Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2012 April 2012 March 2012 February 2012 January 2012 |
Date : 3 - 4 - 2010
ਅਨਿਲ ਕਪੂਰ ਦੀ ਬੇਟੀ ਸੋਨਮ ਕਪੂਰ ਹੁਣ ਟੈਨਿਸ ਕੋਰਟ ਵਿੱਚ ਨਜ਼ਰ ਆਵੇਗੀ। ਇਹ ਨਾ ਸੋਚੋ ਕਿ ਸੋਨਮ ਟੈਨਿਸ ਖਿਡਾਰਣ ਬਣਨ ਦੀ ਸੋਚ ਰਹੀ ਹੈ। ਸੋਨਮ ਤਾਂ ਇੱਕ ਫ਼ਿਲਮ ਵਿੱਚ ਟੈਨਿਸ ਖਿਡਾਰਣ ਦਾ ਰੋਲ ਕਰਨ ਵਾਲੀ ਹੈ। Date:2010-04-03 Time:03:31:31
ਨਵੀਂ ਦਿੱਲੀ - ਦੇਸ਼ ਦੀ ਪ੍ਰਮੁੱਖ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜੁਕੀ ਨੇ ਵਿੱਤ ਵਰ੍ਹੇ 2009-10 ਦੇ ਦੌਰਾਨ 1,018,365 ਕਾਰਾਂ ਦੀ ਵਿੱਕਰੀ ਕੀਤੀ, ਜਿਸ ਵਿੱਚੋਂ 870,790 ਕਾਰਾਂ ਦੀ ਵਿੱਕਰੀ ਘਰੇਲੂ ਬਜ਼ਾਰ ਵਿੱਚ ਕੀਤੀ ਗਈ। Date:2010-04-03 Time:03:31:30
ਨਵੀਂ ਦਿੱਲੀ - ਸਰਵਜਨਕ ਖੇਤਰ ਦੀ ਪ੍ਰਮੁੱਖ ਉਪਕਰਨ ਨਿਰਮਾਤਾ ਕੰਪਨੀ ਭੇਲ ਦਾ ਸ਼ੁੱਧ ਲਾਭ ਵਿੱਤ ਵਰ੍ਹੇ 2009-10 ਵਿੱਚ 36.61 ਫੀਸਦੀ ਵਧ ਕੇ 4,287 ਕਰੋੜ ਰੁਪਏ ਰਿਹਾ। ਇਸ ਤੋਂ ਪਿਛਲੇ ਵਿੱਤ ਵਰ੍ਹੇ ਵਿੱਚ ਕੰਪਨੀ ਦਾ ਸ਼ੁੱਧ ਲਾਭ 3,138 ਕਰੋੜ ਰੁਪਏ ਸੀ। Date:2010-04-03 Time:03:31:30
ਨਵੀਂ ਦਿੱਲੀ - ਸਰਵਜਨਕ ਖੇਤਰ ਦੀ ਪ੍ਰਮੁੱਖ ਉਪਕਰਨ ਨਿਰਮਾਤਾ ਕੰਪਨੀ ਭੇਲ ਚਾਲੂ ਵਿੱਤ ਵਰ੍ਹੇ 2010-11 ਵਿੱਚ ਲਗਭਗ ਚਾਰ ਹਜਾਰ ਕਰਮਚਾਰੀਆਂ ਦੀ ਭਰਤੀ ਕਰੇਗੀ। Date:2010-04-03 Time:03:31:30
