Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Date : 2 - 4 - 2010

ਕਸਾਬ ਮਾਮਲੇ ਦੀ ਸੁਣਵਾਈ ਪੂਰੀ, ਫੈਸਲਾ 3 ਮਈ ਨੂੰ

ਮੁੰਬਈ - ਸਾਲ ਭਰ ਤੱਕ ਸੈਂਕੜਿਆਂ ਗਵਾਹਾਂ ਦੀ ਪੇਸ਼ੀ ਅਤੇ ਲੰਮੀ ਸੁਣਵਾਈ ਮਗਰੋਂ ਸ਼ੱਕੀ ਅੱਤਵਾਦੀ ਅਜ਼ਮਲ ਆਮਿਰ ਕਸਾਬ ਦੇ ਮੁਕੱਦਮੇ ਦੀ ਸੁਣਵਾਈ ਪੂਰੀ ਹੋ ਗਈ ਹੈ।ਜੱਜ ਐਮਐਲ ਟਹਿਲਿਆਨੀ 3 ਮਈ ਨੂੰ ਫੈਸਲਾ ਸੁਨਾਉਣਗੇ।

Date:2010-04-02 Time:00:03:26

ਸਾਬਕਾ ਰਾਜੇ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ

ਕਾਠਮਾਂਡੂ : ਨੇਪਾਲ ਦੇ ਪ੍ਰਮੁੱਖ ਰਾਜਨੀਤਿਕ ਦਲਾਂ ਨਾਲ ਜੁੜ੍ਹੇ ਨੌਜਵਾਨ ਨੇਤਾਵਾਂ ਨੇ ਸਾਬਕਾ ਰਾਜੇ ਗਿਆਨੇਂਦਰ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਹੈ।ਨੇਪਾਲ ਨਿਊਜ਼ ਨੇ ਵੱਖ ਵੱਖ ਸੰਗਠਨਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਨੌਜਵਾਨ ਸੰਗਠਨਾਂ ਨੇ ਸਰਕਾਰ ਤੋਂ ਸਾਬਕਾ ਰਾਜੇ ਨੂੰ ਗ੍ਰਿਫ਼ਤਾਰ ਕਰਕੇ ਉਸਨੂੰ ਸਰਕਾਰੀ ਪੱਧਰ ਉੱਤੇ ਮਿਲਣ ਵਾਲੀਆਂ ਸਾਰੀਆਂ ਸਹੂਲਤਾਂ ਵਾਪਸ ਲੈਣ ਦੀ ਮੰਗ ਕੀਤੀ ਹੈ।

Date:2010-04-02 Time:00:03:26

ਡਿਊਲ ਟਚ ਸਕ੍ਰੀਨ ਲੈਪਟਾਪ

ਜੀ ਹਾਂ, ਜ਼ਮਾਨਾ ਹੁਣ ਡਿਊਲ ਸਿਮ ਅਤੇ ਟਚ ਸਕ੍ਰੀਨ ਮੋਬਾਇਲ ਤੋਂ ਵੀ ਅੱਗੇ ਵਧ ਚੁੱਕਿਆ ਹੈ। ਟਚ ਸਕ੍ਰੀਨ ਲੈਪਟਾਪ ਵੀ ਪੁਰਾਣੀ ਗੱਲ ਹੋ ਗਏ ਹਨ। 2010 ਵਿੱਚ ਲੈਪਟਾਪ ਕੁਝ ਹੋਰ ਲਗਜ਼ੀਰੀਅਸ ਅਤੇ ਸਟਾਇਲਿਸ਼ ਹੋਣ ਜਾ ਰਿਹਾ ਹੈ। ਆਉਣ ਵਾਲੇ ਸਾਲ ਵਿੱਚ ਡਿਊਲ ਟਚ ਸਕ੍ਰੀਨ ਲੈਪਟਾਪ ਅੰਤਰਰਾਸ਼ਟਰੀ ਬਜ਼ਾਰ ਵਿੱਚ ਆਉਣ ਨੂੰ ਤਿਆਰ ਹਨ। ਜਲਦ ਹੀ ਇਹ ਭਾਰਤ ਵਿੱਚ ਵੀ ਦੇਖਣ ਨੂੰ ਮਿਲ ਸਕਦੇ ਹਨ। ਇਟਲੀ ਦੀ ਕੰਪਨੀ ਵੀ-12, 2010 ਵਿੱਚ ਨਵਾਂ ਕੈਨੋਵਾ ਡਿਊਲ ਐਲਸੀਡੀ ਡਿਊਲ ਟਚ ਸਕ੍ਰੀਨ ਲੈਪਟਾਪ ਲਾਂਚ ਕਰਨ ਜਾ ਰਹੀ ਹੈ।

