Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 24 - 3 - 2010

ਕੈਟ ਨਹੀਂ ਸੀ ਸਲਮਾਨ ਦੇ ਨਾਲ

ਪਿੱਛਲੇ ਦਿਨਾਂ ਵਿੱਚ ਨੀਲਾਮ ਹੋਈ ਆਈਪੀਐਲ ਦੀ ਕ੍ਰਿਕੇਟ ਟੀਮ ਖਰੀਦਣ ਲਈ ਸਲਮਾਨ ਖਾਨ ਵੀ ਗਏ ਸੀ, ਪਰ ਉਹਨਾਂ ਦੀ ਬੋਲੀ ਘੱਟ ਪੈ ਗਈ ਅਤੇ ਸੱਲੂ ਭਾਈ ਨੂੰ ਖਾਲ ਹੱਥ ਮੁੜਨਾ ਪਿਆ। ਸਲਮਾਨ ਇਸ ਤੋਂ ਹੈਰਾਨ ਰਹਿ ਗਏ ਕਿਉਂਕਿ ਉਹਨਾਂ ਨੂੰ ਵਿਸ਼ਵਾਸ ਸੀ ਕਿ ਟੀਮ ਉਹਨਾਂ ਨੂੰ ਹੀ ਮਿਲੇਗੀ।

Date:2010-03-24 Time:00:11:39

ਜ਼ਹਿਰੀਲੀ ਗੈਸ ਫੈਲਣ ਨਾਲ 55 ਬਿਮਾਰ

ਪੇਈਚਿੰਗ : ਚੀਨ ਦੇ ਦੱਖਣੀ ਗੁਆਂਗਜੀ ਜੁਆਂਗ ਇਲਾਕੇ ਸਥਿਤ ਇੱਕ ਫੈਕਟਰੀ ਵਿੱਚ ਕੱਲ੍ਹ ਜ਼ਹਿਰੀਲੀ ਗੈਸ ਫੈਲਣ ਨਾਲ ਘੱਟ ਤੋਂ ਘੱਟ 55 ਲੋਕ ਬਿਮਾਰ ਹੋ ਗਏ, ਜਿਨ੍ਹਾਂ ਵਿੱਚੋਂ ਪੰਜ ਦੀ ਹਾਲਤ ਬਹੁਤ ਜਿਆਦਾ ਗੰਭੀਰ ਹੈ।

Date:2010-03-24 Time:00:11:38

ਗੂਗਲ ਦਾ ਚੀਨੀ ਸਰਚ ਇੰਜਣ ਹਾਂਗਕਾਂਗ ਟ੍ਰਾਂਸਫਰ

ਸੈਨ ਫ੍ਰਾਂਸਿਸਕੋ - ਇੰਟਰਨੈਟ ਕੰਪਨੀ ਗੂਗਲ ਨੇ ਆਪਣੇ ਚੀਨੀ ਭਾਸ਼ਾ ਦੇ ਸਰਚ ਇੰਜਣ ਦੇ ਸੰਚਾਲਨ ਨੂੰ ਹਾਂਗਕਾਂਗ ਟ੍ਰਾਂਸਫਰ ਕਰ ਦਿੱਤਾ ਹੈ। ਇਸਦੇ ਨਾਲ ਹੀ ਚੀਨੀ ਭਾਸ਼ਾ ਦੇ ਸਰਚ ਇੰਜਣ ਨੂੰ ਸੈਂਸਰ ਕਰਨਾ ਵੀ ਬੰਦ ਕਰ ਦਿੱਤਾ ਗਿਆ ਹੈ। ਸੂਤਰਾਂ ਅਨੁਸਾਰ ਸੋਮਵਾਰ ਨੂੰ ਇਸ ਬਾਰੇ ਘੋਸ਼ਣਾ ਕੀਤੀ ਗਈ। ਇਸ ਤੋਂ ਪਹਿਲਾਂ 12 ਜਨਵਰੀ ਨੂੰ ਗੂਗਲ ਨੇ ਸਾਈਬਰ ਹਮਲੇ ਦੇ ਕਾਰਨ ਚੀਨੀ ਸਰਚ ਇੰਜਣ ਦੀ ਸੈਂਸਰਿੰਗ ਨੂੰ ਬੰਦ ਕਰਨ ਦਾ ਐਲਾਨ ਕੀਤਾ ਸੀ।

