Punjabi News | ||
| Home | Gurbani Vichar(Nit Nem) | About us | Contact us |
| Select news Month & Year Home / Latest News February 2012 January 2012 |
Date : 18 - 3 - 2010
ਹੌਟ ਐਕਟ੍ਰੈਸ ਦੀ ਲਿਸਟ ਵਿੱਚ ਸ਼ਾਮਿਲ ਹੋਣ ਲਈ ਮਿਨਿਸ਼ਾ ਲਾਂਬਾ ਨੇ 'ਕਿਡਨੈਪ' ਫਿਲਮ ਵਿੱਚ ਬਿਕਨੀ ਪਹਿਨ ਕੇ ਆਪਣੀ ਸੈਕਸੀ ਇਮੇਜ਼ ਬਣਾਉਣ ਦੀ ਕੋਸ਼ਿਸ਼ ਕੀਤੀ, ਪਰ ਫਿਲਮ ਬਾਕਸ ਆਫਿਸ ਤੇ ਠੰਡੀ ਰਹੀ। ਮਿਨਿਸ਼ਾ ਨੇ ਫਿਰ ਵੀ ਕੋਸ਼ਿਸ਼ ਜਾਰੀ ਰੱਖੀ। ਇੱਕ ਲੋਕਪ੍ਰਿਆ ਮੈਗਜ਼ੀਨ ਲਈ ਉਨ੍ਹਾਂ ਨੇ ਬੋਲਡ ਫੋਟੋ ਸ਼ੂਟ ਕਰਵਾਇਆ, ਪਰ ਕੋਈ ਫਾਇਦਾ ਨਹੀਂ ਹੋਇਆ। ਮਿਨਿਸ਼ਾ ਦੇ ਘਰ ਦੇ ਮੂਹਰੇ ਨਿਰਮਾਤਾ-ਨਿਰਦੇਸ਼ਕਾਂ ਦੀ ਭੀੜ ਨਹੀਂ ਲੱਗੀ, ਪਰ ਉਨ੍ਹਾਂ ਦੇ ਹੱਥ ਇੱਕ ਫਿਲਮ ਅਜਿਹੀ ਜ਼ਰੂਰ ਲੱਗੀ ਜੋ ਬਾਲੀਵੁੱਡ ਦੀਆਂ ਹੋਰਨਾਂ ਹੀਰੋਇਨਾਂ ਲਈ ਈਰਖਾ ਦਾ ਵਿਸ਼ਾ ਬਣ ਗਈ। ਫਿਲਮ ਦਾ ਨਾਂਅ ਸੀ 'ਅੱਬਾ ਕਾ ਕੌਨ' ਜਿਸ ਨੂੰ ਬਦਲ ਕੇ 'ਵੈਲ ਡਨ ਅੱਬਾ' ਕਰ ਦਿੱਤਾ ਗਿਆ। ਇਸਦਾ ਨਿਰਦੇਸ਼ਨ ਕਰ ਰਹੇ ਹਨ ਭਾਰਤ ਦੇ ਮਹਾਨ ਡਾਇਰੈਕਟਰਾਂ ਚੋਂ ਇੱਕ ਸ਼ਿਆਮ ਬੇਨੇਗਲ। Date:2010-03-18 Time:00:00:58
ਨਵੀਂ ਦਿੱਲੀ - ਰਾਜਸਭਾ ਅੰਤਰ ਇਜਲਾਸ ਛੁੱਟੀ ਲਈ ਮੰਗਲਵਾਰ ਨੂੰ ਮੁਲਤਵੀ ਹੋ ਗਿਆ। ਬਜਟ ਇਜਲਾਸ ਦੇ ਬਾਕੀ ਹਿੱਸੇ ਲਈ ਰਾਜਸਭਾ ਦੀ ਕਾਰਵਾਈ 12 ਅਪ੍ਰੈਲ ਨੂੰ ਫਿਰ ਸ਼ੁਰੂ ਹੋਵੇਗੀ। Date:2010-03-18 Time:00:00:57
ਬਗਦਾਦ : ਇਰਾਕ ਦੀ ਰਾਜਧਾਨੀ ਬਗਦਾਦ ਵਿੱਚ ਮੰਗਲਵਾਰ ਨੂੰ ਪੰਜ ਮਿੰਟ ਦੇ ਅੰਤਰਾਲ ਉੱਤੇ ਹੋਏ ਦੋ ਬੰਬ ਧਮਾਕਿਆਂ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ 11 ਹੋਰ ਫੱਟੜ ਹੋ ਗਏ।ਪੁਲਿਸ ਨੇ ਦੱਸਿਆ ਕਿ ਹਮਲਾਵਰਾਂ ਨੇ ਸ਼ਹਿਰ ਤੋਂ ਦੱਖਣ ਵੱਲ ਕਰੀਬ 60 ਕਿਲੋਮੀਟਰ ਦੂਰ ਮੁਸਾਇਬ ਵਿੱਚ ਯਾਤਰੀਆਂ ਨੂੰ ਲੈਕੇ ਜਾ ਰਹੀਆਂ ਦੋ ਕਾਰਾਂ ਵਿੱਚ ਬੰਬ ਧਮਾਕੇ ਕੀਤੇ, ਜਿਨ੍ਹਾਂ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ ਅਤੇ 11 ਹੋਰ ਫੱਟੜ ਹੋ ਗਏ। Date:2010-03-18 Time:00:00:57
