਸਿੰਘ ਗਰੇਵਾਲ ਜੋ ਕਿ ਪਿਛਲੇ 20 ਸਾਲਾਂ ਤੋਂ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਵਿੱਚ ਆ ਕੇ ਵਸ ਗਏ ਹਨ, ਦੀ ਕਹਾਣੀ ਹੈ। ਸਿਡਨੀ ਵਿੱਚ ਉਹ ਦੋਵੇਂ ਕੰਮ ਲੱਭਣ ਦੇ ਸਿਲਸਿਲੇ ਵਿੱਚ ਮਿਲੇ ਸਨ, ਅਤੇ ਹੌਲੀ-ਹੌਲੀ ਗੂੜ੍ਹੇ ਮਿੱਤਰ ਬਣ ਗਏ। ਉਨ੍ਹਾਂ ਦੋਵਾਂ ਦੀ ਮਿਹਨਤ ਰੰਗ ਲਿਆਉਂਦੀ ਗਈ ਅਤੇ ਦੇਖਦੇ ਹੀ ਦੇਖਦੇ ਰਣਬੀਰ ਇੱਕ ਰੈਸਟੋਰੈਂਟ ਦਾ ਮਾਲਿਕ ਬਣ ਗਿਆ ਅਤੇ ਨਵਾਜ਼ ਅਲੀ ਰਣਬੀਰ ਦੇ ਰੈਸਟੋਰੈਂਟ ਦੇ ਸਾਹਮਣੇ ਹੀ ਇੱਕ ਦੁਕਾਨ ਖੋਲ੍ਹ ਲੈਂਦਾ ਹੈ। ਨਵਾਜ਼ ਦੀ ਜ਼ਿੰਦਗੀ ਵੀ ਚੰਗੀ ਚੱਲ ਰਹੀ ਹੈ, ਪਰ ਫਿਰ ਵੀ ਉਹ ਰਣਬੀਰ ਜਿੰਨਾ ਸਫ਼ਲ ਨਹੀਂ ਹੋ ਪਾਉਂਦਾ। ਨਵਾਜ਼ ਅਲੀ ਹਰ ਕੰਮ ਆਪਣੇ ਸੱਭਿਆਚਾਰ ਅਤੇ ਸਿਧਾਂਤਾਂ ਨੂੰ ਧਿਆਨ ਵਿੱਚ ਰੱਖ ਕੇ Date:2010-05-01 Time:00:02:16
ਨਵੀਂ ਦਿੱਲੀ - ਭਾਜਪਾ ਨੇ ਸ਼ਿਬੂ ਸੋਰੇਨ ਸਰਕਾਰ ਤੋਂ ਸਮਰਥਨ ਵਾਪਸੀ ਦੀ ਕਾਰਵਾਈ ਨੂੰ ਫਿਲਹਾਲ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ।ਪਾਰਟੀ ਨੇ ਕਿਹਾ ਹੈ ਕਿ ਰਾਜ ਵਿਚ ਨਵੀਂ ਸਰਕਾਰ ਦੇ ਗਠਨ ਦੀਆਂ ਸੰਭਾਵਨਾਂ ਦਾ ਪਤਾ ਲਗਾਉਣ ਲਈ ਉਹ ਆਪਣੇ ਸਹਿਯੋਗੀ ਦਲਾਂ ਨਾਲ ਵਿਚਾਰ ਵਟਾਂਦਰੇ ਮਗਰੋਂ ਹੀ ਕੋਈ ਫੈਸਲਾ ਕਰੇਗੀ। Date:2010-05-01 Time:00:02:16
ਲਖਨਊ - ਉੱਤਰ ਪ੍ਰਦੇਸ਼ ਪੁਲਿਸ ਨੇ ਸਰਕਾਰੀ ਗੋਦਾਮਾਂ ਤੋਂ ਹਥਿਆਰ ਚੋਰੀ ਕਰਕੇ ਵੇਚਣ ਵਾਲੇ ਸੀਆਰਪੀਐਫ ਦੇ ਜਵਾਨਾਂ ਨਾਲ ਜੁੜੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।ਇਸ ਮਾਮਲੇ ਵਿਚ ਅਜੇ ਤੱਕ ਚਾਰ ਲੋਕਾਂ ਦੀ ਗ੍ਰਿਫਤਾਰੀ ਕੀਤੀ ਗਈ ਹੈ। Date:2010-05-01 Time:00:02:16
ਥਿੰਪੂ - ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਬੀਤੇ ਕੱਲ੍ਹ ਆਪਣੇ ਪਾਕਿਸਤਾਨੀ ਹਮਰੁੱਤਬਾ ਯੂਸੁਫ ਰਜਾ ਗਿਲਾਨੀ ਨੂੰ ਮੁੰਬਈ ਹਮਲਿਆਂ ਦੇ ਸਰਗਨਾ ਅਤੇ ਜਮਾਤ ਉਦ ਦਾਵਾ ਦੇ ਮੁਖੀ ਹਾਫਿਜ਼ ਸਈਦ ਨੂੰ ਨੱਥ ਪਾਉਣ ਲਈ ਕਿਹਾ ਹੈ।ਉਹਨਾਂ ਕਿਹਾ ਕਿ ਸਈਦ ਨੂੰ ਅਜ਼ਾਦ ਘੁੰਮਣ ਦੇਣਾ ਖੇਤਰੀ ਸ਼ਾਂਤੀ ਅਤੇ ਸਥਿੱਰਤਾ ਲਈ ਚੰਗਾ ਸੰਕੇਤ ਨਹੀਂ ਹੈ। Date:2010-05-01 Time:00:02:16
