Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 28 - 3 - 2010

ਐੱਮਐੱਫ਼ ਹੁਸੈਨ ਨੂੰ ਇੱਕ ਵੱਡਾ ਝੱਟਕਾ

ਨਵੀਂ ਦਿੱਲੀ : ਹਿੰਦੂ ਦੇਵੀ ਦੇਵਤਾਵਾਂ ਦੇ ਇਤਰਾਜਜਨਕ ਚਿੱਤਰ ਬਣਾਕੇ ਵਿਵਾਦਾਂ ਵਿੱਚ ਫੱਸੇ ਦੁਨੀਆ ਦੇ ਪ੍ਰਸਿੱਧ ਚਿੱਤਰਕਾਰ ਐੱਮਐੱਫ਼ ਹੁਸੈਨ ਨੂੰ ਇੱਕ ਵੱਡਾ ਝੱਟਕਾ ਲੱਗਿਆ ਹੈ।ਸੁਪਰੀਮ ਕੋਰਟ ਨੇ ਵਿਵਾਦਿਤ ਚਿੱਤਰਕਾਰ ਐੱਮਐੱਫ਼ ਹੁਸੈਨ ਦੀ ਉਸ ਜਨਹਿੱਤ ਅਪੀਲ ਨੂੰ ਰੱਦ ਕਰ ਦਿੱਤਾ ਹੈ, ਜਿਸ ਵਿੱਚ ਉਹਨਾਂ ਦੇ ਵਿਰੁੱਧ ਦਰਜ ਸਾਰੇ ਕੇਸਾਂ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ ਸੀ।

Date:2010-03-28 Time:00:22:28

ਵੋਡਾਫੋਨ ਦੁਆਰਾ ਆਈਫੋਨ ਦੀ ਵਿੱਕਰੀ ਭਾਰਤ 'ਚ ਸ਼ੁਰੂ

ਨਵੀਂ ਦਿੱਲੀ - ਸੈਲੂਲਰ ਸੇਵਾ ਪ੍ਰਦਾਤਾ ਕੰਪਨੀ ਵੋਡਾਫੋਨ ਏਸਾਰ ਨੇ ਭਾਰਤ ਵਿੱਚ ਸ਼ੁੱਕਰਵਾਰ ਨੂੰ ਤੀਜੀ ਪੀੜ੍ਹੀ ਦੇ ਐਪਲ ਆਈਫੋਨ ਦੀ ਵਿੱਕਰੀ ਸ਼ੁਰੂ ਕਰ ਦਿੱਤੀ। ਇਸਦੀ ਕੀਮਤ 29,500 ਰੁਪਏ ਤੋਂ 47,500 ਰੁਪਏ ਵਿਚਕਾਰ ਹੈ। ਕੰਪਨੀ ਦੇ ਮੁੱਖ ਡਿਸਟ੍ਰੀਬਿਊਸ਼ਨ ਅਧਿਕਾਰੀ ਕੁਮਾਰ ਰਾਮਾਨਾਥਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਤੀਜੀ ਪੀੜ੍ਹੀ ਦੇ ਇਸ ਫੋਨ ਨੂੰ ਭਾਰਤ ਵਿੱਚ ਉਤਾਰ ਕੇ ਸਾਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ। ਸਾਨੂੰ ਵਿਸ਼ਵਾਸ ਹੈ ਕਿ ਗਾਹਕ ਇਸ ਨੂੰ ਪਸੰਦ ਕਰਨਗੇ।

Date:2010-03-28 Time:00:22:28

ਉਮਾ ਪਰਤੇਗੀ ਭਾਜਪਾ 'ਚ ਜਲਦ!

ਨਵੀਂ ਦਿੱਲੀ : ਉਮਾ ਭਾਰਤੀ ਭਾਜਪਾ ਵਿੱਚ ਪਰਤਣ ਦੇ ਲਈ ਤਿਆਰ ਹੈ। ਪਾਰਟੀ ਨੇ ਉੱਚ ਪੱਧਰ ਉੱਤੇ ਗੰਭੀਰ ਵਿਚਾਰ ਵਟਾਂਦਰਾ ਕਰਨ ਮਗਰੋਂ ਉਹਨਾਂ ਨੂੰ ਫਿਰ ਤੋਂ ਪਾਰਟੀ ਵਿੱਚ ਸ਼ਾਮਿਲ ਕਰਨ ਦਾ ਫੈਸਲਾ ਕਰ ਲਿਆ ਹੈ ਅਤੇ ਹੁਣ ਇਸਦੀ ਰਸਮੀਂ ਤੌਰ 'ਤੇ ਘੋਸ਼ਣਾ ਹੋਣੀ ਬਾਕੀ ਹੈ, ਜੋ ਅਪ੍ਰੈਲ ਵਿੱਚ ਹੋ ਸਕਦੀ ਹੈ।

