Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2012 April 2012 March 2012 February 2012 January 2012 |
Date : 29 - 4 - 2010
ਥਿੰਪੂ : ਪਾਕਿਸਤਾਨ ਨੇ ਮੁੰਬਈ ਹਮਲੇ ਉੱਤੇ ਇੱਕ ਵਾਰ ਫਿਰ ਪੁਰਾਣਾ ਰਾਗ ਛੇੜਦਿਆਂ ਕਿਹਾ ਹੈ ਕਿ ਭਾਰਤ ਨੇ ਹਮਲੇ ਦੇ ਸਾਜਿਸ਼ਕਰਤਾ ਜਮਾਤ ਉਦ ਦਾਅਵਾ ਪ੍ਰਮੁੱਖ ਹਾਫਿਜ ਸਈਦ ਦੇ ਵਿਰੁੱਧ ਠੋਸ ਸਬੂਤ ਨਹੀਂ ਦਿੱਤੇ ਹਨ। Date:2010-04-29 Time:00:59:19
ਮੁੰਬਈ : ਸੇਵਾ ਮੁਕਤ ਪ੍ਰਸ਼ਾਸਨਿਕ ਅਧਿਕਾਰੀ ਅਤੇ 13ਵੇਂ ਵਿੱਤ ਆਯੋਗ ਦੇ ਸਾਬਕਾ ਮੈਂਬਰ ਡਾ. ਸੰਜੀਵ ਮਿਸ਼ਰਾ ਨੂੰ ਬੰਬੇ ਸ਼ੇਅਰ ਬਾਜਾਰ ਲਿਮੀਟੇਡ ਦੇ ਨਿਦੇਸ਼ਕ ਮੰਡਲ ਵਿੱਚ ਜਨਹਿੱਤ ਨਿਦੇਸ਼ਕ ਦੇ ਤੌਰ 'ਤੇ ਸ਼ਾਮਿਲ ਕੀਤਾ ਗਿਆ ਹੈ। Date:2010-04-29 Time:00:59:19
ਬੈਂਗਲੂਰ : ਸਰਵਜਨਕ ਖੇਤਰ ਦੇ ਰੱਖਿਆ ਸਾਜੋ ਸਾਮਾਨ ਬਣਾਉਣ ਵਾਲੀ ਕੰਪਨੀ ਭਾਰਤ ਇਲੈਕਟ੍ਰੋਨਿਕਸ ਲਿਮੀਟੇਡ (ਬੇਲ) ਨੇ ਸਾਲ 2009-10 ਵਿੱਚ 5235 ਕਰੋੜ ਰੁਪਏ ਦਾ ਕੁੱਲ ਕਾਰੋਬਾਰ ਕੀਤਾ, ਜੋ ਇਸ ਤੋਂ ਪਿਛਲੇ ਵਿੱਤ ਵਰ੍ਹੇ ਵਿੱਚ 4624.09 ਕਰੋੜ ਰੁਪਏ ਦੀ ਤੁਲਨਾ ਵਿੱਚ 13.2 ਪ੍ਰਤੀਸ਼ਤ ਜਿਆਦਾ ਹੈ। Date:2010-04-29 Time:00:59:19
ਜੇਰੂਸ਼ਲਮ - ਉੱਘੇ ਭਾਰਤੀ ਲਿਖਾਰੀ ਅਮਿਤਾਵ ਘੋਸ਼ ਨੂੰ ਉਹਨਾਂ ਦੇ ਪੱਛਮੀ ਨਾਵਲ ਨੂੰ ਦਿੱਤੇ ਗਏ ਕਾਫੀ ਯੋਗਦਾਨ ਨੂੰ ਵੇਖਦੇ ਹੋਏ ਪ੍ਰਸਿੱਧ ਡੈਨ ਡੇਵਿਡ ਪੁਰਸਕਾਰ ਨਾਲ ਸਨਮਾਣਤ ਕੀਤਾ ਗਿਆ ਹੈ। Date:2010-04-29 Time:00:59:19
