Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News September 2010 August 2010 July 2010 June 2010 May 2010 April 2010 March 2010 February 2010 January 2010 December 2009 November 2009 October 2009 September 2009 August 2009 July 2009 June 2009 May 2009 April 2009 March 2009 February 2009 January 2009 December 2008 November 2008 October 2008 September 2008 August 2008 July 2008 June 2008 May 2008 April 2008 March 2008 February 2008 January 2008 December 2007 November 2007 October 2007 September 2007 |
Date : 8 - 3 - 2010
ਬਗਦਾਦ : ਇਰਾਕ ਵਿੱਚ ਨਿਰੰਤਰ ਜਾਰੀ ਹਿੰਸਾ ਦੇ ਵਿਚਕਾਰ ਦੇਸ਼ ਦੀਆਂ ਆਮ ਚੋਣਾਂ ਦੇ ਲਈ ਵੋਟਿੰਗ ਪ੍ਰਕਿਰਿਆ ਅੱਜ ਸਵੇਰੇ ਸਥਾਨਕ ਸਮੇਂ ਅਨੁਸਾਰ ਸੱਤ ਵੱਜੇ ਸ਼ੁਰੂ ਹੋ ਗਈ।ਇਹਨਾਂ ਚੋਣਾਂ ਦੇ ਦੌਰਾਨ ਮੁੱਖ ਮੁਕਾਬਲਾ ਸ਼ਿਆ ਇਸਲਾਮਿਕ ਪਾਰਟੀਆਂ ਅਤੇ ਸੈਕੁਲਰ ਅਗਵਾਈ ਦਾ ਦਾਅਵਾ ਕਰਨ ਵਾਲੇ ਵਿਰੋਧੀ ਦਲਾਂ ਦੇ ਵਿਚਕਾਰ ਹੋਵੇਗਾ। Date:2010-03-08 Time:00:04:54
ਛਿੰਦਵਾੜਾ : ਮੱਧ ਪ੍ਰਦੇਸ਼ ਦੇ ਛਿੰਦਵਾੜਾ ਜਿਲ੍ਹਾ ਮੁੱਖ ਦਫ਼ਤਰ ਤੋਂ ਕਰੀਬ 35 ਕਿਲੋਮੀਟਰ ਦੂਰ ਚੌਰਈ ਵਿੱਚ ਇੱਕ ਬਾਲਕ ਦੀ ਹੱਤਿਆ ਦੇ ਮਾਮਲੇ ਨਾਲ ਜੁੜ੍ਹੇ ਆਰੋਪੀਆਂ ਨੂੰ ਤੱਤਕਾਲ ਸਜਾ ਦਿੱਤੇ ਜਾਣ ਦੀ ਮੰਗ ਨੂੰ ਲੈਕੇ ਚੌਰਈ ਥਾਣੇ ਦੇ ਸਾਹਮਣੇ ਪ੍ਰਦਰਸ਼ਨ ਕਰਨ ਵਾਲੇ ਬਜਰੰਗ ਦਲ ਦੇ ਕ੍ਰੋਧਿਤ ਵਰਕਰਾਂ ਨੇ ਅੱਜ ਰਾਤ ਇੱਕ ਨਿੱਜੀ ਯਾਤਰੀ ਬੱਸ ਤੋਂ ਯਾਤਰੀਆਂ ਨੂੰ ਉਤਾਰਣ ਦੇ ਬਾਅਦ ਉਸ ਵਿੱਚ ਅੱਗ ਲਗਾ ਦਿੱਤੀ। Date:2010-03-08 Time:00:04:54
