Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 31 - 3 - 2010
ਇਸਲਾਮਾਬਾਦ - ਇਕ ਪਾਕਿਸਤਾਨੀ ਟੀ. ਵੀ. ਚੈਨਲ ਨੇ ਦਾਅਵਾ ਕੀਤਾ ਕਿ ਭਾਰਤ ਦੀ ਪ੍ਰਮੁੱਖ ਟੈਨਿਸ ਖਿਡਾਰਨ ਸਾਨੀਆ ਮਿਰਜ਼ਾ ਦੀ ਪਾਕਿਸਤਾਨ ਦੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਸ਼ੋਇਬ ਮਲਿਕ ਨਾਲ ਮੰਗਣੀ ਹੋ ਗਈ ਹੈ ਅਤੇ ਉਹ ਅਗਲੇ ਮਹੀਨੇ ਨਿਕਾਹ ਦੇ ਬੰਧਨ 'ਚ ਬੱਝ ਜਾਣਗੇ। Date:2010-03-31 Time:00:45:36
ਚੇਨਈ - ਤਾਮਿਲਨਾਡੂ ਸਰਕਾਰ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਦੀ ਦੋਸ਼ੀ ਨਲਿਨੀ ਸ਼੍ਰੀਹਰਨ ਦੀ ਸਮੇਂ ਤੋਂ ਪਹਿਲਾਂ ਰਿਹਾਈ ਤੋਂ ਇਨਕਾਰ ਕਰ ਦਿੱਤਾ ਹੈ।ਸੂਬਾ ਸਰਕਾਰ ਨੇ ਕੱਲ੍ਹ ਰਾਜੀਵ ਗਾਂਧੀ ਕਤਲ ਕਾਂਡ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਭੁਗਤ ਰਹੀ ਨਲਿਨੀ ਦੀ ਸਮੇਂ ਤੋਂ ਪਹਿਲਾਂ ਰਿਹਾਈ ਸਬੰਧੀ ਅਪੀਲ ਖਾਰਜ ਕਰ ਦਿੱਤੀ। Date:2010-03-31 Time:00:45:36
ਲਾਹੌਰ : ਪਾਕਿਸਤਾਨ ਦੀ ਇੱਕ ਅਦਾਲਤ ਨੇ ਪ੍ਰਮਾਣੂ ਵਿਗਿਆਨੀ ਅੱਬਦੁਲ ਕਾਦਿਰ ਖਾਨ ਉੱਤੇ ਲੱਗੀ ਰੋਕ ਹਟਾਉਣ ਦੀ ਮੰਗ ਕਰਨ ਵਾਲੀ ਅਪੀਲ ਨੂੰ ਅੱਜ ਖਾਰਿਜ ਕਰ ਦਿੱਤਾ।ਪਾਕਿਸਤਾਨ ਦੇ ਪ੍ਰਮਾਣੂ ਪ੍ਰੋਗ੍ਰਾਮ ਦੇ ਪਿਤਾਮਾ ਮੰਨੇ ਜਾਣ ਵਾਲੇ ਸ਼੍ਰੀ ਖਾਨ ਦਾ ਨਾਂਅ ਸਾਲ 2004 ਵਿੱਚ ਸਾਹਮਣੇ ਆਏ ਵਿਸ਼ਵ ਦੇ ਸਭ ਤੋਂ ਵੱਡੇ ਪ੍ਰਮਾਣੂ ਪ੍ਰਸਾਰ ਕਾਂਡ ਵਿੱਚ ਉਸ ਸਮੇਂ ਸਾਹਮਣੇ ਆਇਆ ਸੀ, ਜਦੋਂ ਉਹਨਾਂ ਨੇ ਸਵੀਕਾਰ ਕੀਤਾ ਸੀ ਕਿ ਉਹ ਪ੍ਰਮਾਣੂ ਸਬੰਧਤ ਭੇਦ ਇਰਾਨ ਉੱਤਰੀ ਕੋਰੀਆ ਅਤੇ ਲੀਬੀਆ ਨੂੰ ਵੇਚ ਚੁੱਕੇ ਹਨ। Date:2010-03-31 Time:00:45:36
