Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 3 - 3 - 2010

ਵਾਧੇ ਨਾਲ ਖੁੱਲ੍ਹੇ ਭਾਰਤੀ ਸ਼ੇਅਰ ਬਜ਼ਾਰ

ਮੁੰਬਈ - ਬਜਟ ਤੋਂ ਬਾਅਦ ਲੰਬੀ ਛੁੱਟੀ ਤੋਂ ਬਾਅਦ ਬਜ਼ਾਰ ਨੇ ਮੰਗਲਵਾਰ ਨੂੰ ਕਾਰੋਬਾਰ ਦੀ ਸ਼ੁਰੂਆਤ ਚੰਗੀ ਤੇਜੀ ਨਾਲ ਕੀਤੀ। ਵਿਦੇਸ਼ੀ ਬਜ਼ਾਰਾਂ ਤੋਂ ਵੀ ਚੰਗੇ ਸੰਕੇਤ ਮਿਲ ਰਹੇ ਹਨ। ਸ਼ੁਰੂਆਤੀ ਕਾਰੋਬਾਰ ਵਿੱਚ ਸੈਂਸੇਕਸ 176 ਅੰਕਾਂ ਦੇ ਕਰੀਬ ਚੜ੍ਹ ਕੇ 16430 ਦੇ ਪੱਧਰ ਤੇ ਕਾਰੋਬਾਰ ਕਰ ਰਿਹਾ ਸੀ। ਸ਼ੁਰੂਆਤੀ ਕਾਰੋਬਾਰ ਵਿੱਚ ਨਿਫਟੀ ਵਿੱਚ ਹਲਕਾ ਘਾਟਾ-ਵਾਧਾ ਰਿਹਾ।

Date:2010-03-03 Time:00:18:57

ਤਾਲਿਬਾਨ ਦੇ ਕਬਜ਼ੇ 'ਚੋਂ ਦੋ ਸਿੱਖ ਮੁਕਤ

ਪੇਸ਼ਾਵਰ - ਉੱਤਰ ਪੱਛਮੀ ਪਾਕਿਸਤਾਨ ਦੇ ਅਸ਼ਾਂਤ ਕਬਾਇਲੀ ਖਬਰ ਖੇਤਰ ਚੋਂ ਸੁਰੱਖਿਆ ਬਲਾਂ ਨੇ ਤਾਲਿਬਾਨ ਦੁਆਰਾ ਅਗਵਾ ਕੀਤੇ ਦੋ ਸਿੱਖਾਂ ਨੂੰ ਮੁਕਤ ਕਰਾ ਲਿਆ ਹੈ। ਵਰਣਨਯੋਗ ਹੈ ਕਿ ਇੱਕ ਹਫ਼ਤਾ ਪਹਿਲਾਂ ਤਾਲਿਬਾਨ ਅੱਤਵਾਦੀਆਂ ਨੇ ਇਸ ਸਮਾਜ ਦੇ ਦੇ ਵਿਅਕਤੀਆਂ ਦੀ ਹੱਤਿਆ ਕਰ ਦਿੱਤੀ ਸੀ।

Date:2010-03-03 Time:00:18:57

ਭਾਰਤ ਦੁੱਧ ਦਾ ਸਭ ਤੋਂ ਵੱਡਾ ਉਤਪਾਦਕ

ਨਵੀਂ ਦਿੱਲੀ - ਭਾਰਤ ਦੁਨੀਆ ਵਿੱਚ ਦੁੱਧ ਦਾ ਸਭ ਤੋਂ ਵੱਡਾ ਉਤਪਾਦਕ ਹੈ। ਇੱਥੇ ਪ੍ਰਤੀ ਵਿਅਕਤੀ ਰੋਜ਼ਾਨਾ 258 ਗ੍ਰਾਮ ਇਸਦੀ ਉਪਲਬਧਤਾ ਹੈ। ਸਾਲ 1968-69 ਵਿੱਚ ਜਿੱਥੇ ਪ੍ਰਤੀ ਵਿਅਕਤੀ ਰੋਜ਼ਾਨਾ 112 ਗ੍ਰਾਮ ਦੁੱਧ ਉਪਲਬਧ ਸੀ, ਜੋ ਸਾਲ 2008-09 ਵਿੱਚ ਵਧ ਕੇ 265 ਗ੍ਰਾਮ ਹੋ ਗਿਆ।

