Punjabi News

Home | Gurbani Vichar(Nit Nem) | About us | Contact us
Select news Month & Year

Home / Latest News
February 2012
January 2012

Date : 19 - 3 - 2010

ਪਸ਼ੂਪਾਲਕਾਂ ਨੂੰ ਸਿਖਲਾਈ ਦੇਵੇਗਾ ਇਗਨੂ

ਭੋਪਾਲ - ਪਸ਼ੂਪਾਲਣ ਦੇ ਖੇਤਰ ਵਿਚ ਕੰਮ ਕਰਦੇ ਪਸ਼ੂਪਾਲਕਾਂ ਦੀ ਸਿਖਲਾਈ ਪ੍ਰੋਗਰਾਮ ਸਟਡੀ ਸੈਂਟਰ ਦੀ ਸਥਾਪਨਾ ਮਗਰੋਂ ਇੰਦਰਾ ਗਾਂਧੀ ਰਾਸ਼ਟਰੀ ਓਪਨ ਯੂਨੀਵਰਸਿਟੀ ਅਤੇ ਮੱਧ ਪ੍ਰਦੇਸ਼ ਪਸ਼ੂਧਨ ਅਤੇ ਪੋਲਟਰੀ ਵਿਕਾਸ ਨਿਗਮ ਵਿਚਕਾਰ ਇੱਥੇ ਇੱਕ ਕਰਾਰ ਹੋਇਆ।ਇਸ ਰਾਹੀਂ ਪਸ਼ੂਪਾਲਕਾਂ ਦੀ ਆਰਥਿਕ ਸਥਿੱਤੀ ਮਜ਼ਬੂਤ ਹੋਵੇਗੀ।

Date:2010-03-19 Time:00:00:55

ਨੌਕਰੀਆਂ ਦੀ ਬਹਾਰਾਂ ਲਿਆ ਰਹੀਆਂ ਹਨ ਭਾਰਤੀ ਕੰਪਨੀਆਂ

ਨਵੀਂ ਦਿੱਲੀ - ਭਾਰਤੀ ਕੰਪਨੀਆਂ ਦੀਆਂ ਨਵੀਂ ਭਰਤੀ ਦੀਆਂ ਯੋਜਨਾਵਾਂ ਜ਼ੋਰ ਫੜ੍ਹ ਚੁੱਕੀਆਂ ਹਨ ਅਤੇ ਬੀਤੇ ਵਰ੍ਹੇ ਸਤੰਬਰ ਤੋਂ ਹੁਣ ਤੱਕ ਵਿਸ਼ਵ ਵਿਚ ਇਹਨਾਂ ਕੰਪਨੀਆਂ ਵੱਲੋਂ ਨਿਯੁਕਤੀਆਂ ਦਾ ਮਿਆਰ ਉੱਚ ਪੱਧਰ ਉੱਪਰ ਹੈ।

Date:2010-03-19 Time:00:00:55

ਵਿਦੇਸ਼ੀ ਯੂਨੀਵਰਸਿਟੀ ਕੈਂਪਸ ਨੂੰ ਸਰਕਾਰੀ ਮੰਜੂਰੀ

ਨਵੀਂ ਦਿੱਲੀ - ਕੇਂਦਰੀ ਮੰਤਰੀਮੰਡਲ ਨੇ ਸੋਮਵਾਰ ਨੂੰ ਉਸ ਬਿੱਲ ਨੂੰ ਹਰੀ ਝੰਡੀ ਦੇ ਦਿੱਤੀ ਜਿਸ ਵਿਚ ਸੰਸਾਰਕ ਵਿਦਿਅਕ ਅਦਾਰਿਆਂ ਦੇ ਕੈਂਪਸ ਭਾਰਤ ਵਿਚ ਖੋਲਣ ਦੀ ਇਜ਼ਾਜ਼ਤ ਦਿੱਤੇ ਜਾਣ ਦਾ ਪ੍ਰਸਤਾਵ ਹੈ।

Date:2010-03-19 Time:00:00:55

ਬੀਐਸਐਫ ਵਿਚ ਭਰਤੀ

ਸਰਹੱਦੀ ਸੁਰੱਖਿਆ ਬਲ(ਬੀਐਸਐਫ) ਵੱਲੋਂ ਹੈਡ ਕਾਂਸਟੇਬਲ ਰੇਡਿਉ ਆਪ੍ਰੇਟਰ ਅਤੇ ਹੈਡ ਕਾਂਸਟੇਬਲ ਫਿੱਟਰ ਦੀਆਂ ਖਾਲੀ ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਮੰਗੀਆਂ ਗਈਆਂ ਹਨ।ਇਹਨਾਂ ਦੀ ਭਰਤੀ ਲਈ ਸ਼ਾਮਲ ਹੋਣ ਲਈ ਅਰਜ਼ੀਆਂ ਭੇਜਣ ਦੀ ਆਖਰੀ ਮਿਤੀ 1 ਮਈ ਨਿਰਧਾਰਤ ਕੀਤੀ ਗਈ ਹੈ।

