Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 30 - 3 - 2010
ਚੀਨ ਦੀ ਕਾਰ ਕੰਪਨੀ ਜੀਲੀ ਨੇ ਅਮਰੀਕੀ ਕੰਪਨੀ ਫੋਰਡ ਤੋਂ ਵੋਲਵੋ ਬਰਾਂਡ ਖਰੀਦਣ ਦੇ ਲਈ ਇੱਕ ਸਮਝੌਤਾ ਕੀਤਾ ਹੈ।ਸੌਦਾ ਲਗਭਗ ਦੋ ਅਰਬ ਡਾਲਰ ਵਿੱਚ ਤੈਅ ਹੋਇਆ ਹੈ ਅਤੇ ਇਹ ਕਿਸੇ ਚੀਨੀ ਕਾਰ ਕੰਪਨੀ ਦਾ ਕਿਸੇ ਦੂਜੀ ਕੰਪਨੀ ਖਰੀਦਣ ਦੇ ਲਈ ਹੋਇਆ ਹੁਣ ਤੱਕ ਦਾ ਸਭ ਤੋਂ ਵੱਡਾ ਸਮਝੌਤਾ ਹੈ। Date:2010-03-30 Time:00:03:06
ਮਾਸਕੋ : ਮਾਸਕੋ ਵਿਖੇ ਜਮੀਨ ਹੇਠ ਚੱਲਣ ਵਾਲੀ ਮੈਟਰੋ ਵਿੱਚ ਅੱਜ ਸਵੇਰੇ ਇੱਕ ਦੇ ਬਾਅਦ ਇੱਕ ਦੋ ਬੰਬ ਧਮਾਕੇ ਹੋਣ ਦੀ ਸੂਚਨਾ ਮਿਲੀ ਹੈ। ਖ਼ਬਰਾਂ ਦੇ ਅਨੁਸਾਰ ਦੋਵਾਂ ਧਮਾਕਿਆਂ ਵਿੱਚ ਘੱਟ ਤੋਂ ਘੱਟ 37 ਲੋਕ ਮਾਰੇ ਗਏ ਹਨ। Date:2010-03-30 Time:00:03:06
ਬੈਂਗਲੂਰ : ਮੋਟਰਸਾਈਕਲ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਹੀਰੋ ਹੋਂਡਾ ਕਰਨਾਟਕ ਦੇ ਹੁਬਲੀ ਵਿਖੇ ਦੋ ਟਾਇਰਾ ਆਵਾਜਾਈ ਸਾਧਨ ਨਿਰਮਾਣ ਪਲਾਂਟ ਲਗਾਵੇਗੀ।ਕਰਨਾਟਕ ਦੇ ਉਦਯੋਗ ਮੰਤਰੀ ਐੱਮ ਨਿਰਾਨੀ ਨੇ ਇੱਥੇ ਪੱਤਰਕਾਰਾਂ ਨੂੰ ਦੱਸਿਆ ਕਿ ਹੀਰੋ ਹੋਂਡਾ ਇਸਦੇ ਲਈ ਤਿਆਰੀ ਹੋ ਗਈ ਹੈ ਅਤੇ ਪਲਾਂਟ ਦੀ ਉਤਪਾਦਨ ਸਮਰੱਥਾ ਇੱਕ ਲੱਖ ਇਕਾਈ ਸਲਾਨਾ ਹੋਵੇਗੀ। Date:2010-03-30 Time:00:03:06
ਨਵੀਂ ਦਿੱਲੀ - ਨਿੱਜੀ ਖੇਤਰ ਦੀ ਪ੍ਰਮੁੱਖ ਦੂਰਸੰਚਾਰ ਕੰਪਨੀ ਏਅਰਟੈਲ 50 ਐਮਬੀਪੀਐਸ (ਮੈਗਾਬਾਈਟ ਪ੍ਰਤੀ ਸਕਿੰਟ) ਬ੍ਰਾਡਬੈਂਡ ਦੀ ਪੇਸ਼ਕਸ਼ ਕਰੇਗੀ। ਸ਼ੁਰੂ ਵਿੱਚ ਇਹ ਸੇਵਾ ਦਿੱਲੀ ਅਤੇ ਗੁੜਗਾਉਂ ਦੇ ਚੋਣਵੇਂ ਸਥਾਨਾਂ ਤੇ ਉਪਲਬਧ ਹੋਵੇਗੀ। ਬਾਅਦ ਵਿੱਚ ਇਹ ਸੇਵਾ ਮੁੰਬਈ, ਚੇਨਈ ਅਤੇ ਬੈਂਗਲੌਰ ਵਿੱਚ ਸ਼ੁਰੂ ਕੀਤੀ ਜਾਵੇਗੀ। ਭਾਰਤੀ ਏਅਰਟੈਲ ਦੇ ਸੰਯੁਕਤ ਪ੍ਰਧਾਨ 'ਟੈਲੀਮੀਡੀਆ ਸਰਵਿਸੇਜ਼' ਦੇ ਸ਼੍ਰੀਨਿਵਾਸ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਅਸੀਂ 50 ਐਮਬੀਪੀਐਸ ਸਪੀਡ ਦੀ ਬ੍ਰਾਡਬੈਂਡ ਸੇਵਾ ਸ਼ੁਰੂ ਕਰ ਰਹੇ ਹਾਂ, ਜੋ ਸਭ ਤੋਂ ਜ਼ਿਆਦਾ ਤੇਜ ਬ੍ਰਾਡਬੈਂਡ ਸੇਵਾ ਹੈ। ਇਸ ਸਪੀਡ ਰਾਹੀਂ ਗਾਹਕ ਕੁਝ ਸਕਿੰਟ ਵਿੱਚ ਗਾਣੇ ਅਤੇ ਤਿੰਨ ਮਿੰਟ ਤੋਂ ਘੱਟ ਸਮੇਂ ਵਿੱਚ ਪੂਰੀ ਫਿਲਮ ਡਾਊਨਲੋਡ ਕਰ ਸਕਦੇ ਹਨ। Date:2010-03-30 Time:00:03:06
ਮੁੰਬਈ : ਜਿੰਦਲ ਸਟੀਲ ਐਂਡ ਪਾਵਰ ਲਿਮੀਟੇਡ ਦੀ ਪੂਰਨ ਮਾਲਕੀ ਵਾਲੀ ਸਹਿਯੋਗੀ ਕੰਪਨੀ ਜਿੰਦਲ ਪਾਵਰ ਦਾ ਆਈਪੀਓ ਅਪ੍ਰੈਲ ਦੇ ਅੰਤ ਤੱਕ ਆਵੇਗਾ।ਕੰਪਨੀ ਨੇ 29 ਦਸੰਬਰ ਨੂੰ ਸੇਬੀ ਦੇ ਕੋਲ ਆਪਣੇ ਵੱਖ ਵੱਖ ਥਰਮਲ ਪਾਵਰ ਪ੍ਰੋਜੈਕਟਾਂ ਅਤੇ ਹੋਰਨਾਂ ਕਾਰਪੋਰੇਟ ਜਰੂਰਤਾਂ ਦੇ ਵਿੱਤ ਪੋਸ਼ਣ ਵਾਸਤੇ 7200 ਕਰੋੜ ਰੁਪਏ ਦੀ ਉਰਗਾਹੀ ਦੇ ਲਈ ਡ੍ਰਾਫ਼ਟ ਰੇਡ ਹੇਰਿੰਗ ਪ੍ਰੋਸਪੈਕਟਸ ਜਮ੍ਹਾਂ ਕੀਤਾ। Date:2010-03-30 Time:00:03:06
ਮੁੰਬਈ : ਦਿੱਲੀ ਦੀ ਕੰਪਨੀ ਵੀ-ਮਾਰਟ ਅਗਲੇ ਵਿੱਤ ਵਰ੍ਹੇ ਦੌਰਾਨ ਦੇਸ਼ ਦੇ ਛੋਟੇ ਸ਼ਹਿਰਾਂ ਵਿੱਚ 15 ਨਵੇਂ ਸਟੋਰ ਖੋਲ੍ਹੇਗੀ। ਕੰਪਨੀ ਦੇ ਪ੍ਰਬੰਧ ਨਿਦੇਸ਼ਕ ਲਲਿਤ ਅਗਰਵਾਲ ਨੇ ਭਾਸ਼ਾ ਨੂੰ ਦੱਸਿਆ ਕਿ ਅਸੀਂ ਆਉਂਦੇ ਵਿੱਤ ਵਰ੍ਹੇ ਵਿੱਚ 15 ਨਵੇਂ ਸਟੋਰ ਖੋਲ੍ਹਣ ਦੀ ਯੋਜਨਾ ਤਿਆਰ ਕੀਤੀ ਹੈ। Date:2010-03-30 Time:00:03:06