Date:2010-03-24 Time:00:11:38

ਹਾਈ ਕੋਰਟ ਦਾ ਨਾਨਾਵਤੀ ਕਮਿਸ਼ਨ ਨੂੰ ਆਦੇਸ਼

ਅਹਿਮਦਾਬਾਦ - ਗੁਜਰਾਤ ਹਾਈ ਕੋਰਟ ਨੇ ਸੋਮਵਾਰ ਨੂੰ ਗੋਧਰਾ ਕਾਂਡ ਤੋਂ ਬਾਅਦ ਭੜਕੇ ਫਿਰਕੂ ਦੰਗਿਆਂ ਦੇ ਮਾਮਲੇ 'ਚ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਪੇਸ਼ੀ ਦੇ ਸਿਲਸਿਲੇ 'ਚ ਨਾਨਾਵਤੀ ਕਮਿਸ਼ਨ ਨੂੰ ਨੋਟਿਸ ਭੇਜ ਕੇ ਪਹਿਲੀ ਅਪ੍ਰੈਲ ਤਕ ਆਪਣਾ ਪੱਖ ਸਾਫ਼ ਕਰਨ ਲਈ ਕਿਹਾ ਹੈ।

Date:2010-03-24 Time:00:11:37

ਗਰਮੀ ਨੇ ਤੋੜ੍ਹਿਆ ਦਿੱਲੀ 'ਚ ਰਿਕਾਰਡ

ਨਵੀਂ ਦਿੱਲੀ : ਰਾਜਧਾਨੀ ਵਿੱਚ ਗਰਮੀ ਨੇ ਕੱਲ੍ਹ ਪਿਛਲੇ 65 ਸਾਲਾਂ ਦਾ ਰਿਕਾਰਡ ਤੋੜ੍ਹ ਦਿੱਤਾ। ਇੱਥੇ ਅਧਿਕਤਮ ਤਾਪਮਾਨ 38.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਆਮ ਤੋਂ ਸੱਤ ਡਿਗਰੀ ਤੋਂ ਜਿਆਦਾ ਹੈ।

Date:2010-03-24 Time:00:11:37

ਟੈਲੀਕਾਮ ਖੇਤਰ ਦੇਵੇਗਾ ਇੱਕ ਲੱਖ ਨੌਕਰੀਆਂ

ਨਵੀਂ ਦਿੱਲੀ - ਜਿੱਥੇ ਦੇਸੀ ਰੋਜ਼ਗਾਰ ਬਜ਼ਾਰ ਲਗਾਤਾਰ ਸ਼ੁਭ ਖ਼ਬਰਾਂ ਦੇ ਰਿਹਾ ਹੈ, ਉੱਥੇ ਹੀ ਵਿਦੇਸ਼ ਦੇ ਲੋਕ ਭਾਰਤ ਵਰਗੇ ਭਾਗਸ਼ਾਲੀ ਨਹੀਂ ਹਨ। ਗਲੋਬਲ ਕੰਸਲਟੈਂਸੀ ਫਰਮ ਅਨਸਰਟ ਐਂਡ ਯੰਗ ਦੇ ਮੁਤਾਬਿਕ ਅਗਲੇ ਵਿੱਤ ਵਰ੍ਹੇ 2010-11 ਵਿੱਚ ਇੰਡੀਆ ਇੰਕ ਨਿਯੁਕਤੀਆਂ ਵਿੱਚ 10 ਤੋਂ 15 ਫੀਸਦੀ ਦਾ ਵਾਧਾ ਕਰੇਗਾ। ਇਸ ਵਿੱਚ ਸਭ ਤੋਂ ਜ਼ਿਆਦਾ ਨੌਕਰੀਆਂ ਟੈਲੀਕਾਮ ਦੇ ਖੇਤਰ ਵਿੱਚ ਮਿਲਣਗੀਆਂ।

