Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 25 - 3 - 2010

ਮੀਨਿੰਗਫੁਲ ਫਿਲਮ ਚਾਹੁੰਦੀ ਹੈ ਰਾਣੀ

ਰਾਣੀ ਅਤੇ ਯਸ਼ਰਾਜ ਫਿਲਮਜ਼ ਇੱਕ-ਦੂਜੇ ਲਈ ਅਨਲੱਕੀ ਹਨ। ਇਸ ਗੱਲ ਨੂੰ ਸਿੱਧ ਕਰ ਦਿੱਤਾ ਹੈ ਯਸ਼ਰਾਜ ਦੀ ਤਾਰਾ ਰਮ ਪਮ, ਲਾਗਾ ਚੁਨਰੀ ਮੇਂ ਦਾਗ, ਦਿਲ ਬੋਲੇ ਹੜਿੱਪਾ, ਥੋੜ੍ਹਾ ਪਿਆਰ ਥੋੜ੍ਹਾ ਮੈਜਿਕ ਆਦਿ ਫਿਲਮਾਂ ਨੇ। ਕਦੇ ਯਸ਼ਰਾਜ ਫਿਲਮਜ਼ ਲਈ ਲੱਕੀ ਰਹੀ ਰਾਣੀ ਹੁਣ ਅਨਲੱਕੀ ਹੋਣ ਤੋਂ ਬਾਅਦ ਇਸ ਬੈਨਰ ਤੋਂ ਬਾਹਰ ਸੰਭਾਵਨਾਵਾਂ ਤਲਾਸ਼ ਰਹੀ ਹੈ। ਪਹਿਲਾਂ ਰਾਣੀ ਸਿਰਫ਼ ਓਹੀ ਫਿਲਮਾਂ ਵਿੱਚ ਨਜ਼ਰ ਆਉਂਦੀ ਸੀ, ਜੋ ਯਸ਼ਰਾਜ ਬੈਨਰ ਦੀਆਂ ਹੁੰਦੀਆਂ ਸਨ। ਵੈਸੇ ਇਹ ਯਸ਼ਰਾਜ ਫਿਲਮਜ਼ ਦਾ ਬੁਰਾ ਸਮਾਂ ਚੱਲ ਰਿਹਾ ਹੈ। 'ਚੱਕ ਦੇ ਇੰਡੀਆ' ਤੋਂ ਬਾਅਦ ਉਨ੍ਹਾਂ ਦੀ ਕੋਈ ਵੀ ਫਿਲਮ ਬਾਕਸ ਆਫਿਸ ਤੇ ਹਿੱਟ ਨਹੀਂ ਹੋਈ ਹੈ। ਪਿਛਲੇ ਸਾਲ ਦੀ ਫਿਲਮ 'ਨਿਊਯਾਰਕ' ਹੀ ਇਸ ਪ੍ਰੋਡਕਸ਼ਨ ਹਾਊਸ ਦੀ ਇੱਜਤ ਬਚਾ ਸਕੀ ਸੀ। ਇੱਥੋਂ ਤੱਕ ਕਿ ਟੀਵੀ ਤੇ ਐਂਟਰੀ ਕਰਨ ਤੋਂ ਬਾਅਦ ਉਨ੍ਹਾਂ

Date:2010-03-25 Time:00:27:39

ਐਸ਼ 'ਤੇ ਲੱਗੇ 300 ਕਰੋੜ ਰੁਪਏ

ਅਭਿਨੇਤਰੀ ਐਸ਼ਵਰਿਆ ਰਾਏ ਪਿਛਲੇ ਸਾਲ ਸਿਰਫ਼ ਇੱਕ ਹੀ ਫਿਲਮ, ਹਾਲੀਵੁੱਡ ਦੀ 'ਪਿੰਕ ਪੈਂਥਰ' ਵਿੱਚ ਨਜ਼ਰ ਆਈ ਸੀ, ਪਰ ਇਸ ਸਾਲ ਉਨ੍ਹਾਂ ਦੀਆਂ 4 ਫਿਲਮਾਂ ਰਿਲੀਜ਼ ਹੋਣੀਆਂ ਹਨ। ਇਨ੍ਹਾਂ ਵਿੱਚ ਦੱਖਣ ਦੀਆਂ ਦੋ ਫਿਲਮਾਂ 'ਰਾਵਣ' ਅਤੇ 'ਇੰਧਿਰਨ' ਦੇ ਨਾਲ 'ਐਕਸ਼ਨ ਰੀਪਲੇ' ਅਤੇ 'ਗੁਜਾਰਿਸ਼' ਹਨ। ਇਸ ਤਰ੍ਹਾਂ ਇਸ ਸਾਲ ਅਭਿਨੇਤਰੀ 'ਤੇ ਕਰੀਬ 300 ਕਰੋੜ ਰੁਪਏ ਲੱਗੇ ਹੋਏ ਹਨ। ਦੋ-ਭਾਸ਼ੀ ਵਿਗਿਆਨ-ਫੰਤਾਸੀ ਫਿਲਮ 'ਇੰਧਿਰਨ' ਵਿੱਚ ਐਸ਼ ਦੇ ਨਾਲ ਦੱਖਣ ਦੇ ਅਭਿਨੇਤਾ ਰਜਨੀਕਾਂਤ ਨੇ ਅਭਿਨੈ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਫਿਲਮ 125 ਕਰੋੜ ਰੁਪਏ ਦੇ ਬਜਟ ਵਿੱਚ ਬਣੀ ਹੈ। ਜੂਨ ਵਿੱਚ ਰਿਲੀਜ਼ ਹੋਣ ਜਾ ਰਹੀ ਫਿਲਮਕਾਰ ਮਣੀਰਤਨਮ ਦੀ ਫਿਲਮ 'ਰਾਵਣ' ਕਰੀਬ 45 ਕਰੋੜ ਰੁਪਏ ਵਿੱਚ ਬਣੀ ਹੈ। ਵਿਪੁਲ ਸ਼ਾਹ ਦੀ 'ਐਕਸ਼ਨ ਰੀਪਲੇ' ਵਿੱਚ ਕਰੀਬ 60 ਕਰੋੜ ਦਾ ਬਜਟ ਰਿਹਾ ਅਤੇ ਜੇਕਰ