ਨਵੀਂ ਦਿੱਲੀ - ਦੇਸ਼ ਦੀ ਪ੍ਰਸਿੱਧ ਟੈਲੀਕਾਮ ਕੰਪਨੀ ਭਾਰਤੀ ਏਅਰਟੈਲ ਅਤੇ ਜ਼ਈਨ ਵਿਚਕਾਰ 10.7 ਅਰਬ ਡਾਲਰ ਦੇ ਸੌਦੇ ਤੇ ਅੱਜ ਮੰਗਲਵਾਰ ਨੂੰ ਹਸਤਾਖਰ ਹੋ ਜਾਣਗੇ। ਸੋਮਵਾਰ ਨੂੰ ਪ੍ਰਮੁੱਖ ਕੁਵੈਤੀ ਅਖ਼ਬਾਰ ਅਲਵਤਨ ਨੇ ਆਪਣੀ ਰਿਪੋਰਟ ਵਿੱਚ ਇਹ ਦਾਅਵਾ ਕੀਤਾ ਹੈ। ਇਸ ਕਰਾਰ ਤੋਂ ਬਾਅਦ ਕੁਵੈਤੀ ਕੰਪਨੀ ਜ਼ਈਨ ਦੇ ਅਫ਼ਰੀਕੀ ਕਾਰੋਬਾਰ ਭਾਰਤੀ ਦੇ ਹੋ ਜਾਣਗੇ। ਹਾਲਾਂਕਿ ਇਸ ਵਿੱਚ ਸੂਡਾਨ ਅਤੇ ਮੋਰੱਕੋ ਦੇ ਪਰਿਚਾਲਨ ਸ਼ਾਮਿਲ ਨਹੀਂ ਹੋਣਗੇ। ਇੱਕ ਹੋਰ ਖ਼ਬਰ ਦੇ ਅਨੁਸਾਰ ਅਫ਼ਰੀਕੀ ਦੇਸ਼ ਗੈਬਾਨ ਦੀ ਸਰਕਾਰ ਨੇ ਆਪਣੇ ਦੇਸ਼ ਦਾ ਪਰਿਚਾਲਨ ਏਅਰਟੈਲ ਨੂੰ ਵੇਚਣ ਦਾ ਵਿਰੋਧ ਕੀਤਾ ਹੈ। Date:2010-03-31 Time:00:45:36
ਮੁੰਬਈ - ਭਾਰਤ ਦੇ ਲੋਕ ਜਿਵੇਂ-ਜਿਵੇਂ ਇੰਟਰਨੈਟ ਪ੍ਰੇਮੀ ਹੁੰਦੇ ਜਾ ਰਹੇ ਹਨ, ਉਵੇਂ-ਉਵੇਂ ਦੇਸ਼ ਵਿੱਚ ਆਨਲਾਈਨ ਵਿਗਿਆਪਨ ਦੇ ਖੇਤਰ ਵਿੱਚ ਧੂਮ ਦੀ ਸੰਭਾਵਨਾ ਵੱਧਦੀ ਜਾ ਰਹੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਸਾਲਾਂ ਵਿੱਚ ਡਿਜ਼ੀਟਲ ਮਾਧਿਅਮ ਹੋਰ ਮਾਧਿਅਮਾਂ ਤੋਂ ਕਾਫ਼ੀ ਅੱਗੇ ਹੋ ਜਾਵੇਗਾ। ਭਾਰਤ ਵਿੱਚ ਇੰਟਰਨੈਟ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਦੀ ਗਿਣਤੀ 4.90 ਕਰੋੜ ਹੈ। 'ਗੂਗਲ' ਦੇ ਇੱਕ ਅਨੁਮਾਨ ਦੇ ਅਨੁਸਾਰ ਇੰਟਰਨੈਟ ਇਸਤੇਮਾਲ ਕਰਨ ਵਾਲਿਆਂ ਦੀ ਐਨੀ ਵੱਡੀ ਗਿਣਤੀ ਦੇ ਮੱਦੇਨਜ਼ਰ ਦੇਸ਼ ਦਾ ਆਨਲਾਈਨ ਵਿਗਿਆਪਨ ਬਜ਼ਾਰ ਇਸ ਸਾਲ 1,100 ਕਰੋੜ ਤੱਕ ਜਾ ਸਕਦਾ ਹੈ। ਜੇਕਰ ਗੂਗਲ ਦਾ ਇਹ ਅਨੁਮਾਨ ਸਹੀ ਸਿੱਧ ਹੁੰਦਾ ਹੈ ਤਾਂ ਇਸ ਨਾਲ ਆਨਲਾਈਨ ਵਿਗਿਆਪਨ ਬਜ਼ਾਰ ਦੇ ਖੇਤਰ ਵਿੱਚ 50 ਫੀਸਦੀ ਦਾ ਵਾਧਾ ਹੋਵੇਗਾ। Date:2010-03-31 Time:00:45:35