Date:2010-03-24 Time:00:11:37

ਡੇਬਿਟ ਕਾਰਡ ਨਾਲ ਕਰੋ ਮਿਊਚਅਲ ਫੰਡ ਭੁਗਤਾਨ

ਨਵੀਂ ਦਿੱਲੀ : ਭਾਰਤੀ ਸਟੇਟ ਬੈਂਕ ਅਤੇ ਐੱਸਜੀਏਐੱਮ ਦੇ ਸੰਯੁਕਤ ਕਾਰੋਬਾਰ ਐੱਸਬੀਆਈ ਫੰਡਜ਼ ਮੈਨੇਜਮੈਂਟ ਪ੍ਰਾਈਵੇਟ ਲਿਮੀਟੇਡ ਨੇ ਨਿਵੇਸ਼ ਦੇ ਭੁਗਤਾਨ ਵਾਸਤੇ ਨਵੇਂ ਵਿਕਲਪ ਦੇ ਰੂਪ ਵਿੱਚ ਬੈਂਕ ਦੇ ਏਟੀਐੱਮ ਸਹਿ ਡੇਬਿਟ ਕਾਰਡ ਦੇ ਰਾਹੀਂ ਐੱਸਬੀਆਈ ਮਿਊਚਅਲ ਫੰਡ ਵਿੱਚ ਆਨਲਾਈਨ ਨਿਵੇਸ਼ ਦੀ ਪੇਸ਼ਕਸ਼ ਕੀਤੀ ਹੈ।

Date:2010-03-24 Time:00:11:37

ਧਨਲਕਸ਼ਮੀ ਬੈਂਕ ਨੇ ਲਾਂਚ ਕੀਤਾ ਕ੍ਰੇਡਿਟ ਕਾਰਡ

ਨਵੀਂ ਦਿੱਲੀ : ਨਿੱਜੀ ਖੇਤਰ ਦੇ ਧਨ ਲਕਸ਼ਮੀ ਬੈਂਕ ਨੇ ਖੁਦਰਾ ਸੰਪਦਾ ਕਾਰੋਬਾਰ ਵਿੱਚ ਪ੍ਰਵੇਸ਼ ਕਰਨ ਦੀ ਅੱਜ ਘੋਸ਼ਣਾ ਕਰਦਿਆਂ ਕ੍ਰੇਡਿਟ ਕਾਰੋਬਾਰ ਸ਼ੁਰੂ ਕੀਤਾ। ਬੈਂਕ ਨੇ ਧਨਲਕਸ਼ਮੀ ਬੈਂਕ ਪਲੇਟੀਨਮ ਅਤੇ ਗੋਲਡ ਕ੍ਰੇਡਿਟ ਕਾਰਡ ਪੇਸ਼ ਕੀਤਾ ਹੈ।

Date:2010-03-24 Time:00:11:37

ਐਕਸਾਈਡ ਦੀ ਨਵੀਂ ਬੈਟਰੀ ਲਾਂਚ

ਨਵੀਂ ਦਿੱਲੀ : ਲੇਡ ਐਸਿਡ ਬੈਟਰੀ ਬਣਾਉਣ ਵਾਲੀ ਦੇਸ਼ ਦੀ ਮੋਹਰੀ ਕੰਪਨੀ ਐਕਸਾਈਡ ਇੰਡਸਟਰੀ ਲਿਮੀਟੇਡ ਨੇ ਯੂਪੀਐੱਸ ਦੇ ਲਈ ਉਪਯੋਗੀ ਨਵੀਂ ਪਾਵਰ ਸੇਫ਼ ਐਨਐਕਸਟੀ ਬੈਟਰੀ ਪੇਸ਼ ਕਰਨ ਦੀ ਅੱਜ ਘੋਸ਼ਣਾ ਕੀਤੀ।

Date:2010-03-24 Time:00:11:37

ਸੂਤ ਦੀ ਕਮੀ, ਕੀਮਤਾਂ ਵੱਧੀਆਂ

ਨਵੀਂ ਦਿੱਲੀ : ਕੱਪੜਾ ਮਿਲਾਂ ਨੇ ਸੂਤ ਦੀਆਂ ਕੀਮਤਾਂ ਭਵਿੱਖ ਵਿੱਚ ਬਹੁਤ ਜਿਆਦਾ ਵੱਧਣ ਦੀ ਆਸ਼ੰਕਾ ਦੇ ਮੱਦੇਨਜ਼ਰ ਕੱਪੜਾ ਉਦਯੋਗ ਨੂੰ ਸੂਤ ਦੀ ਸਪਲਾਈ ਕੀਤੇ ਜਾਣ ਉੱਤੇ ਚਿੰਤਾ ਪ੍ਰਗਟ ਕੀਤੀ ਹੈ।

