Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 21 - 3 - 2010
ਲਖਨਊ : ਉੱਤਰ ਪ੍ਰਦੇਸ਼ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਮਜਬੂਤ ਕਰਨ ਦੇ ਲਈ ਰਾਸ਼ਟਰੀ ਸਵੈ ਸੇਵਕ ਸੰਘ ਨੇ ਅੱਜ ਭਾਜਪਾ ਨੂੰ ਕੁੱਝ ਨਸੀਹਤ ਕੁੱਝ ਸੁਝਾਅ ਅਤੇ ਕੁੱਝ ਨਿਰਦੇਸ਼ ਦਿੱਤੇ। Date:2010-03-21 Time:00:42:16
ਮਾਸਕੋ - ਰੂਸੀ ਰਾਸ਼ਟਰਪਤੀ ਦਮਿੱਤਰੀ ਮੇਦਵੇਦੇਵ ਨੇ ਇਰਾਨ ਖਿਲਾਫ ਉਚਿਤ ਪ੍ਰਤੀਬੰਧ ਲਗਾਉਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਹੈ।ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨਾਲ ਗੱਲਬਾਤ ਮਗਰੋਂ ਰੂਸੀ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਪੱਤਰਕਾਰਾਂ ਨੂੰ ਰਾਸ਼ਟਰਪਤੀ ਦੇ ਹਵਾਲੇ ਤੋਂ ਇਹ ਗੱਲ ਕਹੀ। Date:2010-03-21 Time:00:42:16
ਚੰਡੀਗੜ੍ਹ : ਦੋ ਟਾਇਰਾ ਵਾਹਨ ਨਿਰਮਾਤਾ ਟੀਵੀਐੱਸ ਮੋਟਰ ਕੰਪਨੀ ਨੇ ਦੇਸ਼ ਵਿੱਚ ਪਹਿਲਾ ਕਲਚਰਹਿਤ ਮੋਟਰਸਾਈਕਲ (ਟੀਵੀਐੱਲ ਜਾਈਵ) ਬਾਜਾਰ ਵਿੱਚ ਉਤਾਰਿਆ।ਕੰਪਨੀ ਦੇ ਸਹਾਇਕ ਮੁੱਖ ਪ੍ਰਬੰਧਕ ਅਰੁਣ ਸਿਧਾਰਥ ਨੇ ਇਸ ਮੌਕੇ ਉੱਤੇ ਪੱਤਰਕਾਰਾਂ ਨੂੰ ਦੱਸਿਆ ਕਿ ਦੇਸ਼ ਵਿੱਚ ਇਹ ਪਹਿਲਾ ਮੋਟਰ ਸਾਈਕਲ ਹੈ, ਜਿਸਦੇ ਵਿੱਚ ਬਿਨ੍ਹਾਂ ਕਲਚ ਦੇ ਗੇਅਰ ਬਦਲੇ ਜਾ ਸਕਣਗੇ। Date:2010-03-21 Time:00:42:16