ਨਵੀਂ ਦਿੱਲੀ - ਸੋਸ਼ਲ ਨੈਟਵਰਕਿੰਗ ਸਾਈਟ ਫੇਸਬੁੱਕ ਹੈਦਰਾਬਾਦ ਵਿੱਚ ਇੱਕ ਦਫ਼ਤਰ ਸਥਾਪਿਤ ਕਰੇਗੀ। ਉੱਥੋਂ ਉਹ ਭਾਰਤ ਅਤੇ ਦੁਨੀਆ ਭਰ ਵਿੱਚ ਇਸ ਸਾਈਟ ਦਾ ਉਪਯੋਗ ਕਰਨ ਵਾਲਿਆਂ, ਵਿਗਿਆਪਨ ਕਰਤਾਵਾਂ ਅਤੇ ਡੈਵਲਪਰਾਂ ਦੀ ਵਧਦੀ ਗਿਣਤੀ ਨੂੰ ਸੇਵਾਵਾਂ ਦਵੇਗੀ। ਕੰਪਨੀ ਨੇ ਅੱਜ ਇੱਕ ਬਿਆਨ ਵਿੱਚ ਕਿਹਾ ਕਿ ਫੇਸਬੁੱਕ ਨੇ ਹਾਲ ਦੇ ਮਹੀਨਿਆਂ ਵਿੱਚ ਬਹੁਤ ਤੇਜੀ ਨਾਲ ਵਾਧਾ ਕੀਤਾ ਹੈ ਅਤੇ ਭਾਰਤ ਵਿੱਚ ਇਸ ਸਾਈਟ ਤੇ 80 ਲੱਖ ਤੋਂ ਜ਼ਿਆਦਾ ਲੋਕ ਹਨ। Date:2010-03-18 Time:00:00:56
ਨਵੀਂ ਦਿੱਲੀ - ਨਿੱਜੀ ਖੇਤਰ ਦੀ ਦੂਰਸੰਚਾਰ ਸੇਵਾ ਪ੍ਰਦਾਤਾ ਏਅਰਸੈਲ ਨੇ ਮੰਗਲਵਾਰ ਨੂੰ ਬਹੁਰਾਸ਼ਟਰੀ ਕੰਪਨੀ ਇੰਕ ਮੋਬਾਇਲ ਨਾਲ ਅਜਿਹੇ ਮੋਬਾਇਲ ਫੋਨ ਹੈਂਡਸੈਟ ਬਜ਼ਾਰ ਵਿੱਚ ਪੇਸ਼ ਕੀਤੇ, ਜਿਨ੍ਹਾਂ ਵਿੱਚ ਉਪਭੋਗਤਾ ਹਰ ਸਮੇਂ ਫੇਸਬੁੱਕ ਅਤੇ ਟਵਿਟਰ ਵਰਗੀਆਂ ਸੋਸ਼ਲ ਸਾਈਟਾਂ ਦੀ ਸੁਵਿਧਾ ਲੈ ਸਕਣਗੇ। ਏਅਰਸੈਲ ਦੇ ਸੀਓਓ ਗੁਰਦੀਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਨਵੇਂ ਹੈਂਡਸੈਟਾਂ ਵਿੱਚ ਗਾਹਕਾਂ ਨੂੰ ਫੇਸਬੁੱਕ ਅਤੇ ਹੋਰ ਸਾਈਟਾਂ ਤੇ ਜਾਣ ਲਈ ਕਿਸੇ ਲੰਬੀ ਪ੍ਰਕਿਰਿਆ ਤੋਂ ਨਹੀਂ ਗੁਜਰਨਾ ਪਵੇਗਾ, ਬਲਕਿ ਇਹ ਉਨ੍ਹਾਂ ਦੇ ਫੋਨਸਕ੍ਰੀਨ ਤੇ ਪਹਿਲਾਂ ਤੋਂ ਹੀ ਉਪਲਬਧ ਰਹਿਗੀਆਂ ਅਤੇ ਇੱਕ ਬਟਨ ਦਬਾਉਂਦੇ ਹੀ ਕੰਮ ਕਰਨਗੀਆਂ। ਇਸ ਗੱਠਜੋੜ ਦੇ ਤਹਿਤ ਫਿਲਹਾਲ ਦੋ ਹੈਂਡਸੈਟ ਆਈਐਨਕਿਊ (ਇੰਕ) ਚੈਟ 3ਜੀ ਅਤੇ ਇੰਕ ਮਿਨੀ 3ਜੀ ਬਜ਼ਾਰ ਵਿੱਚ ਉਤਾਰਿਆ ਗ Date:2010-03-18 Time:00:00:56
