Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 7 - 3 - 2010

ਮਾਈਕ੍ਰੋਸੌਫਟ ਉਤਾਰੇਗਾ ਸੋਸ਼ਲ ਨੈਟਵਰਕਿੰਗ ਫੋਨ

ਸੈਨ ਫ੍ਰਾਂਸਿਸਕੋ - ਸੌਫਟਵੇਅਰ ਕੰਪਨੀ ਮਾਈਕ੍ਰੋਸੌਫਟ ਪ੍ਰਮੁੱਖ ਵਿਰੋਧੀਆਂ ਐਪਲ ਅਤੇ ਗੂਗਲ ਦੇ ਸਮਾਰਟਫੋਨ ਨੂੰ ਚੁਣੌਤੀ ਦੇਣ ਦੇ ਉਦੇਸ਼ ਨਾਲ ਇਸ ਸਾਲ ਦੇ ਅੰਤ ਤੱਕ ਆਪਣੇ ਨਵੇਂ ਫੋਨ ਨੂੰ ਅਮਰੀਕਾ ਵਿੱਚ ਉਤਾਰੇਗਾ।

Date:2010-03-07 Time:00:05:20

ਸੁਮਾਤਰਾ ਵਿੱਚ ਸ਼ਕਤੀਸ਼ਾਲੀ ਭੁਚਾਲ

ਜਕਾਰਤਾ - ਇੰਡੋਨੇਸ਼ੀਆ ਦੇ ਪੱਛਮੀ ਸੁਮਾਤਰਾ ਦੀਪ ਵਿੱਚ ਸ਼ੁੱਕਰਵਾਰ ਨੂੰ ਭੁਚਾਲ ਦੇ ਤਕੜੇ ਝਟਕੇ ਮਹਿਸੂਸ ਕੀਤੇ ਗਏ, ਪਰ ਇਸ ਵਿੱਚ ਜਾਨਮਾਲ ਦੇ ਨੁਕਸਾਨ ਦੀ ਖ਼ਬਰ ਨਹੀਂ ਹੈ।

Date:2010-03-07 Time:00:05:20

ਟਾਟਾ ਮੋਟਰਜ਼ ਨੂੰ 1000 ਬੱਸਾਂ ਦਾ ਆਰਡਰ

ਮੁੰਬਈ-ਦੇਸ਼ ਦੀ ਭਾਰੀ ਵਾਹਨ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਟਾਟਾ ਮੋਟਰਜ਼ ਨੂੰ ਸਉਦੀ ਅਰਬ ਤੋਂ 1000 ਏਸੀ ਬੱਸਾਂ ਦਾ ਆਰਡਰ ਮਿਲਿਆ ਹੈ।

Date:2010-03-07 Time:00:05:20

ਕਰਜ਼ੇਈ,ਮੇਨਨ ਵੱਲੋਂ ਭਾਰਤੀਆਂ ਦੀ ਸੁਰੱਖਿਆ ਬਾਰੇ ਚਰਚਾ

ਕਾਬੁਲ - ਅਫਗਾਨਿਸਤਾਨ ਵਿਚ ਰਹਿ ਰਹੇ ਚਾਰ ਹਜ਼ਾਰ ਭਾਰਤੀਆਂ ਦੀ ਸੁਰੱਖਿਆ ਬਾਰੇ ਅਫਗਾਨ ਆਗੂਆਂ ਨਾਲ ਚਰਚਾ ਕਰਨ ਲਈ ਰਾਸ਼ਟਰੀ ਸੁਰੱਖਿਆ ਸਲਾਹਕਾਰ ਸ਼ਿਵਸ਼ੰਕਰ ਮੇਨਨ ਨੇ ਕਾਬੁਲ ਪੁੱਜ ਕੇ ਕਰਜ਼ੇਈ ਨਾਲ ਮੁਲਾਕਾਤ ਕਰਕੇ ਭਾਰਤੀਆਂ ਦੀ ਰਾਖੀ ਨਾਲ ਜੁੜੇ ਮੁੱਦਿਆਂ ਉੱਪਰ ਵਿਚਾਰ ਵਟਾਂਦਰਾ ਕੀਤਾ।