ਚੰਡੀਗੜ੍ਹ : ਹੋਮ ਅਪਲਾਇੰਸਸ ਨਿਰਮਾਤਾ ਐੱਲਜੀ ਇਲੈਕਟ੍ਰੋਨਿਕਸ ਇੰਡੀਆ ਨੇ ਪੰਜ ਸਿਤਾਰਾ ਰੇਟਿੰਗ ਵਿੱਚ ਡਾਇਰੈਕਟ ਕੂਲ ਰੈਫ਼ਰੀਜਰੇਟਰ ਦੇ 23 ਮਾਡਲ ਬਾਜਾਰ ਵਿੱਚ ਉਤਾਰੇ ਹਨ। Date:2010-03-21 Time:00:42:16
ਲੰਡਨ : ਬ੍ਰਿਟੇਨ ਦੀ ਹਵਾਬਾਜੀ ਕੰਪਨੀ ਬ੍ਰਿਟਿਸ਼ ਏਅਰਵੇਜ਼ ਦੀ ਮੁਲਾਜਮ ਯੂਨੀਅਨ ਨੇ ਧਮਕੀ ਦਿੱਤੀ ਹੈ ਕਿ ਉਹ ਪ੍ਰਬੰਧਨ ਦੀ ਛਾਂਟੀ ਯੋਜਨਾ ਦੇ ਵਿਰੋਧ ਵਿੱਚ ਹੜਤਾਲ ਉੱਤੇ ਜਾ ਸਕਦੀ ਹੈ। Date:2010-03-21 Time:00:42:16
ਕੋਲਕਾਤਾ : ਏਸ਼ੀਆ ਦੀਆਂ ਦੋ ਉਭਰਦੀਆਂ ਹੋਈ ਅਰਥ ਵਿਵਸਥਾਵਾਂ ਭਾਰਤ ਅਤੇ ਚੀਨ ਦਾ ਆਪਸੀ ਕਾਰੋਬਾਰ 450 ਪ੍ਰਤੀਸ਼ਤ ਵੱਧਕੇ 40 ਅਰਬ ਡਾਲਰ ਤੱਕ ਪਹੁੰਚ ਗਿਆ ਹੈ, ਜਦਕਿ ਕੁੱਝ ਵਰ੍ਹੇ ਪਹਿਲਾਂ ਇਹ ਕੇਵਲ 2.3 ਅਰਬ ਡਾਲਰ ਦਾ ਸੀ। Date:2010-03-21 Time:00:42:16
ਲਖਨਊ : ਦੇਸ਼ ਦੀ ਮੋਹਰੀ ਨਿੱਜੀ ਬੀਮਾ ਕੰਪਨੀਆਂ ਵਿੱਚੋਂ ਇੱਕ ਆਈਸੀਆਈਸੀਆਈ ਪ੍ਰਡੈਂਸ਼ੀਅਲ ਲਾਈਫ਼ ਇੰਸ਼ੋਰੇਂਸ ਨੇ ਉੱਤਰ ਪ੍ਰਦੇਸ਼ ਵਿੱਚ ਭਾਰਤੀ ਡਾਕ ਘਰ ਦੇ ਨਾਲ ਸਾਂਝੇਦਾਰੀ ਦੀ ਘੋਸ਼ਣਾ ਕੀਤੀ ਹੈ। ਕੰਪਨੀ ਨੇ ਉੱਤਰ ਪ੍ਰਦੇਸ਼ ਵਿੱਚ ਸਾਰੇ ਡਾਕਘਰਾਂ ਵਿੱਚ ਆਪਣੀ ਨਵੀਂ ਸੇਵਾ ਸ਼ੁਰੂ ਕੀਤੀ ਹੈ। Date:2010-03-21 Time:00:42:16
ਬੈਂਗਲੂਰ : ਜਪਾਨ ਦੀ ਕਾਰ ਕੰਪਨੀ ਟੋਆਟਾ ਨੂੰ ਮੌਜੂਦਾ ਸਾਲ ਵਿੱਚ ਦੇਸ਼ ਵਿੱਚ 70 ਹਜਾਰ ਈਟੀਓਸ ਵਿੱਕਣ ਦੀ ਸੰਭਾਵਨਾ ਹੈ।ਟੋਆਟਾ ਕਿਰਲੋਸਕਰ ਮੋਟਰਜ਼ ਦੇ ਉਪ ਪ੍ਰਬੰਧ ਨਿਦੇਸ਼ਕ ਸੰਦੀਪ ਸਿੰਘ ਨੇ ਅੱਜ ਇੱਥੇ ਯੂਨੀਵਾਰਤਾ ਨੂੰ ਦੱਸਿਆ ਕਿ ਕੰਪਨੀ ਦ ਬਿਦਾਰੀ ਵਿੱਚ ਬਣ ਰਹੇ ਦੂਜੇ ਪਲਾਂਟ ਦਾ ਨਿਰਮਾਣ ਕਾਰਜ ਅੰਤਿਮ ਪੜਾਅ ਵਿੱਚ ਹੈ। Date:2010-03-21 Time:00:42:16
