Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News May 2012 April 2012 March 2012 February 2012 January 2012 |
Date : 1 - 4 - 2010
ਕੁਝ ਸੁਨੇਹਿਆਂ ਦੇ ਨਾਲ 'ਪਾਠਸ਼ਾਲਾ' ਫਿਲਮ ਉਨ੍ਹਾਂ ਪ੍ਰਸ਼ਨਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕਰਦੀ ਹੈ, ਜੋ ਅੱਜ ਦੇ ਐਜੂਕੇਸ਼ਨ ਸਿਸਟਮ ਨਾਲ ਜੁੜੇ ਹੋਏ ਹਨ। ਇਹ ਅੱਜ ਦੇ ਸਕੂਲਾਂ ਦੀਆਂ ਕਮੀਆਂ ਤੇ ਰੌਸ਼ਨੀ ਪਾਉਂਦੀ ਹੈ। ਅੱਜ ਟੀਚਿੰਗ ਪ੍ਰੋਫੈਸ਼ਨ ਚੋਂ ਨੈਤਕਿਤਾ ਗਾਇਬ ਹੋ ਗਈ ਹੈ ਅਤੇ ਇਸਨੇ ਇੱਕ ਬਿਜ਼ਨੈਸ ਦਾ ਰੂਪ ਲੈ ਲਿਆ ਹੈ। ਸਾਡੇ ਬੱਚਿਆਂ ਦੇ ਭਵਿੱਖ ਅਤੇ ਸਮਾਜ ਤੇ ਪੈਣ ਵਾਲੇ ਇਸਦੇ ਪ੍ਰਭਾਵ ਨੂੰ ਫਿਲਮ ਵਿੱਚ ਰੇਖਾਂਕਿਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। Date:2010-04-01 Time:00:08:06
ਨਵੀਂ ਦਿੱਲੀ : ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੇ ਦਿੱਲੀ ਨੂੰ ਅਪਰਾਧ ਦੀ ਰਾਜਧਾਨੀ ਦੱਸਣ ਵਾਲੀ ਵਿਰੋਧੀ ਧਿਰ ਨੂੰ ਦੋਵੇਂ ਹੱਥੀਂ ਲੈਂਦਿਆਂ ਕਿਹਾ ਕਿ ਹਾਲੀਆ ਵਿੱਚ ਹੋਏ ਇੱਕ ਸਰਵੇ ਦੇ ਅਨੁਸਾਰ ਦਿੱਲੀ ਦੇਸ਼ ਦੇ 37 ਸ਼ਹਿਰਾਂ ਵਿੱਚ ਸਭ ਤੋਂ ਜਿਆਦਾ ਸੁਰੱਖਿਅਤ ਹੈ। Date:2010-04-01 Time:00:08:05
ਨਵੀਂ ਦਿੱਲੀ - ਇੰਦਰਾ ਗਾਂਧੀ ਰਾਸ਼ਟਰੀ ਓਪਨ ਯੂਨੀਵਰਸਿਟੀ(ਇਗਨੂ) ਨੇ ਐਤਵਾਰ ਨੂੰ ਜਲਦੀ ਹੀ ਟੈਲੀਸੈਂਟਰ ਪ੍ਰਬੰਧਨ ਵਿਚ ਇੱਕ ਸਰਟੀਫਿਕੇਟ ਪਾਠਕ੍ਰਮ ਸ਼ੁਰੂ ਕਰਨ ਦਾ ਐਲਾਣ ਕੀਤਾ ਹੈ।ਇਹ ਪਾਠਕ੍ਰਮ 10 ਭਾਰਤੀ ਅਤੇ 10 ਕੌਮਾਂਤਰੀ ਭਾਸ਼ਾਵਾਂ ਵਿਚ ਮੁਹੱਈਆ ਹੋਵੇਗਾ। Date:2010-04-01 Time:00:08:05