ਕਾਨਸੇਪਸੀਆਨ : ਸੰਯੁਕਤ ਰਾਸ਼ਟਰ ਸੰਘ ਦੇ ਮੁੱਖ ਸਕੱਤਰ ਬਾਨ ਕੀ ਮੂਨ ਨੇ ਲਤੀਨ ਅਮਰੀਕੀ ਦੇਸ਼ ਚਿੱਲੀ ਵਿੱਚ ਪਿਛਲੇ ਹਫ਼ਤੇ ਆਏ ਭਿਆਨਕ ਭੂਚਾਲ ਨਾਲ ਮੱਚੀ ਤਬਾਹੀ ਨੂੰ ਵੇਖਦਿਆਂ ਇਸ ਦੇਸ਼ ਨੂੰ ਮਦਦ ਦੇਣ ਦਾ ਭਰੋਸਾ ਦਿੱਤਾ ਹੈ। Date:2010-03-08 Time:00:04:54
ਨਵੀਂ ਦਿੱਲੀ : ਲੋਕਪ੍ਰਿਆ ਫਿਲਮੀ ਗੀਤਕਾਰ ਸਾਹਿਰ ਲੁਧਿਆਣਵੀ ਦੇ ਜਮੀਂਦਾਰ ਪਿਤਾ ਅਤੇ ਮਾਂ ਦੇ ਵਿਚਕਾਰ ਸੰਪੱਤੀ ਦੇ ਵਿਵਾਦ ਨੂੰ ਲੈਕੇ 13 ਸਾਲ ਤੱਕ ਮੁਕੱਦਮਾ ਚੱਲਿਆ। ਇਸਦੇ ਕਾਰਣ 13 ਸਾਲਾ ਸਾਹਿਰ ਦੇ ਦਿਲੋਦਿਮਾਗ ਉੱਤੇ ਡੂੰਘਾ ਪ੍ਰਭਾਵ ਪਿਆ। Date:2010-03-08 Time:00:04:54
ਮੁੰਬਈ : ਬਜ਼ਟ ਨੂੰ ਲੈਕੇ ਨਿਵੇਸ਼ਕਾਂ ਦੇ ਸਕਾਰਾਤਮਕ ਰੁਖ਼ ਦੇ ਨਾਲ ਵਿਨਿਰਮਾਣ ਸੇਵਾ ਅਤੇ ਨਿਰਯਾਤ ਖੇਤਰ ਵਿੱਚ ਵਾਧੇ ਦੇ ਅੰਕੜਿਆਂ ਨਾਲ ਬਜ਼ਟ ਮਗਰਲੇ ਹਫ਼ਤੇ ਵਿੱਚ ਸ਼ੇਅਰ ਬਾਜ਼ਾਰ ਨੇ ਚੰਗੀ ਰਫ਼ਤਾਰ ਫੜ੍ਹੀ। Date:2010-03-08 Time:00:04:54
ਜੈਪੁਰ : ਏਨੀਮੇਸ਼ਨ ਅਤੇ ਮਨੋਰੰਜਨ ਕੰਪਨੀ ਡੀਕਿਊਈ ਦਾ ਆਈਪੀਓ (ਸ਼ੁਰੂਆਤੀ ਸਰਵਜਨਕ ਪੇਸ਼ਕਸ਼) ਅੱਠ ਮਾਰਚ ਨੂੰ ਖੁੱਲ੍ਹੇਗਾ ਅਤੇ ਦਸ ਮਾਰਚ ਨੂੰ ਬੰਦ ਹੋਵੇਗਾ।