ਵਾਸ਼ਿੰਗਟਨ - ਇਰਾਨ ਦੇ ਖਿਲਾਫ਼ ਅਤਿ-ਅਧਿਕ ਪਾਬੰਦੀ ਲਗਾਉਣ ਲਈ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਅੰਤਰਰਾਸ਼ਟਰੀ ਹਿੱਸੇਦਾਰੀ ਨਾਲ ਕੰਮ ਕਰ ਰਹੇ ਓਬਾਮਾ ਪ੍ਰਸ਼ਾਸਨ ਨੇ ਕਿਹਾ ਹੈ ਕਿ ਉਹ ਪਾਕਿਸਤਾਨ ਦੁਆਰਾ ਇਰਾਨ ਨਾਲ ਕੀਤੇ ਗਏ ਗੈਸ ਪਾਈਪਲਾਈਨ ਸਮਝੌਤੇ ਦਾ ਵਿਰੋਧੀ ਹੈ। Date:2010-04-03 Time:03:31:29
ਮੁੰਬਈ - ਸ਼ਿਵਸੈਨਾ ਸੁਪ੍ਰੀਮੋ ਬਾਲ ਠਾਕਰੇ ਨੇ ਟੈਨਿਸ ਸਨਸਨੀ ਸਾਨੀਆ ਮਿਰਜ਼ਾ ਦੇ ਪਾਕਿਸਤਾਨੀ ਕ੍ਰਿਕੇਟਰ ਸ਼ੋਇਬ ਮਲਿਕ ਨਾਲ ਵਿਆਹ ਕਰਨ ਦੇ ਫੈਸਲੇ ਨੂੰ ਦੋਵੇਂ ਹੱਥੀਂ ਲਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਾਨੀਆ ਦਾ ਦਿਲ ਭਾਰਤੀ ਹੁੰਦਾ ਤਾਂ ਇਹ ਕਿਸੇ ਪਾਕਿਸਤਾਨੀ ਲਈ ਨਹੀਂ ਧੜਕਦਾ। Date:2010-04-03 Time:03:31:29
ਵਾਸ਼ਿੰਗਟਨ - ਅਮਰੀਕਾ ਨੇ ਵਿੱਤ ਵਰ੍ਹੇ 2011 ਲਈ ਪ੍ਰਸਿੱਧ ਐਚ1ਬੀ ਵੀਜ਼ਾ ਲਈ ਅਰਜ਼ੀਆਂ ਕੱਲ੍ਹ ਤੋਂ ਲੈਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤਰ੍ਹਾਂ ਦੇ ਵੀਜ਼ਾ ਦੀ ਵਿਸ਼ੇਸ਼ ਕਰਕੇ ਭਾਰਤੀ ਆਈਟੀ ਪੇਸ਼ੇਵਰਾਂ ਵਿੱਚ ਕਾਫ਼ੀ ਮੰਗ ਰਹਿੰਦੀ ਹੈ। Date:2010-04-03 Time:03:31:29
ਨਵੀਂ ਦਿੱਲੀ - ਸਰਵਜਨਕ ਖੇਤਰ ਦੀਆਂ ਤੇਲ ਕੰਪਨੀਆਂ ਨੇ ਲਗਾਤਾਰ ਤੀਜੇ ਪਖਵਾੜੇ ਵਿੱਚ ਜਹਾਜ਼ ਈਂਧਨ ਏਟੀਐਫ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਵੈਸ਼ਵਿਕ ਬਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ ਵਿੱਚ ਤੇਜੀ ਦੇ ਮੱਦੇਨਜ਼ਰ ਹੁਣ ਏਟੀਐਫ ਦੇ ਰੇਟ 1.4 ਪ੍ਰਤੀਸ਼ਤ ਵਧਾਏ ਗਏ ਹਨ। Date:2010-04-03 Time:03:31:29