Date:2010-03-19 Time:00:00:55

ਭਾਰਤੀ ਹਵਾਈ ਸੈਨਾ ਵਿਚ ਅਫਸਰਾਂ ਦੀ ਭਰਤੀ

ਭਾਰਤੀ ਹਵਾਈ ਸੈਨਾ ਵੱਲੋਂ ਜਨਵਰੀ 2011 ਤੋਂ ਸ਼ੁਰੂ ਹੋ ਰਹੇ ਸਿਖਲਾਈ ਕੋਰਸ ਲਈ ਹਵਾਈ ਸੈਨਾ ਵਿਚ ਸਥਾਈ ਅਤੇ ਸ਼ਾਰਟ ਸਰਵਿਸ ਕਮੀਸ਼ਨ ਅਫਸਰਾਂ ਦੀ ਭਰਤੀ ਲਈ ਹੋਣ ਵਾਲੀ ਪ੍ਰੀਖਿਆ ਵਿਚ ਸ਼ਾਮਲ ਹੋਣ ਲਈ ਭਾਰਤੀ ਨੌਜਵਾਨਾਂ ਅਤੇ ਮੁਟਿਆਰਾਂ ਤੋਂ ਅਰਜ਼ੀਆਂ ਮੰਗੀਆਂ ਗਈਆਂ ਹਨ।ਅਰਜ਼ੀਆਂ ਭੇਜਣ ਦੀ ਆਖਰੀ ਮਿਤੀ 14 ਅਪ੍ਰੈਲ ਨਿਰਧਾਰਤ ਕੀਤੀ ਗਈ ਹੈ।

Date:2010-03-19 Time:00:00:55

ਰੀਡ ਐਂਡ ਟੇਲਰ ਹੋਵੇਗੀ ਬੀਐੱਸਈ 'ਚ ਦਰਜ

ਮੁੰਬਈ : ਕੱਪੜੇ ਬਣਾਉਣ ਵਾਲੀ ਕੰਪਨੀ ਐੱਸ ਕੁਮਾਰ ਨੈਸ਼ਨ ਵਾਈਡ ਲਿਮੀਟੇਡ ਆਪਣੀ ਸਹਿਯੋਗੀ ਇਕਾਈ ਰੀਡ ਐਂਡ ਟੇਲਰ ਨੂੰ ਇੱਕ ਅਲੱਗ ਕੰਪਨੀ ਦੇ ਤੌਰ 'ਤੇ ਬੰਬੇ ਸ਼ੇਅਰ ਬਾਜਾਰ (ਬੀਐੱਸਈ) ਸੂਚੀਬੱਧ ਕਰਨ ਦੀ ਤਿਆਰੀ ਵਿੱਚ ਹੈ।

Date:2010-03-19 Time:00:00:55

ਅਫਗਾਨ ਸੰਵਿਧਾਨਕ ਵਿਵਸਥਾ ਦਾ ਪਾਲਣ ਹੋਵੇ : ਮੂਨ

ਸੰਰਾ - ਸੰਯੁਕਤ ਰਾਸ਼ਟਰ ਮਹਾਂਸਕਤੱਰ ਬਾਨ ਕੀ ਮੂਨ ਨੇ ਕਿਹਾ ਹੈ ਕਿ ਅਫਗਾਨਿਸਤਾਨ ਵਿਚ ਸੰਘਰਸ਼ ਸਮਾਪਤੀ ਲਈ ਸ਼ੁਰੂ ਹੋਣ ਵਾਲੀ ਸਿਆਸੀ ਪ੍ਰਕ੍ਰਿਆ ਵਿਚ ਸੰਵਿਧਾਨਕ ਵਿਵਸਥਾ ਦਾ ਪਾਲਣ ਹੋਵੇ।

