Punjabi News

Home | Gurbani Vichar(Nit Nem) | About us | Contact us
Select news Month & Year

Home / Latest News
May 2012
April 2012
March 2012
February 2012
January 2012

Date : 19 - 4 - 2010

'ਪ੍ਰਿੰਸ' ਦਾ ਸੀਕਵਲ ਬਣੇਗਾ

ਕੁਕੀ ਗੁਲਾਟੀ ਦੀ ਫਿਲਮ 'ਪ੍ਰਿੰਸ' ਨੇ ਬਾਕਸ ਆਫਿਸ ਤੇ ਚੰਗੀ ਸ਼ੁਰੂਆਤ ਕੀਤੀ ਹੈ ਅਤੇ ਕੁਕੀ ਨੇ ਤੁਰੰਤ ਫੈਸਲਾ ਲੈ ਲਿਆ ਹੈ ਕਿ ਉਹ 'ਪ੍ਰਿੰਸ' ਦਾ ਸੀਕਵਲ ਬਣਾਉਣਗੇ। ਵਿਵੇਕ ਓਬਰਾਏ ਵਰਗੇ ਫਲਾਪ ਹੀਰੋ ਹੋਣ ਦੇ ਕਾਰਨ ਬਹੁਤ ਘੱਟ ਲੋਕਾਂ ਨੂੰ ਉਮੀਦ ਸੀ ਕਿ 'ਪ੍ਰਿੰਸ' ਚੰਗੀ ਸ਼ੁਰੂਆਤ ਕਰੇਗੀ। ਆਈਪੀਐਲ ਦੇ ਕਾਰਨ ਵੈਸੇ ਵੀ ਸਿਨੇਮਾਘਰ ਸੁੰਨਸਾਨ ਹਨ, ਪਰ 'ਪ੍ਰਿੰਸ' ਨੂੰ ਚੰਗੀ ਓਪਨਿੰਗ ਮਿਲੀ। ਫਿਲਮ ਦੀ ਲਾਗਤ ਹਾਲਾਂਕਿ 40 ਕਰੋੜ ਰੁਪਏ ਦੇ ਆਸਪਾਸ ਦੱਸੀ ਜਾ ਰਹੀ ਹੈ ਅਤੇ ਐਨੀ ਲਾਗਤ ਕੱਢ ਸਕਣਾ ਫਿਲਮ ਲਈ ਮੁਸ਼ਕਲ ਹੈ, ਪਰ ਨਿਰਦੇਸ਼ਕ ਗੁਲਾਟੀ ਨੂੰ ਉਮੀਦ ਹੈ ਕਿ ਫਿਲਮ ਲਾਗਤ ਵਸੂਲ ਲਵੇਗੀ। ਗੁਲਾਟੀ ਦਾ ਮੰਨਣਾ ਹੈ ਕਿ ਫਿਲਮ ਫਿਲਹਾਲ ਬਾਕਸ ਆਫਿਸ ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ ਅਤੇ ਇਸ ਤੋਂ ਇਹ ਮੰਨਿਆ ਜਾ ਸਕਦਾ ਹੈ ਕਿ ਫਿਲਮ ਲੋਕਾਂ ਨੂੰ ਪਸੰਦ ਆ

Date:2010-04-19 Time:00:04:32

ਥਰੂਰ ਦੇ ਸਿਆਸੀ ਭਵਿੱਖ ਦਾ ਫ਼ੈਸਲਾ ਅੱਜ!

ਨਵੀਂ ਦਿੱਲੀ- ਵਿਦੇਸ਼ ਰਾਜ ਮੰਤਰੀ ਸ਼ਸ਼ੀ ਥਰੂਰ ਦੀ ਰਾਜਨੀਤਕ ਕਿਸਮਤ ਅਜੇ ਵੀ ਅਨਿਸਚਤਤਾ ਦੀ ਘੁੰਮਣ-ਘੇਰੀ 'ਚ ਫਸੀ ਹੋਈ ਹੈ ਤੇ ਕੱਲ੍ਹ ਰਾਤ ਇਹ ਸੰਕੇਤ ਮਿਲੇ ਹਨ ਕਿ ਸਰਕਾਰ ਵਿਚ ਉਨ੍ਹਾਂ ਦੇ ਬਣੇ ਰਹਿਣ ਬਾਰੇ ਅੰਤਿਮ ਫ਼ੈਸਲਾ ਅੱਜ ਨੂੰ ਕਾਂਗਰਸ ਹਾਈ ਕਮਾਨ ਵੱਲੋਂ ਲਏ ਜਾਣ ਦੀ ਸੰਭਾਵਨਾ ਹੈ।