ਡੀਕਿਊਈ ਇੰਟਰਨੈਸ਼ਨਲ ਲਿਮੀਟੇਡ ਦੀ ਸੁਮੇਧਾ ਸਰਾਵਗੀ ਨੇ ਅੱਜ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਕੰਪਨੀ ਦਸ 10 ਰੁਪਏ ਮੁੱਲ ਦੇ ਇੱਕ ਕਰੋੜ 60 ਲੱਖ 48 ਹਜਾਰ ਸਮ-ਮੁੱਲ ਦੇ ਸ਼ੇਅਰ ਜਾਰੀ ਕਰੇਗੀ। ਉਹਨਾਂ ਨੇ ਦੱਸਿਆ ਕਿ ਦਸ ਰੁਪਏ ਸਮ-ਮੁੱਲ ਦੇ ਸ਼ੇਅਰ ਦਾ ਪ੍ਰਾਈਸ ਬੈਂਡ 75 ਤੋਂ 80 ਰੁਪਏ ਦੇ ਵਿਚਕਾਰ ਰੱਖਿਆ ਗਿਆ ਹੈ। Date:2010-03-08 Time:00:04:54
ਮੁੰਬਈ : ਸਰਕਾਰੀ ਹਵਾਬਾਜੀ ਕੰਪਨੀ ਏਅਰ ਇੰਡੀਆ ਨੇ 15 ਮਾਰਚ ਤੋਂ 30 ਜੂਨ ਦੇ ਵਿਚਕਾਰ ਆਪਣੀ ਕੌਮਾਂਤਰੀ ਉਡਾਨਾਂ ਦੇ ਯਾਤਰੀ ਕਿਰਾਏ ਵਿੱਚ 40 ਤੋਂ 50 ਪ੍ਰਤੀਸ਼ਤ ਦੀ ਛੋਟ ਦੇਣ ਦੀ ਘੋਸ਼ਣਾ ਕੀਤੀ ਹੈ। Date:2010-03-08 Time:00:04:54
ਨਵੀਂ ਦਿੱਲੀ : ਦਿੱਲੀ ਸਰਾਫ਼ਾ ਬਾਜਾਰ ਵਿੱਚ ਬੀਤੇ ਹਫ਼ਤੇ ਦੌਰਾਨ ਡਾਲਰ ਅਤੇ ਯੂਰੋ ਦੀ ਉਥਲ ਪੁਥਲ ਨਾਲ ਸੋਨੇ ਦੇ ਭਾਅ 140 ਰੁਪਏ ਵੱਧਕੇ 17170 ਰੁਪਏ ਪ੍ਰਤੀ ਦਸ ਗ੍ਰਾਮ ਉੱਤੇ ਬੰਦ ਹੋਏ ਅਤੇ ਚਾਂਦੀ 840 ਰੁਪਏ ਦੀ ਛਾਲ ਲਗਾਉਂਦਿਆਂ 27140 ਰੁਪਏ ਪ੍ਰਤੀ ਕਿਲੋ ਉੱਤੇ ਜਾ ਟਿਕੀ। Date:2010-03-08 Time:00:04:54
ਨਵੀਂ ਦਿੱਲੀ - ਮਾਉਵਾਦੀਆਂ ਨੇ ਸਰਕਾਰ ਨੂੰ ਧਮਕੀ ਦਿੰਦਿਆਂ ਕਿਹਾ ਹੈ ਕਿ ਜਾਂ ਤਾਂ ਸਰਕਾਰ ਗੱਲਬਾਤ ਦੀ ਮੇਜ਼ ਉਪਰ ਆਵੇ ਅਤੇ ਜਾਂ ਫਿਰ ਨਕਸਲੀ ਹਮਲੇ ਲਈ ਤਿਆਰ ਰਹੇ।ਮਾਉਵਾਦੀ ਨੇਤਾ ਕੋਟੇਸ਼ਵਰ ਰਾਉ ਉਰਫ ਕਿਸ਼ਨਜੀ ਨੇ ਕੇਂਦਰ ਸਰਕਾਰ ਨਾਲ ਜਲਦੀ ਹੀ ਗੱਲਬਾਤ ਕਰਨ ਨੂੰ ਕਿਹਾ ਹੈ ਅਤੇ ਜੇਕਰ ਅਜਿਹਾ ਨਹੀਂ ਹੁੰਦਾ ਤਾਂ ਮਾਉਵਾਦੀਆਂ ਅਗਲਾ ਨਿਸ਼ਾਨਾ ਕੋਲਕਾਤ ਅਤੇ ਜਾਂ ਫਿਰ ਭੁਵਨੇਸ਼ਵਰ ਜਿਹੇ ਵੱਡੇ ਸ਼ਹਿਰ ਹੋ ਸਕਦੇ ਹਨ। Date:2010-03-08 Time:00:04:54