Date:2010-03-19 Time:00:00:55

ਭਾਰਤੀ ਵੀ ਥ੍ਰੀ ਜੀ ਸਪੈਕਟ੍ਰਮ ਦੀ ਦੌੜ 'ਚ

ਨਵੀਂ ਦਿੱਲੀ : ਦੇਸ਼ ਦੀ ਸਭ ਤੋਂ ਵੱਡੀ ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਨੇ ਦੇਸ਼ ਦੇ ਸਾਰੇ 22 ਟੈਲੀਕਾਮ ਖੇਤਰਾਂ ਦੇ ਲਈ ਥ੍ਰੀ ਜੀ ਸਪੈਕਟ੍ਰਮ ਬੋਲੀ ਪ੍ਰਕ੍ਰਿਆ ਦੇ ਵਾਸਤੇ ਅਰਜੀ ਦਾਖਿਲ ਕੀਤੀ ਹੈ।

Date:2010-03-19 Time:00:00:55

ਸ਼੍ਰੀ ਗਣੇਸ਼ ਦਾ ਆਈਪੀਓ ਕੱਲ੍ਹ ਤੋਂ

ਮੁੰਬਈ : ਹਸਤ-ਨਿਰਮਿਤ ਸੋਨੇ ਦੇ ਗਹਿਣੇ ਬਣਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਸ਼੍ਰੀ ਗਣੇਸ਼ ਜੇਵੇਲਰੀ ਹਾਊਸ ਲਿਮੀਟੇਡ ਨੇ ਆਪਣੀ ਵਿਸਤਾਰ ਯੋਜਨਾਵਾਂ ਦੇ ਲਈ ਜਰੂਰੀ ਪੂੰਜੀ ਜੁਟਾਉਣ ਦੇ ਵਾਸਤੇ ਪੂੰਜੀ ਬਾਜਾਰ ਵਿੱਚ ਉਤਰਣ ਦੀ ਯੋਜਨਾ ਬਣਾਈ ਹੈ।

Date:2010-03-19 Time:00:00:55

ਯੁਆਨ ਮੁੱਦੇ 'ਤੇ ਅਮਰੀਕਾ ਦਬਾਅ ਗਲਤ

ਪੇਈਚਿੰਗ : ਚੀਨ ਨੇ ਆਰੋਪ ਲਗਾਇਆ ਹੈ ਕਿ ਅਮਰੀਕਾ ਵੱਲੋਂ ਨਿਰੰਤਰ ਚੀਨ ਦੀ ਮੁਦਰਾ ਯੁਆਨ ਦਾ ਮੁੱਲਾਂਕਣ ਵਧਾਏ ਜਾਣ ਦਾ ਦਬਾਅ ਪੂਰੀ ਤਰ੍ਹਾਂ ਗਲਤ ਹੀ ਨਹੀਂ ਹਾਨੀਕਾਰਕ ਵੀ ਹੈ।

Date:2010-03-19 Time:00:00:55

ਗੂਗਲ ਹੁਣ ਟੀਵੀ 'ਤੇ ਵੀ

ਨਿਊਯਾਰਕ : ਇੰਟਰਨੈੱਟ ਸਰਚ ਇੰਜਣ ਖੇਤਰ ਦੀ ਪ੍ਰਮੁੱਖ ਕੰਪਨੀ ਗੂਗਲ ਨੇ ਗੂਗਲ ਟੀਵੀ ਲਿਆਉਣ ਦੇ ਲਈ ਇੰਟੇਲ ਅਤੇ ਸੋਨੀ ਦੇ ਨਾਲ ਹੱਥ ਮਿਲਾਇਆ ਹੈ। ਹੁਣ ਟੈਲੀਵਿਜ਼ਨ ਅਤੇ ਸੈੱਟ ਟੋਪ ਬੌਕਸ ਦੇ ਰਾਹੀਂ ਗੂਗਲ ਦੀ ਵੈਬਸਾਈਟ ਤੁਹਾਡੀ ਬੈਠਕ ਵਿੱਚ ਆ ਸਕਦੀ ਹੈ।

