Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 26 - 3 - 2010

ਡੈਥ ਮਸ਼ੀਨ!

ਸਵੀਟ ਗਰਲ ਅਤੇ ਵੈਜ਼ੇਟੇਰੀਅਨ ਗਰਲ ਕਹੀ ਜਾਣ ਵਾਲੀ ਐਕਟ੍ਰੈਸ ਅੰਜਨਾ ਸੁਖਾਨੀ ਨੂੰ ਐਨਾ ਗੁੱਸਾ ਆਇਆ ਕਿ ਉਹ ਹੱਤਿਆ ਕਰਨ ਲੱਗੀ। ਹਾਲਾਂਕਿ ਇਹ ਕੰਮ ਉਨ੍ਹਾਂ ਨੇ ਸੈਲਫ ਡਿਫੈਂਸ ਲਈ ਕੀਤਾ। ਮਰਨ ਵਾਲੇ ਇਨਸਾਨ ਨਹੀਂ ਬਲਕਿ ਮੱਛਰ ਸਨ। ਹੋਇਆ ਇਹ ਕਿ ਅੰਜਨਾ ਆਪਣੀ ਫਿਲਮ ਦੀ ਸ਼ੂਟਿੰਗ ਜੰਗਲ ਵਿੱਚ ਕਰ ਰਹੀ ਹੈ। ਚਾਰੇ ਪਾਸੇ ਹਰਿਆਲੀ। ਸ਼ੁੱਧ ਹਵਾ। ਪਰ ਐਨੇ ਸੋਹਣੇ ਵਾਤਾਵਰਨ ਵਿੱਚ ਮੱਛਰ ਵੀ ਸਨ, ਜੋ ਅੰਜਨਾ ਦੇ ਵੈਨ ਵਿੱਚ ਆ ਗਏ ਸਨ।

Date:2010-03-26 Time:00:22:46

ਤਾਲੀਬਾਨ ਨਾਲ ਗੱਲਬਾਤ ਦਾ ਸਹੀ ਸਮੇਂ ਨਹੀਂ : ਗੇਟਸ

ਵਾਸ਼ਿੰਗਟਨ : ਅਮਰੀਕਾ ਰੱਖਿਆ ਮੰਤਰੀ ਰਾਬਰਟ ਗੇਟਸ ਨੇ ਕਿਹਾ ਹੈ ਕਿ ਹਾਲੇ ਅਫ਼ਗਾਨ ਤਾਲੀਬਾਨ ਦੇ ਮੁੱਖੀਆਂ ਨਾਲ ਗੱਲਬਾਤ ਕਰਨ ਦਾ ਸਹੀ ਸਮੇਂ ਨਹੀਂ ਆਇਆ ਹੈ ਤੇ ਅੱਤਵਾਦੀਆਂ ਦੇ ਵਿਰੁੱਧ ਸੈਨਾ ਅਭਿਆਨ ਤੇਜ਼ ਕਰਕੇ ਉਹਨਾਂ ਨੂੰ ਹੋਰ ਕਮਜ਼ੋਰ ਕਰਨ ਦੀ ਜਰੂਰਤ ਹੈ।

Date:2010-03-26 Time:00:22:45

13 ਸ਼ਹਿਰਾਂ 'ਚ ਮਹਿੰਗੇ ਹੋਣਗੇ ਪਟਰੋਲ-ਡੀਜ਼ਲ

ਨਵੀਂ ਦਿੱਲੀ - ਦਿੱਲੀ, ਮੁੰਬਈ, ਅਹਿਮਦਾਬਾਦ ਅਤੇ ਆਗਰਾ ਸਮੇਤ ਦੇਸ਼ ਦੇ 13 ਸ਼ਹਿਰਾਂ ਵਿਚ ਇੱਕ ਅਪ੍ਰੈਲ ਤੋਂ ਪਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵੱਧ ਸਕਦੀਆਂ ਹਨ।ਯੂਰੋ-4 ਮਿਆਰ ਵਾਲੇ ਪਟਰੋਲ ਦੀ ਵਿੱਕਰੀ ਦੀ ਸ਼ੁਰੂਆਤ ਇੱਕ ਅਪ੍ਰੈਲ ਤੋਂ ਹੋਣੀ ਹੈ ਅਤੇ ਇਹ 13 ਵੱਡੇ ਸ਼ਹਿਰਾਂ ਵਿਚ ਲਾਗੂ ਹੋਵੇਗਾ।