Date:2010-04-02 Time:00:03:26

ਟਾਟਾ ਮੋਟਰਜ਼ ਨੇ ਚੁਕਾਇਆ ਕਰਜ਼ਾ

ਮੁੰਬਈ : ਦੇਸ਼ ਦੀ ਪ੍ਰਸਿੱਧ ਆਟੋ ਕੰਪਨੀ ਟਾਟਾ ਮੋਟਰਜ਼ ਨੇ ਕਿਹਾ ਹੈ ਕਿ ਉਸਨੇ ਕਾਰੋਬਾਰ ਵਿਸਤਾਰ ਅਤੇ ਅਧਿਗ੍ਰਹਿਣ ਯੋਜਨਾਵਾਂ ਦੇ ਲਈ ਜੁਟਾਇਆ 34 ਕਰੋੜ 50 ਲੱਖ ਡਾਲਰ ਦਾ ਕਰਜ਼ਾ ਅਦਾ ਕਰ ਦਿੱਤਾ ਹੈ।

Date:2010-04-02 Time:00:03:26

ਪਾਰਲੇ ਐਗਰੋ ਕਰੇਗੀ ਵਿਸਤਾਰ

ਮੁੰਬਈ : ਪ੍ਰੋਸੈਸੀਡ ਖਾਣ ਪੀਣ ਵਾਲੇ ਪਦਾਰਥਾਂ ਦਾ ਉਤਪਾਦਨ ਕਰਨ ਵਾਲੀ ਪ੍ਰਮੁੱਖ ਕੰਪਨੀ ਪਾਰਲੇ ਐਗਰੋ ਆਪਣੇ ਪਲਾਸਟਿਕ ਪੈਕੇਜਿੰਗ ਕਾਰੋਬਾਰ ਦੇ ਵਿਸਤਾਰ ਦੀ ਯੋਜਨਾ ਬਣਾ ਰਹੀ ਹੈ।

Date:2010-04-02 Time:00:03:26

ਸ਼ੇਅਰ ਬਾਜਾਰ, ਚੰਗੀ ਸ਼ੁਰੂਆਤ

ਮੁੰਬਈ : ਦੇਸ਼ ਦੇ ਸ਼ੇਅਰ ਬਾਜਾਰ ਵੀਰਵਾਰ ਨੂੰ ਬੜ੍ਹਤ ਦੇ ਨਾਲ ਖੁੱਲ੍ਹੇ। ਬੰਬਈ ਸਟਾਕ ਐਕਸਚੇਂਜ (ਬੀਐੱਸਈ) ਦਾ 30 ਸ਼ੇਅਰਾਂ ਉੱਤੇ ਆਧਾਰਿਤ ਸੈਂਸੇਕਸ ਬੜ੍ਹਤ ਦੇ ਨਾਲ 17555.04 ਅੰਕਾਂ ਉੱਤੇ ਖੁੱਲ੍ਹਿਆ। ਬੁੱਧਵਾਰ ਨੂੰ ਇਹ 17527.77 ਅੰਕਾਂ ਉੱਤੇ ਬੰਦ ਹੋਇਆ ਸੀ।

Date:2010-04-02 Time:00:03:26

ਆਟੋਮੋਬਾਇਲ ਉਦਯੋਗ ਦੀ ਭੂਮਿਕਾ ਮਹੱਤਵਪੂਰਨ

ਨਵੀਂ ਦਿੱਲੀ : ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਕਿਹਾ ਕਿ ਦੇਸ਼ ਦੇ ਸਕਲ ਘਰੇਲੂ ਉਤਪਾਦ (ਜੀਡੀਪੀ) ਦੀ ਦਰ ਨੂੰ ਦਹਾਈ ਅੰਕਾਂ ਵਿੱਚ ਪਹੁੰਚਾਉਣ ਵਿੱਚ ਆਟੋ ਮੋਬਾਇਲ ਉਦਯੋਗ ਦੀ ਮਹੱਤਵਪੂਰਨ ਭੂਮਿਕਾ ਹੋਵੇਗੀ।