ਅਹਿਮਦਾਬਾਦ : ਖਾਧ ਤੇਲ ਅਤੇ ਪਸ਼ੂ ਖੁਰਾਕ ਬਣਾਉਣ ਵਾਲੀ ਕੰਪਨੀ ਤਾਰਾ ਹੈਥਲ ਫੂਡਜ਼ ਨੇ ਅੱਜ ਆਉਣ ਵਾਲੇ ਆਪਣੀ ਸ਼ੁਰੂਆਤੀ ਸਰਵਜਨਕ ਪੇਸ਼ਕਸ਼ ਦੇ ਲਈ ਪ੍ਰਾਈਸ ਬੈਂਡ 180-190 ਰੁਪਏ ਪ੍ਰਤੀ ਸ਼ੇਅਰ ਤੈਅ ਕੀਤਾ ਹੈ। ਇਹ ਆਈਪੀਓ 30 ਅਪ੍ਰੈਲ ਨੂੰ ਬੰਦ ਹੋਵੇਗਾ। Date:2010-04-29 Time:00:59:19
ਦੁਬਈ : ਸਊਦੀ ਅਰਬ ਦੇ ਯੁਵਰਾਜ ਅਲਵਾਲੀਦ ਬਿਨ ਤਲਾਲ ਆਪਣਾ ਖੇਤਰੀ ਨਿਊਜ਼ ਚੈਨਲ ਸ਼ੁਰੂ ਕਰਨਗੇ। ਇਹ ਚੈਨਲ ਰੂਪਰਟ ਮਡਰੇਕ ਦੇ ਫੌਕਸ ਚੈਨਲ ਅਤੇ ਸਕਾਈ ਨਿਊਜ਼ ਦੀ ਤਰਜ ਉੱਤੇ ਚੱਲੇਗਾ। Date:2010-04-29 Time:00:59:19
ਨਵੀਂ ਦਿੱਲੀ : ਦੇਸ਼ ਦੇ ਕੰਪੈਕਟ ਕਾਰ ਬਾਜਾਰ ਵਿੱਚ ਨਵੇਂ ਮਾਡਲਾਂ ਦੇ ਆਉਣ ਨਾਲ ਚਾਲੂ ਵਿੱਤ ਵਰ੍ਹੇ ਦੌਰਾਨ ਇਸ ਬਾਜਾਰ ਵਿੱਚ ਮੁਕਾਬਲੇਬਾਜ਼ੀ ਤੇਜੀ ਨਾਲ ਵੱਧੇਗੀ, ਜਿਸ ਨਾਲ ਮੌਜੂਦਾ ਮਾਡਲਾਂ ਦੀ ਵਿੱਕਰੀ ਛੇ ਤੋਂ ਸੱਤ ਪ੍ਰਤੀਸ਼ਤ ਦੀ ਗਿਰਾਵਟ ਆਵੇਗੀ। Date:2010-04-29 Time:00:59:19
ਨਵੀਂ ਦਿੱਲੀ :ਦੇਸ਼ ਵਿੱਚ ਪੌਣ ਊਰਜਾ ਖੇਤਰ ਦੀ ਮੋਹਰੀ ਕੰਪਨੀ ਸੁਜਲਾਨ ਐਨਰਜੀ ਲਿਮੀਟੇਡ ਨੇ ਬੁਲਗਾਰੀਆ ਵਿਖੇ ਪੌਣ ਊਰਜਾ ਬਾਜਾਰ ਵਿੱਚ ਆਪਣੀ ਸ਼ਾਖ ਮਜ਼ਬੂਤ ਕਰਨ ਵਾਸਤੇ ਉੱਥੋਂ ਦੀ ਕੰਪਨੀ ਫਕਸਵਿੰਡ ਬੁਲਗਾਰੀਆ ਦੇ ਨਾਲ ਸਾਂਝਾ ਕਾਰੋਬਾਰ ਸ਼ੁਰੂ ਕਰਨ ਦੇ ਲਈ ਸਮਝੌਤਾ ਕੀਤਾ ਹੈ। Date:2010-04-29 Time:00:59:19
ਨਵੀਂ ਦਿੱਲੀ : ਪਾਕਿਸਤਾਨ ਦੇ ਲਈ ਜਾਸੂਸੀ ਕਰਨ ਦੇ ਆਰੋਪ ਵਿੱਚ ਘਰ ਦੀ ਭੇਦੀ ਬਣੀ ਇਸਲਾਮਾਬਾਦ ਵਿਖੇ ਤਾਇਨਾਤ ਇੱਕ ਭਾਰਤੀ ਡਿਪਲੋਮੈਟ ਨੂੰ ਨਵੀਂ ਦਿੱਲੀ ਵਿਖੇ ਭਾਰਤੀ ਅਧਿਕਾਰੀਆਂ ਨੇ ਗ੍ਰਿਫ਼ਤਾਰ ਕੀਤਾ। Date:2010-04-29 Time:00:59:19