Date:2010-03-03 Time:00:18:57

ਸੰਪ੍ਰਗ ਦੇ ਨਾਲ ਹੈ ਤ੍ਰਿਣਮੂਲ : ਮਮਤਾ

ਕੋਲਕਾਤਾ - ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧੇ ਦੀ ਵਿਰੋਧੀ ਰੇਲ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਤ੍ਰਿਣਮੂਲ ਕਾਂਗਰਸ ਸੰਪ੍ਰਗ ਵਿੱਚ ਬਣੀ ਰਹੇਗੀ ਅਤੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਲੈ ਕੇ ਆਵਾਜ਼ ਉਠਾਉਣਾ ਜਾਰੀ ਰੱਖੇਗੀ।

Date:2010-03-03 Time:00:18:57

ਪੀਐਫ 'ਤੇ ਵਿਆਜ ਦਰ 8.5 ਪ੍ਰਤੀਸ਼ਤ ਰਹੇਗੀ

ਨਵੀਂ ਦਿੱਲੀ - ਕਰਮਚਾਰੀ ਭਵਿੱਖ ਨਿਧੀ ਸੰਗਠਨ (ਈ ਪੀ ਐਫ ਓ) ਦੀ ਸਲਾਹਕਾਰ ਕਮੇਟੀ ਵਿੱਤੀ ਤੇ ਨਿਵੇਸ਼ ਕਮੇਟੀ (ਐਫ ਆਈ ਸੀ) ਨੇ ਸਾਲ 2010-11 ਲਈ ਪ੍ਰਾਵੀਡੈਂਟ ਫੰਡ ਲਈ 8.5 ਪ੍ਰਤੀਸ਼ਤ ਵਿਆਜ ਦੀ ਸਿਫਾਰਿਸ਼ ਕੀਤੀ ਹੈ।

Date:2010-03-03 Time:00:18:57

ਮਹਿੰਗਾਈ ਦੇ ਵਿਰੋਧ 'ਚ ਬੀਜੇਪੀ ਦਾ ਯੂਪੀ ਬੰਦ

ਲਖਨਊ - ਲਖਨਊ ਵਿੱਚ ਮਹਿੰਗਾਈ ਦੇ ਵਿਰੋਧ ਵਿੱਚ ਪ੍ਰਦਰਸ਼ਨ ਦੇ ਦੌਰਾਨ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਭਾਰਤੀ ਜਨਤਾ ਪਾਰਟੀ ਨੇ ਅੱਜ ਉੱਤਰ ਪ੍ਰਦੇਸ਼ ਬੰਦ ਦੀ ਘੋਸ਼ਣਾ ਕੀਤੀ ਹੈ।

Date:2010-03-03 Time:00:18:57

ਮੋਬਾਇਲ 'ਤੇ ਹੈਲੋ-ਹੈਲੋ ਹੋ ਸਕਦਾ ਹੈ ਮਹਿੰਗਾ!

