Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 29 - 3 - 2010
ਦਿਵਿਆ ਦੱਤਾ ਇੱਕ ਬਿਹਤਰੀਨ ਐਕਟ੍ਰੈਸ ਹੈ, ਪਰ ਬਾਲੀਵੁੱਡ ਵਿੱਚ ਉਨ੍ਹਾਂ ਨੂੰ ਪੂਰੇ ਮੌਕੇ ਨਹੀਂ ਮਿਲ ਰਹੇ ਹਨ। ਸ਼ਾਇਦ ਇਸ ਕਾਰਨ ਉਹ ਹਾਲੀਵੁੱਡ ਵਿੱਚ ਆਪਣਾ ਭਵਿੱਖ ਤਲਾਸ਼ ਰਹੀ ਹੈ। ਜੈਨੀਫਰ ਲਿੰਚ ਦੀ ਫਿਲਮ 'ਹਿਸਸ' ਤਾਂ ਉਹ ਕਰ ਹੀ ਰਹੀ ਹੈ, ਜਿਸ ਵਿੱਚ ਇਰਫਾਨ ਖਾਨ ਅਤੇ ਮਲਿਕਾ ਸ਼ੇਰਾਵਤ ਉਨ੍ਹਾਂ ਦੇ ਨਾਲ ਹਨ। ਇਸ ਦੇ ਇਲਾਵਾ ਦੋ ਹਾਲੀਵੁੱਡ ਦੀਆਂ ਫਿਲਮਾਂ ਵੀ ਉਨ੍ਹਾਂ ਦੇ ਹੱਥ ਵਿੱਚ ਹਨ, ਜਿਸ ਚੋਂ ਇੱਕ ਏਮੀ ਪੁਰਸਕਾਰ ਜੇਤੂ ਨਿਰਦੇਸ਼ਕ ਫ੍ਰੈਡ ਹੋਲਮਸ ਦੀ 'ਹਾਰਟ ਲੈਂਡ' ਹੈ। ਦਿੱਲੀ 6, ਵੈਲਕਮ ਟੂ ਸੱਜਨਪੁਰ ਵਿੱਚ ਸ਼ਾਨਦਾਰ ਅਭਿਨੈ ਲਈ ਪ੍ਰਸੰਸਾ ਹਾਸਿਲ ਕਰਨ ਵਾਲੀ ਦਿਵਿਆ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਈ ਹਾਲੀਵੁੱਡ ਫਿਲਮਾਂ ਦੇ ਪ੍ਰਸਤਾਵ ਮਿਲੇ ਹਨ। Date:2010-03-29 Time:00:25:31
ਅਹਿਮਦਾਬਾਦ - ਸੁਪਰੀਮ ਕੋਰਟ ਵੱਲੋਂ ਨਿਯੁਕਤ ਵਿਸ਼ੇਸ਼ ਜਾਂਚ ਦਲ(ਐਸਆਈਟੀ) ਨੇ ਸਾਲ 2002 ਵਿਚ ਗੁਜਰਾਤ ਦੰਗਿਆਂ ਦੌਰਾਨ ਹੋਏ ਗੁਲਬਰਗਾ ਸੁਸਾਇਟੀ ਨਰਸੰਹਾਰ ਮਾਮਲੇ ਦੇ ਸਿਲਸਿਲੇ ਵਿਚ ਰਾਜ ਦੇ ਮੁੱਖ ਮੰਤਰੀ ਨਰਿੰਦਰ ਨਾਲ ਅੱਜ ਦੋ ਦੌਰੇ ਵਿਚ ਲੰਮੀ ਗੱਲਬਾਤ ਕੀਤੀ। Date:2010-03-29 Time:00:25:29
ਮਾਸਕੋ - ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨੇ ਇੱਥੇ ਕਿਹਾ ਕਿ 21ਵੀਂ ਸਦੀ ਵਿਚ ਬ੍ਰਾਜ਼ੀਲ, ਰੂਸ, ਭਾਰਤ ਅਤੇ ਚੀਨ(ਬ੍ਰਿਕ ਦੇਸ਼) ਵਿਚਕਾਰ ਖੇਤੀ ਅਤੇ ਉਸ ਨਾਲ ਜੁੜੇ ਖੇਤਰਾਂ ਦੇ ਸਰਬ ਪੱਖੀ ਵਿਕਾਸ ਲਈ ਆਪਸੀ ਸਹਿਯੋਗ ਦੀ ਕਾਫੀ ਗੁੰਜ਼ਾਇਸ਼ ਹੈ। Date:2010-03-29 Time:00:25:29