ਮੁੰਬਈ : ਵਿਦੇਸ਼ਾਂ ਤੋਂ ਮਿਲੇ ਉਤਸ਼ਾਹਪੂਰਨ ਸੰਕੇਤਾਂ ਅਤੇ ਵਿਦੇਸ਼ੀ ਪੂੰਜੀ ਦਾ ਪ੍ਰਵਾਹ ਵੱਧਣ ਦੀ ਸੰਭਾਵਨਾ ਕਰਕੇ ਬੰਬੇ ਸ਼ੇਅਰ ਬਾਜਾਰ ਦਾ ਸੈਂਸੇਕਸ ਕੱਲ੍ਹ 25 ਮਹੀਨਿਆਂ ਦੀ ਉੱਚਾਈ ਛੋਹਣ ਦੇ ਬਾਅਦ 66 ਅੰਕਾਂ ਦੀ ਬੜ੍ਹਤ ਲੈਂਦਿਆਂ 17711.35 ਅੰਕ ਉੱਤੇ ਬੰਦ ਹੋਇਆ ਅਤੇ ਨੈਸ਼ਨਲ ਸਟਾਕ ਐਕਸਚੇਂਜ਼ ਦਾ ਨਿਫ਼ਟੀ 20 ਅੰਕਾਂ ਦੀ ਮਜ਼ਬੂਤੀ ਦੇ ਨਾਲ 5302.85 ਅੰਕ ਉੱਤੇ ਰਿਹਾ। Date:2010-03-31 Time:00:45:35
ਨਵੀਂ ਦਿੱਲੀ - ਬ੍ਰਾਡਬੈਂਡ ਨੂੰ ਲੈ ਕੇ ਪਿਛਲੇ ਕੁਝ ਦਿਨਾਂ ਤੋਂ ਕੰਪਨੀਆਂ ਕਸਟਮਰਾਂ ਨੂੰ ਖਿੱਚਣ ਵਿੱਚ ਲੱਗੀਆਂ ਹੋਈਆਂ ਹਨ। ਏਅਰਟੈਲ ਦੀ ਹਰ ਕਸਟਮਰ ਨੂੰ 512 ਕੇਬੀਪੀਐਸ ਬ੍ਰਾਡਬੈਂਡ ਸਪੀਡ ਦੀ ਪੇਸ਼ਕਸ਼ ਤੋਂ ਬਾਅਦ ਹੁਣ ਪਬਲਿਕ ਸੈਕਟਰ ਦੀ ਟੈਲੀਕਾਮ ਕੰਪਨੀ ਬੀਐਸਐਨਐਲ ਨੇ ਵੀ ਆਪਣੀ ਪੇਸ਼ਕਸ਼ ਕਰ ਦਿੱਤੀ ਹੈ। ਬੀਐਸਐਨਐਲ ਨੇ ਕਿਹਾ ਹੈ ਕਿ ਉਹ ਆਪਣੇ ਨਵੇਂ ਬ੍ਰਾਡਬੈਂਡ ਕਸਟਮਰ ਤੋਂ ਇਨਸਟਾਲੇਸ਼ਨ ਚਾਰਜ਼ ਨਹੀਂ ਲਵੇਗੀ ਅਤੇ ਪਹਿਲੇ 15 ਦਿਨ ਇੰਟਰਨੈਟ ਸਰਫਿੰਗ ਵੀ ਬਿਲਕੁਲ ਮੁਫ਼ਤ ਕਰਨ ਦਵੇਗੀ। ਬੀਐਸਐਨਐਲ ਆਪਣੇ ਕਸਟਮਰਾਂ ਲਈ ਇੰਟਰਨੈਟ ਦੀ ਸਪੀਡ ਪਹਿਲਾਂ ਹੀ ਦੁੱਗਣੀ ਕਰ ਚੁੱਕੀ ਹੈ। Date:2010-03-31 Time:00:45:35