ਸੰਯੁਕਤ ਰਾਸ਼ਟਰ - ਸੰਯੁਕਤ ਰਾਸ਼ਟਰ ਦੇ ਇੱਕ ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਦੁਨੀਆ ਵਿੱਚ ਅਫ਼ੀਮ ਦਾ ਸਭ ਤੋਂ ਵੱਡਾ ਉਤਪਾਦਕ ਦੇਸ਼ ਅਫ਼ਗਾਨਿਸਤਾਨ ਭੰਗ ਦੇ ਪੌਦਿਆਂ ਦੀ ਵੀ ਸਭ ਤੋਂ ਜ਼ਿਆਦਾ ਖੇਤੀ ਕਰਦਾ ਹੈ, ਜਿਸ ਤੋਂ ਹਸ਼ੀਸ਼ ਬਣਦੀ ਹੈ। Date:2010-04-03 Time:03:31:29
ਨਵੀਂ ਦਿੱਲੀ - ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਸ਼ੁੱਕਰਵਾਰ ਨੂੰ ਭਰੋਸਾ ਜਤਾਇਆ ਕਿ 2010-11 ਦੇ ਬਜਟ ਵਿੱਚ ਉਠਾਏ ਗਏ ਕਦਮਾਂ ਨਾਲ ਨਿੱਜੀ ਨਿਵੇਸ਼ ਸੁਧਰੇਗਾ ਅਤੇ ਨਾਲ ਹੀ ਅਰਥਵਿਵਸਥਾ 9 ਫੀਸਦੀ ਦੇ ਵਾਧਾ ਦਰ ਦੀ ਰਾਹ ਤੇ ਵਾਪਸ ਆਵੇਗੀ। Date:2010-04-03 Time:03:31:29
ਅਮਰੀਕਾ - ਗੂਗਲ ਦੇ ਅਧਿਕਾਰ ਵਾਲੀ ਯੂਟਿਊਬ ਨੇ ਆਪਣੀ ਵੈਬਸਾਈਟ ਵਿੱਚ ਵਿਆਪਕ ਸੁਧਾਰ ਕਰਨ ਦਾ ਟੀਚਾ ਰੱਖਿਆ ਹੈ, ਤਾਂ ਕਿ ਤਸਵੀਰਾਂ ਦੇ ਨਾਲ ਵੀਡੀਓ ਨੂੰ ਸਪੱਸ਼ਟ ਅਵਾਜ਼ ਦਿੱਤੀ ਜਾ ਸਕੇ। ਦਰਅਸਲ, ਵੀਡੀਓਯੁਕਤ ਦੁਨੀਆ ਦੀ ਸਭ ਤੋਂ ਵੱਡੀ ਵੈਬਸਾਈਟ ਆਪਣੇ ਗਾਹਕਾਂ ਨੂੰ ਬੰਨ੍ਹੀ ਰੱਖਣ ਲਈ ਅਜਿਹਾ ਕਰਨ ਜਾ ਰਹੀ ਹੈ। ਗੂਗਲ ਦੇ ਉਤਪਾਦ ਪ੍ਰਬੰਧਕ ਸ਼ਿਵਾ ਰਾਜਾਰਮਨ ਨੇ ਦੱਸਿਆ ਕਿ ਅਸੀਂ ਅਸਲ ਵਿੱਚ ਬਦਲਾਅ ਕਰਨ ਅਤੇ ਅਨਿਯਮਿਤਤਾਵਾਂ ਨੂੰ ਦੂਰ ਕਰਨ ਦੀ ਜ਼ਰੂਰਤ ਮਹਿਸੂਸ ਕਰ ਰਹੇ ਹਾਂ। Date:2010-04-03 Time:03:31:29