Date:2010-03-25 Time:00:27:39

ਰਾਜਸਥਾਨ 'ਚ ਹੈ 6.5 ਅਰਬ ਬੈਰਲ ਕੱਚਾ ਤੇਲ!

ਨਵੀਂ ਦਿੱਲੀ - ਰਾਜਸਥਾਨ ਦੇ ਬਾੜਮੇਰ ਬੇਸਿਨ ਵਿਚ ਤੇਲ ਭੰਡਾਰਾਂ ਦੀ ਸਮਰੱਥਾ 2.5 ਅਰਬ ਬੈਰਲ ਵੱਧ ਕੇ 6.5 ਅਰਬ ਬੈਰਲ ਹੋ ਗਈ ਹੈ।ਪਹਿਲਾਂ ਇਹ ਮੌਜੂਦਗੀ 3.7 ਅਰਬ ਬੈਰਲ ਮੰਨੀ ਗਈ ਸੀ।ਕੇਅਰਨ ਇੰਡੀਆ ਲਿਮਟਡ ਵੱਲੋਂ ਕਰਾਈ ਗਈ ਸੋਧ ਤੋਂ ਅਲਾਵਾ ਤੇਲ ਭੰਡਾਰਾਂ ਦੀ ਖੋਜ ਕਰਨ ਵਾਲੀ ਸੁਤੰਤਰ ਏਜੰਸੀ ਡੈਗਲਾਇਰ ਅਤੇ ਮੈਕਨਾਟਨ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ।

Date:2010-03-25 Time:00:27:37

ਆਟੋ ਹੱਬ ਬਣ ਰਹੀ ਹੈ ਮਾਨੇਸਰ-ਬਾਵਲ ਪੱਟੀ:ਹੁੱਡਾ

ਗੁੜਗਾਂਵ - ਹਰਿਆਣਾ ਦੇ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਹੈ ਕਿ ਮਾਰੂਤੀ ਸੁਜ਼ੂਕੀ, ਹਾਂਡਾ ਅਤੇ ਹੀਰਾ ਹਾਂਡਾ ਜਿਹੀਆਂ ਨਾਮੀ ਕੰਪਨੀਆਂ ਦੀ ਮੌਜੂਦਗੀ ਨਾਲ ਮਾਨੇਸਰ-ਬਾਵਲ ਪੱਟੀ ਦੇਸ਼ ਦੇ ਆਟੋ ਹੱਬ ਦੇ ਰੂਪ ਵਿਚ ਵਿਕਸਿਤ ਹੁੰਦੀ ਜਾ ਰਹੀ ਹੈ।

Date:2010-03-25 Time:00:27:37

ਸ਼ੱਕੀ ਅੱਤਵਾਦੀ ਸਲਮਾਨ ਨੂੰ ਨਹੀਂ ਮਿਲੀ ਰਾਹਤ

ਦਿੱਲੀ ਦੀ ਇੱਕ ਅਦਾਲਤ ਨੇ ਇੰਡੀਅਨ ਮੁਜਾਹਿਦੀਨ ਦੇ ਕਥਿਤ ਅੱਤਵਾਦੀ ਸਲਮਾਨ ਨੂੰ 27 ਮਾਰਚ ਤੱਕ ਦੇ ਲਈ ਪੁਲਿਸ ਹਿਰਾਸਤ ਵਿੱਚ ਭੇਜਣ ਦਾ ਕੱਲ੍ਹ ਆਦੇਸ਼ ਦਿੱਤਾ।

Date:2010-03-25 Time:00:27:37

ਬਦਲੇਗੀ ਸੈਨਾ ਦੀ ਭਰਤੀ ਪ੍ਰਕ੍ਰਿਆ

ਜੈਪੁਰ - ਸੈਨਾ ਵਿਚ ਭਰਤੀ ਪ੍ਰਕ੍ਰਿਆ ਦੀਆਂ ਜਟਿਲਤਾਵਾਂ ਨੂੰ ਸੁਖਾਵਾਂ ਬਨਾਉਣ ਲਈ ਅਗਲੇ ਵਰ੍ਹੇ ਇਸ ਪ੍ਰਕ੍ਰਿਆ ਵਿਚ ਬਦਲਾਅ ਕੀਤਾ ਜਾਵੇਗਾ।ਸੈਨਾ ਭਰਤੀ ਦਫਤਰ ਜੈਪੁਰ ਦੇ ਉਪ ਮਹਾਂਨਿਦੇਸ਼ਕ ਬ੍ਰਿਗੇਡੀਅਰ ਅਰੁਣ ਕੁਮਾਰ ਤੁਲੀ ਨੇ ਸੀਕੇਅਰ ਵਿਖੇ ਸੈਨਾ ਭਰਤੀ ਸਥਾਨ ਉੱਪਰ ਪੱਤਰਕਾਰਾਂ ਨੂੰ ਇਹ ਜਾਣਕਾਰੀ ਦਿੱਤੀ।