Date:2010-03-07 Time:00:05:20

ਚੀਨ ਵਿੱਚ ਕਾਰੋਬਾਰ ਵਧਾਵੇਗੀ ਮਾਈਕ੍ਰੋਸੌਫਟ

ਪੇਇਚਿੰਗ - ਸੂਚਨਾ ਤਕਨੀਕੀ ਖੇਤਰ ਦੀ ਦੁਨੀਆ ਦੀ ਪ੍ਰਮੁੱਖ ਕੰਪਨੀ ਮਾਈਕ੍ਰੋਸੌਫਟ ਨੇ ਕਿਹਾ ਹੈ ਕਿ ਸਰਚ ਇੰਜਣ (ਗੂਗਲ) ਨੂੰ ਚੀਨ ਵਿੱਚ ਝੱਲਣੀਆਂ ਪਈਆਂ ਪਰੇਸ਼ਾਨੀਆਂ ਦੇ ਬਾਵਜੂਦ ਉਹ ਇੱਥੋਂ ਦੇ ਇੰਟਰਨੈਟ ਸਰਚ ਬਜ਼ਾਰ ਵਿੱਚ ਆਪਣਾ ਕਾਰੋਬਾਰ ਵਧਾਉਣ ਦੀ ਨੀਤੀ ਤੇ ਕਾਇਮ ਰਹੇਗੀ। ਇੰਟਰਨੈਟ ਤੇ ਚੀਨ ਵਿੱਚ ਲਗਾਈ ਸਖਤ ਪਾਬੰਦੀ ਦੇ ਕਾਰਨ ਗੂਗਲ ਨੇ ਇੱਥੇ ਆਪਣੀਆਂ ਸਰਚ ਇੰਜਣ ਸੇਵਾਵਾਂ ਨੂੰ ਕਾਫੀ ਹੱਦ ਤੱਕ ਸੀਮਤ ਕਰ ਦਿੱਤਾ ਹੈ।

Date:2010-03-07 Time:00:05:20

ਮਹਿਲਾਵਾਂ ਨੂੰ ਰਿਜ਼ਰਵੇਸ਼ਨ ਦੀ ਇਛੁੱਕ ਸਰਕਾਰ:ਪੀਐਮ

ਨਵੀਂ ਦਿੱਲੀ - ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਹੈ ਕਿ ਮਹਿਲਾਵਾਂ ਦੇ ਮਜ਼ਬੂਤੀਕਰਨ ਲਈ ਸਰਕਾਰ ਲੋਕਸਭਾ ਅਤੇ ਵਿਧਾਨਸਭਾ ਵਿਚ ਮਹਿਲਾਵਾਂ ਨੂੰ ਇਕ ਤਿਹਾਈ ਰਿਜ਼ਰਵੇਸ਼ਨ ਦੇਣਾ ਚਾਹੁੰਦੀ ਹੈ।ਸਿੰਘ ਨੇ ਕਿਹਾ ਕਿ ਸਰਕਾਰ ਸਮਾਜਕ, ਆਰਥਿਕ ਅਤੇ ਸਿਆਸੀ ਰੂਪ ਨਾਲ ਮਹਿਲਾਵਾਂ ਨੂੰ ਮਜ਼ਬੂਤ ਬਨਾਉਣ ਲਈ ਲੋੜੀਂਦੇ ਕਦਮ ਚੁੱਕ ਰਹੀ ਹੈ।

Date:2010-03-07 Time:00:05:20

ਕਾਬੁਲ 'ਚ ਭਾਰਤ ਨੇ ਰੋਕਿਆ ਸਿਹਤ ਮਿਸ਼ਨ

ਕਾਬੁਲ - ਕਾਬੁਲ ਵਿਚ ਭਾਰਤੀ ਸਿਹਤ ਮਿਸ਼ਨ ਨੂੰ ਕੁੱਝ ਸਮੇਂ ਲਈ ਰੋਕ ਦਿੱਤਾ ਗਿਆ ਹੈ।ਇਸ ਮਿਸ਼ਨ ਨਾਲ ਜੁੜੇ ਕੁੱਝ ਲੋਕਾਂ ਦੀ ਬੀਤੇ ਹਫਤੇ ਹੋਏ ਹਮਲੇ ਵਿਚ ਮੌਤ ਹੋ ਗਈ ਸੀ ਅਤੇ ਕਈ ਹੋਰ ਜ਼ਖਮੀ ਹੋ ਗਏ ਸਨ।

