Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 23 - 3 - 2010
ਨਵੀਂ ਦਿੱਲੀ : ਹੀਰੇ ਦਾ ਨਿਰਯਾਤ ਕਰਨ ਵਾਲੀ ਅਤੇ ਗਹਿਣਿਆਂ ਦੇ ਨਾਲ ਨਾਲ ਕੀਮਤੀ ਪੱਥਰਾਂ ਦੀ ਪ੍ਰਮੁੱਖ ਕੰਪਨੀ ਗੋਇਨਕਾ ਡਾਇਮੰਡ ਐਂਡ ਜਵੈਲਜ਼ ਲਿਮੀਟੇਡ ਦਾ ਆਈਪੀਓ (ਸ਼ੁਰੂਆਤੀ ਸਰਵਜਨਕ ਪੇਸ਼ਕਸ਼) 145 ਕਰੋੜ ਰੁਪਏ ਜੁਟਾਉਣ ਦੇ ਲਈ 23 ਮਾਰਚ ਨੂੰ ਪੂੰਜੀ ਬਾਜਾਰ ਵਿੱਚ ਉਤਰੇਗਾ। Date:2010-03-23 Time:00:11:57
ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਬਿਜਲੀ ਉਤਪਾਦਕ ਸਰਕਾਰੀ ਕੰਪਨੀ ਐੱਨਟੀਪੀਸੀ ਗੁਜਰਾਤ ਵਿੱਚ 500 ਮੈਗਾਵਾਟ ਦੀ ਅਕਸ਼ੈ ਊਰਜਾ ਵਾਲੇ ਪ੍ਰੋਜੈਕਟਾਂ ਦੀ ਸਥਾਪਨਾ ਕਰੇਗੀ।ਕੰਪਨੀ ਦੇ ਇੱਕ ਬੁਲਾਰੇ ਨੇ ਅੱਜ ਇੱਥੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪ੍ਰੋਜੈਕਟਾਂ ਸੌਰ ਅਤੇ ਪੌਣ ਊਰਜਾ ਦੇ ਖੇਤਰ ਵਿੱਚ ਸਥਾਪਤ ਹੋਣਗੇ। Date:2010-03-23 Time:00:11:57
ਨਵੀਂ ਦਿੱਲੀ : ਦੁਨੀਆ ਵਿੱਚ ਤਰਲ ਕੁਦਰਤੀ ਗੈਸ (ਐੱਲਐੱਨਜੀ) ਦਾ ਸਭ ਤੋਂ ਵੱਡਾ ਨਿਰਯਾਤਕ ਦੇਸ਼ ਕਤਰ ਸਾਲ 2013 ਤੋਂ ਭਾਰਤ ਨੂੰ ਸਲਾਨਾ 40 ਲੱਖ ਟਨ ਜਿਆਦਾ ਐੱਲਐੱਨਜੀ ਦੀ ਸਪਲਾਈ ਸ਼ੁਰੂ ਕਰ ਦੇਵੇਗਾ। Date:2010-03-23 Time:00:11:57
ਨਵੀਂ ਦਿੱਲੀ - ਉੱਘੇ ਪੰਜਾਬੀ ਕਵੀ ਸੁਰਜੀਤ ਪਾਤਰ ਨੂੰ ਆਪਣੇ ਕਾਵਿ ਸੰਗ੍ਰਹਿ 'ਲਫਜ਼ਾਂ ਦੀ ਦਰਗਾਹ' ਲਈ ਸਰਸਵਤੀ ਸਨਮਾਣ ਨਾਲ ਨਵਾਜਿਆ ਜਾਵੇਗਾ।ਕੇਕੇ ਬਿੜਲਾ ਫਾਉਂਡੇਸ਼ਨ ਵੱਲੋਂ ਸਥਾਪਤ ਇਸ ਸਨਮਾਣ ਅਧੀਨ ਉਹਨਾਂ ਨੂੰ 5 ਲੱਖ ਰੁਪਏ, ਇੱਕ ਪ੍ਰਸ਼ੰਸਾ ਪੱਤਰ ਅਤੇ ਇੱਕ ਸਨਮਾਣ ਚਿੰਨ੍ਹ ਭੇਂਟ ਕੀਤਾ ਜਾਵੇਗਾ। Date:2010-03-23 Time:00:11:57