Date:2010-03-25 Time:00:27:37

ਅਮਰੀਕਾ ਉੱਤੇ ਦਬਾਅ ਬਣਾਏ ਸਰਕਾਰ : ਕਰਾਤ

ਨਵੀਂ ਦਿੱਲੀ : ਮਾਰਕਸਵਾਦੀ ਕਮਿਊਨਿਸਟ ਪਾਰਟੀ (ਮਾਕਪਾ) ਮੁੱਖ ਸਕੱਤਰ ਪ੍ਰਕਾਸ਼ ਕਰਾਤ ਨੇ ਮੁੰਬਈ ਅੱਤਵਾਦੀ ਹਮਲਿਆਂ ਵਿੱਚ ਸ਼ਾਮਿਲ ਡੇਵਿਡ ਹੈਡਲੀ ਤੋਂ ਪੁੱਛਗਿੱਛ ਦੇ ਲਈ ਅਮਰੀਕਾ ਉੱਤੇ ਦਬਾਅ ਬਣਾਉਣ ਦੀ ਸਰਕਾਰ ਨੂੰ ਅਪੀਲ ਕੀਤੀ ਹੈ।

Date:2010-03-25 Time:00:27:37

ਪਾਕਿ 'ਚ ਡਰੋਨ ਹਮਲਾ, ਛੇ ਅੱਤਵਾਦੀ ਹਲਾਕ

ਮੀਰਾਨਸ਼ਾਹ : ਪਾਕਿਸਤਾਨ ਦੇ ਉੱਤਰ ਵਜੀਰੀਸਤਾਨ ਇਲਾਕੇ ਵਿੱਚ ਮੰਗਲਵਾਰ ਨੂੰ ਸੈਨਾ ਨੇ ਅਮਰੀਕੀ ਡਰੋਨ (ਮਨੁੱਖ ਰਹਿਤ ਹਵਾਈ ਯੰਤਰ) ਦੇ ਨਾਲ ਇੱਕ ਅੱਤਵਾਦੀ ਆਵਾਜਾਈ ਸਾਧਨ ਨੂੰ ਨਿਸ਼ਾਨਾ ਬਣਾਇਆ, ਜਿਸਦੇ ਵਿੱਚ ਸਵਾਰ ਕਰੀਬਨ ਛੇ ਅੱਤਵਾਦੀਆਂ ਦੀ ਮੌਤ ਹੋ ਗਈ।

Date:2010-03-25 Time:00:27:37

ਹੋਰ ਮਹਿੰਗੀਆਂ ਹੋਣਗੀਆਂ ਹੁੰਡਈ ਕਾਰਾਂ

ਕੋਲਕਾਤਾ : ਕਾਰ ਬਣਾਉਣ ਵਾਲੀ ਦੇਸ਼ ਦੀ ਦੂਜੀ ਸਭ ਤੋਂ ਵੱਡੀ ਕੰਪਨੀ ਹੁੰਡਈ ਮੋਟਰ ਇੰਡੀਆ ਲਿਮੀਟੇਡ ਲਾਗਤ ਵਿੱਚ ਹੋ ਰਹੇ ਵਾਧੇ ਦੇ ਮੱਦੇਨਜ਼ਰ ਆਉਂਦੀ ਇੱਕ ਅਪ੍ਰੈਲ ਤੋਂ ਆਪਣੀਆਂ ਕਾਰਾਂ ਦੀਆਂ ਕੀਮਤਾਂ ਵਿੱਚ ਚਾਰ ਹਜਾਰ ਤੋਂ ਪੰਜ ਹਜਾਰ ਰੁਪਏ ਤੱਕ ਦਾ ਵਾਧਾ ਕਰ ਸਕਦੀ ਹੈ।

Date:2010-03-25 Time:00:27:37

ਅਮਰੀਕੀ ਸੈਨਾ 'ਚ ਪਹਿਲੇ ਸਿੱਖ ਅਧਿਕਾਰੀ ਬਣੇ ਤੇਜਦੀਪ

ਵਾਸ਼ਿੰਗਟਨ - 31 ਸਾਲਾ ਕੈਪਟਨ ਤੇਜਦੀਪ ਸਿੰਘ ਰਤਨ ਬੀਤੇ ਦੋ ਦਹਾਕਿਆਂ ਵਿਚ ਦਾੜ੍ਹੀ ਅਤੇ ਪੱਗ ਸਮੇਤ ਅਮਰੀਕੀ ਫੌਜੀ ਅਧਿਕਾਰੀ ਦੀ ਸਿਖਲਾਈ ਪੂਰੀ ਕਰਨ ਵਾਲੇ ਪਹਿਲੇ ਸਿੱਖ ਅਧਿਕਾਰੀ ਬਣ ਗਏ ਹਨ।ਅਸਲ ਵਿਚ 1981 ਅਮਰੀਕੀ ਫੌਜ ਨੇ ਆਪਣੇ ਸਿਪਾਹੀਆਂ ਲਈ ਕਿਸੇ ਵੀ ਧਾਰਮਿਕ ਚਿੰਨ੍ਹ ਪਹਿਨਣ ਉੱਪਰ ਰੋਕ ਲਗਾ ਦਿੱਤੀ ਸੀ।