ਨਵੀਂ ਦਿੱਲੀ - ਲੋਕ ਜਨ ਸ਼ਕਤੀ ਪਾਰਟੀ (ਲੋਜਪਾ) ਦੇ ਪ੍ਰਧਾਨ ਰਾਮ ਵਿਲਾਸ ਪਾਸਵਾਨ ਦੇ ਘਰ ਨੂੰ ਕੱਲ੍ਹ ਦੁਪਹਿਰ ਅੱਗ ਲੱਗ ਗਈ। ਜਿਸ ਕਾਰਨ ਦੋ ਕਾਰਾਂ ਨੂੰ ਨੁਕਸਾਨ ਪੁੱਜਾ ਹੈ। Date:2010-04-03 Time:03:31:29
ਪੈਰਿਸ : ਫਰਾਂਸ ਨੇ ਭਾਰਤ ਦੇ ਦਬਾਅ ਵਿੱਚ ਪਾਕਿਸਤਾਨ ਨੂੰ 1.6 ਅਰਬ ਡਾਲਰ ਦੇ ਹਥਿਆਰਾਂ ਦੀ ਵਿੱਕਰੀ ਉੱਤੇ ਰੋਕ ਲਗਾ ਦਿੱਤੀ ਹੈ।ਫਰਾਂਸ ਦੇ ਰਾਸ਼ਟਰਪਤੀ ਨਿਕੋਲਸ ਸਰਕੋਜੀ ਦੇ ਦਫ਼ਤਰ ਦੇ ਸੂਤਰਾਂ ਨੇ ਇੱਥੇ ਦੱਸਿਆ ਕਿ ਸਰਕਾਰ ਨੇ ਭਾਰਤ ਦੇ ਦਬਾਅ ਵਿੱਚ ਅਤੇ ਪਾਕਿਸਤਾਨ ਵਿੱਚ ਭੁਗਤਾਨ ਨੂੰ ਲੈਕੇ ਵਿੱਤੀ ਅਨਿਸ਼ਚਿਤਤਾ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਲਿਆ ਹੈ। Date:2010-04-03 Time:03:31:29
ਮੋਸੁਲ: ਇਰਾਕ ਦੇ ਮੋਸੁਲ ਸ਼ਹਿਰ ਦੀ ਇੱਕ ਜੇਲ੍ਹ ਵਿੱਚੋਂ ਕੱਲ੍ਹ 23 ਕੈਦੀ ਫਰਾਰ ਹੋ ਗਏ।ਪੁਲਿਸ ਸੂਤਰਾਂ ਦੇ ਅਨੁਸਾਰ ਅੱਤਵਾਦੀ ਘਟਨਾਵਾਂ ਦੇ ਮਾਮਲਿਆਂ ਵਿੱਚ ਦੋਸ਼ੀ ਪਾਏ ਗਏ ਇਹ ਸਾਰੇ ਕੈਦੀ ਸ਼ਹਿਰ ਦੇ ਪੱਛਮ ਵਿੱਚ ਸਥਿਤ ਗਜਲਾਨੀ ਜੇਲ੍ਹ ਵਿੱਚ ਬੰਦ ਸਨ। ਕੈਦੀਆਂ ਨੇ ਭੱਜਣ ਦੇ ਲਈ ਜੇਲ੍ਹ ਦੀ ਕੰਧ ਨੂੰ ਤੋੜ੍ਹਕੇ ਭੱਜਣ ਵਾਸਤੇ ਗੋਲਾਕਾਰ ਰਸਤਾ ਬਣਾਇਆ। Date:2010-04-03 Time:03:31:29
ਨਵੀਂ ਦਿੱਲੀ : ਬਹੁ-ਉਪਯੋਗੀ ਵਾਹਨ ਨਿਰਮਾਤਾ ਕੰਪਨੀ ਟਾਟਾ ਮੋਟਰਜ਼ ਨੇ ਵਿੱਤ ਵਰ੍ਹੇ 2009-10 ਵਿੱਚ ਕੁੱਲ ਛੇ ਲੱਖ 42 ਹਜਾਰ 686 ਵਾਹਨਾਂ ਦੀ ਵਿੱਕਰੀ ਕੀਤੀ, ਜੋ ਇਸ ਤੋਂ ਪਿਛਲੇ ਵਿੱਤ ਵਰ੍ਹੇ ਵਿੱਚ ਚਾਰ ਲੱਖ 98 ਹਜਾਰ 547 ਵਾਹਨਾਂ ਦੀ ਤੁਲਨਾ ਵਿੱਚ 29 ਪ੍ਰਤੀਸ਼ਤ ਜਿਆਦਾ ਹੈ। Date:2010-04-03 Time:03:31:29