ਨਵੀਂ ਦਿੱਲੀ : ਪ੍ਰਮੁੱਖ ਫ਼ਰਮਾਸਿਊਟੀਕਲ ਕੰਪਨੀ ਅਰਬਿੰਦੋ ਫਰਮਾ ਕਨੇਡਾ ਦੀ ਦਵਾਈ ਕੰਪਨੀ ਜੇਨਸਰਨ ਆਰਥੋ ਇਨ ਕਾਰਪੋਰੇਸ਼ਨ ਵੱਲੋਂ ਉਸਦੀ ਪੈਟੇਂਟ ਦਵਾਈ ਟੋਪੋਮੈਕਸ ਟੈਬਲੇਟ ਦਾ ਜੇਨੇਰਿਕ ਸੰਸਕਰਨ ਬਣਾਉਣ ਦੀ ਆਗਿਆ ਮਿਲ ਗਈ ਹੈ। Date:2010-03-23 Time:00:11:57
ਨਵੀਂ ਦਿੱਲੀ : ਵਾਸਕੋਨ ਇੰਜਨੀਅਰਿੰਗ ਲਿਮੀਟੇਡ ਨੂੰ 145 ਕਰੋੜ ਰੁਪਏ ਦੇ ਅੱਠ ਆਰਡਰ ਮਿਲੇ ਹਨ।ਕੰਪਨੀ ਨੇ ਅੱਜ ਇੱਥੇ ਜਾਰੀ ਬਿਆਨ ਵਿੱਚ ਦੱਸਿਆ ਕਿ ਇਹਨਾਂ ਆਰਡਰਾਂ ਵਿੱਚ ਕੰਟੀਨੰਟਲ ਹਸਪਤਾਲ ਤੋਂ ਮਲਟੀ ਸਪੈਸ਼ਲਿਟੀ ਹਸਪਤਾਲ ਬਣਾਉਣ ਦੇ ਲਈ 48.25 ਕਰੋੜ ਰੁਪਏ ਅਤੇ ਡਾ. ਰੈੱਡੀ ਲੈਬਰੋਟਰੀਜ਼ ਦੇ ਹਿਮਾਚਲ ਪ੍ਰਦੇਸ਼ ਵਿੱਚ ਇੱਕ ਪਲਾਂਟ ਨਿਰਮਾਣ ਦੇ ਲਈ 13.40 ਕਰੋੜ ਰੁਪਏ ਦਾ ਆਰਡਰ ਵਿੱਚ ਸ਼ਾਮਿਲ ਹਨ। Date:2010-03-23 Time:00:11:57
ਹਾਂਗਕਾਂਗ : ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਕਮਲਨਾਥ ਨੇ ਕਿਹਾ ਹੈ ਕਿ ਸੜਕ ਅਤੇ ਤੇਜ਼ ਗਤੀ ਰੇਲ ਨੈਟਵਰਕ ਦੇ ਲਈ ਭਾਰਤ ਚੀਨ ਦੇ ਨਾਲ ਹਿੱਸੇਦਾਰੀ ਕਰਨ ਨੂੰ ਇੱਛੁਕ ਹੈ। Date:2010-03-23 Time:00:11:56
ਜੈਪੁਰ : ਇੰਟਰਾਸਾਫ਼ਟ ਟੈਕਨਾਲੋਜੀਜ ਲਿਮੀਟੇਡ ਨੇ ਆਪਣੇ ਸ਼ੁਰੂਆਤੀ ਸਰਵਜਨਕ ਪੇਸ਼ਕਸ਼ (ਆਈਪੀਓ) ਦਾ ਪ੍ਰਾਈਸ ਬੈਂਡ 137 ਰੁਪਏ ਤੋਂ ਲੈਕੇ 145 ਰੁਪਏ ਦੇ ਵਿਚਕਾਰ ਰੱਖਿਆ ਹੈ। Date:2010-03-23 Time:00:11:56
ਨਵੀਂ ਦਿੱਲੀ - ਜ਼ੈਨ ਮੋਬਾਇਲ ਨੇ ਕੱਲ੍ਹ ਇੱਕ ਨਵਾਂ ਹੈਂਡਸੈਟ ਐਕਸ 380 ਬਜ਼ਾਰ ਵਿੱਚ ਉਤਾਰਿਆ ਹੈ ਜਿਸਦੀ ਕੀਮਤ 1399 ਰੁਪਏ ਹੈ। ਕੰਪਨੀ ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਹੈਂਡਸੈਟ ਦੀਆਂ ਵਿਸ਼ੇਸ਼ਤਾਵਾਂ ਵਿੱਚ ਡਬਲ ਸਿਮ, ਐਮਪੀ 3, ਟਾਰਚ, ਟੀਐਫਟੀ ਸਕ੍ਰੀਨ ਸ਼ਾਮਿਲ ਹੈ। ਬਿਆਨ ਵਿੱਚ ਕੰਪਨੀ ਦੇ ਪ੍ਰਬੰਧ ਨਿਦੇਸ਼ਕ ਦੀਪੇਸ਼ ਗੁਪਤਾ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਐਕਸ 380 ਮਾਡਲ ਦੇ ਨਾਲ ਜ਼ੈਨ ਮੋਬਾਇਲ ਨੇ ਮਲਟੀਮੀਡੀਆ ਸੁਵਿਧਾ ਵਾਲਾ ਹੈਂਡਸੈਟ ਸਸਤੀ ਰੇਂਜ ਵਿੱਚ ਗਾਹਕਾਂ ਲਈ ਪੇਸ਼ ਕੀਤਾ ਹੈ। Date:2010-03-23 Time:00:11:56