ਨਵੀਂ ਦਿੱਲੀ - ਮੋਬਾਇਲ 'ਤੇ ਗੱਲਬਾਤ ਹੁਣ ਮਹਿੰਗੀ ਹੋਣ ਦੇ ਚਾਂਸ ਦਿਖਾਈ ਦੇਣ ਲੱਗੇ ਹਨ। ਕੇਂਦਰੀ ਸੰਚਾਰ ਅਤੇ ਸੂਚਨਾ ਤਕਨੀਕੀ ਮੰਤਰਾਲੇ ਨੇ ਮੋਬਾਇਲ ਤੇ ਜੀਐਸਐਮ ਅਤੇ ਸੀਡੀਐਮਏ ਸੇਵਾਵਾਂ ਦੇਣ ਵਾਲੀਆਂ ਕੰਪਨੀਆਂ ਦੇ ਸਪੈਕਟ੍ਰਮ ਚਾਰਜ਼ ਵਿੱਚ ਤਬਦੀਲੀ ਕਰਨ ਦਾ ਆਦੇਸ਼ ਜਾਰੀ ਕੀਤਾ ਹੈ। ਇਸ ਤੋਂ ਬਾਅਦ ਟੈਲੀਕਾਮ ਕੰਪਨੀਆਂ ਨੂੰ ਅਲੱਗ-ਅਲੱਗ ਫ੍ਰੀਕਵੈਂਸੀ ਲਈ ਆਪਣੀ ਸਕਲ ਆਮਦਨ ਦਾ 3 ਤੋਂ 8 ਪ੍ਰਤੀਸ਼ਤ ਦੇ ਵਿਚਕਾਰ ਚਾਰਜ਼ ਦੇਣਾ ਹੋਵੇਗਾ। ਮਤਲਬ ਕਿ ਟੈਲੀਕਾਮ ਕੰਪਨੀਆਂ ਤੇ ਸਪੈਕਟ੍ਰਮ ਦੇ ਵਧੇ ਹੋਏ ਚਾਰਜ਼ ਦੇ ਭੁਗਤਾਨ ਦਾ ਬੋਝ ਵਧੇਗਾ। ਇਸ ਕਰਕੇ ਕੰਪਨੀਆਂ ਇਸ ਨੂੰ ਘੱਟ ਕਰਨ ਲਈ ਆਪਣੀਆਂ ਸੇਵਾਵਾਂ ਦੀ ਜ਼ਿਆਦਾ ਕੀਮਤ ਵਸੂਲ ਸਕਦੀਆਂ ਹਨ। ਇਹ ਕੰਪਨੀਆਂ ਤੇ ਨਿਰਭਰ ਕਰੇਗਾ ਕਿ ਉਹ ਕਿਸ ਸੇਵਾ ਵਿੱਚ ਕਿੰਨਾ ਵਾਧਾ ਕਰਦੀਆਂ ਹਨ।

Date:2010-03-03 Time:00:18:57

ਏਰਾ ਇੰਫ੍ਰਾ ਨੂੰ 509 ਕਰੋੜ ਦਾ ਆਰਡਰ

ਮੁੰਬਈ - ਕੰਸਟ੍ਰਕਸ਼ਨ ਕੰਪਨੀ ਏਰਾ ਇੰਫ੍ਰਾ ਇੰਜੀਨੀਅਰਿੰਗ ਨੂੰ ਸਰਕਾਰੀ ਖੇਤਰ ਦੇ ਵਿਭਿੰਨ ਉਪਕ੍ਰਮਾਂ ਅਤੇ ਜਾਮੀਬੀਆ ਦੀ ਇੱਕ ਪਰਿਯੋਜਨਾ ਤੋਂ ਕੁੱਲ 508.88 ਕਰੋੜ ਰੁਪਏ ਦੇ ਨਿਰਮਾਣ ਕਾਰਜ ਦਾ ਠੇਕਾ ਮਿਲਿਆ ਹੈ।

