Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 5 - 3 - 2010
ਨਵੀਂ ਦਿੱਲੀ - ਕੇਂਦਰੀ ਵਿੱਤ ਮੰਤਰੀ ਪ੍ਰਣਬ ਮੁਖਰਜੀ ਨੇ ਬੁੱਧਵਾਰ ਨੂੰ ਸਪੱਸ਼ਟ ਸੰਕੇਤ ਦਿੱਤਾ ਹੈ ਕਿ ਕਿਸੇ ਵੀ ਹਾਲਤ ਵਿੱਚ ਕੇਂਦਰ ਸਰਕਾਰ ਪੈਟਰੋਲ-ਡੀਜ਼ਲ ਦੇ ਮੁੱਲਾਂ ਵਿੱਚ ਹੋਏ ਵਾਧੇ ਨੂੰ ਵਾਪਸ ਨਹੀਂ ਲੈਣ ਵਾਲੀ ਹੈ। Date:2010-03-05 Time:00:15:06
ਦੇਸ਼ ਦੀ ਦੂਜੀ ਸਭ ਤੋਂ ਵੱਡੀ ਆਈਟੀ ਕੰਪਨੀ ਇੰਫੋਸਿਸ ਨੇ ਮਾਰਚ, 2011 ਵਿੱਚ ਖਤਮ ਹੋਣ ਵਾਲੇ ਵਿੱਤ ਵਰ੍ਹੇ ਲਈ ਆਪਣੇ ਕਰਮਚਾਰੀਆਂ ਦੀ ਸੈਲਰੀ ਵਧਾਉਣ ਦਾ ਫੈਸਲਾ ਕੀਤਾ ਹੈ। ਕੰਪਨੀ ਇਹ ਵਾਧਾ ਅਪ੍ਰੈਲ ਵਿੱਚ ਕਰੇਗੀ। ਇਸਦੇ ਇਲਾਵਾ, ਕੰਪਨੀ ਨੇ ਮੰਦੀ ਦੇ ਦਿਨਾਂ ਵਿੱਚ ਕੁਝ ਭੱਤਿਆਂ ਨੂੰ ਵਾਪਸ ਲੈ ਲਿਆ ਸੀ, ਉਨ੍ਹਾਂ ਨੂੰ ਵੀ ਵਾਪਸ ਕਰਨ ਦਾ ਫੈਸਲਾ ਕੰਪਨੀ ਨੇ ਕੀਤਾ ਹੈ। ਇੰਫੋਸਿਸ ਦੇ ਬੁਲਾਰੇ ਨੇ ਦੱਸਿਆ ਕਿ ਕੰਪਨੀ ਅਪ੍ਰੈਲ ਵਿੱਚ ਸੈਲਰੀ ਵਧਾਉਣ ਤੇ ਵਿਚਾਰ ਕਰ ਰਹੀ ਹੈ। ਆਉਣ ਵਾਲੇ ਸਾਲ ਵਿੱਚ ਕਾਰੋਬਾਰ ਸਧਾਰਨ ਰਹਿਣ ਦੀ ਉਮੀਦ ਹੈ। ਇਸ ਲਈ ਅਸੀਂ ਕਰਮਚਾਰੀਆਂ ਦਾ ਵੇਤਨ ਅਪ੍ਰੈਲ ਵਿੱਚ ਵਧਾਵਾਂਗੇ। Date:2010-03-05 Time:00:15:05
ਇੰਟਰਨੈਟ ਦਾ ਸਹੀ ਇਸਤੇਮਾਲ ਇਨਸਾਨੀ ਦਿਮਾਗ ਨੂੰ ਹੋਰ ਤੇਜ ਬਣਾ ਸਕਦਾ ਹੈ। ਅਮਰੀਕੀ ਪ੍ਰਾਂਤ ਉੱਤਰੀ ਕੈਰੋਲੀਨਾ ਦੇ ਐਲਾਨ ਵਿਸ਼ਵਵਿਦਿਆਲੇ ਦੇ ਇਮੇਜ਼ਿਨਿੰਗ ਇੰਟਰਨੈਟ ਸੈਂਟਰ ਅਤੇ ਪਿਊ ਇੰਟਰਨੈਟ ਅਤੇ ਅਮਰੀਕਨ ਲਾਈਫ ਪ੍ਰੋਜੈਕਟ ਵੱਲੋਂ ਕਰਾਏ ਗਏ ਇੱਕ ਸਰਵੇ ਵਿੱਚ ਇਹ ਗੱਲ ਸਾਹਮਣੇ ਆਈ ਹੈ। ਸਰਵੇ ਵਿੱਚ ਸ਼ਾਮਿਲ 395 ਇੰਟਰਨੈਟ ਯੂਜ਼ਰਸ ਅਤੇ ਐਕਸਪਰਟਸ ਚੋਂ ਤਿੰਨ ਚੌਥਾਈ ਤੋਂ ਜ਼ਿਆਦਾ ਨੇ ਮੰਨਿਆ ਹੈ ਕਿ ਇੰਟਰਨੈਟ ਦੇ ਇਸਤੇਮਾਲ ਨਾਲ ਲੋਕਾਂ ਦੇ ਦਿਮਾਗ ਨੂੰ ਤੇਜ ਕੀਤਾ ਜਾ ਸਕਦਾ ਹੈ। ਇਮੇਜ਼ਿੰਗ ਇੰਟਰਨੈਟ ਸੈਂਟਰ ਦੀ ਨਿਦੇਸ਼ਕ ਜੇਨਾ ਅੰਡਰਸਨ ਨੇ ਦੱਸਿਆ ਕਿ ਸਰਵੇ ਵਿੱਚ ਸ਼ਾਮਿਲ ਜ਼ਿਆਦਾਤਰ ਨੌਜਵਾਨਾਂ ਨੇ ਮੰਨਿਆ ਕਿ ਇੰਟਰਨੈਟ 2020 ਤੱਕ ਪੜ੍ਹਨ ਅਤੇ ਲਿਖਣ ਅਤੇ ਲਿਖਣ ਦੀ ਇਨਸਾਨੀ ਸਮਰੱਥਾ ਨੂੰ ਵਧਾ ਦਵੇਗਾ। Date:2010-03-05 Time:00:15:05
ਨਵੀਂ ਦਿੱਲੀ - ਕੇਂਦਰ ਸਰਕਾਰ 8 ਮਾਰਚ ਨੂੰ ਮਹਿਲਾ ਰਿਜ਼ਰਵੇਸ਼ਨ ਬਿੱਲ ਰਾਜਸਭਾ ਵਿਚ ਪੇਸ਼ ਕਰਨ ਜਾ ਰਹੀ ਹੈ।ਇਸ ਵਿਚਕਾਰ ਭਾਜਪਾ ਨੇ ਸਾਫ ਕਰ ਦਿੱਤਾ ਹੈ ਕਿ ਜੇਕਰ ਮਹਿਲਾ ਰਿਜ਼ਰਵੇਸ਼ਨ ਬਿਲ ਸੰਸਦ ਵਿਚ ਲਿਆਂਦਾ ਗਿਆ ਤਾਂ ਪਾਰਟੀ ਉਸ ਦਾ ਸਮਰਥਨ ਕਰੇਗੀ। Date:2010-03-05 Time:00:15:05
ਨਵੀਂ ਦਿੱਲੀ - ਖਾਣ-ਪੀਣ ਦੀਆਂ ਵਸਤਾਂ ਦੇ ਲਗਾਤਾਰ ਮਹਿੰਗੇ ਹੁੰਦੇ ਜਾਣ ਕਾਰਣ 20 ਫਰਵਰੀ ਨੂੰ ਖਤਮ ਹੋਏ ਹਫਤੇ ਦੌਰਾਨ ਖਾਧ ਵਸਤਾਂ ਦੀ ਮੁੱਦਰਾ ਸਫੀਤੀ ਦਰ ਵੱਧ ਕੇ 17.87 ਫੀਸਦੀ ਦੇ ਪੱਧਰ ਉੱਪਰ ਪੁੱਜ ਗਈ ਜਦੋਂ ਕਿ ਬੀਤੇ ਹਫਤੇ ਇਹ 17.58 ਫੀਸਦੀ ਦੇ ਪੱਧਰ ਉੱਪਰ ਸੀ। Date:2010-03-05 Time:00:15:05
ਪ੍ਰਤਾਪਗੜ੍ਹ - ਉੱਤਰ ਪ੍ਰਦੇਸ਼ ਵਿਚ ਪ੍ਰਤਾਪਗੜ੍ਹ ਦੇ ਮਨਗੜ੍ਹ ਇਲਾਕੇ ਵਿਚ ਅੱਜ ਇੱਕ ਆਸ਼ਰਮ ਦਾ ਉਸਾਰੀ ਅਧੀਨ ਗੇਟ ਡਿੱਗਣ ਨਾਲ ਫੈਲੀ ਭਗਦੜ ਵਿਚ ਘੱਟ ਤੋਂ ਘੱਟ 63 ਲੋਕਾਂ ਦੀ ਮੌਤ ਹੋ ਗਈ ਅਤੇ 34 ਹੋਰ ਜ਼ਖਮੀ ਹੋ ਗਏ।ਮ੍ਰਿਤਕਾਂ ਵਿਚ ਵਧੇਰੇ ਵਿਦੇਸ਼ੀ ਸ਼ਰਧਾਲੂ ਸ਼ਾਮਲ ਹਨ। Date:2010-03-05 Time:00:15:05
ਨਵੀਂ ਦਿੱਲੀ - ਰੇਲ ਮੰਤਰੀ ਮਮਤਾ ਬਨਰਜੀ ਨੇ ਇੱਥੇ ਲੋਕਸਭਾ ਵਿਚ ਦੱਸਿਆ ਕਿ ਧਨ ਦੀ ਤੰਗੀ ਕਾਰਣ ਅਧੂਰੀ ਪਈਆਂ ਰੇਲ ਪੱਟੜੀ ਪਰੀਯੋਜਨਾਵਾਂ ਨੂੰ ਪੂਰਾ ਕਰਨ ਲਈ ਨਿੱਜੀ ਖੇਤਰ, ਰਾਜ ਸਰਕਾਰਾਂ ਅਤੇ ਹੋਰਨਾਂ ਸੋਮਿਆਂ ਰਾਹੀਂ ਵਸੀਲੇ ਜੁਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। Date:2010-03-05 Time:00:15:05
ਨਵੀਂ ਦਿੱਲੀ - ਸਰਾਕਰੀ ਤੇਲ ਕੰਪਨੀਆਂ ਨੂੰ ਬਜ਼ਾਰ ਕੀਮਤ ਮੁਕਾਬਲੇ ਘੱਟ ਕੀਮਤ ਉੱਪਰ ਪਟਰੋਲੀਅਮ ਪਦਾਰਥ ਵੇਚਣ ਕਾਰਣ ਸਾਲ 2009 ਵਿਚ ਅਪ੍ਰੈਲ ਤੋਂ ਦਸੰਬਰ ਦੌਰਾਨ 29353 ਕਰੋੜ ਰੁਪਏ ਘੱਟ ਦੀ ਆਮਦਨ ਹੋਈ ਜਿਸ ਕਾਰਣ ਕੇਂਦਰ ਸਰਕਾਰ ਨੇ ਉਹਨਾਂ ਨੂੰ ਇਸ ਲਈ 1200 ਕਰੋੜ ਰੁਪਏ ਨਗਦ ਦੀ ਮਦੱਦ ਦੇਣ ਦੀ ਪੁਸ਼ਟੀ ਕੀਤੀ ਹੈ। Date:2010-03-05 Time:00:15:05
ਮੁੰਬਈ - ਸਰਕਾਰੀ ਖੇਤਰ ਦੇ ਆਈਡੀਬੀਆਈ ਬੈਂਕ ਨੇ ਪ੍ਰਵਾਸੀ ਭਾਰਤੀਆਂ ਅਤੇ ਭਾਰਤੀ ਮੂਲ ਦੇ ਵਿਦੇਸ਼ੀ ਨਾਗਰਿਕਾਂ ਲਈ ਦੇਸ਼ ਦੇ ਪੂੰਜੀ ਬਜ਼ਾਰ ਵਿਚ ਨਿਵੇਸ਼ ਦੀ ਸਹੂਲਤ ਮੁਹੱਈਆ ਕਰਾਉਣ ਲਈ ਪੋਰਟ ਫੋਲਿਓ ਇਨਵੈਸਟਮੈਂਟ ਸਕੀਮ ਸ਼ੁਰੂ ਕੀਤੀ ਹੈ। Date:2010-03-05 Time:00:15:05