Date:2010-04-02 Time:00:03:26

ਸੈਮਸੰਗ ਨੇ ਭਾਰਤ 'ਚ ਉਤਾਰਿਆ ਮੈਟਰੋ 3-ਜੀ

ਸੈਮਸੰਗ ਇਲੈਕਟ੍ਰਾਨਿਕਸ ਨੇ ਮੈਟਰੋ 3-ਜੀ ਦੀ ਲਾਂਚਿੰਗ ਦੇ ਨਾਲ ਭਾਰਤ ਵਿੱਚ ਆਪਣੇ ਮੋਬਾਇਲ ਫੋਨ ਪੋਰਟਫੋਲੀਓ ਵਿੱਚ ਵਿਸਥਾਰ ਕੀਤਾ ਹੈ। ਕੰਪਨੀ ਦੀ ਮੈਟਰੋ ਸੀਰੀਜ਼ ਵਿੱਚ ਜੁੜਨ ਵਾਲਾ ਇਹ ਫੋਨ ਮੈਟੇਲਿਕ ਐਕਸਟੀਰੀਅਰ ਨਾਲ ਕਵਰਡ ਅਤੇ ਐਰਗੋਨਾਮਿਕ ਡਿਜ਼ਾਇਨ ਹੈ। ਇਸਦੀ ਮੋਟਾਈ 11.9 ਮਿਲੀਮੀਟਰ ਹੈ। ਸੈਮਸੰਗ ਮੈਟਰੋ 3-ਜੀ ਯੂਜ਼ਰ ਨੂੰ ਫੇਸਬੁੱਕ, ਯੂਟਿਊਬ, ਫਲਿਕਰ, ਪਿਕਾਸਾ, ਫ੍ਰੈਂਡਸਟਰ ਅਤੇ ਫੋਟੋਬਕਟ ਸਮੇਤ 9 ਸੋਸ਼ਲ ਨੈਟਵਰਕਿੰਗ ਵੈਬਸਾਈਟਾਂ ਤੱਕ ਅਸਾਨੀ ਨਾਲ ਅਤੇ ਤੇਜੀ ਨਾਲ ਪਹੁੰਚਾ ਦਿੰਦਾ ਹੈ।

Date:2010-04-02 Time:00:03:26

ਪੈਨ ਨੰਬਰ ਨਾ ਦਿੱਤਾ ਤਾਂ ਕੱਟਿਆ ਜਾਵੇਗਾ ਵਾਧੂ ਟੀਡੀਐਸ

ਨਵੀਂ ਦਿੱਲੀ - ਆਮਦਨੀ ਦੇ ਸੋਮੇ ਉੱਪਰ ਕਰ ਕਟੌਤੀ(ਟੀਡੀਐਸ) ਵੇਲ੍ਹੇ ਪੈਨ ਨੰਬਰ ਦਾ ਜ਼ਿਕਰ ਨਾ ਕਰਨਾ ਹੁਣ ਤੁਹਾਨੂੰ ਭਾਰੂ ਪੈ ਸਕਦਾ ਹੈ।ਅੱਜ ਤੋਂ ਲਾਗੂ ਹੋ ਰਹੇ ਨਵੇਂ ਨਿਯਮਾਂ ਰਾਹੀਂ ਇਹ ਸਖਤੀ ਕੀਤੀ ਜਾ ਰਹੀ ਹੈ ਜਿਸ ਮੁਤਾਬਕ ਪੈਨ ਨੰਬਰ ਦਾ ਜ਼ਿਕਰ ਨਾ ਕਰਨ 'ਤੇ ਸੰਬੰਧਤ ਵਿਅਕਤੀ ਦੀ ਕਿਸੇ ਵੀ ਕਿਸਮ ਦੀ ਆਮਦਨ ਉੱਪਰ 20 ਫੀਸਦੀ ਦੀ ਦਰ ਨਾਲ ਟੀਡੀਐਸ ਕੱਟ ਲਿਆ ਜਾਵੇਗਾ।

Date:2010-04-02 Time:00:03:26

ਹੁਣ ਨਹੀਂ ਵਿਕੇਗੀ ਮਾਰੂਤੀ 800!