ਜੈਪੁਰ : ਰਾਜਸਥਾਨ ਦੇ ਬਾਡਮੇਰ ਜਿਲ੍ਹੇ ਤੋਂ ਗੁਜਰਾਤ ਦੇ ਸਲਾਯਾ ਸਮੁੰਦਰੀ ਤੱਟ ਤੱਕ ਭਾਰਤ ਦੀ ਪਹਿਲੀ ਤੇ ਵਿਸ਼ਵ ਦੀ ਸਭ ਤੋਂ ਲੰਮੀ ਕਵਰ ਨਾਲ ਲੈੱਸ ਪਾਈਪਲਾਈਨ ਦੇ ਉਪਯੋਗ ਨਾਲ ਤੇਲ ਆਯਾਤ ਖਰਚੇ ਵਿੱਚ ਸਲਾਨਾ 20 ਅਰਬ ਡਾਲਰ ਦੀ ਕਮੀ ਆਵੇਗੀ। Date:2010-03-08 Time:00:04:54
ਨਵੀਂ ਦਿੱਲੀ : ਬਿਜਲੀ ਵਿੱਤ ਨਿਗਮ (ਪੀਐੱਫ਼ਸੀ) ਨੇ ਪੰਜਾਬ ਵਿੱਚ ਬਿਜਲੀ ਉਤਪਾਦਨ ਨੂੰ ਬੜ੍ਹਾਵਾ ਦੇਣ ਦੇ ਲਈ ਵੱਖ ਵੱਖ ਪ੍ਰੋਜੈਕਟਾਂ ਨੂੰ 6218 ਕਰੋੜ ਰੁਪਏ ਮੰਜ਼ੂਰ ਕੀਤੇ ਹਨ। ਜਾਣਕਾਰ ਸੂਤਰਾਂ ਦਾ ਕਹਿਣਾ ਹੈ ਕਿ ਪੀਐੱਫ਼ਸੀ ਇਸ ਸਵੀਕ੍ਰਿਤ ਕਰਜ਼ੇ ਵਿੱਚੋਂ 2484 ਕਰੋੜ ਰੁਪਏ ਪਹਿਲਾਂ ਹੀ ਮੰਜ਼ੂਰ ਕਰ ਚੁੱਕਿਆ ਹੈ। Date:2010-03-08 Time:00:04:54
ਨਵੀਂ ਦਿੱਲੀ : ਊਸ਼ਾ ਬਰੇਕੋ ਏਸਟੇਟ ਆਪਣੇ ਦੋ ਹਾਊਸਿੰਗ ਪ੍ਰੋਜੈਕਟਾਂ ਵਿੱਚ 49 ਪ੍ਰਤੀਸ਼ਤ ਤੱਕ ਹਿੱਸੇਦਾਰੀ ਨਿੱਜੀ ਇਕੁਵਿਟੀ ਫਰਮਾਂ ਨੂੰ ਵੇਚੇਗੀ। ਕੰਪਨੀ ਦੇ ਇਹ ਪ੍ਰੋਜੈਕਟ ਬੈਂਗਲੂਰ ਅਤੇ ਪੁਣੇ ਵਿੱਚ ਸ਼ੁਰੂ ਹੋ ਰਹੇ ਹਨ। Date:2010-03-08 Time:00:04:54
ਨਵੀਂ ਦਿੱਲੀ : ਬਾਸ਼ ਲਿਮੀਟੇਡ ਨੇ 31 ਦਸੰਬਰ ਨੂੰ ਸਮਾਪਤ ਅੰਤਿਮ ਤਿਮਾਹੀ ਵਿੱਚ 158.19 ਕਰੋੜ ਰੁਪਏ ਦਾ ਸ਼ੁੱਧ ਲਾਭ ਪ੍ਰਾਪਤ ਕੀਤਾ, ਜੋ ਪਿਛਲੇ ਵਿੱਤ ਵਰ੍ਹੇ ਦੀ ਸਮਾਨ ਮਿਆਦ ਵਿੱਚ 94.22 ਕਰੋੜ ਰੁਪਏ ਦੀ ਤੁਲਨਾ ਵਿੱਚ 68 ਪ੍ਰਤੀਸ਼ਤ ਜਿਆਦਾ ਹੈ। Date:2010-03-08 Time:00:04:54
