Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 20 - 3 - 2010

ਬਲੇਅਰ ਦੀ ਚਿਦੰਬਰਮ ਨਾਲ ਮੁਲਾਕਾਤ

ਨਵੀਂ ਦਿੱਲੀ - ਅਮਰੀਕਾ ਦੇ ਕੌਮੀ ਖੁਫ਼ੀਆ ਡਾਇਰੈਕਟਰ ਡੈਨਿਸ ਸੀ ਬਲੇਅਰ ਨੇ ਗ੍ਰਹਿ ਮੰਤਰੀ ਪੀ ਚਿਦੰਬਰਮ ਨਾਲ ਮੁਲਾਕਾਤ ਕੀਤੀ ਅਤੇ ਸਮਝਿਆ ਜਾਂਦਾ ਹੈ ਕਿ ਉਨ੍ਹਾਂ ਨੇ ਅਫਗਾਨਿਸਤਾਨ-ਪਾਕਿਸਤਾਨ ਤੋਂ ਦੱਖਣੀ ਏਸ਼ੀਆ ਖੇਤਰ ਵਿਚ ਫੈਲ ਰਹੇ ਅੱਤਵਾਦ ਨਾਲ ਸਬੰਧਤ ਮੁੱਦਿਆਂ 'ਤੇ ਚਰਚਾ ਕੀਤੀ।

Date:2010-03-20 Time:00:11:11

ਮੁੰਬਈ ਵਿਧਾਨਸਭਾ 'ਤੇ ਅੱਤਵਾਦੀ ਹਮਲੇ ਦਾ ਖਦਸ਼ਾ

ਮੁੰਬਈ - ਮੁੰਬਈ ਵਿਧਾਨਸਭਾ ਤੇ ਅੱਤਵਾਦੀ ਹਮਲੇ ਦੇ ਖਤਰੇ ਦੇ ਮੱਦੇਨਜ਼ਰ ਹਾਈ ਅਲੱਰਟ ਜਾਰੀ ਕਰ ਦਿੱਤਾ ਗਿਆ ਹੈ। ਸੁਰੱਖਿਆ ਪ੍ਰਬੰਧਾਂ ਕਾਰਨ ਮੁੱਖਮੰਤਰੀ ਤੋਂ ਲੈ ਕੇ ਸਾਰੇ ਮੰਤਰੀ ਵੀਰਵਾਰ ਨੂੰ ਬਜਟ ਅਧਿਵੇਸ਼ਨ ਸ਼ੁਰੂ ਹੋਣ ਤੇ ਵਿਧਾਨਸਭਾ ਭਵਨ ਦੇ ਗੇਟ ਤੋਂ ਹੀ ਪੈਦਲ ਚੱਲ ਕੇ ਮੁੱਖ ਭਵਨ ਵਿੱਚ ਪਹੁੰਚੇ।

Date:2010-03-20 Time:00:11:11

ਲਸ਼ਕਰ ਨੇ ਦਿੱਤੀ ਸੀ ਹੈਡਲੀ ਨੂੰ ਸਿਖਲਾਈ

ਵਾਸ਼ਿੰਗਟਨ - ਪਾਕਿਸਤਾਨੀ ਮੂਲ ਦੇ ਅਮਰੀਕੀ ਨਾਗਰਿਕ ਡੇਵਿਡ ਕੋਲਮੈਨ ਹੈਡਲੀ ਨੇ ਪਾਕਿਸਤਾਨ ਵਿਚ ਲਸ਼ਕਰੇ ਤੋਇਬਾ ਦੇ ਅੱਤਵਾਦ ਸਿਖਲਾਈ ਕੈਂਪ ਵਿਚ ਭਾਗ ਲਿਆ ਸੀ ਜਦੋਂ ਕਿ ਤੱਤਕਾਲੀ ਰਾਸ਼ਟਰਪਤੀ ਪਰਵੇਜ਼ ਮੁਸ਼ਰੱਫ ਨੇ ਬੁਸ਼ ਪ੍ਰਸ਼ਾਸਨ ਨਾਲ 2002 ਵਿਚ ਵਾਅਦਾ ਕੀਤਾ ਸੀ ਕਿ ਉਹ ਅਜਿਹੇ ਕੈਂਪ ਖਤਮ ਕਰ ਦੇਣਗੇ।

Date:2010-03-20 Time:00:11:11

ਨਵੇਂ ਬ੍ਰਾਂਡ 'ਚ ਲਾਂਚ ਹੋਵੇਗਾ 'ਨਿਊਜ਼ ਐਕਸ'

ਨਵੀਂ ਦਿੱਲੀ -ਖਬਰੀਆ ਚੈਨਲ 'ਨਿਊਜ ਐਕਸ' ਨੂੰ ਅਗਲੇ ਕੁੱਝ ਮਹਿਨੀਆਂ ਵਿੱਚ ਇੱਕ ਨਵੇਂ ਬ੍ਰਾਂਡ ਨਾਂ ਨਾਲ ਮੁੜ ਤੋਂ ਲਾਂਚ ਕੀਤਾ ਜਾਵੇਗਾ।