ਨਵੀਂ ਦਿੱਲੀ : ਰਿਅਲ ਅਸਟੇਟ ਕਾਰੋਬਾਰ ਕਰਨ ਵਾਲੀ ਕੰਪਨੀ ਡੀਐੱਮਸੀ ਇੰਟਰਨੈਸ਼ਨਲ ਲਿਮੀਟੇਡ ਮੁੰਬਈ ਸਥਿਤ ਸਾਫ਼ਟਵੇਅਰ ਕੰਪਨੀ ਵੀ ਸਾਫ਼ਟ ਸਰਵਿਸੇਜ ਪ੍ਰਾਈਵੇਟ ਲਿਮੀਟੇਡ ਦਾ ਅਧਿਗ੍ਰਹਿਣ ਕਰੇਗੀ। Date:2010-03-18 Time:00:00:56
ਪਟਨਾ : ਡੀਟੀਐੱਚ ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਡਿਸ਼ ਟੀਵੀ ਮੁੱਲ ਵਰਧਿਤ ਸੇਵਾਵਾਂ ਦੇ ਤਹਿਤ ਆਪਣੇ ਗ੍ਰਾਹਕਾਂ ਦੇ ਲਈ ਨਿਰਮਾਤਾ ਵਿਸ਼ਾਲ ਭਾਰਦਵਾਜ ਦੀ ਬਹੁ-ਚਰਚਿਤ ਫਿਲਮ ਇਸ਼ਕੀਆ ਦਾ ਵਿਸ਼ੇਸ਼ ਪ੍ਰੀਮੀਅਰ ਕਰੇਗੀ। Date:2010-03-18 Time:00:00:56
ਮੁੰਬਈ : ਕੌਮਾਂਤਰੀ ਟੈਲੀਕਾਮ ਕੰਪਨੀ ਕਵਾਲਕਮ ਨੇ 3ਜੀ ਬਰੌਡਬੈਂਡ ਸੇਵਾ ਦੇ ਲਈ ਮੰਡਲ ਅਲਾਟ ਕਰਨ ਵਾਸਤੇ ਮੰਗਿਆ ਗਿਆ ਟੈਂਡਰ ਭਰਿਆ ਹੈ।ਕੰਪਨੀ ਨੇ ਅੱਜ ਇੱਥੇ ਦੱਸਿਆ ਕਿ ਉਹ 3ਜੀ ਬਰੌਡ ਬੈਂਡ ਸੇਵਾ ਦੇ ਲਈ ਵਿਸ਼ਵ ਪੱਧਰੀ ਟੀਡੀ ਐੱਲਟੀਈ ਤਕਨੀਕ ਦਾ ਇਸਤੇਮਾਲ ਕਰੇਗੀ। Date:2010-03-18 Time:00:00:56
ਨਵੀਂ ਦਿੱਲੀ : ਇਸਪਾਤ ਦੀਆਂ ਚਾਦਰਾਂ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਸਟੀਲ ਸਟ੍ਰਿਪ ਵ੍ਹੀਲਜ਼ ਲਿਮੀਟੇਡ ਨੇ ਕਿਹਾ ਹੈ ਕਿ ਫਰਾਂਸ ਦੀ ਕਾਰ ਨਿਰਮਾਤਾ ਕੰਪਨੀ ਰੈਨਾ ਨੂੰ ਅਗਲੇ ਪੰਜ ਸਾਲਾਂ ਵਿੱਚ ਇਸਪਾਤ ਚਾਦਰ ਦੇ ਤਿੰਨ ਲੱਖ ਰਿਮਾਂ ਦੀ ਸਪਲਾਈ ਕੀਤੀ ਜਾਵੇਗੀ। Date:2010-03-18 Time:00:00:56
ਦੁਬਈ - ਦੁਬਈ ਵਿਚ ਰਹਿ ਰਹੇ ਭਾਰਤੀ ਵਿਦਿਆਰਥੀਆਂ ਲਈ ਇੱਥੋਂ ਦੇ ਟਕਨਾਲੋਜੀ ਪਾਰਕ ਸਿਲੀਕਾਨ ਓਏਸਿਸ ਵਿਚ 2.70 ਕਰੋੜ ਰੁਪਏ ਦੀ ਲਾਗਤ ਨਾਲ ਸੀਬੀਐਸਈ ਪਾਠਕ੍ਰਮ ਵਾਲਾ ਇੰਟਰਨੈਸ਼ਨਲ ਇੰਡੀਅਨ ਹਾਈ ਸਕੂਲ ਖੋਲਿਆ ਜਾਵੇਗਾ। Date:2010-03-18 Time:00:00:56