ਨਵੀਂ ਦਿੱਲੀ : ਭਾਰਤੀ ਕਾਰ ਬਾਜ਼ਾਰ ਵਿੱਚ ਆਪਣੀ ਹਿੱਸੇਦਾਰੀ ਵਧਾਉਣ ਦੇ ਮਕਸਦ ਨਾਲ ਟੋਆਟਾ ਮੋਟਰਜ਼ ਦੁਆਰਾ ਪੇਸ਼ ਕੀਤੀ ਜਾ ਰਹੀ ਕੰਪੈਕਟ ਕਾਰ ਇਟੀਅਓਸ ਇਸ ਸਾਲ ਦੇ ਅੰਤ ਤੱਕ ਭਾਰਤੀ ਬਾਜ਼ਾਰ ਵਿੱਚ ਆ ਜਾਵੇਗੀ। Date:2010-04-29 Time:00:59:19
ਅੰਮ੍ਰਿਤਸਰ - ਬਾਲੀਵੁੱਡ ਦੇ ਪ੍ਰਸਿੱਧ ਅਦਾਕਾਰ ਅਤੇ ਸਾਬਕਾ ਸੰਸਦ ਮੈਂਬਰ ਸ੍ਰੀ ਗੋਵਿੰਦਾ ਕੱਲ੍ਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪੁੱਜੇ। ਉਹ ਪਰਸੋਂ ਦੇਰ ਰਾਤ ਆਪਣੇ ਕਿਸੇ ਨਿੱਜੀ ਕੰਮ ਲਈ ਗੁਰੂ ਨਗਰੀ ਵਿਖੇ ਪੁੱਜੇ ਸਨ। Date:2010-04-29 Time:00:59:19
ਨਵੀਂ ਦਿੱਲੀ - ਮੁੰਬਈ ਹਮਲਿਆਂ ਵਿਚ ਆਪਣੀ ਭੂਮਿਕਾ ਕਬੂਲ ਕਰ ਚੁੱਕੇ ਪਾਕਿਸਤਾਨੀ ਮੂਲ ਦੇ ਅਮਰੀਕੀ ਨਾਗਰਿਕ ਡੇਵਿਡ ਕੋਲਮੈਨ ਹੈਡਲੀ ਤੋਂ ਸਿੱਧੀ ਪੁੱਛਗਿੱਛ ਦੀ ਦਿਸ਼ਾ ਵਿਚ ਭਾਰਤ ਹੋਰ ਅੱਗੇ ਵੱਧ ਗਿਆ ਹੈ।ਅਮਰੀਕਾ ਇਸ ਦਿਸ਼ਾ ਵਿਚ ਕਾਰਵਾਈ ਅੱਗੇ ਵਧਾਉਣ ਲਈ ਸਹਿਮਤ ਹੋ ਗਿਆ ਹੈ। Date:2010-04-29 Time:00:59:18
ਹੌਟ ਮਲਾਇਕਾ ਅਰੋੜਾ ਖਾਨ ਦਾ ਦਿਲ ਮਾਸੂਮ ਪੰਛੀਆਂ ਲਈ ਧੜਕਿਆ ਹੈ ਅਤੇ ਉਹ ਪੇਟਾ ਇੰਡੀਆ ਨਾਲ ਜੁੜ ਗਈ ਹੈ। ਹਾਲ ਹੀ ਵਿੱਚ ਜਾਰੀ ਹੋਏ ਪੇਟਾ ਦੇ ਇੱਕ ਐਡ ਵਿੱਚ ਉਹ ਨਜ਼ਰ ਆ ਰਹੀ ਹੈਮ, ਜਿਸ ਤੇ ਲਿਖਿਆ ਹੋਇਆ ਹੈ 'ਵਾਈਲਡ ਵਰਡਸ ਡੌਂਟ ਵਿਲਾਂਗ ਇਨ ਦ ਸਰਕਸ। ਬਾਈਕਾਟ ਐਨੀਮਲ ਸਰਕਿਸੇਸ'। ਮਲਾਇਕਾ ਦਾ ਇਹ ਫੋਟੋ ਅਤੁਲ ਕਸਬੇਕਰ ਨੇ ਲਿਆ ਹੈ। ਮਲਾਇਕਾ ਦਾ ਕਹਿਣਾ ਹੈ ਕਿ ਅਜ਼ਾਦ ਉੱਡਦੇ ਪੰਛੀਆਂ ਨੂੰ ਫੜ ਕੇ ਛੋਟੇ ਅਤੇ ਗੰਦੇ ਪਿੰਜਰਿਆਂ ਵਿੱਚ ਕੈਦ ਕਰਨਾ ਅਤੇ ਸਰਕਸ ਵਿੱਚ ਉਨ੍ਹਾਂ ਤੋਂ ਕੰਮ ਕਰਵਾਉਣਾ ਸਹੀ ਨਹੀਂ ਹੈ। ਮਲਾਇਕਾ ਆਪਣੇ ਪ੍ਰਸੰਸਕਾਂ ਨੂੰ ਅਪੀਲ ਕਰਦੀ ਹੋਈ ਕਹਿੰਦੀ ਹੈ 'ਮੈਂ ਸਭ ਨੂੰ ਕਹਿਣਾ ਚਾਹਾਂਗੀ ਕਿ ਉਹ ਅਜਿਹੇ ਸਰਕਸਾਂ ਦਾ ਬਾਈਕਾਟ ਕਰਨ ਜਿਨ੍ਹਾਂ ਵਿੱਚ ਜਾਨਵਰਾਂ ਤੋਂ ਕੰਮ ਲਿਆ ਜਾਂਦਾ ਹੈ।' Date:2010-04-29 Time:00:59:18
ਜਲੰਧਰ - ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੀ ਚੋਣ 2 ਮਈ ਨੂੰ ਲੁਧਿਆਣਾ ਦੇ ਹੀ ਪੰਜਾਬੀ ਭਵਨ ਵਿਖੇ ਹੋਵੇਗੀ। ਇਸ ਚੋਣ ਬਾਰੇ ਕੱਲ੍ਹ ਪ੍ਰੈੱਸ ਕਲੱਬ 'ਚ ਇਕ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦੇ ਹੋਏ ਇਸ ਦੀ ਪ੍ਰਧਾਨਗੀ ਦੀ ਚੋਣ ਲੜ ਰਹੇ ਸ: ਗੁਰਭਜਨ ਗਿੱਲ ਨੇ ਆਪਣਾ ਚੋਣ ਮਨੋਰਥ ਪੱਤਰ ਪੱਤਰਕਾਰਾਂ ਸਾਹਮਣੇ ਰੱਖਦਿਆਂ ਦੱਸਿਆ ਕਿ ਉਨ੍ਹਾਂ ਦੀ ਸਾਰੀ ਟੀਮ ਕਈ ਅਹਿਮ ਮੁੱਦੇ ਲੈ ਕੇ ਚੋਣ ਲੜ ਰਹੀ ਹੈ। Date:2010-04-29 Time:00:59:18
ਅੰਮ੍ਰਿਤਸਰ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 58 ਸਾਲ ਦੀ ਉਮਰ ਪੂਰੀ ਕਰ ਚੁੱਕੇ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਸੇਵਾ ਮੁਕਤ ਕਰਨ ਦੀ ਪ੍ਰਕਿਰਿਆ ਆਰੰਭ ਦਿੱਤੀ ਹੈ। Date:2010-04-29 Time:00:59:18