Date:2010-04-19 Time:00:04:30

ਪਾਕਿ 'ਚ ਬੰਬ ਧਮਾਕੇ, 38 ਹਲਾਕ

ਇਸਲਾਮਾਬਾਦ : ਪੱਛਮੀ ਉੱਤਰੀ ਖੇਤਰ ਦੇ ਪ੍ਰਾਂਤ ਕੋਹਾਟ ਵਿਖੇ ਸਥਿਤ ਸ਼ਰਨਾਰਥੀ ਕੈਂਪ ਵਿੱਚ ਕੱਲ੍ਹ ਹੋਏ ਦੋ ਸ਼ਕਤੀਸ਼ਾਲੀ ਆਤਮਘਾਤੀ ਬੰਬ ਵਿਸਫ਼ੋਟਾਂ ਵਿੱਚ ਘੱਟ ਤੋਂ ਘੱਟ 38 ਲੋਕ ਮਾਰੇ ਗਏ ਅਤੇ 65 ਫੱਟੜ ਹੋ ਗਏ।

Date:2010-04-19 Time:00:04:30

ਏਅਰ ਇੰਡੀਆ ਤੇ ਐੱਸਏਟੀਏਐੱਸ ਦੀ ਸਾਂਝੀ ਕੰਪਨੀ

ਮੁੰਬਈ : ਦੇਸ਼ ਦੀ ਸਰਕਾਰੀ ਹਵਾਈ ਜਹਾਜ ਕੰਪਨੀ ਏਅਰ ਇੰਡੀਆ ਅਤੇ ਸਿੰਗਾਪੁਰ ਏਅਰਪੋਰਟ ਟਰਮੀਨਲ ਸਰਵਿਸੇਜ ਨੇ ਬੈਂਗਲੂਰ ਅਤੇ ਹੈਦਰਾਬਾਦ ਵਿੱਚ ਕਾਰਗੋ ਅਤੇ ਗ੍ਰਾਊਂਡ ਹੈਂਡਲਿੰਗ ਦੇ ਲਈ ਬਣਾਈਆਂ ਗਈਆਂ ਪਹਿਲਾਂ ਦੇ ਤਿੰਨ ਸਾਂਝੀਆਂ ਕੰਪਨੀਆਂ ਨੂੰ ਸੰਚਾਲਿਤ ਕਰਨ ਦੇ ਲਈ ਇੱਕ ਸਾਂਝੀ ਕੰਪਨੀ ਬਣਾਈ।

Date:2010-04-19 Time:00:04:30

ਮਨਨ ਸਮੂਹ ਨੇ ਟੈਕਸੀ ਸੇਵਾ ਸ਼ੁਰੂ ਕੀਤੀ

ਅਹਿਮਦਾਬਾਦ : ਮਨਨ ਸਮੂਹ ਦੀ ਮਨਨ ਆਟੋਲਿੰਕ ਪ੍ਰਾਈਵੇਟ ਲਿਮੀਟੇਡ ਨੇ ਸ਼ਹਿਰ ਵਿੱਚ ਪਹਿਲੀ ਵਾਰ ਵਿਸ਼ੇਸ਼ ਟੈਕਸੀ ਸੇਵਾ ਰੇਡੀਓ ਕੈਬ ਦੀ ਸ਼ੁਰੂਆਤ ਕੀਤੀ ਹੈ।ਇਸਦੀ ਸ਼ੁਰੂਆਤ ਦੇ ਮੌਕੇ ਉੱਤੇ ਸਮੂਹ ਦੇ ਪ੍ਰਮੁੱਖ ਅਨਿਲ ਪਟੇਲ ਨੇ ਕੱਲ੍ਹ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ 150 ਏਅਰ ਕੰਡੀਸ਼ਨਰ ਕਾਰਾਂ ਦੇ ਨਾਲ ਸ਼ੁਰੂ ਕੀਤੀ ਗਈ ਇਹ ਸੇਵਾ ਹਫ਼ਤੇ ਦੇ ਸੱਤ ਦਿਨ ਅਤੇ 24 ਘੰਟੇ ਉਪਲਬੱਧ ਰਹੇਗੀ।