Date:2010-03-28 Time:00:22:28

ਸੋਨੀ ਨੇ ਉਤਾਰੇ ਮਹਿੰਗੇ ਮੋਬਾਇਲ

ਮੋਬਾਇਲ ਹੈਂਡਸੈਟ ਬਣਾਉਣ ਵਾਲੀ ਕੰਪਨੀ ਸੋਨੀ ਐਰਿਕਸਨ ਨੇ ਅੱਜ ਭਾਰਤ ਵਿੱਚ 25,695 ਰੁਪਏ ਤੋਂ 35,795 ਰੁਪਏ ਦੀ ਕੀਮਤ ਵਾਲੇ ਮਹਿੰਗੇ ਮੋਬਾਇਲ ਫੋਨ ਪੇਸ਼ ਕੀਤੇ ਹਨ। ਕੰਪਨੀ ਨੇ ਸਮਾਰਟਫੋਨ ਖੰਡ ਵਿੱਚ ਮਹੱਤਵਪੂਰਨ ਬਜ਼ਾਰ ਹਿੱਸੇਦਾਰੀ ਹਾਸਿਲ ਕਰਨ ਦਾ ਟੀਚਾ ਰੱਖਿਆ ਹੈ। ਕੰਪਨੀ ਨੇ ਫਿਲਮ ਅਭਿਨੇਤਰੀ ਕਰੀਨਾ ਕਪੂਰ ਨੂੰ ਆਪਣਾ ਬ੍ਰਾਂਡ ਅੰਬੈਸਡਰ ਨਿਯੁਕਤ ਕਰਨ ਦੀ ਵੀ ਘੋਸ਼ਣਾ ਕੀਤੀ। ਕੰਪਨੀ ਨੇ ਅੱਜ ਐਕਸਪੇਰੀਆ ਐਕਸ 10, ਐਕਸਪੇਰੀਆ ਐਕਸ 10 ਮਿਨੀ, ਐਕਸਪੇਰੀਆ ਮਿਨੀ ਪ੍ਰੋ, ਵਿਵਾਜ ਅਤੇ ਵਿਵਾਜ ਪ੍ਰੋ ਸਮੇਤ ਪੰਜ ਮਾਡਲ ਲਾਂਚ ਕੀਤੇ, ਜੋ 10000 ਰੁਪਏ ਤੋਂ ਉੱਪਰ ਦੇ ਵਰਗ ਵਿੱਚ ਉਪਲਬਧ ਹਨ।

Date:2010-03-28 Time:00:22:28

ਸੈਮਸੰਗ ਨੇ ਰੱਖਿਆ 3-ਡੀ ਟੀਵੀ ਬਜ਼ਾਰ 'ਚ ਕਦਮ

ਨਵੀਂ ਦਿੱਲੀ - ਸੈਮਸੰਗ ਨੇ ਅਗਲੀ ਪੀੜ੍ਹੀ ਦੇ ਟੈਲੀਵਿਜ਼ਨ 3-ਡੀ ਟੀਵੀ ਬਜ਼ਾਰ ਵਿੱਚ ਕਦਮ ਰੱਖਦੇ ਹੋਏ ਕੱਲ੍ਹ ਦਸ ਨਵੇਂ ਮਾਡਲ ਪੇਸ਼ ਕੀਤੇ। ਨਾਲ ਹੀ ਕੰਪਨੀ ਨੇ ਉਮੀਦ ਜਤਾਈ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਖੰਡ ਉਸਦੇ ਕੁੱਲ ਕਾਰੋਬਾਰ ਵਿੱਚ ਵੱਡੀ ਭੂਮਿਕਾ ਨਿਭਾਏਗਾ। ਸੈਮਸੰਗ ਇੰਡੀਆ ਦੇ ਉੱਪਪ੍ਰਬੰਧ ਨਿਦੇਸ਼ਕ ਰਵਿੰਦਰ ਜੁਤਸ਼ੀ ਨੇ ਇਹ ਮਾਡਲ ਪੇਸ਼ ਕਰਦੇ ਹੋਏ ਕਿਹਾ ਕਿ 3-ਡੀ ਟੀਵੀ ਆਉਣ ਵਾਲੇ ਦਿਨਾਂ ਵਿੱਚ ਵੱਡਾ ਬਜ਼ਾਰ ਖੰਡ ਬਣੇਗਾ ਕਿਉਂਕਿ ਗਾਹਕਾਂ ਦੀ ਰੁਚੀ ਅਤੇ ਪਸੰਦ ਬਦਲ ਰਹੀ ਹੈ।