Date:2010-03-20 Time:00:11:11

ਪਵਾਰ ਦਾ ਖਾਧ ਅੰਨ ਉਤਪਾਦਨ ਵਧਾਉਣ 'ਤੇ ਜ਼ੋਰ

ਨਵੀਂ ਦਿੱਲੀ - ਕੇਂਦਰੀ ਖੇਤੀਬਾੜੀ ਮੰਤਰੀ ਸ਼ਰਦ ਪਵਾਰ ਨੇ ਖਾਧ ਅੰਨ ਦਾ ਉਤਪਾਦਨ ਅਤੇ ਉਤਪਾਦਕਤਾ ਵਧਾਉਣ ਦੀ ਲੋੜ ਉੱਪਰ ਜ਼ੋਰ ਦਿੰਦਿਆਂ ਰਾਜਾਂ ਨੂੰ ਕਿਸਾਨਾਂ ਨੂੰ ਖੇਤੀ ਲਈ ਜਰੂਰੀ ਸਮਾਨ ਸਮੇਂ ਸਿਰ ਮੁਹੱਈਆ ਕਰਾਉਣ ਲਈ ਪ੍ਰਭਾਵੀ ਕਦਮ ਚੁੱਕਣ ਦੀ ਅਪੀਲ ਕੀਤੀ ਹੈ।

Date:2010-03-20 Time:00:11:11

ਹਿਲੇਰੀ ਵੱਲੋਂ ਰੂਸ ਦੀ ਆਲੋਚਨਾ

ਮਾਸਕੋ - ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਰੂਸ ਦੇ ਉਸ ਫੈਸਲੇ ਦੀ ਸਖਤ ਆਲੋਚਨਾ ਕੀਤੀ ਹੈ ਜਿਸ ਵਿਚ ਉਸ ਨੇ ਇਰਾਨ ਦੇ ਪਰਮਾਣੂ ਕਾਰਖਾਨਿਆਂ ਵਿਚ ਬਣ ਰਹੇ ਪਰਮਾਣੂ ਰਿਐਕਟਰ ਨੂੰ ਸ਼ੁਰੂ ਕਰਨ ਦੀ ਗੱਲ ਕਹੀ ਸੀ।

Date:2010-03-20 Time:00:11:11

ਭਾਰਤ ਨੂੰ ਸਿੱਖਿਆ ਲਈ ਕਰਜ਼ਾ ਦੇਵੇਗਾ ਵਿਸ਼ਵ ਬੈਂਕ

ਵਾਸ਼ਿੰਗਟਨ - ਵਿਸ਼ਵ ਬੈਂਕ ਨੇ ਵੱਧ ਤੋਂ ਵੱਧ ਬੱਚਿਆਂ ਨੂੰ ਸਿੱਖਿਆ ਸੁਵਿਧਾ ਮੁਹੱਈਆ ਕਰਾਉਣ ਲਈ ਭਾਰਤ ਨੂੰ 1.05 ਅਰਬ ਡਾਲਰ ਦੇ ਕਰਜ਼ੇ ਨੂੰ ਮੰਜੂਰੀ ਦੇ ਦਿੱਤੀ ਹੈ।ਇਹ ਭਾਰਤ ਵਿਚ ਸਿੱਖਿਆ ਵਿਚ ਕੀਤਾ ਗਿਆ ਹੁਣ ਤੱਕ ਦਾ ਸੱਭ ਤੋਂ ਵੱਡਾ ਨਿਵੇਸ਼ ਹੈ।ਇਹ ਕਰਜ਼ਾ ਸਰਕਾਰ ਵੱਲੋਂ ਚਲਾਈ ਜਾ ਰਹੀ ਸਰਬ ਸਿੱਖਿਆ ਮੁਹਿੰਮ ਦੀ ਸਹਾਇਤਾ ਲਈ ਦਿੱਤਾ ਜਾਵੇਗਾ।

Date:2010-03-20 Time:00:11:11

ਨਿਰਯਾਤ ਨੀਤੀ ਸੁਧਾਰੇ ਅਮਰੀਕਾ : ਆਨੰਦ

ਵਾਸ਼ਿੰਗਟਨ - ਭਾਰਤ ਦੇ ਵਣਜ ਅਤੇ ਉਦਯੋਗ ਮੰਤਰੀ ਆਨੰਦ ਸ਼ਰਮਾ ਨੇ ਅਮਰੀਕਾ ਨੂੰ ਕਿਹਾ ਹੈ ਕਿ ਉਹ ਆਪਣੀ ਨਿਰਯਾਤ ਕੰਟ੍ਰੋਲ ਨੀਤੀ ਵਿਚ ਸੁਧਾਰ ਕਰੇ ਤਾਂ ਜੋ ਦੋਹਾਂ ਦੇਸ਼ਾਂ ਵਿਚਕਾਰ ਉੱਚ ਤਕਨੀਕ ਨਾਲ ਸੰਬੰਧਤ ਵਪਾਰ ਨੂੰ ਹੱਲ੍ਹਾਸ਼ੇਰੀ ਮਿਲ ਸਕੇ।ਸ਼ਰਮਾ ਨੇ ਬੀਤੀ ਰਾਤ ਅਮਰੀਕੀ ਅਧਿਕਾਰੀਆਂ ਨਾਲ ਮੁਲਾਕਾਤ ਦੌਰਾਨ ਇਹ ਗੱਲ ਕਹੀ।