Date:2010-04-19 Time:00:04:30

ਭਾਰਤ ਬੰਗਲਾ ਸੀਮਾ ਉੱਤੇ ਜਾਮ ਹੋਣਗੇ ਮੋਬਾਇਲ ਸਿਗਨਲ

ਅਗਰਤਲਾ : ਸੰਚਾਰ ਮੰਤਰਾਲੇ ਨੇ ਸਰਕਾਰੀ ਟੈਲੀਕੋਮ ਕੰਪਨੀ ਭਾਰਤ ਸੰਚਾਰ ਨਿਗਮ ਲਿਮੀਟੇਡ (ਬੀਐੱਸਐੱਨਐੱਲ) ਨੂੰ ਭਾਰਤ ਬੰਗਲਾਦੇਸ਼ ਸੀਮਾ ਉੱਤੇ ਜ਼ੀਰੋ ਲਾਈਨ ਖੇਤਰ ਵਿੱਚ ਮੋਬਾਇਲ ਸਿਗਨਲ ਜਾਮ ਕਰਨ ਦਾ ਆਦੇਸ਼ ਦਿੱਤਾ ਹੈ।

Date:2010-04-19 Time:00:04:30

ਯੂਲਿਪ ਵਿਵਾਦ ਭਾਰੀ ਪਿਆ ਸ਼ੇਅਰ ਬਾਜਾਰ 'ਤੇ

ਮੁੰਬਈ : ਯੂਲਿਪ ਨੂੰ ਲੈਕੇ ਸੇਬੀ ਤੇ ਇਰਡਾ ਵਰਗੇ ਨਿਯਾਮਕਾਂ ਦੇ ਵਿਚਕਾਰ ਛਿੜੀ ਜੰਗ, ਨਿਰੰਤਰ ਤੇਜ਼ ਹੁੰਦੀ ਮੁਦਰਾਸਫ਼ੀਤੀ ਅਤੇ ਰਿਜ਼ਰਵ ਬੈਂਕ ਵੱਲੋਂ ਅੱਗੇ ਕੁੱਝ ਹੋਰ ਸਖ਼ਤ ਮੌਦ੍ਰਿਕ ਉਪਰਾਲੇ ਕਰਨ ਦੀਆਂ ਸੰਭਾਵਨਾਵਾਂ ਦੇ ਵਿਚਕਾਰ ਬੀਤੇ ਹਫ਼ਤੇ ਘਰੇਲੂ ਸ਼ੇਅਰ ਬਾਜਾਰ ਨੇ ਪਿਛਲੇ ਨੌ ਹਫ਼ਤਿਆਂ ਦੀ ਤੇਜ਼ੀ ਖੋਹਦਿਆਂ ਭਾਰੀ ਗਿਰਾਵਟ ਦਰਜ ਕੀਤੀ।

Date:2010-04-19 Time:00:04:30

ਆਈਪੀਐੱਲ ਅਤੇ ਰੂਮ ਟੂ ਰੀਡ 'ਚ ਕਰਾਰ

ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਨੇ ਵਿਕਾਸਸ਼ੀਲ ਦੇਸ਼ਾਂ ਵਿੱਚ ਸਿੱਖਿਆ ਦੇ ਪ੍ਰਚਾਰ ਪ੍ਰਸਾਰ ਨੂੰ ਸਮਰਪਿਤ ਇੱਕ ਕੌਮਾਂਤਰੀ ਸੰਗਠਨ ਰੂਮ ਟੂ ਰੀਡ ਨਾਲ ਕਰਾਰ ਕੀਤਾ ਹੈ।

Date:2010-04-19 Time:00:04:30

ਦੀ ਗ੍ਰੇਟ ਇੰਡੀਅਨ ਸ਼ਾਪਿੰਗ ਫੈਸਟੀਵਲ ਸ਼ੁਰੂ

ਨਵੀਂ ਦਿੱਲੀ : ਦੇਸ਼ ਵਿੱਚ ਖੁਦਰਾ ਕਾਰੋਬਾਰ ਕਰਨ ਵਾਲੀ ਪ੍ਰਮੁੱਖ ਕੰਪਨੀ ਫਿਊਚਰ ਸਮੂਹ ਦੇ ਸਟੋਰਾਂ ਵਿੱਚ ਸ਼ਨੀਵਾਰ ਤੋਂ ਇੱਕ ਮਹੀਨੇ ਤੱਕ ਚੱਲਣ ਵਾਲੇ ਦੀ ਗ੍ਰੇਟ ਇੰਡੀਅਨ ਸ਼ਾਪਿੰਗ ਫੈਸਟੀਵਲ ਦੀ ਸ਼ੁਰੂਆਤ ਹੋ ਗਈ ਹੈ।