Date:2010-03-19 Time:00:00:55

ਦੁਨੀਆ ਦੀ ਪਹਿਲੀ ਵਾਇਰਲੈਸ ਵੀਡੀਓ ਕੰਪ੍ਰੈਂਸਿੰਗ ਸੇਵਾ

ਨਵੀਂ ਦਿੱਲੀ - ਦੇਸ਼ ਵਿੱਚ ਸੀਡੀਐਮਏ ਅਤੇ ਜੀਐਸਐਮ ਮੋਬਾਇਲ ਸੇਵਾਵਾਂ ਉਪਲਬਧ ਕਰਾਉਣ ਵਾਲੀ ਇੱਕ ਮਾਤਰ ਦੂਰਸੰਚਾਰ ਸੇਵਾ ਕੰਪਨੀ ਰਿਲਾਇੰਸ ਕੰਮਿਊਨੀਕੇਸ਼ੰਸ ਨੇ ਵੀਡੀਓ ਅਤੇ ਵਾਇਸ ਸਾਲਿਊਸ਼ਨ ਪ੍ਰਦਾਨ ਕਰਨ ਵਾਲੀ ਅੰਤਰਰਾਸ਼ਟਰੀ ਕੰਪਨੀ ਪਾਲੀਕਾਮ ਇੰਕ ਨਾਲ ਦੁਨੀਆ ਦੀ ਪਹਿਲੀ ਵਾਇਰਲੈਸ-ਹਾਈ ਰੈਜੋਲਿਊਸ਼ਨ ਵੀਡੀਓ ਕੰਪ੍ਰੈਂਸਿੰਗ ਸੇਵਾ ਪ੍ਰਦਾਨ ਕਰਨ ਲਈ ਗਠਬੰਧਨ ਕੀਤਾ ਹੈ। ਰਿਲਾਇੰਸ ਕੰਮਿਊਨੀਕੇਸ਼ਨ ਦੇ ਅਨੁਸਾਰ ਇਸ ਸੇਵਾ ਦੀ ਵਿੱਕਰੀ ਰਿਲਾਇੰਸ ਵੈਬਸਟੋਰ ਲਿਮਿਟੇਡ ਦੇ ਮਾਧਿਅਮ ਨਾਲ ਕੀਤੀ ਜਾਵੇਗੀ।

Date:2010-03-19 Time:00:00:55

ਮਹਾਰਤਨ ਦਾ ਦਰਜਾ ਦੇਣ ਦੀ ਮੰਗ

ਨਵੀਂ ਦਿੱਲੀ : ਸਰਕਾਰੀ ਖੇਤਰ ਦੀਆਂ ਦੋ ਪ੍ਰਮੁੱਖ ਕੰਪਨੀਆਂ ਸੇਲ ਅਤੇ ਐੱਨਟੀਪੀਸੀ ਨੇ ਮਹਾ-ਰਤਨ ਦਾ ਦਰਜਾ ਮੰਗਿਆ ਹੈ, ਜਿਸਦੇ ਬਾਅਦ ਉਹਨਾਂ ਨੂੰ ਜਿਆਦਾ ਵੱਡੇ ਖ਼ਰਚ ਦੇ ਫੈਸਲਿਆਂ ਦੇ ਲਈ ਸਰਕਾਰ ਤੋਂ ਆਗਿਆ ਨਹੀਂ ਲੈਣੀ ਪਵੇਗੀ।

Date:2010-03-19 Time:00:00:55

ਜੀਐੱਲ ਕਲਾਸ ਬਾਜ਼ਾਰ 'ਚ

ਬੈਂਗਲੂਰ : ਦੁਨੀਆ ਦੀ ਵੱਡੀ ਕਾਰ ਕੰਪਨੀ ਮਰਸੀਡੀਜ਼ ਬੈਂਜ ਨੇ ਪ੍ਰੀਮੀਅਮ ਸ਼੍ਰੇਣੀ ਦੀ ਐੱਸਯੂਵੀ ਗੱਡੀ ਜੀਐੱਲ ਕਲਾਸ ਅੱਜ ਭਾਰਤੀ ਬਾਜਾਰ ਵਿੱਚ ਲਾਂਚ ਕੀਤੀ।ਮਰਸੀਡੀਜ਼ ਬੈਂਜ ਦੇ ਨਿਦੇਸ਼ਕ (ਵਿੱਕਰੀ ਅਤੇ ਮਾਰਕਿਟਿੰਗ) ਦੇਵਾਸ਼ੀਸ਼ ਮਿੱਤਰਾ ਨੇ ਇਸ ਮੌਕੇ ਉੱਤੇ ਕਿਹਾ ਕਿ ਇਹ ਨਵੀਂ ਗੱਡੀ ਹਰ ਤਰ੍ਹਾਂ ਦੀ ਨਵੀਂ ਤਕਨੀਕ ਨਾਲ ਲੈੱਸ ਹੋਣ ਦੇ ਨਾਲ ਸਾਫ਼ ਸਫ਼ਰ ਦੇ ਲਿਹਾਜ ਨਾਲ ਕਾਫ਼ੀ ਆਰਾਮਦਾਇਕ ਵੀ ਹੈ।