ਲੰਦਨ - ਨਵੀਂ ਦਿੱਲੀ ਵਿਖੇ ਤਿੰਨ ਅਕਤੂਬਰ ਤੋਂ ਹੋਣ ਵਾਲੀਆਂ 19ਵੀਂਆਂ ਰਾਸ਼ਟਰ ਮੰਡਲ ਖੇਡਾਂ ਵਿਚ ਭਾਗ ਲੈਣ ਲਈ ਬ੍ਰਿਟਿਸ਼ ਖਿਡਾਰੀਆਂ ਨੂੰ ਜਲਦੀ ਹੀ ਹਰੀ ਝੰਡੀ ਮਿਲ ਜਾਵੇਗੀ।ਬੀਬੀਸੀ ਅਨੁਸਾਰ ਕਾਮਨਵੈਲਥ ਗੇਮਸ ਇੰਗਲੈਂਡ ਖਿਡਾਰੀਆਂ ਨੂੰ ਇਹਨਾਂ ਖੇਡਾਂ ਵਿਚ ਖੇਡਣ ਦੀ ਇਜ਼ਾਜ਼ਤ ਦੇਣ ਲਈ ਸੰਬੰਧਤ ਖੇਡ ਸੰਸਥਾਵਾਂ ਨੂੰ ਪੱਤਰ ਲਿਖੇਗਾ। Date:2010-04-29 Time:00:59:18
ਸਿਡਨੀ - ਆਈਸੀਸੀ ਟੀ 20 ਵਿਸ਼ਵ ਕੱਪ ਵਿਚ ਆਸਟ੍ਰੇਲੀਆ ਨੂੰ ਉਸ ਵੇਲ੍ਹੇ ਤਗੜਾ ਝਟਕਾ ਵੱਜਾ ਜਦੋਂ ਉਹ ਹੱਥ ਵਿਚ ਸੱਟ ਕਾਰਣ ਟੂਰਨਾਮੈਂਟ ਤੋਂ ਬਾਹਰ ਹੋ ਗਏ।ਅਭਿਆਸ ਮੈਚ ਵਿਚ ਹਾਰ ਦੇ ਨਾਲ ਹੀ ਟੂਰਨਾਮੈਂਟ ਦੀ ਸ਼ੁਰੂਆਤ ਕਰਨ ਵਾਲੀ ਕੰਗਾਰੂ ਟੀਮ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। Date:2010-04-29 Time:00:59:18
ਨਿਰਦੇਸ਼ਕ ਸਾਜਿਦ ਖਾਨ ਦਾ ਕਹਿਣਾ ਹੈ ਕਿ 30 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਉਨ੍ਹਾਂ ਦੀ ਫਿਲਮ 'ਹਾਊਸਫੁਲ' ਕਮਾਈ ਵਿੱਚ ਬਣਾਏ ਗਏ '3 ਈਡੀਅਟਸ' ਦੇ ਰਿਕਾਰਡ ਤੋੜ ਦੇਵੇਗੀ। ਸਾਜਿਦ ਦੇ ਮੁਤਾਬਿਕ ਰਿਕਾਰਡ ਬਣਦੇ ਹੀ ਟੁੱਟਣ ਲਈ ਹਨ। ਆਮਿਰ ਖਾਨ ਦੀ ਇਸ ਫਿਲਮ ਨੇ ਆਮਦਨ ਦੇ ਨਵੇਂ ਰਿਕਾਰਡ ਬਣਾਏ ਹਨ ਅਤੇ ਉਸ ਨੂੰ ਕਿਸੇ ਨਾ ਕਿਸੇ ਦਿਨ ਟੁੱਟਣਾ ਹੀ ਹੈ, ਇਸ ਲਈ ਸਾਜਿਦ ਉਮੀਦ ਕਰ ਰਹੇ ਹਨ ਕਿ ਉਨ੍ਹਾਂ ਦੀ ਫਿਲਮ '3 ਈਡੀਅਟਸ' ਤੋਂ ਅੱਗੇ ਨਿੱਕਲ ਜਾਵੇਗੀ। ਸਾਜਿਦ ਦਾ ਮੰਨਣਾ ਹੈ ਕਿ '3 ਈਡੀਅਟਸ' ਨੂੰ ਸ਼ਾਨਦਾਰ ਸਫ਼ਲਤਾ ਇਸ ਲਈ ਮਿਲੀ, ਕਿਉਂਕਿ ਲੋਕਾਂ ਨੇ ਇਸ ਨੂੰ ਕਈ ਵਾਰ ਸਿਨੇਮਾਘਰਾਂ ਵਿੱਚ ਜਾ ਕੇ ਦੇਖਿਆ। ਉਨ੍ਹਾਂ ਦਾ ਕਹਿਣਾ ਹੈ ਕਿ 'ਹਾਊਸਫੁਲ' ਦਾ ਸਕ੍ਰੀਨਪਲੇ ਲਿਖਦੇ ਸਮੇਂ ਇਹ ਧਿਆਨ ਦਿੱਤਾ ਗਿਆ ਕਿ ਇਸ ਵਿੱਚ ਵੀ ਐਨਾ ਮਨੋਰੰਜਨ ਹੋਣਾ ਚਾਹੀਦਾ ਹੈ Date:2010-04-29 Time:00:59:18
ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਅਤੇ ਅਭਿਨੇਤਰੀ ਕੈਟਰੀਨਾ ਕੈਫ ਭਲਾ ਹੀ ਆਪਣੇ ਰਿਸ਼ਤੇ ਨੂੰ ਲੈ ਕੇ ਖਾਮੋਸ਼ ਰਹਿਣ, ਪਰ ਐਮਐਸਐਨ ਇੰਡੀਆ ਦੁਆਰਾ ਕਰਾਏ ਗਏ ਇੱਕ ਸਰਵੇ ਵਿੱਚ ਉਨ੍ਹਾਂ ਨੂੰ ਦਹਾਕੇ ਦੀ ਸਭ ਤੋਂ ਹਾਟ ਜੋੜੀ ਚੁਣਿਆ ਗਿਆ ਹੈ। ਸਰਵੇਖਣ ਵਿੱਚ ਅਭਿਨੇਤਾ ਸ਼ਾਹਰੁਖ ਖਾਨ ਨੂੰ ਦਹਾਕੇ ਦਾ ਸੁਪਰਸਟਾਰ ਚੁਣਿਆ ਗਿਆ ਹੈ। ਸਲਮਾਨ-ਕੈਟਰੀਨਾ ਨੇ ਅਭਿਸ਼ੇਕ-ਐਸ਼ਵਰਿਆ, ਬਿਪਾਸ਼ਾ-ਜਾਨ ਅਤੇ ਸੈਫ਼ ਅਲੀ ਖਾਨ-ਕਰੀਨਾ ਨੂੰ ਪਿੱਛੇ ਛੱਡਦੇ ਹੋਏ ਸਰਵੇਖਣ ਵਿੱਚ ਇਹ ਸਥਾਨ ਹਾਸਿਲ ਕੀਤਾ ਹੈ। ਐਮਐਸਐਨ ਇੰਡੀਆ ਨੇ ਇੱਕ ਆਨਲਾਈਨ ਸਰਵੇ ਕਰਾਇਆ ਸੀ, ਜਿਸ ਵਿੱਚ ਉਸਨੇ ਆਪਣੇ ਪਾਠਕਾਂ ਤੋਂ ਆਪਣੇ ਪਸੰਦੀਦਾ ਬਾਲੀਵੁੱਡ ਕਲਾਕਾਰਾਂ ਨੂੰ ਡਿਕੇਡ ਸਪੈਸ਼ਲ ਫਾਰ ਬਾਲੀਵੁੱਡ ਦੀਆਂ ਵੱਖ-ਵੱਖ ਸ਼੍ਰੇਣੀਆਂ ਵਿੱਚ ਵੋਟ ਦੇਣ ਲਈ ਕਿਹਾ ਸੀ। ਦਹਾਕੇ ਦੀ ਸਭ ਤੋਂ ਹਾਟ Date:2010-04-29 Time:00:59:17
ਸੰਯੁਕਤ ਰਾਸ਼ਟਰ : ਸੰਯੁਕਤ ਰਾਸ਼ਟਰ ਸ਼ਰਨਾਰਥੀ ਏਜੰਸੀ ਨੇ ਸ਼੍ਰੀਲੰਕਾਈ ਸੈਨਾ ਅਤੇ ਲਿਬਰੇਸ਼ਨ ਟਾਈਗਰਜ਼ ਆਫ਼ ਤਮਿਲ ਈਲਮ (ਲਿੱਟੇ) ਦੇ ਵਿਚਕਾਰ ਸੰਘਰਸ਼ ਦੇ ਦੌਰਾਨ ਉੱਜੜੇ ਲੋਕਾਂ ਦੇ ਆਪਣੇ ਘਰਾਂ ਨੂੰ ਪਰਤਣ ਦੀ ਪ੍ਰਕਿਰਿਆ ਤਿੰਨ ਹਫ਼ਤਿਆਂ ਬਾਅਦ ਦੁਬਾਰਾ ਸ਼ੁਰੂ ਹੋਣ ਉੱਤੇ ਖੁਸ਼ੀ ਪ੍ਰਗਟ ਕੀਤੀ ਹੈ। Date:2010-04-29 Time:00:59:17