Date:2010-03-25 Time:00:27:37

ਪਾਕਿ ਦੀ ਅਪੀਲ 'ਤੇ ਕਰਾਂਗੇ ਵਿਚਾਰ : ਹਿਲੇਰੀ

ਇਸਲਾਮਾਬਾਦ : ਅਮਰੀਕਾ ਦੁਆਰਾ ਪਾਕਿਸਤਾਨ ਦੇ ਨਾਲ ਪ੍ਰਮਾਣੂ ਕਰਾਰ ਦੀ ਸੰਭਾਵਨਾ ਉੱਤੇ ਭਾਰਤ ਦੇ ਇਤਰਾਜਾਂ ਦੇ ਬਾਵਜੂਦ ਅਮਰੀਕਾ ਦੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਕਿਹਾ ਹੈ ਕਿ ਉਹਨਾਂ ਦਾ ਦੇਸ਼ ਗੈਰ ਸੈਨਿਕ ਪ੍ਰਮਾਣੂ ਕਰਾਰ ਦੇ ਪਾਕਿਸਤਾਨ ਦੀ ਅਪੀਲ ਉੱਤੇ ਵਿਚਾਰ ਕਰੇਗਾ।

Date:2010-03-25 Time:00:27:37

ਪਿਰਾਮਲ ਨੇ ਖਰੀਦਿਆ ਆਈ-ਪਿਲ ਬਰਾਂਡ

ਮੁੰਬਈ : ਦਵਾਈ ਬਣਾਉਣ ਵਾਲੀ ਕੰਪਨੀ ਸਿਲਪਾ ਦੀ ਸੰਕਟਕਾਲੀਨ ਗਰਭ ਨਿਰੋਧਕ ਦਵਾਈ ਆਈ-ਪਿਲ ਬਰਾਂਡ ਨਾਲ ਜੁੜ੍ਹੇ ਸਾਰੇ ਅਧਿਕਾਰ ਭਾਰਤੀ ਦਵਾਈ ਨਿਰਮਾਤਾ ਕੰਪਨੀ ਪਿਰਾਮਲ ਹੈਥਲਕੇਅਰ ਨੇ 95 ਕਰੋੜ ਰੁਪਏ ਵਿੱਚ ਅਧਿਗ੍ਰਹਿਣ ਕਰ ਲਏ ਹਨ।

Date:2010-03-25 Time:00:27:37

ਮੰਗ ਵੱਧਣ ਨਾਲ ਫੈਸਲੇ ਲੈਣ 'ਚ ਸੌਖ ਹੋਵੇਗੀ : ਸੁੱਬਾਰਾਵ

ਮੁੰਬਈ : ਰਿਜ਼ਰਵ ਬੈਂਕ ਦੇ ਗਵਰਨਰ ਡੀ. ਸੁੱਬਾਰਾਵ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਘਰੇਲੂ ਮੰਗ ਵਿੱਚ ਇਜ਼ਾਫ਼ਾ ਹੋਣ ਦੀ ਉਮੀਦ ਨੂੰ ਵੇਖਦਿਆਂ ਬੈਂਕ ਦੇ ਲਈ ਮੌਜੂਦਾ ਸਮੇਂ ਕੁੱਝ ਅਹਿਮ ਫੈਸਲੇ ਲੈਣ ਦੇ ਨਜ਼ਰੀਏ ਤੋਂ ਅਨੁਕੂਲ ਹੈ।

Date:2010-03-25 Time:00:27:37

ਰਾਮਨਵਮੀ ਕਾਰਣ ਬੰਦ ਰਹੇ ਸ਼ੇਅਰ ਬਾਜਾਰ

ਮੁੰਬਈ : ਰਾਮਨਵਮੀ ਦੇ ਮੌਕੇ ਉੱਤੇ ਛੁੱਟੀ ਦੇ ਕਾਰਣ ਅੱਜ ਬੰਬਈ ਸ਼ੇਅਰ ਬਾਜਾਰ (ਬੀਐੱਸਈ) ਅਤੇ ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਲਈ) ਅਤੇ ਅੰਤਰ ਬੈਂਕਿੰਗ ਮੁਦਰਾ ਕਾਰੋਬਾਰ ਬੰਦ ਰਿਹਾ ਹੈ।