Date:2010-03-03 Time:00:18:57

ਅਮਰੀਕਾ ਦੇ ਦਬਾਅ 'ਚ ਪਾਕਿ ਨਾਲ ਗੱਲ - ਅਡਵਾਨੀ

ਨਵੀਂ ਦਿੱਲੀ - ਭਾਰਤ-ਪਾਕਿਸਤਾਨ ਵਿਚਕਾਰ ਵਾਰਤਾ ਸ਼ੁਰੂ ਕਰਨ ਲਈ ਸੰਪ੍ਰਗ ਸਰਕਾਰ ਦੀ ਪਹਿਲ ਨੂੰ 'ਅਪਮਾਨਜਨਕ' ਦੱਸਦੇ ਹੋਏ ਭਾਜਪਾ ਦੇ ਸੀਨੀਅਰ ਨੇਤਾ ਲਾਲਕ੍ਰਿਸ਼ਨ ਅਡਵਾਨੀ ਨੇ ਕਿਹਾ ਹੈ ਕਿ ਸੀਮਾ ਪਾਰ ਤੋਂ ਅੱਤਵਾਦ ਤੇ ਰੋਕ ਲੱਗਣ ਤੱਕ ਗੱਲਬਾਤ ਕੋਈ ਸਹੀ ਕੂਟਨੀਤਿਕ ਵਿਕਲਪ ਨਹੀਂ ਹੈ।

Date:2010-03-03 Time:00:18:57

ਹਵਾਈ ਜਹਾਜ਼ਾਂ ਦਾ ਤੇਲ ਹੋਇਆ ਮਹਿੰਗਾ

ਨਵੀਂ ਦਿੱਲੀ - ਸਰਕਾਰੀ ਮਾਲਕੀ ਵਾਲੀਆਂ ਤੇਲ ਕੰਪਨੀਆਂ ਨੇ ਹਵਾਈ ਜਹਾਜ਼ਾਂ ਦੇ ਤੇਲ (ਏ ਟੀ ਐਫ) ਦੀਆਂ ਕੀਮਤਾਂ 'ਚ ਵਾਧਾ ਕਰ ਦਿੱਤਾ ਹੈ। ਦਿੱਲੀ ਵਿਚ ਇਹ 1325 ਰੁਪਏ ਪ੍ਰਤੀ ਕਿਲੋਲੀਟਰ ਵਧ ਕੇ 39307 ਪ੍ਰਤੀ ਕਿਲੋਲੀਟਰ ਹੋ ਗਿਆ।

Date:2010-03-03 Time:00:18:57

ਸੈਂਸੇਕਸ ਅਤੇ ਨਿਫਟੀ ਵਾਧੇ ਨਾਲ ਬੰਦ

ਮੁੰਬਈ - ਭਾਰਤੀ ਸ਼ੇਅਰ ਬਜ਼ਾਰਾਂ ਵਿੱਚ ਮੰਗਲਵਾਰ ਨੂੰ ਵਾਧੇ ਦਾ ਰੁਖ ਰਿਹਾ। ਆਟੋ ਅਤੇ ਧਾਤੂ ਸ਼ੇਅਰਾਂ ਵਿੱਚ ਉਛਾਲ ਦੇ ਕਾਰਨ ਬੰਬਈ ਸਟਾਕ ਐਕਸਚੇਂਜ (ਬੀਐਸਈ) ਦੇ 30 ਸ਼ੇਅਰਾਂ ਵਾਲੇ ਸੂਚਕਾਂਕ ਸੈਂਸੇਕਸ ਵਿੱਚ 2.26 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।

Date:2010-03-03 Time:00:18:57

ਕਾਬੁਲ ਹਮਲੇ ਪਿੱਛੇ ਲਸ਼ਕਰ ਦਾ ਹੱਥ

ਕਾਬੁਲ - ਅਫ਼ਗਾਨਿਸਤਾਨ ਦੇ ਖੁਫ਼ੀਆ ਅਧਿਕਾਰੀਆਂ ਨੇ ਪਾਕਿਸਤਾਨ ਸਥਿਤ ਲਸ਼ਕਰ-ਏ-ਤੈਯਬਾ ਤੇ ਪਿਛਲੇ ਹਫ਼ਤੇ ਕਾਰ ਬੰਬ ਵਿਸਫੋਟ ਅਤੇ ਆਤਮਘਾਤੀ ਹਮਲੇ ਨੂੰ ਅੰਜਾਮ ਦੇਣ ਦਾ ਆਰੋਪ ਲਗਾਇਆ।