ਮਿਆਮੀ - ਕਈ ਔਰਤਾਂ ਨਾਲ ਵਿਆਹ ਮਗਰੋਂ ਸੰਬੰਧਾਂ ਦਾ ਖੁਲਾਸਾ ਹੋਣ ਕਾਰਣ ਬਦਨਾਮ ਹੋਏ ਦੁਨੀਆ ਦੇ ਨੰਬਰ ਇੱਕ ਗੋਲਫਰ ਅਮਰੀਕਾ ਦੇ ਟਾਈਗਰ ਵੁੱਡਸ ਨੂੰ ਇਸ ਗੱਲ ਦਾ ਡਰ ਸਤਾ ਰਿਹਾ ਹੈ ਕਿ ਅਗਲੇ ਮਹੀਨੇ ਜਦੋਂ ਉਹ ਗੋਲਫ ਕੋਰਸ ਉੱਪਰ ਵਾਪਸ ਪਰਤਨਗੇ ਤਾਂ ਦਰਸ਼ਕਾਂ ਦੀ ਪ੍ਰਤੀਕ੍ਰਿਆ ਕੀ ਹੋਵੇਗੀ। Date:2010-03-23 Time:00:11:56
ਨਵੀਂ ਦਿੱਲੀ - ਜਪਾਨ ਦੌਰੇ ਉੱਪਰ ਗਈ ਭਾਰਤੀ ਮਹਿਲਾ ਹਾਕੀ ਟੀਮ ਨੂੰ ਚਾਰ ਮੈਚਾਂ ਦੀ ਲੜ੍ਹੀ ਵਿਚ ਲਗਾਤਾਰ ਦੂਜੀ ਦਫਾ ਹਾਰ ਦਾ ਸਾਹਮਣਾ ਕਰਨਾ ਪਿਆ ਹੈ।ਐਤਵਾਰ ਨੂੰ ਖੇਡੇ ਗਏ ਦੂਜੇ ਮੁਕਾਬਲੇ ਵਿਚ ਉਸ ਨੂੰ 1-4 ਦੀ ਹਾਰ ਮਿਲੀ। Date:2010-03-23 Time:00:11:56
'ਕਾਈਟਸ' ਦੀ ਸ਼ੂਟਿੰਗ ਦੇ ਦੌਰਾਨ ਕਈ ਮਜੇਦਾਰ ਘਟਨਾਵਾਂ ਘਟੀਆਂ, ਜਿਨ੍ਹਾਂ ਚੋਂ ਇੱਕ ਇਸ ਫਿਲਮ ਦੇ ਡਾਇਰੈਕਟਰ ਅਨੁਰਾਗ ਬਸੂ ਨੇ ਦੱਸੀ। ਬਾਰਬਰਾ ਮੋਰੀ ਅਤੇ ਰਿਤਿਕ ਰੌਸ਼ਨ ਵਿਚਕਾਰ ਇੱਕ ਸ਼ਾਟ ਫਿਲਮਾਇਆ ਗਿਆ, ਜਿਸ ਵਿੱਚ ਡਾਇਲਾਗ ਬੋਲ ਕੇ ਬਾਰਬਰਾ ਨੂੰ ਰਿਤਿਕ ਦੇ ਇੱਕ ਥੱਪੜ ਮਾਰਨਾ ਸੀ। ਸ਼ਾਟ ਓਕੇ ਹੋ ਗਿਆ। ਅਨੁਰਾਗ ਦੱਸਦੇ ਹਨ, 'ਸ਼ਾਟ ਤੋਂ ਬਾਅਦ ਮੈਨੂੰ ਲੱਗਿਆ ਕਿ ਡਾਇਲਾਗ ਬੋਲਣ ਵਾਲਾ ਸੀਨ ਦੁਬਾਰਾ ਫਿਲਮਾਇਆ ਜਾਣਾ ਚਾਹੀਦਾ ਹੈ। ਬਾਰਬਰਾ ਨੂੰ ਜਦੋਂ ਇਹ ਗੱਲ ਪਤਾ ਲੱਗੀ ਤਾਂ ਉਨ੍ਹਾਂ ਨੂੰ ਸ਼ਰਾਰਤ ਸੁੱਝੀ। ਉਨ੍ਹਾਂ ਨੇ ਕਿਹਾ ਕਿ ਥੱਪੜ ਵਾਲਾ ਸੀਨ ਵੀ ਦੁਬਾਰਾ ਸ਼ੂਟ ਕਰੋ। ਉਹ ਇੱਕ ਵਾਰ ਫਿਰ ਰਿਤਿਕ ਦੇ ਥੱਪੜ ਮਾਰਨਾ ਚਾਹੁੰਦੀ ਸੀ।' ਅਨੁਰਾਗ ਨੇ ਵੀ ਉਸਦਾ ਕਹਿਣਾ ਮੰਨ ਲਿਆ। ਜਦੋਂ ਗੱਲ ਰਿਤਿਕ ਤੱਕ ਪਹੁੰਚੀ ਤਾਂ ਉਨ੍ਹਾਂ ਨੂੰ ਹੈਰਾਨ Date:2010-03-23 Time:00:11:56