Date:2010-03-24 Time:00:11:37

ਤੇਜੀ ਨਾਲ ਖੁੱਲ੍ਹਿਆ ਸ਼ੇਅਰ ਬਾਜਾਰ

ਮੁੰਬਈ : ਕੌਮਾਂਤਰੀ ਚੰਗੇ ਸੰਕੇਤਾਂ ਦੇ ਵਿਚਕਾਰ ਘਰੇਲੂ ਸ਼ੇਅਰ ਬਾਜਾਰਾਂ ਵਿੱਚ ਵਿਦੇਸ਼ੀ ਪੂੰਜੀ ਪ੍ਰਵਾਹ ਵੱਧਣ ਨਾਲ ਬੰਬਈ ਸ਼ੇਅਰ ਬਾਜਾਰ ਦਾ ਸੂਚਕ ਅੰਕ ਅੱਜ ਦੇ ਸ਼ੁਰੂਆਤੀ ਕਾਰੋਬਾਰ ਵਿੱਚ 120 ਅੰਕ ਦੀ ਤੇਜੀ ਨਾਲ ਖੁੱਲ੍ਹਿਆ।

Date:2010-03-24 Time:00:11:37

ਹੁਣ ਖਰਾਟੇ ਰੋਕਣ ਲਈ ਸਪ੍ਰੇ ਬਾਜ਼ਾਰ 'ਚ

ਨਵੀਂ ਦਿੱਲੀ : ਖਰਾਟੇ ਤੋਂ ਪਰੇਸ਼ਾਨ ਲੋਕਾਂ ਦੇ ਲਈ ਚੰਗੀ ਖ਼ਬਰ ਖਰਾਟੇ ਰੋਕਣ ਵਾਲਾ ਆਪਣੀ ਤਰ੍ਹਾਂ ਦੀ ਪਹਿਲੀ ਸਪ੍ਰੇ ਬਾਜਾਰ ਵਿੱਚ ਪੇਸ਼ ਕੀਤੀ, ਜਿਸਦਾ ਸੌਂਣ ਤੋਂ ਪਹਿਲਾਂ ਉਪਯੋਗ ਕਰ ਲੈਣ ਨਾਲ ਲੋਕ ਰਾਤ ਭਰ ਚੈਨ ਦੀ ਨੀਂਦ ਸੌਂ ਸਕਣਗੇ। ਉਮੇਸ਼ ਮੋਦੀ ਸਮੂਹ ਦੀ ਕੰਪਨੀ ਮੋਦੀ ਓਮੈਗਾ ਨੇ ਆਪਣਾ ਅਨੋਖਾ ਉਤਪਾਦ ਅੱਜ ਬਾਜਾਰ ਵਿੱਚ ਉਤਾਰਿਆ।

Date:2010-03-24 Time:00:11:37

ਭਾਗ ਮਿਲਖਾ ਭਾਗ

'ਰੰਗ ਦੇ ਬਸੰਤੀ' ਵਰਗੀ ਸਫਲ ਅਤੇ 'ਦਿੱਲੀ 6' ਵਰਗੀ ਫਲਾਪ ਫ਼ਿਲਮ ਬਨਾਉਣ ਵਾਲੇ ਰਾਕੇਸ਼ ਓਮਪ੍ਰਕਾਸ਼ ਮੇਹਰਾ ਨੇ ਆਪਣੀ ਅਗਲੀ ਫ਼ਿਲਮ 'ਭਾਗ ਮਿਲਖਾ ਭਾਗ' ਬਨਾਉਣ ਦੀ ਘੋਸ਼ਣਾ ਕੀਤੀ ਹੈ। ਇਹ ਇੱਕ ਬਾਯੋਗ੍ਰਾਫਿਕਲ ਫ਼ਿਲਮ ਹੋਵੇਗੀ ਜੋ ਕਿ ਭਾਰਤੀ ਐਥਲੀਟ ਮਿਲਖਾ ਸਿੰਘ ਦੇ ਜੀਵਨ ਤੇ ਅਧਾਰਿਤ ਹੋਵੇਗੀ।

Date:2010-03-24 Time:00:11:37

ਤਮਿਲ-ਤੇਲਗੁ ਵਿੱਚ ਵੀ ਪ੍ਰਿੰਸ

ਵੇਖਿਆ ਜਾਵੇ ਤਾਂ ਬਾਲੀਵੁੱਡ ਹੋਲੀ-ਹੋਲੀ ਗਲੋਬਲ ਹੁੰਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਦੇਸ਼ ਦੇ ਕਈ ਭਾਗਾਂ ਵਿੱਚ ਵੀ ਹਿੰਦੀ ਫ਼ਿਲਮਾਂ ਦਾ ਬਜ਼ਾਰ ਲਗਾਤਾਰ ਫੈਲ ਰਿਹਾ ਹੈ। ਇਹ ਫ਼ਿਲਮਾਂ ਨੂੰ ਕਈ ਖੇਤਰੀ ਭਾਸ਼ਾਵਾਂ ਵਿੱਚ ਡਬ ਕਰ ਕੇ ਪੇਸ਼ ਕਰਨਾ ਹੁਣ ਆਮ ਗੱਲ ਹੋ ਗਈ ਹੈ।