Date:2010-03-03 Time:00:18:57

ਅਜੇ ਹੱਸਮੁੱਖ ਇਨਸਾਨ: ਕੋਂਕਣਾ ਸੇਨ

ਵੇਕ ਅਪ ਸਿਡ' ਦੇ ਬਾਅਦ 'ਅਤੀਥੀ ਤੁਮ ਕਬ ਜਾਉਗੇ' ਨੂੰ ਅਸੀਂ ਕੋਂਕਣਾ ਸੇਨ ਸ਼ਰਮਾ ਦੀ ਅਜਿਹੀ ਦੂਜੀ ਫ਼ਿਲਮ ਕਹਿ ਸਕਦੇ ਹਾਂ ਜੋ ਕਮਰਸ਼ੀਅਲ ਹੈ। ਹਾਲਾਂਕਿ 'ਓਂਕਾਰਾ' ਦੀ ਕੋਂਕਣਾ ਨੇ ਕੀਤੀ ਹੈ, ਪਰ ਉਸ ਵਿੱਚ ਉਹਨਾਂ ਦੇ ਅਲਾਵਾ ਬਹੁਤ ਸਾਰੇ ਸੁਪਰਸਟਾਰ ਸੀ।

Date:2010-03-03 Time:00:18:57

ਕੌਣ ਬਣੇਗੀ ਸਲਮਾਨ ਦੀ ਹੀਰੋਇਨ

ਗਜਨੀ ਦੇ ਨਿਰਦੇਸ਼ਕ ਮੁਰਗਦਾਸ ਆਪਣੀ ਦੂਜੀ ਫ਼ਿਲਮ ਸਲਮਾਨ ਖਾਨ ਨੂੰ ਲੈ ਕੇ ਬਨਾਉਣ ਵਾਲੇ ਹਨ। 'ਕਿਕ' ਨਾਂਅ ਦੀ ਇਹ ਫ਼ਿਲਮ ਇੱਕ ਤੇਲਗੁ ਫ਼ਿਲਮ ਦੀ ਰੀਮੇਕ ਹੋਵੇਗੀ।

Date:2010-03-03 Time:00:18:57

ਡੀਡੀਐਲਜੇ ਨੇ ਪੂਰੇ ਕੀਤੇ 750 ਹਫਤੇ

ਪਿੱਛਲੇ 15 ਸਾਲਾਂ ਵਿੱਚ ਕਿੰਨੀ ਹੀ ਫ਼ਿਲਮਾਂ ਆਈਆਂ ਤੇ ਚਲੀਆਂ ਗਈਆਂ, ਪਰ ਦਿਲਵਾਲੇ ਦੁਲਹਨੀਆ ਲੈ ਜਾਏਗੇ ਦਾ ਜਾਦੂ ਹੁਣ ਤੱਕ ਮੁੰਬਈ ਦੇ ਦਰਸ਼ਕਾਂ ਤੇ ਕਾਇਮ ਹੈ। ਇਸ ਫ਼ਿਲਮ ਨੇ ਹਾਲ ਵਿੱਚ ਹੀ 750 ਹਫਤੇ ਪੂਰੇ ਕੀਤੇ ਹਨ ਅਤੇ ਅਜੇ ਵੀ ਮੁੰਬਈ ਦੇ ਮਰਾਠਾ ਮੰਦਿਰ ਵਿੱਚ ਚੱਲ ਰਹੀ ਹੈ।

Date:2010-03-03 Time:00:18:57

ਨਾਨਾ ਪਾਟੇਕਰ

ਨਾਨਾ ਪਾਟੇਕਰ ਦਾ ਜਨਮ 1 ਜਨਵਰੀ 1951 ਵਿੱਚ ਹੋਇਆ, ਉਸ ਸਮੇਂ ਸੂਰਜ ਧਨੁ ਰਾਸ਼ੀ ਤੇ ਘੁੰਮ ਰਿਹਾ ਸੀ, ਜਿਸ ਦੇ ਪ੍ਰਭਾਵ ਕਾਰਣ ਨਾਨਾ ਪਾਟੇਕਰ ਮਸ਼ਹੂਰ ਹਨ ਅਤੇ ਤੇਜ ਬਰਕਰਾਰ ਰੱਖਦੇ ਹਨ।