ਵਧਦੀ ਆਬਾਦੀ ਤੇ ਵਧਦੇ ਫੋਨ ਕਾਰਨ ਜ਼ਾਹਿਰ ਹੈ ਨੈਟਵਰਕ ਸਮੱਸਿਆ ਹਰ ਪਾਸੇ ਹੈ। ਜਨੇਲੀਆ ਡਿਸੂਜਾ ਕੋਲ ਦੋ ਮੋਬਾਇਲ ਫੋਨ ਹਨ ਪਰ ਦੇਖੋ ਇਕ ਦਿਨ ਇਹ ਦੋਵੇਂ ਹੀ ਬੰਦ ਹੋ ਗਏ। ਹੋਰ ਤੇ ਹੋਰ ਕਾਲ ਜਾਣ ਦੀ ਥਾਂ ਆਉਣੀ ਵੀ ਬੰਦ ਤੇ ਨਾਲ ਹੀ ਮੈਸੇਜ਼ ਜਾਣੇ ਵੀ ਬੰਦ ਹੋ ਗਏ। ਜਨੇਲੀਆ ਦੁਖੀ ਹੋ ਕੇ ਨਜ਼ਦੀਕੀ ਸ਼ੋਅ ਰੂਮ 'ਚ ਪਹੁੰਚੀ ਤਾਂ ਪਤਾ ਚੱਲਿਆ ਕਿ ਦੋਵਾਂ ਫੋਨਾਂ ਦਾ ਮੈਸੇਜ ਬੌਕਸ 1700 ਮੈਸੇਜ ਹੋਣ ਕਾਰਨ ਜਾਮ ਹੋ ਗਿਆ ਹੈ ਤੇ ਨਾਲ ਹੀ ਕਾਲ ਨੈਟਵਰਕ ਵੀ ਜਾਮ ਹੈ। ਸਾਰਾ ਦਿਨ ਜਨੇਲੀਆ ਬਗੈਰ ਫੋਨ ਕਰਨ/ਸੁਣਨ ਤੇ ਮੈਸੇਜ ਆਉਣ ਤੇ ਘੱਲਣ ਤੋਂ ਵਾਂਝੀ ਰਹੀ। ਹੁਣ ਉਹ ਡਬਲ ਸਿਮ ਵਾਲੇ ਨਵੇਂ ਕੁਨੈਕਸ਼ਨ ਨੂੰ ਲੈ ਤਾਂ ਆਈ ਹੈ ਪਰ ਜਾਮ ਨੈਟਵਰਕ ਦਾ ਇਲਾਜ ਤਾਂ ਕੰਪਨੀਆਂ ਨੇ ਹੀ ਕਰਨਾ ਹੈ। Date:2010-04-03 Time:03:31:29
ਜੰਮੂ - ਜੰਮੂ ਕਸ਼ਮੀਰ ਦੇ ਪੂੰਛ ਜਿਲ੍ਹੇ ਵਿੱਚ ਅੱਜ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਦੋ ਗੁਪਤ ਠਿਕਾਣਿਆਂ ਦਾ ਪਰਦਾਫਾਸ਼ ਕੀਤਾ। ਇੱਥੋਂ ਵੱਡੀ ਮਾਤਰਾ ਵਿੱਚ ਨਗਦ, ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ ਹੈ। Date:2010-04-03 Time:03:31:28
ਕਰਾਚੀ: ਪਾਕਿਸਤਾਨ ਦੇ ਸਾਬਕਾ ਕਪਤਾਨ ਯੂਨੁਸ ਖਾਨ ਪਿੱਛਲੇ ਮਹੀਨੇ ਖੁਦ ਤੇ ਲਗਾਏ ਅਨਿਸ਼ਚਿਤ ਕਾਲੀਨ ਪ੍ਰਤੀਬੰਧ ਦੇ ਖਿਲਾਫ ਪਾਕਿਸਤਾਨ ਕ੍ਰਿਕੇਟ ਬੋਰਡ(ਪੀਸੀਬੀ) ਨੂੰ ਅਦਾਲਤ ਵਿੱਚ ਘੜੀਸਣ ਦੀ ਯੋਜਨਾ ਬਣਾ ਰਹੇ ਹਨ। Date:2010-04-03 Time:03:31:28