ਹੈਦਰਾਬਾਦ - ਕੇਂਦਰੀ ਨਾਗਰਿਕ ਉਡਾਨ ਰਾਜ ਮੰਤਰੀ ਪ੍ਰਫੁੱਲ ਪਟੇਲ ਨੇ ਇੱਥੇ ਕਿਹਾ ਕਿ ਮੁੰਬਈ ਵਿਚ ਨਵੇਂ ਹਵਾਈ ਅੱਡੇ ਦੀ ਉਸਾਰੀ ਲਈ ਬੋਲੀ ਪ੍ਰਕ੍ਰਿਆ ਇੱਕ ਸਾਲ ਦੇ ਅੰਦਰ ਪੂਰੀ ਹੋ ਜਾਵੇਗੀ।ਇੱਕ ਸਮਾਰੋਹ ਦੌਰਾਨ ਉਹਨਾਂ ਇਹ ਵੀ ਕਿਹਾ ਕਿ ਅਗਲਾ ਵਰ੍ਹਾ ਹਵਾਈ ਖੇਤਰ ਲਈ ਬਿਹਤਰ ਹੋਵੇਗਾ ਅਤੇ ਹਵਾਈ ਖੇਤਰ ਸਫਲਤਾ ਪੂਰਵਕ ਮੰਦੀ ਤੋਂ ਉੱਭਰ ਜਾਵੇਗਾ। Date:2010-03-05 Time:00:15:05
ਪੁਣੇ - ਪੌਣ ਊਰਜਾ ਖੇਤਰ ਦੀ ਕੰਪਨੀ ਸੁਜਲਾਨ ਅਨਰਜੀ ਨੂੰ ਗੁਜਰਾਤ ਸਟੇਟ ਪੈਟਰੋਨੈਟ ਲਿਮਟਡ ਤੋਂ 52.5 ਮੈਗਾਵਾਟ ਦੀ ਸਮਰੱਥਾ ਵਾਲੀ ਊਰਜਾ ਪਰੀਯੋਜਨਾ ਦਾ ਠੇਕਾ ਮਿਲਿਆ ਹੈ। Date:2010-03-05 Time:00:15:05
ਇਹ ਸਵਾਲ ਅਮਿਤਾਭ ਦੇ ਪ੍ਰਸ਼ੰਸਕਾਂ ਦੇ ਦਿਮਾਗ ਵਿੱਚ ਜਰੂਰ ਆਉਂਦਾ ਹੋਣਾ ਹੈ ਕਿ ਅਮਿਤਾਭ ਬੱਚਨ ਨੇ 'ਤਿੰਨ ਪੱਤੀ', 'ਅਲਾਦੀਨ', 'ਰਣ' ਵਰਗੀਆਂ ਫ਼ਿਲਮਾਂ ਵਿੱਚ ਕੰਮ ਕਿਉਂ ਕੀਤਾ। ਇਹ ਫ਼ਿਲਮਾਂ ਹਰ ਲਿਹਾਜ ਤੋਂ ਕਮਜੋਰ ਹੈ ਅਤੇ ਬਾਕਸ ਆਫਿਸ ਤੇ ਇਹਨਾਂ ਦਾ ਬਹੁਤ ਬੁਰਾ ਹਾਲ ਹੋਇਆ ਹੈ। Date:2010-03-05 Time:00:15:05
ਡੁਪਲੀਕੇਟ, ਕਰਨ ਅਰਜੁਨ, ਪਹੇਲੀ, ਓਮ ਸ਼ਾਂਤੀ ਓਮ ਵਰਗੀਆਂ ਫ਼ਿਲਮਾਂ ਵਿੱਚ ਕੀ ਸਮਾਨਤਾ ਹੈ? ਇਹਨਾਂ ਫ਼ਿਲਮਾਂ ਵਿੱਚ ਸ਼ਾਹਰੁਖ ਖਾਨ ਹੀਰੋ ਹਨ ਨਾਲ ਹੀ ਉਹਨਾਂ ਨੇ ਡਬਲ ਰੋਲ ਇਹਨਾਂ ਫ਼ਿਲਮਾਂ ਵਿੱਚ ਕੀਤੇ ਹਨ। Date:2010-03-05 Time:00:15:05