Date:2010-03-20 Time:00:11:11

ਟੀਵੀ ਸੈਟ 'ਤੇ ਆਉਣ ਦੀ ਤਿਆਰੀ 'ਚ ਗੂਗਲ

ਇੰਟਰਨੈਟ ਸਰਚ ਇੰਜਣ ਦੀ ਪ੍ਰਮੁੱਖ ਕੰਪਨੀ ਗੂਗਲ ਨੇ ਗੂਗਲ ਟੀਵੀ ਲਿਆਉਣ ਲਈ ਇੰਟੈਲ ਅਤੇ ਸੋਨੀ ਨਾਲ ਹੱਥ ਮਿਲਾਇਆ ਹੈ। ਇਸ ਰਾਹੀਂ ਹੁਣ ਟੈਲੀਵਿਜ਼ਨ ਅਤੇ ਸੈਟ ਟਾਪ ਬਾਕਸ ਰਾਹੀਂ ਗੂਗਲ ਦੀ ਵੈਬਸਾਈਟ ਤੁਹਾਡੇ ਘਰ ਆ ਸਕਦੀ ਹੈ। ਨਿਊਯਾਰਕ ਟਾਈਮਜ਼ ਨੇ ਕਿਹਾ ਕਿ ਗੂਗਲ ਟੀਵੀ ਪਰਿਯੋਜਨਾ ਕਈ ਮਹੀਨਿਆਂ ਤੋਂ ਚੱਲ ਰਹੀ ਹੈ ਅਤੇ ਇਹ ਉਸਦੇ 'ਐਂਡ੍ਰਾਇਡ' ਨਾਮਕ ਸੌਫਟਵੇਅਰ 'ਤੇ ਅਧਾਰਤ ਹੈ, ਜੋ ਕੁਝ ਸਮਾਰਟ ਫੋਨਾਂ ਵਿੱਚ ਉਪਲਬਧ ਹੈ।

Date:2010-03-20 Time:00:11:11

ਕੇਂਦਰੀ ਮੁਲਾਜ਼ਮਾਂ ਦਾ ਮਹਿੰਗਾਈ ਭੱਤਾ ਵਧਾਇਆ

ਨਵੀਂ ਦਿੱਲੀ - ਮਹਿੰਗਾਈ ਦੀ ਮਾਰ ਝੱਲ ਰਹੇ ਆਮ ਆਦਮੀ ਨੂੰ ਭਾਂਵੇਂ ਸਰਕਾਰ ਕੋਈ ਰਾਹਤ ਨਾ ਦੇ ਸਕੀ ਹੋਵੇ ਪਰ ਆਪਣੇ 50 ਲੱਖ ਕੇਂਦਰੀ ਮੁਲਾਜ਼ਮਾਂ ਦਾ ਉਸ ਨੇ ਮਹਿੰਗਾਈ ਭੱਤਾ ਵਧਾਉਣ ਦਾ ਫੈਸਲਾ ਕਰ ਲਿਆ ਹੈ।ਕੈਬਿਨੇਟ ਦੀ ਸ਼ੁੱਕਰਵਾਰ ਨੂੰ ਹੋਈ ਬੈਠਕ ਵਿਚ ਅਹਿੰਗਾਈ ਭੱਤਾ 8 ਫੀਸਦੀ ਵਧਾ ਕੇ 27 ਤੋਂ 35 ਫੀਸਦੀ ਕਰ ਦਿੱਤਾ ਗਿਆ ਹੈ।

Date:2010-03-20 Time:00:11:11

ਹੈਡਲੀ ਨੂੰ ਉਮਰਕੈਦ ਮਿਲਣ 'ਤੇ ਵੀ ਭਾਰਤ ਸੰਤੁਸ਼ਟ!

ਨਵੀਂ ਦਿੱਲੀ - ਕੇਂਦਰੀ ਗ੍ਰਹਿ ਸਕਤੱਰ ਜੀਕੇ ਪਿੱਲੈ ਨੇ ਕਿਹਾ ਹੈ ਕਿ ਮੁੰਬਈ ਹਮਲਿਆਂ ਵਿਚ ਸ਼ਾਮਲ ਅਤੇ ਅਮਰੀਕਾ ਦੀ ਇੱਕ ਅਦਾਲਤ ਵਿਚ ਦੋਸ਼ੀ ਕਰਾਰ ਦਿੱਤੇ ਗਏ ਪਾਕਿਸਤਾਨੀ ਅਮਰੀਕੀ ਡੇਵਿਡ ਕੋਲਮੈਨ ਹੈਡਲੀ ਨੂੰ ਉਮਰਕੈਦ ਦੀ ਸਜ਼ਾ ਮਿਲਦੀ ਹੈ ਤਾਂ ਭਾਰਤ ਸਰਕਾਰ ਉਸ ਤੋਂ ਸੰਤੁਸ਼ਟ ਹੋਵੇਗੀ।