Date:2010-03-28 Time:00:22:28

ਕਰੀਨਾ ਤੇ ਸੋਨੀ ਏਰੀਕਸਨ 'ਚ ਕਰਾਰ

ਨਵੀਂ ਦਿੱਲੀ : ਮੋਬਾਇਲ ਫੋਨ ਬਣਾਉਣ ਵਾਲੀ ਸੋਨੀ ਏਰੀਕਸਨ ਕੰਪਨੀ ਨੇ ਹਿੰਦੀ ਫਿਲਮ ਅਭਿਨੇਤਰੀ ਕਰੀਨਾ ਕਪੂਰ ਨੂੰ ਆਪਣਾ ਨਵਾਂ ਬਰਾਂਡ ਦੂਤ ਬਣਾਉਣ ਦੀ ਘੋਸ਼ਣਾ ਕਰਦਿਆਂ ਬਹੁ ਆਧੁਨਿਕ ਸਹੂਲਤਾਂ ਦੇ ਨਾਲ ਲੈਸ ਥ੍ਰੀਜੀ ਮੋਬਾਇਲ ਫੋਨ ਐਕਸਪ੍ਰੇਸੀਆ ਪੇਸ਼ ਕੀਤਾ, ਜਿਸਦੀ ਕੀਮਤ 36 ਹਜਾਰ 795 ਰੁਪਏ ਹੈ।

Date:2010-03-28 Time:00:22:28

ਐੱਸਬੀਆਈ ਲਾਈਫ਼ ਇੰਸ਼ੋਰੰਸ ਦਾ ਪ੍ਰੀਮੀਅਮ ਵੱਧਿਆ

ਮੁੰਬਈ : ਜੀਵਨ ਬੀਮਾ ਉਪਲਬੱਧ ਕਰਵਾਉਣ ਵਾਲੀ ਨਿੱਜੀ ਖੇਤਰ ਦੀ ਕੰਪਨੀ ਐੱਸਬੀਆਈ ਲਾਈਫ਼ ਇੰਸ਼ੋਰੇਂਸ ਕੰਪਨੀ ਲਿਮੀਟੇਡ ਨੂੰ ਇਸ ਵਰ੍ਹੇ ਫਰਵਰੀ ਵਿੱਚ ਨਵੇਂ ਪ੍ਰੀਮੀਅਮ ਦੇ ਰੂਪ ਵਿੱਚ 120 ਕਰੋੜ ਰੁਪਏ ਮਿਲੇ ਹਨ।

Date:2010-03-28 Time:00:22:27

ਨਿਸਾਨ ਦੀ ਛੋਟੀ ਕਾਰ 2012 'ਚ ਆਵੇਗੀ

ਨਵੀਂ ਦਿੱਲੀ : ਦੇਸ਼ ਵਿੱਚ ਛੋਟੀਆਂ ਕਾਰਾਂ ਦੇ ਵੱਧਦੇ ਬਾਜਾਰ ਨੂੰ ਧਿਆਨ ਵਿੱਚ ਰੱਖਦਿਆਂ ਬਜਾਜ ਆਟੋ, ਰੈਨੋ ਅਤੇ ਨਿਸਾਨ ਮੋਟਰ ਦੁਆਰਾ ਸੰਯੁਕਤ ਰੂਪ ਦੇ ਨਾਲ ਵਿਕਸਤ ਕੀਤੀ ਜਾਣ ਵਾਲੀ ਘੱਟ ਕੀਮਤ ਦੀ ਛੋਟੀ ਕਾਰ ਸਾਲ 2012 ਵਿੱਚ ਸੜਕਾਂ ਉਤਰੇਗੀ।

Date:2010-03-28 Time:00:22:27

ਇਰਾਕ 'ਚ ਧਮਾਕਿਆਂ 'ਚ 53 ਮਰੇ

ਬਗਦਾਦ - ਇਰਾਕ ਦੇ ਪੂਰਬੀ ਰਾਜ ਦਿਆਲਾ ਵਿਚ ਬੀਤੇ ਸ਼ੁੱਕਰਵਾਰ ਨੂੰ ਹੋਏ ਦੋ ਧਮਾਕਿਆਂ ਵਿਚ ਘੱਟੋਂ ਘੱਟ 53 ਲੋਕਾਂ ਦੀ ਮੌਤ ਹੋ ਗਈ ਅਤੇ 105 ਹੋਰ ਜ਼ਖਮੀ ਹੋ ਗਏ।