Date:2010-03-26 Time:00:22:45

ਸ਼ਹਾਬੁਦੀਨ ਦੀ ਅਪੀਲ ਖਾਰਿਜ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਆਰਜੇਡੀ ਨੇਤਾ ਮੁਹੰਮਦ ਸ਼ਹਾਬੁਦੀਨ ਦੀ ਉਸ ਅਪੀਲ ਨੂੰ ਖਾਰਿਜ ਕਰ ਦਿੱਤਾ, ਜਿਸਦੇ ਵਿੱਚ ਆਰਜੇਡੀ ਨੇਤਾ ਵਿਰੁੱਧ ਦਰਜ ਕਈ ਅਪਰਾਧਿਕ ਮਾਮਲਿਆਂ ਵਿੱਚ ਮੁਕੱਦਮਾ ਸੀਵਾਨ ਜੇਲ੍ਹ ਵਿਖੇ ਚਲਾਉਣ ਸਬੰਧੀ ਬਿਹਾਰ ਸਰਕਾਰ ਦੇ ਫੈਸਲੇ ਨੂੰ ਚੁਨੌਤੀ ਦਿੱਤੀ ਗਈ ਸੀ।

Date:2010-03-26 Time:00:22:44

ਏਅਰਟੈੱਲ ਪੇਸ਼ ਕਰੇਗਾ ਆਈਫੋਨ ਥ੍ਰੀਜੀਐੱਸ

ਮੁੰਬਈ : ਦੂਰਸੰਚਾਰ ਸੇਵਾ ਮੁਹੱਈਆ ਕਰਨ ਵਾਲੀ ਨਿੱਜੀ ਖੇਤਰ ਦੀ ਸਭ ਤੋਂ ਵੱਡੀ ਕੰਪਨੀ ਭਾਰਤੀ ਏਅਰਟੈੱਲ ਨੇ 26 ਮਾਰਚ ਨੂੰ ਦੇਸ਼ ਵਿੱਚ ਆਈਫ਼ੋਨ ਥ੍ਰੀਜੀਐੱਸ ਪੇਸ਼ ਕਰਨ ਦੀ ਅੱਜ ਘੋਸ਼ਣਾ ਕੀਤੀ।ਇਸ ਬਹੁ-ਆਧੁਨਿਕ ਮੋਬਾਇਲ ਫੋਨ ਦੇ ਸਾਫ਼ਟਵੇਅਰ ਦੀ ਤੇਜ਼ ਗਤੀ ਦੇ ਨਾਲ ਨਾਲ ਇਸਦੀ ਹੋਰ ਕਾਰਗੁਜ਼ਾਰੀ ਵੀ ਬਹੁਤ ਚੰਗੀ ਹੈ।

Date:2010-03-26 Time:00:22:44

ਮਹਿੰਦਰਾ ਅਤੇ ਟੀਵੀਐੱਸ 'ਚ ਕਰਾਰ

ਚੈਨਈ : ਆਪਣੇ ਗ੍ਰਾਹਕਾਂ ਨੂੰ ਕਿਸੇ ਵੀ ਸਮੇਂ ਅਤੇ ਕਿਤੇ ਵੀ ਤੁਰੰਤ ਸਹਾਇਤਾ ਸੇਵਾ ਮੁਹੱਈਆ ਕਰਵਾਉਣ ਦੇ ਲਈ ਪੁਰਾਣੀਆਂ ਗੱਡੀਆਂ ਦਾ ਕਾਰੋਬਾਰ ਕਰਨ ਵਾਲੀ ਮਹਿੰਦਰਾ ਫਾਸਟ ਚ੍ਵਾਈਸ ਅਤੇ ਮਾਈ ਟੀਵੀਐੱਸ ਨੇ ਹੱਥ ਮਿਲਾਇਆ ਹੈ।

Date:2010-03-26 Time:00:22:44

ਹੁਣ ਜੀਏਸੀ ਮੈਰੀਨ ਚੈਨਈ 'ਚ ਵੀ

ਦੁਬਈ : ਦੁਬਈ ਦੀ ਜੀਏਸੀ ਮੈਰੀਨ ਲਾਜਸਟਿਕ ਕੰਪਨੀ ਨੇ ਚੈਨਈ ਵਿੱਚ ਆਪਣਾ ਨਵਾਂ ਗ੍ਰਾਹਕ ਸੇਵਾ ਦਫ਼ਤਰ ਖੋਲ੍ਹਿਆ ਹੈ।ਕੰਪਨੀ ਦੇ ਪ੍ਰਬੰਧ ਨਿਦੇਸ਼ਕ ਚੈਰਿਸ ਸਟੇਬੇਲਟ ਨੇ ਕਿਹਾ ਹੈ ਕਿ ਸੱਤ ਦਿਨ ਚੌਵੀ ਘੰਟੇ ਕੌਮਾਂਤਰੀ ਗ੍ਰਾਹਕਾਂ ਨੂੰ ਆਪਣੀਆਂ ਸੇਵਾਵਾਂ ਦੇਣ ਦੇ ਲਈ ਕੰਪਨੀ ਨੇ ਚੈਨਈ ਵਿੱਚ ਆਪਣਾ ਦਫ਼ਤਰ ਖੋਲ੍ਹਿਆ ਹੈ।