Date:2010-03-07 Time:00:05:20

ਦਿੱਲੀ ਧਮਾਕਿਆਂ ਦਾ ਲੋੜੀਂਦਾ ਅੱਤਵਾਦੀ ਕਾਬੂ

ਲਖਨਊ - ਉੱਤਰ ਪ੍ਰਦੇਸ਼ ਦੇ ਏਟੀਐਸ ਨੇ ਸਾਲ 2008 ਵਿਚ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿਕ ਹੋਏ ਬੰਬ ਧਮਾਕਿਆਂ ਲਈ ਲੋੜੀਂਦੇ ਇੰਡੀਅਨ ਮੁਜਾਹਿਦੀਨ ਦੇ ਅੱਤਵਾਦੀ ਸਲਮਾਨ ਉਰਫ ਛੋਟੂ ਨੂੰ ਸਿਧਾਰਥ ਨਗਰ ਜਿਲ੍ਹੇ ਤੋਂ ਗ੍ਰਿਫਤਾਰ ਕਰ ਲਿਆ ਹੈ।ਰਾਜ ਦੇ ਪੁਲਿਸ ਅਧਿਕਾਰੀ ਬ੍ਰਿਜ ਲਾਲ ਨੇ ਪੱਤਰਕਾਰਾਂ ਨੂੰ ਉਕਤ ਜਾਣਕਾਰੀ ਦਿੱਤੀ।

Date:2010-03-07 Time:00:05:20

ਇੱਕ ਜੁਲਾਈ ਤੋਂ ਲਾਗੂ ਹੋਵੇਗੀ ਬੁਨਿਆਦੀ ਵਿਆਜ ਦਰ

ਨਵੀਂ ਦਿੱਲੀ - ਭਾਰਤੀ ਰਿਜ਼ਰਵ ਬੈਂਕ ਨੇ ਬੈਂਕਾਂ ਦੇ ਪ੍ਰਸਤਾਵ ਉੱਪਰ ਬੁਨਿਆਦੀ ਵਿਆਜ ਦਰ(ਬੇਸ ਲੈਂਡਿੰਗ ਰੇਟ) ਲਾਗੂ ਕਰਨ ਦੀ ਮਿਤੀ ਇੱਕ ਅਪ੍ਰੈਲ ਤੋਂ ਵਧਾ ਕੇ ਇੱਕ ਜੁਲਾਈ ਕਰ ਦਿੱਤੀ ਹੈ।ਬੀਐਲਆਰ ਲਾਗੂ ਕਰਨ ਦੇ ਨਵੇਂ ਦਿਸ਼ਾ ਨਿਰਦੇਸ਼ ਜਲਦੀ ਹੀ ਜ਼ਾਰੀ ਕਰ ਦਿੱਤੇ ਜਾਣਗੇ।

Date:2010-03-07 Time:00:05:20

ਭਾਰਤੀ ਕੰਪਨੀਆਂ ਨੂੰ ਜਹਾਜ ਵੇਚੇਗੀ ਰੂਸੀ ਕੰਪਨੀ

ਹੈਦਰਾਬਾਦ - ਰੂਸੀ ਹਵਾਈ ਜਹਾਜ ਨਿਰਮਾਤਾ ਕੰਪਨੀ ਯੂਨਾਈਟਡ ਏਅਰਕ੍ਰਾਫਟ ਕਾਰਪੋਰੇਸ਼ਨ ਭਾਰਤ ਦੀਆਂ ਤਿੰਨ ਉਡਾਣ ਕੰਪਨੀਆਂ ਨੂੰ 18 ਏਐਨ-148 ਜਹਾਜ ਵੇਚੇਗੀ ਅਤੇ ਇਹਨਾਂ ਦੀ ਦਰਾਮਦ 2011 ਦੀ ਪਹਿਲੀ ਤਿਮਾਹੀ ਤੋਂ ਸ਼ੁਰੂ ਹੋ ਜਾਵੇਗੀ।