Date:2010-03-28 Time:00:22:27

ਭਾਰਤ ਅਮਰੀਕਾ ਲਈ ਲਾਹੇਵੰਦ ਆਊਟ ਸੋਰਸਿੰਗ

ਨਿਊਯਾਰਕ : ਸੂਚਨਾ ਅਤੇ ਤਕਨੀਕ ਰਾਜ ਮੰਤਰੀ ਸਚਿਨ ਪਾਇਲਟ ਨੇ ਕਿਹਾ ਹੈ ਕਿ ਆਊਟ ਸੋਰਸਿੰਗ ਅਤੇ ਹੋਰਨਾਂ ਕੌਮਾਂਤਰੀ ਨੀਤੀਆਂ ਦੇ ਨਾਲ ਅਮਰੀਕਾ ਅਤੇ ਭਾਰਤ ਦੋਵਾਂ ਨੂੰ ਫਾਇਦਾ ਹੋਇਆ ਹੈ, ਇਸ ਤਰ੍ਹਾਂ ਦੀਆਂ ਆਪਸੀ ਫਾਇਦੇਮੰਦ ਨੀਤੀਆਂ ਜਾਰੀ ਰਹਿਣੀਆਂ ਚਾਹੀਦੀਆਂ ਹਨ।

Date:2010-03-28 Time:00:22:27

ਯੂਨਾਨ ਨੂੰ ਮਦਦ ਦੇਣ 'ਤੇ ਵਿਚਾਰ

ਵਾਸ਼ਿੰਗਟਨ : ਕਰਜਾ ਸੰਕਟ ਦੇ ਨਾਲ ਜੂਝ ਰਹੇ ਯੂਨਾਨ ਦੀ ਮਦਦ ਦੇ ਲਈ ਯੂਰੋਪੀ ਸੰਘ ਦੇ ਨੇਤਾਵਾਂ ਦੀ ਸਹਿਮਤੀ ਦੇ ਬਾਅਦ ਕੌਮਾਂਤਰੀ ਮੁਦਰਾ ਫੰਡ (ਆਈਐੱਮਐੱਫ਼) ਨੇ ਕਿਹਾ ਹੈ ਕਿ ਉਹ ਸਥਿਤੀ ਉੱਤੇ ਨਜ਼ਰ ਰੱਖਿਆ ਰਿਹਾ ਹੈ ਅਤੇ ਸਹਾਇਤਾ ਦੇ ਉਪਰਾਲਿਆਂ ਉੱਤੇ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ।

Date:2010-03-28 Time:00:22:27

ਚਾਰ ਹੋਰ ਅਮਰੀਕੀ ਬੈਂਕਾਂ ਬੰਦ

ਵਾਸ਼ਿੰਗਟਨ : ਅਮਰੀਕਾ ਵਿਖੇ ਆਰਥਿਕ ਮੰਦੀ ਦੇ ਪ੍ਰਭਾਵ ਕਾਰਣ ਬੈਂਕਾਂ ਦੇ ਬੰਦ ਹੋਣ ਦਾ ਸਿਲਸਿਲਾ ਰੁੱਕਦਾ ਨਜ਼ਰ ਨਹੀਂ ਆਉਂਦਾ। ਅਮਰੀਕੀ ਬੈਂਕ ਪ੍ਰਬੰਧਨ ਸੰਸਥਾਨ ਨੇ ਨਾਨ ਪਰਫੋਰਮਿੰਗ ਅਸਟੇਟਜ਼ ਦੇ ਬੋਝ ਥੱਲੇ ਬੁਰੀ ਤਰ੍ਹਾਂ ਦੱਬ ਚੁੱਕੀਆਂ ਚਾਰ ਹੋਰ ਬੈਂਕਾਂ ਨੂੰ ਕੱਲ੍ਹ ਬੰਦ ਕਰਨ ਦਾ ਆਦੇਸ਼ ਜਾਰੀ ਕਰ ਦਿੱਤਾ ਗਿਆ।