ਮੇਗਾਦਿਸ਼ੂ - ਸੋਮਾਲੀਆ ਦੇ ਸਮੁੰਦਰੀ ਡਾਕੂਆਂ ਨੇ 8 ਭਾਰਤੀ ਜਹਾਜਾਂ ਨੂੰ ਅਗ਼ਵਾ ਕਰ ਲਿਆ ਹੈ।ਸਮੁੰਦਰੀ ਡਾਕੂਆਂ ਨੇ ਇਹਨਾਂ ਜਹਾਜਾਂ ਨੂੰ ਬੰਧਕ ਬਣਾ ਕੇ ਸਮੁੰਦਰ ਵਿਚ ਕਿਸੇ ਅਣਪਚਾਤੀ ਥਾਂ ਰੱਖਿਆ ਹੈ।ਇਹਨਾਂ ਜਹਾਜਾਂ ਉੱਪਰ 140 ਤੋਂ ਵੱਧ ਕ੍ਰੂ ਮੈਂਬਰ ਸਵਾਰ ਹਨ। Date:2010-03-30 Time:00:03:06
ਦੁਰਗਾਪੁਰ : ਦੇਸ਼ ਦੀਆਂ ਨਵਰਤਨ ਕੰਪਨੀਆਂ ਵਿੱਚ ਸ਼ਾਮਿਲ ਭਾਰਤੀ ਇਸਪਾਤ ਔਥਾਰਿਟੀ ਲਿਮੀਟੇਡ(ਸੇਲ), ਤੇਲ ਤੇ ਗੈਸ ਉਤਪਾਦਨ ਖੇਤਰ ਦੀ ਪ੍ਰਮੁੱਖ ਸਰਕਾਰੀ ਕੰਪਨੀ ਤੇਲ ਤੇ ਕੁਦਰਤੀ ਗੈਸ ਨਿਗਮ (ਓਐੱਨਜੀਸੀ) ਅਤੇ ਬਿਜਲੀ ਉਤਪਾਦਨ ਸਰਕਾਰੀ ਕੰਪਨੀ ਐੱਨਟੀਪੀਸੀ ਲਿਮੀਟੇਡ ਨੂੰ ਮਹਾਰਤਨ ਦਰਜਾ ਦਿੱਤਾ ਜਾ ਰਿਹਾ ਹੈ। Date:2010-03-30 Time:00:03:06
ਇੰਦੌਰ : ਮੋਬਾਇਲ ਸੇਵਾ ਮੁਹੱਈਆ ਕਰਵਾਉਣ ਵਾਲੀਆਂ ਕੰਪਨੀਆਂ ਦੇ ਵਿਚਕਾਰ ਜਾਰੀ ਗਲਾ-ਕੱਟ ਪ੍ਰਤੀਯੋਗਿਤਾ ਦਾ ਲਾਭ ਗ੍ਰਾਹਕਾਂ ਨੂੰ ਮਿਲ ਰਿਹਾ ਹੈ। ਜਿਆਦਾ ਟਾਕਟਾਈਮ ਤੇ ਮੁਫ਼ਤ ਕਾਲਿੰਗ ਵਰਗੇ ਕਈ ਦਿਲਖਿੱਚਵੇਂ ਆਫ਼ਰ ਲਿਆਉਣ ਦੇ ਬਾਅਦ ਹੁਣ ਭਾਰਤ ਬੀਐੱਸਐੱਨਐੱਲ ਨੇ ਇੰਦੌਰ ਵਿਖੇ ਗ੍ਰਾਹਕਾਂ ਨੂੰ ਮੁਫ਼ਤ ਸਿਮ ਮੁਹੱਈਆ ਕਰਵਾਕੇ ਬਾਜਾਰ ਵਿੱਚ ਆਪਣਾ ਕਬਜ਼ਾ ਵਧਾਉਣ ਦੇ ਯਤਨ ਤੇਜ ਕਰ ਦਿੱਤੇ ਹਨ। Date:2010-03-30 Time:00:03:06
ਨਵੀਂ ਦਿੱਲੀ : ਬਜਾਜ ਇਲੈਕਟ੍ਰੀਕਲਜ਼ ਲਿਮੀਟੇਡ ਨੂੰ ਬਿਜਲੀ ਡਿਸਟ੍ਰੀਬਿਊਸ਼ਨ ਅਤੇ ਟਰਾਂਸਮਿਸ਼ਨ ਦੇ ਖੇਤਰ ਵਿੱਚ 215 ਕਰੋੜ ਰੁਪਏ ਦਾ ਆਰਡਰ ਮਿਲਿਆ ਹੈ।ਕੰਪਨੀ ਨੇ ਅੱਜ ਇੱਥੇ ਦੱਸਿਆ ਕਿ ਪਹਿਲਾ ਆਰਡਰ ਪਾਵਰ ਗਰਿੱਡ ਕਾਰਪੋਰੇਸ਼ਨ ਆਫ਼ ਇੰਡੀਆ ਮਿਲਿਆ ਹੈ, ਜਿਸਦੇ ਤਹਿਤ 114 ਕਰੋੜ ਰੁਪਏ ਦੀ ਲਾਗਤ ਦੇ ਨਾਲ ਟਰਾਂਸਮਿਸ਼ਨ ਲਾਈਨ ਵਿਛਾਉਣੀ ਹੈ। Date:2010-03-30 Time:00:03:06