Date:2010-03-03 Time:00:18:57

ਹੇਮਾ ਮਾਲਿਨੀ ਦੇ ਘਰੋਂ 80 ਲੱਖ ਦੀ ਚੋਰੀ

ਮੁੰਬਈ - ਅਦਾਕਾਰਾ ਹੇਮਾ ਮਾਲਿਨੀ ਦੇ ਸਬਅਰਬਨ ਗੋਰੇਗਾਉਂ ਸਥਿਤ ਬੰਗਲੇ ਵਿਚੋਂ 80 ਲੱਖ ਰੁਪਏ ਮੁੱਲ ਦੇ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਹੋ ਗਈ।

Date:2010-03-03 Time:00:18:57

ਡ੍ਰੈਗ ਫਲਿਕ ਦੇ ਬਾਦਸ਼ਾਹ ਹੈ ਸੋਹੇਲ: ਤਾਕੇਮਾ

ਨਵੀਂ ਦਿੱਲੀ -ਭਾਰਤ ਦੇ ਖਿਲਾਫ ਪਹਿਲੇ ਮੈਚ ਵਿੱਚ ਭਾਵੇ ਹੀਂ ਸੋਹੇਲ ਅੱਬਾਸ ਆਪਣਾ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਨਹੀਂ ਕਰ ਸਕੇ ਪਰ ਵਿਸ਼ਵ ਕੱਪ ਵਿੱਚ ਸਭ ਤੋਂ ਜਿਆਦਾ ਗੋਲ ਦਾ ਰਿਕਾਰਡ ਤੋੜਨ ਦੀ ਦਹਿਲੀਜ ਤੇ ਖੜੇ ਹਾਲੈਂਡ ਦੇ ਪੇਨਲਟੀ ਕਾਰਨਰ ਮਾਹਿਰ ਤਾਇਕੇ ਉਹਨਾਂ ਨੂੰ ਡ੍ਰੈਗ ਫਲਿਕ ਦਾ ਬਾਦਸ਼ਾਹ ਮੰਨਦੇ ਹਨ।

Date:2010-03-03 Time:00:18:57

ਕੋਰੀਆ ਲਈ ਅਸਾਨ ਚੁਨੌਤੀ ਹੋਵੇਗੀ ਅਰਜਨਟੀਨਾ

ਨਵੀਂ ਦਿੱਲੀ -ਪਹਿਲੇ ਹੀ ਮੈਚ ਵਿੱਚ ਓਲੰਪਿਕ ਅਤੇ ਵਿਸ਼ਵ ਕੱਪ ਚੈਂਪਿਅਨ ਜਰਮਨੀ ਨੂੰ ਡ੍ਰਾ ਤੇ ਰੋਕਣ ਵਾਲੀ ਦੱਖਣ ਕੋਰੀਆਈ ਟੀਮ ਲਈ 12ਵੇਂ ਹੀਰੋ ਹੋਂਡਾ ਵਿਸ਼ਵ ਕੱਪ ਹਾਕੀ ਟੂਰਨਾਮੈਂਟ ਵਿੱਚ ਪੂਲ 'ਏ' ਦੇ ਦੂਜੇ ਮੈਚ ਵਿੱਚ ਅਰਜਨਟੀਨਾ ਦੀ ਚੁਨੌਤੀ ਮੁਸ਼ਕਿਲ ਨਹੀਂ ਹੋਵੇਗੀ, ਲਿਹਾਜਾ ਉਸ ਦੀ ਨਜ਼ਰਾਂ ਸ਼ਾਨਦਾਰ ਅੰਤਰ ਨਾਲ ਜਿੱਤ ਦਰਜ ਕਰ ਕੇ ਪੂਰੇ ਅੰਕ ਹਾਸਿਲ ਕਰਨ ਤੇ ਹੋਵੇਗੀ।