Date:2010-03-28 Time:00:22:27

ਨੈਟਵਰਕਾਂ ਵਿੱਚ ਭਾਰਤ 43ਵੇਂ ਸਥਾਨ 'ਤੇ

ਦੁਬਈ - ਦੁਨੀਆ ਵਿੱਚ ਸਭ ਤੋਂ ਜ਼ਿਆਦਾ ਨੈਟਵਰਕ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਭਾਰਤ 43ਵੇਂ ਸਥਾਨ ਤੇ ਆ ਗਿਆ ਹੈ। ਗਲੋਬਲ ਇਨਫਾਰਮੇਸ਼ਨ ਟੈਕਨੋਲਾਜੀ ਰਿਪੋਰਟ 2009-10 ਦੇ ਅਨੁਸਾਰ, ਭਾਰਤ ਨੇ ਇਸ ਸੂਚੀ ਵਿੱਚ ਪਿਛਲੇ ਸਾਲ ਦੀ ਤੁਲਨਾ ਵਿੱਚ 9 ਸਥਾਨਾਂ ਦੀ ਛਾਲ ਮਾਰੀ ਹੈ। ਵਿਸ਼ਵ ਆਰਥਿਕ ਮੰਚ (ਡਬਲਿਊਈਐਫ) ਅਤੇ ਬਿਜ਼ਨੈਸ ਸਕੂਲ ਇਨਸੀਡ ਦੁਆਰਾ ਜਾਰੀ ਰਿਪੋਰਟ ਵਿੱਚ ਸਵੀਡਨ ਨੂੰ ਸਭ ਤੋਂ ਜ਼ਿਆਦਾ ਨੈਟਵਰਕ ਵਾਲੇ ਦੇਸ਼ਾਂ ਦੀ ਸੂਚੀ ਵਿੱਚ ਪਹਿਲੀ ਸਥਾਨ ਦਿੱਤਾ ਗਿਆ ਹੈ।

Date:2010-03-28 Time:00:22:27

'ਸਪੈਮ' ਦੀ ਪੈਦਾਇਸ਼ ਵਿੱਚ ਭਾਰਤ ਦੂਜੇ ਸਥਾਨ 'ਤੇ

ਹਿਊਸਟਨ - ਇੱਕ ਤਾਜਾ ਅਧਿਐਨ ਦੇ ਨਤੀਜੇ ਦੱਸਦੇ ਹਨ ਕਿ ਦੁਨੀਆ ਭਰ ਵਿੱਚ ਇੰਟਰਨੈਟ ਇਸਤੇਮਾਲ ਕਰਨ ਵਾਲਿਆਂ ਦੇ ਕੋਲ ਜੋ 'ਸਪੈਮ' ਈ-ਮੇਲ ਆਉਂਦੇ ਹਨ ਉਨ੍ਹਾਂ ਵਿੱਚ ਦੂਜੀ ਸਭ ਤੋਂ ਜ਼ਿਆਦਾ ਹਿੱਸੇਦਾਰੀ ਭਾਰਤ ਦੀ ਹੁੰਦੀ ਹੈ। 'ਪਾਂਡਾ ਲੈਬਸ' ਵੱਲੋਂ ਕੀਤੇ ਗਏ ਇਸ ਤਾਜਾ ਅਧਿਐਨ ਦੇ ਮੁਤਾਬਿਕ ਦੁਨੀਆ ਭਰ ਦੇ 10.98 ਫੀਸਦੀ ਸਪੈਮ ਵਿੱਚ ਇੰਟਰਨੈਟ ਪ੍ਰੋਟੋਕਾਲ ਐਡਰੈਸ ਭਾਰਤ ਦਾ ਹੁੰਦਾ ਹੈ।

Date:2010-03-28 Time:00:22:27

ਕੋਈ ਵਿਸ਼ੇਸ਼ ਸੱਦਾ ਨਹੀਂ ਦਿੱਤਾ

ਕੋਲਕਾਤਾ : ਭਾਰਤ ਦਾ ਉੱਚ ਪੱਧਰੀ ਵਪਾਰ ਪ੍ਰਤੀਨਿਧੀ ਮੰਡਲ ਆਉਂਦੀ 10 ਅਪ੍ਰੈਲ ਨੂੰ ਬੰਗਲਾਦੇਸ਼ ਦੀ ਯਾਤਰਾ ਉੱਤੇ ਜਾਵੇਗਾ।ਬੰਗਲਾਦੇਸ਼ ਦੇ ਉਦਯੋਗ ਮੰਤਰੀ ਦਲੀਪ ਬਰੂਆ ਨੇ ਕੱਲ੍ਹ ਦੇਰ ਸ਼ਾਮ ਇੱਥੇ ਦੱਸਿਆ ਕਿ ਭਾਰਤੀ ਪ੍ਰਤੀਨਿਧੀ ਮੰਡਲ ਵਿੱਚ 50 ਮੈਂਬਰ ਸ਼ਾਮਿਲ ਹੋਣਗੇ। ਹਾਲਾਂਕਿ ਉਹਨਾਂ ਨੇ ਪ੍ਰਤੀਨਿਧੀ ਮੰਡਲ ਵਿੱਚ ਸ਼ਾਮਿਲ ਕੰਪਨੀਆਂ ਦਾ ਪ੍ਰਗਟਾਵਾ ਕਰਨ ਤੋਂ ਇਨਕਾਰ ਕਰ ਦਿੱਤਾ।

