Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 6 - 3 - 2010

ਟਾਈਡ ਨੇ ਠੋਕਿਆ ਰਿਨ 'ਤੇ ਮੁਕੱਦਮਾ

ਕੋਲਕਾਤਾ - ਪ੍ਰੋਕਟਰ ਐਂਡ ਗੈਂਬਲ ਨੇ ਕੋਲਕਾਤਾ ਹਾਈ ਕੋਰਟ ਵਿਚ ਹਿੰਦੁਸਤਾਨ ਯੂਨੀਲੀਵਰ ਦੇ ਉਤਪਾਦ ਰਿਨ ਡਿਟਰਜੈਂਟ ਖਿਲਾਫ ਉਸ ਇਸ਼ਤਿਹਾਰ ਲਈ ਮੁਕੱਦਮਾ ਠੋਕ ਦਿੱਤਾ ਹੈ ਜਿਸ ਵਿਚ ਰਿਨ ਨੂੰ ਟਾਈਡ ਨਾਲੋਂ ਬਿਹਤਰ ਦੱਸਿਆ ਗਿਆ ਹੈ।ਇਸ਼ਤਿਹਾਰ ਵਿਚ ਟਾਈਡ ਨੂੰ ਵਿਖਾ ਕੇ ਉਸ ਦੇ ਮੁਕਾਬਲੇ ਰਿਨ ਨੂੰ ਬਿਹਤਰ ਦੱਸਿਆ ਜਾ ਰਿਹਾ ਹੈ।

Date:2010-03-06 Time:00:00:04

ਨਿੱਜੀ ਬੈਂਕਾਂ ਨੇ ਵਧਾਈਆਂ ਵਿਆਜ ਦਰਾਂ

ਮੁੰਬਈ - ਦੇਸ਼ ਵਿਚ ਨਿੱਜੀ ਖੇਤਰ ਦੇ ਮੋਹਰੀ ਬੈਂਕਾਂ ਆਈਸੀਸੀਆਈ ਅਤੇ ਐਚਡੀਐਫਸੀ ਬੈਂਕ ਨੇ ਵਹੀਕਲ ਲੋਨ ਉੱਪਰ ਵਿਆਜ ਦਰਾਂ ਵਧਾਈਆਂ ਹਨ।ਦੋਹਾਂ ਬੈਂਕਾਂ ਨੇ ਸੰਕੇਤ ਦਿੱਤਾ ਕਿ ਆਉਣ ਵਾਲੇ ਦਿਨਾਂ ਵਿਚ ਵਿਆਜ ਦਰਾਂ ਹੋਰ ਚੜ੍ਹਨਗੀਆਂ।ਦੋਹਾਂ ਬੈਂਕਾਂ ਨੇ ਵਿਸ਼ੇਸ਼ ਘਰ ਕਰਜ਼ ਯੋਜਨਾਵਾਂ ਨੂੰ ਵੀ ਖਤਮ ਕਰ ਦਿੱਤਾ ਹੈ।

Date:2010-03-06 Time:00:00:04

ਸੰਰਾ ਪ੍ਰਸਤਾਵ ਮੰਨੇ ਇਰਾਨ, ਚੀਨ ਰੂਸ ਦੀ ਅਪੀਲ

ਸੰਰਾ - ਰੂਸ ਅਤੇ ਚੀਨ ਨੇ ਇਰਾਨ ਨੂੰ ਕਿਹਾ ਹੈ ਕਿ ਉਹ ਆਪਣੇ ਪਰਮਾਣੂ ਪ੍ਰੋਗਰਾਮ ਉੱਪਰ ਵੱਧਦੀਆਂ ਚਿੰਤਾਵਾਂ ਦੇ ਮੱਦੇਨਜ਼ਰ ਸੰਯੁਕਤ ਰਾਸ਼ਟਰ ਦੇ ਪਰਮਾਣੂ ਬਾਲਣ ਪ੍ਰਸਤਾਵ ਨੂੰ ਸਵੀਕਾਰ ਕਰੇ।ਦੂਜੇ ਪਾਸੇ ਅਮਰੀਕਾ, ਇੰਗਲੈਂਡ ਅਤੇ ਫ੍ਰਾਂਸ ਨੇ ਕਿਹਾ ਹੈ ਕਿ ਇਰਾਨ ਉੱਪਰ ਨਵੇਂ ਪ੍ਰਤੀਬੰਧ ਲਗਾਉਣ ਦਾ ਸਮਾਂ ਆ ਗਿਆ ਹੈ।