ਨਵੀਂ ਦਿੱਲੀ - ਮਾਰੂਤੀ ਸੁਜ਼ੂਕੀ ਇੰਡੀਆ ਨੇ ਇੱਕ ਅਪ੍ਰੈਲ ਤੋਂ ਯੂਰੋ-4 ਮਿਆਰ ਵਾਲੇ 13 ਸ਼ਹਿਰਾਂ ਵਿਚ ਆਪਣੇ ਉੱਘੇ ਮਾਡਲ ਮਾਰੂਤੀ '800' ਦੀ ਵਿੱਕਰੀ ਬੰਦ ਕਰ ਦਿੱਤੀ ਹੈ।ਇਸ ਤੋਂ ਅਲਾਵਾ ਇਹਨਾਂ ਸ਼ਹਿਰਾਂ ਵਿਚ ਫੀਏਟ ਪਾਲੀਓ, ਸਕੋਡਾ ਫੋਬੀਆ, ਸਕੋਡਾ ਆਕਟੇਵੀਆ, ਫੋਰਡ ਆਈਕਨ, ਮਿਤਸੁਬਿਸ਼ੀ ਲਾਂਸਰ, ਜੀਐਮ ਟਵੇਰਾ, ਟਾਟਾ ਇੰਡੀਕਾ, ਸੂਮੋ ਸਪੈਸਿਆ ਜਿਹੇ ਮਾਡਲਾਂ ਦੀ ਵਿੱਕਰੀ ਬੰਦ ਹੋ ਗਈ ਹੈ।

Date:2010-04-02 Time:00:03:26

ਗੂਗਲ ਦੇ ਆਪਰੇਟਿੰਗ ਸਿਸਟਮ ਦਾ ਬੇਸਬਰੀ ਨਾਲ ਇੰਤਜ਼ਾਰ

ਗੂਗਲ ਨੇ ਆਪਰੇਟਿੰਗ ਸਿਸਟਮ ਦੇ ਸਿਰਮੌਰ ਵਿੰਡੋਜ਼ ਨੂੰ ਚੁਣੌਤੀ ਦਿੰਦੇ ਹੋਏ ਇਸ ਸਾਲ ਆਪਣੇ ਕ੍ਰੋਮ ਆਪਰੇਟਿੰਗ ਸਿਸਟਮ ਦੀ ਘੋਸ਼ਣਾ ਕੀਤੀ। ਗੂਗਲ ਦੇ ਅਨੁਸਾਰ ਇਹ ਪਰੰਪਾਰਿਕ ਵਿੰਡੋਜ਼ ਆਪਰੇਟਿੰਗ ਸਿਸਟਮ ਤੋਂ ਬਿਲਕੁਲ ਅਲੱਗ ਅਤੇ ਕਾਫ਼ੀ ਤੇਜ ਹੋਣ ਦੇ ਨਾਲ ਹੀ ਇੰਟਰਨੈਟ ਤੇ ਕੰਮ ਕਰਨ ਵਾਲਿਆਂ ਲਈ ਖਾਸ ਹੋਵੇਗਾ। ਇਸ ਆਪਰੇਟਿੰਗ ਸਿਸਟਮ ਨੂੰ ਖੋਲ੍ਹਣ ਲਈ ਵਿੰਡੋਜ਼ ਦੀ ਤਰ੍ਹਾਂ ਇੰਤਜ਼ਾਰ ਨਹੀਂ ਕਰਨਾ ਪਵੇਗਾ, ਅਤੇ ਲਾਇਨਕਸ ਤੇ ਅਧਾਰਿਤ ਇਸ ਆਪਰੇਟਿੰਗ ਸਿਸਟਮ ਦਾ 2010 ਵਿੱਚ ਗੈਜੇਟਸ ਦੇ ਦੀਵਾਨਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਹੈ।

Date:2010-04-02 Time:00:03:26

ਫਿਰ ਕਿਸੇ ਛੜੇ ਭਰੋਸੇ ਭਾਜਪਾ

ਕਾਂਗਰਸ ਹੱਥੋਂ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਬੁਰੀ ਤਰ੍ਹਾਂ ਹਾਰੀ ਭਾਜਪਾ ਨੂੰ ਆਉਂਦੀਆਂ ਦੀਆਂ ਚੋਣਾਂ ਵਿੱਚ ਇੱਕ ਵਾਰ ਫ਼ਿਰ ਤੋਂ ਛੜੇ ਉੱਤੇ ਭਰੋਸਾ ਜਾਗਿਆ ਹੈ। ਮੀਡੀਆ ਦੇ ਵਿਹੜੇ ਮੱਚੇ ਸ਼ੋਰ ਸ਼ਰਾਬੇ ਤੋਂ ਤਾਂ ਇੰਝ ਹੀ ਲੱਗ ਰਿਹਾ ਹੈ।