'ਫੈਸ਼ਨ' ਅਤੇ 'ਜੇਲ੍ਹ' ਵਰਗੀਆਂ ਫਿਲਮਾਂ ਕਰ ਚੁੱਕੀ ਮੁਗਧਾ ਗੋਡਸੇ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰਿਐਲਿਸਟਿਕ ਫਿਲਮਾਂ ਵਿੱਚ ਕੰਮ ਕਰਨਾ ਬਹੁਤ ਵਧੀਆ ਲੱਗਦਾ ਹੈ, ਕਿਉਂਕਿ ਇਸ ਤਰ੍ਹਾਂ ਦੀਆਂ ਫਿਲਮਾਂ ਆਮ ਜ਼ਿੰਦਗੀ ਦੀ ਕਹਾਣੀ ਲੱਗਦੀਆਂ ਹਨ। ਨਾਲ ਹੀ ਇਸ ਸਮੇਂ ਉਨ੍ਹਾਂ ਫਿਲਮਾਂ ਨੂੰ ਜ਼ਿਆਦਾ ਪਸੰਦ ਕੀਤਾ ਜਾ ਰਿਹਾ ਹੈ, ਜਿਨ੍ਹਾਂ ਦੀ ਕਹਾਣੀ ਅਸਲੀਅਤ ਦੇ ਨਜ਼ਦੀਕ ਹੁੰਦੀ ਹੈ। ਮਧੁਰ ਭੰਡਾਰਕਰ ਦੇ ਨਾਲ ਦੋ ਫਿਲਮਾਂ ਕਰ ਚੁੱਕੀ ਮੁਗਧਾ ਨੇ 'ਆਲ ਦ ਬੈਸਟ' ਵਰਗੀ ਕਮੱਰਸ਼ੀਅਲ ਫਿਲਮ ਵੀ ਕੀਤੀ ਹੈ ਅਤੇ ਇਸ ਸਮੇਂ ਇੱਕ ਹੌਰਰ ਫਿਲਮ ਵੀ ਕਰ ਰਹੀ ਹੈ। ਮੁਗਧਾ ਕਮੱਰਸ਼ੀਅਲ ਫਿਲਮਾਂ ਜਾਂ ਮਸਾਲਾ ਫਿਲਮਾਂ ਦੇ ਖਿਲਾਫ ਨਹੀਂ ਹੈ, ਪਰ ਰਿਐਲਿਸਟਿਕ ਫਿਲਮਾਂ ਉਨ੍ਹਾਂ ਨੂੰ ਜ਼ਿਆਦਾ ਪਸੰਦ ਹਨ। ਹਿੰਦੀ ਫਿਲਮਾਂ ਦੇ ਇਲਾਵਾ ਉਹ ਮਰਾਠੀ ਫਿਲਮਾਂ ਵੀ ਕਰਨਾ ਚਾਹ Date:2010-03-23 Time:00:11:56
page no.1 |
Select news date : 31 - 3 - 2010 30 - 3 - 2010 29 - 3 - 2010 28 - 3 - 2010 27 - 3 - 2010 26 - 3 - 2010 25 - 3 - 2010 24 - 3 - 2010 23 - 3 - 2010 22 - 3 - 2010 21 - 3 - 2010 20 - 3 - 2010 19 - 3 - 2010 18 - 3 - 2010 17 - 3 - 2010 16 - 3 - 2010 15 - 3 - 2010 14 - 3 - 2010 13 - 3 - 2010 12 - 3 - 2010 11 - 3 - 2010 10 - 3 - 2010 9 - 3 - 2010 8 - 3 - 2010 7 - 3 - 2010 6 - 3 - 2010 5 - 3 - 2010 4 - 3 - 2010 3 - 3 - 2010 2 - 3 - 2010 1 - 3 - 2010 |