Date:2010-04-19 Time:00:04:30

ਸ਼ਸ਼ੀ ਥਰੂਰ ਨੇ ਦਿੱਤਾ ਅਸਤੀਫ਼ਾ

ਨਵੀਂ ਦਿੱਲੀ : ਦੇਸ਼ ਦੇ ਵਿਦੇਸ਼ ਰਾਜਮੰਤਰੀ ਸ਼ਸ਼ੀ ਥਰੂਰ ਨੇ ਕੱਲ੍ਹ ਪ੍ਰਧਾਨ ਮੰਤਰੀ ਨਿਵਾਸ ਉੱਤੇ ਪਹੁੰਚਕੇ ਆਈਪੀਐੱਲ ਵਿਵਾਦ ਦੇ ਚੱਲਦਿਆਂ ਆਪਣੇ ਅਹੁਦੇ ਤੋਂ ਤਿਆਗ ਪੱਤਰ ਦੇ ਦਿੱਤਾ, ਜਦਕਿ ਲਲਿਤ ਮੋਦੀ ਦੇ ਭਵਿੱਖ ਦਾ ਫੈਸਲਾ ਆਉਂਦੀ 23 ਅਪ੍ਰੈਲ ਨੂੰ ਬੀਸੀਸੀਆਈ ਇੱਕ ਵਿਸ਼ੇਸ਼ ਬੈਠਕ ਬੁਲਾਕੇ ਕਰੇਗੀ।

Date:2010-04-19 Time:00:04:30

ਕੁਲਾਰ ਕੌਮੀ ਹਾਕੀ ਕੋਚਿੰਗ ਕੈਂਪ 'ਚ ਸ਼ਾਮਿਲ

ਜਲੰਧਰ - ਸੁਲਤਾਨ ਅਜਲਾਨ ਸ਼ਾਹ ਹਾਕੀ ਟੂਰਨਾਮੈਂਟ ਜੋ ਮਲੇਸ਼ੀਆ ਵਿਖੇ 6 ਮਈ ਤੋਂ ਸ਼ੁਰੂ ਹੋਣਾ ਹੈ, ਇਸ ਵਿਚ ਹਿੱਸਾ ਲੈਣ ਵਾਲੀ ਭਾਰਤੀ ਹਾਕੀ ਟੀਮ ਦੀ ਤਿਆਰੀ ਦਾ ਇਕ ਕੋਚਿੰਗ ਕੈਂਪ ਪੂਨੇ ਵਿਖੇ ਲਗਾਇਆ ਜਾ ਰਿਹਾ ਹੈ। ਇਸ ਕੈਂਪ ਦੇ ਵਿਚ ਸੰਸਾਰਪੁਰ ਦੇ ਜੰਮਪਲ ਜਸਜੀਤ ਸਿੰਘ ਕੁਲਾਰ ਨੂੰ ਸੱਦਾ ਪੁੱਤਰ ਮਿਲਿਆ ਹੈ।

Date:2010-04-19 Time:00:04:29

ਜੇਸੀਟੀ ਨੇ ਵੀਵਾ ਕੇਰਲ ਨੂੰ 5-1 ਨਾਲ ਹਰਾਇਆ

ਲੁਧਿਆਣਾ : ਰਾਸ਼ਟਰੀ ਫੁੱਟਬਾਲ ਲੀਗ ਦੇ 21ਵੇਂ ਗੇੜ ਦੇ ਇਕ ਅਹਿਮ ਮੁਕਾਬਲੇ ਵਿਚ ਜੇਸੀਟੀ ਫੁੱਟਬਾਲ ਕਲੱਬ ਫਗਵਾੜਾ ਨੇ ਵੀਵਾ ਕੇਰਲ ਨੂੰ 5-1 ਨਾਲ ਹਰਾ ਕੇ ਵੱਡੀ ਜਿੱਤ ਹਾਸਿਲ ਕੀਤੀ।ਇਸ ਜਿੱਤ ਨਾਲ ਜੇਸੀਟੀ 25 ਅੰਕਾਂ ਨਾਲ ਅੰਕ ਸੂਚੀ ਵਿਚ 7ਵੇਂ ਸਥਾਨ 'ਤੇ ਅਤੇ ਵੀਵਾ ਕੇਰਲ ਵੀ ਇੰਨੇ ਹੀ ਅੰਕਾਂ ਨਾਲ ਅੱਠਵੇਂ ਸਥਾਨ 'ਤੇ ਪਹੁੰਚ ਗਈਆਂ ਹਨ।