ਜਮਸ਼ੇਦਪੁਰ - ਸਰਕਾਰੀ ਖੇਤਰ ਦਾ ਬੈਂਕ ਬੈਂਕ ਆਫ ਬੜੌਦਾ ਇਸ ਵਰ੍ਹੇ 3500 ਲੋਕਾਂ ਨੂੰ ਭਰਤੀ ਕਰੇਗਾ।ਬੈਂਕ ਦੇ ਕਾਰਜਕਾਰੀ ਨਿਦੇਸ਼ਕ ਆਰਕੇ ਬਖਸ਼ੀ ਨੇ ਇੱਥੇ ਪੱਤਰਕਾਰਾਂ ਨੂੰ ਉਕਤ ਜਾਣਕਾਰੀ ਦਿੱਤੀ। Date:2010-04-01 Time:00:08:05
ਨਵੀਂ ਦਿੱਲੀ : ਬਿਜਲੀ ਸਾਜੋ ਸਾਮਾਨ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਕ੍ਰੌਂਪਟਨ ਗ੍ਰੀਵਸ ਬ੍ਰਿਟੇਨ ਦੀ ਬਿਜਲੀ ਕੰਪਨੀ ਪਾਵਰ ਟੈਕਨਾਲੋਜੀ ਸੋਲਿਊਸ਼ਨ ਲਿਮੀਟੇਡ (ਪੀਟੀਐੱਸ) ਦਾ ਅਧਿਗ੍ਰਹਿਣ ਕਰਨ ਜਾ ਰਹੀ ਹੈ। Date:2010-04-01 Time:00:08:05
ਟੋਕੀਓ : ਜਪਾਨ ਦੀ ਮਹਾਨ ਟਾਇਰ ਕੰਪਨੀ ਬ੍ਰਿਜਸਟੋਨ ਟਾਇਰਜ਼ ਇੰਡੀਆ ਭਾਰਤ ਵਿੱਚ ਇੱਕ ਹੋਰ ਟਾਇਰ ਕਾਰਖਾਨਾ ਖੋਲ੍ਹੇਗੀ।ਕੰਪਨੀ ਦੇ ਮੁਤਾਬਿਕ ਭਾਰਤ ਵਿੱਚ ਤੇਜੀ ਦੇ ਨਾਲ ਹੋਏ ਰਾਜਮਾਰਗਾਂ ਦੇ ਨਿਰਮਾਣ ਨੂੰ ਵੇਖਦਿਆਂ ਆਉਣ ਵਾਲੇ ਸਮੇਂ ਵਿੱਚ ਟਾਇਰਾਂ ਦੀ ਚੰਗੀ ਮੰਗ ਦੀ ਉਮੀਦ ਨੂੰ ਧਿਆਨ 'ਚ ਰੱਖਕੇ ਕੰਪਨੀ ਨੇ ਇਹ ਯੋਜਨਾ ਬਣਾਈ ਹੈ। Date:2010-04-01 Time:00:08:05
ਜਮਸ਼ੇਦਪੁਰ : ਦੇਸ਼ ਦੀ ਸਭ ਤੋਂ ਵੱਡੀ ਵਾਹਨ ਨਿਰਮਾਤਾ ਕੰਪਨੀ ਟਾਟਾ ਮੋਟਰਜ਼ ਨੇ ਅੱਜ ਆਪਣੀ ਮਾਲਕੀ ਵਾਲੀ ਕੰਪਨੀ ਟੈਲਕੋ ਕੰਸਟ੍ਰਕਸ਼ਨ ਇਕੁਵਪਮੈਂਟ ਕੰਪਨੀ ਲਿਮੀਟੇਡ (ਟੈਲਕੋਨ) ਦੀ ਹੋਰ ਵੀਹ ਪ੍ਰਤੀਸ਼ਤ ਹਿੱਸੇਦਾਰੀ ਜਪਾਨ ਦੀ ਹਿਤਾਚੀ ਕੰਸਟ੍ਰਕਸ਼ਨ ਮਸ਼ੀਨਰੀ ਕੰਪਨੀ ਲਿਮੀਟੇਡ ਨੂੰ ਵੇਚ ਦਿੱਤੀ। Date:2010-04-01 Time:00:08:05