ਬੈਂਗਲੂਰ : ਛਾਤੀ ਵਿੱਚ ਦਰਦ ਦੀ ਸ਼ਿਕਾਇਤ ਮਗਰੋਂ ਬੈਂਗਲੂਰ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਏ ਗਏ ਬਾਬਾ ਨਿਤਆਨੰਦ ਨੂੰ ਕੱਲ੍ਹ ਹਸਪਤਾਲੋਂ ਛੁੱਟੀ ਦੇ ਦਿੱਤੀ ਗਈ।ਕਈ ਸੁਆਲਾਂ ਦੇ ਆਰੋਪੀ ਨਿਤਆਨੰਦ ਦਾ ਈਸੀਜੀ, ਈਕੋ ਅਤੇ ਕਾਰਡੀਯੋਗ੍ਰਾਫ਼ ਟੈਸਟ ਕਰਵਾਉਣ ਮਗਰੋਂ ਡਾਕਟਰਾਂ ਨੇ ਉਸਨੂੰ ਸਿਹਤ ਘੋਸ਼ਿਤ ਕਰ ਹਸਪਤਾਲੋਂ ਛੁੱਟੀ ਦੇ ਦਿੱਤੀ, ਜਿਸਦੇ ਤੁਰੰਤ ਬਾਅਦ ਜਾਂਚ ਵਿਭਾਗ ਨੇ ਉਸਨੂੰ ਹਿਰਾਸਤ ਵਿੱਚ ਲੈਕੇ ਉਸ ਤੋਂ ਪੁੱਛਗਿੱਛ ਕੀਤੀ। Date:2010-04-29 Time:00:59:17
ਥਿੰਪੂ - ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ 16ਵੇਂ ਸਾਰਕ ਸੰਮੇਲਨ ਵਿਚ ਭਾਗ ਲੈਣ ਲਈ ਭੁਟਾਨ ਦੀ ਰਾਜਧਾਨੀ ਥਿੰਪੂ ਵਿਖੇ ਪੁੱਜ ਚੁੱਕੇ ਹਨ।ਇੱਥੋਂ ਲਗਭੱਗ 60 ਕਿਲੋਮੀਟਰ ਦੂਰ ਸਥਿੱਤ ਪਾਰੋ ਹਵਾਈ ਅੱਡੇ ਉੱਪਰ ਭੁਟਾਨ ਦੇ ਪ੍ਰਧਾਨ ਮੰਤਰੀ ਜਿੰਗਮੇ ਵਾਈ ਥਿਨਲੇ ਅਤੇ ਭਾਰਤੀ ਰਾਜਦੂਤ ਪਵਨ ਵਰਮਾ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ। Date:2010-04-29 Time:00:59:17
ਮਹੋਬਾ : ਪਿਛਲੇ ਪੰਜ ਸਾਲ ਤੋਂ ਸੋਕੇ ਦੀ ਸਮੱਸਿਆ ਨਾਲ ਜੂਝ ਰਹੇ ਉੱਤਰ ਪ੍ਰਦੇਸ਼ ਦੇ ਸਭ ਤੋਂ ਪਿਛਲੇ ਇਲਾਕੇ ਬੁੰਦੇਲਖੰਡ ਵਿੱਚ ਜੇਕਰ ਜਮੀਨ 'ਚੋਂ ਪਾਣੀ ਕੱਢਣ ਦੀ ਪ੍ਰਕਿਰਿਆ ਨਹੀਂ ਰੋਕੀ ਗਈ, ਤਾਂ ਆਉਣ ਵਾਲੇ ਪੰਜ ਦਸ ਸਾਲਾਂ ਵਿੱਚ ਪੂਰਾ ਇਲਾਕਾ ਰੇਗਿਸਤਾਨ ਵਿੱਚ ਤਬਦੀਲ ਹੋ ਸਕਦਾ ਹੈ। Date:2010-04-29 Time:00:59:17