Date:2010-03-28 Time:00:22:27

ਕਰਨ ਨੂੰ ਪਸੰਦ ਆਈ 'ਐਲਐਸਡੀ'

ਦਿਬਾਕਰ ਬਨਰਜੀ ਦੀ ਫ਼ਿਲਮ 'ਲਵ ਸੈਕਸ ਅਤੇ ਧੋਖਾ' ਨੂੰ ਇੰਡੀਅਨ ਸਿਨੇਮਾ ਦੀ ਪਾਥ ਬ੍ਰੇਕਿੰਗ ਫ਼ਿਲਮ ਦੱਸਿਆ ਜਾ ਰਿਹਾ ਹੈ। ਕੁੱਝ ਦਾ ਕਹਿਣਾ ਹੈ ਕਿ ਡਿਜੀਟਲ ਕੈਮਰੇ ਨਾਲ ਸ਼ੂਟ ਕੀਤੀ ਗਈ ਇਹ ਫ਼ਿਲਮ ਸਮਾਜ ਦਾ ਆਇਨਾ ਹੈ।

Date:2010-03-28 Time:00:22:27

ਮਿਨਿਸ਼ਾ ਨੂੰ ਲੱਗਦਾ ਹੈ ਡਰ

ਰੈਂਪ ਤੇ ਚਲਣ ਵਿੱਚ ਵੱਡੇ-ਵੱਡੇ ਕਲਾਕਾਰਾਂ ਨੂੰ ਡਰ ਲੱਗਦਾ ਹੈ। ਲੋਕਾਂ ਦੀ ਭੀੜ ਦੇ ਸਾਹਮਣੇ ਅਜੀਬ ਜਿਹੀ ਡ੍ਰੇਸੇਸ ਪਾ ਕੇ ਮੁਸਕਰਾਉਂਦੇ ਹੋਏ ਵਾਕ ਕਰਨਾ ਸੌਖਾ ਨਹੀਂ ਹੈ।ਇਸ ਦੇ ਲਈ ਬਹੁਤ ਆਤਮਵਿਸ਼ਵਾਸ ਦੀ ਲੋੜ ਹੈ।

Date:2010-03-28 Time:00:22:27

ਨੇਹਾ ਧੂਪਿਆ ਦੇ ਸੈਕਸੀ ਫਿਗਰ ਦਾ ਰਾਜ

ਬਾਲੀਵੁੱਡ ਅਭਿਨੇਤਰੀਆਂ ਅਭਿਨੈ ਤੋਂ ਜਿਆਦਾ ਆਪਣੇ ਫਿਗਰ ਤੇ ਧਿਆਨ ਦਿੰਦੀਆਂ ਹਨ। ਜਿਆਦਾਤਰ ਅਭਿਨੇਤਰੀਆਂ ਨੂੰ ਉਹਨਾਂ ਦੇ ਫਿਗਰ ਦੇ ਕਾਰਨ ਹੀ ਫ਼ਿਲਮਾਂ ਮਿਲਦੀਆਂ ਹਨ ਕਿਉਂਕਿ ਅਭਿਨੈ ਉਹਨਾਂ ਨੂੰ ਆਉਂਦਾ ਹੀ ਨਹੀਂ।

Date:2010-03-28 Time:00:22:27

ਅੱਜ ਐਸਆਈਟੀ ਸਾਹਮਣੇ ਪੇਸ਼ ਹੋਣਗੇ ਮੋਦੀ

ਨਵੀਂ ਦਿੱਲੀ - ਗੁਜਰਾਤ ਦੇ ਮੁੱਖ ਮੰਤਰੇ ਨਰਿੰਦਰ ਮੋਦੀ ਗੁਲਬਰਗਾ ਸੁਸਾਇਟੀ ਨਰਸੰਹਾਰ ਮਾਮਲੇ ਵਿਚ ਸੁਪਰੀਮ ਕੋਰਟ ਵੱਲੋਂ ਨਿਯੁਕਤ ਵਿਸ਼ੇਸ਼ ਜਾਂਚ ਦਲ ਸਾਹਮਣੇ ਅੱਜ ਪੇਸ਼ ਹੋਣਗੇ।ਐਸਆਈਟੀ ਨੇ ਮੋਦੀ ਨੂੰ ਪੁੱਛ-ਗਿੱਛ ਲਈ ਬੀਤੀ 21 ਮਾਰਚ ਨੂੰ ਸੱਦਿਆ ਸੀ ਪਰ ਉਹ ਹਾਜ਼ਰ ਨਹੀਂ ਹੋਏ ਸਨ।