ਚੈਨਈ : ਤਮਿਲਨਾਡੂ ਸਰਕਾਰ ਸੂਬੇ ਵਿੱਚ ਵੱਡੇ ਪੈਮਾਨੇ ਉੱਤੇ ਧਨ ਨਿਵੇਸ਼ ਕਰਵਾਉਣ ਦੇ ਮਕਸਦ ਨਾਲ ਜਲਦੀ ਹੀ ਆਵਾਜਾਈ ਸਾਧਨ ਅਤੇ ਉਹਨਾਂ ਦੇ ਪੁਰਜੇ ਬਣਾਉਣ ਵਾਲੀਆਂ ਕੰਪਨੀਆਂ ਦੇ ਲਈ ਨਵੇਂ ਨਿਯਮਾਂ ਦੀ ਘੋਸ਼ਣਾ ਕਰਨ ਜਾ ਰਹੀ ਹੈ। Date:2010-03-18 Time:00:00:56
ਨਵੀਂ ਦਿੱਲੀ : ਐੱਚਐੱਸਆਈਐੱਲ ਲਿਮੀਟੇਡ ਨੇ ਰਾਜਸਥਾਨ ਵਿੱਚ ਹੈਵਲਜ਼ ਦੀ ਬਾਥਰੂਮ ਫਿਟਿੰਗ ਇਕਾਈ ਖਰੀਦ ਲਈ ਹੈ।ਐੱਚਐੱਸਆਈਐੱਲ ਨੇ ਅੱਜ ਇੱਥੇ ਦੱਸਿਆ ਕਿ ਇਹ ਸੌਦਾ ਪੂਰੀ ਤਰ੍ਹਾਂ ਨਾਲ ਨਗਦ ਹੋਇਆ ਹੈ। ਹਾਲਾਂਕਿ ਉਹਨਾਂ ਨੇ ਇਸਦੇ ਵਿੱਤੀ ਬਿਊਰੇ ਦਾ ਪ੍ਰਗਟਾਵਾ ਕਰਨ ਤੋਂ ਇਨਕਾਰ ਕਰ ਦਿੱਤਾ। Date:2010-03-18 Time:00:00:56
ਨਵੀਂ ਦਿੱਲੀ : ਇਸਪਾਤ ਖੇਤਰ ਦੀ ਸਭ ਤੋਂ ਵੱਡੀ ਕੰਪਨੀ ਆਰਸੇਲਰ ਮਿੱਤਲ ਯੁੱਧ ਪ੍ਰਭਾਵਿਤ ਇਰਾਕ ਵਿੱਚ ਤੁਰਕੀ ਦੀ ਕੰਪਨੀ ਡੇਅਨ ਦੇ ਨਾਲ ਮਿਲਕੇ 13 ਕਰੋੜ ਡਾਲਰ ਦੇ ਨਿਵੇਸ਼ ਨਾਲ ਇਸਪਾਤ ਪਲਾਂਟ ਲਗਾਏਗੀ। Date:2010-03-18 Time:00:00:56
ਲਖਨਊ : ਬਹੁਜਨ ਸਮਾਜ ਪਾਰਟੀ (ਬਸਪਾ) ਦੇ 25 ਸਾਲ ਪੂਰੇ ਹੋਣ ਅਤੇ ਪਾਰਟੀ ਦੇ ਸੰਸਥਾਪਕ ਕਾਂਸ਼ੀ ਰਾਮ ਦੀ 76ਵੀਂ ਜਨਮ ਤਾਰੀਖ਼ ਮੌਕੇ ਬੀਤੀ 15 ਮਾਰਚ ਨੂੰ ਨੋਟਾਂ ਦੀ ਮਾਲਾ ਦੇ ਬਾਅਦ ਬਸਪਾ ਸਾਂਸਦਾਂ ਵਿਧਾਇਕਾਂ ਦੀ ਅੱਜ ਹੋਈ ਬੈਠਕ ਵਿੱਚ ਵੀ ਨੋਟਾਂ ਦੀ ਮਾਲਾ ਪਹਿਣਾਉਣ ਦੇ ਕਾਰਣ ਪਾਰਟੀ ਪ੍ਰਮੁੱਖ ਅਤੇ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਮਾਇਆਵਤੀ ਉੱਤੇ ਆਮਦਨ ਕਰ ਵਿਭਾਗ ਨੇ ਸ਼ਿਕੰਜਾ ਕੱਸ ਦਿੱਤਾ ਹੈ ਅਤੇ ਇਸਦੀ ਜਾਂਚ ਤੇਜ ਕਰ ਦਿੱਤੀ ਹੈ। Date:2010-03-18 Time:00:00:56
ਨਵੀਂ ਦਿੱਲੀ : ਕੌਮਾਂਤਰੀ ਬਾਜਾਰ ਵਿੱਚ ਤੇਜੀ ਅਤੇ ਗ੍ਰਾਹਕੀ ਦੀ ਕਮੀ ਦੇ ਵਿਚਕਾਰ ਦਿੱਲੀ ਸਰਾਫ਼ਾ ਬਾਜਾਰ ਵਿੱਚ ਅੱਜ ਸੋਨਾ 180 ਰੁਪਏ ਚੜ੍ਹਕੇ 17010 ਰੁਪਏ ਪ੍ਰਤੀ ਦਸ ਗ੍ਰਾਮ ਉੱਤੇ ਪਹੁੰਚ ਗਿਆ, ਅਤੇ ਚਾਂਦੀ ਸਾਢੇ ਤਿੰਨ ਸੌ ਰੁਪਏ ਚਮਕਦਿਆਂ 27400 ਰੁਪਏ ਪ੍ਰਤੀ ਕਿਲੋ ਬੋਲੀ ਗਈ। Date:2010-03-18 Time:00:00:56