Date:2010-03-26 Time:00:22:44

ਸਾਕਸ ਨੇ ਬੈਂਕਿੰਗ ਲਾਇਸੰਸ ਲਈ ਦਿੱਤੀ ਅਰਜ਼ੀ

ਨਵੀਂ ਦਿੱਲੀ : ਕੌਮਾਂਤਰੀ ਨਿਵੇਸ਼ ਬੈਂਕਰ ਗੋਲਡਮੈਨ ਸਾਕਸ ਨੇ ਬੈਂਕਿੰਗ ਲਾਈਸੰਸ ਦੇ ਲਈ ਭਾਰਤੀ ਰਿਜ਼ਰਵ ਬੈਂਕ ਨੂੰ ਬੇਨਤੀ ਕੀਤੀ ਹੈ।ਗੋਲਡਮੈਨ ਸਾਕਸ ਦੇ ਸੀਈਓ ਬਰੂਕਸ ਐਂਟਵਿਸਲੇ ਨੇ ਕਿਹਾ ਕਿ ਅਸੀਂ ਕਾਰੋਬਾਰਿਕ ਬੈਂਕ ਲਾਈਸੰਸ ਦੇ ਲਈ ਬੇਨਤੀ ਕੀਤੀ ਹੈ। ਸਾਡੇ ਕਾਗਜ਼ਾਤ ਜਮ੍ਹਾਂ ਹੋ ਚੁੱਕੇ ਹਨ।

Date:2010-03-26 Time:00:22:44

ਬ੍ਰਿਟੇਨ ਦਾ ਇੱਕ ਹੋਰ ਰਾਹਤ ਪੈਕੇਜ

ਲੰਡਨ : ਬ੍ਰਿਟੇਨ ਦੀ ਸਰਕਾਰ ਨੇ ਦੇਸ਼ ਦੀ ਅਰਥ ਵਿਵਸਥਾ ਨੂੰ ਗਤੀ ਦੇਣ ਦੇ ਲਈ 2.5 ਅਰਬ ਪੌਂਡ ਦਾ ਇੱਕ ਹੋਰ ਪੈਕੇਜ ਦੇਣ ਦੀ ਘੋਸ਼ਣਾ ਕੀਤੀ ਹੈ ਅਤੇ ਇਸਦੇ ਨਾਲ ਹੀ ਆਪਣੇ ਸਰਕਾਰੀ ਆਮਦਨ ਘਾਟੇ ਦੇ ਪੂਰਵ ਅਨੁਮਾਨ ਨੂੰ ਘੱਟ ਕਰ ਦਿੱਤਾ ਹੈ।

Date:2010-03-26 Time:00:22:44

ਚੀਨ ਨਾਲ ਨਰਾਜ ਗੋਡੈਡੀ ਡਾਟ ਕਾਮ

ਵਾਸ਼ਿੰਗਟਨ - ਇੰਟਰਨੈਟ ਦੀ ਦੁਨੀਆ ਵਿੱਚ ਡੋਮੈਨ ਨਾਮ ਮੁਹੱਈਆ ਕਰਾਉਣ ਵਾਲੀ ਸਭ ਤੋਂ ਵੱਡੀ ਕੰਪਨੀ 'ਗੋਡੈਡੀ ਡਾਟ ਕਾਮ' ਨੇ ਕਿਹਾ ਹੈ ਕਿ ਉਹ ਚੀਨੀ ਬਜ਼ਾਰ ਚੋਂ ਆਪਣਾ ਹੱਥ ਖਿੱਚ ਲਵੇਗੀ। ਖ਼ਬਰ ਏਜੰਸੀ ਡੀਪੀਏ ਦੇ ਅਨੁਸਾਰ 'ਗੋਡੈਡੀ ਡਾਟ ਕਾਮ' ਨੇ ਬੁੱਧਵਾਰ ਨੂੰ ਕਿਹਾ ਕਿ ਚੀਨ ਦੇ ਸਖਤ ਕਨੂੰਨ ਅਤੇ ਕਥਿਤ ਤੌਰ ਤੇ ਉੱਥੋਂ ਦੀ ਸਰਕਾਰ ਦੁਆਰਾ ਵੈਬਸਾਈਟਾਂ ਤੇ ਨਿਗਰਾਨੀ ਰੱਖੇ ਜਾਣ ਕਾਰਨ ਉਹ ਇਹ ਕਦਮ ਚੁੱਕ ਰਹੀ ਹੈ।