ਮੁੰਬਈ : ਦੇਸ਼ ਵਿੱਚ ਬੀਪੀਓ ਦਾ ਕਾਰੋਬਾਰ ਅਗਲੇ ਵਰ੍ਹੇ 1.2 ਅਰਬ ਡਾਲਰ ਹੋਣ ਦੀ ਸੰਭਾਵਨਾ ਹੈ, ਜਦਕਿ ਸਾਲ 2013 ਤੱਕ ਇਹ 10 ਪ੍ਰਤੀਸ਼ਤ ਵੱਧਕੇ 1.8 ਅਰਬ ਡਾਲਰ ਦਾ ਹੋ ਜਾਵੇਗਾ। ਸਾਲ 2009 ਵਿੱਚ ਇਸ ਵਿੱਚ ਕੌਮਾਂਤਰੀ ਵਿੱਤੀ ਅਸਥਿਰਤਾ ਦੇ ਕਾਰਣ 7.3 ਪ੍ਰਤੀਸ਼ਤ ਦਾ ਇਜਾਫਾ ਦਰਜ ਕੀਤਾ ਗਿਆ ਹੈ। Date:2010-03-30 Time:00:03:06
ਲਖਨਊ : ਕੇਂਦਰ ਸਰਕਾਰ ਨੇ ਅਗਲੇ ਵਿੱਤ ਵਰ੍ਹੇ ਵਿੱਚ ਕੋਲ ਇੰਡੀਆ ਦੇ ਵਿੱਚ ਬਾਹਰੀ ਨਿਵੇਸ਼ ਦਾ ਫੈਸਲਾ ਲੈਂਦਿਆਂ ਪਹਿਲੇ ਪੜਾਅ ਵਿੱਚ ਇਸਦੀ ਦਸ ਪ੍ਰਤੀਸ਼ਤ ਸ਼ੁਰੂਆਤੀ ਸਰਵਜਨਕ ਪੇਸ਼ਕਸ਼ (ਆਈਪੀਓ) ਜਾਰੀ ਕਰਨ ਦੀ ਘੋਸ਼ਣਾ ਕੀਤੀ ਹੈ। Date:2010-03-30 Time:00:03:06
ਲਖਨਊ : ਉੱਤਰ ਪ੍ਰਦੇਸ਼ ਦੀ ਉਦਯੋਗਿਕ ਨਗਰੀ ਕਾਨਪੁਰ ਵਿੱਚ ਜਲਦੀ ਹੀ ਦੋ ਨਵੇਂ ਤਾਪ ਬਿਜਲੀ ਪ੍ਰੋਜੈਕਟ ਲਗਾਏ ਜਾਣਗੇ।ਕੋਲ ਰਾਜਮੰਤਰੀ (ਸੁਤੰਤਰ ਇੰਚਾਰਜ) ਸ਼੍ਰੀਪ੍ਰਕਾਸ਼ ਜਾਇਸਵਾਲ ਨੇ ਅੱਜ ਇੱਥੇ ਦੱਸਿਆ ਕਿ ਕਾਨਪੁਰ ਦੇ ਬਿਲਹੌਰ ਅਤੇ ਘਾਟਮਪੁਰ ਵਿੱਚ ਨਵੇਂ ਤਾਪ ਬਿਜਲੀ ਪ੍ਰੋਜੈਕਟ ਲਗਾਏ ਜਾਣਗੇ। Date:2010-03-30 Time:00:03:06
ਨਵੀਂ ਦਿੱਲੀ : ਭਾਰਤ, ਪਾਕਿਸਤਾਨ ਦੀ ਕਮਜ਼ੋਰ ਅੰਦਰੂਨੀ ਸੁਰੱਖਿਆ ਵਿਵਸਥਾ ਦੇ ਨਾਲ ਹੀ ਜੰਮੂ ਅਤੇ ਕਸ਼ਮੀਰ ਵਿੱਚ ਨਿਰੰਤਰ ਜਾਰੀ ਘੁਸਪੈਠ ਨੂੰ ਲੈਕੇ ਚਿੰਤਤ ਹੈ। ਰੱਖਿਆ ਮੰਤਰਾਲੇ ਦੀ ਸੋਮਵਾਰ ਨੂੰ ਜਾਰੀ ਕੀਤੀ ਗਈ ਸਾਲ 2009 ਦੀ ਸਲਾਨਾ ਰਿਪੋਰਟ ਵਿੱਚ ਇਸ ਗੱਲ ਦਾ ਜ਼ਿਕਰ ਵਿਸ਼ੇਸ਼ ਤੌਰ 'ਤੇ ਕੀਤਾ ਗਿਆ ਹੈ। Date:2010-03-30 Time:00:03:06