ਪਰਥ: ਦੱਖਣ ਅਫ਼੍ਰੀਕਾ ਦੇ ਸਾਬਕਾ ਕੋਚ ਮਿਲੀ ਆਰਥਰ ਨੂੰ ਕੱਲ੍ਹ ਅਗਲੇ ਤਿੰਨ ਸਤਰ ਲਈ ਵੈਸਟਰਨ ਆਸਟ੍ਰੇਲੀਆਈ ਟੀਮ ਦਾ ਕ੍ਰਿਕੇਟ ਕਿਚ ਨਿਯੁਕਤ ਕੀਤਾ ਗਿਆ। Date:2010-04-03 Time:03:31:28
ਉਦਿਤਾ ਗੋਸਵਾਮੀ, ਤਨੂੰਸ੍ਰੀ ਦੱਤਾ, ਸ਼ਾਦ ਰੰਧਾਵਾ ਆਦਿ ਨੂੰ ਚਮਕਾਉਂਦੀ ਡਰਾਉਣੀ ਫ਼ਿਲਮ 'ਰੌਕ' ਇਕ ਛੋਟੇ ਬਜਟ ਦੀ ਫ਼ਿਲਮ ਸੀ ਅਤੇ ਟਿਕਟ ਖਿੜਕੀ 'ਤੇ ਇਸ ਫ਼ਿਲਮ ਦਾ ਚੰਗਾ ਕਾਰੋਬਾਰ ਹੋਇਆ ਦੇਖ ਕੇ ਇਸ ਫ਼ਿਲਮ ਦੀ ਸਫਲਤਾ ਦੀ ਖੁਸ਼ੀ ਵਿਚ ਇਸ ਦੇ ਨਿਰਮਾਤਾ ਕ੍ਰਿਸ਼ਨ ਚੌਧਰੀ ਵੱਲੋਂ ਮੁੰਬਈ ਵਿਚ ਸਫਲਤਾ ਪਾਰਟੀ ਦਿੱਤੀ ਗਈ। ਇਸ ਮੌਕੇ 'ਤੇ ਫ਼ਿਲਮ ਦੇ ਨਿਰਦੇਸ਼ਕ ਰਾਜੇਸ਼ ਰਣਸ਼ਿੰਗੇ ਦੇ ਨਾਲ-ਨਾਲ ਫ਼ਿਲਮ ਦੇ ਸਾਰੇ ਪ੍ਰਮੁੱਖ ਕਲਾਕਾਰ ਮੌਜੂਦ ਸਨ। ਉਥੇ ਕ੍ਰਿਸ਼ਨ ਚੌਧਰੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਜਲਦੀ ਹੀ ਇਸ ਫ਼ਿਲਮ ਦਾ ਦੂਜਾ ਹਿੱਸਾ ਵੀ ਬਣਾਇਆ ਜਾਵੇਗਾ। ਉਨ੍ਹਾਂ ਅਨੁਸਾਰ ਫ਼ਿਲਮ ਦਾ ਕਲਾਈਮੈਕਸ ਕੁਝ ਇਸ ਤਰ੍ਹਾਂ ਦਾ ਰੱਖਿਆ ਗਿਆ ਹੈ ਕਿ ਅਗਲਾ ਹਿੱਸਾ ਬਣਾਉਣ ਦਾ ਮੌਕਾ ਵੀ ਬਰਕਰਾਰ ਰਹੇ। ਇਸ ਦੇ ਨਾਲ ਹੀ ਉਹ ਇਕ ਹੋਰ ਫ਼ਿਲਮ 'ਮੈਂ ਜੋਕਰ' ਵੀ ਬਣ Date:2010-04-03 Time:03:31:28
ਸੈਲੀ ਬੇਬੀ ਕੁਝ ਨਾ ਕੁਝ ਨਵਾਂ ਹੀ ਕਰਦੀ ਹੈ। ਸ਼ਰੇਆਮ ਖਾਣਾ ਪੀਣਾ ਵੀ ਉਸ ਦਾ ਸ਼ੌਕ ਹੈ। ਸਮਲਿੰਗੀਆਂ ਦੀ ਪਿੱਠ 'ਤੇ ਆ ਕੇ ਸੈਮੀਨਾਰ ਕਰਨੇ ਵੀ ਸੇਲੀਨਾ ਦਾ ਵੱਖਰਾ ਮਹੱਤਵਪੂਰਨ ਕੰਮ ਰਿਹਾ ਹੈ। ਹੁਣ ਸੇਲੀਨਾ ਨੇ ਪਹਿਲੀ ਵਾਰ ਹਿੰਦੁਸਤਾਨ 'ਚ 'ਕਿੰਨਰ ਬਿਊਟੀ ਕੰਟੈਸਟ' (ਹਿਜੜਿਆਂ ਦਾ ਸੁੰਦਰਤਾ ਮੁਕਾਬਲਾ) ਖੁਦ ਰੁਚੀ ਲੈ ਕੇ ਕਰਵਾਇਆ ਹੈ। 