Date:2010-03-07 Time:00:05:20

ਸਮੀਰਾ ਨੂੰ ਪਸੰਦ ਹੈ ਸੈਕਸੀ ਇਮੇਜ

ਸਮੀਰਾ ਰੇਡੀ ਦਾ ਕਹਿਣਾ ਹੈ ਕਿ ਕੋਈ ਉਹਨਾਂ ਨੂੰ ਸੈਕਸੀ ਜਾਂ ਪਟਾਖਾ ਕਹਿੰਦਾ ਹੈ ਤਾਂ ਉਹਨਾਂ ਨੂੰ ਚੰਗਾ ਲੱਗਦਾ ਹੈ। ਇਸ ਤਰ੍ਹਾਂ ਦੇ ਟਾਇਟਲ ਨਾਲ ਉਹਨਾਂ ਨੂੰ ਪਿਆਰ ਹੈ।

Date:2010-03-07 Time:00:05:20

ਕੈਟਰੀਨਾ ਨੇ ਪਛਾੜਿਆ ਐਸ਼ ਨੂੰ

ਕੁੱਝ ਦਿਨਾਂ ਪਹਿਲਾਂ ਕੈਟਰੀਨਾ ਕੈਫ ਉਸ ਜਵੈਲਰੀ ਕੰਪਨੀ ਦੀ ਬ੍ਰਾਂਡ ਅੰਬੇਸਡਰ ਬਣ ਗਈ, ਜਿਸ ਦਾ ਪ੍ਰਚਾਰ ਐਸ਼ਵਰਿਆ ਰਾਏ ਕਰਦੀ ਸੀ। ਹੁਣ ਐਸ਼ ਨੂੰ ਇੱਕ ਹੋਰ ਝਟਕਾ ਕੈਟਰੀਨਾ ਨੇ ਦਿੱਤਾ ਹੈ।

Date:2010-03-07 Time:00:05:20

ਮਹਿਲਾ ਰਿਜ਼ਰਵੇਸ਼ਨ ਬਿੱਲ, ਜਦਯੂ 'ਚ ਦੰਗਲ

ਪਟਨਾ/ਨਵੀਂ ਦਿੱਲੀ - ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਜਾਣ ਵਾਲੇ ਮਹਿਲਾ ਬਿੱਲ ਦਾ ਜਨਤਾ ਦਲ ਯੂਨਾਈਟਡ (ਜਦਯੂ) ਦੇ ਆਗੂ ਅਤੇ ਬਿਹਾਰ ਦੇ ਮੁੱਖ ਮੰਤਰੀ ਨੀਤਿਸ਼ ਕੁਮਾਰ ਜਿੱਥੇ ਸਮਰਥਨ ਕਰ ਰਹੇ ਹਨ ਉੱਥੇ ਜਦਯੂ ਦੇ ਮੁਖੀ ਸ਼ਰਦ ਯਾਦਵ ਇਸ ਬਿੱਲ ਦੇ ਵਿਰੋਧ ਵਿਚ ਹਨ।

Date:2010-03-07 Time:00:05:19

ਅਜੇ ਖਤਮ ਨਹੀਂ ਹੋਇਆ ਮੇਰਾ ਕਰੀਅਰ : ਸ਼ੋਏਬ

ਕਰਾਚੀ - ਪਾਕਿਸਤਾਨੀ ਤੇਜ਼ ਗੇਂਦਬਾਜ਼ ਸ਼ੋਏਬ ਅਖਤਰ ਦੀ ਰਾਸ਼ਟਰੀ ਟੀਮ ਵਿਚ ਖੇਡਣ ਦੀ ਸੰਭਾਵਨਾ ਭਾਂਵੇਂ ਘੱਟ ਹੋਵੇ ਪਰ ਇਸ ਵਿਵਾਦਤ ਤੇਜ਼ ਗੇਂਦਬਾਜ਼ ਨੇ ਕਿਹਾ ਹੈ ਕਿ ਉਸ ਦਾ ਕੌਮਾਂਤਰੀ ਕਰੀਅਰ ਅਜੇ ਖਤਮ ਨਹੀਂ ਹੋਇਆ ਹੈ।ਸ਼ੋਏਬ ਨੂੰ ਟੀ 20 ਵਿਸ਼ਵ ਕੱਪ ਦੀ ਸੰਭਾਵਤ ਟੀਮ ਵਿਚ ਵੀ ਨਹੀਂ ਚੁਣਿਆ ਗਿਆ ਹੈ।