ਸੂਤਰਾਂ ਦਾ ਕਹਿਣਾ ਹੈ ਕਿ ਆਰ ਕੇ ਬੈਨਰ ਹੇਠ ਰਣਬੀਰ ਦੇ ਨਿਰਦੇਸ਼ਨ ਵਿੱਚ ਬਣਨ ਵਾਲੀ ਫਿਲਮ ਦੀਆਂ ਤਿਆਰੀਆਂ ਹੋ ਰਹੀਆਂ ਹਨ। ਸ਼ਾਇਦ ਰਣਬੀਰ ਇਸ ਫਿਲਮ ਵਿੱਚ ਕੰਮ ਨਹੀਂ ਕਰਨਗੇ ਅਤੇ ਬਾਲੀਵੁੱਡ ਦੇ ਕਿਸੇ ਹੋਰ ਹੀਰੋ ਨੂੰ ਲੈਣਗੇ। ਚਰਚਾ ਵਿੱਚ ਅਭਿਸ਼ੇਕ ਬੱਚਨ ਦਾ ਨਾਂਅ ਹੈ। ਜਿੱਥੋਂ ਤੱਕ ਨਾਇਕਾ ਦਾ ਸਵਾਲ ਹੈ ਤਾਂ ਇਸ ਵਿੱਚ ਕੈਟਰੀਨਾ ਕੈਫ ਦੇ ਇਲਾਵਾ ਹੋਰ ਕੌਣ ਹੋ ਸਕਦੀ ਹੈ। ਕੈਟਰੀਨਾ ਅਤੇ ਰਣਬੀਰ ਦੇ ਵਿਚਕਾਰ ਚੰਗੀ ਟਿਊਨਿੰਗ ਹੈ ਅਤੇ ਕੈਟ ਫਿਲਮ ਵਿੱਚ ਕੰਮ ਕਰਨ ਲਈ ਮੰਨ ਜਾਵੇਗੀ। ਰਣਬੀਰ ਕਈ ਵਾਰ ਕਹਿ ਚੁੱਕੇ ਹਨ ਕਿ ਉਹ ਫਿਲਮ ਡਾਇਰੈਕਟ ਕਰਨਾ ਚਾਹੁੰਦੇ ਹਨ। ਉਹ ਆਪਣੇ ਦਾਦਾ ਰਾਜ ਕਪੂਰ ਦੇ ਨਕਸ਼ੇ ਕਦਮਾਂ 'ਤੇ ਚੱਲਣਾ ਚਾਹੁੰਦੇ ਹਨ, ਜਿਨ੍ਹਾਂ ਨੇ ਬਹੁਤ ਘੱਟ ਉਮਰ ਤੋਂ ਹੀ ਨਿਰਦੇਸ਼ਕ ਦੀ ਜਿੰਮੇਵਾਰੀ ਸੰਭਾਲ ਲਈ ਸੀ। ਫਿਲਹਾਲ ਰਣਬੀਰ Date:2010-03-30 Time:00:03:05
ਕੀ ਬਿਸੇਨ - ਇੱਥੇ ਜ਼ਾਰੀ ਮਿਆਮੀ ਮਾਸਟਰਸ ਡਬਲਸ ਟੈਨਿਸ ਟੂਰਨਾਮੈਂਟ ਦੇ ਪਹਿਲੇ ਗੇੜ੍ਹ ਵਿਚ ਸਪੇਨੀ ਟੈਨਿਸ ਸਿਤਾਰੇ ਰਾਫੇਲ ਨਾਡਾਲ ਨੇ ਤੀਜੇ ਗੇੜ੍ਹ ਦੇ ਮੁਕਾਬਲੇ ਵਿਚ ਡੇਵਿਡ ਨਾਲਬਾਂਦਿਆਨ ਨੂੰ 6-7 (8/10), 6-2, 6-2 ਨਾਲ ਹਰਾਉਂਦੇ ਹੋਏ ਚੌਥੇ ਗੇੜ੍ਹ ਲਈ ਆਪਣੀ ਥਾਂ ਨੂੰ ਪੱਕਾ ਕਰ ਲਿਆ। Date:2010-03-30 Time:00:03:05
ਨਵੀਂ ਦਿੱਲੀ - ਰਾਸ਼ਟਰੀ ਰਾਜਧਾਨੀ ਦਿੱਲੀ ਵਿਖੇ ਅਗਲੇ ਵਰ੍ਹੇ ਅਕਤੂਬਰ ਤੋਂ ਹੋਣ ਵਾਲੀਆਂ 19ਵੀਂ ਰਾਸ਼ਟਰ ਮੰਡਲ ਖੇਡਾਂ ਦੀ ਆਯੋਜਨ ਸੰਮਤੀ ਅਤੇ ਭਾਰਤੀ ਓਲੰਪਿਕ ਸੰਘ ਦੇ ਪ੍ਰਧਾਨ ਸੁਰੇਸ਼ ਕਲਮਾੜੀ ਨੇ ਇੱਥੇ ਕਿਹਾ ਹੈ ਕਿ ਇਹਨਾਂ ਖੇਡਾਂ ਦੀ ਸਫਲਤਾ ਨਾਲ ਓਲੰਪਿਕ ਦੀ ਮੇਜ਼ਬਾਨੀ ਲਈ ਦੇਸ਼ ਦਾ ਦਾਅਵਾ ਮਜ਼ਬੂਤ ਹੋਵੇਗਾ। Date:2010-03-30 Time:00:03:05