ਨਵੀਂ ਦਿੱਲੀ - ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਅੱਜ ਭਰੋਸਾ ਦੁਆਇਆ ਕਿ ਦੇਸ਼ ਦੇ ਮਾਉਵਾਦ ਪ੍ਰਭਾਵਿਤ ਇਲਾਕਿਆਂ ਨੂੰ ਅਗਲੇ ਤਿੰਨ ਵਰ੍ਹਿਆਂ ਵਿਚ ਨਕਸਲੀਆਂ ਦੇ ਕਬਜ਼ੇ ਤੋਂ ਮੁਕਤ ਕਰਾ ਲਿਆ ਜਾਵੇਗਾ। Date:2010-03-29 Time:00:25:29
ਨਵੀਂ ਦਿੱਲੀ - ਵਿਸ਼ੇਸ਼ ਜਾਂਚ ਦਲ(ਐਸਆਈਟੀ) ਨੇ ਕਿਹਾ ਹੈ ਕਿ ਗੁਲਬਰਗ ਸੁਸਾਇਟੀ ਦੰਗਾ ਮਾਮਲੇ ਵਿਚ ਮੁੱਖ ਮੰਤਰੀ ਨਰਿੰਦਰ ਮੋਦੀ ਅਤੇ ਹੋਰਨਾਂ ਦੀ ਕਥਿੱਤ ਭੂਮਿਕਾ ਸੰਬੰਧੀ ਰਿਪੋਰਟ 30 ਅਪ੍ਰੈਲ ਤੱਕ ਸੁਪਰੀਮ ਕੋਰਟ ਵਿਚ ਪੇਸ਼ ਕਰ ਦਿੱਤੀ ਜਾਵੇਗੀ। Date:2010-03-29 Time:00:25:29
ਜਮਸ਼ੇਦਪੁਰ - ਸਰਕਾਰੀ ਖੇਤਰ ਦਾ ਬੈਂਕ ਆਫ ਬੜੌਦਾ ਝਾਰਖੰਡ ਵਿਚ ਆਪਣੀਆਂ ਵਿਸਥਾਰ ਯੋਜਨਾਵਾਂ ਅਧੀਨ ਅਗਲੇ ਵਿੱਤੀ ਵਰ੍ਹੇ ਵਿਚ 11 ਨਵੀਂਆਂ ਸ਼ਾਖਾਵਾਂ ਖੋਲੇਗਾ। Date:2010-03-29 Time:00:25:29
ਮੁੰਬਈ - ਭਾਰਤੀ ਸਟੇਟ ਬੈਂਕ(ਐਸਬੀਆਈ) ਦੀ ਸਹਿਯੋਗੀ ਬੀਮਾ ਕੰਪਨੀ ਐਸਬੀਆਈ ਜਨਰਲ ਇੰਸ਼ੋਰੈਂਸ ਨੇ ਦੇਸ਼ ਵਿਚ ਅੰਸ਼ਕ ਤੌਰ ਉੱਪਰ ਆਪਣਾ ਕਾਰੋਬਾਰ ਸ਼ੁਰੂ ਕਰਨ ਦਾ ਐਲਾਣ ਕਰ ਦਿੱਤਾ।ਕੰਪਨੀ ਵੱਲੋਂ ਜ਼ਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਸ਼ੁਰੂਆਤੀ ਪੱਧਰ ਉੱਪਰ ਕੰਪਨੀ ਦੀਆਂ ਸਧਾਰਨ ਬੀਮਾ ਸੇਵਾਵਾਂ ਦੇਸ਼ ਦੇ ਕੁੱਝ ਹਿੱਸਿਆਂ ਵਿਚ ਹੀ ਮਿਲਣਗੀਆਂ। Date:2010-03-29 Time:00:25:29