Date:2010-03-03 Time:00:18:56

ਪੀਜ਼ਾ ਅਤੇ ਪਾਸਤਾ ਖਾਉਂਦੀ ਹੈ ਕਰੀਨਾ

ਕਰੀਨਾ ਦਾ ਕਹਿਣਾ ਹੈ ਕਿ ਲੋਕ ਸੋਚਦੇ ਹਨ ਕਿ ਸਾਈਜ਼ ਜ਼ੀਰੋ ਵਾਲੀਆਂ ਇਹ ਅਭਿਨੇਤਰੀਆਂ ਡਿਨਰ ਵਿੱਚ ਗਾਜਰ ਅਤੇ ਲੰਚ ਵਿੱਚ ਸਿਰਫ ਸੰਤਰਾ ਖਾਉਂਦੀ ਹੈ। ਉਹਨਾਂ ਨੇ ਕਿਹਾ ਇਹ ਸਹੀਂ ਨਹੀਂ ਹੈ। ਉਹ ਪੀਜ਼ਾ ਵੀ ਖਾਉਂਦੀ ਹੈ ਅਤੇ ਪਾਸਤਾ ਵੀ।

Date:2010-03-03 Time:00:18:56

ਕੈਟਰੀਨਾ ਨੇ ਦਿੱਤਾ ਸਾਥ

ਕੈਟਰੀਨਾ ਕੈਫ ਹਮੇਸ਼ਾ ਹੀ ਸਮਾਜ ਲਈ ਕੁੱਝ ਕਰਨ ਦੀ ਇੱਛਾ ਰੱਖਦੀ ਹੈ ਅਤੇ ਇਹੀ ਕਾਰਣ ਹੈ ਕਿ ਜਦੋਂ ਘਰੇਲੂ ਹਿੰਸਾ ਦੇ ਖਿਲਾਫ ਅਵਾਜ਼ ਉਠਾਉਣ ਵਾਲੀ ਸੰਸਥਾ ਨੇ ਉਹਨਾਂ ਤੋਂ ਸਾਥ ਮੰਗਿਆ ਤਾਂ ਉਹ ਤੁਰੰਤ ਤਿਆਰ ਹੋ ਗਈ।

Date:2010-03-03 Time:00:18:56

ਤੇਲ ਦੀਆਂ ਵਧੀਆਂ ਕੀਮਤਾਂ ਵਾਪਸ ਨਹੀਂ ਹੋਣਗੀਆਂ

ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਪੈਟਰੋਲ, ਡੀਜ਼ਲ ਦੀਆਂ ਵਧੀਆਂ ਕੀਮਤਾਂ ਨੂੰ ਵਾਪਸ ਲੈਣ ਤੋਂ ਸਾਫ਼ ਇਨਕਾਰ ਕਰਦੇ ਹੋਏ ਕਿਹਾ ਹੈ ਕਿ ਅਰਥਵਿਵਸਥਾ ਵਿੱਚ ਇਸ ਵਾਧੇ ਨੂੰ ਖਪਾਉਣ ਦੀ ਪੂਰੀ ਸਮਰੱਥਾ ਹੈ ਅਤੇ ਇਸ ਨਾਲ ਮਹਿੰਗਾਈ ਵੀ ਨਹੀਂ ਵਧੇਗੀ।