'ਬਦਮਾਸ਼ ਕੰਪਨੀ' ਦੇ ਪ੍ਰੋਮੋ ਅੱਜ ਕੱਲ੍ਹ ਦਿਖਾਏ ਜਾ ਰਹੇ ਹਨ ਅਤੇ ਸ਼ਾਹਿਦ ਕਪੂਰ-ਅਨੁਸ਼ਕਾ ਸ਼ਰਮਾ ਦੀ ਜੋੜੀ ਚਰਚਾ ਦਾ ਵਿਸ਼ਾ ਬਣ ਗਈ ਹੈ। ਦੋਵਾਂ ਦਾ ਫ੍ਰੈਸ਼ ਲੁਕ ਇਸਦਾ ਮੁੱਖ ਕਾਰਨ ਹੈ। ਇਸ ਗੁਡ ਲੁਕਿੰਗ ਲੀਡ ਪੇਅਰ ਨੇ ਸ਼ੂਟਿੰਗ ਦੇ ਦੌਰਾਨ ਬਹੁਤ ਸਮਾਂ ਇਕੱਠਿਆਂ ਗੁਜਾਰਿਆ ਅਤੇ ਦੋਵਾਂ ਵਿਚਕਾਰ ਚੰਗੀ ਟਿਊਨਿੰਗ ਹੋ ਗਈ। ਇਸ ਫਿਲਮ ਵਿੱਚ ਕੁਝ ਵਾਟਰ ਸਪੋਰਟਸ ਅਤੇ ਗੇਮਸ ਦੇ ਸਿਕਵੈਂਸ ਵੀ ਹਨ। ਸ਼ਾਹਿਦ ਅਤੇ ਅਨੁਸ਼ਕਾ ਦੋਵਾਂ ਨੂੰ ਖੇਡਾਂ ਵਿੱਚ ਵਿਸ਼ੇਸ਼ ਦਿਲਚਸਪੀ ਹੈ ਇਸ ਲਈ ਪੈਕਅਪ ਤੋਂ ਬਾਅਦ ਵੀ ਦੋਵੇਂ ਬੈਡਮਿੰਟਨ ਅਤੇ ਬੀਚ ਵਾਲੀਬਾਲ ਖੇਡਦੇ ਸਨ। ਯੂਨਿਟ ਦੇ ਲੋਕ ਇਹ ਦੇਖ ਕੇ ਹੈਰਾਨ ਹੁੰਦੇ ਸਨ ਕਿ ਅਨੁਸ਼ਕਾ ਨੇ ਹਰ ਖੇਡ ਵਿੱਚ ਰੋਜ਼ ਸ਼ਾਹਿਦ ਨੂੰ ਮਾਤ ਦਿੱਤੀ ਅਤੇ ਆਪਣੇ ਆਪ ਨੂੰ ਬੈਟਰ ਪਲੇਅਰ ਸਾਬਿਤ ਕੀਤਾ। Date:2010-03-30 Time:00:03:05
ਹਾਲੀਵੁੱਡ ਦੀਆਂ ਫਿਲਮਾਂ ਦੀ ਕਾਪੀ ਕਰਨਾ ਬਾਲੀਵੁੱਡ ਲਈ ਕੋਈ ਨਵੀਂ ਗੱਲ ਨਹੀਂ ਹੈ। ਚਰਚਾ ਹੈ ਕਿ ਸਾਜਿਦ ਖਾਨ ਦੀ ਆਉਣ ਵਾਲੀ ਫਿਲਮ 'ਹਾਊਸਫੁਲ' ਦਾ ਇੱਕ ਸੀਨ ਹਾਲੀਵੁੱਡ ਦੀ ਹਿੱਟ ਫਿਲਮ 'ਦ ਹੈਂਗਓਵਰ' ਚੋਂ ਚੁਰਾਇਆ ਗਿਆ ਹੈ। ਸਾਜਿਦ ਖਾਨ ਨਿਰਦੇਸ਼ਿਤ ਇਸ ਫਿਲਮ ਦੇ ਪ੍ਰੋਮੋ ਦੇ ਇੱਕ ਸੀਨ ਵਿੱਚ ਫਿਲਮ ਸਟਾਰ ਅਕਸ਼ੈ ਕੁਮਾਰ ਨੂੰ ਦਰਸ਼ਕਾਂ ਨਾਲ ਇੱਕ ਟਾਇਗਰ ਨੂੰ ਮਿਲਵਾਉਂਦੇ ਹੋਏ ਦਿਖਾਇਆ ਗਿਆ ਹੈ। ਅਜਿਹੇ ਅੰਦਾਜੇ ਲਗਾਏ ਜਾ ਰਹੇ ਹਨ ਕਿ ਫਿਲਮ ਦੇ ਨਿਰਦੇਸ਼ਕ ਇਸ ਖਾਸ ਸੀਨ ਲਈ ਹਾਲੀਵੁੱਡ ਫਿਲਮ 'ਦ ਹੈਂਗਓਵਰ' ਤੋਂ ਪ੍ਰਭਾਵਿਤ ਹੋਏ ਹਨ। Date:2010-03-30 Time:00:03:05