ਨਵੀਂ ਦਿੱਲੀ - ਭਾਰਤ ਵਿੱਚ ਪਿਛਲੇ ਮਹੀਨੇ ਵਿੱਚ ਫੋਨ ਉਪਭੋਗਤਾਵਾਂ ਦੀ ਕੁੱਲ ਸੰਖਿਆ 60000 ਕਰੋੜ ਤੋਂ ਉੱਪਰ ਤੱਕ ਚਲੀ ਗਈ ਅਤੇ ਟੈਲੀਫੋਨ ਘਣਤਾ 51.05 ਹੋ ਗਈ। ਟੈਲੀਫੋਨ ਰੈਗੂਲੇਟਰੀ ਅਥਾਰਿਟੀ ਆਫ ਇੰਡੀਆ (ਟ੍ਰਾਈ) ਦੁਆਰਾ ਸੋਮਵਾਰ ਨੂੰ ਜਾਰੀ ਅੰਕੜਿਆਂ ਦੇ ਅਨੁਸਾਰ ਫਰਵਰੀ ਵਿੱਚ ਦੇਸ਼ ਵਿੱਚ ਇੱਕ ਕਰੋੜ 87 ਲੱਖ 60 ਹਜ਼ਾਰ ਨਵੇਂ ਮੋਬਾਇਲ ਉਪਭੋਗਤਾ ਬਣੇ, ਪਰ ਫਿਕਸ ਫੋਨ ਦੇ 40 ਹਜ਼ਾਰ ਕਨੈਕਸ਼ਨ ਕੱਟੇ ਗਏ। Date:2010-03-31 Time:00:45:35
ਨਵੀਂ ਦਿੱਲੀ : ਦੇਸ਼ ਵਿੱਚ ਪਿਛਲੇ ਮਹੀਨੇ ਟੈਲੀਫ਼ੋਨ ਗ੍ਰਾਹਕਾਂ ਦੀ ਕੁੱਲ ਸੰਖਿਆ 60 ਕਰੋੜ ਤੋਂ ਉੱਪਰ ਪਹੁੰਚ ਗਈ ਤੇ ਟੈਲੀਫੋਨ ਘਣਤਾ 51.05 ਹੋ ਗਈ।ਭਾਰਤ ਦੂਰਸੰਚਾਰ ਨਿਯਾਮਕ ਔਥਾਰਿਟੀ ਦੁਆਰਾ ਜਾਰੀ ਅੰਕੜਿਆਂ ਦੇ ਅਨੁਸਾਰ ਫਰਵਰੀ ਵਿੱਚ ਦੇਸ਼ ਵਿੱਚ ਇੱਕ ਕਰੋੜ 87 ਲੱਖ 60 ਹਜਾਰ ਨਵੇਂ ਮੋਬਾਇਲ ਗ੍ਰਾਹਕ ਬਣੇ, ਪ੍ਰੰਤੂ ਫਿਕਸ ਫੋਨ ਦੇ 40 ਹਜਾਰ ਕੁਨੇਕਸ਼ਨ ਕੱਟ ਗਏ। Date:2010-03-31 Time:00:45:35
ਨਵੀਂ ਦਿੱਲੀ : ਬਿਜਲੀ ਸਪਲਾਈ ਅਤੇ ਟਰਾਂਸਮਿਸ਼ਨ ਦਾ ਕੰਮ ਕਰਨ ਵਾਲੀ ਕੰਪਨੀ ਅਰੇਵਾ ਨੂੰ ਭਾਰੀ ਬਿਜਲੀ ਸਾਜੋ ਸਾਮਾਨ ਬਣਾਉਣ ਵਾਲੀ ਸਰਕਾਰੀ ਕੰਪਨੀ ਭਾਰਤ ਹੈਵੀ ਇਲੈਕਟ੍ਰੋਕਲਜ਼ ਲਿਮੀਟੇਡ(ਭੇਲ) ਤੋਂ 70 ਕਰੋੜ ਰੁਪਏ ਦਾ ਆਰਡਰ ਮਿਲਿਆ । Date:2010-03-31 Time:00:45:35
ਮੁੰਬਈ : ਨਿਰਮਾਣ ਖੇਤਰ ਦੀ ਕੰਪਨੀ ਪੂਰਵਾਕੰਰ ਪ੍ਰੋਜੈਕਟਜ਼ ਲਿਮੀਟੇਡ ਸਸਤੇ ਮਕਾਨ ਬਣਾਉਣ ਦੇ ਲਈ ਮੈਕਸਿਕੋ ਦੀ ਕੰਪਨੀ ਸੈਬ ਡੇ ਸੀਵੀ ਦੀ ਭਾਰਤੀ ਇਕਾਈ ਹੋਮੈਕਸ ਇੰਡੀਆ ਪ੍ਰਾਈਵੇਟ ਲਿਮੀਟੇਡ ਦੇ ਨਾਲ ਸਾਂਝਾ ਕਾਰੋਬਾਰ ਕਰੇਗੀ। Date:2010-03-31 Time:00:45:35