Date:2010-03-20 Time:00:11:11

ਵਾਤਾਵਰਨ ਅਨੁਕੂਲ ਬਣੇਗੀ ਭਾਰਤੀ ਸੰਸਦ

ਨਵੀਂ ਦਿੱਲੀ - ਸੰਸਦ ਭਵਨ ਦੀ ਬੇਹੱਦ ਸੁੰਦਰ ਅਤੇ ਇਤਹਾਸਕ ਇਮਾਰਤ ਨੂੰ ਵਾਤਾਵਰਨ ਪ੍ਰਦੂਸ਼ਣ ਦੇ ਖਤਰੇ ਤੋਂ ਬਚਾਉਣ ਲਈ ਵਾਤਾਵਰਨ ਅਨੁਕੂਲ ਭਾਵ ਗ੍ਰੀਨ ਸਰੂਪ ਪ੍ਰਦਾਨ ਕਰਨ ਦੀ ਪ੍ਰਕ੍ਰਿਆ ਅਧੀਨ ਸੌਰ ਊਰਜਾ ਨਾਲ ਉਸ ਨੂੰ ਰੌਸ਼ਨ ਕਰਨ ਅਤੇ ਇਮਾਰਤ ਵਿਚ ਬੈਟਰੀ ਨਾਲ ਚਾਲੂ ਵਾਹਨ ਯੋਜਨਾ ਸ਼ੁਰੂ ਕਰਨ ਬਾਰੇ ਵਿਚਾਰ ਹੋ ਰਿਹਾ ਹੈ।

Date:2010-03-20 Time:00:11:11

ਅਗ਼ਵਾਕਾਰਾਂ ਨੂੰ ਮੌਤ ਤੇ ਹਵਾ 'ਚ ਹੀ ਜਹਾਜ ਡੇਗਣ ਦੀ ਇਜ਼ਾਜ਼ਤ

ਨਵੀਂ ਦਿੱਲੀ - ਸਰਕਾਰ ਨੇ ਹਵਾਈ ਜਹਾਜ ਦੇ ਅਗ਼ਵਾਕਾਰਾਂ ਨੂੰ ਮੌਤ ਦੀ ਸਜ਼ਾ ਦੇਣ ਅਤੇ ਅਜਿਹੇ ਅਗਵਾ ਹੋਏ ਹਵਾਈ ਜਹਾਜਾਂ ਨੂੰ ਡੇਗਣ ਦੇ ਪ੍ਰਸਤਾਵ ਨੂੰ ਅੱਜ ਮੰਜੂਰੀ ਦੇ ਦਿੱਤੀ ਜਿੰਨ੍ਹਾਂ ਤੋਂ ਮੁੱਖ ਸਥਾਨਾਂ ਨੂੰ ਨਿਸ਼ਾਨਾ ਬਨਾਉਣ ਦਾ ਖਤਰਾ ਹੋਵੇ।

Date:2010-03-20 Time:00:11:11

ਅਸੀਨ ਨੇ ਵੀ ਕੀਤੀ ਕੈਮਰੂਨ ਨਾਲ ਮੁਲਾਕਾਤ

ਹਾਲ ਹੀ ਵਿੱਚ 'ਟਾਇਟੈਨਿਕ' ਅਤੇ 'ਅਵਤਾਰ' ਵਰਗੀਆਂ ਫਿਲਮਾਂ ਡਾਇਰੈਕਟ ਕਰਨ ਵਾਲੇ ਜੇਮਸ ਕੈਮਰੂਨ ਭਾਰਤ ਵਿੱਚ ਸਨ। ਬਹੁਤ ਘੱਟ ਲੋਕਾਂ ਨੂੰ ਉਨ੍ਹਾਂ ਨੂੰ ਮਿਲਣ ਦਾ ਮੌਕਾ ਮਿਲਿਆ। ਸੁਪਰਸਟਾਰ ਆਮਿਰ ਖਾਨ ਅਤੇ 'ਥਿੰਕਰਸ ਐਕਟਰ' ਕਹੇ ਜਾਣ ਵਾਲੇ ਅਭੈ ਦਿਓਲ ਨੇ ਕੈਮਰੂਨ ਨਾਲ ਗੱਲਬਾਤ ਕੀਤੀ। ਜਿੱਥੋਂ ਤੱਕ ਐਕਟ੍ਰੈਸ ਦਾ ਸਵਾਲ ਹੈ ਤਾਂ ਇਹ ਚਾਂਸ ਸਿਰਫ਼ ਬਿਊਟੀਫੁਲ ਅਸੀਨ ਦੇ ਹਿੱਸੇ ਵਿੱਚ ਆਇਆ। ਜਿਸ ਪ੍ਰੋਗਰਾਮ ਵਿੱਚ ਜੇਮਸ ਕੈਮਰੂਨ ਸ਼ਾਮਿਲ ਹੋਣ ਆਏ ਸਨ, ਉਸ ਵਿੱਚ ਅਸੀਨ ਵੀ ਬਤੌਰ ਇੰਡਸਟਰੀ ਦੀ ਨੌਜਵਾਨ ਕਲਾਕਾਰ ਦੇ ਰੂਪ ਵਿੱਚ ਸੱਦੀ ਗਈ ਸੀ। ਉਨ੍ਹਾਂ ਨੇ ਰਿਐਲਟੀ ਬਨਾਮ ਆਈਡਿਅਲਿਜ਼ਮ ਸਬਜੈਕਟ ਤੇ ਭਾਸ਼ਣ ਦਿੱਤਾ। ਸ਼ਾਮ ਨੂੰ ਕੈਮਰੂਨ ਅਤੇ ਅਸੀਨ ਦੇਰ ਤੱਕ ਗੱਲਾਂ ਕਰਦੇ ਰਹੇ। ਆਮਿਰ, ਕੈਮਰੂਨ ਅਤੇ ਅਸੀਨ ਨੇ ਇਕੱਠੇ ਡਿਨਰ ਕੀਤਾ ਅਤੇ ਸਿਨੇ