Date:2010-03-19 Time:00:00:55

ਕਜਾਕਸਤਾਨ 'ਚ ਹੜ੍ਹ, 40 ਮਰੇ

ਅਲਮਾਟੀ : ਕਜਾਖਸਤਾਨ ਦੇ ਆਰਥਿਕ ਕੇਂਦਰ ਅਲਮਾਟੀ ਦੇ ਨੇੜੇ ਕਾਯਜਯਾਲ ਅਗਾਸ਼ ਪਿੰਡ ਵਿਖੇ ਪਿਛਲੇ ਹਫ਼ਤੇ ਇੱਕ ਬੰਨ੍ਹ ਟੁੱਟਣ ਦੇ ਕਾਰਣ ਆਏ ਹੜ੍ਹ ਵਿੱਚ ਮਰਨ ਵਾਲਿਆਂ ਦੀ ਸੰਖਿਆ ਵੱਧਕੇ 40 ਹੋ ਗਈ ਹੈ।

Date:2010-03-19 Time:00:00:54

ਮਾਮੂਲੀ ਵਾਧੇ ਨਾਲ ਬੰਦ ਹੋਇਆ ਸ਼ੇਅਰ ਬਜ਼ਾਰ

ਮੁੰਬਈ - ਕਾਰੋਬਾਰ ਦੇ ਆਖਰੀ ਡੇੜ੍ਹ ਘੰਟੇ ਵਿਚ ਸ਼ਾਰਟ ਕਵਰਿੰਗ ਦੇ ਝਟਕੇ ਝੱਲਣ ਵਾਲਾ ਬਜ਼ਾਰ ਵੀਰਵਾਰ ਨੂੰ ਵਾਧੇ ਨਾਲ ਬੰਦ ਹੋਇਆ।ਇਸ ਕਾਰਣ ਰੀਅਲਟੀ ਅਤੇ ਬੈਂਕਾਂ ਦੇ ਸ਼ੇਅਰਾਂ ਨੂੰ ਫਾਇਦਾ ਮਿਲਿਆ ਪਰ ਐਫਐਮਸੀਜੀ ਅਤੇ ਕੈਪੀਟਲ ਗੁੱਡਸ ਦੇ ਸ਼ੇਅਰ ਗਿਰਾਵਟ ਨਾਲ ਬੰਦ ਹੋਏ।

Date:2010-03-19 Time:00:00:54

ਪਾਕਿ 'ਚ ਲੁਕਿਆ ਹੈ ਲਾਦੇਨ : ਅਮਰੀਕਾ

ਵਾਸ਼ਿੰਗਟਨ - ਮੁੱਖ ਅਮਰੀਕੀ ਸੂਹੀਆ ਏਜੰਸੀ ਸੀਆਈਏ ਨੂੰ ਭਰੋਸਾ ਹੈ ਕਿ ਅਲਕਾਇਦਾ ਸਰਗਨਾ ਓਸਾਮਾ ਬਿਨ ਲਾਦੇਨ ਅਤੇ ਉਸ ਦਾ ਖਾਸ ਸਹਿਯੋਗੀ ਆਇਮਾਨ ਅਲ ਜਵਾਹਿਰੀ ਪਾਕਿਸਤਾਨ ਦੇ ਹੀ ਕਿਸੇ ਅਣਪਛਾਤੇ ਸਥਾਨ 'ਤੇ ਲੁੱਕੇ ਹੋਏ ਹਨ।ਉਹਨਾਂ ਕਿਹਾ ਕਿ ਪਾਕਿਸਤਾਨ ਦੇ ਕਬਾਇਲੀ ਇਲਾਕੇ ਵਿਚ ਅਲਕਾਇਦਾ ਖਿਲਾਫ ਕੀਤੇ ਗਏ ਹਮਲਿਆਂ ਮਗਰੋਂ ਇਹ ਸੰਗਠਨ ਕਮਜ਼ੋਰ ਪਿਆ ਹੈ।

Date:2010-03-19 Time:00:00:54

ਬਿਪਾਸ਼ਾ ਦੇ ਨੌ ਅਵਤਾਰ

ਬਿਪਾਸ਼ਾ ਬਸੁ ਆਪਣੀ ਆਉਣ ਵਾਲੀ ਫ਼ਿਲਮ 'ਪੰਖ' ਵਿੱਚ ਨੌ ਵੱਖ-ਵੱਖ ਲੁਕਸ ਵਿੱਚ ਦਿਖਾਈ ਦੇਵੇਗੀ। ਇਹ ਕਿਸੇ ਇੱਕ ਗੀਤ ਜਾਂ ਡਾਂਸ ਵਿੱਚ ਨਹੀਂ ਹੈ। ਦਰਅਸਲ ਬਿਪਾਸ਼ਾ ਇਸ ਫ਼ਿਲਮ ਦੇ ਕਿਰਦਾਰ ਮੈਰੋਡੋਨਾ ਦੇ ਸੁਪਨੇ ਵਿੱਚ ਆਉਂਦੀ ਹੈ।