ਨਵੀਂ ਦਿੱਲੀ : ਇੱਕ ਅਪ੍ਰੈਲ ਤੋਂ ਦੇਸ਼ ਦੇ 13 ਸ਼ਹਿਰਾਂ ਵਿੱਚ ਕਾਰਬਨ ਨਿਕਾਸੀ ਦੇ ਨਵੇਂ ਮਾਨਕ ਬੀਐੱਸ4 ਦੇ ਲਾਗੂ ਕੀਤੇ ਜਾਣ ਦੇ ਨਾਲ ਹੀ ਕਾਰ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਮਾਰੂਤੀ ਸੁਜੁਕੀ ਇੰਡੀਆ ਲਿਮੀਟੇਡ ਦੀਆਂ ਕਾਰਾਂ ਮਹਿੰਗੀਆਂ ਜਾਣਗੀਆਂ। Date:2010-03-31 Time:00:45:35
ਨਵੀਂ ਦਿੱਲੀ : ਹਿੰਦੁਸਤਾਨ ਯੂਨੀਲੀਵਰ ਲਿਮੀਟੇਡ (ਐੱਚਯੂਐੱਲ) ਨੇ ਵਿਟਾਮਿਨਾਂ ਵਾਲੀ ਚਾਹ ਬਰੁਕ ਬਾਂਡ ਸਿਹਤਮੰਦ ਲਾਂਚ ਕਰਨ ਦੀ ਅੱਜ ਘੋਸ਼ਣਾ ਕੀਤੀ, ਜੋ ਲੋਕਾਂ ਵਿੱਚ ਵਿਟਾਮਿਨ ਦੀ ਕਮੀ ਦੂਰ ਕਰਨ ਵਿੱਚ ਸਹਾਇਕ ਹੋਵੇਗੀ। Date:2010-03-31 Time:00:45:35
ਆਉਂਦੀ 3 ਤਾਰੀਖ਼ ਤੋਂ ਪੰਜਾਬ ਦੀ ਧਰਤੀ ਉੱਤੇ ਕੱਬਡੀ ਵਿਸ਼ਵ ਕੱਪ ਦੀ ਸ਼ੁਰੂਆਤ ਹੋਣ ਜਾ ਰਹੀ ਹੈ, ਜੋ ਗੱਲ ਇਸ ਖੇਡ ਦੇ ਭਵਿੱਖ ਲਈ ਬਹੁਤ ਅਹਿਮੀਅਤ ਰੱਖਦੀ ਹੈ। ਇਸ ਤੋਂ ਪਹਿਲਾਂ ਕੱਬਡੀ ਟੂਰਨਾਮੈਂਟਾਂ ਨੂੰ ਕੇਵਲ ਪਿੰਡਾਂ ਦੇ ਵਿੱਚ ਛੋਟੇ ਛੋਟੇ ਕੱਲਬਾਂ ਦੁਆਰਾ ਆਯੋਜਿਤ ਕੀਤਾ ਜਾਂਦਾ ਰਿਹਾ ਹੈ, ਜਾਂ ਫਿਰ ਬਾਹਰ ਵੱਸਦੇ ਪੰਜਾਬੀਆਂ ਦੇ ਫੰਡਾਂ ਨਾਲ ਚੱਲਦੇ ਕੁੱਝ ਉੱਚ ਪੱਧਰੀ ਸੰਸਥਾਨਾਂ ਦੁਆਰਾ ਕੱਬਡੀ ਮੈਚਾਂ ਦਾ ਆਯੋਜਨ ਕੀਤਾ ਜਾਂਦਾ ਰਿਹਾ ਹੈ। Date:2010-03-31 Time:00:45:35
'ਪੰਖ' ਦੀ ਕਹਾਣੀ ਫਿਲਮ ਇੰਡਸਟਰੀ ਨਾਲ ਜੁੜੀ ਹੈ। ਪੈਸਿਆਂ ਦੇ ਲਾਲਚ ਵਿੱਚ ਕਈ ਮਾਂ-ਬਾਪ ਆਪਣੇ ਬੱਚਿਆਂ ਦਾ ਬਚਪਨ ਖੋਹ ਲੈਂਦੇ ਹਨ। ਇਹ ਬੱਚੇ ਫਿਲਮ ਵਿੱਚ ਬਾਲ ਕਲਾਕਾਰ ਦੀ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਦਾ ਬਚਪਨ ਕਿਤੇ ਗੁਆਚ ਜਾਂਦਾ ਹੈ। ਪੜ੍ਹਾਈ ਤੇ ਪ੍ਰਭਾਵ ਪੈਂਦਾ ਹੈ। ਕਈ ਅਜਿਹੇ ਕਿੱਸੇ ਵੀ ਸੁਣਨ ਨੂੰ ਮਿਲਦੇ ਹਨ, ਜਦੋਂ ਮਾਂ-ਬਾਪ ਨੇ ਬੱਚਿਆਂ ਨੂੰ ਅਜਿਹੇ ਇੰਜੈਕਸ਼ਨ ਲਗਵਾਏ ਸਨ, ਜਿਸ ਨਾਲ ਉਨ੍ਹਾਂ ਦਾ ਵਿਕਾਸ ਰੁਕ ਜਾਵੇ ਅਤੇ ਉਹ ਲੰਬੇ ਸਮੇਂ ਤੱਕ ਬਾਲ ਕਲਾਕਾਰ ਬਣ ਕੇ ਪੈਸਾ ਕਮਾਉਂਦੇ ਰਹਿਣ। 