ਨਵੀਂ ਦਿੱਲੀ - ਭਾਰਤੀ ਜਾਂਚ ਏਜੰਸੀਆਂ ਮੁੰਬਈ ਹਮਲੇ ਦੀ ਸਾਜਿਸ਼ ਵਿਚ ਸ਼ਾਮਲ ਰਹੇ ਡੇਵਿਡ ਹੈਡਲੀ ਤੋਂ ਪੁੱਛਗਿੱਛ ਕਰ ਸਕਣਗੀਆਂ।ਇਹ ਜਾਣਕਾਰੀ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਅਮਰੀਕਾ ਦੇ ਅਟਾਰਨੀ ਜਨਰਲ ਅਤੇ ਨਿਆਂ ਵਿਭਾਗ ਦੇ ਮੁਖੀ ਐਰਿਕ ਹੋਲਡਰ ਨਾਲ ਹੋਈ ਗੱਲਬਾਤ ਮਗਰੋਂ ਅੱਜ ਇੱਥੇ ਇੱਕ ਬਿਆਨ ਵਿਚ ਦਿੱਤੀ। Date:2010-03-21 Time:00:42:16
ਕੋਹਟ - ਪਾਕਿਸਤਾਨੀ ਸੈਨਾ ਦੇ ਜਹਾਜਾਂ ਨੇ ਬੀਤੇ ਕੱਲ੍ਹ ਔਰਕਜ਼ਈ ਏਜੰਸੀ ਇਲਾਕੇ ਵਿਚ ਅੱਤਵਾਦੀ ਸੰਗਠਨ ਤਹਿਰੀਕੇ ਤਾਲੀਬਾਨ ਦੇ ਠਿਕਾਣਿਆਂ ਨੂੰ ਨਿਸ਼ਾਨਾ ਬਨਾਉਂਦਿਆਂ ਕਈ ਹਵਾਈ ਹਮਲੇ ਕੀਤੇ ਜਿੰਨ੍ਹਾਂ ਵਿਚ 13 ਅੱਤਵਾਦੀ ਹਲਾਕ ਹੋ ਗਏ। Date:2010-03-21 Time:00:42:16
ਮੁੰਬਈ : ਰਿਜ਼ਰਵ ਬੈਂਕ ਵੱਲੋਂ ਆਧਾਰ ਵਿਆਜ ਦਰਾਂ ਵਿੱਚ ਵਾਧਾ ਕੀਤੇ ਜਾਣ ਦੇ ਬਾਵਜੂਦ ਭਾਰਤੀ ਸਟੇਟ ਬੈਂਕ (ਐੱਸਬੀਆਈ) ਕਰਜੇ ਉੱਤੇ ਵਿਆਜ ਦਰਾਂ ਨਹੀਂ ਵਧਾਵੇਗੀ।ਐੱਸਬੀਆਈ ਦੇ ਪ੍ਰਮੁੱਖ ਓਪੀ ਭੱਟ ਨੇ ਅੱਜ ਇੱਥੇ ਬੈਂਕ ਦੀ 100ਵੀਂ ਬਰਾਂਚ ਅਤੇ ਦਸ ਹਜਾਰਵੇਂ ਏਟੀਐੱਮ ਕੇਂਦਰ ਦੇ ਉਦਘਾਟਨ ਮੌਕੇ ਆਯੋਜਿਤ ਪ੍ਰੋਗ੍ਰਾਮ ਦੇ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਐੱਸਬੀਆਈ ਹਾਲੇ ਆਪਣੀਆਂ ਵਿਆਜ ਦਰਾਂ ਵਿੱਚ ਕੋਈ ਬਦਲਾਅ ਨਹੀਂ ਕਰਨ ਵਾਲਾ। Date:2010-03-21 Time:00:42:16