Date:2010-03-26 Time:00:22:44

ਵਿਪ੍ਰੋ ਨੇ ਖੋਲ੍ਹਿਆ ਡਿਲੀਵਰੀ ਕੇਂਦਰ

ਬੈਂਗਲੂਰ : ਦੇਸ਼ ਦੀ ਪ੍ਰਮੁੱਖ ਸੂਚਨਾ ਤਕਨੀਕੀ ਸੇਵਾ ਕੰਪਨੀ ਵਿਪ੍ਰੋ ਟੈਕਨਾਲੋਜੀ ਨੇ ਬ੍ਰਾਜ਼ੀਲ ਇੱਕ ਨਵਾਂ ਡਿਲੀਵਰੀ ਕੇਂਦਰ ਖੋਲ੍ਹਿਆ ਹੈ।ਕੰਪਨੀ ਨੇ ਅੱਜ ਕਿਹਾ ਕਿ ਕੰਪਨੀ ਉਸ ਕੇਂਦਰ ਤੋਂ ਕੌਮਾਂਤਰੀ ਅਤੇ ਸਥਾਨਕ ਗ੍ਰਾਹਕਾਂ ਨੂੰ ਆਪਣੀਆਂ ਸੇਵਾਵਾਂ ਦੇਵੇਗੀ।

Date:2010-03-26 Time:00:22:44

ਦਿੱਲੀ 'ਚ ਜਗੁਆਰ ਤੇ ਲੈਂਡ ਰੋਵਰ ਦਾ ਦੂਜਾ ਸ਼ੋਅ ਰੂਮ

ਨਵੀਂ ਦਿੱਲੀ : ਪ੍ਰੀਮੀਅਮ ਲਗਜਰੀ ਕਾਰ ਜਗੁਆਰ ਅਤੇ ਲੈਂਡ ਰੋਵਰ ਨੇ ਮੁੰਬਈ ਦੇ ਬਾਅਦ ਹੁਣ ਦਿੱਲੀ ਵਿੱਚ ਅੱਜ ਆਪਣਾ ਦੂਜਾ ਸ਼ੋਅ ਰੂਮ ਖੋਲ੍ਹਿਆ ਹੈ।ਟਾਟਾ ਮੋਟਰਜ਼ ਦੇ ਯਾਤਰੀ ਕਾਰ ਵਪਾਰ ਇਕਾਈ ਦੇ ਪ੍ਰਮੁੱਖ ਰਾਜੀਵ ਦੁਬੇ ਨੇ ਅੱਜ ਇੱਥੇ ਇੱਕ ਪ੍ਰੈੱਸ ਕਾਨਫਰੰਸ ਵਿੱਚ ਇਸਦੀ ਘੋਸ਼ਣਾ ਕਰਦਿਆਂ ਦੱਸਿਆ ਕਿ ਦਿੱਲੀ ਵਿੱਚ ਪ੍ਰੀਮੀਅਮ ਲਗਜਰੀ ਕਾਰਾਂ ਦੇ ਵੱਧਦੇ ਬਾਜਾਰ ਨੂੰ ਵੇਖਦਿਆਂ ਇੱਥੇ ਸ਼ੋਅ ਰੂਮ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ।

Date:2010-03-26 Time:00:22:44

ਕਾਂਗਰਸ ਨੂੰ ਮੋਦੀ ਨਾਲ ਕਰੀਬੀਆਂ ਤੋਂ ਇਤਰਾਜ

ਨਵੀਂ ਦਿੱਲੀ : ਮੁੰਬਈ ਦੇ ਬਾਂਦਰਾ ਵਰਲੀ ਸੀ ਲਿੰਕ ਦੇ ਸਮਾਰੋਹ ਵਿੱਚ ਅਭਿਨੇਤਾ ਅਮਿਤਾਭ ਬੱਚਨ ਦੀ ਮੌਜੂਦਗੀ ਦੇ ਨਾਲ ਗਰਮਾਏ ਰਾਜਨੀਤਿਕ ਵਾਤਾਵਰਣ ਵਿੱਚ ਕਾਂਗਰਸ ਨੇ ਅੱਜ ਸਾਫ਼ ਕੀਤਾ ਕਿ ਪਾਰਟੀ ਨੂੰ ਕਲਾਕਾਰ ਅਮਿਤਾਭ ਬੱਚਨ ਦੇ ਨਾਲ ਕੋਈ ਗਿਲ੍ਹਾ ਸ਼ਿਕਵਾ ਨਹੀਂ, ਪ੍ਰੰਤੂ ਗੁਜਰਾਤ ਦੇ ਮੁੱਖ ਮੰਤਰੀ ਨਰੇਂਦਰ ਮੋਦੀ ਦੇ ਨਾਲ ਉਹਨਾਂ ਦੀਆਂ ਨਜ਼ਦੀਕੀਆਂ ਵਰਕਰਾਂ ਨੂੰ ਪਸੰਦ ਨਹੀਂ ਆ ਰਹੀਆਂ ਹਨ।