'ਪੰਖ' ਬੇਬੀ ਕੁਸਮ ਨਾਮਕ ਚਾਈਲਡ ਸਟਾਰ ਦੀ ਕਹਾਣੀ ਹੈ। ਬੇਬੀ ਕੁਸਮ ਨੂੰ ਜ਼ਬਰਦਸਤ ਸਫ਼ਲਤਾ ਮਿਲਦੀ ਹੈ। ਪਰ ਇਹ ਕੁਸਮ ਕੁੜੀ ਨਹੀਂ ਬਲਕਿ ਮੁੰਡਾ ਹੈ। ਉਸਦੀ ਪਹਿਚਾਣ ਨੂੰ ਛੁਪਾ ਕੇ ਰੱਖਿਆ ਗਿਆ। ਉਹ ਆਪਣੀ ਪਹਿਚਾਣ ਨੂੰ ਲੈ ਕੇ ਕਨਫਿ Date:2010-03-31 Time:00:45:35
ਨਵੀ ਖ਼ਬਰ ਇਹ ਆ ਰਹੀ ਹੈ ਕਿ ਪ੍ਰਿਅੰਕਾ ਚੋਪੜਾ ਆਉਣ ਵਾਲੀ ਇੱਕ ਫ਼ਿਲਮ ਵਿੱਚ ਮੰਦਬੁੱਧੀ ਲੜਕੀ ਦਾ ਕਿਰਦਾਰ ਨਿਭਾਉਂਦੀ ਹੋਈ ਨਜ਼ਰ ਆਵੇਗੀ। ਸੂਤਰਾਂ ਦੇ ਅਨੁਸਾਰ ਪ੍ਰਿਅੰਕਾ ਨੂੰ ਹਾਲ ਵਿੱਚ ਹੀ ਇਸ ਫ਼ਿਲਮ ਦੀ ਕਹਾਣੀ ਸੁਣਾਈ ਗਈ ਹੈ, ਜੋ ਪ੍ਰਿਅੰਕਾ ਨੂੰ ਬਹੁਤ ਪਸੰਦ ਆਈ ਹੈ। Date:2010-03-31 Time:00:45:35
ਨਵੀਂ ਦਿੱਲੀ : ਆਪਣੇ ਤੂਫ਼ਾਨੀ ਸੈਂਕੜੇ ਨਾਲ ਆਈਪੀਐੱਲ ਥ੍ਰੀ ਦੇ ਇੱਕ ਮੈਚ ਵਿੱਚ ਕੋਲਕਾਤਾ ਨਾਈਟਰਾਈਡਰਜ਼ ਨੂੰ ਹਾਰ ਦਾ ਕੌੜਾ ਘੁੱਟ ਪਿਲਾਉਣ ਵਾਲੇ ਦਿੱਲੀ ਡੇਅਰਡੇਵਿਲਸ ਦੇ ਸਲਾਮੀ ਬੱਲੇਬਾਜ ਡੇਵਿਡ ਵਾਰਨਰ ਨੇ ਕਿਹਾ ਹੈ ਕਿ ਉਹਨਾਂ ਦੀ ਟੀਮ ਦੇ ਲਈ ਸੈਮੀਫਾਈਨਲ ਸਥਾਨ ਹੁਣ ਜਿਆਦਾ ਦੂਰ ਨਹੀਂ ਹੈ। Date:2010-03-31 Time:00:45:35
ਲਾਹੌਰ : ਪਾਕਿਸਤਾਨ ਦੇ ਨਵੇਂ ਕੋਚ ਵਕਾਰ ਯੁਨੂਸ ਨੇ ਮੁਹੰਮਦ ਯੁਸੂਫ਼ ਨੂੰ ਕੌਮਾਂਤਰੀ ਕ੍ਰਿਕਟ ਛੱਡਣ ਦੇ ਫੈਸਲੇ ਉੱਤੇ ਮੁੜ੍ਹ ਵਿਚਾਰ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਸਾਬਕਾ ਕਪਤਾਨ ਵਿੱਚ ਹਾਲੇ ਕਾਫ਼ੀ ਕ੍ਰਿਕਟ ਬਾਕੀ ਹੈ। Date:2010-03-31 Time:00:45:35