Date:2010-03-25 Time:00:27:37

ਟਾਟਾ ਸਵੱਛ ਕਰਨਾਟਕ 'ਚ ਪੇਸ਼

ਬੈਂਗਲੂਰ : ਟਾਟਾ ਸਮੂਹ ਨੇ ਘੱਟ ਕੀਮਤ ਵਾਲਾ ਸ਼ੁੱਧ ਪੀਣ ਵਾਲਾ ਪਾਣੀ ਪਿਊਰੀਫਾਈਰ ਟਾਟਾ ਸਵੱਛ ਨੂੰ ਕੱਲ੍ਹ ਕਰਨਾਟਕ ਵਿੱਚ ਪੇਸ਼ ਕੀਤਾ।ਟਾਟਾ ਕੈਮੀਕਲਜ਼ ਦੇ ਮੁੱਖ ਵਿੱਤ ਅਧਿਕਾਰੀ ਪੀਕੇ ਘੋਸ਼ ਨੇ ਇੱਥੇ ਇਸਨੂੰ ਪੇਸ਼ ਕਰਨ ਦੇ ਮੌਕੇ ਉੱਤੇ ਪੱਤਰਕਾਰਾਂ ਨੂੰ ਕਿਹਾ ਕਿ ਟਾਟਾ ਸਵੱਚ ਦੇ ਲਈ ਨਾ ਤਾਂ ਬਿਜਲੀ ਅਤੇ ਨਾ ਹੀ ਪਾਈਪ ਦੇ ਰਾਹੀਂ ਨਿਰੰਤਰ ਪਾਣੀ ਸਪਲਾਈ ਦੀ ਜ਼ਰੂਰਤ ਹੈ।

Date:2010-03-25 Time:00:27:37

ਜੈਨ ਦਾ ਡੀਊਅਲ ਸਿਮ ਮੋਬਾਇਲ ਲਾਂਚ

ਨਵੀਂ ਦਿੱਲੀ : ਮੋਬਾਇਲ ਹੈਂਡਸੈੱਟ ਬਣਾਉਣ ਵਾਲੀ ਕੰਪਨੀ ਜੈਨ ਮੋਬਾਇਲ ਨੇ ਬਹੁਤ ਆਧੁਨਿਕ ਸਹੂਲਤਾਂ ਦੇ ਨਾਲ ਲੈੱਸ ਐਕਸ 380 ਸਸਤਾ ਮੋਬਾਇਲ ਫੋਨ ਅੱਜ ਪੇਸ਼ ਕੀਤਾ। ਇਸਦੀ ਕੀਮਤ 1399 ਰੁਪਏ ਹੈ।

Date:2010-03-25 Time:00:27:37

ਟੀਟੀ ਨੇ ਮਿਥਿਆ ਨਵਾਂ ਟੀਚਾ

ਨਵੀਂ ਦਿੱਲੀ : ਅੰਡਰ ਗਾਰਮੈਂਟ ਬਣਾਉਣ ਵਾਲੀ ਦੇਸ਼ ਦੀ ਪ੍ਰਮੁੱਖ ਕੰਪਨੀ ਟੀਟੀ ਲਿਮੀਟੇਡ ਨੇ ਅਗਲੇ ਦੋ ਵਰ੍ਹਿਆਂ ਵਿੱਚ 200 ਕਰੋੜ ਰੁਪਏ ਦਾ ਕਾਰੋਬਾਰ ਕਰਨ ਦੀ ਘੋਸ਼ਣਾ ਕਰਦਿਆਂ ਪ੍ਰੀਮੀਅਮ ਅਤੇ ਆਰਗੇਨਿਕ ਸ਼੍ਰੇਣੀ ਦੇ ਅੰਡਰਗਾਰਮੈਂਟ ਬਾਜਾਰ ਵਿੱਚ ਉਤਾਰੇ ਹਨ ਅਤੇ ਅੰਡਰਗਾਰਮੈਂਟ ਸ਼੍ਰੇਣੀ ਵਿੱਚ 51 ਨਵੇਂ ਉਤਪਾਦ ਪੇਸ਼ ਕੀਤੇ ਹਨ।

Date:2010-03-25 Time:00:27:37

ਫਿਲਮਾਂ ਤੋਂ ਸੰਨਿਆਸ ਨਹੀਂ ਲੈਣਗੇ ਅਮਿਤਾਭ

ਆਲੋਚਨਾਵਾਂ ਦੇ ਬਾਵਜੂਦ ਉਮਰ ਦੇ ਇਸ ਪੜਾਅ ਵਿੱਚ ਸਫ਼ਲਤਾਵਾਂ ਦੇ ਝੰਡੇ ਗੱਡਣ ਵਾਲੇ ਅਮਿਤਾਭ ਬੱਚਨ ਨੇ ਕਿਹਾ ਕਿ ਉਨ੍ਹਾਂ ਦੀ ਸਿਹਤ ਬਾਰੇ ਕਈ ਚਿੰਤਾਵਾਂ ਦੇ ਬਾਵਜੂਦ ਉਹ ਚਾਲੀ ਸਾਲ ਪੁਰਾਣੇ ਆਪਣੇ ਕਰੀਅਰ ਤੋਂ ਸੰਨਿਆਸ ਲੈਣ ਦੇ ਚਾਹਵਾਨ ਨਹੀਂ ਹਨ। 67 ਸਾਲਾ ਬੱਚਨ ਹਾਂਗਕਾਂਗ ਵਿੱਚ ਸੋਮਵਾਰ ਦੇਰ ਰਾਤ ਏਸ਼ਿਆਈ ਫਿਲਮ ਐਵਾਰਡਜ਼ ਸਮਾਰੋਹ ਵਿੱਚ ਲਾਈਫਟਾਇਮ ਅਚੀਵਮੈਂਟ ਪੁਰਸਕਾਰ ਨਾਲ ਸਨਮਾਨਿਤ ਕੀਤੇ ਗਏ। ਬੱਚਨ ਨੇ ਕਿਹਾ ਕਿ ਤੁਸੀਂ ਜੇਕਰ ਮੈਨੂੰ ਸਨਮਾਨ ਦਿਓਗੇ ਤਾਂ ਇਹ ਭਾਰਤੀ ਫਿਲਮ ਜਗਤ ਦਾ ਵੀ ਸਨਮਾਨ ਹੋਵੇਗਾ ਅਤੇ ਅਸਲ ਵਿੱਚ ਮੇਰੇ ਦੇਸ਼ ਦਾ ਮਾਣ ਵਧੇਗਾ। ਇਸ ਲਈ ਦਿਲੋਂ ਧੰਨਵਾਦ ਕਰਦਾ ਹਾਂ।