Date:2010-04-19 Time:00:04:29

ਸੁਰੱਖਿਆ 'ਚ ਅਣਗਹਿਲੀ, ਚਾਰ ਸਸਪੈਂਡ

ਜੰਮੂ : ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅੱਬਦੁੱਲਾ ਦੀ ਸੁਰੱਖਿਆ ਵਿੱਚ ਲਾਪਰਵਾਹੀ ਵਰਤਣ ਦੇ ਆਰੋਪੀ ਚਾਰ ਪੁਲਿਸ ਮੁਲਾਜਮਾਂ ਨੂੰ ਨਿਲੰਬਿਤ ਕਰ ਦਿੱਤਾ ਗਿਆ ਹੈ।ਸੂਤਰਾਂ ਨੇ ਦੱਸਿਆ ਕਿ ਮੁੱਖ ਮੰਤਰੀ ਉਮਰ ਅੱਬਦੁਲਾ ਦੀ ਸੁਰੱਖਿਆ ਵਿੱਚ ਲਾਪਰਵਾਹੀ ਵਰਤਣ ਉੱਤੇ ਦੋਸ਼ੀ ਪਾਏ ਗਏ ਇੱਕ ਸਹਾਇਕ ਇੰਸਪੈਕਟਰ, ਇੱਕ ਹੈੱਡ ਕਾਂਸਟੇਬਲ ਅਤੇ ਦੋ ਕਾਂਸਟੇਬਲਾਂ ਨੂੰ ਨਿਲੰਬਿਤ ਕਰ ਦਿੱਤਾ ਗਿਆ।

Date:2010-04-19 Time:00:04:29

ਮੋਦੀ ਸੂਬਾ ਭਾਜਪਾ ਵਰਕਿੰਗ ਕਮੇਟੀ 'ਚ ਸ਼ਾਮਿਲ

ਅਹਿਮਦਾਬਾਦ : ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਟੇਟ ਪੱਧਰੀ ਵਰਕਿੰਗ ਕਮੇਟੀ ਵਿੱਚ ਸੂਬੇ ਦੇ ਮੁੱਖ ਮੰਤਰੀ ਨਰੇਂਦਰ ਮੋਦੀ ਸਮੇਤ 74 ਮੈਂਬਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ। ਪਾਰਟੀ ਦੁਆਰਾ ਇੱਥੇ ਜਾਰੀ ਕੀਤੇ ਗਏ ਪ੍ਰੈੱਸ ਨੋਟ ਵਿੱਚ ਭਾਜਪਾ ਪ੍ਰਦੇਸ਼ ਪ੍ਰਮੁੱਖ ਆਰ ਸੀ ਫਾਲਦੂ ਨੇ ਦੱਸਿਆ ਕਿ ਪਹਿਲਾਂ ਤੋਂ ਬਣੇ ਮੈਂਬਰਾਂ, 39 ਸੱਦਾ ਮੈਂਬਰਾਂ ਅਤੇ 63 ਵਿਸ਼ੇਸ਼ ਸੱਦਾ ਮੈਂਬਰਾਂ ਨੂੰ ਮਿਲਾਕੇ ਵਰਕਿੰਗ ਕਮੇਟੀ ਮੈਂਬਰਾਂ ਦੀ ਸੰਖਿਆ 176 ਹੋ ਜਾਵੇਗੀ।

Date:2010-04-19 Time:00:04:29

ਨੇਪਾਲ ਭਾਰਤ ਤੋਂ ਮੰਗੇ ਮੁਆਫ਼ੀ : ਕੋਇਰਾਲਾ

ਕਾਠਮਾਂਡੂ : ਨੇਪਾਲ ਦੀ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਸੁਜਾਤਾ ਕੋਇਰਾਲਾ ਨੇ ਕਿਹਾ ਹੈ ਕਿ ਪਾਸਪੋਰਟ ਪ੍ਰਿੰਟਿੰਗ (ਐੱਮਆਰਪੀ) ਮਾਮਲੇ ਵਿੱਚ ਸਰਕਾਰ ਨੇ ਗਲਤੀ ਕੀਤੀ ਹੈ ਅਤੇ ਇਸਦੇ ਲਈ ਮੰਤਰੀ ਮੰਡਲ ਨੂੰ ਭਾਰਤ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।