Date:2010-03-24 Time:00:11:37

ਪੂਰੀ ਹੋਣ ਵਾਲੀ ਹੈ ਦੀਪਿਕਾ ਦੀ ਇੱਛਾ

ਸ਼ਾਹਰੁਖ ਖਾਨ ਦੇ ਨਾਲ 'ਓਮ ਸ਼ਾਂਤੀ ਓਮ' ਕਰ ਚੁਕੀ ਦੀਪਿਕਾ ਪਾਦੁਕੋਣ ਨੇ ਇੱਛਾ ਪ੍ਰਕਟ ਕੀਤੀ ਸੀ ਕਿ ਉਹ ਸਲਮਾਨ ਖਾਨ ਦੇ ਨਾਲ ਫ਼ਿਲਮ ਕਰਨਾ ਚਾਹੁੰਦੀ ਹੈ ਅਤੇ ਉਹਨਾਂ ਦੀ ਇਹ ਇੱਛਾ ਪੂਰੀ ਹੋ ਗਈ ਹੈ

Date:2010-03-24 Time:00:11:36

ਪਿਸਤੌਲਧਾਰੀ ਨਾ ਬਣਾਓ ਸ਼ਹੀਦ-ਏ-ਆਜ਼ਮ ਨੂੰ

ਜਦੋਂ ਦੇਸ਼ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜ੍ਹਿਆ ਕਿਸੇ ਪਾਗਲ ਦੀ ਤਰ੍ਹਾਂ ਉਸ ਤੋਂ ਮੁਕਤ ਹੋਣ ਦੇ ਲਈ ਤੜਫ਼ ਰਿਹਾ ਸੀ, ਤਦ ਇਸ ਮੁਲ਼ਕ ਦੀਆਂ ਕਈ ਮਾਂਵਾਂ ਨੇ ਕਈ ਜਿੰਦਾਦਿਲ ਇਨਸਾਨ ਨੂੰ ਜਨਮ ਦਿੱਤਾ, ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਵਾਉਣ ਦੇ ਲਈ ਆਪਣੀ ਜਾਨ ਦੀ ਬਾਜ਼ੀ ਲਗਾ ਦਿੱਤੀ, ਤਾਂ ਜੋ ਦੇਸ਼ ਦੇ ਨਾਗਰਿਕ ਨੂੰ ਮੁੜ੍ਹ ਤੋਂ ਖੁੱਲ੍ਹੀ ਹਵਾ ਵਿੱਚ ਸਾਹ ਲੈ ਸਕਣ, ਪ੍ਰੰਤੂ ਇਹਨਾਂ ਭਾਰਤ ਮਾਂ ਦੇ ਲਾਲਾਂ ਨੂੰ ਸਿਰਫ਼ ਅਤੇ ਸਿਰਫ਼ ਫੁੱਲਾਂ ਦੀ ਮਾਲਾਵਾਂ ਹੀ ਨਸੀਬ ਹੋਈਆਂ, ਇਹਨਾਂ ਦੇ ਸਫ਼ਨਿਆਂ ਦਾ ਦੇਸ਼ ਹਾਲੇ ਵੀ ਵਿਕਸਤ ਨਹੀਂ ਹੋ ਸਕਿਆ, ਇਹਨਾਂ ਨੂੰ ਹਿੰਸਕ ਸੋਚ ਦਾ ਘੋਸ਼ਿਤ ਕਰ ਦਿੱਤਾ।

Date:2010-03-24 Time:00:11:36

ਫੁੱਟਬਾਲ ਅਲੂਣਾ ਮਿਆਣਾ ਬਣਿਆ ਚੈਂਪੀਅਨ

ਲੁਧਿਆਣਾ - ਨੌਜਵਾਨ ਵੈਲਫੇਅਰ ਸਪੋਰਟਸ ਕਲੱਬ ਗੋਬਿੰਦਪੁਰਾ (ਨਵਾਂ ਪਿੰਡ) ਵਲੋਂ ਕਰਵਾਇਆ ਗਿਆ ਰਾਜ ਪੱਧਰੀ ਫੁੱਟਬਾਲ ਟੂਰਨਾਮੈਂਟ ਵਿਚ 16 ਟੀਮਾਂ ਨੇ ਹਿੱਸਾ ਲਿਆ।ਅਖੀਰ ਫਾਈਨਲ ਵਿਚ ਅਲੂਣਾ ਮਿਆਣਾ ਫੁੱਟਬਾਲ ਕਲੱਬ ਨੇ ਕਮਾਲਪੁਰਾ ਨੂੰ 2-1 ਨਾਲ ਹਰਾ ਕੇ ਚੈਂਪੀਅਨਸ਼ਿਪ ਹਾਸਲ ਕੀਤੀ।