Date:2010-03-28 Time:00:22:26

ਇਸ਼ਤਿਹਾਰ ਸੰਸਾਰ 'ਚ ਵੀ ਵੁੱਡਸ ਦੀ ਵਾਪਸੀ

ਨਿਊਯਾਰਕ - ਗੋਲਫ ਸੰਸਾਰ ਵਿਚ ਵਾਪਸੀ ਦੇ ਨਾਲ ਹੀ ਅਮਰੀਕੀ ਗੋਲਫ ਸਟਾਰ ਟਾਈਗਰ ਵੁੱਡਸ ਇਸ਼ਤਿਹਾਰ ਸੰਸਾਰ ਦੀ ਦੁਨੀਆ ਵਿਚ ਵੀ ਵਾਪਸ ਪਰਤ ਆਏ ਹਨ।ਵੁੱਡਸ ਨੇ ਹਾਲ ਹੀ ਵਿਚ ਆਪਣੇ ਮੁੱਖ ਪ੍ਰਾਯੋਜਕ ਨਾਇਕੀ ਲਈ ਇੱਕ ਇਸ਼ਤਿਹਾਰ ਦੀ ਸ਼ੂਟਿੰਗ ਕੀਤੀ।

Date:2010-03-28 Time:00:22:26

ਭਾਰਤੀ ਚੁਣੌਤੀ ਪੇਸ਼ ਕਰੇਗੀ ਸਾਈਨਾ

ਨਵੀਂ ਦਿੱਲੀ - ਭਾਰਤੀ ਸਨਸਨੀ ਸਾਈਨਾ ਨੇਹਵਾਲ ਅਤੇ ਚੇਤਨ ਆਨੰਦ 12 ਤੋਂ 18 ਅਪ੍ਰੈਲ ਵਿਚਕਾਰ ਇੱਥੇ ਨਵੇਂ ਬਣੇ ਸਿਰੀ ਫੋਰਟ ਸਟੇਡੀਅਮ ਵਿਚ ਹੋਣ ਵਾਲੀ ਏਸ਼ਿਆਈ ਬੈਡਮਿੰਟਨ ਚੈਂਪੀਅਨਸ਼ਿਪ ਵਿਚ ਭਾਰਤੀ ਚੁਣੌਤੀ ਪੇਸ਼ ਕਰੇਗੀ ਜਿਸ ਵਿਚ ਵਿਸ਼ਵ ਚੈਂਪੀਅਨ ਅਤੇ ਓਲੰਪਿਕ ਸੋਨੇ ਦਾ ਤਮਗਾ ਜੇਤੂ ਲਿਨ ਡੇਨ, ਤੌਫੀਕ ਹਿਦਾਇਤ ਅਤੇ ਲੂ ਲਾਨ ਜਿਹੇ ਦਿੱਗਜ ਖਿਡਾਰੀ ਭਾਗ ਲੈਣਗੇ।

Date:2010-03-28 Time:00:22:26

ਸੰਜੈ ਦੱਤ ਨੇ ਕੀਤਾ ਮੈਚ ਵੇਖਣ ਦਾ ਇੰਤਜਾਮ

ਆਈਪੀਐਲ ਦੇ ਮੋਹ ਤੋਂ ਫ਼ਿਲਮ ਅਭਿਨੇਤਾ ਬੱਚ ਨਹੀਂ ਸਕੇ। ਸ਼ੂਟਿੰਗ ਦੇ ਸਮੇਂ ਜਿਵੇਂ ਹੀ ਉਹਨਾਂ ਨੂੰ ਕੁੱਝ ਮਿੰਟਾਂ ਦਾ ਸਮਾਂ ਮਿਲਦਾ ਹੈ ਉਹ ਟੀਵੀ ਦੇ ਸਾਹਮਣੇ ਬੈਠ ਕੇ ਮੈਚ ਦਾ ਅਨੰਦ ਉਠਾਉਣ ਤੋਂ ਬਾਜ ਨਹੀਂ ਆਉਂਦੇ।