ਸਿਰਸਾ - ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਰਣਜੀਤ ਕਤਲ ਕਾਂਡ ਸਬੰਧੀ ਅਦਾਲਤ ਵਿਚ ਅੱਜ 4 ਮਾਰਚ ਨੂੰ ਪੇਸ਼ੀ ਹੈ, ਜਿਸ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਵੱਲੋਂ ਕਰੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। Date:2010-03-05 Time:00:15:05
ਅੰਮ੍ਰਿਤਸਰ - ਸਿਨੇਮਾ ਲੋਕਾਂ ਦੇ ਮਨੋਰੰਜਨ ਲਈ ਹੈ ਅਤੇ ਇਸ ਲਈ ਇਸ 'ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਹੈ। ਇਹ ਕਹਿਣਾ ਹੈ ਫਿਲਮ ਅਭਿਨੇਤਾ ਅਭਿਸ਼ੇਕ ਬੱਚਨ ਦਾ। 'ਥ੍ਰੀ ਈਡੀਅਟਸ' ਅਤੇ 'ਮਾਈ ਨੇਮ ਇਜ਼ ਖਾਨ' ਦੀ ਤਾਰੀਫ਼ ਕਰਦੇ ਹੋਏ ਬੱਚਨ ਨੇ ਕਿਹਾ ਕਿ ਇਹ ਫਿਲਮਾਂ ਮਨੋਰੰਜਨ ਪ੍ਰਦਾਨ ਕਰਨ ਵਾਲੀਆਂ ਹਨ। Date:2010-03-05 Time:00:15:05
ਨਵੀਂ ਦਿੱਲੀ - ਤਿੰਨ ਵਾਰ ਦੀ ਸਾਬਕਾ ਚੈਂਪੀਅਨ ਅਤੇ ਖਿਤਾਬ ਦੀ ਮਜ਼ਬੂਤ ਦਾਅਵੇਦਾਰ ਮੰਨੀ ਜਾ ਰਹੀ ਹਾਲੈਂਡ ਦੀ ਟੀਮ ਸ਼ੁੱਕਰਵਾਰ ਨੂੰ ਜਦੋਂ ਕਮਜ਼ੋਰ ਕਨਾਡਾ ਖਿਲਾਫ ਹਾਕੀ ਵਿਸ਼ਵ ਕੱਪ ਦਾ ਆਪਣਾ ਤੀਜਾ ਪੂਲ ਏ ਮੈਚ ਖੇਡਣ ਨਿੱਤਰੇਗੀ ਤਾਂ ਉਸ ਦੀ ਨਜ਼ਰ ਜਿੱਤ ਦੀ ਹੈਟ੍ਰਿਕ ਦੇ ਨਾਲ-ਨਾਲ ਸਮੀਫਾਈਨਲ ਲਈ ਆਪਣੀ ਥਾਂ ਪੱਕੀ ਕਰਨ ਉੱਪਰ ਹੋਵੇਗੀ। Date:2010-03-05 Time:00:15:05