Date:2010-03-24 Time:00:11:36

ਅਸਲਮ ਦਾ ਘਰ ਬਚਾਉਣ ਲਈ ਯਤਨ

ਭੋਪਾਲ - ਸਾਬਕਾ ਹਾਕੀ ਉਲੰਪੀਅਨ ਅਸਲਮ ਸ਼ੇਰ ਖਾਨ, ਜਿਸਦੇ ਭੋਪਾਲ ਸਥਿਤ ਮਕਾਨ ਨੂੰ ਨਿਲਾਮ ਕਰਨ ਦੇ ਲਈ ਨਗਰ ਨਿਗਮ ਨੇ ਨੋਟਿਸ ਲਗਾ ਦਿੱਤਾ ਹੈ, ਨੂੰ ਬਚਾਉਣ ਲਈ ਜ਼ਿਲ੍ਹਾ ਕਾਂਗਰਸ ਇਕਾਈ ਨੇ ਚੰਦਾ ਇਕੱਠਾ ਕਰਨ ਦਾ ਫੈਸਲਾ ਕੀਤਾ ਹੈ।

Date:2010-03-24 Time:00:11:36

ਜੂਨੀਅਰ ਸ਼ਾਹਰੁਖ ਨਹੀਂ ਕਰਣਗੇ ਫ਼ਿਲਮ

ਸ਼ਾਹਰੁਖ ਖਾਨ ਨੇ 'ਰਾ-1' ਦੇ ਡਾਇਰੇਕਟਰ ਅਨੁਭਵ ਸਿੰਨ੍ਹਾ ਦੀ ਉਸ ਮੰਗ ਨੂੰ ਠੁਕਰਾ ਦਿੱਤਾ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹ ਛੋਟੀ ਭੂਮਿਕਾ ਲਈ ਸ਼ਾਹਰੁਖ ਦੇ ਬੇਟੇ ਆਰਯਨ ਨੂੰ ਲੈਣਾ ਚਾਹੁੰਦੇ ਹਨ।

Date:2010-03-24 Time:00:11:36

ਸਟੂਡੇਂਟਸ ਵਿਚਕਾਰ ਜਾਣਗੇ ਰਣਬੀਰ-ਕੈਟਰੀਨਾ

ਰਣਬੀਰ ਕਪੂਰ ਅਤੇ ਕੈਟਰੀਨਾ ਕੈਫ ਦੇਸ਼ ਦੇ ਪ੍ਰਮੁੱਖ ਕਾਲਜ ਵਿੱਚ ਜਾ ਕੇ ਸਟੂਡੇਂਟਸ ਦੇ ਵਿਚਕਾਰ ਫ਼ਿਲਮ 'ਰਾਜਨੀਤੀ' ਦਾ ਪ੍ਰਚਾਰ ਕਰਨਗੇ। ਇਹ ਦੋਵੇ ਸਟੂਡੇਂਟਸ ਵਿਚਕਾਰ ਬਹੁਤ ਮਸ਼ਹੂਰ ਹਨ।