ਗਾਂਧੀਨਗਰ - ਗੁਜਰਾਤ ਦੰਗਿਆਂ ਦੇ ਮਾਮਲੇ ਵਿਚ ਸੁਪਰੀਮ ਕੋਰਟ ਵੱਲੋਂ ਨਿਯੁਕਤ ਐਸਆਈਟੀ ਸਾਹਮਣੇ ਬੀਤੇ ਸ਼ਨੀਵਾਰ ਨੂੰ ਪੁੱਛਗਿੱਛ ਲਈ ਪੇਸ਼ ਹੋਏ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਕਿਹਾਕਿ ਮੀਡੀਆ ਨੇ ਉਹਨਾਂ ਨੂੰ 8 ਸਾਲ ਤੱਕ ਕਟਹਿਰੇ ਵਿਚ ਰੱਖਿਆ।ਅੱਜ ਮੋਦੀ ਅਮਿਤਾਬ ਦੇ ਸਮਰਥਨ ਵਿਚ ਖੁੱਲ ਕੇ ਸਾਹਮਣੇ ਆਏ ਅਤੇ ਉਹਨਾਂ ਨੇ ਬਿੱਗ ਬੀ ਦੇ ਵਿਰੋਧੀਆਂ ਨੂੰ ਤਾਲਿਬਾਨੀ ਕਰਾਰ ਦਿੱਤਾ। Date:2010-03-30 Time:00:03:05
ਅਯੋਧਿਆ : ਇੰਡੀਅਨ ਯੂਨੀਅਨ ਮੁਸਲਿਮ ਲੀਗ ਨੇ ਬਾਬਰੀ ਮਸਜਿਦ ਢਾਹੁਣ ਦੇ ਮਾਮਲੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਨੀ ਵਿਰੁੱਧ ਇੰਡੀਅਨ ਪੈਨਲ ਕੋਡ ਦੀ ਧਾਰਾ 120ਬੀ ਦੇ ਤਹਿਤ ਮੁਕੱਦਮਾ ਚਲਾਉਣ ਦੀ ਮੰਗ ਕੀਤੀ ਹੈ। Date:2010-03-30 Time:00:03:05
ਸੋਲਪੁਰ : ਬੀਜੇਪੀ ਦੇ ਰਾਸ਼ਟਰੀ ਪ੍ਰਮੁੱਖ ਨੀਤਿਨ ਗਡਕਰੀ ਦੇ ਸਾਹਮਣੇ ਹੀ ਪਾਰਟੀ ਦੇ ਇੱਕ ਵਰਕਰ ਨੇ ਖੁਦ ਨੂੰ ਅੱਗ ਲਗਾ ਦਿੱਤੀ। ਆਤਮਦਾਹ ਦੀ ਕੋਸ਼ਿਸ਼ ਕਰਨ ਵਾਲੇ ਵਰਕਰ ਦੀ ਪਹਿਚਾਣ ਸੁਨੀਲ ਗੋਲਕਾਂਡਾ ਦੇ ਰੂਪ ਵਿੱਚ ਹੋਈ ਹੈ। Date:2010-03-30 Time:00:03:05
ਕਾਬੁਲ - ਅਚਾਨਕ ਅਫਗਾਨਿਸਤਾਨ ਦੌਰੇ ਉੱਪਰ ਪੁੱਜੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਕਿਹਾ ਹੈ ਕਿ ਅਮਰੀਕਾ ਅਫਗਾਨਿਸਤਾਨ ਵਿਚ ਸ਼ਾਂਤੀ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ।ਅਫਗਾਨਿਸਤਾਨ ਵਿਚ ਤਾਇਨਾਤ ਅਮਰੀਕੀ ਫੌਜੀਆਂ ਦੀ ਓਬਾਮਾ ਨੇ ਅਮਰੀਕੀ ਜਨਤਾ ਵੱਲੋਂ ਸ਼ੁਕਰੀਆ ਅਦਾ ਕੀਤਾ। Date:2010-03-30 Time:00:03:05