Date:2010-03-20 Time:00:11:10

ਪਾਕਿਸਤਾਨ ਵਿੱਚ 'ਲਾਹੌਰ' ਤੇ ਪਾਬੰਦੀ

ਪਾਕਿਸਤਾਨ ਵਿੱਚ ਬਾਲੀਵੁੱਡ ਦੀ ਨਵੀਂ ਫਿਲਮ 'ਲਾਹੌਰ' ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪਾਬੰਦੀ ਤੋਂ ਨਿਰਾਸ਼ ਹੋਏ ਨਿਰਦੇਸ਼ਕ ਸੰਜੇ ਪੂਰਨ ਚੌਹਾਨ ਕਹਿੰਦੇ ਹਨ ਕਿ ਇਹ ਇੱਕ ਅਲੱਗ ਤਰ੍ਹਾਂ ਦੀ ਅਤੇ ਸੰਤੁਲਿਤ ਫਿਲਮ ਹੈ। ਉਨ੍ਹਾਂ ਕਿਹਾ ਕਿ 'ਲਾਹੌਰ' ਬਾਲੀਵੁੱਡ ਦੀ ਇੱਕ ਠੇਠ ਵਪਾਰਿਕ ਫਿਲਮ ਨਹੀਂ ਹੈ। ਇਹ ਪਾਕਿਸਤਾਨ ਨੂੰ ਕੋਸਣ ਵਾਲੀ ਫਿਲਮ ਨਹੀਂ ਹੈ। ਇਹ ਇੱਕ ਬਹੁਤ ਅਲੱਗ ਤਰ੍ਹਾਂ ਦੀ ਅਤੇ ਸੰਤੁਲਿਤ ਪਰਿਯੋਜਨਾ ਸੀ, ਜਿਸ ਵਿੱਚ ਦੋਵੇਂ ਹੀ ਦੇਸ਼ਾਂ ਦੇ ਖਿਲਾਫ ਕੋਈ ਨਕਰਾਤਮਿਕਤਾ ਨਹੀਂ ਹੈ। ਅਸੀਂ ਇਸ ਫਿਲਮ ਨੂੰ ਪਾਕਿਸਤਾਨ ਵਿੱਚ ਰਿਲੀਜ਼ ਕਰਨ ਲਈ ਬਹੁਤ ਉਤਸੁਕ ਸੀ, ਪਰ ਹੁਣ ਅਸੀਂ ਨਿਰਾਸ਼ ਹਾਂ। ਕਿਕਬਾਕਸਿੰਗ ਮੁਕਾਬਲੇ ਦੇ ਪਿਛੋਕੜ ਤੇ ਬਣੀ ਇਹ ਫਿਲਮ ਅੱਜ ਦੁਨੀਆ ਭਰ ਵਿੱਚ ਰਿਲੀਜ਼ ਹੋ ਰਹੀ ਹੈ। ਇਹ ਫਿਲਮ ਦੱਸਦੀ ਹੈ ਕਿ ਦੋਵੇਂ ਦੇਸ਼ਾਂ

Date:2010-03-20 Time:00:11:10

ਨਕਸਲੀ ਹਮਲੇ 'ਚ ਦੋ ਸੀਆਰਪੀਐਫ ਮੁਲਾਜ਼ਮ ਸ਼ਹੀਦ

ਰਾਏਪੁਰ - ਛੱਤੀਸਗੜ੍ਹ ਦੇ ਸੰਘਣੇ ਜੰਗਲਾਂ ਵਿਚ ਵੀਰਵਾਰ ਨੂੰ ਨਕਸਲੀਆਂ ਵੱਲੋਂ ਕੀਤੇ ਗਏ ਇੱਕ ਧਮਾਕੇ ਵਿਚ ਕੇਂਦਰੀ ਰਿਜ਼ਰਵ ਪੁਲਿਸ ਬਲ(ਸੀਆਰਪੀਐਫ) ਦੇ ਦੋ ਜਵਾਨ ਸ਼ਹੀਦ ਹੋ ਗਏ ਅਤੇ ਤਿੰਨ ਜ਼ਖਮੀ ਹੋ ਗਏ।