Date:2010-04-02 Time:00:03:26

3-ਜੀ ਲਈ 9 ਕੰਪਨੀਆਂ ਲਗਾਉਣਗੀਆਂ ਬੋਲੀ

ਨਵੀਂ ਦਿੱਲੀ - ਥ੍ਰੀ ਜੀ ਸਪੈਕਟ੍ਰਮ ਦੀ ਨਿਲਾਮੀ ਪ੍ਰਕਿਰਿਆ ਵਿੱਚ ਹਿੱਸਾ ਲੈਣ ਲਈ ਜਿਨ੍ਹਾਂ 9 ਕੰਪਨੀਆਂ ਨੇ ਅਰਜ਼ੀ ਦਿੱਤੀ ਸੀ, ਉਨ੍ਹਾਂ ਸਾਰੀਆਂ ਨੂੰ ਬੋਲੀ ਲਗਾਉਣ ਲਈ ਹਰੀ ਝੰਡੀ ਦਿਖਾ ਦਿੱਤੀ ਗਈ ਹੈ। ਕਿਉਂਕਿ ਇਨ੍ਹਾਂ ਕੰਪਨੀਆਂ ਵਿੱਚ ਭਾਰਤੀ ਏਅਰਟੈਲ ਅਤੇ ਆਰਕਾਮ ਵਰਗੀਆਂ ਉੱਘੀਆਂ ਟੈਲੀਕਾਮ ਕੰਪਨੀਆਂ ਵੀ ਸ਼ਾਮਿਲ ਹਨ, ਇਸ ਲਈ ਸਰਕਾਰ ਦੇ ਇਸ ਫੈਸਲੇ ਨਾਲ ਹੁਣ ਇਨ੍ਹਾਂ ਵਿਚਕਾਰ ਟੱਕਰ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਥ੍ਰੀ-ਜੀ ਸਪੈਕਟ੍ਰਮ ਦੀ ਨਿਲਾਮੀ 9 ਅਪ੍ਰੈਲ, 2010 ਨੂੰ ਕੀਤੀ ਜਾਵੇਗੀ।

Date:2010-04-02 Time:00:03:26

ਆਰਆਰ ਅਤੇ ਐੱਲਐਂਡਟੀ 'ਚ ਕਰਾਰ

ਨਵੀਂ ਦਿੱਲੀ : ਨਿਰਮਾਣ ਖੇਤਰ ਦੀ ਐੱਲਐਂਡਟੀ ਲਿਮੀਟੇਡ ਅਤੇ ਲਗਜਰੀ ਕਾਰ ਬਣਾਉਣ ਵਾਲੀ ਰੋਲਜ਼ ਰੋਇਸ ਨੇ ਪ੍ਰਮਾਣੂ ਊਰਜਾ ਦੇ ਖੇਤਰ ਵਿੱਚ ਭਾਰਤ ਅਤੇ ਕੌਮਾਂਤਰੀ ਪੱਧਰ ਉੱਤੇ ਮੰਗ ਪੂਰੀ ਕਰਨ ਦੇ ਇੱਕ ਕਰਾਰ ਉੱਤੇ ਹਸਤਾਖ਼ਰ ਕੀਤੇ ਹਨ।

Date:2010-04-02 Time:00:03:26

ਤੰਜਾਵੁਰ 'ਚ ਥ੍ਰੀ ਜੀ ਸੇਵਾ ਸ਼ੁਰੂ

ਤੰਜਾਵੁਰ : ਸਰਵਜਨਕ ਖੇਤਰ ਦੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ (ਬੀਐੱਸਐੱਨਐੱਲ) ਨੇ ਅੱਜ ਤੋਂ ਤਮਿਲਨਾਡੂ ਦੇ ਤੰਜਾਵੁਰ ਅਤੇ ਤਿਰੂਵਰੂਰ ਜਿਲ੍ਹਿਆਂ ਵਿੱਚ ਆਪਣੀ ਥ੍ਰੀ ਜੀ ਸੇਵਾ ਸ਼ੁਰੂ ਕਰ ਦਿੱਤੀ।