ਨਵੀਂ ਦਿੱਲੀ - ਏਸ਼ਿਆਈ ਸ਼ਕਤੀ ਕੋਰੀਆ ਅਤੇ ਨਿਊਜ਼ੀਲੈਂਡ ਵਿਚਕਾਰ ਭਲਕੇ ਇੱਥੇ ਮੇਜ਼ਰ ਧਿਆਨ ਚੰਦ ਰਾਸ਼ਟਰੀ ਸਟੇਡੀਅਮ ਵਿਚ ਹਾਕੀ ਵਿਸ਼ਵ ਕੱਪ ਦੇ ਪੂਲ ਏ ਦੇ ਮੁਕਾਬਲੇ ਵਿਚ ਕੰਡਿਆਲੀ ਟੱਕਰ ਵੇਖਣ ਨੂੰ ਮਿਲੇਗੀ।ਕੋਰੀਆ ਅਤੇ ਨਿਊਜ਼ੀਲੈਂਡ ਦੋਹਾਂ ਟੀਮਾਂ ਨੇ ਅਜੇ ਤੱਕ ਇੱਕ-ਇੱਕ ਮੈਚ ਜਿੱਤਿਆ ਹੈ ਪਰ ਨਿਊਜ਼ੀਲੈਂਡ ਆਪਣਾ ਦੂਜਾ ਮੈਚ ਹਾਰ ਚੁੱਕੀ ਹੈ। Date:2010-03-05 Time:00:15:05
ਲਾਰਾ ਦੱਤਾ ਅਤੇ ਟੈਨਿਸ ਖਿਡਾਰੀ ਮਹੇਸ਼ ਭੂਪਤੀ ਦੀ ਨਜਦੀਕੀਆਂ ਬਾਰੇ ਹਮੇਸ਼ਾ ਚਰਚਾ ਹੁੰਦੀ ਹੈ, ਪਰ ਲਾਰਾ ਹਮੇਸ਼ਾ ਸਾਫ ਮੁਕਰ ਜਾਂਦੀ ਸੀ ਅਤੇ ਕਹਿੰਦੀ ਸੀ ਕਿ ਮਹੇਸ਼ ਸਿਰਫ ਮੇਰਾ ਦੋਸਤ ਹੈ। Date:2010-03-05 Time:00:15:05
'ਦਬੰਗ' ਦੀ ਸ਼ੂਟਿੰਗ ਦੇ ਦੌਰਾਨ ਸਲਮਾਨ ਖਾਨ ਨੂੰ ਸਟੰਟ ਕਰਨਾ ਮਹਿੰਗਾ ਪਿਆ ਅਤੇ ਉਹਨਾਂ ਨੂੰ ਇਲਾਜ ਕਰਾਉਣ ਲਈ ਹਸਪਤਾਲ ਜਾਣਾ ਪਿਆ। Date:2010-03-05 Time:00:15:05
ਬ੍ਰਾਸੀਲੀਆ - ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਕਿਹਾ ਹੈ ਕਿ ਇਰਾਨ ਸਿਰਫ ਸੰਯੁਕਤ ਰਾਸ਼ਟਰ ਵੱਲੋਂ ਪ੍ਰਤੀਬੰਧ ਲਗਾਏ ਜਾਣ ਦੀ ਹਾਲਤ ਵਿਚ ਹੀ ਗੱਲਬਾਤ ਲਈ ਰਾਜ਼ੀ ਹੋਵੇਗਾ।ਲਾਤਿਨ ਅਮਰੀਕਾ ਯਾਤਰਾ ਅਧੀਨ ਬ੍ਰਾਜ਼ੀਲ ਪੁੱਜੀ ਹਿਲੇਰੀ ਨੇ ਕਿਹਾ ਕਿ ਪਰਮਾਣੂ ਮੁੱਦੇ ਉੱਪਰ ਇਰਾਨ ਦੇ ਅੜ੍ਹੀਅਲ ਵਤੀਰੇ ਖਿਲਾਫ ਕਾਰਵਾਈ ਦਾ ਇਹੋ ਸਹੀ ਵੇਲ੍ਹਾ ਹੈ। Date:2010-03-05 Time:00:15:05