Date:2010-03-07 Time:00:05:19

ਟੈਸਟ ਕ੍ਰਿਕਟ ਦੀ ਕਮੀ ਮਹਿਸੂਸ ਹੋਵੇਗੀ : ਲੀ

ਨਵੀਂ ਦਿੱਲੀ - ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਬ੍ਰੈਟ ਲੀ ਨੇ ਇੱਕ ਦਿਨਾ ਅਤੇ ਟੀ 20 ਕ੍ਰਿਕਟ ਕਰੀਅਰ ਨੂੰ ਵਧਾਉਣ ਲਈ ਟੈਸਟ ਕ੍ਰਿਕਟ ਨੂੰ ਅਲਵਿਦਾ ਕਹਿਣ ਦਾ ਫੈਸਲਾ ਕਰ ਲਿਆ ਪਰ ਉਹਨਾਂ ਕਿਹਾ ਕਿ ਉਹ ਕ੍ਰਿਕਟ ਦੇ ਇਸ ਖਰੜੇ ਦੇ ਰੋਮਾਂਚ ਅਤੇ ਚੁਣੌਤੀ ਦੀ ਕਮੀ ਮਹਿਸੂਸ ਕਰਨਗੇ।

Date:2010-03-07 Time:00:05:19

ਅਸਾਨ ਨਹੀਂ ਹੈ ਕਾਮੇਡੀ ਕਰਨਾ: ਦੀਪਿਕਾ ਪਾਦੁਕੋਣ

ਦੀਪਿਕਾ ਪਾਦੁਕੋਣ ਦਾ ਕਹਿਣਾ ਹੈ ਕਿ ਕਾਮੇਡੀ ਕਰਨਾ ਬਹੁਤ ਮੁਸ਼ਕਿਲ ਹੈ ਅਤੇ ਇਸ ਦੇ ਲਈ ਸਹੀ ਟਾਈਮਿੰਗ ਅਤੇ ਮਿਹਨਤ ਦੀ ਜਰੂਰਤ ਹੁੰਦੀ ਹੈ। ਆਉਣ ਵਾਲੀ ਫ਼ਿਲਮ ਹਾਉਸਫੁਲ ਵਿੱਚ ਉਹ ਕਾਮੇਡੀ ਕਰਦੀ ਹੋਈ ਨਜ਼ਰ ਆਵੇਗੀ।

Date:2010-03-07 Time:00:05:19

ਫ਼ਿਲਮ ਤੋਂ ਪਹਿਲਾਂ ਮੇਕਿੰਗ ਦੇਖੋ

ਮੇਕਿੰਗ ਆਫ ਹਾਉਸਫੁਲ ਨੂੰ 'ਹਾਉਸਫੁਲ' ਦੇ ਰੀਲੀਜ਼ ਹੋਣ ਦੇ ਪਹਿਲਾ ਹੀ ਰੀਲੀਜ਼ ਕੀਤਾ ਜਾਵੇਗਾ। ਨਿਰਮਾਤਾ ਸਾਜਿਦ ਨਾਡੀਆਵਾਲਾ ਅਤੇ ਨਿਰਦੇਸ਼ਕ ਸਾਜਿਦ ਖਾਨ ਦਾ ਕਹਿਣਾ ਹੈ ਕਿ ਇਹ ਮੇਕਿੰਗ ਵੀ ਫ਼ਿਲਮ ਜਿੰਨ੍ਹਾਂ ਮਹੱਤਵਪੂਰਣ ਅਤੇ ਮਨੋਰੰਜਕ ਹੈ।