ਨਵੀਂ ਦਿੱਲੀ : ਪਹਿਲਾਂ ਤੋਂ ਹੀ ਪੈਟਰੋਲ ਅਤੇ ਡੀਜ਼ਲ ਮਹਿੰਗਾ ਹੋਣ ਨਾਲ ਦੁੱਖੀ ਲੋਕਾਂ ਨੂੰ ਹੁਣ ਸੀਐੱਨਜੀ ਦੇ ਲਈ ਵੀ ਜਿਆਦਾ ਕੀਮਤ ਚੁਕਾਉਣੀ ਹੋਵੇਗੀ।ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਸੀਐੱਨਜੀ ਦੀ ਵੰਡ ਅਤੇ ਮਾਰਕਿਟਿੰਗ ਕਰਨ ਵਾਲੀ ਕੰਪਨੀ ਇੰਦਰਪ੍ਰਸਥ ਗੈਸ ਲਿਮੀਟੇਡ ਨੇ ਸੀਐੱਨਜੀ ਦੀ ਕੀਮਤ 50 ਪੈਸੇ ਪ੍ਰਤੀ ਕਿਲੋਗ੍ਰਾਮ ਦੀ ਦਰ ਨਾਲ ਵਧਾਉਣ ਦੀ ਘੋਸ਼ਣਾ ਕੀਤੀ ਹੈ। Date:2010-03-21 Time:00:42:16
ਕੋਲਕਾਤਾ : ਡਾਲਮੀਆ ਸੀਮਿੰਟ (ਭਾਰਤ) ਲਿਮੀਟੇਡ (ਡੀਸੀਬੀਐੱਲ) ਦੇ ਨਿਦੇਸ਼ਕ ਮੰਡਲ ਨੇ ਇੱਕਮਤ ਦੇ ਨਾਲ ਕੰਪਨੀ ਦੇ ਸੀਮਿੰਟ, ਬਿਜਲੀ ਸਮੇਤ ਹੋਰ ਕਾਰੋਬਾਰ ਡਾਲਮੀਆ ਭਾਰਤ ਇੰਟਰਪ੍ਰਾਈਜੇਜ ਲਿਮੀਟੇਡ ਨੂੰ ਸੌਂਪਣ ਦੀ ਮੰਜ਼ੂਰੀ ਦੇ ਦਿੱਤੀ ਹੈ। Date:2010-03-21 Time:00:42:16
ਨਵੀਂ ਦਿੱਲੀ : ਦਿੱਲੀ ਇੱਕ ਅਦਾਲਤ ਨੇ ਕਾਂਗਰਸ ਦੇ ਸਾਬਕਾ ਸਾਂਸਦ ਸੱਜਨ ਕੁਮਾਰ ਦੇ ਬੇਨਤੀ ਪੱਤਰ ਨੂੰ ਰਿਕਾਰਡ ਵਿੱਚ ਲੈਣ ਤੋਂ ਮਨ੍ਹਾਂ ਕਰ ਦਿੱਤਾ।ਉਹਨਾਂ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਸਿਲਸਿਲੇ ਵਿੱਚ ਆਪਣੇ ਵਿਰੁੱਧ ਦਾਇਰ ਆਰੋਪ ਪੱਤਰ ਦੇ ਨਾਲ ਸਬੰਧਤ ਦਸਤਾਵੇਜਾਂ ਦੀ ਮੰਗ ਕੀਤੀ ਸੀ। Date:2010-03-21 Time:00:42:16