ਇਸਲਾਮਾਬਾਦ - ਪਾਕਿਸਤਾਨ ਦੀ ਫੈਡਰਲ ਇਨਵੈਸਟੀਗੇਸ਼ਨ ਏਜੰਸੀ ਨੂੰ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਅਤੇ ਸਾਬਕਾ ਪ੍ਰਧਾਨਮੰਤਰੀ ਬੈਨਜ਼ੀਰ ਭੁੱਟੋ ਦੀ ਤਲਾਸ਼ ਹੈ। ਇੱਕ ਵਿਦੇਸ਼ੀ ਨਿਊਜ਼ ਨੈਟਵਰਕ ਤੇ ਜਾਰੀ ਐਫਆਈਏ ਦੀ ਇਸ ਤਾਜਾ ਮੋਸਟ ਵਾਂਟੇਡ ਦੀ ਸੂਚੀ ਵਿੱਚ 119 ਲੋਕਾਂ ਦੇ ਨਾਂਅ ਸ਼ਾਮਿਲ ਹਨ। Date:2010-03-05 Time:00:15:05
ਨਵੀਂ ਦਿੱਲੀ - ਮਾਉਵਾਦੀ ਮੁਖੀ ਵੈਂਕਟੇਸ਼ਵਰ ਰੈਡੀ ਉਰਫ ਤੇਲਗੂ ਦੀਪਕ ਨੂੰ ਰਿਹਾਅ ਕਰਨ ਲਈ ਮਾਉਵਾਦੀਆਂ ਨੇ ਸਰਕਾਰ ਨੂੰ ਸ਼ਨੀਵਾਰ ਸ਼ਾਮ 5 ਵਜੇ ਤੱਕ ਦਾ ਸਮਾਂ ਦਿੱਤਾ ਹੈ।ਉਹਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਅਜਿਹਾ ਨਾ ਕਰਨ 'ਤੇ ਸਰਕਾਰ ਸਿੱਟੇ ਭੁਗਤਣ ਲਈ ਤਿਆਰ ਰਹੇ। Date:2010-03-05 Time:00:15:05
ਨਵੀਂ ਦਿੱਲੀ - ਕਾਂਗਰਸ ਨੇ ਇੱਕ ਵਾਰ ਮੁੜ ਤੋਂ ਸਾਫ ਕਰ ਦਿੱਤਾ ਹੈ ਕਿ ਪਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਦਾ ਵਾਧਾ ਵਾਪਸ ਨਹੀਂ ਲਿਆ ਜਾਵੇਗਾ।ਅੱਜ ਸਵੇਰੇ ਯੂਪੀਏ ਪ੍ਰਧਾਨ ਸੋਨੀਆ ਗਾਂਧੀ ਕਾਂਗਰਸੀ ਸੰਸਦ ਮੈਂਬਰਾਂ ਨੂੰ ਮਿਲੀ।ਬੈਠਕ ਵਿਚ ਸੋਨੀਆ ਨੇ ਕਿਹਾ ਕਿ ਵੱਧਦੀ ਮਹਿੰਗਾਈ ਨੂੰ ਘਟਾਉਣ ਲਈ ਸਰਕਾਰੀ ਕੋਸ਼ਿਸ਼ ਜ਼ਾਰੀ ਹੈ ਪਰ ਤੇਲ ਦੀਆਂ ਕੀਮਤਾਂ ਬਾਰੇ ਸੋਨੀਆ ਨੇ ਪ੍ਰਣਬ ਮੁਖਰਜੀ ਦੀ ਹਿਮਾਇਤ ਕੀਤੀ। Date:2010-03-05 Time:00:15:04