ਪੋਰਟ ਬਲੇਅਰ - ਅੰਡੇਮਾਨ ਨਿਕੋਬਾਰ ਟਾਪੂਆਂ ਅਤੇ ਉੜੀਸਾ ਦੇ ਤੱਟਵਰਤੀ ਖੇਤਰਾਂ ਵਿਚ ਮੰਗਲਵਾਰ ਰਾਤ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਜਿਸਦੀ ਤੀਬਰਤਾ ਰਿਕਟਰ ਮਿਆਰ ਉੱਪਰ 6.9 ਦਰਜ ਕੀਤੀ ਗਈ।ਇਸ ਕਾਰਣ ਦੋ ਵਿਅਕਤੀ ਜ਼ਖਮੀ ਹੋ ਗਏ। Date:2010-04-01 Time:00:08:05
ਮਾਸਕੋ : ਰੂਸ ਦੇ ਅਸ਼ਾਂਤ ਉੱਤਰੀ ਕਾਕੇਸਸ ਖੇਤਰ ਸਥਿਤ ਦਾਗਿਸਤਾਨ ਦੇ ਕਿਜਲਯਰ ਸ਼ਹਿਰ ਵਿੱਚ ਅੱਜ ਹੋਏ ਦੋ ਬੰਬ ਧਮਾਕਿਆਂ ਵਿੱਚ ਇੱਕ ਸੀਨੀਅਰ ਪੁਲਿਸ ਅਧਿਕਾਰੀ ਸਮੇਤ ਘੱਟ ਤੋਂ ਘੱਟ ਨੌ ਲੋਕ ਦੀ ਮੌਤ ਹੋ ਗਈ। ਪੁਲਿਸ ਬੁਲਾਰੇ ਨੇ ਰਾਇਟਰ ਨੂੰ ਇਹ ਖ਼ਬਰ ਦਿੱਤੀ। Date:2010-04-01 Time:00:08:05
ਗਵਾਲੀਅਰ : ਸਥਾਨਕ ਉਦਯੋਗਿਕ ਖੇਤਰ ਮਾਲਨਪੁਰ ਸਥਿਤ ਘਿਓ ਉਤਪਾਦਕ ਕੰਪਨੀ ਸਟਰਲਿੰਗ ਐਗਰੋ ਆਪਣੇ ਪਲਾਂਟ ਵਿੱਚ ਜਲਦ ਹੀ ਊਰਜਾ ਉਤਪਾਦਨ ਸ਼ੁਰੂ ਕਰੇਗੀ।ਊਰਜਾ ਉਤਪਾਦਨ ਦੇ ਲਈ ਕੰਪਨੀ ਪਲਾਂਟ ਵਿੱਚ ਜੈਵਿਕ ਰਹਿੰਦ ਖੂੰਹਦ ਬਾਇਓਮਾਸ ਦਾ ਪਲਾਂਟ ਲਗਾ ਰਹੀ ਹੈ, ਜੋ ਕੰਪਨੀ ਦੇ ਲਈ ਬਿਜਲੀ ਊਰਜਾ ਦਾ ਉਤਪਾਦਨ ਕਰਨ ਦੇ ਨਾਲ ਵਾਸ਼ਪ ਊਰਜਾ ਵੀ ਤਿਆਰ ਕਰੇਗਾ। Date:2010-04-01 Time:00:08:05
ਮਾਂਡਵੀ - ਦਲਾਲਾਂ ਨੇ ਭਾਰਤੀ ਮਾਲਵਾਹਕ ਪੋਤਾਂ ਬਾਰੇ ਸੂਹੀਆ ਸੂਚਨਾਵਾਂ ਸੋਮਾਲਿਆਈ ਸਮੁੰਦਰੀ ਡਾਕੂਆਂ ਨੂੰ ਦਿੱਤੀਆਂ ਸਨ।ਸੋਮਾਲੀਆ ਦੇ ਕਾਰੋਬਾਰੀਆਂ ਅਤੇ ਕਬੀਲਾਈ ਆਗੂਆਂ ਵੱਲੋਂ ਸ਼ੱਕੀਆਂ ਪਾਸੋਂ ਪੁੱਛਗਿੱਛ ਵਿਚ ਇਹ ਖੁਲਾਸਾ ਹੋਇਆ ਹੈ।ਇਸ ਵਿਚਕਾਰ ਮੰਗਲਵਾਰ ਨੂੰ ਸਮੁੰਦਰੀ ਡਾਕੂਆਂ ਨੇ ਦੁਬਈ ਦੇ ਅਲਫਰਾਰੀ ਨਾਮੀ ਇੱਕ ਹੋਰ ਪੋਤ ਨੂੰ ਅਗ਼ਵਾ ਕਰ ਲਿਆ। Date:2010-04-01 Time:00:08:05