ਸ਼ਾਹਰੁਖ ਖਾਨ ਦੀ ਹੋਮ ਪ੍ਰੋਡਕਸ਼ਨ 'ਰਾ-1' ਵਿੱਚ ਕਰੀਨਾ ਕਪੂਰ ਅੱਠ ਸਾਲ ਦੇ ਬੱਚੇ ਦੀ ਮਾਂ ਦੇ ਰੂਪ ਵਿੱਚ ਨਜ਼ਰ ਆਵੇਗੀ। ਇਸ ਦੇ ਬਾਵਜੂਦ ਉਹ ਹਾਟ ਅਤੇ ਸਟਾਇਲੀਸ਼ ਕਪੱੜੇ ਪਾਵੇਗੀ। ਕਰੀਨਾ ਦਾ ਮੰਨਣਾ ਹੈ ਕਿ ਅੱਜਕੱਲ੍ਹ ਦੀਆਂ ਮੰਮਿਆਂ ਨੂੰ ਹਾਟ ਅਤੇ ਸੈਕਸਈ ਦਿੱਖਣ ਦਾ ਹੱਕ ਹੈ। Date:2010-03-21 Time:00:42:16
ਥਕਾਨ ਦੇ ਕਾਰਣ ਕੈਟਰੀਨਾ ਕੈਫ 17 ਮਾਰਚ ਨੂੰ ਸਵੇਰੇ 'ਤੀਸ ਮਾਰ ਖਾਂ' ਦੇ ਸੇਟ ਤੇ ਬੇਹੋਸ਼ ਹੋ ਕੇ ਡਿੱਗ ਪਈ।ਇਸ ਫ਼ਿਲਮ ਦੀ ਸ਼ੂਟਿੰਗ ਮੁੰਬਈ ਦੇ ਨਜਦੀਕ ਮਲਸ਼ੇਜ ਘਾਟ ਤੇ ਕੀਤੀ ਜਾ ਰਹੀ ਸੀ। Date:2010-03-21 Time:00:42:16
ਦੀਪਿਕਾ ਅਤੇ ਰਣਬੀਰ ਵਿੱਚ ਜਦੋਂ ਦੀ ਬ੍ਰੇਕਅਪ ਹੋਇਆ ਹੈ ਦੀਪਿਕਾ ਦਾ ਨਾਂਅ ਫਰਹਾਨ ਅਖਤਰ ਅਤੇ ਸ਼ਾਹਿਦ ਕਪੂਰ ਦੇ ਨਾਲ ਜੋੜਿਆ ਗਿਆ। ਹਾਲ ਵਿੱਚ ਹੀ ਆਈਪੀਐਲ ਮੈਚੇਸ ਦੌਰਾਨ ਦੀਪਿਕਾ ਰਾਇਲ ਚੈਂਲੇਜਰਜ਼ ਬੇਂਗਲੁਰ ਦਾ ਸਮਰਥਨ ਕਰਦੇ ਹੋਏ ਨਜ਼ਰ ਆਈ। Date:2010-03-21 Time:00:42:16
ਨਵੀਂ ਦਿੱਲੀ - ਵਿਸ਼ਵ ਰੈਂਕਿੰਗ ਵਿਚ ਮੋਹਰੀ ਪੰਜਾਂ ਵਿਚ ਪਹਿਲੀ ਦਫਾ ਸ਼ੁਮਾਰ ਹੋਣ ਤੋਂ ਉਤਸ਼ਾਹਤ ਦੇਸ਼ ਦੀ ਨੰਬਰ ਇੱਕ ਮਹਿਲਾ ਬੈਡਮਿੰਟਨ ਖਿਡਾਰਨ ਸਾਈਨਾ ਨੇਹਵਾਲ ਨੇ ਕਿਹਾ ਹੈ ਕਿ ਉਹ ਆਪਣੇ ਸਫਰ ਨੂੰ ਵਿਸ਼ਵ ਨੰਬਰ ਇੱਕ ਦੀ ਮੰਜਲ ਤੱਕ ਪੁਜਾਉਣ ਮਗਰੋਂ ਹੀ ਸੰਤੁਸ਼ਟ ਹੋਵੇਗੀ। Date:2010-03-21 Time:00:42:16