Date:2010-03-19 Time:00:00:54

ਸਿਰਫ ਪ੍ਰਿਅੰਕਾ ਨੇ ਨਿਭਾਇਆ ਵਾਅਦਾ

'ਜਾਨੇ ਕਹਾ ਸੇ ਆਈ ਹੈ' ਦੇ ਨਿਰਦੇਸ਼ਕ ਮਿਲਾਪ ਝਵੇਰੀ ਨੇ ਸਿਰਫ ਇੱਕ ਜਾਂ ਦੋ ਸ਼ਾਟ ਲਈ ਬਾਲੀਵੁੱਡ ਦੀ ਕਈ ਨਾਮੀ ਅਭਿਨੇਤਰੀਆਂ ਨੂੰ ਚੁਣਿਆ ਸੀ। ਜਿਸ ਵਿੱਚ ਕੈਟਰੀਨਾ ਕੈਫ, ਦੀਪਿਕਾ ਪਾਦੁਕੋਣ, ਵਿਦਿਆ ਬਾਲਨ, ਪ੍ਰਿਅੰਕਾ ਚੋਪੜਾ ਅਤੇ ਅਨੁਸ਼ਕਾ ਸ਼ਰਮਾ ਸ਼ਾਮਿਲ ਸਨ।

Date:2010-03-19 Time:00:00:54

ਈਡੀਅਟ ਬਾਕਸ

ਸੁਬਰੋਜੀਤ ਚੱਕਰਵਰਤੀ (ਸੁਸ਼ਾਂਤ ਸਿੰਘ) ਨੂੰ ਭਾਰਤੀ ਟੈਲੀਵਿਜ਼ਨ ਉਦਯੋਗ ਦੀ ਮਹਾਰਾਣੀ ਅਨੇਕਤਾ ਕਪੂਰ (ਜੋਤੀ ਗਾਬਾ) ਨੇ ਆਪਣੇ ਟੀਵੀ ਸੀਰੀਅਲ ਦੀ ਟੀਆਰਪੀ ਵਧਾਉਣ ਦੀ ਜਿੰਮੇਵਾਰੀ ਸੌਂਪ ਦਿੱਤੀ ਹੈ। ਸੁਬਰੋਜੀਤ ਨੇ ਕੁਝ ਪੁਰਾਣੇ ਐਪੀਸੋਡ ਦੇਖੇ। ਅਨੇਕਤਾ ਕਪੂਰ ਸੱਸ-ਬਹੂ ਦੀ ਟੱਕਰ, ਵਿਆਹ ਤੋਂ ਬਾਅਦ ਅਫੇਅਰ, ਮਰੇ ਹੋਏ ਆਦਮੀ ਦੀ ਸੀਰੀਅਲ ਵਿੱਚ ਦੁਬਾਰਾ ਵਾਪਸੀ, ਸੀਰੀਅਲ ਵਿੱਚ ਵੀਹ ਸਾਲ ਦੀ ਛਾਲ ਵਰਗੀਆਂ ਸਾਰੀਆਂ ਚੀਜ਼ਾਂ ਇਸ ਸੀਰੀਅਲ ਦੀ ਟੀਆਰਪੀ ਵਧਾਉਣ ਲਈ ਕਰ ਚੁੱਕੀ ਸੀ। ਸਬਰੋਜੀਤ ਨੂੰ ਕੁਝ ਨਵਾਂ ਸੁੱਝ ਨਹੀਂ ਰਿਹਾ ਸੀ। ਸੁਬਰੋਜੀਤ ਉਨ੍ਹਾਂ ਲੋਕਾਂ ਨੂੰ ਮਿਲਦਾ ਹੈ, ਜੋ ਉਸਦੇ ਆਸਪਾਸ ਹਨ, ਜਿਨ੍ਹਾਂ ਵਿੱਚ ਟੀਵੀ ਮੀਰਚੰਦਾਨੀ (ਉਪਾਸਨਾ ਸਿੰਘ) ਹੈ, ਜਿਸ ਨੂੰ ਟੈਲੀਵਿਜ਼ਨ ਦੇਖਣ ਦਾ ਨਸ਼ਾ ਹੈ, ਕਰੁਣਸਿੰਘ ਜਗਤਪਤੀ (ਸੁਰਿੰਦਰ ਪਾਲ)