ਨਵੀਂ ਦਿੱਲੀ - ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਵੀਰਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਨਿੱਜਤਾ ਬਰਕਰਾਰ ਰੱਖਣ ਨੂੰ ਲੈ ਕੇ ਵਚਨਬੱਧ ਹੈ ਅਤੇ ਫੋਨ ਟੈਪਿੰਗ ਸੰਬੰਧੀ ਸੁਰੱਖਿਆਤਮਕ ਉਪਰਾਲਿਆਂ ਨੂੰ ਮਜ਼ਬੂਤ ਕਰਨ ਲਈ ਉਹ ਤਿਆਰ ਹੈ। Date:2010-05-01 Time:00:02:16
ਸਿਰਸਾ - ਡੇਰਾ ਸੱਚਾ ਸੌਦਾ ਦੇ ਸਤਸੰਗ ਵਿਚ ਭਗਦੜ ਵਿਚ 5 ਲੋਕਾਂ ਦੀ ਮੌਤ ਹੋ ਗਈ ਹੈ।ਜਾਣਕਾਰੀ ਅਨੁਸਾਰ ਹਰਿਆਣਾ ਦੇ ਸਿਰਸਾ ਵਿਖੇ ਡੇਰਾ ਸੱਚਾ ਸੌਦਾ ਦੇ ਸਥਾਪਨਾ ਦਿਹਾੜੇ ਮੌਕੇ ਪ੍ਰੋਗਰਾਮ ਚੱਲ ਰਿਹਾ ਸੀ।ਇਸ ਦੌਰਾਨ ਲੋਕਾਂ ਨੂੰ ਤੋਹਫੇ ਵੰਡੇ ਜਾ ਰਹੇ ਸਨ ਕਿ ਉਸੇ ਵੇਲ੍ਹੇ ਅਚਾਨਕ ਭਗਦੜ ਫੈਲ ਗਈ।ਇਸ ਕਾਰਣ 5 ਔਰਤਾਂ ਦੀ ਮੌਤ ਹੋ ਗਈ। Date:2010-05-01 Time:00:02:15
ਨਵੀਂ ਦਿੱਲੀ - ਮੌਜੂਦਾ ਵਰ੍ਹੇ ਵਿਚ ਖੰਡ ਦੇ ਵੱਧ ਉਤਪਾਦਨ ਦੀ ਆਸ ਜ਼ਾਹਰ ਕਰਦੇ ਹੋਏ ਸਰਕਾਰ ਨੇ ਕਿਹਾ ਹੈ ਕਿ ਅਗਲੇ ਵਰ੍ਹੇ ਖਪਤ ਮੁਕਾਬਲੇ ਵੱਧ ਉਤਪਾਦਨ ਹੋਣ ਦੀ ਸੰਭਾਵਨਾ ਕਾਰਣ ਖੰਡ ਦੀ ਕੀਮਤ ਹੋਰ ਵੀ ਡਿੱਗ ਸਕਦੀ ਹੈ। Date:2010-05-01 Time:00:02:15
page no.1 |
Select news date : 31 - 5 - 2010 30 - 5 - 2010 29 - 5 - 2010 28 - 5 - 2010 27 - 5 - 2010 26 - 5 - 2010 25 - 5 - 2010 24 - 5 - 2010 23 - 5 - 2010 22 - 5 - 2010 21 - 5 - 2010 20 - 5 - 2010 19 - 5 - 2010 18 - 5 - 2010 17 - 5 - 2010 16 - 5 - 2010 15 - 5 - 2010 14 - 5 - 2010 13 - 5 - 2010 12 - 5 - 2010 11 - 5 - 2010 10 - 5 - 2010 9 - 5 - 2010 8 - 5 - 2010 7 - 5 - 2010 6 - 5 - 2010 5 - 5 - 2010 4 - 5 - 2010 3 - 5 - 2010 2 - 5 - 2010 1 - 5 - 2010 |