ਨਵੀਂ ਦਿੱਲੀ - ਹਵਾਈਸੈਨਾ ਮੁਖੀ ਏਅਰ ਚੀਫ ਮਾਰਸ਼ਲ ਪੀਵੀ ਨਾਇਕ ਨੇ ਇੱਥੇ ਕਿਹਾ ਹੈ ਕਿ ਅਮਰੀਕਾ ਤੋਂ ਪਾਕਿਸਤਾਨ ਨੂੰ ਐਫ-16 ਲੜਾਕੂ ਹਵਾਈ ਜਹਾਜ ਮਿਲਣਾ ਭਾਰਤ ਲਈ ਚਿੰਤਾ ਵਾਲੀ ਗੱਲ ਹੈ ਪਰ ਇਸ ਦਾ ਹਵਾਈ ਸੈਨਾ ਲਈ 126 ਲੜਾਕੂ ਜਹਾਜਾਂ ਦੀ ਖਰੀਦ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। Date:2010-04-01 Time:00:08:05
ਨਵੀਂ ਦਿੱਲੀ : ਅਮਰੀਕਾ ਦੀ ਦੋ ਟਾਇਰਾ ਆਵਾਜਾਈ ਸਾਧਨ ਬਣਾਉਣ ਵਾਲੀ ਕੰਪਨੀ ਹਰਲੇ ਡੇਵਿਡਸਨ ਨੇ ਵਿਸ਼ਵ ਪ੍ਰਸਿੱਧ ਮੋਟਰ ਸਾਈਕਲ ਹਰਲੇ ਡੇਵਿਡਸਨ ਦੇ ਸਾਲ 2010 ਵਿੱਚ ਭਾਰਤ ਵਿੱਚ 12 ਮਾਡਲ ਪੇਸ਼ ਕਰਨ ਦੀ ਘੋਸ਼ਣਾ ਕਰਦਿਆਂ ਕਿਹਾ ਹੈ ਕਿ ਮੋਟਰਸਾਈਕਲ ਦੀ ਬੁਕਿੰਗ ਦੇਸ਼ ਵਿੱਚ 20 ਅਪ੍ਰੈਲ ਤੋਂ ਸ਼ੁਰੂ ਹੋ ਜਾਵੇਗੀ। Date:2010-04-01 Time:00:08:05
ਮੁੰਬਈ : ਜਰਮਨੀ ਦੀ ਪ੍ਰਸਿੱਧ ਆਟੋ ਕੰਪਨੀ ਫੌਕਸ ਵੈਗਨ ਭਾਰਤੀ ਬਾਜਾਰ ਵਿੱਚ ਡੀਜ਼ਲ ਤੇ ਪੈਟ੍ਰੋਲ ਦਾ ਮੋਟਰ ਰੇਲ ਇੰਜਣ ਲੈਕੇ ਆਈ ਹੈ।ਕੰਪਨੀ ਨੇ ਅੱਜ ਮੁੰਬਈ ਵਿੱਚ ਇਹਨਾਂ ਇੰਜਣਾਂ ਪਸਾਟ ਈਐੱਸਆਈ ਅਤੇ ਜੇਟਾ ਸੀਡੀਆਰ ਨੂੰ ਲਾਂਚ ਕਰਨ ਦੀ ਘੋਸ਼ਣਾ ਕੀਤੀ। ਪਸਾਟ ਟੀਸੀਆਈ ਦੀ ਐਕਸ ਸ਼ੋਅ ਰੂਮ ਕੀਮਤ 19.20 ਲੱਖ ਰੁਪਏ ਅਤੇ ਜੇਟਾ ਦੀ ਕੀਮਤ 15.92 ਲੱਖ ਰੁਪਏ ਰੱਖੀ ਗਈ ਹੈ। Date:2010-04-01 Time:00:08:05