Date:2010-03-20 Time:00:11:10

ਵਾਦੀ ਤੋਂ 35 ਹਜ਼ਾਰ ਫੌਜੀ ਹਟਾਏ ਗਏ : ਉਮਰ

ਜੰਮੂ - ਜੰਮੂ ਅਤੇ ਕਸ਼ਮੀਰ ਤੋਂ ਬੀਤੇ 15 ਮਹੀਨਿਆਂ ਦੌਰਾਨ 35 ਹਜ਼ਾਰ ਤੋਂ ਵੱਧ ਫੌਜੀ ਵਾਪਸ ਬੁਲਾਏ ਗਏ ਹਨ।ਮੁੱਖ ਮੰਤਰੀ ਉਮਰ ਅਬਦੁੱਲਾ ਨੇ ਵਿਧਾਨਸਭਾ ਵਿਚ ਕਿਹਾ ਕਿ ਬਿਨਾਂ ਕਿਸੇ ਪ੍ਰਚਾਰ ਅਤੇ ਪ੍ਰਸਾਰ ਦੇ ਅਸੀਂ 35 ਹਜ਼ਾਰ ਫੌਜੀਆਂ ਨੂੰ ਵਾਪਸ ਬੁਲਾਇਆ ਅਤੇ ਅੰਦਰੂਨੀ ਸੁਰੱਖਿਆ ਵਿਚ ਲੱਗੇ ਕੇਂਦਰੀ ਅਰਧ ਸੈਨਿਕ ਬਲਾਂ ਦੀ ਗਿਣਤੀ ਵਿਚ ਵੀ ਕਟੌਤੀ ਕੀਤੀ ਗਈ ਹੈ।

Date:2010-03-20 Time:00:11:10

ਆਈਪੀਐਲ 3 ਦੀ ਪਹਿਲੀ ਹੈਟ੍ਰਿਕ ਪ੍ਰਵੀਨ ਦੇ ਨਾਂ

ਬੰਗਲੌਰ - ਰਾਜਸਥਾਨ ਅਤੇ ਬੰਗਲੌਰ ਵਿਚਕਾਰ ਬੀਤੇ ਕੱਲ੍ਹ ਖੇਡੇ ਗਏ ਆਈਪੀਐਲ ਤਿੰਨ ਦੇ ਮੁਕਾਬਲੇ ਵਿਚ ਪ੍ਰਵੀਨ ਕੁਮਾਰ ਨੇ ਸੀਜ਼ਨ ਦੀ ਪਹਿਲੀ ਹੈਟ੍ਰਿਕ ਬਣਾਈ।ਉਹਨਾਂ ਨੇ ਰਾਜਸਥਾਨ ਦੇ ਤਿੰਨ ਖਿਡਾਰੀਆਂ ਡੈਮੀਅਨ ਮਾਰਟਿਨ, ਸੁਮਿਤ ਨਾਰਵਾਲ ਅਤੇ ਪਾਰਸ ਡੋਗਰਾ ਨੂੰ ਤੀਜੇ ਓਵਰ ਵਿਚ ਲਗਾਤਾਰ ਤਿੰਨ ਗੇਂਦਾਂ ਉੱਪਰ ਆਉਟ ਕਰਕੇ ਇਸ ਕਾਰਨਾਮੇ ਨੂੰ ਅੰਜਾਮ ਦਿੱਤਾ।

Date:2010-03-20 Time:00:11:10

ਜ਼ਖਮੀ ਖਿਡਾਰੀਆਂ ਬਾਰੇ ਬੀਸੀਸੀਆਈ ਨੇ ਮੰਗੀ ਰਿਪੋਰਟ

ਨਵੀਂ ਦਿੱਲੀ - ਭਾਰਤੀ ਕ੍ਰਿਕਟ ਕੰਟ੍ਰੋਲ ਬੋਰਡ(ਬੀਸੀਸੀਆਈ) ਨੇ ਬੀਤੇ ਕੱਲ੍ਹ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਗੌਤਮ ਗੰਭੀਰ ਦੇ ਆਈਪੀਐਲ ਮੁਕਾਬਲਿਆਂ ਦੌਰਾਨ ਜ਼ਖਮੀ ਹੋਣ ਬਾਰੇ ਆਈਪੀਐਲ ਤੋਂ ਰਿਪੋਰਟ ਮੰਗੀ ਹੈ।