Date:2010-04-19 Time:00:04:29

ਬੈਂਗਲੂਰ 'ਚ ਬੰਬ ਧਮਾਕੇ, 15 ਫੱਟੜ

ਬੰਗਲੌਰ - ਇੱਥੋਂ ਦੇ ਐਮ ਚਿੰਨਾਸਵਾਮੀ ਕ੍ਰਿਕਟ ਸਟੇਡੀਅਮ 'ਚ ਰਾਇਲ ਚੈਲੇਂਜਰਸ ਤੇ ਮੁੰਬਈ ਇੰਡੀਅਨਸ ਵਿਚਕਾਰ ਆਈਪੀਐਲ ਲੀਗ ਮੈਚ ਦੇ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਦੋ ਘੱਟ ਸ਼ਕਤੀ ਵਾਲੇ ਧਮਾਕੇ ਹੋਏ ਜਿਸ ਵਿਚ 7 ਪੁਲਿਸ ਵਾਲਿਆਂ ਸਮੇਤ 15 ਲੋਕ ਜ਼ਖ਼ਮੀ ਹੋ ਗਏ।

Date:2010-04-19 Time:00:04:29

ਅਪੀਲ ਨਹੀਂ ਕਰਨਗੇ ਯੁਸੂਫ

ਕਰਾਚੀ : ਪਾਕਿਸਤਾਨੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਮੁਹੰਮਦ ਯੂਸੁਫ ਨੇ ਅਨੁਸ਼ਾਸ਼ਨਹੀਣਤਾ ਦੇ ਲਈ ਖੁਦ ਉੱਤੇ ਲੱਗੇ ਅਨਿਸ਼ਚਿਤਕਾਲੀਨ ਰੋਕ ਦੇ ਵਿਰੁੱਧ ਅਪੀਲ ਦਾਇਰ ਨਹੀਂ ਕੀਤੀ, ਜਦਕਿ ਪਾਕਿਸਤਾਨ ਕ੍ਰਿਕਟ ਬੋਰਡ ਨੇ ਉਹਨਾਂ ਨੂੰ ਅਪੀਲ ਦਾਇਰ ਕਰਨ ਦੇ ਲਈ ਸਮੇਂ ਸੀਮਾ ਤੈਅ ਕੀਤੀ ਹੋਈ ਹੈ।

Date:2010-04-19 Time:00:04:29

ਸ਼ਸ਼ੀ ਥਰੂਰ ਨੇ ਦਿੱਤਾ ਅਸਤੀਫ਼ਾ

ਨਵੀਂ ਦਿੱਲੀ : ਦੇਸ਼ ਦੇ ਵਿਦੇਸ਼ ਰਾਜਮੰਤਰੀ ਸ਼ਸ਼ੀ ਥਰੂਰ ਨੇ ਕੱਲ੍ਹ ਪ੍ਰਧਾਨ ਮੰਤਰੀ ਨਿਵਾਸ ਉੱਤੇ ਪਹੁੰਚਕੇ ਆਈਪੀਐੱਲ ਵਿਵਾਦ ਦੇ ਚੱਲਦਿਆਂ ਆਪਣੇ ਅਹੁਦੇ ਤੋਂ ਤਿਆਗ ਪੱਤਰ ਦੇ ਦਿੱਤਾ, ਜਦਕਿ ਲਲਿਤ ਮੋਦੀ ਦੇ ਭਵਿੱਖ ਦਾ ਫੈਸਲਾ ਆਉਂਦੀ 23 ਅਪ੍ਰੈਲ ਨੂੰ ਬੀਸੀਸੀਆਈ ਇੱਕ ਵਿਸ਼ੇਸ਼ ਬੈਠਕ ਬੁਲਾਕੇ ਕਰੇਗੀ।

Date:2010-04-19 Time:00:04:29


1  

page no.1

Select news date :

30 - 4 - 2010
29 - 4 - 2010
28 - 4 - 2010
27 - 4 - 2010
26 - 4 - 2010
25 - 4 - 2010
24 - 4 - 2010
23 - 4 - 2010
22 - 4 - 2010
21 - 4 - 2010
20 - 4 - 2010
19 - 4 - 2010
18 - 4 - 2010
17 - 4 - 2010
16 - 4 - 2010
15 - 4 - 2010
14 - 4 - 2010
13 - 4 - 2010
12 - 4 - 2010
11 - 4 - 2010
10 - 4 - 2010
9 - 4 - 2010
8 - 4 - 2010
7 - 4 - 2010
6 - 4 - 2010
5 - 4 - 2010
4 - 4 - 2010
3 - 4 - 2010
2 - 4 - 2010
1 - 4 - 2010