Date:2010-03-25 Time:00:27:36

ਬਹੁਤ ਬਿਜ਼ੀ ਹੈ ਆਮਨਾ ਸ਼ਰੀਫ਼

ਇਹ ਤਾਂ ਸਭ ਨੂੰ ਪਤਾ ਹੈ ਕਿ ਟੀ. ਵੀ. ਆਮਨਾ ਸ਼ਰੀਫ਼ ਨੂੰ ਖ਼ੂਬ ਰਾਸ ਆਇਆ ਹੈ। ਇਸੇ ਹੀ ਪਰਦੇ ਤੋਂ ਉਹ ਵੱਡੇ ਪਰਦੇ ਦੀ ਨਾਇਕਾ ਬਣੀ। ਅੱਜ-ਕਲ੍ਹ ਆਮਨਾ ਇਕ ਸੋਸ਼ਲ ਨੈਟਵਰਕਿੰਗ ਵੈਬਸਾਈਟ 'ਤੇ ਅਕਸਰ ਆਪਣੇ ਬਲਾਗ ਲਿਖ ਰਹੀ ਹੈ। 'ਆਲੂ ਚਾਟ' ਵਾਲੀ ਆਮਨਾ ਸ਼ਰੀਫ਼ ਬਲਾਗ ਰਾਹੀਂ ਲੋਕਾਂ ਨੂੰ ਸੁਨੇਹਾ ਦੇ ਰਹੀ ਹੈ ਕਿ ਹੁਣ ਉਸ ਦਾ ਫਿਰ ਕੰਮ-ਕਾਰ ਵਧ ਗਿਆ ਹੈ ਤੇ ਉਹ ਆਪਣੇ ਕਿੱਤੇ 'ਚ ਰੁੱਝ ਗਈ ਹੈ। ਦੱਸਣਾ ਤਾਂ ਆਮਨਾ ਇਹੀ ਚਾਹ ਰਹੀ ਹੈ ਕਿ 'ਆਲੂ ਚਾਟ' ਤੋਂ ਬਾਅਦ 'ਆਉ ਵਿਸ਼ ਕਰੇਂ' ਉਸ ਦੀ ਫ਼ਿਲਮ ਨੇ ਬਾਲੀਵੁੱਡ 'ਚ ਉਸ ਦਾ ਆਧਾਰ ਮਜ਼ਬੂਤ ਬਣਾ ਦਿੱਤਾ ਹੈ। ਇਸ ਗੱਲ ਦਾ ਕੋਈ ਫਰਕ ਨਹੀਂ ਕਿ ਇਹ ਦੋਵੇਂ ਫ਼ਿਲਮਾਂ ਆਈਆਂ ਗਈਆਂ ਵਾਲੀ ਗੱਲ ਸਨ। ਫਲਾਪ ਫ਼ਿਲਮਾਂ ਦੀ ਨਾਇਕਾ ਨੂੰ ਕੰਮ ਮਿਲਣਾ ਹੈਰਾਨਗੀ ਹੈ ਕਿ ਹੁਣ ਜਦ ਖ਼ੁਦ ਆਮਨਾ ਸ਼ਰੀਫ਼ ਕਹਿ ਰਹੀ ਹੈ ਕਿ ਉਸ ਦਾ ਕੈਰੀਅਰ ਇਸ ਸ