ਮੁੰਬਈ - ਆਈਪੀਐਲ ਮੈਚਾਂ ਦੇ ਫੁਟੇਜ ਵਿਖਾਉਣ ਉੱਪਰ ਲੱਗੀ ਪਾਬੰਦੀ ਨੂੰ ਲੈ ਕੇ ਆਯੋਜਕਾਂ ਅਤੇ ਟੀਵੀ ਚੈਨਲਾਂ ਵਿਚਕਾਰ ਜ਼ਾਰੀ ਟਕਰਾਅ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ।ਇਲੈਕਟ੍ਰਾਨਿਕ ਮੀਡੀਆ ਨੇ ਬੀਤੇ ਕੱਲ੍ਹ ਇੱਥੇ ਹੋਏ ਆਈਪੀਐਲ ਦੇ ਇੱਕ ਪ੍ਰੋਗਰਾਮ ਦਾ ਪੂਰੀ ਤਰ੍ਹਾਂ ਬਾਈਕਾਟ ਕੀਤਾ। Date:2010-03-08 Time:00:04:53
ਨਵੀਂ ਦਿੱਲੀ - ਬੀਤੇ ਕੱਲ੍ਹ ਇੰਗਲੈਂਡ ਹੱਥੀਂ ਮਿਲੀ 2-3 ਦੀ ਹਾਰ ਮਗਰੋਂ ਹੋਏ ਪੱਤਰਕਾਰ ਸੰਮੇਲਨ ਵਿਚ ਭਾਰਤੀ ਹਾਕੀ ਕੋਚ ਜੋਸ ਮੈਨੁਅਲ ਬ੍ਰਾਸਾ ਨੇ ਕਿਹਾ ਹੈ ਕਿ ਭਾਰਤੀ ਟੀਮ ਦਾ ਟੀਚਾ ਵਿਸ਼ਵ ਕੱਪ ਸਗੋਂ ਅਕਤੂਬਰ ਅਤੇ ਨਵੰਬਰ ਵਿਚ ਹੋਣ ਵਾਲੀਆਂ ਰਾਸ਼ਟਰ ਮੰਡਲ ਖੇਡਾਂ ਅਤੇ ਏਸ਼ਿਆਈ ਖੇਡਾਂ ਹਨ।ਹਾਕੀ ਵਿਸ਼ਵ ਕੱਪ ਤਾਂ ਭਾਰਤੀ ਟੀਮ ਲਈ ਇੱਕ ਸਿੱਖਣ ਵਾਲਾ ਟੂਰਨਾਮੈਂਟ ਸੀ। Date:2010-03-08 Time:00:04:53
ਕੰਗਨਾ ਰਾਣਾਵਤ ਇਸ ਵੇਲੇ ਬਹੁਤ ਖੁਸ਼ ਹੈ। ਇਸ ਦੇ ਕਈ ਕਾਰਨ ਹਨ। ਪਹਿਲਾਂ ਤਾਂ ਇਹ ਹੈ ਕਿ ਫ਼ਿਲਮ ਫੈਸ਼ਨ ਵਿਚ ਚੰਗੀ ਐਕਟਿੰਗ ਕਰਨ ਦੇ ਲਈ ਉਸ ਨੂੰ ਸਰਬੋਤਮ ਸਹਾਇਕ ਐਕਟਰੈਸ ਕੌਮੀ ਐਵਾਰਡ ਮਿਲਿਆ ਹੈ। ਇਸ ਤੋਂ ਇਲਾਵਾ ਉਸ ਕੋਲ ਲਗਾਤਾਰ ਫ਼ਿਲਮਾਂ ਦੀਆਂ ਪੇਸ਼ਕਸ਼ਾਂ ਆ ਰਹੀਆਂ ਹਨ। ਨੈਸ਼ਨਲ ਐਵਾਰਡ ਹਾਸਲ ਕਰਨ ਤੋਂ ਬਾਅਦ ਕੰਗਨਾ ਰਾਣਾਵਤ ਦਾ ਕਹਿਣਾ ਹੈ ਕਿ ਬੜੀ ਛੋਟੀ ਉਮਰ ਵਿਚ ਉਸ ਨੂੰ ਫ਼ਿਲਮਾਂ ਦਾ ਸਭ ਤੋਂ ਵੱਡਾ ਐਵਾਰਡ ਮਿਲ ਗਿਆ ਹੈ। Date:2010-03-08 Time:00:04:53