Date:2010-03-26 Time:00:22:44

ਸਤਿਅਮ ਮਾਮਲੇ ਦੀ ਜਾਂਚ ਅੰਤਿਮ ਚਰਣ 'ਚ

ਨਵੀਂ ਦਿੱਲੀ - ਸਰਕਾਰ ਨੇ ਬੁੱਧਵਾਰ ਨੂੰ ਇਸ ਆਸ਼ੰਕਾ ਨੂੰ ਖਾਰਜ ਕੀਤਾ ਕਿ ਲੇਖਾ ਨਿਗਮ ਆਈਸੀਏਆਈ ਉਨ੍ਹਾਂ ਆਡਿਟਰਾਂ ਦੇ ਖਿਲਾਫ ਤੇਜੀ ਨਾਲ ਕੰਮ ਨਹੀਂ ਕਰ ਰਹੀ ਹੈ, ਜੋ ਸਤਿਅਮ ਕੰਪਿਊਟਰ ਦੇ ਖਾਤਿਆਂ ਦੀ ਹੇਰਾ-ਫੇਰੀ ਵਿੱਚ ਸ਼ਾਮਿਲ ਰਹੇ ਹਨ। ਅਮਰੀਕੀ ਨਿਗਮ ਨੇ ਅਜਿਹੇ ਦੋ ਆਡਿਟਰਾਂ ਤੇ ਪਹਿਲਾਂ ਹੀ ਪਾਬੰਦੀ ਲਗਾ ਦਿੱਤੀ ਹੈ। ਕੰਪਨੀ ਮਾਮਲਿਆਂ ਦੇ ਮੰਤਰੀ ਸਲਮਾਨ ਖੁਰਸ਼ੀਦ ਨੇ ਇੱਥੇ ਸੀਆਈਆਈ ਦੇ ਸਮਾਰੋਹ ਦੇ ਮੌਕੇ ਤੇ ਕਿਹਾ ਕਿ ਕੰਮ ਅੰਤਿਮ ਚਰਣ ਵਿੱਚ ਹੈ। ਆਈਸੀਏਆਈ ਇਸ ਤੇ ਕੰਮ ਕਰ ਰਹੀ ਹੈ, ਸਾਨੂੰ ਇਹ ਨਹੀਂ ਕਹਿਣਾ ਚਾਹੀਦਾ ਕਿ ਉਹ ਕੰਮ ਨਹੀਂ ਕਰ ਰਹੇ। ਅਸੀਂ ਅੱਗੇ ਵਧ ਰਹੇ ਹਾਂ।

Date:2010-03-26 Time:00:22:44

ਹਿਲਾਲ ਨੂੰ ਜਾਨੋਂ ਮਾਰਨ ਦੀ ਧਮਕੀ

ਅਬੂ ਧਾਬੀ : ਸਊਦੀ ਦੀ ਕਵਿਤ੍ਰੀ ਹਿਸਾ ਹਿਲਾਲ ਨੂੰ ਇਸਲਾਮੀ ਚਰਮਪੰਥੀ ਸੰਗਠਨਾਂ ਦੀਆਂ ਵੈਬਸਾਈਟਾਂ ਉੱਤੇ ਜਾਨੋਂ ਮਾਰਨ ਦੀ ਧਮਕੀ ਮਿਲ ਰਹੀ ਹੈ। ਇਸਦਾ ਕਸੂਰ ਬੱਸ ਐਨਾ ਹੈ ਕਿ ਇਸਨੇ ਟੈਲੀਵਿਜ਼ਨ ਉੱਤੇ ਪ੍ਰਸਾਰਿਤ ਇੱਕ ਟੀਵੀ ਪ੍ਰੋਗ੍ਰਾਮ ਵਿੱਚ ਆਪਣੀ ਕਵਿਤਾ "ਫਤਵੇ ਨਾਲ ਮੱਚਿਆ ਕੋਹਰਾਮ" ਸੁਣਾ ਦਿੱਤੀ।