ਕਰੀਨਾ ਕਪੂਰ ਨੇ ਆਪਣਾ ਫੈਸਲਾ ਬੋਨੀ ਕਪੂਰ ਨੂੰ ਸੁਣਾ ਦਿੱਤਾ ਹੈ ਕਿ ਉਹ ਆਪਣੇ ਐਕਸ ਬੁਆਏਫ੍ਰੈਂਡ ਸ਼ਾਹਿਦ ਕਪੂਰ ਨਾਲ ਫਿਲਮ 'ਮਿਲੇਂਗੇ-ਮਿਲੇਂਗੇ' ਦੀ ਪਬਲਿਸਿਟੀ ਨਹੀਂ ਕਰੇਗੀ। ਫਿਲਮ ਦੇ ਪ੍ਰੋਡਿਊਸਰ ਬੋਨੀ ਨੇ ਉਨ੍ਹਾਂ ਦੀ ਗੱਲ ਮੰਨ ਲਈ ਹੈ ਅਤੇ ਕਿਹਾ ਹੈ ਕਿ ਸ਼ਾਹਿਦ ਅਤੇ ਕਰੀਨਾ ਅਲੱਗ-ਅਲੱਗ ਪ੍ਰਚਾਰ ਕਰਨਗੇ। ਇੱਕ ਅਰਸੇ ਤੋਂ ਬਣ ਕੇ ਤਿਆਰ ਇਸ ਫਿਲਮ ਨੂੰ ਸ਼ਾਇਦ ਜੂਨ ਦੇ ਅੰਤਿਮ ਜਾਂ ਜੁਲਾਈ ਦੇ ਪਹਿਲੇ ਹਫ਼ਤੇ ਰਿਲੀਜ਼ ਕੀਤਾ ਜਾਵੇਗਾ। ਸ਼ਾਹਿਦ ਨੂੰ ਕਰੀਨਾ ਨਾਲ ਪਬਲਿਸਿਟੀ ਤੇ ਕੋਈ ਇਤਰਾਜ ਨਹੀਂ ਹੈ। ਉਹ ਫਿਲਮ ਦੀ ਭਲਾਈ ਲਈ ਕਰੀਨਾ ਨਾਲ ਸੇਮ ਪਲੇਟਫਾਰਮ ਤੇ ਖੜ੍ਹੇ ਰਹਿਣ ਲਈ ਤਿਆਰ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਪਰਸਨਲ ਮਾਮਲਿਆਂ ਨੂੰ ਫਿਲਮ ਤੋਂ ਦੂਰ ਰੱਖਿਆ ਜਾਣਾ ਚਾਹੀਦਾ ਹੈ। ਉੱਧਰ ਕਰੀਨਾ ਨਹੀਂ ਚਾਹੁੰਦੀ ਕਿ ਸ਼ਾਹਿਦ ਨਾਲ ਪਬਲ Date:2010-03-18 Time:00:00:56
ਰਣਬੀਰ ਕਪੂਰ ਜਾਣ ਚੁੱਕਾ ਹੈ ਕਿ ਦੀਪਿਕਾ ਪਾਦੂਕੋਨ ਉਸ ਨੂੰ ਕੈਟਰੀਨਾ ਕੈਫ ਕਰਕੇ ਅੱਖਾਂ ਦਿਖਾ ਰਹੀ ਹੈ, ਇਸ ਲਈ ਡਿਜ਼ਾਈਨਰ ਮਹੀਪ ਸੰਧੂ ਦੀ ਪਾਰਟੀ 'ਚ ਰਣਬੀਰ ਨੇ ਆਪਣੀ 'ਅਜਬ ਪ੍ਰੇਮ ਕੀ ਗਜ਼ਬ ਕਹਾਨੀ' ਦੀ ਸਾਥਣ ਨਾਇਕਾ ਕੈਟਰੀਨਾ ਕੈਫ ਤੋਂ ਦੂਰੀਆਂ ਹੀ ਬਣਾ ਲਈਆਂ। ਕੈਟਰੀਨਾ ਨਾਲ ਦੋਸਤਾਨਾ ਸੰਬੰਧ ਤੋੜ ਕੇ ਰਣਬੀਰ ਨੇ ਸੱਚਮੁੱਚ ਇਸ ਅਜਬ ਪਿਆਰ ਦੀ ਗਜ਼ਬ ਕਹਾਣੀ ਨੂੰ ਸਮਾਪਤੀ ਦੀ ਤਖ਼ਤੀ ਨਾਲ ਖ਼ਤਮ ਕਰ ਦਿੱਤਾ ਹੈ। ਰਣਬੀਰ ਲਈ ਦੀਪਿਕਾ ਦੀ ਖ਼ਾਤਿਰ ਇਹ ਜ਼ਰੂਰੀ ਵੀ ਹੋ ਗਿਆ ਸੀ ਕਿਉਂਕਿ ਦੀਪਿਕਾ ਨੂੰ ਭੈੜੀ ਅੱਖੇ ਵੀ ਕੈਟਰੀਨਾ ਚੰਗੀ ਨਹੀਂ ਸੀ ਲੱਗਦੀ। ਕਹਿ ਲਉ ਕਿ ਦੀਪਿਕਾ ਤਾਂ ਕੈਟਰੀਨਾ ਨੂੰ ਦੇਖ ਕੇ ਰਾਜ਼ੀ ਨਹੀਂ। ਇਸ ਕਰਕੇ 'ਰਾਜਨੀਤੀ' ਦੇ ਸੈਟ 'ਤੇ ਵੀ ਰਣਬੀਰ ਕਪੂਰ ਕੈਟਰੀਨਾ ਤੋਂ ਪਰ੍ਹਾਂ ਪਰ੍ਹਾਂ ਰਹਿੰਦਾ ਨਜ਼ਰ ਆਇਆ ਤਾਂ ਜੋ ਦੀਪਿਕਾ ਨ Date:2010-03-18 Time:00:00:56