Date:2010-03-28 Time:00:22:26

ਸੈਕਸੀ ਕੋਇਨਾ ਮਿਤਰਾ ਖੋਲ੍ਹੇਗੀ ਸਟੋਰ

ਕੋਇਨਾ ਮਿਤਰਾ ਨੂੰ ਸਮਝ ਆ ਗਿਆ ਹੈ ਕਿ ਫ਼ਿਲਮਾਂ ਵਿੱਚ ਹੁਣ ਉਹਨਾਂ ਲਈ ਕੋਈ ਸਕੋਪ ਨਹੀਂ ਹੈ, ਇਸਲਈ ਉਹ ਵਪਾਰ ਦੇ ਖੇਤਰ ਵਿੱਚ ਉਤਰ ਰਹੀ ਹੈ। ਮੁੰਬਈ ਵਿੱਚ ਕੋਇਨਾ ਛੇਤੀ ਹੀ ਪੇਟ ਸਟੋਰ ਖੋਲ੍ਹਣ ਵਾਲੀ ਹੈ, ਜਿਸ ਵਿੱਚ ਪਾਲਤੂ ਜਾਨਵਰਾਂ ਨਾਲ ਸਬੰਧਿਤ ਸਾਰੀਆਂ ਚੀਜਾਂ ਮਿਲਣਗੀਆਂ।

Date:2010-03-28 Time:00:22:26

ਜਿਉਂਦਾ ਹੈ ਓਸਾਮਾ!

ਸ਼ਿਕਾਗੋ - ਦੁਨੀਆ ਦਾ ਸੱਭ ਤੋਂ ਲੋੜੀਂਦਾ ਅੱਤਵਾਦੀ ਓਸਾਮਾ ਬਿਨ ਲਾਦੇਨ ਤੰਦਰੁਸਤ ਹੈ ਅਤੇ ਅਲਕਾਇਦਾ ਦੇ ਆਪਣੇ ਸਹਾਇਕਾਂ ਨੂੰ ਨਿਰਦੇਸ਼ ਦੇ ਰਿਹਾ ਹੈ।ਇਹ ਖੁਲਾਸਾ ਪਾਕਿਸਤਾਨੀ ਮੂਲ ਦੇ ਉਸ ਟੈਕਸੀ ਡ੍ਰਾਇਵਰ ਨੇ ਕੀਤਾ ਜਿਸ ਨੂੰ ਐਫਬੀਆਈ ਨੇ ਅੱਤਵਾਦੀ ਸੰਗਠਨ ਨੂੰ ਪੈਸਾ ਮੁਹੱਈਆ ਕਰਾਉਣ ਦੇ ਆਰੋਪ ਵਿਚ ਗ੍ਰਿਫਤਾਰ ਕੀਤਾ ਹੈ।

Date:2010-03-28 Time:00:22:26

ਧਨੁਸ਼ ਅਤੇ ਪ੍ਰਿਥਵੀ-2 ਮਿਸਾਇਲਾਂ ਦੀ ਸਫਲ ਪਰਖ

ਭੁਵਨੇਸ਼ਵਰ - ਭਾਰਤ ਨੇ ਅੱਜ ਸਵੇਰੇ ਪਰਮਾਣੂ ਤਕਨੀਕ ਨਾਲ ਲੈਸ ਧਨੁਸ਼ ਅਤੇ ਪ੍ਰਿਥਵੀ-2 ਮਿਸਾਇਲ ਦੀ ਸਫਲ ਪਰਖ ਕੀਤੀ।ਉੜੀਸਾ ਦੇ ਚਾਂਦੀਪੁਰ ਵਿਖੇ ਬਾਲਸੋਰਾ ਜਿਲ੍ਹੇ ਵਿਚ ਅੱਜ ਸਵੇਰੇ 5.30 ਵਜੇ ਇਹ ਪਰਖ ਕੀਤੀ ਗਈ ਜੋ ਸਫਲ ਰਹੀ।

Date:2010-03-28 Time:00:22:26


1   2  

page no.1

Select news date :

31 - 3 - 2010
30 - 3 - 2010
29 - 3 - 2010
28 - 3 - 2010
27 - 3 - 2010
26 - 3 - 2010
25 - 3 - 2010
24 - 3 - 2010
23 - 3 - 2010
22 - 3 - 2010
21 - 3 - 2010
20 - 3 - 2010
19 - 3 - 2010
18 - 3 - 2010
17 - 3 - 2010
16 - 3 - 2010
15 - 3 - 2010
14 - 3 - 2010
13 - 3 - 2010
12 - 3 - 2010
11 - 3 - 2010
10 - 3 - 2010
9 - 3 - 2010
8 - 3 - 2010
7 - 3 - 2010
6 - 3 - 2010
5 - 3 - 2010
4 - 3 - 2010
3 - 3 - 2010
2 - 3 - 2010
1 - 3 - 2010