ਮੁੰਬਈ : ਬੰਬਈ ਸਟਾਕ ਐਕਸਚੇਂਜ ਦਾ ਸੈਂਸੇਕਸ ਅੱਜ ਸ਼ੁਰੂਆਤੀ ਕਾਰੋਬਾਰ ਵਿੱਚ 110 ਅੰਕਾਂ ਦੀ ਮਜ਼ਬੂਤੀ ਦੇ ਨਾਲ ਚੜ੍ਹਕੇ ਖੁੱਲ੍ਹਿਆ। ਤੀਹ ਸ਼ੇਅਰਾਂ ਉੱਤੇ ਆਧਾਰਿਤ ਸੈਂਸੇਕਸ 109.33 ਅੰਕ ਚੜ੍ਹਕੇ 17699.50 ਅੰਕ ਉੱਤੇ ਖੁੱਲ੍ਹਿਆ। Date:2010-04-01 Time:00:08:05
ਸਟਾਕਹੋਮ : ਸਵੀਡਨ ਦੀ ਦੂਰਸੰਚਾਰ ਸਾਜੋ ਸਾਮਾਨ ਨਿਰਮਾਤਾ ਏਰੀਕਸਨ ਨੇ ਅੱਜ ਕਿਹਾ ਕਿ ਉਸਨੂੰ ਭਾਰਤ ਦੀ ਭਾਰਤੀ ਏਅਰਟੈੱਲ ਤੋਂ 1.3 ਅਰਬ ਡਾਲਰ ਦਾ ਠੇਕਾ ਮਿਲਿਆ ਹੈ। ਉਸਨੂੰ ਇਹ ਕਰਾਰ ਏਅਰਟੈੱਲ ਦੇ ਨੈੱਟਵਰਕ ਵਿਸਤਾਰ ਅਤੇ ਉੱਨਤੀ ਦੇ ਲਈ ਦਿੱਤਾ ਗਿਆ ਹੈ। Date:2010-04-01 Time:00:08:05
ਨਵੀਂ ਦਿੱਲੀ - ਸਿੱਖਿਆ ਤੋਂ ਕੋਈ ਵੀ ਵਾਂਝਾ ਨਾ ਰਹੇ, ਇਸ ਸੰਬੰਧੀ ਕਨੂੰਨ ਇੱਕ ਅਪ੍ਰੈਲ ਤੋਂ ਲਾਗੂ ਹੋ ਜਾਵੇਗਾ।ਇਸ ਨਾਲ ਗਰੀਬ ਬੱਚਿਆਂ ਵਧੇਰੇ ਲਾਹਾ ਮਿਲੇਗਾ।ਉਂਝ ਵੇਖਿਆ ਜਾਵੇ ਤਾਂ ਇਸ ਨਾਲ ਲਗਭੱਗ ਇੱਕ ਕਰੋੜ ਬੱਚਿਆਂ ਨੂੰ ਫਾਇਦਾ ਹੋਵੇਗਾ। Date:2010-04-01 Time:00:08:05
ਨਵੀਂ ਦਿੱਲੀ - ਲੈਫਟੀਨੈਂਟ ਜਨਰਲ ਵੀਕੇ ਸਿੰਘ ਨੇ ਅੱਜ ਥਲਸੈਨਾ ਦੇ 26ਵੇਂ ਮੁਖੀ ਵਜੋਂ ਕਾਰਜ ਭਾਰ ਸੰਭਾਲ ਲਿਆ।ਸਾਬਕਾ ਥਲਸੈਨਾ ਮੁਖੀ ਜਨਰਲ ਦੀਪਕ ਕਪੂਰ ਤੋਂ ਕਾਰਜਭਾਰ ਹਾਸਲ ਕਰਨ ਵਾਲੇ 59 ਸਾਲਾ ਸਿੰਘ ਅਗਲੇ ਦੋ ਵਰ੍ਹਿਆਂ ਤੱਕ ਲਈ ਇਸ ਅਹੁਦੇ ਉੱਪਰ ਰਹਿਣਗੇ। Date:2010-04-01 Time:00:08:05
ਜੰਮੂ - ਵਾਦੀ ਦੇ ਰਾਜੌਰੀ ਸੈਕਟਰ ਵਿਚ ਬੀਤੇ ਕੱਲ੍ਹ ਤੋਂ ਜ਼ਾਰੀ ਸੈਨਾ-ਖਾੜਕੂ ਮੁਕਾਬਲੇ ਵਿਚ ਅਜੇ ਤੱਕ 4 ਖਾੜਕੂ ਹਲਾਕ ਹੋ ਚੁੱਕੇ ਹਨ।ਇਲਾਕੇ ਵਿਚ ਸੈਨਾ ਨੇ ਦੋ ਅੱਤਵਾਦੀਆਂ ਨੂੰ ਵੀ ਕੁੱਕਰ ਬੰਬ ਸਮੇਤ ਗ੍ਰਿਫਤਾਰ ਕੀਤਾ ਹੈ। Date:2010-04-01 Time:00:08:04