Date:2010-03-24 Time:00:11:36

ਪਾਕਿ ਨਾਲ ਵੀ ਪ੍ਰਮਾਣੂ ਸਮਝੌਤਾ ਕਰੇਗਾ ਅਮਰੀਕਾ

ਵਾਸ਼ਿੰਗਟਨ - ਪਾਕਿਸਤਾਨ ਦੀ ਅਮਰੀਕਾ ਨਾਲ ਗੈਰ ਫ਼ੌਜੀ ਪ੍ਰਮਾਣੂ ਸਮਝੌਤੇ ਦੀ ਮੰਗ ਪੂਰੀ ਹੋਣ ਜਾ ਰਹੀ ਹੈ। ਅਮਰੀਕਾ ਨੇ ਪਾਕਿਸਤਾਨ ਦੀ ਇਸ ਮੰਗ 'ਤੇ ਵਿਚਾਰ ਕਰਨ ਦੀ ਗੱਲ ਆਖੀ ਹੈ।ਇਥੇ ਦੱਸਣਯੋਗ ਹੈ ਕਿ ਭਾਰਤ-ਅਮਰੀਕਾ ਵਿਚਕਾਰ ਪ੍ਰਮਾਣੂ ਸਮਝੌਤੇ ਪਿੱਛੋਂ ਪਾਕਿਸਤਾਨ ਇਸ ਗੱਲ 'ਤੇ ਜ਼ੋਰ ਦਿੰਦਾ ਰਿਹਾ ਹੈ ਕਿ ਅਮਰੀਕਾ ਨੂੰ ਪਾਕਿਸਤਾਨ ਨਾਲ ਵੀ ਇਸੇ ਤਰ੍ਹਾਂ ਦਾ ਸਮਝੌਤਾ ਕਰਨਾ ਚਾਹੀਦਾ ਹੈ।

Date:2010-03-24 Time:00:11:36

ਕਾਨੂ ਸਾਨਿਆਲ ਦੀ ਮੌਤ, ਰਹੱਸ

ਕੱਲਕੱਤਾ : ਨਕਸਲਵਾਦੀ ਅੰਦੋਲਨ ਦੇ ਸੰਸਥਾਪਕਾਂ ਵਿੱਚੋਂ ਇੱਕ ਕਾਨੂ ਸਾਨਿਆਲ ਦਾ ਅੱਜ ਦੇਹਾਂਤ ਹੋ ਗਿਆ, ਜਿੱਥੇ ਉਹਨਾਂ ਦੇ ਸਮਰੱਥਕ ਇਸਨੂੰ ਕੁਦਰਤੀ ਮੌਤ ਕਹਿ ਰਹੇ ਹਨ, ਉੱਥੇ ਪੁਲਿਸ ਇਸਨੂੰ ਆਤਮਹੱਤਿਆ ਕਰਾਰ ਦੇ ਰਹੀ ਹੈ।

Date:2010-03-24 Time:00:11:36

ਸਤੇਂਦਰ ਦੁਬੇ ਕਤਲ ਕੇਸ, ਤਿੰਨ ਦੋਸ਼ੀ

ਨਵੀਂ ਦਿੱਲੀ : ਭਾਰਤੀ ਰਾਸ਼ਟਰੀ ਰਾਜਮਾਰਗ ਔਥਾਰਿਟੀ ਦੇ ਗੋਲਡ ਕੁਆਡਰੀਲੇਟਰਲ ਪ੍ਰੋਜੈਕਟ ਵਿੱਚ ਸੇਵਾ ਦੇ ਰਹੇ ਇੰਜਨੀਅਰ ਸਤੇਂਦਰ ਦੁਬੇ ਦੀ ਸਨਸਨੀਖੇਜ ਹੱਤਿਆ ਦੇ ਮਾਮਲੇ ਵਿੱਚ ਤਿੰਨ ਲੋਕਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ।

Date:2010-03-24 Time:00:11:36

ਬਾਲ ਬਾਲ ਬਚੀ ਰਾਜਧਾਨੀ ਐਕਸਪ੍ਰੈਸ

ਗਯਾ : ਬਿਹਾਰ ਦੇ ਪੂਰਬ ਮੱਧ ਰੇਲਵੇ ਦੇ ਗਯਾ ਮੁਗਲਸਰਾਏ ਰੇਲਖੰਡ ਉੱਤੇ ਪਰੈਯਾ ਰੇਲਵੇ ਸਟੇਸ਼ਨ ਦੇ ਨੇੜੇ ਪ੍ਰਤੀਬੰਧਿਤ ਸੰਗਠਨ ਭਾਰਤੀ ਕਮਿਊਨਿਸਟ ਪਾਰਟੀ (ਮਾਓਵਾਦੀ) ਦੇ ਅੱਤਵਾਦੀਆਂ ਨੇ ਸੋਮਵਾਰ ਦੇਰ ਰਾਤ ਰੇਲ ਪੱਟੜੀ ਨੂੰ ਬੰਬ ਧਮਾਕਾ ਕਰਕੇ ਉਡਾ ਦਿੱਤਾ, ਜਿਸਦੇ ਕਾਰਣ ਭੁਵਨੇਸ਼ਵਰ ਨਵੀਂ ਦਿੱਲੀ ਰਾਜਧਾਨੀ ਐਕਸਪ੍ਰੈਸ ਦੇ ਦਸ ਡਿੱਬੇ ਪੱਟੜੀ ਤੋਂ ਉਤਰ ਗਏ।