Date:2010-04-02 Time:00:03:26

ਸ਼ਾਹਿਦ ਤੋਂ ਲੰਬੀ ਸੋਨਮ

ਕਈ ਲੋਕਾਂ ਵਾਰੇ ਵਿਚਾਰ ਕਰਨ ਦੇ ਬਾਅਦ ਪੰਕਜ ਕਪੂਰ ਨੇ ਆਪਣੀ ਫ਼ਿਲਮ 'ਮੌਸਮ' ਲਈ ਸੋਨਮ ਕਪੂਰ ਨੂੰ ਚੁਣਿਆ। ਉਹ ਉਹਨਾਂ ਦੇ ਬੇਟੇ ਸ਼ਾਹਿਦ ਦੀ ਹੀਰੋਇਨ ਬਣੇਗੀ। ਪਿੱਛਲੇ ਦਿਨਾਂ ਵਿੱਚ ਇੱਕ ਅਜਿਹੀ ਗੱਲ ਸਾਹਮਣੇ ਆਈ, ਜਿਸ ਦੇ ਬਾਰੇ ਕਿਸੇ ਨੇ ਵੀ ਨਹੀਂ ਸੋਚਾ ਸੀ

Date:2010-04-02 Time:00:03:26

ਅਸੀਨ: ਯੂਥ ਆਇਕਾਨ ਆਫ਼ ਕੇਰਲ

ਹਾਲ ਵਿੱਚ ਕੇਰਮ 'ਚ 15 ਦਿਨਾਂ ਤੱਕ ਪਬਲੀਕ ਵੋਟਿੰਗ ਪੋਲ ਕੀਤਾ ਗਿਆ ਅਤੇ ਲੋਕਾਂ ਨੇ ਅਸੀਨ ਨੂੰ ਯੂਥ ਆਇਕਾਨ ਆਫ਼ ਕੇਰਲ ਚੁਣਿਆ। ਲੋਕਾਂ ਦੇ ਮੁਤਾਬਕ ਅਸੀਨ ਬੁੱਧੀਮਾਨ ਹੈ, ਸੁੰਦਰ ਹੈ, ਪ੍ਰਤੀਭਾਸ਼ਾਲੀ ਹੈ ਅਤੇ ਕੇਰਲ ਦਾ ਉਹਨਾਂ ਨੇ ਮਾਨ ਵਧਾਇਆ ਹੈ, ਇਸਲਈ ਉਹਨਾਂ ਨੇ ਅਸੀਨ ਨੂੰ ਯੂਥ ਆਇਕਾਨ ਮੰਨਿਆ।

Date:2010-04-02 Time:00:03:26

ਸੈਨਾ ਨੇ ਅੱਤਵਾਦੀਆਂ ਦੇ ਸ਼ਿਕੰਜੇ ਤੋਂ ਛੁਡਾਏ ਚਾਰ ਨੌਜਵਾਨ

ਜੰਮੂ - ਜੰਮੂ ਅਤੇ ਕਸ਼ਮੀਰ ਦੇ ਕਿਸ਼ਤਵਾੜ ਜਿਲ੍ਹੇ ਤੋਂ ਸੈਨਾ ਨੇ ਅੱਤਵਾਦੀਆਂ ਦੇ ਸ਼ਿਕੰਜੇ ਤੋਂ ਚਾਰ ਸਥਾਨਕ ਨੌਜਵਾਨਾਂ ਨੂੰ ਛੁਡਾਇਆ ਹੈ।ਸੈਨਾ ਬੁਲਾਰੇ ਨੇ ਇੱਥੇ ਦੱਸਿਆ ਕਿ ਇਹਨਾਂ ਨੌਜਵਾਨਾਂ ਨੂੰ ਲਸ਼ਕਰੇ ਤੋਇਬਾ ਦੇ ਖੁਦ ਮੁਖਤਿਆਰ ਕਮਾਂਡਰ ਅਤੇ ਉਸ ਦੇ ਸਾਥੀਆਂ ਨੇ ਅਗ਼ਵਾ ਕਰ ਲਿਆ ਸੀ।