'ਵੀ ਕੇਅਰ ਇੰਡੀਅਨ ਸੁਪਰ ਕੁਈਨ' ਨਾਂਅ ਦੀ ਸੰਸਥਾ ਕੋਲ ਪਹੁੰਚ ਕਰਕੇ ਇਸ ਮੁਕਾਬਲੇ ਦੀ ਉਹ ਜੱਜ ਬਣੀ ਹੈ। ਹੋਰ ਤੇ ਹੋਰ ਇਸ ਮੁਕਾਬਲੇ ਲਈ ਨੋਟਾਂ ਦਾ ਪ੍ਰਬੰਧ ਸੇਲੀਨਾ ਜੇਟਲੀ ਦੀ ਅਗਵਾਈ ਹੇਠ ਹੋਇਆ। ਪਹਿਲੀ ਥਾਂ 'ਤੇ ਰਹੇ ਸੁੰਦਰ ਕਿੰਨਰ ਨੂੰ ਖੁਦ ਸੇਲੀਨਾ ਨੇ ਆਪਣੇ ਕੋਲੋਂ ਇਕ ਲੱਖ ਰੁਪਿਆ ਦਿੱਤਾ। ਸੰਸਥਾ ਕੋਲੋਂ ਕਰਮਵਾਰ ਪਹਿਲੇ, ਦੂਸਰੇ ਤੇ ਤੀਸਰੇ ਨੰਬਰ 'ਤੇ ਰਹੇ ਜੇਤੂਆਂ ਨੂੰ ਦਸ, ਅੱਠ ਤੇ ਪੰਜ Date:2010-04-03 Time:03:31:28
ਪੇਈਚਿੰਗ : ਚੀਨ ਨੇ ਇਸ ਗੱਲ ਉੱਤੇ ਸਹਿਮਤੀ ਪ੍ਰਗਟ ਕੀਤੀ ਕਿ ਪ੍ਰਮਾਣੂ ਪ੍ਰੋਗ੍ਰਾਮ ਨੂੰ ਲੈਕੇ ਇਰਾਨ ਉੱਤੇ ਲੱਗੀ ਰੋਕ ਹੁਣ ਬੇਅਸਰ ਹੋ ਚੁੱਕੀ ਹੈ।ਚੀਨ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਇੱਥੇ ਇੱਕ ਬੈਠਕ ਦੇ ਬਾਅਦ ਇਰਾਨ ਦੇ ਪ੍ਰਮਾਣੂ ਵਾਰਤਾਕਾਰ ਸਈਦ ਜਲਾਲੀ ਨੇ ਇੱਕ ਪੱਤਰਕਾਰ ਸੰਮੇਲਨ ਵਿੱਚ ਕਿਹਾ ਕਿ ਚੀਨ ਇਸ ਗੱਲ ਉੱਤੇ ਸਹਿਮਤ ਹੈ ਕਿ ਰੋਕ ਆਪਣਾ ਪ੍ਰਭਾਵ ਪੂਰੀ ਤਰ੍ਹਾਂ ਖੋਹ ਚੁੱਕੀ ਹੈ। Date:2010-04-03 Time:03:31:28
ਨਵੀਂ ਦਿੱਲੀ : ਆਪਣੇ ਬਿਆਨਾਂ ਦੇ ਲਈ ਅਕਸਰ ਵਿਵਾਦਾਂ ਵਿੱਚ ਘਿਰੇ ਰਹਿਣ ਵਾਲੇ ਵਿਦੇਸ਼ ਰਾਜ ਮੰਤਰੀ ਸ਼ਸ਼ੀ ਥਰੂਰ ਨੇ ਕਿਹਾ ਹੈ ਕਿ ਉਹਨਾਂ ਨੂੰ ਨੀਵਾਂ ਵਿਖਾਇਆ ਗਿਆ ਹੈ, ਕਿਉਂਕਿ ਸਾਡੇ ਸਮਾਜ ਵਿੱਚ ਕੁੱਝ ਤੱਤ ਹਨ, ਜਿਨ੍ਹਾਂ ਨੂੰ ਨੀਵਾਂ ਵਿਖਾਉਣ ਦੇ ਵਿੱਚ ਮਜ਼ਾ ਆਉਂਦਾ ਹੈ। Date:2010-04-03 Time:03:31:28