Date:2010-03-06 Time:00:00:04

ਕਰਾਚੀ ਤੋਂ ਅਫਗਾਨ ਤਾਲੀਬਾਨ ਕਮਾਂਡਰ ਕਾਬੂ

ਕਰਾਚੀ - ਅਫਗਾਨਿਸਤਾਨ ਤਾਲੀਬਾਨ ਦੇ ਕਮਾਂਡਰ ਆਗਾ ਜਾਨ ਮੋਹਤਸਿਮ ਨੂੰ ਪਾਕਿਸਤਾਨ ਦੇ ਕਰਾਚੀ ਵਿਚ ਗ੍ਰਿਫਤਾਰ ਕਰ ਲਿਆ ਹੈ।ਬੀਬੀਸੀ ਅਨੁਸਾਰ ਪਾਕਿਸਤਾਨੀ ਅਤੇ ਅਮਰੀਕੀ ਖੂਫੀ ਅਧਿਕਾਰੀਆਂ ਨੇ ਮੋਹਤਸਿਮ ਦੇ ਗ੍ਰਿਫਤਾਰੀ ਦੀ ਪੁਸ਼ਟੀ ਕੀਤੀ ਹੈ।

Date:2010-03-06 Time:00:00:04

ਮਹਿਲਾ ਰਾਖਵਾਂਕਰਨ ਬਿੱਲ ਸੋਮਵਾਰ ਨੂੰ ਸੰਸਦ 'ਚ

ਨਵੀਂ ਦਿੱਲੀ - ਲੋਕ ਸਭਾ ਵਿਚ ਸੋਮਵਾਰ ਨੂੰ ਪੇਸ਼ ਕੀਤੇ ਜਾ ਰਹੇ ਔਰਤਾਂ ਦੇ ਰਾਖਵੇਂਕਰਨ ਬਿੱਲ ਦੇ ਮੱਦੇਨਜ਼ਰ ਕਾਂਗਰਸ ਤੇ ਭਾਜਪਾ ਨੇ ਬਿੱਲ ਦੇ ਸਮਰਥਨ 'ਚ ਆਪੋ-ਆਪਣੇ ਮੈਂਬਰਾਂ ਨੂੰ ਵਿੱਪ੍ਹ ਜਾਰੀ ਕੀਤੀ ਹੈ।

Date:2010-03-06 Time:00:00:04

ਪੈਂਟਾਗਨ ਦੇ ਬਾਹਰ ਗੋਲੀਬਾਰੀ

ਵਾਸ਼ਿੰਗਟਨ - ਅਮਰੀਕਾ ਰੱਖਿਆ ਵਿਭਾਗ ਦੇ ਪੈਂਟਾਗਨ ਮੁੱਖ ਦਫ਼ਤਰ ਦੇ ਨਜ਼ਦੀਕ ਇਕ ਹਮਲਾਵਰ ਵੱਲੋਂ ਚਲਾਈਆਂ ਅੰਨ੍ਹੇਵਾਹ ਗੋਲੀਆਂ ਨਾਲ ਦੋ ਸੁਰੱਖਿਆ ਅਧਿਕਾਰੀ ਜ਼ਖ਼ਮੀਂ ਹੋ ਗਏ, ਜਦਕਿ ਸੁਰੱਖਿਆ ਅਧਿਕਾਰੀ ਵੱਲੋਂ ਕੀਤੀ ਜਵਾਬੀ ਕਾਰਵਾਈ 'ਚ ਹਮਲਾਵਰ ਵੀ ਜ਼ਖਮੀ ਹੋ ਗਿਆ।