ਜੈਪੁਰ - ਰਾਜਸਥਾਨ ਰਾਜ ਖੇਡ ਸੰਘਾਂ ਅਤੇ ਅਰਜੁਨ ਅਤੇ ਪਦਮਸ਼੍ਰੀ ਪੁਰਸਕਾਰ ਜੇਤੂਆਂ ਸਮੇਤ ਕਈ ਕੌਮਾਂਤਰੀ ਖਿਡਾਰੀਆਂ ਨੇ ਰਾਜ ਵਿਚ ਖੇਡ ਕਨੂੰਨ 2005 ਨੂੰ ਖਤਮ ਕਰਨ ਅਤੇ ਹੋਰਨਾਂ ਮੰਗਾਂ ਨੂੰ ਲੈ ਕੇ ਇੱਥੇ ਰੈਲੀ ਕੱਢੀ। Date:2010-03-21 Time:00:42:16
ਕਰੀਨਾ ਕਪੂਰ ਨੂੰ ਹਾਲ ਵਿੱਚ 'ਕਮਬਖਤ ਇਸ਼ਕ' ਫ਼ਿਲਮ ਵਿੱਚ ਘਟਿਆ ਅਭਿਨੈ ਦੇ ਕਾਰਨ ਸਾਲ ਦੀ ਸਭ ਤੋਂ ਬੇਕਾਰ ਅਭਿਨੇਤਰੀ ਦਾ ਗੋਲਡਨ ਕੇਲਾ ਅਵਾਰਡ ਦਿੱਤਾ ਗਿਆ। ਇਸ ਤੇ ਕਰੀਨਾ ਦਾ ਕਹਿਣਾ ਹੈ ਕਿਸੇ ਫ਼ਿਲਮ ਦੇ ਅਸਫਲ ਹੋਣ ਨਾਲ ਤੁਸੀਂ ਘਟਿਆ ਅਭਿਨੇਤਰੀ ਨਹੀਂ ਹੋ ਜਾਂਦੇ। Date:2010-03-21 Time:00:42:16
ਪ੍ਰਿਅੰਕਾ ਚੋਪੜਾ ਨੂੰ ਲੈ ਕੇ ਵਿਸ਼ਾਲ ਭਾਰਦੁਆਜ 'ਸਾਤ ਖੂਨ ਮਾਫ' ਬਣਾ ਰਹੇ ਹਨ। ਇਸ ਵਿੱਚ ਪ੍ਰਿਅੰਕਾ ਦੇ ਸੱਤ ਪਤੀ ਨਜ਼ਰ ਆਉਣਗੇ। ਸੱਤ ਕਲਾਕਾਰਾਂ ਨੂੰ ਲੈ ਕੇ ਇਹਨਾਂ ਦਿਨਾਂ ਵਿੱਚ ਮਿਊਜੀਕਲ ਰੇਸ ਵਰਗੀ ਚੱਲ ਰਹੀ ਹੈ। Date:2010-03-21 Time:00:42:16
ਨਵੀਂ ਦਿੱਲੀ - ਗ੍ਰਹਿ ਮੰਤਰੀ ਪੀ. ਚਿਦੰਬਰਮ ਨੂੰ ਅੱਜ ਤਿੰਨ ਦਿਨਾ ਦੌਰੇ ਲਈ ਬ੍ਰਿਟੇਨ ਰਵਾਨਾ ਹੋਣਗੇ।ਉਹ ਬ੍ਰਿਟਿਸ਼ ਅਧਿਕਾਰੀਆਂ ਨਾਲ ਅੱਤਵਾਦ ਰੋਧੀ ਸਹਿਯੋਗ ਅਤੇ ਸੁਰੱਖਿਆ ਮਸਲਿਆਂ ਉੱਪਰ ਚਰਚਾ ਕਰਨਗੇ। Date:2010-03-21 Time:00:42:15
ਬਾਰਤਿਖਾ - ਅਮਰੀਕਾ ਅਤੇ ਰੂਸ ਵਿਚਕਾਰ ਪਰਮਾਣੂ ਹਥਿਆਰਾਂ ਦੀ ਕਟੌਤੀ ਦੇ ਸੰਬੰਧ ਵਿਚ ਨਵੀਂ ਸੰਧੀ ਨੂੰ ਲੈ ਕੇ ਸਾਰੇ ਮੁੱਖ ਮੁੱਦਿਆਂ ਉੱਪਰ ਸਹਿਮਤੀ ਬਣ ਗਈ ਹੈ।ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਰੂਸ ਦੇ ਰਾਸ਼ਟਰਪਤੀ ਦਮਿੱਤਰੀ ਮੇਦਵੇਦੇਵ ਨਾਲ ਮਾਸਕੋ ਵਿਚ ਉਹਨਾਂ ਦੇ ਘਰ ਹੋਈ ਬੈਠਕ ਮਗਰੋਂ ਪੱਤਰਕਾਰਾਂ ਨੂੰ ਉਕਤ ਜਾਣਕਾਰੀ ਦਿੱਤੀ। Date:2010-03-21 Time:00:42:15