ਨਵੀਂ ਦਿੱਲੀ - ਚਾਰਜ ਹੋਣ ਵਾਲੀ ਬੈਟਰੀ ਬਨਾਉਣ ਵਾਲੀ ਦੇਸ਼ ਦੀ ਸੱਭ ਤੋਂ ਵੱਡੀ ਕੰਪਨੀ ਐਕਸਾਈਡ ਇੰਡਸਟ੍ਰੀਜ਼ ਲਿਮਟਡ ਨੇ ਚਾਲੂ ਵਿੱਤੀ ਵਰ੍ਹੇ ਵਿਚ ਕਾਰੋਬਾਰ ਵਿਚ 13 ਫੀਸਦੀ ਦੇ ਵਾਧੇ ਦੀ ਸੰਭਾਵਨਾ ਜ਼ਾਹਰ ਕਰਦੇ ਹੋਏ ਕਿਹਾ ਹੈ ਕਿ ਮੰਦੀ ਕਾਰਣ ਆਈ ਗਿਰਾਵਟ ਮਗਰੋਂ ਇਸ ਵਿਚ ਤੇਜ਼ੀ ਆਉਣ ਲੱਗੀ ਹੈ। Date:2010-03-29 Time:00:25:29
ਨਵੀਂ ਦਿੱਲੀ - ਲੰਮੀ ਉਡੀਕ ਮਗਰੋਂ ਉੱਤਰਾਖੰਡ ਦੀ ਰਾਜਧਾਨੀ ਦੇਹਰਾਦੂਨ ਅਤੇ ਦੇਸ਼ ਦੀ ਰਾਜਧਾਨੀ ਵਿਚਕਾਰ ਅੱਜ ਏਅਰ ਇੰਡੀਆ ਅਤੇ ਜੈਟ ਏਅਰਵੇਜ਼ ਦੀ ਸਿੱਧੀ ਉਡਾਨ ਸ਼ੁਰੂ ਹੋ ਗਈ ਅਤੇ ਪਹਿਲੇ ਹੀ ਦਿਨ ਇਹਨਾਂ ਦੋਹਾਂ ਕੰਪਨੀਆਂ ਨੇ ਉਡਾਨਾਂ ਆਸ ਨਾਲੋਂ ਵੱਧ ਕਮਾਈ ਕੀਤੀ। Date:2010-03-29 Time:00:25:29
ਜਲੰਧਰ - ਡੈਲੇਇਟ ਸਟਰੀਟ ਚਾਈਲਡ ਵਰਲਡ ਕੱਪ ਬੀਤੇ ਦਿਨੀਂ ਡਰਬਨ ਸਾਊਥ ਅਫਰੀਕਾ ਵਿਖੇ ਕਰਵਾਇਆ ਗਿਆ।ਇਸ ਵਿਚ ਵਿਸ਼ਵ ਦੀਆਂ ਅੱਠ ਟੀਮਾਂ ਨੇ ਹਿੱਸਾ ਲਿਆ ਜਿਸ ਵਿਚ ਭਾਰਤ ਵੱਲੋਂ ਹਿੱਸਾ ਲੈਣ ਗਈ ਯੂਥ ਫੁੱਟਬਾਲ ਕਲੱਬ ਰੁੜਕਾ ਕਲਾਂ ਦੀ ਟੀਮ ਨੇ ਤਨਜਾਨੀਆ ਦੀ ਟੀਮ ਨੂੰ 1-0 ਨਾਲ ਹਰਾ ਕੇ ਜੇਤੂ ਖਿਤਾਬ 'ਤੇ ਕਬਜ਼ਾ ਕੀਤਾ। Date:2010-03-29 Time:00:25:29
ਚੰਡੀਗੜ੍ਹ - ਸਥਾਨਕ ਪੀ. ਸੀ. ਏ ਸਟੇਡੀਅਮ ਵਿਖੇ ਖੇਡੇ ਗਏ ਆਈ. ਪੀ. ਐਲ-3 ਮੈਚ ਦੌਰਾਨ ਕਿੰਗਜ਼ ਇਲੈਵਨ ਪੰਜਾਬ ਨੂੰ 39 ਦੌੜਾਂ ਨਾਲ ਕੋਲਕਾਤਾ ਨਾਈਟ ਰਾਈਡਰਜ਼ ਨੇ ਹਰਾ ਦਿੱਤਾ।ਕੋਲਕਾਤਾ ਨਾਈਟ ਰਾਈਡਰਜ਼ ਵੱਲੋਂ ਦਿੱਤੇ ਗਏ 183 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ 6 ਵਿਕਟਾਂ ਦੇ ਨੁਕਸਾਨ 'ਤੇ ਪੰਜਾਬ ਟੀਮ ਸਿਰਫ 144 ਦੌੜਾਂ ਹੀ ਬਣਾ ਸਕੀ। Date:2010-03-29 Time:00:25:29