Date:2010-03-26 Time:00:22:44

ਚੜ੍ਹਕੇ ਬੰਦ ਹੋਇਆ ਸ਼ੇਅਰ ਬਾਜ਼ਾਰ

ਮੁੰਬਈ : ਐੱਚਸੀ, ਬੈਂਕਿੰਗ, ਟੇਕ, ਅਸਟੇਟ, ਐੱਫ਼ਐੱਮਸੀਜੀ, ਆਈਟੀ, ਧਾਤੂ, ਆਟੋ ਤੇ ਪਾਵਰ ਵਰਗ ਦੇ ਸ਼ੇਅਰਾਂ ਵਿੱਚ ਚੰਗੀ ਖਰੀਦ ਨਾਲ ਬੰਬੇ ਸਟਾਕ ਐਕਸਚੇਂਜ (ਬੀਐੱਸਈ) ਦਾ ਸੈਂਸੇਕਸ 107.83 ਅੰਕ ਮਜ਼ਬੂਤ ਹੋਕੇ 17558.85 ਅੰਕ ਉੱਤੇ ਅਤੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫ਼ਟੀ 35.10 ਅੰਕ ਚੜ੍ਹਕੇ 5260.40 ਅੰਕ ਉੱਤੇ ਬੰਦ ਹੋਇਆ।

Date:2010-03-26 Time:00:22:44

ਕੌਣ ਬਣੇਗਾ ਮਿਲਖਾ ਸਿੰਘ

ਫ਼ਿਲਮ ਡਾਇਰੇਕਟਰ ਰਾਕੇਸ਼ ਓਮਪ੍ਰਕਾਸ਼ ਮੇਹਰਾ ਨੇ ਭਾਰਤੀ ਖਿਡਾਰੀ ਮਿਲਖਾ ਸਿੰਘ ਦੇ ਜੀਵਨ ਤੇ 'ਭਾਗ ਮਿਲਖਾ ਭਾਗ' ਬਨਾਉਣ ਦੀ ਘੋਸ਼ਣਾ ਕੀਤੀ ਹੈ। ਸਾਰੇ ਇਹ ਜਾਣਨ ਲਈ ਉਤਸੁਕ ਹਨ ਕਿ ਮਿਲਖਾ ਸਿੰਘ ਦੀ ਭੂਮਿਕਾ ਕੌਣ ਨਿਭਾਵੇਗਾ।

Date:2010-03-26 Time:00:22:43

ਅਕਸ਼ੈ ਕੁਮਾਰ ਦੀ ਅਪੀਲ

21 ਮਾਰਚ ਨੂੰ ਸੇਂਟ੍ਰਲ ਬੋਰਡ ਆਫ਼ ਐਕਸਾਈਜ ਐਂਡ ਕਸਟਮਸ (ਸੀਬੀਈਸੀ) ਨੇ ਇੱਕ ਵਿਗਿਆਪਨ ਜਾਰੀ ਕੀਤਾ ਹੈ ਜਿਸ ਵਿੱਚ ਬਾਲੀਵੁੱਡ ਦੇ ਸੁਪਰਸਟਾਰ ਅਕਸ਼ੈ ਕੁਮਾਰ ਭਾਰਤੀ ਨਾਗਰੀਕਾਂ ਨੂੰ ਅਪੀਲ ਕਰਦੇ ਨਜ਼ਰ ਆ ਰਹੇ ਹਨ ਕਿ ਉਹ ਸਮੇਂ ਤੇ ਅਤੇ ਇਮਾਨਦਾਰੀ ਨਾਲ ਟੈਕਸ ਅਦਾ ਕਰਨ।

Date:2010-03-26 Time:00:22:43

ਆਂਧਰਾ 'ਚ ਜ਼ਾਰੀ ਰਹੇਗੀ 4 ਫੀਸਦੀ ਰਿਜ਼ਰਵੇਸ਼ਨ

ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਆਂਧਰਾ ਪ੍ਰਦੇਸ਼ ਵਿਚ ਨੌਕਰੀਆਂ ਅਤੇ ਵਿਦਿਅਕ ਅਦਾਰਿਆਂ ਵਿਚ ਮੁਸਲਮਾਨਾਂ ਨੂੰ ਚਾਰ ਫੀਸਦੀ ਰਿਜ਼ਰਵੇਸ਼ਨ ਜ਼ਾਰੀ ਰੱਖਣ ਦਾ ਅੰਤਰਿਮ ਆਦੇਸ਼ ਦੇ ਦਿੱਤਾ।