Date:2010-03-06 Time:00:00:04

ਬਦਮਾਸ਼ਾਂ ਨੇ ਜਿਉਂਦੀ ਸਾੜੀ ਮੁਟਿਆਰ

ਛਤਰਪੁਰ - ਮੱਧ ਪ੍ਰਦੇਸ਼ ਦੇ ਛਤਰਪੁਰ ਸ਼ਹਿਰ ਵਿਚ ਓਰਛਾ ਰੋਡ ਥਾਣਾ ਖੇਤਰ ਅਧੀਨ ਪੈਂਦੇ ਪਿੰਡ ਹਮਾ ਵਿਖੇ ਚਾਰ ਬਦਮਾਸ਼ਾਂ ਵੱਲੋਂ ਇੱਕ 17 ਸਾਲਾ ਮੁਟਿਆਰ ਨੂੰ ਜਿਉਂਦੇ ਸਾੜਨ ਦਾ ਮਾਮਲਾ ਪ੍ਰਕਾਸ਼ ਵਿਚ ਆਇਆ ਹੈ।ਅੱਗ ਵਿਚ ਬੁਰੀ ਤਰ੍ਹਾਂ ਝੁਲਸੀ ਮੁਟਿਆਰ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।

Date:2010-03-06 Time:00:00:03

ਜਿੰਬਾਵੇ ਨੇ ਵਿੰਡੀਜ਼ ਨੂੰ ਹਰਾਇਆ

ਗੁਯਾਨਾ - ਆਪਣਾ ਪਹਿਲਾ ਇੱਕ ਰੋਜ਼ਾ ਕੌਮਾਂਤਰੀ ਕ੍ਰਿਕਟ ਖੇਡ ਰਹੇ ਜਿੰਬਾਵੇ ਦੇ ਸਿੰਗਿਰਾਏ ਮਸਕਾਜਾ ਨੇ ਆਖਰੀ ਓਵਰ ਵਿਚ ਦੋ ਵਿਕਟਾਂ ਹਾਸਲ ਕਰਕੇ ਆਪਣੀ ਟੀਮ ਨੂੰ ਵਿੰਡੀਜ਼ ਖਿਲਾਫ ਇੱਥੇ ਪਹਿਲੇ ਇੱਕ ਰੋਜ਼ਾ ਮੈਚ ਵਿਚ ਜਿੱਤ ਦੁਆ ਦਿੱਤੀ।ਜਿੰਬਾਵੇ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 224 ਦੌੜਾਂ ਬਣਾਈਆਂ।

Date:2010-03-06 Time:00:00:03

ਟੈਸਟ ਲੜ੍ਹੀ ਤੋਂ ਸਾਈਡਬਾਟਮ ਬਾਹਰ

ਚਟਗਾਂਵ - ਪੱਟ ਦੀ ਸੱਟ ਨਾਲ ਜੂਝ ਰਹੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਰਿਆਨ ਸਾਈਡਬਾਟਮ ਨੂੰ ਬੰਗਲਾਦੇਸ ਖਿਲਾਫ 12 ਮਾਰਚ ਤੋਂ ਸ਼ੁਰੂ ਹੋ ਰਹੀ ਦੋ ਮੈਚਾਂ ਦੀ ਟੈਸਟ ਲੜ੍ਹੀ ਨਹੀਂ ਖੇਡ ਸਕਣਗੇ।ਉਹਨਾਂ ਦੀ ਥਾਂ ਟਿਮ ਬ੍ਰੇਸਨਨ ਨੂੰ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ।ਇੰਗਲਿਸ਼ ਕੋਚ ਐਂਡੀ ਫਲਾਵਰ ਨੇ ਅੱਜ ਉਕਤ ਜਾਣਕਾਰੀ ਦਿੱਤੀ।