ਫਾਲੂਜਾ - ਇਰਾਕ ਦੇ ਪੱਛਮੀ ਅੰਬਾਰ ਰਾਜ ਵਿਚ ਇੱਕ ਚੌਣ ਗਠਬੰਧਨ ਦੇ ਇੱਕ ਮੈਂਬਰ ਦੇ ਘਰ ਦੇ ਲਾਗੇ ਚਾਰ ਬੰਬ ਧਮਾਕਿਆਂ ਵਿਚ ਛੇ ਲੋਕਾਂ ਦੀ ਮੌਤ ਹੋ ਗਈ ਹੈ ਅਤੇ 15 ਹੋਰ ਜ਼ਖਮੀ ਹੋ ਗਏ ਹਨ। Date:2010-03-29 Time:00:25:29
ਮਧੁਬਨ - ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਇੱਥੇ ਕਿਹਾ ਕਿ ਕੇਂਦਰ ਸਰਕਾਰ ਦੇਸ਼ ਵਿਚ ਸਾਰੇ ਰਾਜਾਂ ਦੇ ਪੁਲਿਸ ਬਲਾਂ ਦੇ ਆਧੁਨਿਕੀਕਰਨ ਅਤੇ ਇਸ ਦੀ ਗਿਣਤੀ ਵਧਾਉਣ, ਸੂਹੀਆ ਸੇਵਾਵਾਂ ਨੂੰ ਵਧੇਰੇ ਕਾਰਗਰ ਬਨਾਉਣ ਅਤੇ ਪੁਲਿਸ ਸਿਖਲਾਈ ਵਿਚ ਵਿਆਪਕ ਸੁਧਾਰ ਲਿਆਉਣ ਲਈ ਵਚਨਬੱਧ ਹੈ। Date:2010-03-29 Time:00:25:28
ਜੈਪੁਰ - ਗੁੱਜਰ ਰਿਜ਼ਰਵੇਸ਼ਾਨ ਸੰਮਤੀ ਸੰਯੋਜਕ ਕਰਨਲ ਕਿਰੋੜੀ ਸਿੰਘ ਬੈਸਲਾ ਦੀ ਮੁੱਖ ਮੰਤਰੀ ਅਸ਼ੋਕ ਗਹਿਲੋਤ ਨਾਲ ਗੁੱਜਰ ਰਿਜ਼ਰਵੇਸ਼ਨ ਬਾਰੇ ਇੱਥੇ ਹੋਈ ਵਾਰਤਾ ਸਕਾਰਾਤਮਕ ਰਹੀ।ਬੈਸਲਾ ਨੇ ਗੁੱਜਰ ਰਿਜ਼ਰਵੇਸ਼ਨ ਮੁੱਦੇ ਉੱਪਰ ਤੀਜੇ ਦੌਰ ਦੀ ਗੱਲਬਾਤ ਮਗਰੋਂ ਮੁੱਖ ਮੰਤਰੀ ਨਿਵਾਸ ਦੇ ਬਾਹਰ ਮੀਡੀਆ ਨੂੰ ਕਿਹਾ ਕਿ ਗਹਿਲੋਤ ਨੇ ਉਹਨਾਂ ਨੂੰ ਇਸ ਮਾਮਲੇ ਬਾਰੇ ਭਰੋਸਾ ਦਿੱਤਾ ਹੈ। Date:2010-03-29 Time:00:25:28