Date:2010-03-07 Time:00:05:19

ਰਿਨ ਨੂੰ ਇਸ਼ਤਿਹਾਰ ਰੋਕਣ ਦੇ ਆਦੇਸ਼

ਕੋਲਕਾਤਾ - ਕਲਕੱਤਾ ਹਾਈਕੋਰਟ ਨੇ ਐਫਐਮਸੀਜੀ ਸੈਕਟਰ ਦੀ ਟਾਪ ਕੰਪਨੀ ਹਿੰਦੁਸਤਾਨ ਯੂਨੀਲੀਵਰ ਨੂੰ ਆਪਣੇ ਇਸ਼ਤਿਹਾਰ ਵਿਚ ਪ੍ਰਾਕਟਰ ਐਂਡ ਗੈਂਬਲ ਦੇ ਵਾਸ਼ਿੰਗ ਪਾਉਡਰ ਟਾਈਡ ਦੀ ਬੁਰਾਈ ਕਰਨੋਂ ਰੋਕ ਦਿੱਤਾ ਹੈ।

Date:2010-03-07 Time:00:05:19

ਜ਼ਹਿਰੀਲੀ ਸ਼ਰਾਬ ਕਾਂਡ, ਮ੍ਰਿਤਕ ਸੰਖਿਆ 46 ਹੋਈ

ਨਵੀਂ ਦਿੱਲੀ - ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਅਤੇ ਬੁਲੰਦ ਸ਼ਹਿਰ ਜਿਲ੍ਹੇ ਮਗਰੋਂ ਹੁਣ ਮੇਰਠ ਵਿਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਦੋ ਲੋਕਾਂ ਦੀ ਮੌਤ ਹੋ ਗਈ ਹੈ।ਜ਼ਹਿਰੀਲੀ ਸ਼ਰਾਬ ਪੀਣ ਨਾਲ ਬੀਤੇ 72 ਘੰਟਿਆਂ ਵਿਚ ਹੋਈਆਂ ਮੌਤਾਂ ਦੀ ਗਿਣਤੀ ਹੁਣ ਵੱਧ ਕੇ 46 ਹੋ ਗਈ ਹੈ।ਇਹ ਮੌਤਾਂ ਹੋਲੀ ਮੌਕੇ ਕੱਚੀ ਸ਼ਰਾਬ ਪੀਣ ਮਗਰੋਂ ਹੋਈਆਂ।ਇਸ ਹਾਦਸੇ ਵਿਚ ਬੁੱਧਵਾਰ ਤੱਕ 21 ਮੌਤਾਂ ਹੋਈਆਂ ਸਨ।

Date:2010-03-07 Time:00:05:19

ਮਹਿਲਾ ਬਿੱਲ ਦੀ ਹਿਮਾਇਤ ਕਰੇਗਾ ਅਕਾਲੀ ਦਲ

ਨਵੀਂ ਦਿੱਲੀ - ਪੰਜਾਬ ਦੇ ਸੱਤਾਧਾਰੀ ਸ਼ਿਰੋਮਣੀ ਅਕਾਲੀ ਦਲ(ਬਾਦਲ) ਨੇ ਅੱਜ ਇੱਥੇ ਐਲਾਣ ਕੀਤਾ ਕਿ ਉਹ ਸੋਮਵਾਰ ਨੂੰ ਸੰਸਦ ਵਿਚ ਪੇਸ਼ ਕੀਤੇ ਜਾਣ ਵਾਲੇ ਮਹਿਲਾ ਬਿੱਲ ਦੀ ਹਿਮਾਇਤ ਕਰੇਗਾ।ਇਸ ਬਿੱਲ ਰਾਹੀਂ ਮਹਿਲਾਵਾਂ ਨੂੰ ਲੋਕਸਭਾ ਅਤੇ ਰਾਜਸਭਾ ਸਮੇਤ ਵਿਧਾਨਸਭਾਵਾਂ ਵਿਚ 33 ਫੀਸਦੀ ਰਿਜ਼ਰਵੇਸ਼ਨ ਮਿਲੇਗੀ।

Date:2010-03-07 Time:00:05:19

ਬਾਲਟਿਕ ਸਾਗਰ 'ਚ ਫਸੇ ਪੋਤ ਬਚਾਏ

ਸਟਾਕਹੋਮ - ਬਾਲਟਿਕ ਸਾਗਰ ਵਿਚ ਸਵੀਡਨ ਦੇ ਪੂਰਬੀ ਕੰਡੇ ਲਾਗੇ ਬਰਫ ਨੂੰ ਤੋੜ ਕੇ ਦਰਜਨਾਂ ਜਹਾਜਾਂ ਨੂੰ ਮੁਕਤ ਕਰਾ ਲਿਆ ਗਿਆ ਹੈ ਜਿਸ ਤੋਂ ਮਗਰੋਂ ਹਜ਼ਾਰਾਂ ਯਾਤਰੀ ਸੁਰੱਖਿਅਤ ਸਟਾਕਹੋਮ ਬੰਦਰਗਾਹ ਵਿਖੇ ਪੁੱਜ ਗਏ ਜੋ ਹੱਡੀਆਂ ਜਮਾਉਣ ਵਾਲੀ ਹਾਲਤ ਵਿਚ ਫਸੇ ਸਨ।