ਆਮਤੌਰ ਤੋਂ ਪੂਰੇ ਸਾਲ ਇਹੀ ਖ਼ਬਰਾਂ ਆਉਂਦੀਆਂ ਹਨ ਕਿ ਅਮੁਕ ਫ਼ਿਲਮੀ ਸਿਤਾਰੇ ਨੂੰ ਇੱਕ ਫ਼ਿਲਮ ਵਿੱਚ ਕੰਮ ਕਰਨ ਲਈ ਭਾਰੀ ਰਾਸ਼ੀ ਮਿਲੀ। ਪਰ ਹੁਨ ਸਾਲ ਵਿੱਚ ਇੱਕ ਵਾਰ ਹੀ ਸਹੀਂ, ਫ਼ਿਲਮੀ ਸਿਤਾਰੇ ਦੇ ਬਾਰੇ ਵਿੱਚ ਖ਼ਬਰ ਆਉਂਦੀ ਹੈ ਕਿ ਉਹਨਾਂ ਨੇ ਇੱਕ ਵੱਡੀ ਰਾਸ਼ੀ ਇਨਕਮ ਟੈਕਸ ਦੇ ਰੂਪ ਵਿੱਚ ਚੁਕਾਈ Date:2010-03-31 Time:00:45:35
ਹਾਲ ਵਿੱਚ ਹੀ ਕਰੀਨਾ ਕਪੂਰ ਨੂੰ ਇੱਕ ਟੀਵੀ ਸ਼ੋਅ ਦਾ ਆਫਰ ਮਿਲਿਆ, ਪਰ ਉਹਨਾਂ ਇਸ ਨੂੰ ਠੁਕਰਾ ਦਿੱਤਾ। Date:2010-03-31 Time:00:45:35
ਨਵੀਂ ਦਿੱਲੀ- ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਲਾਭ ਵਾਲਾ ਅਹੁਦਾ ਰੱਖਣ ਦੇ ਵਿਵਾਦ ਦੇ ਚਲਦਿਆਂ ਅਹੁਦੇ ਤੋਂ ਅਸਤੀਫਾ ਦੇਣ ਤੋਂ ਚਾਰ ਸਾਲ ਪਿੱਛੋਂ ਕੱਲ੍ਹ ਫਿਰ ਕੌਮੀ ਸਲਾਹਕਾਰ ਕੌਂਸਿਲ ਦੀ ਚੇਅਰਪਰਸਨ ਨਿਯੁਕਤ ਕੀਤਾ ਗਿਆ ਹੈ। Date:2010-03-31 Time:00:45:35
ਹੈਦਰਾਬਾਦ 'ਚ ਮੁੜ ਫਿਰਕੂ ਹਿੰਸਾ ਭੜਕਣ ਤੋਂ ਬਾਅਦ ਪੁਰਾਣੇ ਸ਼ਹਿਰ ਦੇ ਪੂਰੇ ਦੱਖਣੀ ਹਿੱਸੇ 'ਚ ਕਰਫਿਊ ਲਾਗੂ ਕਰ ਦਿੱਤਾ ਗਿਆ ਹੈ ਅਤੇ ਕੇਂਦਰ ਨੇ ਸੰਵੇਦਨਸ਼ੀਲ ਇਲਾਕਿਆਂ 'ਚ ਸ਼ਾਂਤੀ ਬਹਾਲੀ ਲਈ ਪੁਲਿਸ ਦੀ ਮਦਦ ਵਾਸਤੇ 1800 ਅਰਧ ਸੈਨਿਕ ਬਲ ਭੇਜ ਦਿੱਤੇ ਹਨ। Date:2010-03-31 Time:00:45:35
ਮਾਸਕੋ : ਰੂਸ ਦੀ ਰਾਜਧਾਨੀ ਮਾਸਕੋ ਵਿਖੇ ਕੱਲ੍ਹ ਹੋਏ ਸਿਲਸਿਲੇਵਾਰ ਦੋ ਬੰਬ ਵਿਸਫ਼ੋਟਾਂ ਦੀ ਜਿੰਮੇਦਾਰੀ ਚੈਚੇਨਯਾ ਦੇ ਵਿਦਰੋਹੀਆਂ ਨੇ ਲਈ। ਇਸ ਘਟਨਾ ਵਿੱਚ 37 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਲੋਕ ਫੱਟੜ ਹੋ ਗਏ ਹਨ। Date:2010-03-31 Time:00:45:34