ਰਾਈਮਾ ਸੇਨ ਅਤੇ ਰੀਆ ਸੇਨ ਸਕੀਆਂ ਭੈਣਾਂ ਹਨ। ਉਨ੍ਹਾਂ ਵਿੱਚ ਕਈ ਸਮਾਨਤਾਵਾਂ ਹੋਣਗੀਆਂ, ਪਰ ਜਿੱਥੋਂ ਤੱਕ ਫਿਲਮਾਂ ਦੀ ਚੋਣ ਦਾ ਸਵਾਲ ਹੈ ਤਾਂ ਇੱਕ ਪੂਰਬ ਹੈ ਤਾਂ ਦੂਜੀ ਪੱਛਮ। ਰੀਆ ਸੇਨ ਜਿੱਥੇ ਅਜਿਹੀ ਭੂਮਿਕਾ ਚੁਣਦੀ ਹੈ ਜੋ ਗਲੈਮਰਸ ਹੁੰਦੀ ਹੈ। ਜਿਸ ਵਿੱਚ ਉਨ੍ਹਾਂ ਨੂੰ ਅੰਗ ਪ੍ਰਦਰਸ਼ਨ ਕਰਨ ਦਾ ਮੌਕਾ ਮਿਲੇ ਤਾਂ ਕਿ ਉਹ 'ਸੈਕਸੀ ਬੰਬ' ਕਹਾ ਸਕੇ। ਦੂਜੇ ਪਾਸੇ ਰਾਈਮਾ ਸੇਨ ਕਿਸੇ ਫਿਲਮ ਨੂੰ ਹਾਂ ਕਰਦੇ ਸਮੇਂ ਧਿਆਨ ਰੱਖਦੀ ਹੈ ਕਿ ਕੀ ਰੋਲ ਚੈਲੇਂਜ਼ਿੰਗ ਹੈ? ਐਕਟਿੰਗ ਦਾ ਕਿੰਨਾ ਸਕੋਪ ਹੈ? ਕੌਣ ਫਿਲਮ ਨੂੰ ਡਾਇਰੈਕਟ ਕਰ ਰਿਹਾ ਹੈ? ਇਸ ਲਈ ਉਹ ਜ਼ਿਆਦਾਤਰ ਉਨ੍ਹਾਂ ਫਿਲਮਾਂ ਵਿੱਚ ਨਜ਼ਰ ਆਉਂਦੀ ਹੈ, ਜਿਨ੍ਹਾਂ ਨੂੰ ਆਰਟ ਮੂਵੀ ਕਿਹਾ ਜਾਂਦਾ ਹੈ। ਰੀਆ 'ਤੇ ਕੋਈ ਕਮੈਂਟ ਕੀਤੇ ਬਿਨਾ ਰਾਈਮਾ ਕਹਿੰਦੀ ਹੈ ਕਿ ਉਨ੍ਹਾਂ ਦੀ ਰੁਚੀ ਉਨ੍ਹਾਂ ਫਿਲ Date:2010-03-18 Time:00:00:56
ਸ਼੍ਰੀਨਗਰ : ਜੰਮੂ ਕਸ਼ਮੀਰ ਡੈਮੋਕ੍ਰੇਟਿਕ ਫ੍ਰੀਡਮ ਪਾਰਟੀ (ਡੀਐੱਫ਼ਪੀ) ਦੇ ਪ੍ਰਮੁੱਖ ਸ਼ਬੀਰ ਅਹਿਮਦ ਸ਼ਾਹ ਦੀ ਰਿਹਾਈ ਦੀ ਮੰਗ ਕਰ ਰਹੇ 12 ਤੋਂ ਜਿਆਦਾ ਪ੍ਰਦਰਸ਼ਨਕਾਰੀਆਂ ਨੂੰ ਅੱਜ ਇੱਥੇ ਗ੍ਰਿਫ਼ਤਾਰ ਕਰ ਲਿਆ ਗਿਆ। Date:2010-03-18 Time:00:00:55
ਬੰਗਲੌਰ - ਪੰਜਾਬ ਟੀਮ ਨੂੰ ਆਈਪੀਐਲ-3 ਦੇ ਲੀਗ ਮੈਚ ਵਿਚ 8 ਵਿਕਟਾਂ ਨਾਲ ਸਖਤ ਟੱਕਰ ਦੇਣ ਮਗਰੋਂ ਉਤਸ਼ਾਹਤ ਬੰਗਲੌਰ ਟੀਮ ਦੇ ਕਪਤਾਨ ਅਨਿਲ ਕੁੰਬਲੇ ਨੇ ਕਿਹਾ ਹੈ ਕਿ ਉਹਨਾਂ ਦੀ ਟੀਮ 204 ਦੌੜਾਂ ਦਾ ਟੀਚਾ 19 ਓਵਰਾਂ ਵਿਚ ਹੀ ਹਾਸਲ ਕਰਨ ਦੀ ਰਣਨੀਤੀ ਨਾਲ ਬੱਲੇਬਾਜੀ ਕਰਨ ਲਈ ਨਿੱਤਰੀ ਸੀ ਅਤੇ ਇਹ ਰਣਨੀਤੀ ਸਫਲ ਰਹੀ। Date:2010-03-18 Time:00:00:55