Date:2010-03-07 Time:00:05:19

ਰੋਜ਼ਗਾਰ ਤੇ ਧਿਆਨ ਦੇਵੇ ਸਰਕਾਰ - ਗਡਕਰੀ

ਨਵੀਂ ਦਿੱਲੀ - ਦੇਸ਼ ਵਿੱਚ ਕਿਸਾਨਾਂ ਦੀਆਂ ਆਤਮਹੱਤਿਆਵਾਂ ਲਈ ਸਰਕਾਰ ਦੀ ਗ਼ਲਤ ਆਰਥਿਕ ਨੀਤੀ ਨੂੰ ਜਿੰਮੇਵਾਰ ਠਹਿਰਾਉਂਦੇ ਹੋਏ ਭਾਜਪਾ ਪ੍ਰਧਾਨ ਨਿਤਿਨ ਗਡਕਰੀ ਨੇ ਅੱਜ ਕਿਹਾ ਕਿ ਪ੍ਰਸ਼ਾਸਨ ਨੂੰ ਸਮਾਜਿਕ-ਆਰਥਿਕ ਵਿਕਾਸ 'ਤੇ ਜ਼ੋਰ ਦੇਣਾ ਚਾਹੀਦਾ ਹੈ।

Date:2010-03-07 Time:00:05:19

ਕਰਜ਼ੇਈ,ਮੇਨਨ ਵੱਲੋਂ ਭਾਰਤੀਆਂ ਦੀ ਸੁਰੱਖਿਆ ਬਾਰੇ ਚਰਚਾ

ਕਾਬੁਲ - ਅਫਗਾਨਿਸਤਾਨ ਵਿਚ ਰਹਿ ਰਹੇ ਚਾਰ ਹਜ਼ਾਰ ਭਾਰਤੀਆਂ ਦੀ ਸੁਰੱਖਿਆ ਬਾਰੇ ਅਫਗਾਨ ਆਗੂਆਂ ਨਾਲ ਚਰਚਾ ਕਰਨ ਲਈ ਰਾਸ਼ਟਰੀ ਸੁਰੱਖਿਆ ਸਲਾਹਕਾਰ ਸ਼ਿਵਸ਼ੰਕਰ ਮੇਨਨ ਨੇ ਕਾਬੁਲ ਪੁੱਜ ਕੇ ਕਰਜ਼ੇਈ ਨਾਲ ਮੁਲਾਕਾਤ ਕਰਕੇ ਭਾਰਤੀਆਂ ਦੀ ਰਾਖੀ ਨਾਲ ਜੁੜੇ ਮੁੱਦਿਆਂ ਉੱਪਰ ਵਿਚਾਰ ਵਟਾਂਦਰਾ ਕੀਤਾ।

Date:2010-03-07 Time:00:05:19


1  

page no.1

Select news date :

31 - 3 - 2010
30 - 3 - 2010
29 - 3 - 2010
28 - 3 - 2010
27 - 3 - 2010
26 - 3 - 2010
25 - 3 - 2010
24 - 3 - 2010
23 - 3 - 2010
22 - 3 - 2010
21 - 3 - 2010
20 - 3 - 2010
19 - 3 - 2010
18 - 3 - 2010
17 - 3 - 2010
16 - 3 - 2010
15 - 3 - 2010
14 - 3 - 2010
13 - 3 - 2010
12 - 3 - 2010
11 - 3 - 2010
10 - 3 - 2010
9 - 3 - 2010
8 - 3 - 2010
7 - 3 - 2010
6 - 3 - 2010
5 - 3 - 2010
4 - 3 - 2010
3 - 3 - 2010
2 - 3 - 2010
1 - 3 - 2010