Date:2010-03-06 Time:00:00:03

ਸਈਦ ਨੂੰ ਗ੍ਰਿਫਤਾਰ ਨਹੀਂ ਕਰੇਗਾ ਪਾਕਿਸਤਾਨ

ਇਸਲਾਮਾਬਾਦ - ਭਾਰਤ ਵੱਲੋਂ ਦਿੱਤੇ ਗਏ ਨਵੇਂ ਡੋਜ਼ੀਅਰ ਦੇ ਅਧਾਰ ਉੱਪਰ ਪਾਕਿਸਤਾਨ ਮੁੰਬਈ ਹਮਲਿਆਂ ਦੇ ਮਾਸਟਰ ਮਾਇੰਡ ਅਤੇ ਜਮਾਤ ਉਦ ਦਾਅਵਾ ਦੇ ਮੁਖੀ ਹਾਫਿਜ਼ ਸਈਦ ਨੂੰ ਗ੍ਰਿਫਤਾਰ ਨਹੀਂ ਕਰੇਗਾ।ਪਾਕਿਸਤਾਨੀ ਅਧਿਕਾਰੀਆਂ ਦਾ ਦਾਅਵਾ ਹੈ ਕਿ ਡੋਜ਼ੀਅਰ ਵਿਚ ਕਾਰਵਾਈ ਕਰਨ ਲਾਇਕ ਸੂਹੀਆ ਜਾਣਕਾਰੀ ਨਹੀਂ ਹੈ।

Date:2010-03-06 Time:00:00:03

ਬਾਲਟਿਕ ਸਾਗਰ 'ਚ ਫਸੇ ਜਹਾਜ, ਹਜਾਰਾਂ ਲੋਕ ਖਤਰੇ 'ਚ

ਸਟਾਕਹੋਮ - ਬਾਲਟਿਕ ਸਾਗਰ ਵਿਚ ਜੰਮੀ ਬਰਫ ਵਿਚ ਦੋ ਯਾਤਰੀ ਜਹਾਜ ਅਤੇ ਦੋ ਕਾਰਗੋ ਜਹਾਜ ਫੱਸ ਗਏ ਹਨ ਜਿਸ ਕਾਰਣ ਉੱਥੇ 1100 ਤੋਂ ਵੀ ਵੱਧ ਲੋਕਾਂ ਦੀ ਜਾਣ ਖਤਰੇ ਵਿਚ ਹੈ।ਸਵੀਡਨ ਦੇ ਪੂਰਬੀ ਤੱਟ ਉੱਪਰ ਬਾਲਟਿਕ ਸਾਗਰ ਵਿਚ ਬਰਫ ਜੰਮਣ ਕਾਰਣ ਲਗਭੱਗ 50 ਜਹਾਜ ਫਸ ਗਏ ਹਨ।

Date:2010-03-06 Time:00:00:03

ਆਰਟੀਆਈ 'ਤੇ ਸੋਨੀਆ-ਮਨਮੋਹਨ ਵਿਚਕਾਰ ਮਤਭੇਦ

ਨਵੀਂ ਦਿੱਲੀ - ਸੂਚਨਾ ਦਾ ਅਧਿਕਾਰ ਕਨੂੰਨ(ਆਰਟੀਆਈ) ਵਿਚ ਸੋਧ ਦੇ ਮਸਲੇ ਉੱਪਰ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵਿਚਕਾਰ ਮਤਭੇਦ ਉੱਭਰ ਕੇ ਸਾਹਮਣੇ ਆਏ ਹਨ।