Date:2010-03-20 Time:00:11:10

'ਸ਼ਾਪਿਤ' ਦੀ ਸ਼ੂਟਿੰਗ ਵਿੱਚ ਕਈ ਵਾਰ ਡਰ ਗਈ - ਸ਼ਵੇਤਾ

ਬਾਲੀਵੁੱਡ ਵਿੱਚ ਪਹਿਲੀ ਹੀ ਫਿਲਮ ਵਿੱਚ ਮੈਨੂੰ ਵਿਕਰਮ ਭੱਟ ਵਰਗੇ ਨਿਰਦੇਸ਼ਕ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ਵਿਕਰਮ ਭੱਟ ਉਨ੍ਹਾਂ ਨਿਰਦੇਸ਼ਕਾਂ ਚੋਂ ਹਨ, ਜੋ ਆਪਣੇ ਦਰਸ਼ਕਾਂ ਨੂੰ ਜਗਾ ਤੇ ਬੈਠੇ ਰਹਿਣ ਲਈ ਮਜ਼ਬੂਰ ਕਰਦੇ ਹਨ। ਮੈਨੂੰ ਪੂਰਾ ਯਕੀਨ ਹੈ ਕਿ 'ਸ਼ਾਪਿਤ' ਵੀ ਦਰਸ਼ਕਾਂ ਨੂੰ ਨਿਰਾਸ਼ ਨਹੀਂ ਕਰੇਗੀ। ਇਸ ਫਿਲਮ ਵਿੱਚ ਮੈਂ ਕਾਇਆ ਦਾ ਕਿਰਦਾਰ ਨਿਭਾਇਆ ਹੈ, ਜੋ ਇੱਕ ਰਾਇਲ ਪਰਿਵਾਰ ਦੀ ਕਾਲਜ ਵਿੱਚ ਪੜ੍ਹਨ ਵਾਲੀ ਕੁੜੀ ਹੈ। ਕਾਇਆ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਉਸਦੇ ਪਰਿਵਾਰ ਨੂੰ 300 ਸਾਲ ਪਹਿਲਾਂ ਇੱਕ ਸ਼ਰਾਪ ਮਿਲਿਆ ਹੈ, ਜਿਸ ਕਾਰਨ ਇਸ ਪਰਿਵਾਰ ਦੀ ਜਦੋਂ ਵੀ ਕੋਈ ਕੁੜੀ ਵਿਆਹ ਕਰਨਾ ਚਾਹੇਗੀ, ਤਾਂ ਇੱਕ ਬੁਰੀ ਤਾਕਤ ਉਸਨੂੰ ਖਤਮ ਕਰ ਦਵੇਗੀ। ਪਿਆਰ ਵਿੱਚ ਡੁੱਬੀ ਕਾਇਆ ਦਾ ਪ੍ਰੇਮੀ ਅਮਨ ਜਿਵੇਂ ਹੀ ਮੰਗਣੀ ਦੀ ਅੰਗੂਠੀ ਉਸ ਨੂ

Date:2010-03-20 Time:00:11:10

ਪ੍ਰੈਗਨੈਂਟ ਹੈ ਕਾਜੋਲ

ਵਿਆਹ ਤੋਂ ਬਾਅਦ ਵੀ ਇੱਕ ਕਾਮਯਾਬ ਅਦਾਕਾਰਾ ਸਾਬਿਤ ਹੋਣ ਵਾਲੀ ਬਾਲੀਵੁੱਡ ਅਭਿਨੇਤਰੀ ਕਾਜੋਲ ਦੁਬਾਰਾ ਪ੍ਰੈਗਨੈਂਟ ਹੈ। ਕਾਜੋਲ ਦੇ ਪਤੀ ਅਜੈ ਦੇਵਗਨ ਚਾਹੁੰਦੇ ਹਨ ਕਿ ਉਹ ਐਕਟਿੰਗ ਬੰਦ ਕਰ ਦੇਵੇ। ਬੇਸ਼ੱਕ ਅਜੈ ਨੇ ਆਪਣੇ ਨਾਲ ਆਪਣੀ ਫਿਲਮ ਵਿੱਚ ਕਾਜੋਲ ਨੂੰ ਕੰਮ ਕਰਨ ਲਈ ਮਨਾ ਨਹੀਂ ਕੀਤਾ, ਪਰ ਉਹ ਇਹੀ ਚਾਹੁੰਦੇ ਹਨ ਕਿ ਕਾਜੋਲ ਆਪਣੀ ਬੇਟੀ ਨਿਆਸਾ ਦਾ ਖਿਆਲ ਰੱਖੇ। ਹੁਣ ਕਾਜੋਲ ਦੁਬਾਰਾ ਮਾਂ ਬਣਨ ਵਾਲੀ ਹੈ ਅਤੇ ਹੋ ਸਕਦਾ ਹੈ ਕਿ ਉਹ ਹੁਣ ਕਦੇ ਐਕਟਿੰਗ ਨਾ ਕਰੇ। ਕਾਜੋਲ ਅੱਜ ਕੱਲ੍ਹ ਅਜੈ ਦੀ ਹੀ ਫਿਲਮ 'ਟੂਨਪੁਰ ਦਾ ਸੁਪਰ ਹੀਰੋ' ਵਿੱਚ ਕੰਮ ਕਰ ਰਹੀ ਹੈ। ਨਾਲ ਹੀ ਉਹ ਕਰਨ ਜੌਹਰ ਦੀ ਫਿਲਮ 'ਸਟੈਪਮੌਮ' ਵਿੱਚ ਵੀ ਕੰਮ ਕਰ ਰਹੀ ਹੈ। ਇੱਕ ਮਹੀਨੇ ਬਾਅਦ ਕਾਜੋਲ ਐਕਟਿੰਗ ਬੰਦ ਕਰ ਦੇਵੇਗੀ। ਖ਼ਬਰ ਤਾਂ ਇਹ ਵੀ ਹੈ ਕਿ ਸ਼ਾਇਦ ਹੁਣ ਦੁਬਾਰਾ ਕਾਜੋ

Date:2010-03-20 Time:00:11:10

ਸ਼ਾਂਤੀ ਦਾ ਹਥਿਆਰ ਹਨ ਪਰਮਾਣੂ ਹਥਿਆਰ : ਕਾਕੋਦਕਰ

ਮੁੰਬਈ - ਪਰਮਾਣੂ ਊਰਜਾ ਆਯੋਗ ਦੇ ਸਾਬਕਾ ਮੁਖੀ ਅਨਿਲ ਕਾਕੋਦਕਰ ਨੇ ਪਰਮਾਣੂ ਹਥਿਆਰਾਂ ਦੀ ਹਿਮਾਇਤ ਕਰਦਿਆਂ ਉਹਨਾਂ ਨੂੰ ਸ਼ਾਂਤੀ ਦਾ ਹਥਿਆਰ ਕਰਾਰ ਦਿੱਤਾ ਹੈ।