Date:2010-04-02 Time:00:03:25

ਏਸ਼ਿਆਡ, ਰਾਸ਼ਟਰਮੰਡਲ 'ਤੇ ਹੈ ਸਾਈਨਾ ਦੀ ਨਜ਼ਰ

ਨਵੀਂ ਦਿੱਲੀ - ਏਸ਼ਿਆਈ ਬੈਡਮਿੰਟਨ ਚੈਂਪੀਅਨਸ਼ਿਪ ਦੀ ਤਿਆਰੀ ਵਿਚ ਜੁਟੀ ਦੁਨੀਆ ਦੀ 5ਵੇਂ ਨੰਬਰ ਦੀ ਖਿਡਾਰਨ ਭਾਰਤ ਦੀ ਸਾਈਨਾ ਨੇਹਵਾਲ ਨੇ ਰਾਸ਼ਟਰਮੰਡਲ ਖੇਡਾਂ ਅਤੇ ਏਸ਼ੀਆਡ ਦੀ ਤਿਆਰੀ ਪੁਖਤਾ ਕਰਨ ਦੇ ਨਾਲ ਰੈਂਕਿੰਗ ਬਿਹਤਰ ਕਰਨ ਲਸੀ ਇਸ ਸਾਲ ਘੱਟ ਟੂਰਨਾਮੈਂਟ ਖੇਡਣ ਦਾ ਫੈਸਲਾ ਕੀਤਾ ਹੈ।

Date:2010-04-02 Time:00:03:25

...ਤਾਂ ਸਿੱਟਾ ਕੁੱਝ ਹੋਰ ਹੀ ਹੁੰਦਾ : ਕੁੰਬਲੇ

ਚੇੱਨਈ - ਰਾਇਲ ਚੈਲੇਂਜ਼ਰਸ ਬੰਗਲੌਰ ਦੇ ਕਪਤਾਨ ਅਨਿਲ ਕੁੰਬਲੇ ਨੇ ਇੰਡੀਅਨ ਪ੍ਰੀਮੀਅਰ ਲੀਗ ਦੇ ਬੀਤੇ ਕੱਲ੍ਹ ਹੋਏ ਮੁਕਾਬਲੇ ਵਿਚ ਚੇਨਈ ਸੁਪਰਕਿੰਗਸ ਹੱਥੀਂ ਪੰਜ ਵਿਕਟਾਂ ਦੀ ਹਾਰ ਮਗਰੋਂ ਕਿਹਾ ਕਿ ਉਹਨਾਂ ਦੀ ਟੀਮ ਜੇਕਰ 20 ਦੌੜਾਂ ਹੋਰ ਬਣਾ ਲੈਂਦੀ ਤਾਂ ਸਿੱਟਾ ਕੁੱਝ ਹੋਰ ਹੀ ਹੋ ਸਕਦਾ ਸੀ।

Date:2010-04-02 Time:00:03:25

ਕੇਮ ਛੇ ਲਾਰਾ

ਲਾਰਾ ਦੱਤਾ ਨੂੰ ਜਦੋਂ ਡਾਇਰੇਕਟਰ ਸਾਜਿਦ ਖਾਨ ਨੇ ਫ਼ਿਲਮ 'ਹਾਉਸਫੁਲ' ਲਈ ਚੁਣਿਆ ਤਾਂ ਉਹ ਬੇਹਦ ਖੁਸ਼ ਹੋਈ ਕਿਉਂਕਿ ਇਸ ਵਿੱਚ ਉਹਨਾਂ ਦੇ ਪਸੰਦੀਦਾ ਕੋ-ਸਟਾਰ ਅਕਸ਼ੈ ਕੁਮਾਰ ਹਨ, ਪਰ ਆਪਣਾ ਰੋਲ ਸੁਣ ਕੇ ਸੋਚ ਵਿੱਚ ਪੈ ਗਈ।