Date:2010-03-26 Time:00:22:43

ਭਾਰਤ ਕਰੇਗਾ ਮੇਜ਼ਬਾਨੀ ਲਈ ਦਾਅਵੇਦਾਰੀ

ਨਵੀਂ ਦਿੱਲੀ - 5ਵੀਂ ਰਾਸ਼ਟਰਮੰਡਲ ਬਾਕਸਿੰਗ ਚੈਂਪੀਅਨਸ਼ਿਪ ਵਿਚ ਸਫਲ ਆਯੋਜਨ ਤੋਂ ਉਤਸ਼ਾਹਤ ਭਾਰਤੀ ਮੁੱਕੇਬਾਜ਼ੀ ਮਹਾਸੰਘ(ਆਈਬੀਐਫ) ਨੇ 2011 ਵਿਚ ਹੋਣ ਵਾਲੇ ਏਸ਼ਿਆਈ ਪ੍ਰੀ ਓਲੰਪਿਕ ਕੁਆਲੀਫਾਇੰਗ ਟੂਰਨਾਮੈਂਟ ਦੀ ਮੇਜ਼ਬਾਨੀ ਲਈ ਦਾਅਵੇਦਾਰੀ ਕਰਨ ਦਾ ਫੈਸਲਾ ਕੀਤਾ ਹੈ।

Date:2010-03-26 Time:00:22:43

ਡੇਅਰਡੇਵਿਲਸ ਨੂੰ ਬੀਸੀਸੀਆਈ ਨੇ ਭੇਜਿਆ ਨੋਟਿਸ

ਨਵੀਂ ਦਿੱਲੀ - ਭਾਰਤੀ ਕ੍ਰਿਕਟ ਬੋਰਡ(ਬੀਸੀਸੀਆਈ) ਨੇ ਦਿੱਲੀ ਡੇਅਰਡੇਵਿਲਸ ਟੀਮ ਪ੍ਰਬੰਧਨ ਨੂੰ ਕਾਰਣ ਦੱਸੋ ਨੋਟਿਸ ਭੇਜਿਆ ਹੈ ਕਿਉਂ ਜੋ ਉਸ ਨੇ ਬੀਸੀਸੀਆਈ ਦੀ ਇਜ਼ਾਜ਼ਤ ਲਏ ਬਿਨਾਂ ਆਪਣੇ ਕਪਤਾਨ ਗੌਤਮ ਗੰਭੀਰ ਅਤੇ ਤੇਜ਼ ਗੇਂਦਬਾਜ਼ ਆਸ਼ੀਸ਼ ਨਹਿਰਾ ਨੂੰ ਆਯੁਰਵੈਦਿਕ ਇਲਾਜ ਲਈ ਸ਼੍ਰੀਲੰਕਾ ਭੇਜ ਦਿੱਤਾ ਸੀ।

Date:2010-03-26 Time:00:22:43

ਮਿੱਤਲ ਵਰਸੇਸ ਮਿੱਤਲ

ਕਰਨ ਦੀ ਗਿਣਤੀ ਦੇਸ਼ ਦੇ ਅਮੀਰਾਂ ਵਿੱਚ ਹੁੰਦੀ ਹੈ। ਮਿਤਾਲੀ ਇੱਕ ਮਿਡਲ ਕਲਾਸ ਪਰਿਵਾਰ ਚੋਂ ਹੈ ਅਤੇ ਕਰਨ ਦੀ ਲਾਈਫ ਸਟਾਇਲ ਨਾਲ ਉਸਦੀ ਤੁਲਨਾ ਨਹੀਂ ਹੋ ਸਕਦੀ ਹੈ। ਦੋਵਾਂ ਵਿੱਚ ਆਰਥਿਕ ਰੂਪ ਨਾਲ ਭਾਰੀ ਅੰਤਰ ਹੋਣ ਦੇ ਬਾਵਜੂਦ ਕਰਨ ਨੂੰ ਮਿਤਾਲੀ ਪਸੰਦ ਆ ਜਾਂਦੀ ਹੈ। ਕਰਨ ਨੇ ਹੁਣ ਤੱਕ ਜੋ ਚਾਹਿਆ ਹੈ ਉਹ ਹਾਸਿਲ ਕੀਤਾ ਹੈ। ਉਹ ਮਿਤਾਲੀ ਦੇ ਘਰ ਵਿਆਹ ਦਾ ਪ੍ਰਸਤਾਵ ਲੈ ਕੇ ਜਾਂਦਾ ਹੈ। ਮਿਤਾਲੀ ਅਤੇ ਉਸਦੇ ਪਰਿਵਾਰ ਵਾਲੇ ਵਿਆਹ ਲਈ ਰਾਜੀ ਹੋ ਜਾਂਦੇ ਹਨ। ਕਰਨ ਦੇ ਘਰ ਵਿੱਚ ਪਤਨੀ ਦੇ ਰੂਪ ਵਿੱਚ ਮਿਤਾਲੀ ਦੇ ਸੁਪਨਿਆਂ ਨੂੰ ਟੁੱਟਣ ਵਿੱਚ ਜ਼ਿਆਦਾ ਦੇਰ ਨਹੀਂ ਲੱਗਦੀ। ਉਸਦੀ ਸੱਸ ਕਰਨ ਅਤੇ ਉਸਦੇ ਵਿਚਕਾਰ ਗ਼ਲਤਫਹਿਮੀਆਂ ਪੈਦਾ ਕਰਦੀ ਹੈ। ਕਰਨ ਆਪਣੀ ਮਾਂ ਦਾ ਕਹਿਣਾ ਮੰਨਦਾ ਹੈ ਅਤੇ ਮਿਤਾਲੀ ਨਾਲ ਬੁਰਾ ਵਿਹਾਰ ਕਰਦਾ ਹੈ। ਦਿਨ ਵਿੱਚ ਦੁਨੀ