Date:2010-03-03 Time:00:18:56

ਪ੍ਰਦਰਸ਼ਨਕਾਰੀਆਂ ਖਿਲਾਫ ਨਵੇਂ ਕਨੂੰਨ ਦੀ ਤਿਆਰੀ

ਚੰਡੀਗੜ੍ਹ - ਪੰਜਾਬ ਸਰਕਾਰ ਉਨ੍ਹਾਂ ਲੋਕਾਂ ਨੂੰ ਦੰਡ ਦੇਣ ਲਈ ਨਵਾਂ ਕਨੂੰਨ ਲਿਆਉਣ ਦੀ ਤਿਆਰੀ ਕਰ ਰਹੀ ਹੈ, ਜੋ ਦੰਗਿਆਂ ਦੇ ਦੌਰਾਨ ਸਰਵਜਨਕ ਸੰਪਤੀਆਂ ਨੂੰ ਨੁਕਸਾਨ ਪਹੁੰਚਾਉਣ ਲਈ ਦੋਸ਼ੀ ਪਾਏ ਜਾਣਗੇ।

Date:2010-03-03 Time:00:18:56

ਕੈਟਰੀਨਾ ਲਕਸ ਦੀ ਬ੍ਰਾਂਡ ਅੰਬੈਸਡਰ ਬਣੀ

ਨਵੀਂ ਦਿੱਲੀ - ਪ੍ਰਮੁੱਖ ਐਫਐਮਸੀਜੀ ਕੰਪਨੀ ਹਿੰਦੁਸਤਾਨ ਯੂਨਿਲੀਵਰ (ਐਚਯੂਐਲ) ਨੇ ਮੰਗਲਵਾਰ ਨੂੰ ਕਿਹਾ ਕਿ ਉਸਨੇ ਆਪਣੇ ਲੋਕਪ੍ਰਿਆ ਲਕਸ ਸਾਬਣ ਦੇ ਨਵੇਂ ਸੰਸਕਰਨ ਲਈ ਬਾਲੀਵੁੱਡ ਦੀ ਪ੍ਰਸਿੱਧ ਅਭਿਨੇਤਰੀ ਕੈਟਰੀਨਾ ਕੈਫ ਨੂੰ ਆਪਣਾ ਬ੍ਰਾਂਡ ਅੰਬੈਸਡਰ ਬਣਾਇਆ ਹੈ।

Date:2010-03-03 Time:00:18:56

ਹਿਲੇਰੀ ਦੀ ਚਿਲੀ ਨੂੰ ਮੱਦਦ ਦੀ ਪੇਸ਼ਕਸ਼

ਸੈਂਟਿਯਾਗੋ - ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਭੁਚਾਲ ਪ੍ਰਭਾਵਿਤ ਚਿਲੀ ਨੂੰ ਇਸ ਆਫ਼ਤ ਚੋਂ ਉੱਭਰਨ ਲਈ ਮੱਦਦ ਦੀ ਪੇਸ਼ਕਸ਼ ਕੀਤੀ। ਇੱਥੇ ਪਹੁੰਚੀ ਹਿਲੇਰੀ ਨੇ ਚਿਲੀ ਰਾਸ਼ਟਰਪਤੀ ਮਿਸ਼ੇਲ ਬੇਸ਼ਲੇਟ ਨੂੰ ਕਿਹਾ ਕਿ ਮੈਂ ਕੁਝ ਸੈਟੇਲਾਈਟ ਫੋਨ ਲੈ ਕੇ ਆਈ ਹਾਂ।

Date:2010-03-03 Time:00:18:56


1   2  

page no.1

Select news date :

31 - 3 - 2010
30 - 3 - 2010
29 - 3 - 2010
28 - 3 - 2010
27 - 3 - 2010
26 - 3 - 2010
25 - 3 - 2010
24 - 3 - 2010
23 - 3 - 2010
22 - 3 - 2010
21 - 3 - 2010
20 - 3 - 2010
19 - 3 - 2010
18 - 3 - 2010
17 - 3 - 2010
16 - 3 - 2010
15 - 3 - 2010
14 - 3 - 2010
13 - 3 - 2010
12 - 3 - 2010
11 - 3 - 2010
10 - 3 - 2010
9 - 3 - 2010
8 - 3 - 2010
7 - 3 - 2010
6 - 3 - 2010
5 - 3 - 2010
4 - 3 - 2010
3 - 3 - 2010
2 - 3 - 2010
1 - 3 - 2010