Date:2010-03-25 Time:00:27:36

ਰਾਜਨੀਤੀ ਤੋਂ ਕਾਜੋਲ ਨੂੰ ਨਫ਼ਰਤ

ਅਜੈ ਦੇਵਗਨ ਦੀ ਸਿਆਣੀ ਪਤਨੀ ਤੇ ਬਾਲੀਵੁੱਡ ਦੀ ਅਜੇ ਤੱਕ ਚਹੇਤੀ ਨਾਇਕਾ ਕਾਜੋਲ ਨੂੰ ਰਾਜਨੀਤੀ ਤੋਂ ਸਖ਼ਤ ਨਫ਼ਰਤ ਹੈ। ਕਾਜੋਲ ਦਾ ਕਹਿਣਾ ਹੈ ਕਿ ਆਪਣੇ ਕੰਮ 'ਚ ਇਮਾਨਦਾਰੀ ਨਾਲ ਧਿਆਨ ਦੇਣਾ ਵੀ ਦੇਸ਼ ਸੇਵਾ ਹੈ। ਕਾਜੋਲ ਤਾਂ ਰਾਜਨੀਤੀ ਤੋਂ ਇਸ ਕਦਰ ਨਫ਼ਰਤ ਕਰਦੀ ਹੈ ਕਿ ਉਹ ਨਹੀਂ ਚਾਹੁੰਦੀ ਕਿ ਯੋਗਾ ਗੁਰੂ ਬਾਬਾ ਰਾਮਦੇਵ ਕੋਈ ਰਾਜਨੀਤਕ ਪਾਰਟੀ ਬਣਾਉਣ ਤੇ ਰਾਜਨੀਤੀ 'ਚ ਆਉਣ। ਕਾਜੋਲ ਯੋਗ ਗੁਰੂ ਵਜੋਂ ਬਾਬਾ ਰਾਮਦੇਵ ਦਾ ਬਹੁਤ ਸਤਿਕਾਰ ਕਰਦੀ ਹੈ। ਅਜੈ ਦੇਵਗਨ ਦੇ ਰਾਜਨੀਤੀ ਬਾਰੇ ਕੀ ਵਿਚਾਰ ਹਨ। ਕਾਜੋਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਉਹ ਰੋਕੇਗੀ ਨਹੀਂ ਪਰ ਉਹ ਪੱਕੇ ਤੌਰ 'ਤੇ ਇਸ ਖੇਡ ਤੋਂ ਦੂਰ ਰਹਿਣਾ ਚਾਹੇਗੀ।

Date:2010-03-25 Time:00:27:36

ਘਰ 'ਚ ਰੱਖੋ ਫੈਂਗਸ਼ੁਈ ਕਛੂਆ

ਡ੍ਰੈਗਨ ਮੂੰਹ ਵਾਲਾ ਕਛੂਆ ਖੁਸ਼ਹਾਲੀ ਦਾ ਪ੍ਰਤੀਕ ਹੈ। ਇਸ ਲਈ ਇਸ ਨੂੰ ਬੈਡਰੂਮ ਵਿੱਚ ਨਾ ਰੱਖ ਕੇ ਬੈਠਕ ਵਿੱਚ ਰੱਖੋ। ਇਹ ਪੂਰਬ ਜਾਂ ਉੱਤਰ ਦਿਸ਼ਾ ਵਿੱਚ ਰੱਖਿਆ ਜਾਵੇ ਤਾਂ ਬਹੁਤ ਹੀ ਵਧੀਆ ਹੈ। ਫੈਂਗਸ਼ੁਈ ਨਾਲ ਵਾਸਤੂ ਦੋਸ਼ ਨਿਵਾਰਨ ਵਿੱਚ ਦੂਜਾ ਨੰਬਰ ਕਛੂਏ ਦਾ ਆਉਂਦਾ ਹੈ। ਜੇਕਰ ਤੁਹਾਡੇ ਘਰ ਵਿੱਚ ਜੇਕਰ ਕਛੂਆ ਮੌਜੂਦ ਹੈ ਤਾਂ ਸਮਝੋ ਕਿ ਤੁਹਾਡੀ ਬਿਮਾਰੀ ਅਤੇ ਵਿਰੋਧੀਆਂ ਦੀ ਸਮਾਪਤੀ ਹੋ ਗਈ ਹੈ।

Date:2010-03-25 Time:00:27:36

ਫੈਂਗਸ਼ੁਈ ਨਾਲ ਘਰ ਵਿੱਚ ਖੁਸ਼ਹਾਲੀ

ਜੇਕਰ ਤੁਹਾਡੇ ਘਰ-ਪਰਿਵਾਰ ਵਿੱਚ ਖੁਸ਼ਹਾਲੀ ਨਹੀਂ ਹੈ ਅਤੇ ਤੁਹਾਡੇ ਘਰ ਵਿੱਚ ਨਕਰਾਤਮਿਕ ਊਰਜਾ ਦਾ ਪ੍ਰਭਾਵ ਹੈ ਤਾਂ ਅਜਿਹੀ ਦਸ਼ਾ ਵਿੱਚ ਤੁਸੀਂ ਚੀਨੀ ਬੰਬੂ ਦਾ ਘਰ ਵਿੱਚ ਪ੍ਰਯੋਗ ਕਰੋ। ਬੰਬੂ ਦਾ ਦਰੱਖਤ ਤੁਹਾਡੇ ਘਰ ਵਿੱਚ ਸਕਰਾਤਮਿਕ ਊਰਜਾ ਦੇ ਪ੍ਰਭਾਵ ਵਿੱਚ ਵਾਧਾ ਕਰਦਾ ਹੈ। ਜੇਕਰ ਤੁਹਾਡੀ ਕਿਸਮਤ ਤੁਹਾਡੇ ਤੋਂ ਰੁੱਸ ਗਈ ਲੱਗਦੀ ਹੈ ਅਤੇ ਸੰਪਤੀ ਅਤੇ ਆਮਦਨ ਵਧਾਉਣ ਦੀ ਤੁਹਾਡੀ ਹਰ ਕੋਸ਼ਿਸ਼ ਬੇਅਰਥ ਹੋ ਰਹੀ ਹੈ, ਤਾਂ ਮਕਾਨ ਜਾਂ ਵਪਾਰ ਸਥਾਨ ਦੇ ਮੁੱਖ ਦਰਵਾਜ਼ੇ ਤੇ ਚੀਨੀ ਫੈਂਗਸ਼ੁਈ ਦੀਆਂ ਪੌਣ ਘੰਟੀਆਂ ਅਤੇ ਚੀਨੀ ਸਿੱਕੇ ਲਗਾਉ।