ਨਵੀਂ ਦਿੱਲੀ - ਪਰਮਜੀਤ ਸਮੋਟਾ, ਅਮਨਦੀਪ ਅਤੇ ਸੁਰੰਜੇ ਸਿੰਘ ਨੇ ਆਪਣੇ ਜ਼ਬਰਦਸਤ ਮੁੱਕਿਆਂ ਦੀ ਮਾਰ ਤੋਂ ਆਪਣੇ ਮੁਕਾਬਲੇਬਾਜ਼ਾਂ ਨੂੰ ਹੈਰਾਨ ਕਰਦੇ ਹੋਏ ਪੰਜਵੀਂ ਰਾਸ਼ਟਰਮੰਡਲ ਮੁਕਾਬਲੇਬਾਜ਼ੀ ਵਿਚ ਭਾਰਤ ਨੂੰ ਅੱਜ ਤਿੰਨ ਸੋਨੇ ਦੇ ਤਮਗੇ ਦੁਆਉਂਦੇ ਹੋਏ ਇਤਹਾਸ ਸਿਰਜ ਦਿੱਤਾ। Date:2010-03-18 Time:00:00:55
'ਲਾਹੌਰ' ਨਾਂਅ ਤੋਂ ਭਲਾ ਹੀ ਭਾਰਤ-ਪਾਕਿਸਤਾਨ ਦੇ ਰਿਸ਼ਤਿਆਂ ਤੇ ਅਧਾਰਤ ਫਿਲਮ ਲੱਗਦੀ ਹੋਵੇ, ਪਰ ਇਹ ਕਿਕ-ਬਾਕਸਿੰਗ ਤੇ ਅਧਾਰਤ ਫਿਲਮ ਹੈ। ਫਿਲਮ ਦੇ ਡਾਇਰੈਕਟਰ ਹਨ ਸੰਜੇ, ਜੋ ਕਿਕ ਬਾਕਸਿੰਗ ਦੇ ਚੰਗੇ ਖਿਡਾਰੀ ਰਹਿ ਚੁੱਕੇ ਹਨ। ਇਸ ਖੇਡ ਅਤੇ ਖਿਡਾਰੀਆਂ ਨੂੰ ਉਨ੍ਹਾਂ ਨੇ ਨਜ਼ਦੀਕੀ ਤੋਂ ਦੇਖਿਆ ਹੈ ਅਤੇ ਇਸ ਲਈ ਉਨ੍ਹਾਂ ਨੇ ਕਿਕ ਬਾਕਸਿੰਗ ਨੂੰ ਸਕ੍ਰੀਨ ਤੇ ਪੇਸ਼ ਕੀਤਾ ਹੈ। ਫਿਲਮ ਵਿੱਚ ਆਨਹਾਦ, ਸ਼ਰਧਾ ਦਾਸ, ਫਾਰੁਖ ਸ਼ੇਖ, ਨਫੀਸਾ ਅਲੀ, ਸੌਰਵ ਸ਼ੁਕਲਾ, ਕੇਲੀ ਦੋਰਜੀ ਅਤੇ ਮੁਕੇਸ਼ ਰਿਸ਼ੀ ਨੇ ਪ੍ਰਮੁੱਖ ਭੂਮਿਕਾ ਨਿਭਾਈ ਹੈ। Date:2010-03-18 Time:00:00:55
ਜਨਤਾ ਦੀ ਪਸੰਦੀਦਾ ਅਭਿਨੇਤਰੀ ਦਾ ਐਵਾਰਡ ਇਕੱਠੀਆਂ ਦੋ ਫ਼ਿਲਮਾਂ 'ਕੁਰਬਾਨ' ਤੇ 'ਥ੍ਰੀ-ਈਡੀਅਟਸ' ਲਈ ਪ੍ਰਾਪਤ ਕਰਕੇ ਕਰੀਨਾ ਕਪੂਰ ਬਹੁਤ ਵਧੀਆ ਮਹਿਸੂਸ ਕਰ ਰਹੀ ਹੈ। ਉਹ ਆਸਵੰਦ ਸੀ ਇਸੇ ਲਈ ਪਹਿਲਾਂ ਹੀ ਸਟੇਜ ਵਾਸਤੇ ਬੇਬੋ ਨੇ ਆਪਣਾ ਭਾਸ਼ਨ ਤਿਆਰ ਕਰ ਲਿਆ ਸੀ। ਕਰੀਨਾ ਫ਼ਿਲਮਾਂ ਹੀ ਕੀ ਇਸ਼ਤਿਹਾਰ ਬਾਜ਼ਾਰ 'ਚ ਵੀ ਸਿਖਰ 'ਤੇ ਹੈ। ਬਿਜਲਈ ਸਾਮਾਨ ਤੋਂ ਲੈ ਕੇ ਗਹਿਣੇ ਤੇ ਸੁੰਦਰਤਾ ਸਾਧਨਾਂ ਦੀਆਂ ਮਸ਼ਹੂਰੀਆਂ ਉਸ ਕੋਲ ਹਨ। ਉਸ ਦੀ ਸੁਣੀਏ ਤਾਂ ਇਸ਼ਤਿਹਾਰਾਂ 'ਚ ਆਉਣ ਦਾ ਲਾਭ ਇਹ ਹੈ ਕਿ ਟੈਲੀਵਿਜ਼ਨ ਦੁਆਰਾ ਪ੍ਰਸੰਸਕਾਂ ਤੱਕ ਸਿੱਧੀ ਪਹੁੰਚ ਹੋ ਜਾਂਦੀ ਹੈ। ਅਸਲ ਗੱਲ ਇਹ ਵੀ ਹੈ ਕਿ ਇਨ੍ਹਾਂ ਇਸ਼ਤਿਹਾਰਾਂ ਤੋਂ ਬਹੁਤ ਵੱਡਾ ਚੈਕ ਵੀ ਆਉਂਦਾ ਹੈ। ਕਿਸੇ ਵੀ ਅਭਿਨੇਤਾ ਦੀ ਕੀਮਤ ਨਿੱਜੀ ਤੌਰ 'ਤੇ ਵਿਚਾਰਨ ਵਾਲੀ ਗੱਲ ਲਈ ਇਹ ਸਹੀ ਹੈ ਕਿ ਮਸ਼ਹੂਰੀਆਂ ਦੀ Date:2010-03-18 Time:00:00:55