ਮਿਆਮੀ - ਇੱਥੇ ਜ਼ਾਰੀ ਮਿਆਮੀ ਮਾਸਟਰਸ ਟੈਨਿਸ ਟੂਰਨਾਮੈਂਟ ਦੇ ਮਹਿਲਾ ਵਰਗ ਵਿਚ ਤੀਜਾ ਸਥਾਨ ਪ੍ਰਾਪਤ ਅਮਰੀਕੀ ਟੈਨਿਸ ਖਿਡਾਰਨ ਵੀਨਸ ਵਿਲੀਅਸਮ ਅਤੇ 13ਵਾਂ ਸਥਾਨ ਪ੍ਰਾਪਤ ਫ੍ਰਾਂਸ ਦੀ ਮਾਰੀਅਨ ਬਾਰਤੋਲੀ ਸੈਮੀਫਾਈਨਲ ਵਿਚ ਥਾਂ ਬਣਾ ਚੁੱਕੀਆਂ ਹਨ। Date:2010-04-01 Time:00:08:04
ਕਿੰਗਸਟਨ - ਜਾਪਦਾ ਹੈ ਕਿ ਕੁੱਝ ਦਿਨ ਪਹਿਲਾਂ ਦਿੱਲੀ ਰਾਸ਼ਟਰਮੰਡਲ ਖੇਡਾਂ ਦੀਆਂ ਤਿਆਰੀਆਂ ਦੇ ਗਤੀ ਤੋਂ ਚਿੰਤਤ ਰਾਸ਼ਟਰਮੰਡਲ ਖੇਡ ਮਹਾਸੰਘ (ਸੀਜੀਐਫ) ਦੇ ਪ੍ਰਧਾਨ ਮਾਇਕ ਫੇਨੇਲ ਦੇ ਵਿਚਾਰ ਹੁਣ ਬਦਲ ਚੁੱਕੇ ਹਨ ਅਤੇ ਇਸੇ ਲਈ ਤਾਂ ਉਹ ਕਹਿ ਰਹੇ ਹਨ ਕਿ ਦਿੱਲੀ ਰਾਸ਼ਟਰਮੰਡਲ ਖੇਡਾਂ ਵਿਚ ਹਰਚੀਜ਼ ਪਹਿਲੇ ਦਰਜ਼ੇ ਦੀ ਹੋਵੇਗੀ। Date:2010-04-01 Time:00:08:04
ਆਪਣੀ ਫ਼ਿਲਮਾਂ ਦੇ ਨਾਲ ਹੀ ਬਿਪਾਸ਼ਾ ਬਸੁ ਇਹਨਾਂ ਦਿਨਾਂ ਵਿੱਚ ਇੱਕ ਹੋਰ ਮੱਹਤਵਪੂਰਣ ਕੰਮ ਵਿੱਚ ਬਿਜ਼ੀ ਹੈ। ਇਹ ਕੰਮ ਹੈ ਆਪਣੇ ਲਈ ਇੱਕ ਹੋਰ ਟਿਕਾਣੇ ਦੀ ਵਿਵਸਥਾ ਕਰਨਾ। Date:2010-04-01 Time:00:08:04
ਹੁਣ ਅਭਿਨੇਤਾ ਰੀਤੇਸ਼ ਦੇਸ਼ਮੁਖ ਦਾ ਮਰਾਠੀ ਪ੍ਰੇਮ ਜਾਗ ਗਿਆ ਹੈ, ਪਰ ਇਹ ਰਚਾਨਤਮਕ ਪ੍ਰੇਮ ਹੈ। ਇਸਲਈ ਉਹ ਮਰਾਠੀ ਨਾ ਬੋਲਣ ਵਾਲਿਆਂ ਦੇ ਖਿਲਾਫ ਹੋ-ਹੱਲਾ ਕਰਨ ਦੀ ਥਾਂ ਤੇ ਮਰਾਠੀ ਫ਼ਿਲਮਾਂ ਕਰਨਾ ਚਾਹੁੰਦੇ ਹਨ। Date:2010-04-01 Time:00:08:04
ਜਮਸ਼ੇਦਪੁਰ : ਫਿਲਮ ਅਭਿਨੇਤਰੀ ਮਾਧੁਰੀ ਦੀਕਸ਼ਿਤ ਦੇ ਇੱਕ ਪ੍ਰਸ਼ੰਸਕ ਨੇ ਹਨੂੰਮਾਨ ਜਯੰਤੀ ਮੌਕੇ ਅਭਿਨੇਤਰੀ ਦੀ ਮੰਗਲ ਕਾਮਨਾ ਕਰਦਿਆਂ ਕੱਲ੍ਹ ਇੱਥੇ ਬਜਰੰਗ ਬਲੀ ਦੇ ਇੱਕ ਮੰਦਰ ਵਿੱਚ 51 ਕਿਲੋ ਦਾ ਵਿਸ਼ਾਲ ਲੱਡੂ ਚੜ੍ਹਾਇਆ। Date:2010-04-01 Time:00:08:04