ਡਰਬਨ : ਦੱਖਣੀ ਅਫ਼ਰੀਕਾ ਦੀ ਮੈਡੀਕਲ ਸਟੂਡੈਂਟ ਕਾਜਲ ਲਕਸ਼ਮੀ ਨਾਰਾਇਣ ਨੇ ਡਰਬਨ ਵਿਖੇ ਆਯੋਜਿਤ ਇੱਕ ਸ਼ਾਨਦਾਰ ਸਮਾਰੋਹ ਵਿੱਚ ਮਿਸ ਇੰਡੀਆ ਵਰਲਡ ਵਾਈਡ 2010 ਦਾ ਖਿਤਾਬ ਜਿੱਤ ਲਿਆ ਹੈ। Date:2010-03-30 Time:00:03:05
ਮਾਸਕੋ : ਮਾਸਕੋ ਵਿਖੇ ਜਮੀਨ ਹੇਠ ਚੱਲਣ ਵਾਲੀ ਮੈਟਰੋ ਵਿੱਚ ਅੱਜ ਸਵੇਰੇ ਇੱਕ ਦੇ ਬਾਅਦ ਇੱਕ ਦੋ ਬੰਬ ਧਮਾਕੇ ਹੋਣ ਦੀ ਸੂਚਨਾ ਮਿਲੀ ਹੈ।ਸ਼ੁਰੂਆਤੀ ਸੂਚਨਾਵਾਂ ਦੇ ਅਨੁਸਾਰ ਪਹਿਲੇ ਧਮਾਕੇ ਵਿੱਚ ਕਰੀਬਨ ਵੀਹ ਲੋਕਾਂ ਦੀ ਮੌਤ ਹੋਈ ਹੈ, ਜਦਕਿ ਦੂਜੇ ਧਮਾਕੇ ਵਿੱਚ ਫੱਟੜ ਹੋਣ ਅਤੇ ਮਰਨ ਵਾਲਿਆਂ ਦੀ ਸੰਖਿਆ ਦਾ ਹਾਲੇ ਤੱਕ ਪਤਾ ਨਹੀਂ ਚੱਲ ਸਕਿਆ। ਸੁਰੱਖਿਆ ਏਜੰਸੀਆਂ ਦਾ ਕਹਿਣਾ ਹੈ ਕਿ ਇਹ ਧਮਾਕੇ ਸ਼ਹਿਰ ਦੇ ਵਿਚਾਲੇ ਸਥਿਤ ਲੁਬਯੰਕਾ ਸਟੇਸ਼ਨ ਉੱਤੇ ਹੋਏ ਹਨ। Date:2010-03-30 Time:00:03:05
page no.1 |
Select news date : 31 - 3 - 2010 30 - 3 - 2010 29 - 3 - 2010 28 - 3 - 2010 27 - 3 - 2010 26 - 3 - 2010 25 - 3 - 2010 24 - 3 - 2010 23 - 3 - 2010 22 - 3 - 2010 21 - 3 - 2010 20 - 3 - 2010 19 - 3 - 2010 18 - 3 - 2010 17 - 3 - 2010 16 - 3 - 2010 15 - 3 - 2010 14 - 3 - 2010 13 - 3 - 2010 12 - 3 - 2010 11 - 3 - 2010 10 - 3 - 2010 9 - 3 - 2010 8 - 3 - 2010 7 - 3 - 2010 6 - 3 - 2010 5 - 3 - 2010 4 - 3 - 2010 3 - 3 - 2010 2 - 3 - 2010 1 - 3 - 2010 |