ਨਵੀਂ ਦਿੱਲੀ - ਰੁਚਿਕਾ ਮਾਮਲੇ ਕਾਰਨ ਵਿਵਾਦਾਂ ਵਿਚ ਘਿਰੇ ਹਰਿਆਣਾ ਪੁਲਿਸ ਦੇ ਸਾਬਕਾ ਮੁਖੀ ਐਸ. ਪੀ. ਐਸ ਰਾਠੌਰ ਤੋਂ ਪੁਲਿਸ ਮੈਡਲ ਵਾਪਸ ਲੈਣ ਦਾ ਰਾਹ ਸਾਫ਼ ਹੋ ਗਿਆ ਹੈ ਕਿਉਂਕੀ ਰਾਸ਼ਟਰਪਤੀ ਸ੍ਰੀਮਤੀ ਪ੍ਰਤਿਭਾ ਦੇਵੀ ਪਾਟਿਲ ਨੇ ਗ੍ਰਹਿ ਮੰਤਰਾਲੇ ਨੂੰ ਅਜਿਹਾ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। Date:2010-04-03 Time:03:31:28
ਲੀਮਾ - ਪੇਰੂ ਵਿੱਚ ਜ਼ਮੀਨ ਧਸਣ ਕਾਰਨ ਘੱਟ ਤੋਂ ਘੱਟ 12 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ ਸੈਂਕੜੇ ਲੋਕ ਲਾਪਤਾ ਹਨ। ਅਧਿਕਾਰੀਆਂ ਦੇ ਅਨੁਸਾਰ ਇੱਕ ਪਿੰਡ ਪੂਰੀ ਤਰ੍ਹਾਂ ਨਸ਼ਟ ਹੋ ਗਿਆ ਹੈ। ਪਿੰਡ ਦੀ ਅਬਾਦੀ ਕਰੀਬ 400 ਸੀ। Date:2010-04-03 Time:03:31:28
page no.1 |
Select news date : 30 - 4 - 2010 29 - 4 - 2010 28 - 4 - 2010 27 - 4 - 2010 26 - 4 - 2010 25 - 4 - 2010 24 - 4 - 2010 23 - 4 - 2010 22 - 4 - 2010 21 - 4 - 2010 20 - 4 - 2010 19 - 4 - 2010 18 - 4 - 2010 17 - 4 - 2010 16 - 4 - 2010 15 - 4 - 2010 14 - 4 - 2010 13 - 4 - 2010 12 - 4 - 2010 11 - 4 - 2010 10 - 4 - 2010 9 - 4 - 2010 8 - 4 - 2010 7 - 4 - 2010 6 - 4 - 2010 5 - 4 - 2010 4 - 4 - 2010 3 - 4 - 2010 2 - 4 - 2010 1 - 4 - 2010 |