ਸ਼੍ਰੀਨਗਰ - ਜੰਮੂ ਅਤੇ ਕਸ਼ਮੀਰ ਵਿਚ ਰੱਖਿਆ ਬਲਾਂ ਨਾਲ ਬੀਤੀ ਰਾਤ ਹੋਏ ਵੱਖ-ਵੱਖ ਮੁਕਾਬਲਿਆਂ ਵਿਚ ਸਰਹੱਦ ਪਾਰੋਂ ਘੁਸਪੈਠ ਦੀ ਕੋਸ਼ਿਸ਼ ਕਰ ਰਹੇ ਲਗਭੱਗ 9 ਖਾੜਕੂ ਹਲਾਕ ਹੋ ਗਏ।ਰੱਖਿਆ ਬੁਲਾਰੇ ਨੇ ਦੱਸਿਆ ਕਿ ਘੁਸਪੈਠ ਦੀ ਕੋਸ਼ਿਸ਼ ਕੇਰਨ ਸੈਕਟਰ ਵਿਖੇ ਕੀਤੀ ਗਈ। Date:2010-03-29 Time:00:25:28
ਬਾਲਾਸੌਰ - ਮੱਧਮ ਦੂਰੀ ਦੀ ਮਾਰੂ ਸਮਰੱਥਾ ਵਾਲੀ ਸਵਦੇਸ਼ੀ ਬੈਲਿਸਟਿਕ ਮਿਸਾਇਲ ਅਗਨੀ ਇੱਕ ਦਾ ਅੱਜ ਉੜੀਸਾ ਦੇ ਧਮਰਾ ਸਮੁੰਦਰੀ ਕੰਡੇ ਲਾਗੇ ਬੰਗਾਲ ਦੀ ਖਾੜੀ ਵਿਖੇ ਸਥਿੱਤ ਵ੍ਹੀਲਰ ਟਾਪੂਆਂ ਤੋਂ ਸਫਲਤਾ ਪੂਰਵਕ ਪਰਖ ਕੀਤੀ ਗਈ। Date:2010-03-29 Time:00:25:28
ਨਵੀਂ ਦਿੱਲੀ - ਵਿਸ਼ੇਸ਼ ਜਾਂਚ ਦਲ(ਐਸਆਈਟੀ) ਨੇ ਕਿਹਾ ਹੈ ਕਿ ਗੁਲਬਰਗ ਸੁਸਾਇਟੀ ਦੰਗਾ ਮਾਮਲੇ ਵਿਚ ਮੁੱਖ ਮੰਤਰੀ ਨਰਿੰਦਰ ਮੋਦੀ ਅਤੇ ਹੋਰਨਾਂ ਦੀ ਕਥਿੱਤ ਭੂਮਿਕਾ ਸੰਬੰਧੀ ਰਿਪੋਰਟ 30 ਅਪ੍ਰੈਲ ਤੱਕ ਸੁਪਰੀਮ ਕੋਰਟ ਵਿਚ ਪੇਸ਼ ਕਰ ਦਿੱਤੀ ਜਾਵੇਗੀ। Date:2010-03-29 Time:00:25:28
page no.1 |
Select news date : 31 - 3 - 2010 30 - 3 - 2010 29 - 3 - 2010 28 - 3 - 2010 27 - 3 - 2010 26 - 3 - 2010 25 - 3 - 2010 24 - 3 - 2010 23 - 3 - 2010 22 - 3 - 2010 21 - 3 - 2010 20 - 3 - 2010 19 - 3 - 2010 18 - 3 - 2010 17 - 3 - 2010 16 - 3 - 2010 15 - 3 - 2010 14 - 3 - 2010 13 - 3 - 2010 12 - 3 - 2010 11 - 3 - 2010 10 - 3 - 2010 9 - 3 - 2010 8 - 3 - 2010 7 - 3 - 2010 6 - 3 - 2010 5 - 3 - 2010 4 - 3 - 2010 3 - 3 - 2010 2 - 3 - 2010 1 - 3 - 2010 |