ਮੁੰਬਈ - ਪੂਨਮ ਰਾਵਤ ਦੀ ਅਗਵਾਈ ਵਿਚ ਭਾਰਤੀ ਸਪਿੰਨਰਾਂ ਦੇ ਸ਼ਾਨਦਾਰ ਪ੍ਰਦਰਸ਼ਨ ਸਦਕਾ ਭਾਰਤ ਨੇ ਇੰਗਲੈਂਡ ਨੂੰ ਇੱਥੇ ਦੂਜੇ ਟੀ 20 ਕ੍ਰਿਕਟ ਮੈਚ ਵਿਚ 30 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜ੍ਹੀ ਨੂੰ 1-1 ਨਾਲ ਬਰਾਬਰ ਕਰ ਲਿਆ।ਜਿੱਤ ਲਈ 127 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਇੰਗਲਿਸ਼ ਟੀਮ 19.2 ਓਵਰਾਂ ਵਿਚ ਸਿਰਫ 96 ਦੌੜਾਂ ਉੱਪਰ ਹੀ ਰੁੱਕ ਗਈ। Date:2010-03-08 Time:00:04:53
ਕਾਬੁਲ - ਕਿਉਬਾ ਲਾਗੇ ਸਥਿੱਤ ਬਦਨਾਮ ਗੁਆਂਟਾਨਾਮੋ ਜੇਲ੍ਹ ਵਿਖੇ ਕੈਦ ਕੱਟ ਚੁੱਕਾ ਮੁੱਲਾ ਅਬਦੁੱਲ ਕਿਉਮ ਦੱਖਣੀ ਅਫਗਾਨਿਸਤਾਨ ਵਿਚ ਨਾਟੋ ਸੈਨਾ ਲਈ ਸਿਰਦਰਦ ਬਣਿਆ ਹੋਇਆ ਹੈ ਅਤੇ ਇਸ ਵੇਲ੍ਹੇ ਇਲਾਕੇ ਵਿਚ ਵਧੇਰੇ ਹਿੰਸਕ ਘਟਨਾਵਾਂ ਨੂੰ ਅੰਜਾਮ ਦੇ ਰਿਹਾ ਹੈ। Date:2010-03-08 Time:00:04:53
ਨਵੀਂ ਦਿੱਲੀ - ਭਾਰਤੀ ਹਾਕੀ ਟੀਮ ਦੇ ਕੋਚ ਹੋਜੇ ਬ੍ਰਾਸਾ ਨੇ ਇੰਗਲੈਂਡ ਖਿਲਾਫ ਹਾਕੀ ਵਿਸ਼ਵ ਕੱਪ ਦੇ ਪੂਲ-ਬੀ ਦੇ ਮੈਚ ਵਿਚ ਬੀਤੀ ਰਾਤ ਇੱਥੇ ਇੰਗਲੈਂਡ ਖਿਲਾਫ 2-3 ਨਾਲ ਮਿਲੀ ਹਾਰ ਉੱਪਰ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਸ਼ੁਰੂ ਵਿਚ ਹੀ ਬੇਵਕੂਫੀ ਭਰੇ ਗੋਲ ਖਾਣ ਕਾਰਣ ਟੀਮ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਗਈ। Date:2010-03-08 Time:00:04:53
ਤਿਰੂਅੰਤਪੁਰਮ - ਰੱਖਿਆ ਮੰਤਰੀ ਏਕੇ ਐਂਟਨੀ ਨੇ ਅਮਰੀਕਾ ਵੱਲੋਂ ਪਾਕਿਸਤਾਨ ਨੂੰ ਅਤੀ ਆਧੁਨਿਕ ਹਥਿਆਰ ਮੁਹੱਈਆ ਕਰਾਉਣ ਬਾਰੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਅਮਰੀਕਾ ਇਹ ਯਕੀਨੀ ਬਣਾਵੇ ਕਿ ਪਾਕਿਸਤਾਨ ਇਹਨਾਂ ਦੀ ਵਰਤੋਂ ਭਾਰਤ ਖਿਲਾਫ ਨਹੀਂ ਕਰੇਗਾ। Date:2010-03-08 Time:00:04:53