Date:2010-03-25 Time:00:27:36

ਮੁਲਾਇਮ ਦੇ ਬਿਆਨ ਦੀ ਚਹੁੰ ਪਾਸਿਉਂ ਆਲੋਚਨਾ

ਲਖਨਊ - ਸਪਾ ਮੁਖੀ ਮੁਲਾਇਮ ਸਿੰਘ ਯਾਦਵਾ ਨੇ ਬੀਤੇ ਕੱਲ੍ਹ ਕਿਹਾ ਕਿ ਮਹਿਲਾ ਰਿਜ਼ਰਵੇਸ਼ਨ ਬਿੱਲ ਦਾ ਲਾਹਾ ਸਿਰਫ ਵੱਡੇ ਉਦਯੋਗਪਤੀਆਂ ਅਤੇ ਅਫਸਰਾਂ ਦੇ ਪਰਿਵਾਰਾਂ ਦੀ ਔਰਤਾਂ ਨੂੰ ਮਿਲੇਗਾ।ਉਹਨਾਂ ਨਾਲ ਨੌਜਵਾਨ ਛੇੜਖਾਨੀ ਕਰਨਗੇ ਅਤੇ ਸੀਟੀਆਂ ਬਜਾਉਣਗੇ।

Date:2010-03-25 Time:00:27:36

ਮਿਆਮੀ ਕੁਆਲੀਫਾਇਰ, ਸੋਮਦੇਵ ਦੀ ਚੁਣੌਤੀ ਖਤਮ

ਮਿਆਮੀ - ਬੀਤੇ ਕੱਲ੍ਹ ਖੇਡੇ ਗਏ ਦੋਜੇ ਦੌਰ ਦੇ ਮੁਕਾਬਲੇ ਵਿਚ ਸੋਮਦੇਵ ਨੂੰ ਵਿਸ਼ਵ ਦੇ 85ਵਾਂ ਸਥਾਨ ਪ੍ਰਾਪਤ ਖਿਡਾਰੀ ਯੂਕ੍ਰੇਨ ਦੇ ਐਲੀਆ ਮਾਰਚੇਂਕੋ ਨੇ 6-4, 6-3 ਨਾਲ ਹਰਾ ਦਿੱਤਾ।ਇਸ ਦੇ ਨਾਲ ਹੀ ਇਸ ਟੂਰਨਾਮੈਂਟ ਵਿਚ ਉਹਨਾਂ ਦਾ ਸਫਰ ਖਤਮ ਹੋ ਗਿਆ।

Date:2010-03-25 Time:00:27:36

ਹਾਕੀ ਨੂੰ ਹੱਲ੍ਹਾਸ਼ੇਰੀ ਦੇਣ ਲਈ ਸੰਕਲਪ ਬੱਧ ਹੈ ਐਮਪੀ:ਸ਼ਿਵਰਾਜ

ਭੋਪਾਲ - ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਰਾਸ਼ਟਰੀ ਖੇਡ ਹਾਕੀ ਨੂੰ ਹੱਲ੍ਹਾਸ਼ੇਰੀ ਦੇਣ ਲਈ ਸੰਕਲਪ ਬੱਧ ਹੈ।ਚੌਹਾਨ ਨੇ ਨਵੇਂ ਬਣੇ ਐਬਾਗ ਸਟੇਡੀਅਮ ਵਿਚ 64ਵੇਂ ਕੁਲ ਹਿੰਦ ਅਬਦੁੱਲਾ ਖਾਂ ਗੋਲਡ ਕੱਪ ਹਾਕੀ ਟੂਰਨਾਮੈਂਟ ਦਾ ਉਦਘਾਟਨ ਕਰਨ ਮੌਕੇ ਇਹ ਗੱਲ ਕਹੀ।

Date:2010-03-25 Time:00:27:36


1   2  

page no.1

Select news date :

31 - 3 - 2010
30 - 3 - 2010
29 - 3 - 2010
28 - 3 - 2010
27 - 3 - 2010
26 - 3 - 2010
25 - 3 - 2010
24 - 3 - 2010
23 - 3 - 2010
22 - 3 - 2010
21 - 3 - 2010
20 - 3 - 2010
19 - 3 - 2010
18 - 3 - 2010
17 - 3 - 2010
16 - 3 - 2010
15 - 3 - 2010
14 - 3 - 2010
13 - 3 - 2010
12 - 3 - 2010
11 - 3 - 2010
10 - 3 - 2010
9 - 3 - 2010
8 - 3 - 2010
7 - 3 - 2010
6 - 3 - 2010
5 - 3 - 2010
4 - 3 - 2010
3 - 3 - 2010
2 - 3 - 2010
1 - 3 - 2010