Date:2010-03-20 Time:00:11:10

ਝਟਕਾ ਨਹੀਂ ਹੈ ਹੈਡਲੀ ਨੂੰ ਨਾ ਸੌਂਪਿਆ ਜਾਣਾ : ਚਿਦੰਬਰਮ

ਨਵੀਂ ਦਿੱਲੀ - ਮੁੰਬਈ ਹਮਲੇ ਵਿਚ ਸਾਜਿਸ਼ ਰਚਣ ਦੇ ਆਰੋਪ ਸਮੇਤ ਅੱਤਵਾਦੀ ਸੰਗਠਨਾਂ ਨਾਲ ਸੰਬੰਧਾਂ ਦੇ ਕਬੂਲਨਾਮੇ ਮਗਰੋਂ ਵੀ ਹੈਡਲੀ ਨੂੰ ਭਾਰਤ ਨੂੰ ਨਾ ਸੌਂਪਿਆ ਜਾਣਾ ਭਾਰਤ ਲਈ ਝਟਕਾ ਨਹੀਂ ਹੈ।ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਨੇ ਪੱਤਰਕਾਰਾਂ ਨੂੰ ਉਕਤ ਗੱਲ ਕਹੀ।ਉਹਨਾਂ ਕਿਹਾ ਕਿ ਭਾਰਤ ਹੈਡਲੀ ਨੂੰ ਸੌਂਪੇ ਜਾਣ ਦੀ ਕੋਸ਼ਿਸ਼ ਜ਼ਾਰੀ ਰੱਖੇਗਾ।

Date:2010-03-20 Time:00:11:10

ਅਜੇ ਤੱਕ ਦੋਸਤ ਨਹੀਂ ਬਣੇ ਰੂਸ,ਅਮਰੀਕਾ : ਲਾਵਰੋਵ

ਮਾਸਕੋ - ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਕਿਹਾ ਹੈ ਕਿ ਅਮਰੀਕਾ ਅਤੇ ਰੂਸ ਹੁਣ ਦੁਸ਼ਮਣ ਨਹੀਂ ਰਹੇ ਹਨ ਪਰ ਦੋਸ ਵੀ ਨਹੀਂ ਬਣ ਸਕੇ ਹਨ।ਸਰਕਾਰੀ ਅਖਬਾਰ ਰੋਜ਼ਾ ਰੋਸੀ ਇਸਕਾਇਆ ਗਜ਼ੇਤਾ ਨੂੰ ਦਿੱਤੀ ਇੱਕ ਇੰਟਰਵਿਊ ਵਿਚ ਉਹਨਾਂ ਇਹ ਸ਼ਬਦ ਕਹੇ।

Date:2010-03-20 Time:00:11:10

ਬੈਲਜ਼ੀਅਮ ਦੇ ਰਾਜਕੁਮਾਰ 22 ਤੋਂ ਭਾਰਤ ਯਾਤਰਾ 'ਤੇ

ਨਵੀਂ ਦਿੱਲੀ - ਬੈਲਜ਼ੀਅਮ ਦੇ ਰਾਜਕੁਮਾਰ ਫਿਲਿਪ 22 ਮਾਰਚ ਤੋਂ ਛੇ ਦਿਨਾ ਭਾਰਤ ਯਾਤਰਾ ਉੱਪਰ ਆਉਣਗੇ।ਉਹਨਾਂ ਦੀ ਅਗਵਾਈ ਹੇਠ 340 ਮੈਂਬਰੀ ਆਰਥਿਕ ਪ੍ਰਤੀਨਿੱਧੀ ਮੰਡਲ ਵੀ ਨਾਲ ਆਵੇਗਾ।ਇਸ ਯਾਤਰਾ ਦਾ ਮੁੱਖ ਟੀਚਾ ਦੋ ਪੱਖੀ ਸੰਬੰਧਾਂ ਨੂੰ ਹੋਰ ਵਿਆਪਕ ਬਨਾਉਣਾ ਹੈ।

Date:2010-03-20 Time:00:11:10


1   2  

page no.1

Select news date :

31 - 3 - 2010
30 - 3 - 2010
29 - 3 - 2010
28 - 3 - 2010
27 - 3 - 2010
26 - 3 - 2010
25 - 3 - 2010
24 - 3 - 2010
23 - 3 - 2010
22 - 3 - 2010
21 - 3 - 2010
20 - 3 - 2010
19 - 3 - 2010
18 - 3 - 2010
17 - 3 - 2010
16 - 3 - 2010
15 - 3 - 2010
14 - 3 - 2010
13 - 3 - 2010
12 - 3 - 2010
11 - 3 - 2010
10 - 3 - 2010
9 - 3 - 2010
8 - 3 - 2010
7 - 3 - 2010
6 - 3 - 2010
5 - 3 - 2010
4 - 3 - 2010
3 - 3 - 2010
2 - 3 - 2010
1 - 3 - 2010