ਇੱਕ ਪਾਕਿਸਤਾਨੀ ਟੀਵੀ ਚੈਨਲ ਦੇ ਮੁਤਾਬਿਕ ਭਾਰਤੀ ਟੈਨਿਸ ਖਿਡਾਰੀ ਸਾਨੀਆ ਮਿਰਜ਼ਾ ਅਤੇ ਪਾਕਿਸਤਾਨੀ ਕ੍ਰਿਕਟਰ ਸ਼ੋਏਬ ਮਲਿਕ ਵਿਆਹ ਦੇ ਪਵਿੱਤਰ ਰਿਸ਼ਤੇ ਵਿੱਚ ਬੱਝਣ ਦੇ ਲਈ ਤਿਆਰ ਹਨ। Date:2010-03-31 Time:00:45:34
ਚੇਨਈ - ਤਾਮਿਲਨਾਡੂ ਸਰਕਾਰ ਨੇ ਅੱਜ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਤਲ ਦੀ ਦੋਸ਼ੀ ਨਲਿਨੀ ਸ਼੍ਰੀਹਰਨ ਦੀ ਸਮੇਂ ਤੋਂ ਪਹਿਲਾਂ ਰਿਹਾਈ ਤੋਂ ਇਨਕਾਰ ਕਰ ਦਿੱਤਾ ਹੈ।ਸੂਬਾ ਸਰਕਾਰ ਨੇ ਕੱਲ੍ਹ ਰਾਜੀਵ ਗਾਂਧੀ ਕਤਲ ਕਾਂਡ ਮਾਮਲੇ 'ਚ ਉਮਰ ਕੈਦ ਦੀ ਸਜ਼ਾ ਭੁਗਤ ਰਹੀ ਨਲਿਨੀ ਦੀ ਸਮੇਂ ਤੋਂ ਪਹਿਲਾਂ ਰਿਹਾਈ ਸਬੰਧੀ ਅਪੀਲ ਖਾਰਜ ਕਰ ਦਿੱਤੀ। Date:2010-03-31 Time:00:45:34
page no.1 |
Select news date : 31 - 3 - 2010 30 - 3 - 2010 29 - 3 - 2010 28 - 3 - 2010 27 - 3 - 2010 26 - 3 - 2010 25 - 3 - 2010 24 - 3 - 2010 23 - 3 - 2010 22 - 3 - 2010 21 - 3 - 2010 20 - 3 - 2010 19 - 3 - 2010 18 - 3 - 2010 17 - 3 - 2010 16 - 3 - 2010 15 - 3 - 2010 14 - 3 - 2010 13 - 3 - 2010 12 - 3 - 2010 11 - 3 - 2010 10 - 3 - 2010 9 - 3 - 2010 8 - 3 - 2010 7 - 3 - 2010 6 - 3 - 2010 5 - 3 - 2010 4 - 3 - 2010 3 - 3 - 2010 2 - 3 - 2010 1 - 3 - 2010 |