Date:2010-03-26 Time:00:22:43

ਨਜਦੀਕ ਆਏ ਲਾਰਾ-ਮਹੇਸ਼

ਲਾਰਾ ਦੱਤਾ ਅਤੇ ਮਹੇਸ਼ ਭੂਪਤੀ ਦੀਆਂ ਨਜਦੀਕਿਆਂ ਪਿੱਛਲੇ ਕਈ ਦਿਨਾਂ ਤੋਂ ਚਰਚਾ ਵਿੱਚ ਹਨ। ਪਿੱਛਲੇ ਦਿਨਾਂ ਵਿੱਚ ਉਹ ਜਣਤਕ ਰੂਪ ਨਾਲ ਨਜ਼ਰ ਆਏ ਸੀ। ਹੁਣ ਦੋਵੇ ਇੱਕ ਦੂਜੇ ਦੇ ਨਜਦੀਕ ਹੀ ਰਹਿਣ ਵਾਲੇ ਹਨ।

Date:2010-03-26 Time:00:22:43

ਪਾਕਿ ਨਾਲ ਐਟਮੀ ਕਰਾਰ ਤੋਂ ਅਮਰੀਕਾ ਦਾ ਇਨਕਾਰ

ਵਾਸ਼ਿੰਗਟਨ - ਅਮਰੀਕਾ ਨੇ ਬੀਤੀ ਦੇਰ ਰਾਤ ਪਾਕਿਸਤਾਨ ਨਾਲ ਐਟਮੀ ਕਰਾਰ ਕਰਨੋਂ ਸਾਫ ਇਨਕਾਰ ਕਰ ਦਿੱਤਾ।ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਇਸ ਦਾ ਐਲਾਣ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਸੰਯੁਕਤ ਪ੍ਰੈਸ ਕਾਨਫਰੰਸ ਵਿਚ ਕੀਤਾ।

Date:2010-03-26 Time:00:22:43

ਅੱਤਵਾਦੀ ਕੈਂਪ ਬੰਦ ਕਰਾਉਣ ਮਿੱਤਰ ਦੇਸ਼ : ਚਿਦੰਬਰਮ

ਲੰਦਨ - ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਮਿੱਤਰ ਦੇਸ਼ਾਂ ਅਮਰੀਕਾ ਅਤੇ ਬ੍ਰਿਟੇਨ ਨੂੰ ਇਸਲਾਮਾਬਾਦ ਉੱਪਰ ਉੱਥੇ ਚੱਲ ਰਹੇ ਅੱਤਵਾਦੀ ਸਿਖਲਾਈ ਕੈਂਪਾਂ ਨੂੰ ਬੰਦ ਕਰਾਉਣ ਲਈ ਦਬਾਅ ਪਾਉਣਾ ਚਾਹੀਦਾ ਹੈ।

Date:2010-03-26 Time:00:22:43


1   2  

page no.1

Select news date :

31 - 3 - 2010
30 - 3 - 2010
29 - 3 - 2010
28 - 3 - 2010
27 - 3 - 2010
26 - 3 - 2010
25 - 3 - 2010
24 - 3 - 2010
23 - 3 - 2010
22 - 3 - 2010
21 - 3 - 2010
20 - 3 - 2010
19 - 3 - 2010
18 - 3 - 2010
17 - 3 - 2010
16 - 3 - 2010
15 - 3 - 2010
14 - 3 - 2010
13 - 3 - 2010
12 - 3 - 2010
11 - 3 - 2010
10 - 3 - 2010
9 - 3 - 2010
8 - 3 - 2010
7 - 3 - 2010
6 - 3 - 2010
5 - 3 - 2010
4 - 3 - 2010
3 - 3 - 2010
2 - 3 - 2010
1 - 3 - 2010