ਤਾਈਪੇ - ਦੱਖਣੀ ਤਾਈਵਾਨ ਵਿਖੇ ਅੱਜ 6.4 ਦੀ ਤੀਬਰਤਾ ਵਾਲੇ ਭੁਚਾਲ ਦਾ ਝਟਕਾ ਮਹਿਸੂਸ ਕੀਤਾ ਗਿਆ ਜਿਸ ਨਾਲ ਭਾਰੀ ਨੁਕਸਾਨ ਹੋਇਆ ਹੈ ਅਤੇ ਟਾਪੂ ਵਿਚ ਚਾਰੋਂ ਪਾਸੇਂ ਸੰਚਾਰ ਵਿਵਸਥਾ ਠੱਪ ਹੋ ਗਈ ਹੈ।ਸਥਾਨਕ ਮੀਡੀਆ ਖਬਰਾਂ ਵਿਚ ਦੱਸਿਆ ਗਿਆ ਹੈ ਕਿ ਭੁਚਾਲ ਕਾਰਣ ਕਈ ਲੋਕ ਜ਼ਖਮੀ ਵੀ ਹੋਏ ਹਨ। Date:2010-03-05 Time:00:15:04
ਪ੍ਰਤਾਪਗੜ੍ਹ - ਉੱਤਰ ਪ੍ਰਦੇਸ਼ ਵਿਚ ਪ੍ਰਤਾਪਗੜ੍ਹ ਦੇ ਮਨਗੜ੍ਹ ਇਲਾਕੇ ਵਿਚ ਅੱਜ ਇੱਕ ਆਸ਼ਰਮ ਦਾ ਉਸਾਰੀ ਅਧੀਨ ਗੇਟ ਡਿੱਗਣ ਨਾਲ ਫੈਲੀ ਭਗਦੜ ਵਿਚ ਘੱਟ ਤੋਂ ਘੱਟ 63 ਲੋਕਾਂ ਦੀ ਮੌਤ ਹੋ ਗਈ ਅਤੇ 34 ਹੋਰ ਜ਼ਖਮੀ ਹੋ ਗਏ।ਮ੍ਰਿਤਕਾਂ ਵਿਚ ਵਧੇਰੇ ਵਿਦੇਸ਼ੀ ਸ਼ਰਧਾਲੂ ਸ਼ਾਮਲ ਹਨ। Date:2010-03-05 Time:00:15:04
page no.1 |
Select news date : 31 - 3 - 2010 30 - 3 - 2010 29 - 3 - 2010 28 - 3 - 2010 27 - 3 - 2010 26 - 3 - 2010 25 - 3 - 2010 24 - 3 - 2010 23 - 3 - 2010 22 - 3 - 2010 21 - 3 - 2010 20 - 3 - 2010 19 - 3 - 2010 18 - 3 - 2010 17 - 3 - 2010 16 - 3 - 2010 15 - 3 - 2010 14 - 3 - 2010 13 - 3 - 2010 12 - 3 - 2010 11 - 3 - 2010 10 - 3 - 2010 9 - 3 - 2010 8 - 3 - 2010 7 - 3 - 2010 6 - 3 - 2010 5 - 3 - 2010 4 - 3 - 2010 3 - 3 - 2010 2 - 3 - 2010 1 - 3 - 2010 |