Date:2010-03-19 Time:00:00:54

ਸਚਿਨ ਨਾਲ ਖੇਡਣਾ ਭਾਗਾਂ ਵਾਲੀ ਗੱਲ:ਰਾਇਡੂ

ਨਵੀਂ ਦਿੱਲੀ - ਮੁੰਬਈ ਇੰਡੀਅੰਸ ਦੇ ਨੌਜਵਾਨ ਬੱਲੇਬਾਜ ਅੰਬਾਤੀ ਰਾਇਡੂ ਦਾ ਮੰਨਣਾ ਹੈ ਕਿ ਸਚਿਨ ਤੇਂਦੁਲਕਰ ਜਿਹੇ ਮਹਾਨ ਖਿਡਾਰੀ ਨਾਲ ਖੇਡਣਾ ਉਹਨਾਂ ਲਈ ਭਾਗਾਂ ਵਾਲੀ ਗੱਲ ਹੈ।ਰਾਇਡੂ ਨੇ ਇੱਥੇ ਆਈਪੀਐਲ ਤਿੰਨ ਵਿਚ ਮੁੰਬਈ ਦੀ ਦਿੱਲੀ ਡੇਅਰਡੇਵਿਲਸ ਖਿਲਾਫ ਸ਼ਾਨਦਾਰ ਜਿੱਤ ਮਗਰੋਂ ਪੱਤਰਕਾਰ ਸੰਮੇਲਨ ਵਿਚ ਇਹ ਗੱਲ ਕਹੀ।

Date:2010-03-19 Time:00:00:54

ਦੇਸ਼ ਲਈ ਖੇਡਣਾ ਮੁੱਢਲੀ ਪਹਿਲ : ਸੁਰੰਜੇ

ਨਵੀਂ ਦਿੱਲੀ - ਸਟਾਰ ਮੁੱਕੇਬਾਜ ਸੁਰੰਜੇ ਸਿੰਘ ਨੇ ਬੁੱਧਵਾਰ ਨੂੰ ਇੱਥੇ ਪੰਜਵੀਂ ਰਾਸ਼ਟਰਮੰਡਲ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿਚ ਸੋਨੇ ਦਾ ਤਮਗਾ ਜਿੱਤਣ ਮਗਰੋਂ ਕਿਹਾ ਕਿ ਉਹਨਾਂ ਦੀ ਮੁੱਢਲੀ ਪਹਿਲ ਦੇਸ਼ ਲਈ ਖੇਡਨਾ ਹੈ ਅਤੇ ਉਸ ਤੋਂ ਮਗਰੋਂ ਹੀ ਪੇਸ਼ੇਵਰ ਮੁੱਕੇਬਾਜ਼ੀ ਦਾ ਨੰਬਰ ਆਉਂਦਾ ਹੈ।ਸੁਰੰਜੇ ਨੇ ਕਿਹਾ ਕਿ ਮੈਂ ਇਸ ਨਾਲ ਕੋਈ ਸਮਝੌਤਾ ਨਹੀਂ ਕਰ ਸਕਦਾ।