ਕਰਨਾਲ - ਇਨਸਾਫ਼ ਦੀ ਮਿਸਾਲ ਕਾਇਮ ਕਰਦਿਆਂ ਇਕ ਸਥਾਨਕ ਅਦਾਲਤ ਨੇ ਸੰਨ 2007 'ਚ ਆਪਣੀ ਕੌਮ ਦੇ ਜਾਤ ਦੇ ਨਿਯਮਾਂ ਦੀ ਉਲੰਘਣਾ ਕਰਕੇ ਵਿਆਹ ਕਰਨ ਵਾਲੇ ਨੌਜਵਾਨ ਪ੍ਰੇਮੀ ਜੋੜੇ ਨੂੰ ਕਤਲ ਕਰਨ ਵਾਲੇ 5 ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਸਨਸਨੀਖੇਜ਼ ਮਨੋਜ-ਬਬਲੀ ਕਤਲ ਕੇਸ ਦਾ ਫ਼ੈਸਲਾ ਸੁਣਾਉਦਿਆਂ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਸ੍ਰੀ ਵਨੀ ਗੋਪਾਲ ਸ਼ਰਮਾ ਨੇ ਇਸ ਕੇਸ ਦੇ 6ਵੇਂ ਦੋਸ਼ੀ ਨੂੰ ਉਮਰ ਕੈਦ ਅਤੇ ਇਕ ਕਾਰ ਚਾਲਕ ਨੂੰ 7 ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਹੈ। Date:2010-04-01 Time:00:08:04
page no.1 |
Select news date : 30 - 4 - 2010 29 - 4 - 2010 28 - 4 - 2010 27 - 4 - 2010 26 - 4 - 2010 25 - 4 - 2010 24 - 4 - 2010 23 - 4 - 2010 22 - 4 - 2010 21 - 4 - 2010 20 - 4 - 2010 19 - 4 - 2010 18 - 4 - 2010 17 - 4 - 2010 16 - 4 - 2010 15 - 4 - 2010 14 - 4 - 2010 13 - 4 - 2010 12 - 4 - 2010 11 - 4 - 2010 10 - 4 - 2010 9 - 4 - 2010 8 - 4 - 2010 7 - 4 - 2010 6 - 4 - 2010 5 - 4 - 2010 4 - 4 - 2010 3 - 4 - 2010 2 - 4 - 2010 1 - 4 - 2010 |