Date:2010-03-06 Time:00:00:03

ਆਸਟ੍ਰੇਲੀਆ 'ਚ ਲਾਪਤਾ ਭਾਰਤੀ ਬਾਲ ਦੀ ਲਾਸ਼ ਮਿਲੀ

ਮੈਲਬੋਰਨ - ਮਾਪਿਆਂ ਨਾਲ ਛੁੱਟੀਆਂ ਮਨਾਉਣ ਇੱਥੇ ਪੁੱਜੇ ਇੱਕ 3 ਸਾਲਾ ਭਾਰਤੀ ਬਾਲ ਗੁਰਸ਼ਾਨ ਸਿੰਘ ਕੌਰਚੰਨਾ ਦੀ ਲਾਸ਼ ਬਰਾਮਦ ਹੋਣ ਨਾਲ ਸਨਸਨੀ ਫੈਲ ਗਈ ਹੈ।ਗੁਰਸ਼ਾਨ ਵੀਰਵਾਰ ਨੂੰ ਆਪਣੇ ਇੱਕ ਰਿਸ਼ਤੇਦਾਰ ਦੇ ਘਰੋਂ ਅਚਾਨਕ ਲਾਪਤਾ ਹੋ ਗਿਆ ਸੀ।6 ਘੰਟੇ ਮਗਰੋਂ ਪੁਲਿਸ ਨੂੰ ਘਰ ਤੋਂ 20 ਕਿਲੋਮੀਟਰ ਦੂਰ ਉਸ ਦੀ ਲਾਸ਼ ਮਿਲੀ।

Date:2010-03-06 Time:00:00:03

ਭਾਰਤ-ਪਾਕਿ ਸਬੰਧਾਂ 'ਚ ਵਿਚੋਲੇ ਨਹੀਂ ਮੰਜੂਰ - ਪੀਐਮ

ਨਵੀਂ ਦਿੱਲੀ - ਭਾਰਤ-ਪਾਕਿ ਸਬੰਧਾਂ ਵਿੱਚ ਕਿਸੇ ਤੀਜੇ ਦੇਸ਼ ਦੀ ਦਖਲਅੰਦਾਜ਼ੀ ਤੋਂ ਸਾਫ਼ ਇਨਕਾਰ ਕਰਦੇ ਹੋਏ ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਅਮਰੀਕੀ ਦਬਾਅ ਦੀ ਗੱਲ ਤੇ ਵਿਰੋਧੀ ਧਿਰ ਦੇਸ਼ ਨੂੰ ਗੁਮਰਾਹ ਨਾ ਕਰੇ।

Date:2010-03-06 Time:00:00:03

ਮਹਿਲਾ ਰਾਖਵਾਂਕਰਨ ਬਿੱਲ ਸੋਮਵਾਰ ਨੂੰ ਸੰਸਦ 'ਚ

ਨਵੀਂ ਦਿੱਲੀ - ਲੋਕ ਸਭਾ ਵਿਚ ਸੋਮਵਾਰ ਨੂੰ ਪੇਸ਼ ਕੀਤੇ ਜਾ ਰਹੇ ਔਰਤਾਂ ਦੇ ਰਾਖਵੇਂਕਰਨ ਬਿੱਲ ਦੇ ਮੱਦੇਨਜ਼ਰ ਕਾਂਗਰਸ ਤੇ ਭਾਜਪਾ ਨੇ ਬਿੱਲ ਦੇ ਸਮਰਥਨ 'ਚ ਆਪੋ-ਆਪਣੇ ਮੈਂਬਰਾਂ ਨੂੰ ਵਿੱਪ੍ਹ ਜਾਰੀ ਕੀਤੀ ਹੈ।

Date:2010-03-06 Time:00:00:03


1  

page no.1

Select news date :

31 - 3 - 2010
30 - 3 - 2010
29 - 3 - 2010
28 - 3 - 2010
27 - 3 - 2010
26 - 3 - 2010
25 - 3 - 2010
24 - 3 - 2010
23 - 3 - 2010
22 - 3 - 2010
21 - 3 - 2010
20 - 3 - 2010
19 - 3 - 2010
18 - 3 - 2010
17 - 3 - 2010
16 - 3 - 2010
15 - 3 - 2010
14 - 3 - 2010
13 - 3 - 2010
12 - 3 - 2010
11 - 3 - 2010
10 - 3 - 2010
9 - 3 - 2010
8 - 3 - 2010
7 - 3 - 2010
6 - 3 - 2010
5 - 3 - 2010
4 - 3 - 2010
3 - 3 - 2010
2 - 3 - 2010
1 - 3 - 2010