ਪੇਸ਼ਾਵਰ : ਪਾਕਿਸਤਾਨ ਦੇ ਅਸ਼ਾਂਤ ਪੱਛਮੀ ਉੱਤਰ ਪ੍ਰਾਂਤ ਦੇ ਪੇਸ਼ੇਵਰ ਸ਼ਹਿਰ ਦੇ ਬਾਹਰੀ ਇਲਾਕੇ ਵਿੱਚ ਅੱਜ ਹੋਏ ਇੱਕ ਆਤਮਘਾਤੀ ਕਾਰ ਬੰਬ ਵਿਸਫ਼ੋਟ ਵਿੱਚ ਪੰਜ ਪੁਲਿਸ ਮੁਲਾਜਮ ਮਾਰੇ ਗਏ ਜਦਕਿ ਅੱਠ ਫੱਟੜ ਹੋ ਗਏ। Date:2010-04-29 Time:00:59:17
ਨਵੀਂ ਦਿੱਲੀ - ਮੁੰਬਈ ਹਮਲਿਆਂ ਵਿਚ ਆਪਣੀ ਭੂਮਿਕਾ ਕਬੂਲ ਕਰ ਚੁੱਕੇ ਪਾਕਿਸਤਾਨੀ ਮੂਲ ਦੇ ਅਮਰੀਕੀ ਨਾਗਰਿਕ ਡੇਵਿਡ ਕੋਲਮੈਨ ਹੈਡਲੀ ਤੋਂ ਸਿੱਧੀ ਪੁੱਛਗਿੱਛ ਦੀ ਦਿਸ਼ਾ ਵਿਚ ਭਾਰਤ ਹੋਰ ਅੱਗੇ ਵੱਧ ਗਿਆ ਹੈ।ਅਮਰੀਕਾ ਇਸ ਦਿਸ਼ਾ ਵਿਚ ਕਾਰਵਾਈ ਅੱਗੇ ਵਧਾਉਣ ਲਈ ਸਹਿਮਤ ਹੋ ਗਿਆ ਹੈ। Date:2010-04-29 Time:00:59:17
page no.1 |
Select news date : 30 - 4 - 2010 29 - 4 - 2010 28 - 4 - 2010 27 - 4 - 2010 26 - 4 - 2010 25 - 4 - 2010 24 - 4 - 2010 23 - 4 - 2010 22 - 4 - 2010 21 - 4 - 2010 20 - 4 - 2010 19 - 4 - 2010 18 - 4 - 2010 17 - 4 - 2010 16 - 4 - 2010 15 - 4 - 2010 14 - 4 - 2010 13 - 4 - 2010 12 - 4 - 2010 11 - 4 - 2010 10 - 4 - 2010 9 - 4 - 2010 8 - 4 - 2010 7 - 4 - 2010 6 - 4 - 2010 5 - 4 - 2010 4 - 4 - 2010 3 - 4 - 2010 2 - 4 - 2010 1 - 4 - 2010 |