Date:2010-03-19 Time:00:00:54

'ਲਵ ਸੈਕਸ ਔਰ ਧੋਖਾ' ਦੀ ਕਹਾਣੀ

ਲਵ - ਉੱਤਰੀ ਭਾਰਤ ਵਿੱਚ ਸਥਿਤ ਇੱਕ ਫਿਲਮ ਇੰਸਟੀਟਿਊਟ ਦੇ ਫਾਈਨਲ ਈਅਰ ਦਾ ਸਟੂਡੈਂਟ ਇੱਕ ਡਿਪਲੋਮਾ ਫਿਲਮ ਬਣਾਉਂਦਾ ਹੈ। ਇਸ ਵਿੱਚ ਉਹ ਛੋਟੇ ਸ਼ਹਿਰਾਂ ਵਿੱਚ ਰਹਿਣ ਵਾਲੇ ਕਲਾਕਾਰਾਂ ਨੂੰ ਕੰਮ ਦਿੰਦਾ ਹੈ। ਉਨ੍ਹਾਂ ਨੂੰ ਵੱਡੇ ਸੁਫ਼ਨੇ ਦਿਖਾਉਂਦਾ ਹੈ ਅਤੇ ਉਹ ਫਿਲਮ ਦੀ ਹੀਰੋਇਨ ਸ਼ਰੁਤੀ ਨੂੰ ਪਿਆਰ ਕਰ ਬੈਠਦਾ ਹੈ। ਸੈਕਸ - ਉਸੇ ਸ਼ਹਿਰ ਦਾ ਰਹਿਣ ਵਾਲਾ ਆਦਰਸ਼ ਨਵੀਂ ਟੈਕਨਾਲੌਜੀ ਤੋਂ ਚੰਗੀ ਤਰ੍ਹਾਂ ਜਾਣੂ ਹੈ। ਇੱਕ ਡਿਪਾਰਟਮੈਂਟਲ ਸਟੋਰ ਵਿੱਚ ਉਹ ਸਕਿਓਰਿਟੀ ਕੈਮਰੇ ਲਗਾਉਂਦਾ ਹੈ। ਜਲਦੀ-ਜਲਦੀ ਅਮੀਰ ਬਣਨ ਦੀ ਚਾਹਤ ਵਿੱਚ ਉਹ ਸਕਿਓਰਿਟੀ ਕੈਮਰੇ ਦੀ ਮੱਦਦ ਨਾਲ ਇੱਕ ਪੋਰਨ ਕਲਿਪ ਬਣਾਉਣਾ ਚਾਹੁੰਦਾ ਹੈ। ਧੋਖਾ - ਇਸੇ ਸ਼ਹਿਰ ਦੇ ਦੂਜੇ ਮੋੜ ਤੇ ਪ੍ਰਭਾਤ ਨਾਮਕ ਇੱਕ ਜਰਨਲਿਸਟ ਹੈ। ਉਸਦਾ ਤਲਾਕ ਹੋਇਆ ਹੈ ਅਤੇ ਨੌਕਰੀ ਵੀ ਚਲੀ ਗਈ ਹੈ। ਕਈ ਵ

Date:2010-03-19 Time:00:00:53

ਠੀਕ ਹੈ ਧਰਮਿੰਦਰ

ਗਰਮ ਧਰਮ ਦੀ ਸਿਹਤ ਠੀਕ ਹੈ ਅਤੇ ਉਹਨਾਂ ਨੂੰ ਰੁਟੀਨ ਚੈਕਅਪ ਲਈ ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ। ਇਹ ਕਹਿਣਾ ਹੈ ਧਰਮਿੰਦਰ ਦੇ ਵੱਡੇ ਪੁੱਤਰ ਸੰਨੀ ਦਿਓਲ ਦਾ।

Date:2010-03-19 Time:00:00:53

ਪਾਕਿ 'ਚ ਤਾਲੀਬਾਨੀ ਕਮਾਂਡਰ ਅਬਦੁੱਲ ਜਲੀਲ ਕਾਬੂ

ਲਾਹੌਰ - ਪਾਕਿਸਤਾਨੀ ਅਧਿਕਾਰੀਆਂ ਨੇ ਹਾਲ ਹੀ ਵਿਚ ਤਹਿਰੀਕੇ ਤਾਲੀਬਾਨ ਦੇ ਮੁਖੀ ਬੈਤੁੱਲਾ ਮਹਿਸੂਸ ਦੇ ਇੱਕ ਨੇੜ੍ਹਲੇ ਸਹਿਯੋਗੀ ਤਾਲੀਬਾਨ ਕਮਾਂਡਰ ਅਬਦੁੱਲ ਜਲੀਲ ਨੂੰ ਲਾਹੌਰ ਤੋਂ ਗ੍ਰਿਫਤਾਰ ਕੀਤਾ ਹੈ।

Date:2010-03-19 Time:00:00:53


1   2  

page no.1

Select news date :

31 - 3 - 2010
30 - 3 - 2010
29 - 3 - 2010
28 - 3 - 2010
27 - 3 - 2010
26 - 3 - 2010
25 - 3 - 2010
24 - 3 - 2010
23 - 3 - 2010
22 - 3 - 2010
21 - 3 - 2010
20 - 3 - 2010
19 - 3 - 2010
18 - 3 - 2010
17 - 3 - 2010
16 - 3 - 2010
15 - 3 - 2010
14 - 3 - 2010
13 - 3 - 2010
12 - 3 - 2010
11 - 3 - 2010
10 - 3 - 2010
9 - 3 - 2010
8 - 3 - 2010
7 - 3 - 2010
6 - 3 - 2010
5 - 3 - 2010
4 - 3 - 2010
3 - 3 - 2010
2 - 3 - 2010
1 - 3 - 2010