ਨਵੀਂ ਦਿੱਲੀ - ਤਿੱਬਤੀ ਧਰਮਗੁਰੂ ਦਲਾਈਲਾਮਾ ਨੇ ਕਿਹਾ ਹੈ ਕਿ ਚੀਨ ਨਾਲ ਚੰਗੇ ਦੋਸਤਾਨਾ ਸੰਬੰਧ ਬਨਾਉਣ ਮਗਰੋਂ ਭਾਰਤ ਤਿੱਬਤ ਮਸਲੇ ਦੇ ਹੱਲ ਵਿਚ ਅਹਿਮ ਭੂਮਿਕਾ ਨਿਭਾ ਸਕਦਾ ਹੈ। Date:2010-03-21 Time:00:42:15
ਨਵੀਂ ਦਿੱਲੀ - ਦੇਸ਼ ਵਿਚ ਨਵੇਂ ਸਿਰਿਉਂ ਮਰਦਮਸ਼ੁਮਾਰੀ ਆਗਾਮੀ ਇੱਕ ਅਪ੍ਰੈਲ ਤੋਂ ਸ਼ੁਰੂ ਕੀਤੀ ਜਾਵੇਗੀ ਜਿਸ ਅਧੀਨ ਹਰ ਨਾਗਰਿਕ ਦੇ ਅਹਿਮ ਬਿਉਰੇ ਇਕਤੱਰ ਕਰਕੇ ਉਸ ਦੀ ਵਰਤੋਂ ਵਿਸ਼ੇਸ਼ ਪਛਾਣ ਪੱਤਰ ਬਨਾਉਣ ਲਈ ਕੀਤੀ ਜਾਵੇਗੀ। Date:2010-03-21 Time:00:42:15
page no.1 |
Select news date : 31 - 3 - 2010 30 - 3 - 2010 29 - 3 - 2010 28 - 3 - 2010 27 - 3 - 2010 26 - 3 - 2010 25 - 3 - 2010 24 - 3 - 2010 23 - 3 - 2010 22 - 3 - 2010 21 - 3 - 2010 20 - 3 - 2010 19 - 3 - 2010 18 - 3 - 2010 17 - 3 - 2010 16 - 3 - 2010 15 - 3 - 2010 14 - 3 - 2010 13 - 3 - 2010 12 - 3 - 2010 11 - 3 - 2010 10 - 3 - 2010 9 - 3 - 2010 8 - 3 - 2010 7 - 3 - 2010 6 - 3 - 2010 5 - 3 - 2010 4 - 3 - 2010 3 - 3 - 2010 2 - 3 - 2010 1 - 3 - 2010 |