Date:2010-03-24 Time:00:11:36

ਭਗਤ ਸਿੰਘ ਦੇ ਦਸਤਾਵੇਜ਼ ਉਨ੍ਹਾਂ ਦੀ ਪਹਿਚਾਣ ਹਨ

ਦੇਸ਼ਭਗਤੀ ਦੀ ਇਹ ਤਸਵੀਰ ਭਗਤ ਸਿੰਘ ਦੀ ਉਸ ਡਾਇਰੀ ਦਾ ਹਿੱਸਾ ਹੈ, ਜੋ ਉਨ੍ਹਾਂ ਨੇ ਲਾਹੌਰ ਜੇਲ੍ਹ ਵਿੱਚ ਲਿਖੀ ਸੀ। ਸ਼ਹੀਦ-ਏ-ਆਜ਼ਮ ਨੇ ਅਜ਼ਾਦੀ ਦਾ ਸੁਪਨਾ ਦੇਖਦੇ ਹੋਏ ਜੇਲ੍ਹ ਵਿੱਚ ਜੋ ਦਿਨ ਗੁਜਾਰੇ, ਉਨ੍ਹਾਂ ਨੂੰ ਪਲ-ਪਲ ਆਪਣੀ ਡਾਇਰੀ ਵਿੱਚ ਦਰਜ ਕੀਤਾ। ਅੰਗਰੇਜ਼ੀ ਤੇ ਚੰਗੀ ਪਕੜ ਹੋਣ ਦੇ ਨਾਲ ਹੀ ਭਗਤ ਸਿੰਘ ਇਤਿਹਾਸ ਅਤੇ ਰਾਜਨੀਤੀ ਵਿੱਚ ਵੀ ਮਾਹਿਰ ਸਨ। ਸਾਰੇ ਵਿਸ਼ਿਆਂ ਦੀ ਜ਼ਬਰਦਸਤ ਜਾਣਕਾਰੀ ਹੋਣ ਦੇ ਕਾਰਨ ਹੀ ਹਿੰਦੁਸਤਾਨ ਸੋਸ਼ਲਿਸਟ ਰਿਪਬਲਿਕਨ ਆਰਮੀ ਦੇ ਪ੍ਰਮੁੱਖ ਚੰਦਰਸ਼ੇਖਰ ਅਜ਼ਾਦ ਨੇ ਉਨ੍ਹਾਂ ਨੂੰ ਅੰਗਰੇਜ਼ਾਂ ਦੀਆਂ ਨੀਤੀਆਂ ਦੇ ਵਿਰੋਧ ਵਿੱਚ ਅੱਠ ਅਪ੍ਰੈਲ, 1929 ਨੂੰ ਸੈਂਟਰਲ ਅਸੈਂਬਲੀ ਵਿੱਚ ਬੰਬ ਸੁੱਟਣ ਦੀ ਇਜ਼ਾਜਤ ਦਿੱਤੀ ਸੀ। 404 ਪੰਨਿਆਂ ਦੀ ਇਹ ਮੂਲ ਡਾਇਰੀ ਅੱਜ ਭਗਤ ਸਿੰਘ ਦੇ ਰਿਸ਼ਤੇਦਾਰ ਬਾਬਰ ਸਿੰਘ ਸੰਧੂ ਦੇ ਪੁੱਤਰ ਯਾ

Date:2010-03-24 Time:00:11:36


1   2  

page no.1

Select news date :

31 - 3 - 2010
30 - 3 - 2010
29 - 3 - 2010
28 - 3 - 2010
27 - 3 - 2010
26 - 3 - 2010
25 - 3 - 2010
24 - 3 - 2010
23 - 3 - 2010
22 - 3 - 2010
21 - 3 - 2010
20 - 3 - 2010
19 - 3 - 2010
18 - 3 - 2010
17 - 3 - 2010
16 - 3 - 2010
15 - 3 - 2010
14 - 3 - 2010
13 - 3 - 2010
12 - 3 - 2010
11 - 3 - 2010
10 - 3 - 2010
9 - 3 - 2010
8 - 3 - 2010
7 - 3 - 2010
6 - 3 - 2010
5 - 3 - 2010
4 - 3 - 2010
3 - 3 - 2010
2 - 3 - 2010
1 - 3 - 2010