ਕਾਹਿਰਾ : ਮਿਸਰ ਦੇ ਰਾਸ਼ਟਰਪਤੀ ਹੋਸਨੀ ਮੁਬਾਰਕ ਦੇ ਪਿੱਤੇ ਦਾ ਕੱਲ੍ਹ ਜਰਮਨੀ ਵਿੱਚ ਸਫ਼ਲ ਓਪਰੇਸ਼ਨ ਕੀਤਾ ਗਿਆ। ਮਿਸਰ ਦੀ ਸਰਕਾਰੀ ਮਿਡਲ ਈਸਟ ਨਿਊਜ਼ ਏਜੰਸੀ ਨੇ ਦੱਸਿਆ ਕਿ ਰਾਸ਼ਟਰਪਤੀ ਦਾ ਹਿਡੇਲਬਰਗ ਯੂਨੀਵਰਸਿਟੀ ਹਸਪਤਾਲ ਵਿੱਚ ਓਪਰੇਸ਼ਨ ਕਰਕੇ ਉਹਨਾਂ ਦੇ ਪਿੱਤੇ ਨੂੰ ਕੱਢ ਦਿੱਤਾ ਗਿਆ ਹੈ। Date:2010-03-08 Time:00:04:53
ਬਗਦਾਦ : ਇਰਾਕ ਵਿੱਚ ਨਿਰੰਤਰ ਜਾਰੀ ਹਿੰਸਾ ਦੇ ਵਿਚਕਾਰ ਦੇਸ਼ ਦੀਆਂ ਆਮ ਚੋਣਾਂ ਦੇ ਲਈ ਵੋਟਿੰਗ ਪ੍ਰਕਿਰਿਆ ਅੱਜ ਸਵੇਰੇ ਸਥਾਨਕ ਸਮੇਂ ਅਨੁਸਾਰ ਸੱਤ ਵੱਜੇ ਸ਼ੁਰੂ ਹੋ ਗਈ।ਇਹਨਾਂ ਚੋਣਾਂ ਦੇ ਦੌਰਾਨ ਮੁੱਖ ਮੁਕਾਬਲਾ ਸ਼ਿਆ ਇਸਲਾਮਿਕ ਪਾਰਟੀਆਂ ਅਤੇ ਸੈਕੁਲਰ ਅਗਵਾਈ ਦਾ ਦਾਅਵਾ ਕਰਨ ਵਾਲੇ ਵਿਰੋਧੀ ਦਲਾਂ ਦੇ ਵਿਚਕਾਰ ਹੋਵੇਗਾ। Date:2010-03-08 Time:00:04:53
page no.1 |
Select news date : 31 - 3 - 2010 30 - 3 - 2010 29 - 3 - 2010 28 - 3 - 2010 27 - 3 - 2010 26 - 3 - 2010 25 - 3 - 2010 24 - 3 - 2010 23 - 3 - 2010 22 - 3 - 2010 21 - 3 - 2010 20 - 3 - 2010 19 - 3 - 2010 18 - 3 - 2010 17 - 3 - 2010 16 - 3 - 2010 15 - 3 - 2010 14 - 3 - 2010 13 - 3 - 2010 12 - 3 - 2010 11 - 3 - 2010 10 - 3 - 2010 9 - 3 - 2010 8 - 3 - 2010 7 - 3 - 2010 6 - 3 - 2010 5 - 3 - 2010 4 - 3 - 2010 3 - 3 - 2010 2 - 3 - 2010 1 - 3 - 2010 |