Date:2010-04-02 Time:00:03:25

ਕੈਟਰੀਨਾ ਨੇ ਛੱਡੀ ਅਨੁਰਾਗ ਦੀ ਫ਼ਿਲਮ

ਖ਼ਬਰ ਹੈ ਕੈਟਰੀਨਾ ਕੈਫ ਨੇ ਅਨੁਰਾਗ ਬਸੁ ਦੀ ਫ਼ਿਲਮ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਹੈ। ਇਸ ਫ਼ਿਲਮ ਵਿੱਚ ਨਾਇਕ ਹਨ ਰਣਬੀਰ ਕਪੂਰ। ਗੌਰਤਲਬ ਹੈ ਕਿ ਇਸ ਫ਼ਿਲਮ ਨੂੰ ਲੈ ਕੇ ਕੈਟਰੀਨਾ ਬੇਹਦ ਉਤਸ਼ਾਹਿਤ ਸੀ। ਫ਼ਿਲਮ ਵਿੱਚ ਉਹਨਾਂ ਦਾ ਰੋਲ ਵੀ ਚੰਗਾ ਸੀ। ਅਚਾਨਕ ਉਹ ਕਿਉਂ ਵੱਖ ਹੋ ਗਈ?

Date:2010-04-02 Time:00:03:25

ਬੇਨਜ਼ੀਰ ਮਾਮਲੇ 'ਚ ਸੰਰਾ ਨੇ ਟਾਲੀ ਰਿਪੋਰਟ

ਇਸਲਾਮਾਬਾਦ - ਸੰਯੁਕਤ ਰਾਸ਼ਟਰ ਨੇ ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਕਤਲ ਦੀ ਜਾਂਚ ਸੰਬੰਧੀ ਰਿਪੋਰਟ ਨੂੰ ਜ਼ਾਰੀ ਕਰਨ ਦੀ ਪ੍ਰਕ੍ਰਿਆ 15 ਅਪ੍ਰੈਲ ਤੱਕ ਲਈ ਟਾਲ ਦਿੱਤੀ ਹੈ।ਸੰਰਾ ਨੇ ਅਜਿਹਾ ਪਾਕਿਸਤਾਨ ਸਰਕਾਰ ਦੀ ਅਪੀਲ ਉੱਪਰ ਕੀਤਾ ਹੈ।

Date:2010-04-02 Time:00:03:25

ਰਾਸ਼ਟਰਪਤੀ ਵੱਲੋਂ ਵੱਖ-ਵੱਖ ਸ਼ਖ਼ਸੀਅਤਾਂ ਨੂੰ ਪਦਮ ਐਵਾਰਡ

ਨਵੀਂ ਦਿੱਲੀ - ਬੀਤੇ ਕੱਲ੍ਹ ਇੱਥੇ ਅੱਜ ਰਾਸ਼ਟਰਪਤੀ ਪ੍ਰਤਿਭਾ ਦੇਵੀ ਸਿੰਘ ਪਾਟਿਲ ਨੇ ਵੱਖ-ਵੱਖ ਹਸਤੀਆਂ ਨੂੰ ਪਦਮ ਐਵਾਰਡਾਂ ਨਾਲ ਨਵਾਜ਼ਿਆ।

Date:2010-04-02 Time:00:03:25

ਸੁਖਬੀਰ ਦੀ ਭਾਰਤੀਆਂ ਨੂੰ ਬਚਾਉਣ ਦੀ ਅਪੀਲ

ਚੰਡੀਗੜ੍ਹ - ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸੰਯੁਕਤ ਅਰਬ ਅਮੀਰਾਤ ਵਿਚ 17 ਭਾਰਤੀਆਂ ਨੂੰ ਸੁਣਾਈ ਗਈ ਮੌਤ ਦੀ ਸਜਾ ਤੋਂ ਬਚਾਉਣ ਦੀ ਅਪੀਲ ਕੀਤੀ ਹੈ।

Date:2010-04-02 Time:00:03:25


1   2  

page no.1

Select news date :

30 - 4 - 2010
29 - 4 - 2010
28 - 4 - 2010
27 - 4 - 2010
26 - 4 - 2010
25 - 4 - 2010
24 - 4 - 2010
23 - 4 - 2010
22 - 4 - 2010
21 - 4 - 2010
20 - 4 - 2010
19 - 4 - 2010
18 - 4 - 2010
17 - 4 - 2010
16 - 4 - 2010
15 - 4 - 2010
14 - 4 - 2010
13 - 4 - 2010
12 - 4 - 2010
11 - 4 - 2010
10 - 4 - 2010
9 - 4 - 2010
8 - 4 - 2010
7 - 4 - 2010
6 - 4 - 2010
5 - 4 - 2010
4 - 4 - 2010
3 - 4 - 2010
2 - 4 - 2010
1 - 4 - 2010