ਪੇਈਚਿੰਗ : ਚੀਨ ਨੇ ਭਾਰਤ ਦੇ ਨਾਲ ਦੋਸਤਾਨਾ ਗੁਆਂਢੀ ਰਿਸ਼ਤੇ ਵਿਕਸਤ ਕਰਨ ਅਤੇ ਦੁਪਾਸੜ ਸਹਿਯੋਗ ਵਧਾਉਣ ਦੀ ਵਚਨਬੱਧਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਦੋਵਾਂ ਦੇਸ਼ਾਂ ਨੂੰ ਆਪਸੀ ਅਤੇ ਪੂਰੀ ਦੁਨੀਆ ਦੇ ਹਿੱਤ ਲਈ ਇਸ ਦਿਸ਼ਾ ਵਿੱਚ ਕੰਮ ਕਰਨਾ ਚਾਹੀਦਾ ਹੈ। Date:2010-03-18 Time:00:00:55
ਵਿਅਨਾ : ਕਤਰ ਭਾਰਤ ਨੂੰ ਤਰਲ ਕੁਦਰਤੀ ਗੈਸ (ਐੱਲਐੱਨਜੀ) ਦੀ ਸਪਲਾਈ ਵਧਾਉਣ ਉੱਤੇ ਵਿਚਾਰ ਕਰ ਰਿਹਾ ਹੈ।ਕਤਰ ਦੇ ਊਰਜਾ ਮੰਤਰੀ ਅੱਬਦੁਲਾ ਅਲ ਅਤਿਯਾ ਨੇ ਤੇਲ ਨਿਰਯਾਤਕ ਦੇਸ਼ਾਂ ਓਪੇਕ ਦੀ ਪ੍ਰਸਤਾਵਿਤ ਬੈਠਕ ਤੋਂ ਪਹਿਲਾਂ ਕਿਹਾ ਹੈ ਕਿ ਕਤਰ ਇਸ ਸਮੇਂ ਭਾਰਤ ਨੂੰ ਹਰ ਵਰ੍ਹੇ 75 ਲੱਖ ਟਨ ਐੱਲਐੱਨਜੀ ਵੇਚਦਾ ਹੈ। ਸ਼੍ਰੀ ਅਤਿਯਾ ਦੀ ਅਗਲੇ ਹਫ਼ਤੇ ਭਾਰਤ ਦੀ ਯਾਤਰਾ ਪ੍ਰਸਤਾਵਿਤ ਹੈ। Date:2010-03-18 Time:00:00:55
page no.1 |
Select news date : 31 - 3 - 2010 30 - 3 - 2010 29 - 3 - 2010 28 - 3 - 2010 27 - 3 - 2010 26 - 3 - 2010 25 - 3 - 2010 24 - 3 - 2010 23 - 3 - 2010 22 - 3 - 2010 21 - 3 - 2010 20 - 3 - 2010 19 - 3 - 2010 18 - 3 - 2010 17 - 3 - 2010 16 - 3 - 2010 15 - 3 - 2010 14 - 3 - 2010 13 - 3 - 2010 12 - 3 - 2010 11 - 3 - 2010 10 - 3 - 2010 9 - 3 - 2010 8 - 3 - 2010 7 - 3 - 2010 6 - 3 - 2010 5 - 3 - 2010 4 - 3 - 2010 3 - 3 - 2010 2 - 3 - 2010 1 - 3 - 2010 |